ਤੇਰਵ੍ਹੀਂ ਸਦੀ ਤੋਂ ਪਹਿਲਾਂ ਦੇ ਸਮੇਂ ਨੂੰ ਹਨ੍ਹੇਰੇ ਯੁੱਗ ਦੀ ਸੰਗਿਆ ਦਿੱਤੀ ਜਾਂਦੀ ਹੈ ਕਿਉਂਕਿ ਇਸ ਸਮੇਂ ਦੌਰਾਨ ਭੂਗੋਲਿਕ ਗਿਆਨ ਕਾਫੀ ਮਾੜੀ ਹਾਲਤ ’ਚ ਜਾ ਪਹੁੰਚਿਆ ਸੀ 13ਵੀਂ ਸਦੀ ’ਚ ਲੋਕਾਂ ’ਚ ਭੂਗੋਲਿਕ ਗਿਆਨ ਪ੍ਰਾਪਤ ਕਰਨ ਪ੍ਰਤੀ ਫਿਰ ਜਗਿਆਸਾ ਪੈਦਾ ਹੋਈ ਅਤੇ ਵੱਖ-ਵੱਖ ਖੋਜਕਾਰਾਂ ਨੇ ਇਸ ਤੱਥ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। (Voyages)

ਖੋਜਕਾਰਾਂ, ਵਪਾਰੀਆਂ ਅਤੇ ਵੱਖ-ਵੱਖ ਦੇਸ਼ਾਂ ’ਚ ਆਪਣੀਆਂ ਬਸਤੀਆਂ ਸਥਾਪਿਤ ਕਰਨ ਦੀ ਲਾਲਸਾ ਵਾਲੇ ਸਮਰਾਟਾਂ ਨੇ ਦੀਪਾਂ ਅਤੇ ਸਮੁੰਦਰੀ ਕੰਢਿਆਂ ਆਦਿ ਦੀ ਖੋਜ ਕਰਨ ਦਾ ਕੰਮ ਸ਼ੁਰੂ ਕਰਵਾਇਆ ਉਸ ਸਮੇਂ ਆਪਣੇ ਇਸ ਖੋਜੀ ਉਦੇਸ਼ ਦੀ ਪੂਰਤੀ ਲਈ ਮੁੱਖ ਰੂਪ ਨਾਲ ਸਮੁੁੰਦਰੀ ਮਾਰਗ ਦੀ ਚੋਣ ਕੀਤੀ ਗਈ। (Voyages)

ਸੰਨ 1250 ਤੋਂ ਲੈ ਕੇ 16ਵੀਂ ਸਦੀ ਤੱਕ ਲਗਾਤਾਰ ਖੋਜਾਂ ਅਤੇ ਸਮੁੰਦਰੀ ਯਾਤਰਾਵਾਂ ਦਾ ਸਿਲਸਿਲਾ ਜਾਰੀ ਰਿਹਾ ਸਮੁੰਦਰੀ ਯਾਤਰਾ ਦੀ ਸ਼ੁਰੂਆਤ ਫ੍ਰਾਂਸੀਸੀ ਨਾਗਰਿਕ ਵਿਲੀਅਮ ਰੂਬਰੇਕ ਨੇ ਕੀਤੀ ਉਹ ਇੱਕ ਬਹਾਦਰ ਅਤੇ ਜਗਿਆਸੂ ਮਲਾਹ ਸੀ ਉਸ ਨੇ ਸੰਨ 1256 ’ਚ ਸਮੁੰਦਰੀ ਯਾਤਰਾ ਸ਼ੁਰੂ ਕੀਤੀ ਅਤੇ ਕਾਲਾਸਾਗਰ, ਕੈਸਪੀਅਨ ਸਾਗਰ, ਡਾਨ ਅਤੇ ਵੋਲਗਾ ਬੇਸਿਨ ਨੂੰ ਪਾਰ ਕੀਤਾ ਅਤੇ ਸੋਵੀਅਤ ਰੂਸ, ਮੱਧ ਏਸ਼ੀਆ ਤੇ ਮੰਗੋਲੀਆ ਦੀ ਧਰਤੀ ਤੱਕ ਜਾ ਪਹੁੰਚਿਆ 13ਵੀਂ ਸਦੀ ਦੇ ਅੱਧ ਤੋਂ ਸ਼ੁਰੂ ਹੋਈ ਸਮੁੰਦਰੀ ਯਾਤਰਾ ਤੋਂ ਬਾਅਦ ਹੀ ਸਮੁੰਦਰੀ ਯਾਤਰਾਵਾਂ ਦਾ ਸਿਲਸਿਲਾ ਬੇਰੋਕ ਰਫ਼ਤਾਰ ਨਾਲ ਸ਼ੁਰੂ ਹੋ ਗਿਆ।

ਵਿਲੀਅਮ ਰੂਬਰੇਕ ਤੋਂ ਬਾਅਦ ਤੇਰਵ੍ਹੀਂ ਸਦੀ ’ਚ ਹੀ ਵੇਨਿਸ ਦੇ ਵਪਾਰੀ ਮਾਰਕੋ ਪੋਲੋ ਨੇ ਸਮੁੰਦਰੀ ਯਾਤਰਾ ਸ਼ੁਰੂ ਕੀਤੀ ਉਹ ਭੂਮੱਧ ਸਾਗਰ ਤੋਂ ਪ੍ਰਸ਼ਾਂਤ ਮਹਾਂਸਾਗਰ ਤੱਕ ਦੀ ਯਾਤਰਾ ’ਤੇ ਨਿੱਕਲਿਆ ਅਤੇ ਇੱਕ ਵੱਡੇ ਸਮੁੰਦਰੀ ਮਾਰਗ ਨੂੰ ਉਸ ਨੇ ਹਿੰਮਤ ਅਤੇ ਹੌਂਸਲੇ ਨਾਲ ਸਫਲਤਾਪੂਰਵਕ ਪੂਰਾ ਕੀਤਾ ਇਸ ਲਈ ਮੱਧ ਯੁੱਗ ਦੇ ਪਹਿਲੇ ਮਹਾਨ ਸਮੁੰਦਰੀ ਯਾਤਰੀ ਹੋਣ ਦਾ ਸਿਹਰਾ ਮਾਰਕੋ ਪੋਲੋ ਦੇ ਪੱਖ ’ਚ ਹੀ ਜਾਂਦਾ ਹੈ। ਮਾਰਕੋ ਪੋਲੋ ਨੇ ਸਮੁੰਦਰੀ ਯਾਤਰਾ ਕਰਕੇ ਪੂਰਬੀ ਯੂਰਪੀ ਦੇਸ਼, ਸੋਵੀਅਤ ਰੂਸ, ਮੱਧ ਏਸ਼ੀਆ, ਮੰਗੋਲੀਆ, ਚੀਨ, ਮਲੇਸ਼ੀਆ, ਸ੍ਰੀਲੰਕਾ, ਭਾਰਤ, ਇਰਾਨ ਅਤੇ ਪੱਛਮੀ ਏਸ਼ੀਆਈ ਦੇਸ਼ਾਂ ਦੇ ਵੱਖ-ਵੱਖ ਨਗਰਾਂ ਦੀ ਯਾਤਰਾ ਕੀਤੀ ਆਪਣੀਆਂ ਯਾਤਰਾਵਾਂ ਦਾ ਵਰਣਨ ਮਾਰਕੋ ਪੋਲੋ ਨੇ ਖੁਦ ਦੀ ਲਿਖੀ ਕਿਤਾਬ ’ਚ ਲੜੀਵਾਰ ਕੀਤਾ ਹੈ ਉਸ ਨੇ ਇਹ ਕਿਤਾਬ 1287-88 ’ਚ ਲਿਖੀ ਸੀ।

ਉਂਜ ਤਾਂ ਭੂਮੱਧ ਸਾਗਰ ਦੇ ਕੰਢੇ ’ਤੇ ਵੱਸੇ ਛੋਟੇ ਜਿਹੇ ਦੇਸ਼ ਪੁਰਤਗਾਲ ਦੇ ਨਾਵਿਕ ਬਹੁਤ ਪਹਿਲਾਂ ਤੋਂ ਹੀ ਪੱਛਮੀ ਯੂਰਪ ਦੇ ਕੰਢਿਆਂ ’ਤੇ ਕਿਸ਼ਤੀ ਚਲਾਇਆ ਕਰਦੇ ਸਨ ਪਰ ਜਦੋਂ ਪੁਰਤਗਾਲ ’ਚ ਵਧਦੀ ਅਬਾਦੀ ਕਾਰਨ ਜੀਵਨ ਨਿਰਵਾਹ ਦੀ ਸਮੱਸਿਆ ਪੈਦਾ ਹੋਈ ਤਾਂ ਉਸ ਨਾਲ ਨਜਿੱਠਣ ਲਈ ਪੁਰਤਗਾਲ ਦੇ ਰਾਜਕੁਮਾਰ ਨੇ ਮਹਾਂਸਾਗਰੀ ਵਪਾਰ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕੀਤੀ। (Voyages)

ਰਾਜਕੁਮਾਰ ਦੇ ਸੱਦੇ ਅਤੇ ਹੱਲਾਸ਼ੇਰੀ ’ਚ ਅਣਗਿਣਤ ਉਤਸ਼ਾਹੀ ਪੁਰਤਗਾਲੀ ਮੱਲਾਹਾਂ ਨੇ ਭੂਮੱਧ ਸਾਗਰ ਵਿਚ ਦੂਰ-ਦੂਰ ਤੱਕ ਯਾਤਰਾਵਾਂ ਕੀਤੀਆਂ ਯਾਤਰਾਵਾਂ ਦੌਰਾਨ ਉਨ੍ਹਾਂ ਨੇ ਉੱਤਰ ਪੱਛਮੀ ਅਫਰੀਕੀ ਕੰਢਿਆਂ ਦਾ ਪਤਾ ਲਾਇਆ ਪੁਰਤਗਾਲੀ ਮੱਲਾਹਾਂ ਨੇ ਦਿਨ-ਰਾਤ ਸਮੁੰਦਰਾਂ ’ਚ ਕਿਸ਼ਤੀਆਂ ਚਲਾ ਕੇ 1417, 1420 ਅਤੇ 1426 ਈਸਵੀ ’ਚ ਮਦੀਰਾ, ਕਨਾਰੀ ਅਤੇ ਐਜੋਰਸ ਦੀਪ ਖੋਜੇ ਇਨ੍ਹਾਂ ਮੱਲਾਹਾਂ ਨੇ 1443 ’ਚ ਕੈਪ ਅੰਤਰੀਪ ਦਾ ਚੱਕਰ ਵੀ ਪੂਰਾ ਕੀਤਾ ਪੁਰਤਗਾਲੀ ਮੱਲਾਹਾਂ ਨੇ 15ਵੀਂ ਸਦੀ ਦੇ ਅੱਧ ਤੱਕ ਆਪਣੀਆਂ ਸਮੁੰਦਰੀ ਯਾਤਰਾਵਾਂ ਜਾਰੀ ਰੱਖੀਆਂ। 1486 ਈਸਵੀ ਅਰਥਾਤ 15ਵੀਂ ਸਦੀ ਦੇ ਅੰਤ ’ਚ ਵਾਸਕੋਡੀਗਾਮਾ ਨੇ ਆਪਣੇ ਮੱਲਾਹ ਸਾਥੀਆਂ ਨਾਲ ਸਮੁੰਦਰੀ ਯਾਤਰਾ ਕੀਤੀ ਅਤੇ ਅਫਰੀਕੀ ਮਹਾਂਦੀਪ ਦੇ ਦੱਖਣੀ ਸਿਰੇ ‘ਕੈਪ ਆਫ ਗੁੱਡ ਹੋਪ’ ਦਾ ਚੱਕਰ ਲਾਇਆ ਅਤੇ ਭਾਰਤ ਦੇ ਦੱਖਣ ਪੱਛਮ ’ਚ ਸਥਿਤ ਬੰਦਰਗਾਹ ’ਤੇ ਜਾ ਪਹੁੰਚਿਆ।

ਵਾਸਕੋਡੀਗਾਮਾ ਨੇ ਵਪਾਰੀਆਂ ਲਈ ਇੱਕ ਨਵਾਂ ਸਮੁੰਦਰੀ ਮਾਰਗ ਲੱਭਿਆ ਬਾਅਦ ’ਚ ਇਸੇ ਰਸਤੇ ਤੋਂ ਭਾਰਤ, ਸ੍ਰੀਲੰਕਾ, ਬਰਮਾ, ਇੰਡੋਨੇਸ਼ੀਆ, ਹਿੰਦ ਚੀਨ ਅਤੇ ਅਸਟਰੇਲੀਆ ’ਚ ਡੱਚ, ਫ੍ਰਾਂਸੀਸੀ, ਪੁਰਤਗਾਲੀ ਅਤੇ ਬ੍ਰਿਟਿਸ਼ ਵਪਾਰੀਆਂ ਦਾ ਆਉਣਾ ਸ਼ੁਰੂ ਹੋ ਗਿਆ ਇਨ੍ਹਾਂ ਦੇਸ਼ਾਂ ਨੇ ਵਪਾਰ ਦੇ ਨਾਲ-ਨਾਲ ਇੱਥੇ ਆਪਣੀਆਂ ਬਸਤੀਆਂ ਵੀ ਸਥਾਪਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਕ੍ਰਿਸਟੋਫਰ ਕੋਲੰਬਸ ਨੇ ਨਵੀਂ ਦੁਨੀਆਂ ਅਮਰੀਕਾ ਦੀ ਖੋਜ ਕੀਤੀ ਸੀ ਜਿਨੋਵਾ ’ਚ ਰਹਿਣ ਵਾਲੇ ਕੋਲੰਬਸ ਨੂੰ ਸਪੇਨ ਦੀ ਰਾਣੀ ਈਜਾਬੇਲਾ ਦੀ ਸਰਪ੍ਰਸਤੀ ’ਚ ਭਾਰਤ ਲਈ ਯਾਤਰਾ ’ਤੇ ਰਵਾਨਾ ਹੋਣਾ ਸੀ ਪਰ ਯੂਨਾਨੀ ਭੂਗੋਲ ਮਾਹਿਰ ਟਾਲੇਮੀ ਦੀ ਗਣਨਾ ਦੇ ਆਧਾਰ ’ਤੇ ਉਹ ਯੂਰਪ ਤੋਂ ਪੱਛਮ ਦਿਸ਼ਾ ਵੱਲ ਵਧ ਗਿਆ ਅਤੇ ਭਾਰਤ ਪਹੁੰਚਣ ਦੀ ਬਜਾਇ ਅਮਰੀਕਾ ਜਾ ਪਹੁੰਚਿਆ।

ਕੋਲੰਬਸ ਅਟਲਾਂਟਿਕ ਮਹਾਂਸਾਗਰ ਪਾਰ ਕਰਕੇ ਬਹਾਮਾ, ਜਮੈਕਾ, ਕਿਊਬਾ ਅਤੇ ਟ੍ਰਿਨੀਡਾਡ ਅਤੇ ਪੱਛਮ ਦੀਪ ਸਮੂਹ ਦੇਸ਼ਾਂ ਤੱਕ ਗਿਆ
ਮੁੱਖ ਸਮੁੰਦਰੀ ਯਾਤਰਾਵਾਂ ਤੋਂ ਇਲਾਵਾ ਕੁਝ ਹੋਰ ਯਾਤਰਾਵਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਅੰਗਰੇਜ਼ ਜਾੱਨ ਕੇਵਟ ਨੇ ਸੰਨ 1486 ’ਚ ਨਿਊਫਾਊਂਡ ਲੈਂਡ ਕੈਨੇਡਾ ਤੋਂ ‘ਕੈਪਰੇਸ’ ਤੱਕ ਸਮੁੰਦਰੀ ਯਾਤਰਾ ਕੀਤੀ 1500 ’ਚ ਪੁਰਤਗਾਲ ਦਾ ਅਮੇਰੀਗੋਂ ਵਸਪੁਕਤੀ ਦੱਖਣੀ ਅਮਰੀਕਾ ’ਚ ਬ੍ਰਾਜੀਲ ਕੰਢੇ ਅਤੇ ਅੰਟਾਰਕਟਿਕਾ ਦੇ ਦੀਪ ਜਾਰਜੀਆ ਪਹੁੰਚਿਆ ਅਮਰਿਗੋ ਦੀ ਯਾਤਰਾ ਕਾਰਨ ਹੀ ਨਵੀਂ ਦੁਨੀਆਂ ਨੂੰ ਅਮਰੀਕਾ ਨਾਂਅ ਦਿੱਤਾ ਗਿਆ। (Voyages)

ਮੈਗੇਲਨ ਨੇ ਸੰਕਟਪੂਰਨ ਤਬਾਹਕਾਰੀ ਤੂਫਾਨ ਵਾਲੇ ਮਾਰਗ ਜਲਡਮਰੂਮੱਧ ਤੋਂ ਲੰਘ ਕੇ ਸਮੁੱਚੇ ਸੰਸਾਰ ਦਾ ਚੱਕਰ ਲਾਇਆ 1510 ’ਚ ਅਲਬੁਕਰਕ ਨੇ ਹਿੰਦ ਮਹਾਂਸਾਗਰ ਹੁੰਦੇ ਹੋਏ ਭਾਰਤ ਦੀ ਯਾਤਰਾ ਕੀਤੀ ਫ੍ਰਾਂਸਿਸ ਡਰੈਕ ਨੇ ਜਲ ਮਾਰਗ ਰਾਹੀਂ ਸੰਸਾਰ ਦੀ ਯਾਤਰਾ ਕੀਤੀ ਹਡਸਨ ਨੇ ਕੈਨੇਡਾ ਦੇ ਉੱਤਰੀ ਹਿੱਸੇ ਦੀ ਯਾਤਰਾ ਕੀਤੀ ਇਨ੍ਹਾਂ ਦੇ ਨਾਂਅ ’ਤੇ ਕੈਨੇਡਾ ਦੀ ਹਡਸਨ ਖਾੜੀ ਦਾ ਨਾਂਅ ਪਿਆ ਇੱਕ ਹੋਰ ਡੱਚ ਤਸਮੈਨ ਨੇ ਅਸਟਰੇਲੀਆ ਮਹਾਂਦੀਪ ’ਚ ਟਜਮਾਨੀਆ ਦੀਪ ਦੀ ਖੋਜ ਕੀਤੀ। (Voyages)

ਸਮੁੰਦਰੀ ਮਾਰਗਾਂ ਦੀ ਜਾਣਕਾਰੀ ਨਾਲ ਵੱਖ-ਵੱਖ ਦੇਸ਼ਾਂ ਦੇ ਭੂਗੋਲਿਕ ਵਾਤਾਵਰਨ, ਰਹਿਣ-ਸਹਿਣ ਅਤੇ ਰੀਤੀ-ਰਿਵਾਜਾਂ ਦਾ ਗਿਆਨ ਮੁਹੱਈਆ ਹੋ ਸਕਿਆ ਬ੍ਰਿਟੇਨ, ਫਰਾਂਸ, ਜਰਮਨੀ ਦੇ ਲੋਕਾਂ ਨੇ ਉੱਤਰੀ ਅਮਰੀਕਾ, ਦੱਖਣੀ ਅਫਰੀਕਾ, ਅਸਟਰੇਲੀਆ, ਨਿਊਜ਼ੀਲੈਂਡ ਅਤੇ ਪੂਰਬੀ ਦੱਖਣੀ ਏਸ਼ੀਆ ’ਚ ਰਹਿਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ 16ਵੀਂ ਸਦੀ ਦੇ ਅਖੀਰ ਤੱਕ ਇਸ ਖੋਜਪੂਰਨ ਸਮੁੰਦਰੀ ਯਾਤਰਾ ਦਾ ਸਿਲਸਿਲਾ ਜਾਰੀ ਰਿਹਾ। (Voyages)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!