Spine

ਸਾਡੀ ਗਲਤ ਜੀਵਨਸ਼ੈਲੀ ਨਾਲ ਜੁੜੀਆਂ ਜੋ ਸਮੱਸਿਆਵਾਂ ਹੁਣ ਬਾਹਾਂ ਖਿਲਾਰੀ ਲੋਕਾਂ ਨੂੰ ਆਪਣੇ ਕਲਾਵੇ ’ਚ ਹੌਲੀ-ਹੌਲੀ ਜਕੜਦੀਆਂ ਜਾ ਰਹੀਆਂ ਹਨ, ਉਨ੍ਹਾਂ ’ਚ ਰੀੜ੍ਹ ਦੀ ਹੱਡੀ ਵੀ ਹੈ ਜ਼ਿਆਦਾ ਦੇਰ ਤੱਕ ਬੈਠ ਕੇ ਕੰਮ ਕਰਨਾ ਜਾਂ ਜ਼ਿਆਦਾ ਸਮੇਂ ਤੱਕ ਖੜ੍ਹੇ ਹੋ ਕੇ ਕੰਮ ਕਰਨਾ ਸਾਡੀ ਰੀੜ੍ਹ ’ਤੇ ਅਸਰ ਪਾਉਂਦਾ ਹੈ ਜਿਸ ਦਾ ਸਿੱਟਾ ਕਮਰ ਦਰਦ ਦੇ ਰੂਪ ’ਚ ਸਾਹਮਣੇ ਆਉਂਦਾ ਹੈ ਆਓ! ਧਿਆਨ ਦੇਈਏ ਆਪਣੀਆਂ ਗਲਤ ਆਦਤਾਂ ’ਤੇ, ਜਿਨ੍ਹਾਂ ਨੂੰ ਸੁਧਾਰ ਕੇ ਅਸੀਂ ਸਰੀਰਕ ਲਾਭ ਲੈ ਸਕਦੇ ਹਾਂ।

ਗਲਤ ਸਥਿਤੀ ’ਚ ਉੱਠਣਾ-ਬੈਠਣਾ ਅਤੇ ਸੌਣਾ:

ਸਾਡੇ ਗਲਤ ਤਰੀਕੇ ਨਾਲ ਉੱਠਣ-ਬੈਠਣ ਅਤੇ ਸੌਣ ਨਾਲ ਸਾਡੀ ਰੀੜ੍ਹ ’ਤੇ ਅਸਰ ਪੈਂਦਾ ਹੈ ਜੋ ਸਾਡੀ ਕਮਰ ਦਰਦ ਦਾ ਕਾਰਨ ਬਣਦਾ ਹੈ ਸਾਡੀਆਂ ਮਾਸਪੇਸ਼ੀਆਂ ਅਤੇ ਜੋੜਾਂ ਦਾ ਲਚੀਲਾਪਣ ਖ਼ਤਮ ਹੁੰਦਾ ਹੈ ਸਾਨੂੰ ਆਪਣੀ ਰੀੜ੍ਹ ਨੂੰ ਸਹੀ ਰੱਖਣ ਲਈ ਸਹੀ ਢੰਗ ਨਾਲ ਸੌਣਾ, ਉੱਠਣਾ ਅਤੇ ਬੈਠਣਾ ਚਾਹੀਦਾ ਹੈ ਰੀੜ੍ਹ ਦੀ ਹੱਡੀ ਨੂੰ ਸਹਾਰਾ ਦੇਣ ਵਾਲੀਆਂ ਮਾਸਪੇਸ਼ੀਆਂ ਅਤੇ ਦਿਮਾਗੀ ਪ੍ਰਣਾਲੀ ’ਤੇ ਜ਼ਿਆਦਾ ਦਬਾਅ ਨਾ ਪਵੇ, ਇਸ ਗੱਲ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।

ਜੇਕਰ ਅਸੀਂ ਆਪਣੇ ਸਿਰ ਅਤੇ ਮੋਢਿਆਂ ਨੂੰ ਵੀ ਗਲਤ ਸਥਿਤੀ ’ਚ ਜ਼ਿਆਦਾ ਦੇਰ ਤੱਕ ਰੱਖਦੇ ਹਾਂ ਉਹ ਵੀ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਜ਼ਿਆਦਾ ਦੇਰ ਤੱਕ ਬੈਠ ਕੇ ਕੰਮ ਕਰਨ ਵਾਲਿਆਂ ਨੂੰ ਆਪਣੀ ਰੀੜ੍ਹ ਨੂੰ ਕੁਰਸੀ ਦੀ ਬੈਕ ਦੀ ਪੂਰੀ ਸਪੋਰਟ ਲੈਣੀ ਚਾਹੀਦੀ ਹੈ ਇਸ ਤਰ੍ਹਾਂ ਡ੍ਰਾਈਵਿੰਗ ਕਰਦੇ ਸਮੇਂ ਜਾਂ ਗੱਡੀ ’ਚ ਲੰਬੇ ਸਮੇਂ ਤੱਕ ਬੈਠਣ ਲਈ ਰੀੜ੍ਹ ਨੂੰ ਸੀਟ ਨਾਲ ਲਾ ਕੇ ਬੈਠਣਾ ਚਾਹੀਦਾ ਹੈ ਤਾਂ ਕਿ ਰੀੜ੍ਹ ਦੀ ਹੱਡੀ ਸਿੱਧੀ ਰਹੇ।

ਮੋਟਾਪਾ:-

ਗੈਰ-ਸਰਗਰਮ ਜੀਵਨਸ਼ੈਲੀ ਸਾਨੂੰ ਮੋਟਾਪੇ ਦਾ ਸ਼ਿਕਾਰ ਬਣਾਉਂਦੀ ਹੈ ਜਿਸ ਦਾ ਅਸਰ ਰੀੜ੍ਹ ਦੀ ਹੱਡੀ ’ਤੇ ਪੈਂਦਾ ਹੈ ਕਈ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਜੋ ਲੋਕ ਨਿਯਮਿਤ ਰੂਪ ਨਾਲ ਸਰੀਰ ਨੂੰ ਸਰਗਰਮ ਨਹੀਂ ਰੱਖਦੇ ਭਾਵੇਂ ਕਸਰਤ ਨਾਲ ਜਾਂ ਘਰ ਦੇ ਕੰਮਾਂ ਰਾਹੀਂ ਉਨ੍ਹਾਂ ਨੂੰ ਕਮਰ ਦਰਦ ਦੀ ਸ਼ਿਕਾਇਤ ਜ਼ਿਆਦਾ ਰਹਿੰਦੀ ਹੈ ਇਸ ਲਈ ਆਲਸੀ ਨਾ ਬਣੋ ਅਤੇ ਆਪਣੇ ਸਰੀਰ ਨੂੰ ਸਰਗਰਮ ਰੱਖੋ ਤਾਂ ਕਿ ਰੀੜ੍ਹ ਅਤੇ ਸਰੀਰ ਸਿਹਤਮੰਦ ਬਣਿਆ ਰਹੇ ਅਤੇ ਮੋਟਾਪਾ ਵੀ ਦੂਰ ਰਹੇ।

ਸਿਗਰਟਨੋਸ਼ੀ ਨਾ ਕਰੋ:-

ਸਿਗਰਟ ’ਚ ਮੌਜੂਦਾ ਨਿਕੋਟੀਨ ਰੀੜ੍ਹ ਦੀ ਹੱਡੀ ਦੇ ਆਸ-ਪਾਸ ਦੇ ਖੂਨ ਦੇ ਪ੍ਰਵਾਹ ਨੂੰ ਰੋਕ ਦਿੰਦਾ ਹੈ ਇਸ ਨਾਲ ਕਮਰ ਦਰਦ ਦੀ ਸ਼ਿਕਾਇਤ ਹੋਣ ਲੱਗਦੀ ਹੈ ਸਿਗਰਟਨੋਸ਼ੀ ਸਰੀਰ ਨੂੰ ਹਰ ਤਰ੍ਹਾਂ ਨਾਲ ਨੁਕਸਾਨ ਪਹੁੰਚਾਉਂਦੀ ਹੈ।

ਹੀਲ ਅਤੇ ਗਲਤ ਸਾਈਜ਼ ਦੇ ਜੁੱਤੇ:-

ਹੀਲ ਵਾਲੀ ਚੱਪਲ/ਜੁੱਤੇ ਅੱਗੋਂ ਪੰਜਿਆਂ ’ਤੇ ਦਬਾਅ ਪਾਉਂਦੇ ਹਨ ਜਿਸ ਦਾ ਅਸਰ ਰੀੜ੍ਹ ਦੀ ਹੱਡੀ ’ਤੇ ਪੈਂਦਾ ਹੈ ਸਰੀਰ ਦਾ ਸੰਤੁਲਨ ਵੀ ਖਰਾਬ ਹੁੰਦਾ ਹੈ ਇਸ ਤਰ੍ਹਾਂ ਛੋਟੇ ਜਾਂ ਵੱਡੇ ਸਾਈਜ਼ ਦੇ ਜੁੱਤੇ/ਚੱਪਲ ਵੀ ਕਮਰ ਦਰਦ ਦੀ ਸਮੱਸਿਆ ਵਧਾਉਂਦੇ ਹਨ ਆਪਣੇ ਪੈਰਾਂ ਨੂੰ ਆਰਾਮ ਦੇਣ ਲਈ ਸਹੀ ਸਾਈਜ਼ ਦੇ ਆਰਾਮਦਾਇਕ ਜੁੱਤੇ/ਚੱਪਲਾਂ ਪਾਓ ਜੁੱਤਿਆਂ ਨਾਲ ਜ਼ੁਰਾਬਾਂ ਜ਼ਰੂਰ ਪਾਓ ਇਸ ਨਾਲ ਪੈਰਾਂ ਨੂੰ ਰਗੜ ਨਹੀਂ ਲੱਗਦੀ।

ਕਮਰ ਅਤੇ ਮੋਢਿਆਂ ’ਤੇ ਲਟਕਣ ਵਾਲੇ ਭਾਰੀ ਬੈਗ:-

ਮੋਢਿਆਂ/ਕਮਰ ’ਤੇ ਭਾਰੀ ਬੈਗ ਲਟਕਾਉਣ ਨਾਲ ਸਿੱਧਾ ਅਸਰ ਕਮਰ ’ਤੇ ਪੈਂਦਾ ਹੈ, ਖਾਸ ਕਰਕੇ ਜਦੋਂ ਅਸੀਂ ਉਸ ਬੈਗ ਨੂੰ ਗਲਤ ਤਰੀਕੇ ਨਾਲ ਚੁੱਕਦੇ ਹਾਂ ਇੱਕ ਮੋਢੇ ’ਤੇ ਬੈਗਪੈਕ ਚੁੱਕਣ ਨਾਲ ਮੋਢੇ ਅਤੇ ਰੀੜ੍ਹ ਦੀ ਹੱਡੀ ਪ੍ਰਭਾਵਿਤ ਹੁੰਦੀ ਹੈ ਜਦੋਂ ਵੀ ਬੈਗਪੈਕ ਚੁੱਕੋ, ਹਮੇਸ਼ਾ ਦੋਵਾਂ ਮੋਢਿਆਂ ’ਤੇ ਟੰਗੋ ਅਤੇ ਬੈਗ ’ਚ ਬੇਲੋੜਾ ਸਾਮਾਨ ਨਾ ਪਾਓ।

ਕੈਫੀਨ ਦੀ ਜ਼ਿਆਦਾ ਵਰਤੋਂ:-

ਕੌਫੀ ਅਤੇ ਸੋਢੇ ’ਚ ਮੌਜ਼ੂਦ ਕੈਫੀਨ ਸਰੀਰ ਦੀ ਕੈਲਸ਼ੀਅਮ ਆਬਜ਼ਰਵ ਕਰਨ ਦੀ ਸਮਰੱਥਾ ਨੂੰ ਘਟਾਉਂਦਾ ਹੈ ਇਸ ਨਾਲ ਸਾਡੀਆਂ ਹੱਡੀਆਂ ਦੀ ਡੈਂਸਿਟੀ ਪ੍ਰਭਾਵਿਤ ਹੁੰਦੀ ਹੈ ਕੈਲਸ਼ੀਅਮ ਦਾ ਸੇਵਨ ਕਰੋ ਸਾਫਟ ਡਰਿੰਕਸ ਅਤੇ ਕੌਫੀ ਦਾ ਸੇਵਨ ਘੱਟ ਤੋਂ ਘੱਟ ਕਰੋ।

ਲੋੜੀਂਦਾ ਆਰਾਮ ਨਾ ਕਰਨਾ:-

ਛੋਟੇ-ਮੋਟੇ ਦਰਦ ਨੂੰ ਨਜ਼ਰਅੰਦਾਜ਼ ਕਰਨ ਨਾਲ ਦਰਦ ਵਧ ਜਾਂਦਾ ਹੈ ਆਮ ਲੋਕਾਂ ’ਚ ਇਹ ਧਾਰਨਾ ਹੁੰਦੀ ਹੈ ਕਿ ਥੋੜ੍ਹੇ ਦਰਦ ’ਚ ਜਾਂ ਸਹਿਣਯੋਗ ਦਰਦ ’ਚ ਅਰਾਮ ਕੀ ਕਰਨਾ, ਕੰਮ ਪੂਰਾ ਕਰਕੇ ਆਰਾਮ ਕਰਾਂਗੇ ਇਹ ਸੋਚ ਗਲਤ ਹੈ ਥੋੜ੍ਹੀ ਤਕਲੀਫ ਹੋਣ ’ਤੇ ਲੋੜੀਂਦਾ ਆਰਾਮ ਕਰੋ ਅਤੇ ਕੰਮ ਘੱਟ ਕਰੋ ਹਰ ਵਾਰ ਆਰਾਮ ਕਰਨਾ ਸੰਭਵ ਨਹੀਂ ਪਰ ਜਦੋਂ ਸਮਾਂ ਮਿਲੇ, ਲਾਹਾ ਜ਼ਰੂਰ ਲਓ ਮਾਸਪੇਸ਼ੀਆਂ ’ਚ ਦਬਾਅ ਨੂੰ ਘੱਟ ਕਰਨ ਲਈ ਪੈਰਾਂ ਨੂੰ ਥੋੜ੍ਹਾ ਉੱਪਰ ਕਰਕੇ ਲੇਟੋ।

ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ:-

ਇੱਕ ਅਧਿਐਨ ਅਨੁਸਾਰ ਮੋਬਾਈਲ ਫੋਨ ’ਤੇ ਮੈਸੇਜ ਪੜ੍ਹਨ ਅਤੇ ਕਰਨ ਨਾਲ ਰੀੜ੍ਹ ਦੀ ਹੱਡੀ ’ਤੇ ਦਬਾਅ ਪੈਂਦਾ ਹੈ ਜ਼ਿਆਦਾ ਮੋਬਾਈਲ ਫੋਨ ਦੀ ਵਰਤੋਂ ਕਰਨ ਨਾਲ ਸਪਾਈਨ ਦਾ ਨੈਚੁਰਲ ਕਰਵ ਵਿਗੜ ਸਕਦਾ ਹੈ ਜਿਸ ਨਾਲ ਉਸ ਹਿੱਸੇ ’ਤੇ ਜ਼ਿਆਦਾ ਦਬਾਅ ਵਧ ਜਾਂਦਾ ਹੈ ਮੈਸੇਜ ਕਰਨ ਅਤੇ ਪੜ੍ਹਨ ਤੇ ਸਰਚ ਕਰਨ ’ਤੇ ਧੌਣ ਅੱਗੇ ਵੱਲ ਝੁਕਦੀ ਹੈ ਜੋ ਰੀੜ੍ਹ ਨੂੰ ਪ੍ਰਭਾਵਿਤ ਕਰਦੀ ਹੈ ਮੋਬਾਈਲ ਦੀ ਵਰਤੋਂ ਜ਼ਰੂਰਤ ਪੈਣ ’ਤੇ ਕਰੋ ਅਤੇ ਪਾਸ਼ਚਰ ਦਾ ਪੂਰਾ ਧਿਆਨ ਵੀ ਰੱਖੋ।

ਨਾਪਸੰਦ ਕੰਮ ਕਰਨ ’ਤੇ:-

ਖੋਜਕਾਰਾਂ ਅਨੁਸਾਰ ਜੋ ਲੋਕ ਨੌਕਰੀ ’ਚ ਆਪਣੀ ਪਸੰਦ ਦਾ ਕੰਮ ਨਹੀਂ ਕਰਦੇ, ਉਹ ਖੁਸ਼ ਨਹੀਂ ਰਹਿੰਦੇ ਅਜਿਹੇ ਲੋਕਾਂ ਨੂੰ ਕਮਰ ਦਰਦ ਦੀ ਸਮੱਸਿਆ ਆਮ ਲੋਕਾਂ ਤੋਂ ਜ਼ਿਆਦਾ ਹੁੰਦੀ ਹੈ ਅਜਿਹਾ ਸਰੀਰਕ ਨਹੀਂ, ਸਗੋਂ ਮਾਨਸਿਕ ਕਾਰਨਾਂ ਕਰਕੇ ਹੁੰਦਾ ਹੈ।

ਕਸਰਤ ਦੇ ਗਲਤ ਤਰੀਕੇ:-

ਕਸਰਤ ਉਂਜ ਤਾਂ ਸਾਡੀ ਸਿਹਤ ਲਈ ਉੱਤਮ ਹੁੰਦੀ ਹੈ ਪਰ ਕਈ ਵਾਰ ਕਸਰਤ ਕਰਨ ਦਾ ਤਰੀਕਾ ਗਲਤ ਹੋਣ ’ਤੇ ਜਾਂ ਲੋੜ ਤੋਂ ਜਿਆਦਾ ਕਸਰਤ ਕਰਨ ’ਤੇ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਤੇ ਉਨ੍ਹਾਂ ਦੀ ਡੈਂਸਿਟੀ ਵੀ ਵਧਾਉਂਦੀ ਹੈ ਪਰ ਜ਼ਿਆਦਾ ਵੇਟ ਚੁੱਕਣ ਨਾਲ ਰੀੜ੍ਹ ਦੀ ਹੱਡੀ ’ਤੇ ਅਸਰ ਪੈਂਦਾ ਹੈ ਜਿੰਮ ’ਚ ਸਾਈਕÇਲੰਗ ਕਰਨ ਨਾਲ ਕਮਰ ਅਤੇ ਗਰਦਨ ’ਤੇ ਅਸਰ ਪੈਂਦਾ ਹੈ ਕਿਉਂਕਿ ਇਸ ਦੌਰਾਨ ਸਾਡੀ ਕਮਰ ਅੱਗੇ ਵੱਲ ਝੁਕੀ ਰਹਿੰਦੀ ਹੈ।

ਹੇਠੋਂ ਸਾਮਾਨ ਚੁੱਕਣ ਦਾ ਗਲਤ ਤਰੀਕਾ:-

ਜ਼ਿਆਦਾਤਰ ਲੋਕ ਹੇਠੋਂ ਸਾਮਾਨ ਚੁੱਕਣ ’ਤੇ ਆਪਣੇ ਗੋਡਿਆਂ ਨੂੰ ਮੋੜਨ ਦੀ ਥਾਂ ਕਮਰ ਨੂੰ ਮੋੜਦੇ ਹਨ ਜਿਸ ਦਾ ਸਿੱਧਾ ਅਸਰ ਸਾਡੀ ਰੀੜ੍ਹ ਦੀ ਹੱਡੀ ’ਤੇ ਪੈਂਦਾ ਹੈ ਸਾਮਾਨ ਚੁੱਕਦੇ ਸਮੇਂ ਗੋਡਿਆਂ ਨੂੰ ਵੀ ਮੋੜ ਕੇ ਅੱਗੇ ਝੁਕੋ ਅਤੇ ਸਾਮਾਨ ਚੁੱਕੋ ਇਸੇ ਤਰ੍ਹਾਂ ਸਾਮਾਨ ਹੇਠਾਂ ਰੱਖਦੇ ਸਮੇਂ ਵੀ ਗੋਡਿਆਂ ਨੂੰ ਮੋੜ ਕੇ ਰੱਖੋ।

(ਸਿਹਤ ਦਰਪਣ)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!