‘ਪ੍ਰੀਖਿਆ’ ਸ਼ਬਦ ਦਾ ਅਰਥ ਹੈ-ਦੂਜਿਆਂ ਵੱਲੋਂ ਇੱਕ ਵਿਅਕਤੀ ਦੇ ਗਿਆਨ ਨੂੰ ਜਾਂਚਣਾ ਉਂਜ ਤਾਂ ਇਹ ਤਿੰਨ ਅੱਖਰਾਂ ਦਾ ਛੋਟਾ ਜਿਹਾ ਸ਼ਬਦ ਹੈ ਪਰ ਇਸ ਦੇ ਅੰਦਰ ਜੋ ਡਰ ਹੈ, ਉਹ ਸਭ ਨੂੰ ਕੰਬਾ ਦਿੰਦਾ ਹੈ ਪ੍ਰੀਖਿਆ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ ਪਰ ਇੱਥੇ ਮੈਂ ਵਿਦਿਆਰਥੀਆਂ ਦੀ ਪ੍ਰੀਖਿਆ ਬਾਰੇ ਜ਼ਿਕਰ ਕਰ ਰਹੀ ਹਾਂ। ਪ੍ਰੀਖਿਆ ਦਾ ਸਮਾਂ ਨੇੜੇ ਆ ਗਿਆ ਹੈ ਅਤੇ ਸਭ ਬੱਚੇ ਆਪਣਾ-ਆਪਣਾ ਕੋਰਸ ਕਰਨ ’ਚ ਲੱਗੇ ਹਨ ਸਭ ਵਿਦਿਆਰਥੀਆਂ ਦੇ ਆਪਣੇ-ਆਪਣੇ ਵਿਚਾਰ ਹਨ ਕੁਝ ਸੋਚਦੇ ਹਨ ਕਿ ਐਨਾ ਸਾਰਾ ਕੋਰਸ ਮੈਂ ਕਿਵੇਂ ਕਰ ਸਕਾਂਗਾ ਕੁਝ ਯਾਦ ਕਰਦੇ ਹਨ ਪਰ ਜ਼ਲਦੀ ਭੁੱਲ ਜਾਂਦੇ ਹਨ ਕੁਝ ਕਹਿੰਦੇ ਹਨ ਕਿ ਪੜ੍ਹਾਈ ਕੀ ਮੁਸੀਬਤ ਹੈ, ਕਿਸ ਨੇ ਬਣਾਈ ਇਹ ਕੁਝ ਦਾ ਮੰਨਣਾ ਹੁੰਦਾ ਹੈ ਕਿ ਹਾਲੇ ਬਹੁਤ ਦਿਨ ਹਨ, ਕਰ ਲਵਾਂਗੇ ਕੀ ਕਾਹਲੀ ਹੈ ਆਲਸ ਅਤੇ ਨੀਂਦ ਉਨ੍ਹਾਂ ’ਤੇ ਹਾਵੀ ਹੋਈ ਰਹਿੰਦੀ ਹੈ।

ਪਿਆਰੇ ਵਿਦਿਆਰਥੀਓ! ਜੇਕਰ ਜ਼ਿੰਦਗੀ ’ਚ ਕੁਝ ਪਾਉਣਾ ਚਾਹੁੰਦੇ ਹੋ ਤਾਂ ਧਿਆਨ ਨਾਲ ਪੜ੍ਹੋ ਇਸੇ ਵਿਦਿਆਰਥੀ ਜੀਵਨ ’ਚ ਹੀ ਰਹਿ ਕੇ ਸਭ ਆਪਣੇ ਭਵਿੱਖ ਲਈ ਸੁਫਨੇ ਸੰਜੋਂਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ’ਚ ਜੁਟ ਜਾਂਦੇ ਹਨ ਜਿਸ ਤਰ੍ਹਾਂ ਇੱਕ ਚੰਗੇ ਭਵਨ ਅਤੇ ਇਮਾਰਤ ਲਈ ਉਸ ਦੀ ਨੀਂਹ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਉਸੇ ਤਰ੍ਹਾਂ ਮਨੁੱਖ ਦਾ ਜੀਵਨ ਹੈ ਜਿਸ ਨੂੰ ਵਿਦਿਆਰਥੀ ਜੀਵਨ ਰੂਪੀ ਨੀਂਹ ਮਜ਼ਬੂਤ ਚਾਹੀਦੀ ਹੈ ਨਹੀਂ ਤਾਂ ਇਹ ਜਲਦੀ ਹੀ ਡਿੱਗ ਜਾਵੇਗੀ ਅਰਥਾਤ ਪਤਨ ਹੋ ਜਾਵੇਗਾ ਇਸ ਲਈ ਸਾਰਾ ਜੀਵਨ ਸੁਖਮਈ ਬਣਾਉਣ ਲਈ ਇੱਕ ਵਾਰ ਪੜ੍ਹਾਈ ’ਚ ਲਗਨ ਤੇ ਮਿਹਨਤ ਜ਼ਰੂਰੀ ਹੈ।

ਸਾਦਗੀ ਨਾਲ ਪੜ੍ਹਾਈ ਕਰੋ, ਮਾੜੀ ਸੰਗਤ ਤੋਂ ਵੀ ਬਚੋ ਜੋ ਸਮਾਂ ਹੁਣ ਮਿਲਿਆ ਹੈ, ਉਸ ਦੀ ਸਹੀ ਵਰਤੋਂ ਕਰਨਾ ਹੀ ਸਮਝਦਾਰੀ ਹੈ ਕਿਉਂਕਿ ਸਮੇਂ ਦੀ ਲਹਿਰ ਵੀ ਸਮੁੰਦਰ ਦੀ ਲਹਿਰ ਵਾਂਗ ਕਿਸੇ ਦੀ ਉਡੀਕ ਨਹੀਂ ਕਰਦੀ ਜੋ ਸਮਾਂ ਚਲਾ ਗਿਆ, ਉਹ ਕਦੇ ਵਾਪਸ ਨਹੀਂ ਆਉਂਦਾ ਕਬੀਰ ਜੀ ਨੇ ਸੱਚ ਹੀ ਕਿਹਾ ਹੈ ‘ਜੋ ਲੋਕ ਦਿਨ ਖਾਣ-ਪੀਣ ’ਚ ਅਤੇ ਰਾਤ ਸੌਂ ਕੇ ਗੁਜ਼ਾਰ ਦਿੰਦੇ ਹਨ ਉਹ ਆਪਣੇ ਇਸ ਬਹੁਮੁੱਲ ਜੀਵਨ ਨੂੰ ਕੌਡੀਆਂ ਬਦਲੇ ਵੇਚ ਦਿੰਦੇ ਹਨ ਜਦੋਂ ਸਮਾਂ ਨਿੱਕਲ ਜਾਂਦਾ ਹੈ ਤਾਂ ਬਾਅਦ ’ਚ ਉਹ ਪਛਤਾਉਂਦੇ ਹਨ।

ਜੋ ਸਮੇਂ ਦੀ ਕੀਮਤ ਨੂੰ ਪਛਾਣ ਜਾਂਦਾ ਹੈ ਉਹ ਆਪਣੀ ਮੰਜ਼ਿਲ ਨੂੰ ਸਰ ਕਰਨ ’ਚ ਸਮਰੱਥ ਹੋ ਜਾਂਦਾ ਹੈ ਜੋ ਸਮੇਂ ਦਾ ਤ੍ਰਿਸਕਾਰ ਕਰਦੇ ਹਨ, ਉਹ ਜੀਵਨ ’ਚ ਅਸਫਲ ਹੋ ਜਾਂਦੇ ਹਨ ਸਮਾਂ ਸਾਡੇ ਲਈ ਦੇਵਤੇ ਸਮਾਨ ਹੈ ਇਸ ਲਈ ਇਸ ਦਾ ਹਰ ਪਲ ਸਹੀ ਇਸਤੇਮਾਲ ਕਰਨ ’ਤੇ ਇਹ ਖੁਸ਼ ਹੋ ਕੇ ਸਾਡੇ ਜੀਵਨ ’ਚ ਖੁਸ਼ੀਆਂ ਹੀ ਖੁਸ਼ੀਆਂ ਭਰ ਦਿੰਦਾ ਹੈ। ਪ੍ਰੀਖਿਆ ਦੇ ਦਿਨਾਂ ’ਚ ਕੋਈ ਸਮੱਸਿਆਂ ਜਾਂ ਘਬਰਾਹਟ ਨਾ ਹੋਵੇ, ਇਸ ਲਈ ਹੇਠ ਲਿਖੀਆਂ ਕੁਝ ਗੱਲਾਂ ਧਿਆਨ ’ਚ ਰੱਖੋ ਵਿਗਿਆਨ ਅਤੇ ਗਣਿੱਤ ਦੇ ਫਾਰਮੂਲੇ ਇੱਕ ਪੰਨੇ ’ਤੇ ਲਿਖੋ ਅਤੇ ਸਟੱਡੀ ਟੇਬਲ ਦੇ ਸਾਹਮਣੇ ਕੰਧ ’ਤੇ ਲਾ ਲਓ ਤਾਂ ਕਿ ਜਦੋਂ ਵੀ ਬੈਠੋ, ਉਨ੍ਹਾਂ ’ਤੇ ਨਜ਼ਰ ਪੈ ਜਾਵੇ ਅਤੇ ਯਾਦ ਹੋ ਜਾਣ।

ਆਪਣੇ ਕੋਰਸ ਦੇ ਹਰ ਪਾਠ ਨੂੰ ਧਿਆਨ ਨਾਲ ਪੜ੍ਹੋ ਅਤੇ ਸਮਝੋ ਇਨ੍ਹਾਂ ਨੂੰ ਅੰਨ੍ਹੇਵਾਹ ਰਟਣ ਦੀ ਬਜਾਇ ਸਮਝ ਕੇ ਯਾਦ ਕਰੋ ਪੜ੍ਹਦੇ ਸਮੇਂ ਜੋ ਸਮੱਸਿਆਵਾਂ ਹੋਣ, ਉਨ੍ਹਾਂ ਨੂੰ ਇੱਕ ਕਾਪੀ ’ਚ ਲਿਖਦੇ ਜਾਓ ਤੇ ਫਿਰ ਆਪਣੇ ਅਧਿਆਪਕ ਜਾਂ ਦੋਸਤ ਤੋਂ ਸਮਝ ਲਓ ਆਪਣੇ ਖਾਣ-ਪੀਣ ਦਾ ਧਿਆਨ ਰੱਖੋ ਜ਼ਿਆਦਾ ਤਲੀਆਂ ਹੋਈਆਂ ਤੇ ਭਾਰੀ ਵਸਤੂਆਂ ਦਾ ਸੇਵਨ ਕਰਨ ਨਾਲ ਜ਼ਿਆਦਾ ਨੀਂਦ ਆਉਂਦੀ ਹੈ ਇਸ ਲਈ ਹਲਕਾ ਭੋਜਨ ਕਰੋ। ਸਵੇਰੇ-ਸਵੇਰੇ ਦਿਮਾਗ ਤਾਜ਼ਾ ਹੁੰਦਾ ਹੈ ਇਸ ਲਈ ਮੁਸ਼ਕਿਲ ਵਿਸ਼ੇ ਨੂੰ ਸਵੇਰੇ ਕਰੋ ਉਂਜ ਹਰ ਵਿਸ਼ੇ ਨੂੰ ਹਰ ਰੋਜ਼ ਪੜ੍ਹੋ ਸਾਰਾ ਕੋਰਸ ਪ੍ਰੀਖਿਆ ਤੋਂ ਦਸ-ਪੰਦਰਾਂ ਦਿਨ ਪਹਿਲਾਂ ਹੀ ਖ਼ਤਮ ਕਰ ਲਓ ਤਾਂ ਕਿ ਦੁਹਰਾਉਣ ਦਾ ਸਮਾਂ ਮਿਲ ਸਕੇ ਇੱਕ ਕਾਪੀ ਬਣਾਓ ਜਿਸ ਵਿਚ ਹਰ ਸਵਾਲ ਦੇ ਪੁਆਇੰਟ ਹੀ ਪੁਆਇੰਟ ਲਿਖੋ ਜੋ ਪ੍ਰੀਖਿਆ ਤੋਂ ਪਹਿਲਾਂ ਬਹੁਤ ਕੰਮ ਦੀ ਚੀਜ਼ ਹੈ ਇਸਨੂੰ ਪੜ੍ਹਨ ਨਾਲ ਸਾਰਾ ਸਵਾਲ ਯਾਦ ਹੋ ਜਾਂਦਾ ਹੈ ਅਤੇ ਸਾਰਾ ਕੋਰਸ ਬਹੁਤ ਜ਼ਲਦੀ ਦੁਹਰਾਇਆ ਜਾ ਸਕਦਾ ਹੈ।

ਮੁੱਖ ਗੱਲ ਹੈ ਕਿ ਤਣਾਅ ਮੁਕਤ ਰਹਿਣਾ ਸ਼ਾਂਤ ਮਨ ਨਾਲ ਕੀਤਾ ਗਿਆ ਹਰ ਕੰਮ ਸਫ਼ਲ ਹੁੰਦਾ ਹੈ ਪ੍ਰੀਖਿਆ ਦੇ ਸਮੇਂ ਘਬਰਾਉਣਾ ਨਹੀਂ ਧਿਆਨ ਨਾਲ ਪ੍ਰਸ਼ਨਪੱਤਰ ਨੂੰ ਪਹਿਲਾਂ ਪੜ੍ਹੋ, ਫਿਰ ਸੋਚ-ਸਮਝ ਕੇ ਹੱਲ ਕਰਨਾ ਸ਼ੁਰੂ ਕਰੋ ਸਾਰੇ ਸਵਾਲ ਹੱਲ ਕਰੋ, ਛੱਡੋ ਨਾ ਯਾਦ ਰੱਖੋ, ਪੂਰੀ ਲਗਨ, ਮਿਹਨਤ, ਇਮਾਨਦਾਰੀ ਅਤੇ ਦਿਲੋਂ ਕੀਤੇ ਗਏ ਯਤਨ ਕਦੇ ਅਸਫ਼ਲ ਨਹੀਂ ਹੁੰਦੇ। ਅਖੀਰ ’ਚ ਇਹੀ ਕਹਿਣਾ ਚਾਹਾਂਗੀ ਕਿ ਇੱਕ ਪਲ ਵੀ ਵਿਅਰਥ ਕੀਤੇ ਬਿਨਾਂ ਪੜ੍ਹਨ ਲੱਗ ਜਾਓ ਸਭ ਤੁਹਾਡੇ ਨਾਲ ਹਨ ਤੁਹਾਡੀ ਇਹੀ ਮਿਹਨਤ ਇੱਕ ਦਿਨ ਪੂਰੇ ਦੇਸ਼ ’ਚ ਤਾਂ ਕੀ, ਪੂਰੇ ਸੰਸਾਰ ’ਚ ਤੁਹਾਡਾ ਨਾਂਅ ਰੌਸ਼ਨ ਕਰੇਗੀ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!