Success

ਸਫਲਤਾ ਕਿਸੇ ਦੀ ਜੱਦੀ ਵਿਰਾਸਤ ਨਹੀਂ ਹੈ ਕੋਈ ਵੀ ਮਨੁੱਖ ਸਫਲਤਾ ਦੀਆਂ ਉੱਚਾਈਆਂ ਨੂੰ ਛੋਹ ਸਕਦਾ ਹੈ ਮਨੁੱਖ ਨੂੰ ਆਪਣੇ ਜੀਵਨ ’ਚ ਸਫ਼ਲ ਹੋਣ ਅਤੇ ਸਭ ਦਾ ਪਿਆਰਾ ਬਣਨ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਨ੍ਹਾਂ ਨੂੰ ਜੇਕਰ ਆਪਣੇ ਜੀਵਨ ’ਚ ਢਾਲ ਲਿਆ ਜਾਵੇ ਤਾਂ ਦੁਨੀਆਂ ਦੀ ਅਜਿਹੀ ਕੋਈ ਤਾਕਤ ਨਹੀਂ ਹੈ ਜੋ ਉਸ ਨੂੰ ਉਸਦਾ ਮਨਚਾਹਿਆ ਹਾਸਲ ਕਰਨ ਤੋਂ ਰੋਕ ਸਕੇ। ਸਮਾਜ ’ਚ ਰਹਿੰਦੇ ਹੋਏ ਮਨੁੱਖ ਹਰ ਤਰ੍ਹਾਂ ਦੇ ਲੋਕਾਂ ਨਾਲ ਸੰਪਰਕ ’ਚ ਰਹਿੰਦਾ ਹੈ ਕਦੇ ਉਹ ਦੂਜਿਆਂ ਦੀ ਮੱਦਦ ਕਰਦਾ ਹੈ ਅਤੇ ਕਦੇ ਹੋਰ ਲੋਕ ਉਸ ਦੀ ਉਸਨੂੰ ਕਿਸੇ ਦੇ ਉਪਕਾਰ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਜੋ ਕਸ਼ਟ ਦੇ ਸਮੇਂ ਆਪਣਾ ਸਾਥ ਦੇਵੇ ਉਸਦਾ ਧੰਨਵਾਦੀ ਹੋਣਾ ਚਾਹੀਦਾ ਹੈ। (Success)

ਇਸ ਦੇ ਉਲਟ ਦੂਜਿਆਂ ਪ੍ਰਤੀ ਕੀਤੇ ਗਏ ਪਰਉਪਕਾਰ ਦੇ ਕੰਮਾਂ ਨੂੰ ਭੁੱਲ ਜਾਣਾ ਚਾਹੀਦਾ ਹੈ ਸਿਆਣੇ ਕਹਿੰਦੇ ਹਨ ‘ਨੇਕੀ ਕਰ ਖੂਹ ’ਚ ਪਾ’ ਸਾਨੂੰ ਕਦੇ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਜਿਸ ਦਾ ਭਲਾ ਅਸੀਂ ਕੀਤਾ ਹੈ, ਉਹ ਵਿਅਕਤੀ ਸਾਰੀ ਜਿੰਦਗੀ ਸਾਡੇ ਸਾਹਮਣੇ ਨਜ਼ਰਾਂ ਝੁਕਾ ਕੇ ਰਹੇ ਅਤੇ ਜ਼ਿੰਦਗੀ ਭਰ ਲਈ ਗੁਲਾਮ ਬਣ ਕੇ ਸਾਡੀ ਚਾਕਰੀ ਕਰਦਾ ਰਹੇ। ਕੀਤੀ ਗਈ ਭਲਾਈ ਦੇ ਹਰ ਸਮੇਂ ਸੋਹਲੇ ਗਾਉਂਦੇ ਰਹਿਣ ਨਾਲ ਉਸ ਦਾ ਮਹੱਤਵ ਖ਼ਤਮ ਹੋ ਜਾਂਦਾ ਹੈ ਉਸਦੇ ਬਦਲੇ ’ਚ ਸਾਨੂੰ ਕਿਸੇ ਤੋਂ ਕੁਝ ਮਿਲਣ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਹਾਲਾਂਕਿ ਇਹ ਬਹੁਤ ਔਖਾ ਕੰਮ ਹੈ ਕਿਉਂਕਿ ਇਨਸਾਨੀ ਕਮਜ਼ੋਰੀ ਹੈ ਕਿ ਉਹ ਸਦਾ ਆਪਣੀ ਪ੍ਰਸੰਸਾ ਚਾਹੁੰਦਾ ਹੈ। (Success)

ਇਹ ਵੀ ਪੜ੍ਹੋ : ਪਾਵਨ ਐੱਮਐੱਸਜੀ ਸਤਿਸੰਗ ਭੰਡਾਰਾ – ਸੰਪਾਦਕੀ

ਮਨੁੱਖ ਨੂੰ ਖੁਦ ’ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਆਪਣੇ ਬਾਹਵਾਂ ਦੇ ਜ਼ੋਰ, ਆਪਣੀ ਮਿਹਨਤ, ਆਪਣੀ ਲਗਨਸ਼ੀਲਤਾ ’ਤੇ ਉਸਨੂੰ ਸਦਾ ਵਿਸ਼ਵਾਸ਼ ਰੱਖਣਾ ਚਾਹੀਦੈ ਜੇਕਰ ਉਸਨੂੰ ਖੁਦ ’ਤੇ ਵਿਸ਼ਵਾਸ ਨਹੀਂ ਹੋਵੇਗਾ ਤਾਂ ਉਹ ਇੱਕ ਕਾਮਯਾਬ ਇਨਸਾਨ ਨਹੀਂ ਬਣ ਸਕਦਾ ਉਹ ਦੁਨੀਆਂ ਦੀ ਦੌੜ ’ਚ ਪਛੜ ਜਾਂਦਾ ਹੈ। ਇਸੇ ਤਰ੍ਹਾਂ ਆਪਣੇ ਭੈਣਾਂ-ਭਰਾਵਾਂ, ਰਿਸ਼ਤੇਦਾਰਾਂ ਅਤੇ ਆਪਣੇ ਸਹਿਯੋਗੀਆਂ ’ਤੇ ਵੀ ਵਿਸ਼ਵਾਸ ਕਰਨਾ ਚਾਹੀਦਾ ਹੈ ਆਪਸੀ ਵਿਸ਼ਵਾਸ ਨਾਲ ਹੀ ਦੁਨੀਆਂ ਦੇ ਸਾਰੇ ਕਾਰ-ਵਿਹਾਰ ਚੱਲਦੇ ਹਨ ਦੂਜਿਆਂ ’ਤੇ ਸ਼ੱਕ ਕਰਨ ਨਾਲ ਜਿਉਣਾ ਦੁਸ਼ਵਾਰ ਹੋ ਜਾਂਦਾ ਹੈ ਇਹ ਬੇਭਰੋਸਗੀ ਘੁਣ ਜਾਂ ਸਿਉਂਕ ਵਾਂਗ ਜੀਵਨ ਨੂੰ ਖੋਖਲਾ ਕਰ ਦਿੰਦੀ ਹੈ। (Success)

ਖੁਦ ’ਤੇ ਆਪਣੇ ਰਿਸ਼ਤੇਦਾਰਾਂ ’ਤੇ ਵਿਸ਼ਵਾਸ ਦੇ ਨਾਲ-ਨਾਲ ਪਰਮ ਪਿਤਾ ਪਰਮਾਤਮਾ ’ਤੇ ਵੀ ਮਨੁੱਖ ਨੂੰ ਅਟੁੱਟ ਵਿਸ਼ਵਾਸ ਹੋਣਾ ਚਾਹੀਦਾ ਹੈ ਸਦਾ ਇਹੀ ਮੰਨਣਾ ਚਾਹੀਦੈ ਕਿ ਉਹ ਜੋ ਵੀ ਕਰੇਗਾ ਸਾਡੇ ਹਿੱਤ ਲਈ ਹੀ ਹੋਵੇਗਾ ਮਨੁੱਖ ਨੂੰ ਸਦਾ ਮੁਆਫ ਕਰਨ ਵਾਲਾ ਹੋਣਾ ਚਾਹੀਦੈ ਇਹ ਗੁਣ ਮਨੁੱਖ ਨੂੰ ਸ੍ਰਿਸ਼ਟੀ ਦੇ ਹੋਰ ਜੀਵਾਂ ਤੋਂ ਖਾਸ ਬਣਾਉਂਦਾ ਹੈ ਇਹ ਰੱਬੀ ਗੁਣ ਹੈ ਕਿਸੇ ਨੂੰ ਉਸ ਦੀ ਗਲਤੀ ਲਈ ਮੁਆਫ ਕਰ ਦੇਣਾ ਅਸਲ ’ਚ ਵੱਡੇ ਦਿਲ ਦੀ ਨਿਸ਼ਾਨੀ ਹੈ। ਉਹ ਲੋਕ ਬਹੁਤ ਹੀ ਤੰਗ ਮਾਨਸਿਕਤਾ ਦੇ ਹੁੰਦੇ ਹਨ ਜੋ ਕਿਸੇ ਦੀ ਗਲਤੀ ਹੋਣ ’ਤੇ ਉਸ ਨੂੰ ਸਭ ਦੇ ਸਾਹਮਣੇ ਅਪਮਾਨਿਤ ਕਰਦੇ ਹਨ, ਉਸ ਦਾ ਮਖੌਲ ਉਡਾਉਂਦੇ ਹਨ ਉਨ੍ਹਾਂ ਦੀ ਅਜਿਹੀ ਹਰਕਤ ਕਾਰਨ ਕੋਈ ਵੀ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ ਇਸ ਲਈ ਖਿਮਾ ਰੂਪੀ ਦਿੱਬ ਗੁਣ ਨੂੰ ਅਪਣਾਉਣ ਨਾਲ ਮਨੁੱਖ ਸਭ ਦੇ ਦਿਲਾਂ ’ਚ ਆਪਣੀ ਥਾਂ ਬਣਾ ਸਕਦਾ ਹੈ। (Success)

ਮਨੁੱਖ ਦੇ ਮਨ ’ਚ ਸਦਾ ਹੀ ਇਹ ਭਾਵ ਰਹਿਣਾ ਚਾਹੀਦੈ ਕਿ ਇਸ ਸੰਸਾਰ ’ਚ ਉਹ ਆਪਣੇ ਕਰਮਾਂ ਅਨੁਸਾਰ ਨਿਸ਼ਚਿਤ ਸਮੇਂ ਲਈ ਆਇਆ ਹੈ ਜਿਸ ਵੀ ਜੀਵ ਦਾ ਜਨਮ ਇੱਥੇ ਹੁੰਦਾ ਹੈ ਉਸ ਦੀ ਮੌਤ ਅਟੱਲ ਹੈ ਇਹ ਵੈਰਾਗ-ਭਾਵ ਜਦੋਂ ਮਨੁੱਖ ਦੇ ਮਨ ’ਚ ਆਉਂਦਾ ਹੈ ਤਾਂ ਉਹ ਪਾਣੀ ’ਚ ਕਮਲ ਵਾਂਗ ਸੰਸਾਰਿਕ ਕਾਰਜਾਂ ’ਚ ਸ਼ਾਮਲ ਹੋਏ ਬਿਨਾਂ ਜੀਵਨ ਬਤੀਤ ਕਰਦਾ ਹੈ। ਜੇਕਰ ਹਰ ਮਨੁੱਖ ਇਸ ਅਟੱਲ ਸੱਚਾਈ ਨੂੰ ਧਾਰਨ ਕਰ ਲਵੇ ਤਾਂ ਕਿਸੇ ਕੰਮ ਨੂੰ ਕਰਨ ਤੋਂ ਪਹਿਲਾਂ ਦਸ ਵਾਰ ਸੋਚੇਗਾ। ਉਦੋਂ ਉਹ ਕੋਈ ਵੀ ਗਲਤ ਕੰਮ ਨਹੀਂ ਕਰ ਸਕਦਾ ਤੇ ਸਹੀ ਰਸਤੇ ’ਤੇ ਚੱਲਦਾ ਹੋਇਆ ਮਾਨਸਿਕ ਖੁਸ਼ੀ ਪ੍ਰਾਪਤ ਕਰ ਸਕਦਾ ਹੈ। ਇਸ ਲਈ ਇਨ੍ਹਾਂ ਸੂਤਰਾਂ ਨੂੰ ਜੀਵਨ ’ਚ ਅਪਣਾ ਕੇ ਮਨੁੱਖ ਸਹੀ ਮਾਇਨਿਆਂ ’ਚ ਆਪਣੇ ਲੋਕ-ਪਰਲੋਕ ਦੋਵੇਂ ਹੀ ਸੁਧਾਰ ਸਕਦਾ ਹੈ। (Success)

ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!