Eat Watermelon Regularly

ਹਰ ਕੋਈ ਤਰਬੂਜ ਦੇ ਸੀਜਨ ਦੀ ਉਡੀਕ ਬੇਸਬਰੀ ਨਾਲ ਕਰਦਾ ਹੈ ਤਰਬੂਜ ਇੱਕ ਮੌਸਮੀ ਫਲ ਹੈ, ਜੋ ਗਰਮੀਆਂ ਦੇ ਦਿਨਾਂ ’ਚ ਬਜ਼ਾਰਾਂ, ਗਲੀਆਂ ਅਤੇ ਮੁਹੱਲਿਆਂ ’ਚ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਬੱਚੇ ਹੋਣ ਜਾਂ ਵੱਡੇ ਹਰ ਕੋਈ ਤਰਬੂਜ ਖਾਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਤਰਬੂਜ ਗਰਮੀਆਂ ਦੇ ਸਭ ਤੋਂ ਖਾਸ ਫਲਾਂ ’ਚੋਂ ਇੱਕ ਹੈ, ਜੋ ਨਾ ਸਿਰਫ ਪਿਆਸ ਨੂੰ ਬੁਝਾਉਂਦਾ ਹੈ, ਸਗੋਂ ਵਿਅਕਤੀ ਦੀ ਭੁੱਖ ਨੂੰ ਵੀ ਸ਼ਾਂਤ ਕਰਦਾ ਹੈ ਇਸ ਦੇ ਕਈ ਸਿਹਤ ਪੱਖੋਂ ਵੀ ਫਾਇਦੇ ਹਨ। (Eat Watermelon Regularly)

ਇਸੇ ਲਈ ਤਰਬੂਜ ਖਾਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਤਰਬੂਜ ਦੇ ਨਾਲ ਇਸ ਦੇ ਬੀਜ, ਪੱਤੇ ਅਤੇ ਛਿਲਕੇ ਵੀ ਫਾਇਦੇਮੰਦ ਹੁੰਦੇ ਹਨ, ਜਿਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਅਤੇ ਕਾਸਮੈਟਿਕ ਪ੍ਰੋਡੈਕਟ ਬਣਾਉਣ ਵਿਚ ਵੀ ਕੀਤੀ ਜਾਂਦੀ ਹੈ। ਤਰਬੂਜ ਬਾਹਰੋਂ ਹਰੇ ਰੰਗ ਦਾ ਹੁੰਦਾ ਹੈ, ਪਰ ਅੰਦਰੋਂ ਲਾਲ ਅਤੇ ਪਾਣੀ ਨਾਲ ਭਰਪੂਰ ਅਤੇ ਮਿੱਠਾ ਹੁੰਦਾ ਹੈ ਇਸ ਦੀ ਫਸਲ ਆਮ ਤੌਰ ’ਤੇ ਗਰਮੀ ’ਚ ਤਿਆਰ ਹੁੰਦੀ ਹੈ ਤਰਬੂਜ ’ਚ ਲਗਭਗ 92 ਪ੍ਰਤੀਸ਼ਤ ਪਾਣੀ ਹੁੰਦਾ ਹੈ, ਜੋ ਸਰੀਰ ’ਚ ਗਲੂਕੋਜ ਦੀ ਮਾਤਰਾ ਨੂੰ ਪੂਰਾ ਕਰਦਾ ਹੈ।

ਆਯੁਰਵੈਦ ’ਚ ਤਰਬੂਜ: | Eat Watermelon Regularly

ਆਯੁਰਵੈਦ ਅਨੁਸਾਰ ਤਰਬੂਜ ਦੀ ਤਾਸੀਰ ਠੰਢੀ ਹੁੰਦੀ ਹੈ ਆਯੁਰਵੈਦਿਕ ਡਾਕਟਰਾਂ ਅਨੁਸਾਰ ਤਰਬੂਜ ’ਚ ਮੌਜੂਦ ਵਿਟਾਮਿਨ-ਬੀ ਇਮਿਊਨਿਟੀ ਵਧਾਉਣ, ਖੂਨ ਦੇ ਸੰਚਾਰ ਅਤੇ ਮੈਟਾਬੋਲਿਜ਼ਅਮ ਲਈ ਲਾਹੇਵੰਦ ਹੈ ਨਾਲ ਹੀ ਖਣਿੱਜ ਅਤੇ ਮੈਗਨੀਸ਼ੀਅਮ ਇਮਿਊਨਿਟੀ ਵਧਾਉਣ ਅਤੇ ਮਜ਼ਬੂਤ ਹੱਡੀਆਂ ਨੂੰ ਬਣਾਈ ਰੱਖਣ ਲਈ ਸਹਾਇਕ ਹੁੰਦਾ ਹੈ ਇਹ ਫਲ ਬਲੱਡ ਸ਼ੂਗਰ ਦੇ ਪੱਧਰ ਨੂੰ ਆਮ ਕਰਨ ਅਤੇ ਬਲੱਡ ਪੈ੍ਰਸ਼ਰ ਨੂੰ ਕੰਟਰੋਲ ਕਰਨ ਲਈ ਵੀ ਜ਼ਰੂਰੀ ਹੈ ਇਨ੍ਹਾਂ ਗੁਣਾਂ ਨਾਲ ਭਰਪੂਰ ਹੋਣ ਕਾਰਨ ਤਰਬੂਜ ਆਯੁਰਵੈਦ ’ਚ ਆਪਣਾ ਅਹਿਮ ਸਥਾਨ ਰੱਖਦਾ ਹੈ। (Eat Watermelon Regularly)

ਤਰਬੂਜ ਦੇ ਮੁੱਖ ਤੱਤ: | Eat Watermelon Regularly

ਤਰਬੂਜ ਖਣਿੱਜ ਅਤੇ ਵਿਟਾਮਿਨ ਦਾ ਉੱਚ ਸਰੋਤ ਹੈ ਤਰਬੂਜ ’ਚ ਮੁੱਖ ਤੌਰ ’ਤੇ ਫਾਈਬਰ, ਕਾਰਬੋਹਾਈਡ੍ਰੇਟ, ਪੋਟਾਸ਼ੀਅਮ, ਮੈਗਨੀਜ਼, ਮੈਗਨੀਸ਼ੀਅਮ, ਜਸਤਾ, ਫਾਸਫੋਰਸ, ਤਾਂਬਾ ਅਤੇ ਆਇਰਨ ਪਾਏ ਜਾਂਦੇ ਹਨ ਤਰਬੂਜ ਲਾਈਕੋਪੀਨ ਦਾ ਇੱਕ ਬਿਹਤਰੀਨ ਸਰੋਤ ਹੈ ਇਹ ਤੱਤ ਐਂਟੀਆਕਸੀਡੈਂਟ ਵਾਂਗ ਕੰਮ ਕਰਦਾ ਹੈ ਅਤੇ ਇਹ ਤਰਬੂਜ ਦੇ ਲਾਲ ਹੋਣ ਦਾ ਕਾਰਨ ਵੀ ਬਣਦਾ ਹੈ ਇਸ ਸ਼ਕਤੀਸ਼ਾਲੀ ਐਂਟੀਆਕਸੀਡੈਂਟ ’ਚ ਫ੍ਰੀ ਰੈਡੀਕਲਸ ਨੂੰ ਨਾਕਾਮ ਕਰਨ ਦੀ ਸਮਰੱਥਾ ਹੁੰਦੀ ਹੈ। (Eat Watermelon Regularly)

ਤਰਬੂਜ ਬਾਰੇ ਰੌਚਕ ਤੱਥ: | Eat Watermelon Regularly

  • ਪੂਰੀ ਦੁਨੀਆਂ ’ਚ ਤਰਬੂਜ ਦੀਆਂ ਲਗਭਗ 1200 ਤਰ੍ਹਾਂ ਦੀਆਂ ਕਿਸਮਾਂ ਹਨ।
  • ਜਪਾਨ ’ਚ ਪਿਛਲੇ 40 ਸਾਲਾਂ ਤੋਂ ਤਰਬੂਜ ਨੂੰ ਡੱਬੇ ਦੇ ਆਕਾਰ ’ਚ ਉਗਾਇਆ ਜਾਂਦਾ ਰਿਹਾ ਹੈ।
  • ਇਹ ਅਮਰੀਕਾ ’ਚ ਸਭ ਤੋਂ ਜ਼ਿਆਦਾ ਖਾਧਾ ਜਾਣ ਵਾਲਾ ਫ਼ਲ ਹੈ।
  • ਇਸ ਵਿਚ ਪ੍ਰਤੀ ਕੱਪ ਸਿਰਫ 40 ਕੈਲੋਰੀ ਹੁੰਦੀ ਹੈ।
  • ਤਰਬੂਜ ਦੀਆਂ ਕੁਝ ਅਜਿਹੀਆਂ ਕਿਸਮਾਂ ਹਨ, ਜਿਨ੍ਹ੍ਹਾਂ ਨੂੰ ਪੱਕਣ ਲਈ 130 ਗਰਮ ਦਿਨਾਂ ਦੀ ਲੋੜ ਹੁੰਦੀ ਹੈ।
  • ਇਹ ਤੁਹਾਡੇ ਸਰੀਰ ’ਚ ਸੋਜ ਨੂੰ ਘੱਟ ਕਰਦਾ ਹੈ।
  • ਇਸ ਵਿਚ ਬੈਡ ਕੋਲੈਸਟਰੋਲ ਨਹੀਂ ਹੁੰਦਾ ਹੈ, ਜੋ ਇਸ ਸਿਹਤਮੰਦ ਫਲ ਨੂੰ ਵਜ਼ਨ ਘਟਾਉਣ ਵਾਲਾ ਇੱਕ ਵਧੀਆ ਭੋਜਨ ਬਣਾਉਂਦਾ ਹੈ।
  • ਪ੍ਰਾਚੀਨ ਮਿਸਰ ’ਚ ਮਕਬਰੇ ਦੇ ਪੋਸ਼ਣ ਦੇ ਸੰਕੇਤ ਦੇ ਰੂਪ ’ਚ ਤਰਬੂਜਾਂ ਨੂੰ ਮਕਬਰੇ ਦੇ ਹੇਠਾਂ ਰੱਖਿਆ ਜਾਂਦਾ ਸੀ।
  • ਇਸ ਫ਼ਲ ਦੀ ਖੇਤੀ ਯੂਰਪ ’ਚ 13ਵੀਂ ਸਦੀ ’ਚ ਅਤੇ ਚੀਨ ’ਚ 19ਵੀਂ ਸਦੀ ਦੌਰਾਨ ਸ਼ੁਰੂ ਕੀਤੀ ਗਈ ਸੀ।

ਤਰਬੂਜ ਖਾਣ ਦੇ ਫਾਇਦੇ: | Eat Watermelon Regularly

ਪਾਣੀ ਦੀ ਕਮੀ ਨੂੰ ਦੂਰ ਕਰਨ ’ਚ ਸਹਾਇਕ: ਗਰਮੀਆਂ ਦੇ ਮੌਸਮ ’ਚ ਅਕਸਰ ਸਰੀਰ ’ਚ ਪਾਣੀ ਦੀ ਕਮੀ ਦੀ ਵਜ੍ਹਾ ਨਾਲ ਕਮਜ਼ੋਰੀ, ਚੱਕਰ, ਸਿਰਦਰਦ, ਮੂੰਹ ਸੁੱਕਣਾ ਤੇ ਘੱਟ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ ਅਜਿਹੇ ’ਚ ਤਰਬੂਜ ਦੇ ਜੂਸ ਦਾ ਸੇਵਨ ਕਰਨਾ ਇੱਕ ਵਧੀਆ ਉਪਾਅ ਹੈ ਕਿਉਂਕਿ ਇਸ ਫਲ ’ਚ ਪਾਣੀ ਦੀ ਮਾਤਰਾ 92 ਪ੍ਰਤੀਸ਼ਤ ਤੱਕ ਹੁੰਦੀ ਹੈ ਜੋ ਸਰੀਰ ’ਚ ਪਾਣੀ ਦੀ ਕਮੀ ਨੂੰ ਦੂਰ ਕਰਨ ’ਚ ਸਹਾਇਕ ਹੁੰਦਾ ਹੈ।

ਦਿਲ ਨੂੰ ਸਿਹਤਮੰਦ ਰੱਖਣ ਲਈ ਫਾਇਦੇਮੰਦ: ਤਰਬੂਜ ਦਿਲ ਨੂੰ ਸਿਹਤਮੰਦ ਰੱਖਣ ’ਚ ਬੇਹੱਦ ਫਾਇਦੇਮੰਦ ਹੁੰਦਾ ਹੈ ਇਸ ਵਿਚ ਕਈ ਤਰ੍ਹਾਂ ਦੇ ਫਾਇਟੋਨਿਊਟ੍ਰੀਐਂਟਸ ਪਾਏ ਜਾਂਦੇ ਹਨ ਜਿਨ੍ਹਾਂ ’ਚ ਪੋਟਾਸ਼ੀਅਮ ਅਤੇ ਵਿਟਾਮਿਨ-ਸੀ ਹਾਰਟ ਦੀ ਪ੍ਰਣਾਲੀ ਦੀ ਰੱਖਿਆ ਕਰਨ ’ਚ ਸਮਰੱਥ ਹੁੰਦੇ ਹਨ।

ਵਜ਼ਨ ਘੱਟ ਕਰਨ ’ਚ ਮੱਦਦਗਾਰ: ਤਰਬੂਜ ਦਾ ਸੇਵਨ ਵਜ਼ਨ ਘੱਟ ਕਰਨ ਲਈ ਬੇਹੱਦ ਲਾਭਦਾਇਕ ਹੁੰਦਾ ਹੈ ਦਰਅਸਲ ਤਰਬੂਜ ’ਚ ਕੈਲੋਰੀ ਦੀ ਮਾਤਰਾ ਘੱਟ ਅਤੇ ਫਾਈਬਰ ਜ਼ਿਆਦਾ ਪਾਇਆ ਜਾਂਦਾ ਹੈ ਜੋ ਵਜ਼ਨ ਘੱਟ ਕਰਨ ’ਚ ਮੱਦਦ ਕਰਦੇ ਹਨ।

ਰੋਗ-ਰੋਕੂ ਸਮਰੱਥਾ ਵਧਾਉਣ ’ਚ ਕਾਰਗਰ: ਤਰਬੂਜ ਦਾ ਸੇਵਨ ਸਰੀਰ ਦੀ ਰੋਗ-ਰੋਕੂ ਸਮਰੱਥਾ ਵਧਾਉਣ ’ਚ ਕਾਰਗਰ ਸਾਬਤ ਹੁੰਦਾ ਹੈ ਕਿਉਂਕਿ ਇਸ ’ਚ ਭਰਪੂਰ ਮਾਤਰਾ ’ਚ ਵਿਟਾਮਿਨ-ਬੀ ਅਤੇ ਈ ਪਾਏ ਜਾਂਦੇ ਹਨ ਜੋ ਐਂਟੀਆਕਸੀਡੈਂਟ ਗਤੀਵਿਧੀ ਦੇ ਰੂਪ ’ਚ ਕੰਮ ਕਰਦੇ ਹਨ ਇਸ ਤੋਂ ਇਲਾਵਾ ਤਰਬੂਜ ’ਚ ਮੌਜ਼ੂਦ ਪਾਲੀਅਨਸੈਚੁਰੇਟਿਡ ਫੈਟੀ ਐਸਿਡ ਸਰੀਰ ਨੂੰ ਆਕਸੀਕਰਨ ਅਤੇ ਸੰਕਰਮਣ ਤੋਂ ਵੀ ਬਚਾਉਂਦਾ ਹੈ।

ਇਹ ਵੀ ਪੜ੍ਹੋ : Polytechnic Diploma: ਪੋਲੀਟੈਕਨਿਕ ਡਿਪਲੋਮਾ/ ਕੋਰਸ ਤੋਂ ਬਾਅਦ ਬਿਹਤਰੀਨ ਕਰੀਅਰ ਸਕੋਪ

ਹਾਈ ਬਲੱਡ ਪ੍ਰੈਸ਼ਰ ਲਈ: ਤਰਬੂਜ ’ਚ ਹਾਈ ਮਾਤਰਾ ’ਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਐਮੀਨੋ ਐਸਿਡ ਪਾਏ ਜਾਂਦੇ ਹਨ ਜੋ ਹਾਈ ਬਲੱਡ ਪ੍ਰੈਸ਼ਰ ਲਈ ਸਭ ਤੋਂ ਜ਼ਰੂਰੀ ਹੁੰਦੇ ਹਨ ਜਿਸ ਦਾ ਮੁੱਖ ਕੰਮ ਨਸਾਂ ਨੂੰ ਆਰਾਮ ਪਹੁੰਚਾਉਣ ਦਾ ਹੁੰਦਾ ਹੈ।

ਪਾਚਣ ਸ਼ਕਤੀ ਲਈ:- ਦਰਅਸਲ ਤਰਬੂਜ ’ਚ ਪਾਣੀ ਦੀ ਬਹੁਤਾਤ ਹੁੰਦੀ ਹੈ ਅਤੇ ਪਾਣੀ ਭੋਜਨ ਨੂੰ ਪਚਾਉਣ ’ਚ ਪਹਿਲਾ ਤੱਤ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਤਰਬੂਜ ’ਚ ਮੌਜੂਦ ਫਾਈਬਰ ਪਾਚਣ ਤੰਤਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ ਨਾਲ ਹੀ ਇਹ ਕਬਜ਼, ਡਾਇਰੀਆ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦਾ ਹੈ।

ਕੈਂਸਰ ਤੋਂ ਬਚਾਅ ’ਚ ਅਸਰਦਾਰ: ਤਰਬੂਜ ਐਂਟੀਆਕਸੀਡੈਂਟ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੈ ਇਸ ਲਈ ਇਹ ਸਰੀਰ ’ਚ ਟਿਊਮਰ ਦੇ ਵਿਕਾਸ ਨੂੰ ਰੋਕਦਾ ਹੈ ਨਾਲ ਹੀ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਨਸ਼ਟ ਵੀ ਕਰਦਾ ਹੈ ਇੱਕ ਅਧਿਐਨ ਮੁਤਾਬਿਕ ਤਰਬੂਜ ’ਚ ਪਾਏ ਜਾਣ ਵਾਲਾ ਲਾਈਕੋਪੀਨ ਨਾਮਕ ਤੱਕ ਕੀਮੋਪ੍ਰੀਵੈਂਟਿਵ ਗੁਣਾਂ ਨੂੰ ਪ੍ਰਦਰਸ਼ਿਤ ਕਰਦਾ ਹੈ ਜੋ ਪ੍ਰੋਸਟੈਟ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦਾ ਹੈ ਇਸ ਤਰ੍ਹਾਂ ਇਹ ਸਰੀਰ ’ਚ ਕੈਂਸਰ ਨੂੰ ਵਧਣ ਤੋਂ ਰੋਕਣ ’ਚ ਮੱਦਦ ਕਰਦਾ ਹੈ।

ਚਿੰਤਾ, ਤਣਾਅ ਅਤੇ ਟੈਨਸ਼ਨ ਨੂੰ ਦੂਰ ਕਰਨ ’ਚ ਸਹਾਇਕ: ਵਿਗਿਆਨੀਆਂ ਅਨੁਸਾਰ, ਚਿੰਤਾ, ਤਣਾਅ ਅਤੇ ਟੈਨਸ਼ਨ ਦਾ ਮੁੱਖ ਕਾਰਨ ਸਰੀਰ ’ਚ ਵਿਟਾਮਿਨ ਬੀ6 ਦੇ ਪੱਧਰ ’ਚ ਕਮੀ ਹੁੰਦਾ ਹੈ ਤਰਬੂਜ ਵਿਟਾਮਿਨ ਬੀ6 ਦਾ ਇੱਕ ਚੰਗਾ ਸਰੋਤ ਹੈ ਇਸ ਲਈ ਇੱਕ ਗਲਾਸ ਰੋਜ਼ਾਨਾ ਤਰਬੂਜ ਦਾ ਜੂਸ ਤਨ ਅਤੇ ਮਨ ਨੂੰ ਠੰਢਕ ਦਿੰਦਾ ਹੈ ਨਾਲ ਹੀ ਵਿਅਕਤੀ ਦੀ ਮਾਨਸਿਕ ਸੰਤੁਸ਼ਟੀ ਅਤੇ ਖੁਸ਼ੀ ਦੀ ਭਾਵਨਾ ਨੂੰ ਵਧਾਉਂਦਾ ਹੈ ਜਿਸ ਨਾਲ ਵਿਅਕਤੀ ਵਧੀਆ ਫੀਲ ਕਰਦਾ ਹੈ ਸਿੱਟੇ ਵਜੋਂ ਚਿੰਤਾ, ਤਣਾਅ, ਥਕਾਵਟ, ਸਿਰਦਰਦ ਆਦਿ ’ਚ ਆਰਾਮ ਮਿਲਦਾ ਹੈ।

ਅੱਖਾਂ ਲਈ ਫਾਇਦੇਮੰਦ: ਤਰਬੂਜ ਦਾ ਸੇਵਨ ਅੱਖਾਂ ਦੀ ਸਿਹਤ ਲਈ ਇੱਕ ਬਿਹਤਰੀਨ ਉਪਾਅ ਹੈ ਇਹ ਵਿਟਾਮਿਨ-ਏ ਨਾਲ ਭਰਪੂਰ ਹੈ ਜੋ ਅੱਖ ਦੇ ਰੈਟਿਨਾ ’ਚ ਪਿਗਮੈਂਟ ਦਾ ਉਤਪਾਦਨ ਕਰਨ ’ਚ ਸਹਾਇਕ ਹੁੰਦਾ ਹੈ ਜਿਸ ਨਾਲ ਵਧਦੀ ਉਮਰ ਦੇ ਲੋਕਾਂ ਦੀ ਨਜ਼ਰ ਦੇ ਧੁੰਦਲੇਪਣ ਨੂੰ ਦੂਰ ਕਰਨ ’ਚ ਮੱਦਦ ਮਿਲਦੀ ਹੈ।

ਊਰਜਾ ਦੇ ਪੱਧਰ ਨੂੰ ਵਧਾਉਣ ’ਚ ਕਾਰਗਰ : ਤਰਬੂਜ਼ ਦਾ ਲਗਾਤਾਰ ਸੇਵਨ ਸਰੀਰ ’ਚ ਊਰਜਾ, ਤਾਕਤ ਅਤੇ ਫੁਰਤੀ ਦਾ ਸੰਚਾਰ ਕਰਦਾ ਹੈ ਇਸ ਤੋਂ ਇਲਾਵਾ ਤਰਬੂਜ਼ ’ਚ ਮੌਜੂਦ ਪਾਣੀ ਦੀ ਬਹੁਤਾਤ ਸਰੀਰਕ ਥਕਾਵਟ ਅਤੇ ਪਿਆਸ ਨੂੰ ਦੂਰ ਕਰਕੇ ਨਵੀਂ ਊਰਜਾ ਦਾ ਸੰਚਾਰ ਕਰਦੀ ਹੈ। (Eat Watermelon Regularly)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!