how to eat ice cream - Sachi Shiksha Punjabi

ਸ਼ੌਂਕ ਨਾਲ ਖਾਓ ਆਈਸਕ੍ਰੀਮ

ਆਈਸਕ੍ਰੀਮ ਦਾ ਨਾਂਅ ਆਉਂਦੇ ਹੀ ਕੀ ਵੱਡੇ, ਕੀ ਬੱਚੇ, ਕੀ ਬੁੱਢੇ ਸਾਰੇ ਚਟਕਾਰੇ ਲੈਣ ਲੱਗਦੇ ਹਨ ਕਿਉਂਕਿ ਆਈਸਕ੍ਰੀਮ ਦਾ ਸੁਆਦ ਹੀ ਕੁਝ ਅਜਿਹਾ ਹੁੰਦਾ ਹੈ ਜਦੋਂ ਮੌਸਮ ਹੋਵੇ ਗਰਮੀ ਦਾ ਤਾਂ ਕੀ ਕਹਿਣੇ ਇਸ ਦਾ ਕੂਲ-ਕੂਲ ਅਹਿਸਾਸ ਨਾਂਅ ਲੈਣ ਨਾਲ ਹੀ ਹੋਣ ਲੱਗਦਾ ਹੈ
ਆਈਸਕ੍ਰੀਮ ਅੰਦਰ ਤੋਂ ਕੂਲ ਅਤੇ ਬਾਹਰ ਤੋਂ ਕ੍ਰੀਮ ਵਾਲੀ ਹੁੰਦੀ ਹੈ ਪਰ ਸਭ ਦਾ ਆਈਸਕ੍ਰੀਮ ਖਾਣ ਦਾ ਆਪਣਾ ਹੀ ਅੰਦਾਜ਼ ਹੁੰਦਾ ਹੈ

ਕੋਈ ਇਸ ਨੂੰ ਪੂਰੇ ਮਜ਼ੇ ਲੈ ਕੇ ਖਾਂਦਾ ਹੈ ਤਾਂ ਕੋਈ ਜਲਦੀ-ਜਲਦੀ ਤਾਂ ਕਿ ਪਿਘਲਣ ਤੋਂ ਪਹਿਲਾਂ ਹੀ ਉਸ ਨੂੰ ਖਾ ਲਿਆ ਜਾਵੇ ਕੁਝ ਲੋਕ ਜਦੋਂ ਤੱਕ ਮੂੰਹ, ਨੱਕ ਅਤੇ ਕੱਪੜਿਆਂ ਨੂੰ ਨਾ ਖੁਵਾ ਲੈਣ, ਉਨ੍ਹਾਂ ਨੂੰ ਲੱਗਦਾ ਹੀ ਨਹੀਂ ਕਿ ਉਨ੍ਹਾਂ ਨੇ ਆਈਸਕ੍ਰੀਮ ਖਾਧੀ ਹੈ ਜਾਂ ਨਹੀ

how to eat ice cream - Sachi Shiksha Punjabiਆਓ ਦੇਖੀਏ ਰੈਸਟੋਰੈਂਟ ’ਚ ਜਾਂ ਘੁੰਮਦੇ ਸਮੇਂ ਆਈਸਕ੍ਰੀਮ ਕਿਸ ਅੰਦਾਜ ਨਾਲ ਖਾਈਏ ਤਾਂ ਕਿ ਉਸ ਦਾ ਪੂਰਾ ਮਜਾ ਲੈ ਸਕੀਏ

  • ਜੇਕਰ ਤੁਸੀਂ ਪਰਿਵਾਰ ਦੇ ਨਾਲ ਘਰ ’ਚ ਆਈਸਕ੍ਰੀਮ ਖਾ ਰਹੇ ਹੋ ਤਾਂ ਪਲੇਟ ਚਮਚ ਦੀ ਵਰਤੋਂ ਕਰੋ ਅਤੇ ਨੇਪਕਿਨ ਲੈਣਾ ਨਾ ਭੁੱਲੋ ਗੱਲਾਂ ਕਰਦੇ ਹੋਏ ਆਈਸਕ੍ਰੀਮ ਕਦੋਂ ਖ਼ਤਮ ਹੋ ਜਾਏਗੀ, ਪਤਾ ਹੀ ਨਹੀਂ ਚੱਲੇਗਾ
  • ਜੇਕਰ ਤੁਸੀਂ ਆਈਸਕ੍ਰੀਮ ਕਿਸੇ ਫਰੈਂਡ ਨਾਲ ਖਾ ਰਹੇ ਹੋ ਅਤੇ ਘੁੰਮ ਵੀ ਰਹੇ ਹੋ ਤਾਂ ਕੋਨ ਵਾਲੀ ਆਈਸਕ੍ਰੀਮ ਹੀ ਖਾਓ ਉਸ ਨੂੰ ਲੀਕ ਕਰਦੇ ਹੋਏ ਹੌਲੀ-ਹੌਲੀ ਖਾਓ ਤਾਂ ਕਿ ਜ਼ਿਆਦਾ ਸਮੇਂ ਤੱਕ ਅਤੇ ਦੂਰੀ ਤੱਕ ਆਈਸਕ੍ਰੀਮ ਤੁਹਾਡਾ ਸਾਥ ਨਿਭਾ ਸਕੇ
  • ਰੈਸਟੋਰੈਂਟ ’ਚ ਆਈਸਕ੍ਰੀਮ ਨੂੰ ਇਸ ਅੰਦਾਜ਼ ਨਾਲ ਸਜਾ ਕੇ ਦਿੱਤਾ ਜਾਂਦਾ ਹੈ ਕਿ ਉਸ ਨੂੰ ਦੇਖਦੇ ਹੀ ਲਾਰ-ਟਪਕਣ ਲਗਦੀ ਹੈ ਅਜਿਹੇ ’ਚ ਪਲੇਟ ’ਚ ਸਜ਼ੀ ਆਈਸਕ੍ਰੀਮ ਫਲੈਟ ਸਟੀਲ ਸਪੂਨ ਨਾਲ ਖਾਓ
  • ਸਾੱਫਟੀ ਖਾਂਦੇ ਸਮੇਂ ਉਸ ਦੇ ਕੋਨੇ ’ਤੇ ਟਿਸ਼ੂ ਪੇਪਰ ਲਾ ਲਓ ਟਿਸ਼ੂ ਪੇਪਰ ਇੱਕ ਖਾਸ ਤਰੀਕੇ ਨਾਲ ਲਾਓ ਤਾਂ ਕਿ ਕਰੀਮ ਮੂੰਹ ਦੇ ਚਾਰੇ ਪਾਸੇ ਨਾ ਫੈਲੇ, ਨਾ ਹੀ ਮੂੱਛਾਂ ਅਤੇ ਨੱਕ ’ਤੇ ਲੱਗੇ
  • ਆਈਸਕ੍ਰੀਮ ਖਾਣ ਤੋਂ ਬਾਅਦ ਹੱਥ ਜ਼ਰੂਰ ਧੋਵੋ, ਨਹੀਂ ਤਾਂ ਹੱਥਾਂ ’ਚ ਚਿਪਚਿਪਾਹਟ ਬਣੀ ਰਹੇਗੀ ਜੇਕਰ ਪਾਣੀ ਉਪਲੱਬਧ ਨਾ ਹੋਵੇ ਤਾਂ ਟਿਸ਼ੂ ਪੇਪਰ ਨਾਲ ਹੱਥ ਸਾਫ਼ ਕਰੋ
  • ਜੇਕਰ ਤੁਸੀਂ ਸਟਿੱਕ ਵਾਲੀ ਆਈਸਕ੍ਰੀਮ ਖਾ ਰਹੇ ਹੋ ਤਾਂ ਉਸ ਦੇ ਰੇਪਰ ਨੂੰ ਇਸ ਤਰ੍ਹਾਂ ਨਾਲ ਹੇਠਾਂ ਵੱਲ ਖਿਸਕਾਓ ਕਿ ਉਹ ਸਟਿੱਕ ਦੇ ਚਾਰੇ ਪਾਸੇ ਲਿਪਟਿਆ ਰਹੇ ਤਾਂ ਕਿ ਆਈਸਕ੍ਰੀਮ ਪਿਘਲੇ ਤਾਂ ਹੱਥ ਜ਼ਿਆਦਾ ਖਰਾਬ ਨਾ ਹੋਵੇ ਉਸੇ ਰੇਪਰ ’ਤੇ ਹੀ ਡਿੱਗੇ
  • ਬੱਚਿਆਂ ਨੂੰ ਕੱਪ ਵਾਲੀ ਆਈਸਕ੍ਰੀਮ ਦਿਵਾਓ ਤਾਂ ਕਿ ਪਿਘਲੀ ਆਈਸਕ੍ਰੀਮ ਉਨ੍ਹਾਂ ਦੇ ਕੱਪੜੇ ਖਰਾਬ ਨਾ ਕਰੇ
  • ਰਾਤ ਨੂੰ ਜੇਕਰ ਆਈਸਕ੍ਰੀਮ ਖਾ ਰਹੇ ਹੋ ਤਾਂ ਸੌਣ ਤੋਂ ਪਹਿਲਾਂ ਬੁਰੱਸ਼ ਕਰਨਾ ਨਾ ਭੁੱਲੋ ਨਹੀਂ ਤਾਂ ਬੈਕਟੀਰੀਆ ਪੈਦਾ ਹੋਣਗੇ ਅਤੇ ਦੰਦ ਖਰਾਬ ਹੋਣਗੇ ਵੈਸੇ ਦਿਨ ’ਚ ਵੀ ਆਈਸਕ੍ਰੀਮ ਖਾਣ ਦੇ ਕੁਝ ਸਮੇਂ ਬਾਅਦ ਕੁਰਲੀ ਚੰਗੀ ਤਰ੍ਹਾਂ ਕਰੋ ਤਾਂ ਕਿ ਦੰਦਾਂ ਨੂੰ ਨੁਕਸਾਨ ਨਾ ਪਹੁੰਚੇ

ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!