Welfare Humanity

ਮਾਨਵਤਾ ਭਲਾਈ ਕਾਰਜਾਂ ਲਈ  ਸੇਵਾਦਾਰ ਹੋਏਹੋਏ ਸਨਮਾਨਿਤ

ਮਾਨਵਤਾ ਭਲਾਈ ਦੇ ਕਾਰਜਾਂ ’ਚ ਡੇਰਾ ਸੱਚਾ ਸੌਦਾ ਦੀ ਹਮੇਸ਼ਾ ਤੋਂ ਹੀ ਮੁੱਖ ਭੂਮਿਕਾ ਰਹੀ ਹੈ ਦੁਨੀਆਂਭਰ ਦੇ ਹਰ ਕੋਨੇ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਇਨਸਾਨੀਅਤ ਅਤੇ ਨਿਸਵਾਰਥ ਸੇਵਾ-ਭਾਵਨਾ ਲੋਕਾਂ ਲਈ ਮਿਸਾਲ ਬਣਦੀ ਰਹੀ ਹੈ ਕੁਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਗਣਤੰਤਰ ਦਿਵਸ (26 ਜਨਵਰੀ 2025) ਨੂੰ, ਜਦੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਅਲੱਗ-ਅਲੱਗ ਸੂਬਿਆਂ ’ਚ ਮਾਨਵਤਾ ਭਲਾਈ ਦੇ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ। ਦਰਅਸਲ, ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦਿਨ-ਰਾਤ ਇਨਸਾਨੀਅਤ ਦੀ ਭਲਾਈ ਦੇ ਕਾਰਜਾਂ ’ਚ ਜੁਟੀ ਹੋਈ ਹੈ।

ਉਨ੍ਹਾਂ ਦੀ ਇਸੇ ਸੇਵਾ ਭਾਵਨਾ ਅਤੇ ਨੇਕ ਕਾਰਜਾਂ ਨੂੰ ਦੇਖਦੇ ਹੋਏ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦੇਸ਼ ਦੇ ਹੋਰ ਵੀ ਕਈ ਸੂਬਿਆਂ ’ਚ ਗਣਤੰਤਰ ਦਿਹਾੜੇ ਦੇ ਮੌਕੇ ’ਤੇ ਸੂਬਾ ਸਰਕਾਰਾਂ ਵੱਲੋਂ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਜ਼ਿਕਰਯੋਗ ਹੈ ਕਿ ਦੁਨੀਆਂਭਰ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 167 ਮਾਨਵਤਾ ਭਲਾਈ ਦੇ ਕਾਰਜਾਂ ਜਿਵੇਂ ਖੂਨਦਾਨ, ਮਰਨ ਉਪਰੰਤ ਅੱਖਾਂ ਦਾਨ, ਸਰੀਰਦਾਨ, ਕੁਦਰਤੀ ਆਫਤਾਵਾਂ ਦੇ ਸਮੇਂ ਰਾਹਤ ਤੇ ਬਚਾਅ ਕਾਰਜਾਂ, ਮੰਦਬੁੱਧੀਆਂ ਦੀ ਸੇਵਾ ਤੇ ਪੂਰੀ ਸੰਭਾਲ ਉਪਰੰਤ ਉਨ੍ਹਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ, ਪਰਿਵਾਰਾਂ ਨਾਲ ਮਿਲਾਉਣਾ ਆਦਿ ਨਿਸਵਾਰਥ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸੇਦਾਰੀ ਕਰਨਾ, ਜ਼ਰੂਰਤਮੰਦਾਂ ਨੂੰ ਮਕਾਨ ਬਣਾ ਕੇ ਦੇਣਾ ਆਦਿ ਅਨੇਕ ਕਾਰਜ ਸ਼ਾਮਲ ਹਨ।

ਪਰਮਾਰਥ ਦੇ ਅਸਲ ਯੋਧਿਆਂ ਦਾ ਹੋਇਆ ਸਨਮਾਨ

ਰਾਜਸਥਾਨ ਦੇ ਪੀਲੀਬੰਗਾ ’ਚ ਗਣਤੰਤਰ ਦਿਵਸ ਦੇ ਮੌਕੇ ਉਪਖੰਡ ਅਧਿਕਾਰੀ ਅਮਿਤਾ ਬਿਸ਼ਨੋਈ ਨੇ ਗਾਂਧੀ ਸਟੇਡੀਅਮ ’ਚ ਹੋਏ ਪ੍ਰੋਗਰਾਮ ਦੌਰਾਨ ਸਰੀਰਦਾਨ ਲਈ ਪੀਲੀਬੰਗਾ ਬਲਾਕ ਦੇ ਚਾਰ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਇਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਕਰਨ ਦੀ ਦਿੱਤੀ ਗਈ ਪ੍ਰੇਰਨਾ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ ਉੱਥੇ ਹੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੋਕਾਂ (ਪੀੜਤ) ਨੂੰ ਪੂਰਨ ਇਲਾਜ ਉਪਰੰਤ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਦੀ ਵਰਣਨਯੋਗ ਸੇਵਾ ਕਰਨ ’ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਸੰਗਰੀਆ ਦੇ ਸੇਵਾਦਾਰਾਂ ਨੂੰ ਮਾਣਯੋਗ ਕਾਨਾਰਾਮ ਜ਼ਿਲ੍ਹਾ ਕਲਕਟਰ ਗੁਰੂਗ੍ਰਾਮ ਤੇ ਡੀਆਈਜੀ ਅਰਸ਼ਦ ਅਲੀ ਨੇ ਸਨਮਾਨਿਤ ਕੀਤਾ।

ਇਸ ਤੋਂ ਇਲਾਵਾ ਚੁਰੂ ’ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਮਹਾਂਵੀਰ ਇੰਸਾਂ ਦੇ ਪਰਿਵਾਰ ਨੂੰ ਮਰਨ ਉਪਰੰਤ ਸਰੀਰਦਾਨ ਸੇਵਾ ਲਈ ਜ਼ਿਲ੍ਹਾ ਕਲੈਕਟਰ ਅਭਿਸ਼ੇਕ ਸੁਰਾਨਾ ਅਤੇ ਭਾਜਪਾ ਆਗੂ ਰਾਜਿੰਦਰ ਰਾਠੌੜ ਵੱਲੋਂ ਸਨਮਾਨਿਤ ਕੀਤਾ ਗਿਆ ਪੰਜਾਬ ਦੇ ਮੋਹਾਲੀ ’ਚ ਪਿਛਲੇ ਦਿਨੀਂ ਬਹੁਮੰਜ਼ਿਲਾ ਇਮਾਰਤ ਡਿੱਗਣ ਨਾਲ ਹੋਏ ਹਾਦਸੇ ’ਚ ਬਚਾਅ ਤੇ ਰਾਹਤ ਕਾਰਜ ਕਰਨ ਵਾਲੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਸਨਮਾਨਿਤ ਕੀਤਾ ਦੂਜੇ ਪਾਸੇ ਹਰਿਆਣਾ ਦੇ ਹਾਂਸੀ ’ਚ ਖੂਨਦਾਨ ਦੇ ਖੇਤਰ ’ਚ ਜਿਕਰਯੋਗ ਕਾਰਜ ਕਰਨ ਵਾਲੇ ਹਾਂਸੀ ਬਲਾਕ ਦੇ ਪ੍ਰੇਮੀ ਸੇਵਕ ਰਾਜ ਕੁਮਾਰ ਇੰਸਾਂ ਅਤੇ ਉਨ੍ਹਾਂ ਦੀ ਧਰਮਪਤਨੀ ਸਾਵਿੱਤਰੀ ਇੰਸਾਂ ਨੂੰ ਵਿਧਾਇਕ ਵਿਨੋਦ ਭਿਆਨਾ, ਐੱਸਪੀ ਹਮੇਂਦਰ ਮੀਣਾ, ਐੱਸਡੀਐੱਮ ਰਾਜੇਸ਼ ਖੋਥ ਅਤੇ ਡੀਐੱਸਪੀ ਰਵਿੰਦਰ ਸਾਂਗਵਾਨ ਨੇ ਸਨਮਾਨਿਤ ਕੀਤਾ।

ਸੇਵਾਦਾਰਾਂ ਨੇ ਮਲਬੇ ’ਚੋਂ 6 ਜਣਿਆਂ ਨੂੰ ਜਿਉਂਦਾ ਕੱਢਿਆ

ਦਿੱਲੀ ’ਚ 29 ਜਨਵਰੀ 2025 ਨੂੰ ਬਹੁ-ਮੰਜ਼ਿਲਾਂ ਇਮਾਰਤ ਹਾਦਸੇ ਦੌਰਾਨ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਮਲਬੇ ’ਚ ਦੱਬੇ ਛੇ ਜਣਿਆਂ ਨੂੰ ਜਿਉਂਦਾ ਕੱਢਿਆ ਰਾਜਧਾਨੀ ਦੇ ਬੁਰਾੜੀ ਇਲਾਕੇ ’ਚ ਇਹ ਚਾਰ ਮੰਜਿਲਾ ਇਮਾਰਤ ਢਹਿ ਢੇਰੀ ਹੋ ਗਈ ਇਮਾਰਤ ਢਹਿਣ ਨਾਲ ਇਮਾਰਤ ’ਚ ਰਹਿ ਰਹੇ ਕਈ ਲੋਕ ਮਲਬੇ ’ਚ ਦੱਬ ਗਏ ਸਨ ਦਿੱਲੀ ਪ੍ਰਸ਼ਾਸਨ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ।

ਤਾਂ ਇਸ ਦੌਰਾਨ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਕਰੀਬ 300 ਸੇਵਾਦਾਰ ਵੀ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ ਅਤੇ ਤੁਰੰਤ ਬਚਾਅ ਤੇ ਰਾਹਤ ਕਾਰਜਾਂ ’ਚ ਜੁਟ ਗਏ ਦਿੱਲੀ ਸਾਧ-ਸੰਗਤ ਜ਼ਿੰਮੇਵਾਰ 85 ਮੈਂਬਰ ਹਵਾ ਸਿੰਘ ਇੰਸਾਂ ਦੇ ਅਤੇ ਜ਼ਿੰਮੇਵਾਰ ਸੰਜੈ ਇੰਸਾਂ ਦੇ ਅਨੁਸਾਰ, ਜਿਉਂ ਹੀ ਹਾਦਸੇ ਦੀ ਜਾਣਕਾਰੀ ਮਿਲੀ, ਤਾਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਤੁਰੰਤ ਘਟਨਾ ਵਾਲੀ ਥਾਂ ’ਤੇ ਗਏ ਅਤੇ ਤੁਰੰਤ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਨੇ ਉਸ ਬਹੁ-ਮੰਜ਼ਿਲੀ ਇਮਾਰਤ ਦੇ ਮਲਬੇ ’ਚ ਦੱਬੇ ਕਾਫੀ ਲੋਕਾਂ ਨੂੰ ਸੁਰੱਖਿਅਤ ਕੱਢਿਆ ਇਸ ਸੇਵਾ ਕਾਰਜ ਦੀ ਇਲਾਕਾ ਵਾਸੀਆਂ ਨੇ ਭਰਪੂਰ ਪ੍ਰਸ਼ੰਸਾ ਕੀਤੀ।

ਮੋਹਾਲੀ ਸੰਗਰੀਆ ਹਾਂਸੀ ਚੁਰੂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!