ਸਾਂਝੇ ਪਰਿਵਾਰ ਦਾ ਆਪਣਾ ਵੱਖਰਾ ਮਹੱਤਵ
ਸਮਾਜ ’ਚ ਸਮੇਂ ਦੇ ਨਾਲ ਪਰਿਵਾਰਾਂ ਦੀ ਬਣਤਰ ’ਚ ਬਦਲਾਅ ਆਇਆ ਹੈ ਪਹਿਲਾਂ ਜਿੱਥੇ ਭਾਰਤੀ ਸਮਾਜ ’ਚ ਸਾਂਝੇ ਪਰਿਵਾਰ ਦੀ ਪਰੰਪਰਾ ਪ੍ਰਚੱਲਿਤ ਸੀ, ਉੱਥੇ ਹੁਣ ਸਿੰਗਲ ਪਰਿਵਾਰ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਦੋਵਾਂ ਤਰ੍ਹਾਂ ਦੇ ਪਰਿਵਾਰਾਂ ਦੇ ਆਪਣੇ-ਆਪਣੇ ਫਾਇਦੇ ਅਤੇ ਨੁਕਸਾਨ ਹਨ, ਪਰ ਜਦੋਂ ਅਸੀਂ ਸਾਂਝੇ ਪਰਿਵਾਰ ਦੇ ਲਾਭ ਅਤੇ ਸਿੰਗਲ ਪਰਿਵਾਰ ਦੇ ਨੁਕਸਾਨ ਦੀ ਗੱਲ ਕਰਦੇ ਹਾਂ, ਤਾਂ ਇਹ ਸਾਫ ਦਿਸਦਾ ਹੈ ਕਿ ਸਾਂਝੇ ਪਰਿਵਾਰ ਦਾ ਮਹੱਤਵ ਹੁਣ ਵੀ ਜ਼ਿਆਦਾ ਹੈ।
Table of Contents
ਸਮੂਹਿਕ ਸਮੱਰਥਨ ਅਤੇ ਸਹਿਯੋਗ
ਸਾਂਝੇ ਪਰਿਵਾਰ ’ਚ ਪਰਿਵਾਰ ਦੇ ਸਾਰੇ ਮੈਂਬਰ ਇੱਕ-ਦੂਜੇ ਨਾਲ ਰਹਿੰਦੇ ਹਨ ਅਤੇ ਇੱਕ-ਦੂਜੇ ਦਾ ਸਮੱਰਥਨ ਕਰਦੇ ਹਨ ਬੱਚਿਆਂ ਨੂੰ ਦਾਦੀ, ਨਾਨੀ, ਚਾਚਾ-ਚਾਚੀ, ਤਾਇਆ-ਤਾਈ ਦਾ ਸਾਥ ਮਿਲਦਾ ਹੈ, ਜਿਸ ਨਾਲ ਉਨ੍ਹਾਂ ਦਾ ਮਾਨਸਿਕ ਅਤੇ ਭਾਵਨਾਤਮਕ ਵਿਕਾਸ ਬਿਹਤਰ ਤਰੀਕੇ ਨਾਲ ਹੁੰਦਾ ਹੈ ਨਾਲ ਹੀ, ਬਜ਼ੁਰਗਾਂ ਨੂੰ ਵੀ ਦੇਖਭਾਲ ਅਤੇ ਪ੍ਰੇਮ ਮਿਲਦਾ ਹੈ ਇਸ ’ਚ ਹਰ ਕਿਸੇ ਦਾ ਜੀਵਨਸਾਥੀ ਬਣਨਾ ਸੌਖਾ ਹੁੰਦਾ ਹੈ, ਕਿਉਂਕਿ ਜਿੰਮੇਵਾਰੀਆਂ ਆਪਸ ’ਚ ਵੰਡੀਆਂ ਜਾਂਦੀਆਂ ਹਨ।
ਸਮਾਜਿਕ ਸਬੰਧਾਂ ਦਾ ਵਿਕਾਸ
ਸਾਂਝੇ ਪਰਿਵਾਰ ’ਚ ਰਿਸ਼ਤਿਆਂ ਦੀਆਂ ਕਈ ਪਰਤਾਂ ਹੁੰਦੀਆਂ ਹਨ ਬੱਚਿਆਂ ਨੂੰ ਨਾ ਸਿਰਫ ਆਪਣੇ ਮਾਤਾ-ਪਿਤਾ ਨਾਲ ਸਗੋਂ ਵਿਸਥਾਰਿਤ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਵੀ ਸਿੱਖਣ ਦਾ ਮੌਕਾ ਮਿਲਦਾ ਹੈ ਇਹ ਬੱਚਿਆਂ ਨੂੰ ਸਮਾਜ ’ਚ ਰਿਸ਼ਤਿਆਂ ਦੀ ਅਹਿਮੀਅਤ ਅਤੇ ਆਪਸੀ ਸਹਿਯੋਗ ਦਾ ਅਹਿਸਾਸ ਕਰਵਾਉਂਦਾ ਹੈ ਇਸਦੇ ਨਾਲ ਹੀ, ਛੋਟੇ ਬੱਚਿਆਂ ਦਾ ਧਿਆਨ ਰੱਖਣ ਲਈ ਇੱਕ ਤੋਂ ਜ਼ਿਆਦਾ ਹੱਥ ਹੁੰਦੇ ਹਨ, ਜਿਸ ਨਾਲ ਮਾਂ-ਬਾਪ ’ਤੇ ਦਬਾਅ ਘੱਟ ਹੁੰਦਾ ਹੈ।
ਆਰਥਿਕ ਸਮੱਰਥਨ
ਸਾਂਝੇ ਪਰਿਵਾਰ ’ਚ ਸਾਰੇ ਮੈਂਬਰ ਮਿਲ ਕੇ ਵਸੀਲਿਆਂ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਆਰਥਿਕ ਬੋਝ ਘੱਟ ਹੋ ਜਾਂਦਾ ਹੈ ਇੱਕ ਹੀ ਘਰ ’ਚ ਕਈ ਜਣੇ ਹੋਣ ਕਾਰਨ ਘਰ ਦਾ ਖਰਚ ਅਸਾਨੀ ਨਾਲ ਵੰਡਿਆ ਜਾਂਦਾ ਹੈ, ਜੋ ਸਿੰਗਲ ਪਰਿਵਾਰ ’ਚ ਸੰਭਵ ਨਹੀਂ ਹੁੰਦਾ ਪਰਿਵਾਰ ਦੇ ਵੱਡੇ ਮੈਂਬਰ ਬੱਚਿਆਂ ਦੀ ਸਿੱਖਿਆ ਜਾਂ ਹੋਰ ਖਰਚਿਆਂ ’ਚ ਵੀ ਮੱਦਦ ਕਰ ਸਕਦੇ ਹਨ ਇਸ ਤੋਂ ਇਲਾਵਾ, ਕਿਸੇ ਇੱਕ ਮੈਂਬਰ ਨੂੰ ਸਿਹਤ ਸਬੰਧੀ ਸਮੱਸਿਆ ਹੋਣ ’ਤੇ ਹੋਰ ਮੈਂਬਰ ਉਸਦੀ ਮੱਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।
ਪਰੰਪਰਾਵਾਂ ਅਤੇ ਸੰਸਕਾਰਾਂ ਦੀ ਸੁਰੱਖਿਆ
ਸਾਂਝੇ ਪਰਿਵਾਰ ’ਚ ਬੱਚਿਆਂ ਨੂੰ ਪਰਿਵਾਰਕ ਪਰੰਪਰਾਵਾਂ ਅਤੇ ਸੰਸਕਾਰ ਸਿਖਾਏ ਜਾਂਦੇ ਹਨ, ਜੋ ਉਨ੍ਹਾਂ ਨੂੰ ਇੱਕ ਮਜ਼ਬੂਤ ਨੈਤਿਕ ਆਧਾਰ ਪ੍ਰਦਾਨ ਕਰਦੇ ਹਨ ਦਾਦਾ-ਦਾਦੀ ਅਤੇ ਹੋਰ ਬਜ਼ੁਰਗ ਮੈਂਬਰ ਆਪਣੇ ਅਨੁਭਵਾਂ ਜ਼ਰੀਏ ਬੱਚਿਆਂ ਨੂੰ ਜੀਵਨ ਦੇ ਮਹੱਤਵਪੂਰਨ ਪਾਠ ਪੜ੍ਹਾਉਂਦੇ ਹਨ, ਜਿਸ ਨਾਲ ਉਨ੍ਹਾਂ ਦਾ ਭਵਿੱਖ ਉੱਜਵਲ ਹੁੰਦਾ ਹੈ।