ਸਰਦੀਆਂ ’ਚ ਕਿਹੋ ਜਿਹਾ ਹੋਵੇ ਆਊਟਫਿੱਟ

ਨਵੰਬਰ ਮਹੀਨੇ ਦੇ ਆਉਂਦੇ-ਆਉਂਦੇ ਹਲਕੀ-ਹਲਕੀ ਠੰਡ ਸ਼ੁਰੂ ਹੋ ਜਾਂਦੀ ਹੈ ਅਤੇ ਦਸੰਬਰ ਦਾ ਮਹੀਨਾ ਸ਼ੁਰੂ ਹੁੰਦੇ-ਹੁੰਦੇ ਦੇਸ਼ ਦੇ ਸਾਰੇ ਸੂਬਿਆਂ ’ਚ ਸਵੇਰੇ ਸਰਦੀ ਦਾ ਜ਼ੋਰਰਾਜ ਹੋ ਹੀ ਜਾਂਦਾ ਹੈ

ਇਸ ਤੋਂ ਪਹਿਲਾਂ ਕਿ ਤੁਸੀਂ ਸਰਦੀ ਜ਼ੁਕਾਮ ਦੇ ਸ਼ਿਕਾਰ ਹੋ ਜਾਵੋ ਜਾਂ ਰੁੱਤ ਪਰਿਵਰਤਨ ਦਾ ਅਸਰ ਤੁਹਾਡੇ ’ਤੇ ਹੋਵੇ, ਕਿਉਂ ਨਾ ਤੁਸੀਂ ਸਰਦੀ ’ਚ ਵੀ ਗਰਮਾਇਸ਼ ਦਾ ਅਨੁਭਵ ਕਰਨ ਲਈ ਯਤਨ ਕਰੋ ਆਪਣੇ ਘਰ ਨੂੰ ਗਰਮੀ ਕਰੋ ਅਤੇ ਨੈਚੂਰਲ ਤਰੀਕੇ ਨਾਲ ਗਰਮ ਰੱਖਣ ਦਾ ਯਤਨ ਕਰੋ ਜਿਵੇਂ ਕਿ ਕੁਦਰਤੀ ਧੁੱਪ ਨੂੰ ਖਿੜ੍ਹਕੀ ਦਰਵਾਜ਼ੇ ਖੋਲ੍ਹਕੇ ਅੰਦਰ

Also Read :-

ਆਉਣ ਦਿਓ ਇਹ ਕੁਦਰਤੀ ਰੂਪ ਨਾਲ ਤੁਹਾਡੇ ਕਮਰੇ ਨੂੰ ਸੁਰਮਈ ਗਰਮਾਹਟ ਦੇਵੇਗਾ

  • ਠੰਡ ਦੇ ਦਿਨਾਂ ’ਚ ਗਹਿਰੇ ਰੰਗ ਦੇ ਪਰਦੇ ਲਗਾਕੇ ਵੀ ਨਿੱਘ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ
  • ਕਿਸੇ ਵੀ ਮੌਸਮ ’ਚ ਲਿਬਾਸ ਦਾ ਵੀ ਆਪਣਾ ਅਲੌਕਿਕ ਮਹੱਤਵ ਹੁੰਦਾ ਹੈ ਸਰਦੀਆਂ ’ਚ ਵੀ ਗਰਮਾਇਸ਼ ਅਤੇ ਉਮੰਗ ਛਲਕਦੀ ਜਿਹੀ ਹੋਣੀ ਚਾਹੀਦੀ ਠੰਡ ਦੇ ਮੌਸਮ ’ਚ ਤੁਸੀਂ ਆਪਣੀ ਰੰਗ ਬਿਰੰਗੀ ਸਿਲਕ ਅਤੇ ਕਾਂਜੀਵਰਮ ਦੀਆਂ ਸਾੜੀਆਂ ਬਖੂੁਬੀ ਪਹਿਨੋ ਅਤੇ ਖੁਸ਼ ਰਹੋ ਪਸ਼ਮੀਨਾ ਅਤੇ ਜਾਮਾਵਾਰ ਦਾ ਪ੍ਰਯੋਗ ਵਧੀਆ ਲੱਗਦਾ ਹੈ
  • ਸਰਦੀ ’ਚ ਸਮਝਦਾਰੀ ਇਸੇ ’ਚ ਹੈ ਕਿ ਮੌਸਮ ਦੇ ਉਲਟ ਤੁਹਾਡਾ ਵਾਰਡਰੋਬ ਸਜਿਆ ਅਤੇ ਭਰਿਆ ਹੋਵੇ ਕਾਟਨ ਕੋਟਾ ਅਤੇ ਹਲਕੇ ਰੰਗ ਦੇ ਕੱਪੜਿਆਂ ਨੂੰ ਕੁਝ ਮਹੀਨਿਆਂ ਲਈ ਅਲਮਾਰੀ ’ਚ ਲਾੱਕ ਕਰ ਦਿਓ ਜਿੱਥੇ ਤੁਸੀਂ ਗਰਮੀਆਂ ’ਚ ਫਾਰਮਲ ਪਾਰਟੀਜ਼ ’ਤੇ ਵਧੀਆ ਕਾਟਨ ਜਾਂ ਸ਼ਿਫਾਨ ਪਹਿਨਦੇ ਸੀ, ਹੁਣ ਤੁਸੀਂ ਸਿਲਕ, ਬਨਾ-ਰੱਸੀ, ਸਭ ਕੁਝ ਪਹਿਨ ਸਕਦੇ ਹੋ
  • ਮੈਰੂਨ, ਕਾਲੇ, ਨੇਵੀ ਬਲੂ, ਬਰਗੰਡੀ ਆਦਿ ਰੰਗਾਂ ਦੇ ਕੱਪੜੇ ਪਹਿਨਕੇ ਆਪਣੇ ਰੂਪ ਨੂੰ ਨਵਾਂ ਨਿਖਾਰ ਦਿਓ ਵੈਸੇ ਵੀ ਪਿਛਲੇ ਕੁਝ ਸਾਲਾਂ ’ਚ ਫੈਸ਼ਨ ’ਚ ਭੜਕੀਲੇ ਰੰਗ ਹੀ ਪਸੰਦ ਕੀਤੇ ਜਾ ਰਹੇ ਹਨ ਸਿਲਕ, ਸਾਟਿਨ, ਕਰੇਬ ਵੀ ਪਹਿਨਕੇ ਤੁਸੀਂ ਠੰਡ ਤੋਂ ਬਚ ਸਕਦੇ ਹੋ ਕੈਜੂਅਲਵੀਅਰ ’ਚ ਕਾਟਨ ਦੀ ਬਜਾਇ ਸਪਨ ਦੀ ਚੋਣ ਵੀ ਕੀਤੀ ਜਾ ਸਕਦੀ ਹੈ
  • ਸਰਦੀ ਦਾ ਮੌਸਮ ਯਾਨੀ ਸ਼ਾਲ, ਸਵੇਟਰ, ਵਿੰਡ-ਚੀਟਰ, ਕਾਰਡਿਗਨ ਜੈਕਟ ਆਦਿ ਦਾ ਮੌਸਮ ਹੈ ਤਾਂ ਫਿਰ ਦੇਰ ਕਿਸ ਗੱਲ ਦੀ ਫਟਾਫਟ ਕੱਢੋ ਪਿਛਲੇ ਸਾਲ ਸਹੇਜਕੇ ਰੱਖੋ ਵੂਲਨ ਕੱਪੜੇ ਨਾਲ ਮੈਚ ਕਰਕੇ ਪਹਿਨਣਾ ਸ਼ੁਰੂ ਕਰ ਦਿਓ ਜੇਕਰ ਵੂਲਨ ਕੱਪੜੇ ਖਰੀਦਣ ਜਾ ਰਹੇ ਹੋ ਤਾਂ ਮੌਸਮ ਦੇ ਅਨੁਰੂਪ ਤੁਸੀਂ ਆਪਣੇ ਕੁਲੈਕਸ਼ਨ ’ਚ ਬੈਜ਼, ਬਲੈਕ ਮੈਰੂਨ ਅਤੇ ਇੱਕ ਦੋ ਰਿਵਰਸਿਬਲ ਸ਼ਾਲਾਂ ਜ਼ਰੂਰ ਰੱਖੋ ਸਫੈਦ ਸ਼ਾਲ ਹਰ ਕਲਰ ਦੀ ਡਰੈੱਸ ’ਤੇ ਫੱਬਦੀ ਹੈ ਇਸੇ ਤਰ੍ਹਾਂ ਮੈਚਿੰਗ ਨਾ ਹੋਵੇ ਤਾਂ ਬਾਰਡਰ ਵਾਲੀ ਸ਼ਾਲ ਸਾੜੀ ਅਤੇ ਸਲਵਾਰ ਸੂਟ ਦੋਨਾਂ ’ਤੇ ਹੀ ਫੱਬਦੀਆਂ ਹਨ
  • ਕੁਝ ਪਲੇਨ ਸ਼ਾਲਾਂ ਵੀ ਰੱਖੋ ਜਿਨ੍ਹਾਂ ਨੂੰ ਕਿਤੇ ਵੀ ਅਤੇ ਕਦੇ ਵੀ ਪਹਿਨਿਆ ਜਾ ਸਕੇ ਸਟਰਾਈਪਡ ਸ਼ਾਲ ਭਾਰਤ ਅਤੇ ਪੱਛਮੀ ਕੱਟ ਦੋਨੋਂ ਹੀ ਤਰ੍ਹਾਂ ਦੇ ਪਹਿਰਾਵੇ ’ਤੇ ਜੱਚਦੇ ਹਨ ਜਰਦੋਜ਼ੀ ਵਾਲੇ ਸ਼ਾਲ ਵੀ ਪਾਰਟੀ ਫੰਕਸ਼ਨ ’ਚ ਜੱਚਦੇ ਹਨ ਜੇਕਰ ਤੁਸੀਂ ਮੈਚਿੰਗ ਪਰਸ ਜਾਂ ਬੈਗ ਅਤੇ ਸੈਂਡਲ ਜਾਂ ਬੂਟਾਂ ਦਾ ਇਸਤੇਮਾਲ ਕਰਦੇ ਹੋ ਅਤੇ ਤੁਹਾਡੀ ਜੇਬ ਇਜਾਜ਼ਤ ਦੇ ਰਹੀ ਹੈ ਤਾਂ ਦੇਰ ਕਿਸ ਗੱਲ ਦੀ ਫੱਟਾਫੱਟ ਖਰੀਦ ਲਓ ਪਸ਼ਮੀਨੇ ਦਾ ਉਨ੍ਹਾਂ ਨਾਲ ਮੇਲ ਖਾਂਦਾ ਸ਼ਾਲ
  • ਵੈਸੇ ਬਲੇਜ਼ਰ ਅਤੇ ਟਰਾਊਜ਼ਰ ਵੀ ਫਾੱਰਮਲ ਮੀਟਿੰਗਾਂ ’ਚ ਪਹਿਨੇ ਜਾ ਸਕਦੇ ਹਨ ਇਸ ਮੌਸਮ ’ਚ ਸਕਾਰਫ ਜਾਂ ਕੈਪਸ ਪਹਿਨੋ ਰੂਪ ਸੁਹਾਵਣਾ ਲੱਗੇਗਾ ਤੁਸੀਂ ਸਮਾਰਟ ਬਲੇਜ਼ਰ ਵੀ ਠੰਡ ’ਚ ਪਹਿਨੋ ਤਾਂ ਵਧੀਆ ਲੱਗੇਗਾ ਸਲਵਾਰ ਸੂਟ, ਸਕਰਟ ਬਲਾਊਜ਼ ਜਾਂ ਵੈਸਟਰਨ ਡਰੈੱਸਾਂ ਨਾਲ ਜੈਕਟ ਪਹਿਨੋ, ਮਜ਼ਾ ਆ ਜਾਵੇਗਾ ਕਾਇਆ ਪਲਟ ਮਹਿਸੂਸ ਹੋਵੇਗੀ, ਨਾਲ ਹੀ ਸਰੀਰ ਵੀ ਗਰਮੀ ਮਹਿਸੂਸ ਕਰੇਗਾ
  • ਜੇਕਰ ਤੁਸੀਂ ਘੱਟ ਠੰਡ ਵਾਲੇ ਸੂਬੇ ’ਚ ਰਹਿੰਦੇ ਹੋ ਤਾਂ ਵੂਲਨ ਡਰੈੱਸ ਘੱਟ ਹੀ ਬਣਵਾਓ ਕਾਰਨ ਇਨ੍ਹਾਂ ਨੂੰ ਸਾਲ ’ਚ ਇੱਕ ਜਾਂ ਦੋ ਮਹੀਨੇ ਹੀ ਜੰਮਕੇ ਪਹਿਨਿਆ ਜਾ ਸਕਦਾ ਹੈ ਬਾਅਦ ’ਚ ਤਾਂ ਇਹ ਵਾਰਡਰੋਬ ਦੀ ਸ਼ੋਭਾ ਬਣਕੇ ਰਹਿ ਜਾਂਦੇ ਹਨ
  • ਸਰਦੀਆਂ ’ਚ ਲਿੱਪ ਜੈੱਲ, ਪੈਟਰੋਲੀਅਮ ਜੈਲੀ, ਕੋਲਡ ਕਰੀਮ, ਵਿੰਟਰ ਕੇਅਰ ਲੋਸ਼ਨ ਅਤੇ ਮਾਸ਼ਚਰਾਈਜ਼ਰ ਦੀ ਵਰਤੋਂ ਕਰਨਾ ਨਾ ਭੁੱਲੋ ਜੇਕਰ ਤੁਸੀਂ ਜ਼ਿਆਦਾ ਦੇਰ ਘਰ ਤੋਂ ਬਾਹਰ ਰਹਿੰਦੇ ਹੋ ਤਾਂ ਪਰਸ ’ਚ ਲਿਪਜੈਲ ਜ਼ਰੂਰ ਰੱਖੋ ਤਾਂ ਕਿ ਜ਼ਰੂਰਤ ਪੈਣ ’ਤੇ ਤੁਸੀਂ ਲਗਾ ਸਕੋ
  • ਪੈਰਾਂ ਦੀ ਸਾਜ ਸੰਵਾਰ ’ਤੇ ਵਿਸ਼ੇਸ਼ ਧਿਆਨ ਦਿਓ ਪੈਰਾਂ ’ਚ ਜ਼ੁਰਾਬਾਂ ਜ਼ਰੂਰ ਪਹਿਨੋ ਝਾਂਵੇ ਜਾਂ ਮਿਊਮਿਕ ਸਟੋਨ ਨਾਲ ਅੱਡੀਆਂ ਘਿੱਸਾਕੇ ਸਾਫ਼ ਕਰੋ ਅਤੇ ਪੈਟਰੋਲੀਅਮ ਜ਼ੈਲੀ ਜਾਂ ਮਲਾਈ ਜ਼ਰੂਰ ਲਗਾਓ ਇਸ ਨਾਲ ਅੱਡੀਆਂ ਨਹੀਂ ਫੱਟਣਗੀਆਂ ਬਾਹਰ ਜਾਓ ਤਾਂ ਸਿਰ ਚੁੰਨੀ, ਓਢਨੀ, ਕੈਪ ਜਾਂ ਸਕਾਰਫ ਨਾਲ ਢੱਕ ਲਓ ਬਾਹਰੀ ਹਵਾ ਤੋਂ ਬਚਾਅ ਹੋਵੇਗਾ ਅਤੇ ਜਲਦੀ ਸਰਦੀ ਖਾਂਸੀ ਨਹੀਂ ਹੋਵੇਗੀ ਇਸੇ ਤਰ੍ਹਾਂ ਦਸਤਾਨੇ ਦੀ ਵੀ ਵਰਤੋਂ ਕਰੋ ਤੁਹਾਡੀ ਪਰਸੈਨਲਿਟੀ ’ਚ ਆਕਰਸ਼ਣ ਤਾਂ ਵਧੇਗਾ, ਹੱਥ ਵੀ ਸੁਰੱਖਿਅਤ ਅਤੇ ਸਿਹਤਮੰਦ ਰਹਿਣਗੇ
    ਸੇਤੁ ਜੈਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!