ਬਜ਼ੁਰਗਾਂ ਦੀ ਸਰਦੀਆਂ ’ਚ ਕਰੋ ਵਿਸ਼ੇਸ਼ ਸੰਭਾਲ
ਬੱਚਿਆਂ ਦੀ ਤਰ੍ਹਾਂ ਬਜ਼ੁਰਗਾਂ ਨੂੰ ਵੀ ਸਰਦੀਆਂ ਜ਼ਿਆਦਾ ਤੰਗ ਕਰਦੀਆਂ ਹਨ ਉਨ੍ਹਾਂ ਨੂੰ ਵੀ ਬੱਚਿਆਂ ਦੀ ਤਰ੍ਹਾਂ ਵਿਸ਼ੇਸ਼ ਸੰਭਾਲ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਬਹੁਤ ਸਾਰੀਆਂ ਸਮੱਸਿਆਵਾਂ ਉਨ੍ਹਾਂ ਨੂੰ ਸਰਦੀਆਂ ’ਚ ਆਪਣੀ ਗਿਰਫ਼ਤ ’ਚ ਲੈ ਲੈਂਦੀਆਂ ਹਨ
Also Read :-
- ਹੈਲਦੀ ਮੈਰਿਡ ਲਾਈਫ਼ ਦੇ ਸੀਕ੍ਰੇਟਸ
- ਸੰਸਕਾਰੀ ਹੁੰਦੇ ਹਨ ਬਜ਼ੁਰਗਾਂ ਦੀ ਛਤਰ ਛਾਇਆ ਹੇਠ ਪਲਣ ਵਾਲੇ ਬੱਚੇ
- ਬਜ਼ੁਰਗ ਅਵਸਥਾ ਦੀ ਵਿਡੰਬਨਾ
ਜੋੜਾਂ ’ਚ ਦਰਦ:
ਸਰਦੀਆਂ ਸ਼ੁਰੂ ਹੁੰਦੇ ਹੀ ਬਜ਼ੁਰਗਾਂ ਦੀਆਂ ਮਾਸਪੇਸ਼ੀਆਂ ’ਚ ਤਨਾਅ ਦੀ ਸਮੱਸਿਆ ਵਧ ਜਾਂਦੀ ਹੈ ਅਤੇ ਜੋੜਾਂ ’ਚ ਵੀ ਜ਼ਿਆਦਾ ਦਰਦ ਹੋਣ ਲੱਗਦਾ ਹੈ ਅਜਿਹੇ ’ਚ ਨਹਾਉਂਦੇ ਸਮੇਂ ਗਰਮ ਪਾਣੀ ਨਾਲ ਜੋੜਾਂ ਦੀ ਸੇਕਾਈ ਕਰੋ ਥੋੜ੍ਹੀ ਉੱਚਾਈ ਤੋਂ ਜੋੜਾਂ ’ਤੇ ਗਰਮ ਪਾਣੀ ਪਾਓ ਜੇਕਰ ਬਾਥਰੂਮ ’ਚ ਅਜਿਹਾ ਕਰਨਾ ਤੁਹਾਡੇ ਲਈ ਮੁਸ਼ਕਿਲ ਹੋਵੇ ਤਾਂ ਹਲਕੇ ਗਰਮ ਪਾਣੀ ’ਚ ਤੋਲੀਆ ਭਿਓਕੇ ਜੋੜਾਂ ’ਤੇ ਰੱਖੋ ਠੰਡਾ ਹੋਣ ’ਤੇ ਪੁਨਰ ਇਸ ਕਿਰਿਆ ਨੂੰ ਦੁਹਰਾਓ 5-10 ਮਿੰਟਾਂ ਦਾ ਯਤਨ ਲਗਾਤਾਰ ਕਰੋ
- ਜੇਕਰ ਦਰਦ ਜ਼ਿਆਦਾ ਵਧ ਜਾਵੇ ਤਾਂ ਸੌਂਦੇ ਸਮੇਂ ਅਤੇ ਦਿਨ ’ਚ ਦਰਦ ਨਿਵਾਰਕ ਮੱਲਮ ਹਲਕੇ ਹੱਥਾਂ ਨਾਲ ਲਗਾਓ ਜਾਂ ਲਗਵਾਓ ਅਤੇ ਉਸਨੂੰ ਮੋਟੇ ਕੱਪੜੇ, ਗਰਮ ਪੱਟੀ ਜਾਂ ਨੀ ਕੈਪ ਨਾਲ ਢੱਕ ਲਓ ਇਸਦੀ ਵਰਤੋਂ ਕੁਝ ਸਮੇਂ ਲਈ ਕਰੋ ਲਗਾਤਾਰ ਨੀ ਕੈਪ ਲਗਾਉਣ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਗਰਦਨ ਦਰਦ ’ਚ ਕੁਝ ਸਮੇਂ ਲਈ ਕਾਲਰ ਲਗਾਓ ਕਮਰ ਦਰਦ ਹੋਣ ’ਤੇ ਕੁਝ ਸਮੇਂ ਲਈ ਬੈਲਟ ਬੰਨੋ ਜਦੋਂ ਦਰਦ ਘੱਟ ਹੋਵੇ ਤਾਂ ਥੋੜ੍ਹੀ-ਥੋੜ੍ਹੀ ਕਸਰਤ ਕਰਨਾ ਸ਼ੁਰੂ ਕਰ ਦਿਓ
ਅਸਥਮਾ ਅਤੇ ਬ੍ਰੋਂਕਾਈਟਿਸ:
- ਸਰਦੀਆਂ ’ਚ ਅਸਥਮਾ ਅਤੇ ਬ੍ਰ੍ਰੋਂਕਾਈਟਿਸ ਦੀ ਸਮੱਸਿਆਂ ਕਾਫੀ ਵਧ ਜਾਂਦੀ ਹੈ, ਵਿਸ਼ੇੇਸ਼ ਕਰਕੇ ਬਜ਼ੁਰਗਾਂ ’ਚ ਚੈਸਟ ਇੰਫੈਕਸ਼ਨ ਅਤੇ ਨਿਮੋਨੀਆ ਦਾ ਵੀ ਖ਼ਤਰਾ ਜ਼ਿਆਦਾ ਹੋ ਜਾਂਦਾ ਹੈ ਜਿਹੜੇ ਬਜ਼ੁਰਗਾਂ ਨੂੰ ਸਾਹ ਲੈਣ ’ਚ ਮੁਸ਼ਕਿਲ ਹੁੰਦੀ ਹੈ, ਨੱਕ ਬੰਦ ਰਹਿੰਦਾ ਹੋਵੇ, ਸਰਦੀ ਜ਼ੁਕਾਮ ਹੋਵੇ, ਉਨ੍ਹਾਂ ਨੂੰ ਸੌਣ ਤੋਂ ਪਹਿਲਾਂ ਭਾਪ ਲੈ ਲੈਣੀ ਚਾਹੀਦੀ ਪਾਣੀ ’ਚ ਕਾਰਵੋਲ ਦਾ ਕੈਪਸੂਲ ਵੀ ਪਾ ਸਕਦੇ ਹੋ ਨੱਕ ਜਲਦੀ ਖੁੱਲ੍ਹ ਜਾਵੇਗਾ ਇਸ ਤੋਂ ਇਲਾਵਾ ਛਾਤੀ ਅਤੇ ਨੱਕ ’ਤੇ ਵਿਕਸ ਲਗਾ ਸਕਦੇ ਹੋ
- ਸਰਦੀਆਂ ’ਚ ਬਜ਼ੁਰਗਾਂ ਦੇ ਸਹੀ ਗਰਮ ਕੱਪੜਿਆਂ ਦਾ ਵੀ ਧਿਆਨ ਦਿਓ ਸਵੇਰੇ ਜਲਦੀ ਅਤੇ ਦੇਰ ਸ਼ਾਮ ਨੂੰ ਉਨ੍ਹਾਂ ਨੂੰ ਬਾਹਰ ਨਾ ਨਿਕਲਣ ਦਿਓ ਦਿਨ ’ਚ ਧੁੱਪ ਦਾ ਸੇਵਨ ਕਰਨ ਲਈ ਉਨ੍ਹਾਂ ਨੂੰ ਬੋਲੋ ਧੁੱਪ ਉਨ੍ਹਾਂ ਲਈ ਚੰਗੀ ਹੈ
ਦਿਲ ਦੀ ਸਮੱਸਿਆ:
- ਸਰਦੀ ’ਚ ਖੂਨ ਸਪਲਾਈ ਕਰਨ ਵਾਲੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਜਿਨ੍ਹਾਂ ਨਾਲ ਖੂਨ ਦਾ ਦੌਰਾ ਘੱਟ ਹੋ ਜਾਂਦਾ ਹੈ ਅਤੇ ਦਿਲ ’ਤੇ ਵਰਕ ਲੋਡ ਵਧ ਜਾਂਦਾ ਹੈ ਜਿਸ ਨਾਲ ਦਿਲ ਨਾਲ ਸਬੰਧਿਤ ਪੇ੍ਰਸ਼ਾਨੀ ਦਾ ਖਤਰਾ ਵਧ ਜਾਂਦਾ ਹੈ ਅਜਿਹੇ ’ਚ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ ਹੈ ਸਰਦੀਆਂ ’ਚ ਜ਼ਿਆਦਾ ਤਲਿਆ ਭੋਜਨ ਖਾਣ ਦਾ ਮਨ ਕਰਦਾ ਹੈ ਤਾਂ ਵੀ ਬੀਪੀ ਦੀ ਸਮੱਸਿਆਂ ਵਧ ਜਾਂਦੀ ਹੈ ਜੋ ਦਿਲ ’ਤੇ ਪ੍ਰਭਾਵ ਪਾਉਂਦੀ ਹੈ
- ਬਜ਼ੁਰਗਾਂ ਦਾ ਬਲੱਡ ਪ੍ਰੈਸ਼ਰ ਹਫ਼ਤੇ ’ਚ ਇੱਕ ਵਾਰ ਜ਼ਰੂਰ ਚੈੱਕ ਕਰਾਓ ਜੇਕਰ ਬੀਪੀ ਜ਼ਿਆਦਾ ਜਾਂ ਉਤਰਾਅ-ਚੜ੍ਹਾਅ ਹੋ ਰਿਹਾ ਹੈ ਬੀਪੀ ਦਾ ਤਾਂ ਕੁਝ ਦਿਨ ਤੱਕ ਲਗਾਤਾਰ ਚੈੱਕ ਕਰਵਾਉਂਦੇ ਰਹੋ ਤਾਂ ਕਿ ਨਜ਼ਰ ਰੱਖੀ ਜਾ ਸਕੇ ਬੀਪੀ ਚੈੱਕ ਕਰਾਉਣ ਦਾ ਸਮਾਂ ਲਗਭਗ ਇੱਕ ਹੀ ਰੱਖੋ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖੋ
ਸਾਵਧਾਨੀਆਂ:
- ਬਜ਼ੁਰਗ ਪੁਰਸ਼ ਸਿਰ ’ਤੇ ਟੋਪੀ, ਗਲੇ ’ਚ ਮਫਲਰ, ਦਸਤਾਨੇ, ਗਰਮ ਜ਼ੁਰਾਬਾਂ ਅਤੇ ਜੈਕਟ ਪਹਿਨਕੇ ਰੱਖੋ ਅਤੇ ਇਨਰਵੀਅਰ ਗਰਮ ਪਹਿਨੇ ਮਹਿਲਾਵਾਂ ਸ਼ਾਲ, ਸਕਾਰਫ ਦੀ ਵਰਤੋਂ ਕਰਨ
- ਬਜ਼ੁਰਗ ਲੋਕ ਸਵੇਰੇ ਜਲਦੀ ਸੈਰ ’ਤੇ ਨਾ ਜਾਣ ਕਿਉਂਕਿ ਇਸ ਸਮੇਂ ਦਿਲ ਦੀਆਂ ਨਾੜੀਆਂ ਪੂਰੀ ਸਮੱਰਥਾ ਨਾਲ ਕੰਮ ਨਹੀਂ ਕਰ ਪਾਉਂਦੀਆਂ ਅਜਿਹੇ ’ਚ ਹਾਰਟ ਅਟੈਕ ਦਾ ਖ਼ਤਰਾ ਹੋ ਸਕਦਾ ਹੈ 8-9 ਵਜੇ ਤੋਂ ਬਾਅਦ ਬਾਹਰ ਜਾਣ ਅਤੇ ਸੈਰ ਕਰਨ
- ਧੁੱਪ ਦਾ ਲਗਾਤਾਰ ਸੇਵਨ ਜ਼ਰੂਰ ਕਰੋ ਜਦੋਂ ਧੁੱਪ ਬਹੁਤ ਤੇਜ਼ ਹੋਵੇ ਤਾਂ ਟੋਪੀ, ਮਫਲਰ ਅਤੇ ਜੈਕਟ ਹਟਾ ਦਿਓ ਸਵੇਰੇ ਅਤੇ ਸ਼ਾਮ ਨੂੰ ਊਨੀ ਕੱਪੜੇ ਪੂਰੀ ਤਰ੍ਹਾਂ ਪਹਿਨੋ
- ਹਲਕੇ ਗੁਣਗੁਣੇ ਤੇਲ ਦੀ ਮਾਲਿਸ਼ ਲਗਾਤਾਰ ਕਰੋ ਜਾਂ ਕਰਵਾਓ
- ਹਲਕੇ ਗਰਮ ਪਾਣੀ ਨਾਲ ਰੋਜ਼ਾਨਾ ਨਹਾਓ ਇਸ ਨਾਲ ਸਰੀਰ ਦੀ ਸਫਾਈ ਤਾਂ ਹੁੰਦੀ ਹੀ ਹੈ, ਨਾਲ ਹੀ ਜੋੜ ਅਤੇ ਮਾਸਪੇਸ਼ੀਆ ਵੀ ਖੁੱਲਦੀਆਂ ਹਨ
- ਇਸ ਮੌਸਮ ’ਚ ਫੈਟ ਵਾਲਾ ਖਾਣਾ ਘੱਟ ਤੋਂ ਘੱਟ ਖਾਓ ਹਾਈ ਪ੍ਰੋਟੀਨ ਅਤੇ ਹਾਈ ਕਾਰਬੋਹਾਈਡ੍ਰੇਟਸ ਲਓ ਤਲੇ ਹੋਏ ਭੋਜਨ ਪਦਾਰਥ ਬਹੁਤ ਹੀ ਘੱਟ ਲਓ
- ਬਜ਼ੁਰਗਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਬਣੀ ਰਹੇ, ਇਸਦੇ ਲਈ ਉਨ੍ਹਾਂ ਨੂੰ ਵਿਟਾਮਿਨ ਸੀ ਯੁਕਤ ਫਲ ਦਿਓ ਆਂਵਲਾ ਅਤੇ ਸੰਤਰਾ ਉਨ੍ਹਾਂ ਲਈ ਲਾਭਕਾਰੀ ਹੈ ਆਂਵਲੇ ਦਾ ਸੇਵਨ ਕਿਸੇ ਵੀ ਰੂਪ ’ਚ ਕਰੋ
- ਸਲਾਦ ਅਤੇ ਫਲ ਫਰਿੱਜ਼ ਤੋਂ ਪਹਿਲਾਂ ਹੀ ਬਾਹਰ ਕੱਢਕੇ ਰੱਖੋ ਤਾਂ ਕਿ ਜ਼ਿਆਦਾ ਠੰਡਾ ਉਨ੍ਹਾਂ ਨੂੰ ਨੁਕਸਾਨ ਨਾ ਪਹੁੰਚਾਏ
ਸਬਜੀਆਂ ਦੇ ਸੂਪ ਲਓ - ਤੁਲਸੀ, ਸ਼ਹਿਦ, ਅਦਰਕ, ਲੱਸਣ ਦਾ ਸੇਵਨ ਲਗਾਤਾਰ ਕਰੋ
- ਗਰਮ ਦਲੀਆ (ਮਿੱਠਾ ਜਾਂ ਨਮਕੀਨ) ਬਜ਼ੁਰਗਾਂ ਲਈ ਹਲਕਾ ਭੋਜਨ ਹੈ
- ਦੁੱਧ ’ਚ ਬਾਦਾਮ ਦਾ ਚੂਰਾ, ਖ਼ਜ਼ੂਰ, ਮੁਨੱਕਾ ਹਲਦੀ ਪਾ ਕੇ ਲੈ ਸਕਦੇ ਹੋ
- ਪਾਣੀ ਦਿਨ ਭਰ ਪੀਂਦੇ ਰਹੋ ਚਾਹ ਕਾਫੀ ਦਾ ਸੇਵਨ ਘੱਟ ਤੋਂ ਘੱਟ ਕਰੋ ਖਾਂਸੀ ਹੋਣ ’ਤੇ ਕੁਝ ਠੰਡਾ ਖਾਣ ਨੂੰ ਨਾ ਦਿਓ, ਨਾ ਹੀ ਖੱਟੇ ਖਾਧ ਪਦਾਰਥ ਦਿਓ ਆਂਵਲੇ ਦਾ ਮੁਰੱਬਾ ਅਤੇ ਅਦਰਕ ’ਚ ਸ਼ਹਿਦ,, ਨਿੰਬੂ ਦਾ ਰਸ ਮਿਲਾਕੇ ਦੇ ਸਕਦੇ ਹੋ
ਨਿਯਮਤ ਕਸਰਤ ਕਰੋ:
- ਨਿਯਮਤ ਵਾਰਮਅੱਪ ਅਤੇ ਸਟਰੇਚਿੰਗ ਕਸਰਤ ਕਰੋ ਤਾਂ ਕਿ ਜੋੜ ਅਤੇ ਮਾਸਪੇਸ਼ੀਆ ਲਚੀਲੀਆਂ ਬਣੀਆਂ ਰਹਿ ਸਕਣ
- ਜੇਕਰ ਗੋਡੇ ਠੀਕ ਹਨ ਤਾਂ ਅੱਧਾ ਘੰਟਾ ਸੈਰ ’ਤੇ ਜਾਓ ਸਵੇਰੇ ਅੱਠ ਵਜੇ ਤੋਂ ਬਾਅਦ ਅਤੇ ਸ਼ਾਮ 4-5 ਵਜੇ ਤੱਕ ਜਾਓ ਸਰਦੀਆਂ ’ਚ ਅਕਸਰ ਸੜਕਾਂ ਗਿੱਲੀਆਂ ਰਹਿੰਦੀਆਂ ਹਨ ਨਾੱਨ ਸਲਿੱਪਰ ਬੂਟ ਪਹਿਨੋ
- ਲੰਬੇ ਡੂੰਘੇ ਸਾਹ ਦਾ ਅਭਿਆਸ ਹਰ ਰੋਜ਼ ਕਰੋ
- ਇਸਦੇ ਨਾਲ ਅਨੁਲੋਮ ਵਿਲੋਮ ਕਰੋ
ਨੀਤੂ ਗੁਪਤਾ