Monkeypox virus -sachi shiksha punjabi

ਮੰਕੀਪਾੱਕਸ ਵਾਇਰਸ: ਜਾਨਵਰ ਤੋਂ ਇਨਸਾਨ ਅਤੇ ਇਨਸਾਨ ਤੋਂ ਇਨਸਾਨ ’ਚ ਫੈਲਣ ਵਾਲੀ ਖ਼ਤਰਨਾਕ ਬਿਮਾਰੀ
ਕੋਰੋਨਾ ਵਾਇਰਸ ਮਹਾਂਮਾਰੀ ਤੋਂ ਹਾਲੇ ਦੁਨੀਆ ਉੱਭਰ ਨਹੀਂ ਪਾਈ ਹੈ, ਅਜਿਹੇ ’ਚ ਮੰਕੀਪਾੱਕਸ ਦਾ ਨਵਾਂ ਵਾਇਰਸ ਲੋਕਾਂ ਦੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਇਹ ਜੂਨੋਟਿਕ ਵਾਇਰਸ ਕਾਰਨ ਜਾਨਵਰਾਂ ਤੋਂ ਇਨਸਾਨਾਂ ’ਚ ਅਤੇ ਇਨਸਾਨ ਤੋਂ ਇਨਸਾਨ ’ਚ ਫੈਲਣ ਵਾਲੀ ਬਿਮਾਰੀ ਹੈ, ਜਿਸ ’ਤੇ ਕੰਟਰੋਲ ਦਿਨੋ-ਦਿਨ ਚੁਣੌਤੀ ਬਣਦਾ ਜਾ ਰਿਹਾ ਹੈ ਵਰਲਡ ਹੈਲਥ ਆੱਰਗਨਾਈਜੇਸ਼ਨ (ਡਬਲਿਊਐੱਚਓ) ਨੇ ਇਸ ਨੂੰ ਗਲੋਬਲ ਹੈਲਥ ਐਮਰਜੰਸੀ ਐਲਾਨ ਕਰ ਦਿੱਤਾ ਹੈ, ਜਿਸ ਨਾਲ ਇਸ ਨੂੂੰ ਲੈ ਕੇ ਚਿੰਤਾ ਹੋਰ ਵਧ ਗਈ ਹੈ

ਭਾਰਤ ਸਮੇਤ ਦੁਨੀਆਂ ਦੇ ਅੱਧਾ ਦਰਜ਼ਨ ਦੇਸ਼ਾਂ ’ਚ ਮੰਕੀਪਾੱਕਸ ਦਸਤਕ ਦੇ ਚੁੱਕਿਆ ਹੈ ਇਹ ਇੱਕ ਸੰਕਾਰਮਕ ਰੋਗ ਹੈ, ਜੋ ਸੰਕਰਮਿਤ ਵਿਅਕਤੀ ਜਾਂ ਜਾਨਵਰ ਦੇ ਸੰਪਰਕ ’ਚ ਆਉਣ ਨਾਲ ਹੁੰਦਾ ਹੈ ਜਾਣਕਾਰਾਂ ਦੀ ਮੰਨੋ ਤਾਂ ਮੰਕੀਪਾੱਕਸ ਦਾ ਸਬੰਧ ਆਰਥੋਪਾੱਕਸ ਵਾਇਰਸ ਪਰਿਵਾਰ ਨਾਲ ਹੈ, ਜੋ ਚੇਚਕ ਵਾਂਗ ਦਿਖਾਈ ਦਿੰਦੀ ਹੈ ਇਸ ’ਚ ਵੈਰੀਓਲਾ ਵਾਇਰਸ ਵੀ ਸ਼ਾਮਲ ਹੈ ਇਸ ਵਾਇਰਸ ਦੇ ਚੱਲਦਿਆਂ ਸਮਾੱਲ ਪਾੱਕਸ ਯਾਨੀ ਛੋਟੀ ਚੇਚਕ ਹੁੰਦੀ ਹੈ ਜਾਨਵਰਾਂ ’ਚ ਮੰਕੀਪਾੱਕਸ ਪਹਿਲੀ ਵਾਰ ਸਾਲ 1958 ’ਚ ਦਿਖਾਈ ਦਿੱਤੀ ਸੀ ਜਦੋਂ ਬਾਂਦਰਾਂ ’ਚ ਮੰਕੀਪਾੱਕਸ ਦਾ ਸੰਕਰਮਣ ਪਾਇਆ ਗਿਆ ਸੀ ਦੂਜੇ ਪਾਸੇ ਸਾਲ 1970 ’ਚ ਪਹਿਲੀ ਵਾਰ ਇਨਸਾਨ ’ਚ ਮੰਕੀਪਾੱਕਸ ਕਾਂਗੋ ਦੇ ਇੱਕ ਬੱਚੇ ’ਚ ਪਾਇਆ ਗਿਆ ਸੀ ਜਦਕਿ ਸਾਲ 1980 ’ਚ ਚੇਚਕ ਘਟਣ ਤੋਂ ਬਾਅਦ ਇਹ ਗੰਭੀਰ ਸਮੱਸਿਆ ਬਣ ਕੇ ਉੱਭਰਿਆ ਹੈ

Also Read :-

ਆਓ ਇਸ ਰੋਗ ਬਾਰੇ ਸਭ ਕੁਝ ਜਾਣਦੇ ਹਾਂ-

ਮੰਕੀਪਾੱਕਸ ਕੀ ਹੈ:

ਸੈਂਟਰ ਫਾਰ ਡਿਜੀਜ਼ ਕੰਟਰੋਲ ਬੋਰਡ ਐਂਡ ਪ੍ਰਿਵੈਨਸ਼ਨ (ਸੀਡੀਸੀ) ਅਨੁਸਾਰ, ਮੰਕੀਪਾੱਕਸ ‘ਮੰਕੀਪਾੱਕਸ ਵਾਇਰਸ’ ਕਾਰਨ ਹੋਣ ਵਾਲੀ ਬਿਮਾਰੀ ਹੈ ਮੰਕੀਪਾੱਕਸ ਵਾਇਰਸ ਵੈਰਿਓਲਾ ਵਾਇਰਸ ਦੇ ਇੱਕ ਪਰਿਵਾਰ ਦਾ ਹਿੱਸਾ ਹੈ, ਉਹ ਵਾਇਰਸ ਜੋ ਚੇਚਕ ਦਾ ਕਾਰਨ ਬਣਦਾ ਹੈ ਹਾਲਾਂਕਿ ਮੰਕੀਪਾੱਕਸ ਦੇ ਲੱਛਣ ਚੇਚਕ ਦੇ ਲੱਛਣਾਂ ਦੇ ਸਮਾਨ ਹਲਕੇ ਹੁੰਦੇ ਹਨ, ਪਰ ਮੰਕੀਪਾੱਕਸ ਦਾ ਚਿਕਨਪਾੱਕਸ ਨਾਲ ਕੋਈ ਸਬੰਧ ਨਹੀਂ ਹੈ

ਕਿਵੇਂ ਫੈਲਦਾ ਹੈ ਮੰਕੀਪਾੱਕਸ:

ਮੰਕੀਪਾੱਕਸ ਨਾਲ ਪੀੜਤ ਜਾਨਵਰ ਜਾਂ ਵਿਅਕਤੀ ਦੇ ਸਰੀਰ ’ਚੋਂ ਨਿਕਲੇ ਸੰਕਰਮਿਤ ਫਲੂਇਡ ਦੇ ਸੰਪਰਕ ’ਚ ਆਉਣ, ਸੰਕਰਮਿਤ ਜਾਨਵਰ ਦੇ ਕੱਟਣ, ਛੂਹਣ ਆਦਿ ਕਾਰਨਾਂ ਨਾਲ ਮੰਕੀਪਾੱਕਸ ਫੈਲਦਾ ਹੈ ਖਾਸ ਕਰਕੇ, ਚੂਹਿਆਂ, ਕਾਟੋ ਅਤੇ ਬਾਂਦਰਾਂ ਤੋਂ ਇਹ ਜ਼ਿਆਦਾ ਫੈਲਦਾ ਹੈ ਦੂਜੇ ਪਾਸੇ ਮੰਕੀਪਾੱਕਸ ਤੋਂ ਪੀੜਤ ਵਿਅਕਤੀ ਦੇ ਆਸ-ਪਾਸ ਰੱਖੀਆਂ ਚੀਜ਼ਾਂ ਨੂੰ ਛੂਹਣ ਨਾਲ ਵੀ ਮੰਕੀਪਾੱਕਸ ਦਾ ਖ਼ਤਰਾ ਰਹਿੰਦਾ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਸੰਕਰਮਣ ਇੱਕ ਸੰਕਰਮਿਤ ਵਿਅਕਤੀ ਦੇ ਦਾਣੇ, ਪਪੜੀ, ਸਰੀਰ ਦੇ ਤਰਲ ਪਦਾਰਥ ਨੂੰ ਛੂਹਣ, ਕੱਪੜਿਆਂ ਅਤੇ ਬਿਸਤਰਿਆਂ ਨੂੰ ਸਾਂਝਾ ਕਰਨ ਨਾਲ ਫੈਲ ਸਕਦਾ ਹੈ ਇਹ ਵਾਇਰਸ ਚੁੰਬਣ ਅਤੇ ਲਿਪਟਣ ਨਾਲ ਵੀ ਫੈਲਦਾ ਹੈ ਇਸ ਦੇ ਨਾਲ ਹੀ ਗਰਭਵਤੀ ਮਹਿਲਾਵਾਂ ਤੋਂ ਇਹ ਸੰਕਰਮਣ ਗਰਭ ’ਚ ਪਲ ਰਹੇ ਬੱਚੇ ਨੂੰ ਵੀ ਪ੍ਰਭਾਵਿਤ ਕਰਦਾ ਹੈ
ਮੰਕੀਪਾੱਕਸ ਦੇ ਛਾਲੇ ਜਾਂ ਦਾਣੇ ਸੁੱਕਣ ਤੱਕ ਫੈਲ ਸਕਦਾ ਹੈ ਸੰਕਰਮਣ

ਲੱਛਣਾਂ ਨੂੰ ਪਹਿਚਾਣੋ:

ਡਬਲਿਊਐੱਚਓ ਕਹਿੰਦਾ ਹੈ ਕਿ ਮੰਕੀਪਾੱਕਸ ਕਾਰਨ ਰੈਸੇਜ਼, ਬੁਖਾਰ, ਮਾਸਪੇਸ਼ੀਆਂ ’ਚ ਦਰਦ, ਕਮਰ ਦਰਦ, ਐਨਜਰੀ ’ਚ ਕਮੀ ਵਰਗੇ ਲੱਛਣ ਦਿਸਦੇ ਹਨ, ਪਰ ਇਹ ਲੱਛਣ ਕਿਸੇ ਹੋਰ ਬਿਮਾਰੀ ਕਾਰਨ ਵੀ ਦਿਸ ਸਕਦੇ ਹਨ ਮੰਕੀਪਾੱਕਸ ਦਾ ਸਭ ਤੋਂ ਖ਼ਤਰਨਾਕ ਜਾਂ ਵਿਸ਼ੇਸ਼ ਲੱਛਣ ਲਿੰਫ ਨੋਡਸ ’ਚ ਸੋਜ ਆਉਣਾ ਹੈ Çਲੰਫ ਨੋਡਸ ਤੁਹਾਡੇ ਗਲੇ ਦੇ ਦੋਨੋਂ ਪਾਸੇ ਹੁੰਦੇ ਹਨ, ਜੋ ਇਸ ਨੂੰ ਆਮ ਬਿਮਾਰੀਆਂ ਤੋਂ ਵੱਖ ਬਣਾਉਂਦਾ ਹੈ

ਮੰਕੀਪਾੱਕਸ ਦੇ ਛਾਲੇ ਜਾਂ ਦਾਣੇ ਸੁੱਕਣ ਤੱਕ ਸੰਕਰਮਣ ਫੈਲ ਸਕਦਾ ਹੈ

ਮੰਕੀਪਾੱਕਸ ਦੇ ਲੱਛਣਾਂ ’ਚ ਚਿਹਰੇ, ਹਥੇਲੀਆਂ, ਤਲਵਿਆਂ, ਅੱਖਾਂ, ਮੂੰਹ, ਗਲੇ, ਪੱਟ ਅਤੇ ਜਨਨ ਅੰਗ ਆਦਿ ’ਤੇ ਦਾਣੇ-ਰੈਸੇਜ਼-ਛਾਲੇ ਹੋਣਾ ਵੀ ਸ਼ਾਮਲ ਹਨ, ਜੋ ਕਿ ਆਮ ਤੌਰ ’ਤੇ 2 ਤੋਂ 3 ਹਫ਼ਤਿਆਂ ’ਚ ਆਪਣੇ ਆਪ ਠੀਕ ਹੋ ਜਾਂਦੇ ਹਨ ਧਿਆਨ ਰੱਖੋ ਕਿ ਜਦੋਂ ਤੱਕ ਮੰਕੀਪਾੱਕਸ ਦੇ ਮਰੀਜ਼ ਦੇ ਸਾਰੇ ਛਾਲੇ ਜਾਂ ਦਾਣੇ ਸੁੱਕ ਨਹੀਂ ਜਾਂਦੇ, ਉਦੋਂ ਤੱਕ ਉਹ ਸੰਕਰਮਣ ਫੈਲ ਸਕਦਾ ਹੈ ਦੂਜੇ ਪਾਸੇ ਜੇਕਰ ਜਾਨਵਰਾਂ ਤੋਂ ਇਨਸਾਨਾਂ ’ਚ ਮੰਕੀਪਾੱਕਸ ਵਾਇਰਸ ਫੈਲਣ ਦੀ ਗੱਲ ਸਾਹਮਣੇ ਆ ਰਹੀ ਹੈ, ਜਿਸ ’ਚ ਇਹ ਸੰਕਰਮਿਤ ਜਾਨਵਰਾਂ ਨੂੰ ਛੂਹਣ, ਉਸ ਦਾ ਸਾਹ ਖਾਣ ਆਦਿ ਨਾਲ ਫੈਲ ਸਕਦਾ ਹੈ

70 ਤੋਂ ਜ਼ਿਆਦਾ ਦੇਸ਼ਾਂ ’ਚ ਫੈਲਿਆ ਵਾਇਰਸ:

ਸੀਡੀਸੀ ਰਿਪੋਰਟ ਮੁਤਾਬਕ, ਮੰਕੀਪਾੱਕਸ ਦਾ ਅਸਰ ਹਰ ਰੋਜ਼ ਵਧਦਾ ਪ੍ਰਤੀਤ ਹੁੰਦਾ ਹੈ 22 ਜੁਲਾਈ ਤੱਕ ਇਹ ਵਾਇਰਸ 74 ਦੇਸ਼ਾਂ ਤੱਕ ਫੈਲ ਚੁੱਕਿਆ ਹੈ, ਜਿਸ ’ਚੋਂ 68 ਨਵੇਂ ਦੇਸ਼ ਹਨ, ਜਿਨ੍ਹਾਂ ’ਚ ਮੰਕੀਪਾੱਕਸ ਦੇ ਕੇਸ ਦੇਖਣ ਨੂੰ ਮਿਲ ਰਹੇ ਹਨ

ਬਚਾਅ:

ਇਸ ਦੇ ਲਈ ਸਭ ਤੋਂ ਪਹਿਲਾਂ ਸਰਕਾਰ ਵੱਲੋਂ ਜਾਰੀ ਗਾਇਡਲਾਇਨਜ਼ ਦਾ ਪਾਲਣ ਕਰੋ ਵਰਤਮਾਨ ਸਮੇਂ ’ਚ ਮੰਕੀਪਾੱਕਸ ਦਾ ਕੋਈ ਇਲਾਜ ਫਿਲਹਾਲ ਨਜ਼ਰ ਨਹੀਂ ਆ ਰਿਹਾ ਜੇਕਰ ਮੰਕੀਪਾੱਕਸ ਤੋਂ ਪੀੜਤ ਹੋ, ਤਾਂ ਚੇਚਕ ਦਾ ਟੀਕਾ ਭਾਵ ਵੈਕਸੀਨ ਜ਼ਰੂਰ ਲਗਵਾਓ ਸੰਕਰਮਣ ਤੋਂ ਬਚਾਅ ਲਈ ਸੰਕਰਮਿਤ ਵਿਅਕਤੀ ਤੋਂ ਦੂਰੀ ਬਣਾਓ ਸੰਕਰਮਿਤ ਵਿਅਕਤੀ ਦੇ ਸੰਪਰਕ ’ਚ ਆਉਣ ਤੋਂ ਬਾਅਦ ਹੱਥਾਂ ਨੂੰ ਸਾਬਣ ਅਤੇ ਸਾਫ਼ ਪਾਣੀ ਨਾਲ ਧੋਵੋ ਇਸ ਤੋਂ ਇਲਾਵਾ, ਸੈਨੇਟਾਈਜ਼ਰ ਦਾ ਇਸਤੇਮਾਲ ਜ਼ਰੂਰ ਕਰੋ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਜ਼ਰੂਰ ਪਹਿਨੋ

ਮੰਕੀਪਾੱਕਸ ਦੇ ਲੱਛਣ

  • ਬੁਖਾਰ,
  • ਸਿਰ ਦਰਦ
  • ਮਾਸਪੇਸ਼ੀਆਂ ’ਚ ਦਰਦ
  • ਪਿੱਠ ਦਰਦ
  • ਸੁੱਜੀਆਂ ਹੋਈਆਂ ਲਸੀਕਾ ਗ੍ਰੰਥੀਆਂ
  • ਠੰਡ ਲੱਗਣਾ
  • ਥਕਾਵਟ
  • ਚਮੜੀ ਦਾ ਫਟਣਾ
  • ਸਰੀਰ ’ਚ ਰੈਸ਼ੇਜ
  • ਗਲਾ ਖਰਾਬ ਹੋਣਾ
  • ਵਾਰ-ਵਾਰ ਖੰਘ ਆਉਣਾ
  • ਸੁਸਤੀ ਆਉਣਾ
  • ਖੁਜਲੀ ਦੀ ਸਮੱਸਿਆ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!