son we are what you saw in your childhood experiences of satsangis - sachi shiksha punjabi

ਬੇਟਾ, ਅਸੀਂ ਉਹ ਹੀ ਹਾਂ ਜੋ ਬਚਪਨ ਵਿੱਚ ਤੈਨੂੰ ਦਿਸੇ ਸੀ -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ

ਸੇਵਾਦਾਰ ਭਾਈ ਜਾਫਰ ਅਲੀ ਇੰਸਾਂ ਪੁੱਤਰ ਹਨੀਫ ਖਾਂ ਪਿੰਡ ਸਮੌਲੀ ਤਹਿਸੀਲ ਸਰਧਨਾ ਜਿਲ੍ਹਾ ਮੇਰਠ, ਹਾਲ ਆਬਾਦ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਜ਼ਿਲ੍ਹਾ ਸਰਸਾ ਤੋਂ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀਆਂ ਆਪਣੇ ’ਤੇ ਹੋਈਆਂ ਰਹਿਮਤਾਂ ਦਾ ਵਰਣਨ ਕਰਦਾ ਹੈ:-

ਜਦੋਂ ਮੈਂ ਚਾਰ-ਪੰਜ ਸਾਲ ਦਾ ਸੀ ਤਾਂ ਇੱਕ ਰਾਤ ਮੈਨੂੰ ਸੁਫਨੇ ਵਿੱਚ ਇੱਕ ਦ੍ਰਿਸ਼ਟਾਂਤ ਦਿਖਾਈ ਦਿੱਤਾ ਮੈਂ ਦੇਖਿਆ ਕਿ ਸਾਰੀ ਧਰਤੀ, ਆਸਮਾਨ ਸਭ ਕੁਝ ਹਿੱਲ ਰਿਹਾ ਹੈ ਮੈਨੂੰ ਇੱਕਦਮ ਪ੍ਰਕਾਸ਼ ਦਿਖਾਈ ਦਿੱਤਾ, ਪ੍ਰਕਾਸ਼ ਵਿੱਚ ਇੱਕ ਲੰਬੇ ਕੱਦ ਦੇ ਸਰਦਾਰ ਬਾਬਾ ਜੀ ਦਿਖਾਈ ਦਿੱਤੇ ਉਹਨਾਂ ਬਾਬਾ ਜੀ ਦੇ ਸਫੈਦ ਕੱਪੜੇ ਪਹਿਨੇ ਹੋਏ ਸਨ ਲੰਬਾ ਸਫੈਦ ਦਾਹੜਾ ਸੀ ਉਹਨਾਂ ਦੇ ਇੱਕ ਹੱਥ ਵਿੱਚ ਲਾਠੀ ਤੇ ਦੂਸਰੇ ਹੱਥ ਵਿੱਚ ਟਾਹਲੀ ਦੀ ਟਹਿਣੀ ਫੜੀ ਹੋਈ ਸੀ ਮੈਨੂੰ ਜਿਉਂ ਹੀ ਬਾਬਾ ਜੀ ਦੇ ਦਰਸ਼ਨ ਹੋਏ, ਉਸ ਸਮੇਂ ਧਰਤੀ ਸਥਿਰ ਹੋ ਗਈ ਸੀ ਉਸੇ ਸਮੇਂ ਮੇਰੀ ਅੱਖ ਖੁੱਲ੍ਹ ਗਈ ਬਾਬਾ ਜੀ ਦੇ ਦਰਸ਼ਨ ਕਰਕੇ ਮੈਨੂੰ ਐਨੀ ਖੁਸ਼ੀ ਮਿਲੀ ਜਿਸ ਦਾ ਲਫਜ਼ਾਂ ਵਿੱਚ ਬਿਆਨ ਨਹੀਂ ਹੋ ਸਕਦਾ ਸੁਬ੍ਹਾ ਉੱਠ ਕੇ ਮੈਂ ਆਪਣੀ ਮਾਂ ਨੂੰ ਦੱਸਿਆ ਕਿ ਮੈਨੂੰ ਇਸ ਤਰ੍ਹਾਂ-ਇਸ ਤਰ੍ਹਾਂ ਦਿਖਿਆ ਹੈ

Also Read :-

ਮੇਰੀ ਮਾਂ ਕਹਿਣ ਲੱਗੀ ਕਿ ਕੋਈ ਪੀਰ ਆਇਆ ਹੋਵੇਗਾ ਮੇਰਾ ਬਚਪਨਾ ਸੀ, ਇਸ ਲਈ ਮੈਨੂੰ ਪਹਿਲਾਂ ਗੱਲਾਂ ਦੀ ਕੋਈ ਸਮਝ ਨਹੀਂ ਆਈ
ਜਦੋਂ ਮੈਂ ਛੇ-ਸੱਤ ਸਾਲ ਦਾ ਸੀ ਤਾਂ ਸਾਡੇ ਪਿੰਡ ਦੇ ਕੋਲ ਸਿਵਾਏ ਪਿੰਡ ਦੀ ਘਟਨਾ ਹੈ ਉੱਥੇ ਮੇਰੇ ਮਾਂ-ਬਾਪ ਨੇ ਗੰਨਾ ਛਿੱਲਣ ਦਾ ਠੇਕਾ ਲਿਆ ਹੋਇਆ ਸੀ ਉੱਥੇ ਗੰਨੇ ਦੇ ਮਾਲਕ ਦਾ ਜੋ ਮੁਨੀਮ ਸੀ, ਉਸ ਨੇ ਮੈਨੂੰ ਕਿਹਾ ਕਿ ਤੂੰ ਮੇਰਾ ਸਾਇਕਲ ਲੈ ਜਾ, ਨਹਿਰ ’ਤੇ ਧੋ ਕੇ ਲਿਆ ਮੈਂ ਖੁਸ਼ੀ-ਖੁਸ਼ੀ ਬੜੇ ਚਾਅ ਨਾਲ ਸਾਈਕਲ ਲੈ ਕੇ ਨਹਿਰ ’ਤੇ ਚਲਾ ਗਿਆ ਨਹਿਰ ’ਤੇ ਜਿੱਥੇ ਢਲਾਨ ਦੀ ਵਜ੍ਹਾ ਨਾਲ ਪਾਣੀ ਬਹੁਤ ਤੇਜ਼ ਵੇਗ ਵਿੱਚ ਸੀ, ਮੈਂ ਉੱਥੇ ਸਾਈਕਲ ਧੋਣ ਲਈ ਉਸ ਵਿੱਚ ਅੱਗੇ ਕਰ ਦਿੱਤਾ ਪਾਣੀ ਦਾ ਤੇਜ਼ ਵਹਾਅ ਸਾਈਕਲ ਨੂੰ ਰੋਹੜ ਕੇ ਲੈ ਗਿਆ

ਮੈਂ ਸਾਈਕਲ ਫੜਨ ਲਈ ਅੱਗੇ ਛਾਲ ਮਾਰ ਦਿੱਤੀ ਅੱਗੇ ਕੋਲ ਹੀ ਪਾਣੀ ਦੀ ਗਹਿਰੀ ਝਾਲ ਸੀ ਜਿਸ ਵਿੱਚ ਮੇਰਾ ਡੁੱਬਣਾ ਤੈਅ ਸੀ ਪ੍ਰੰਤੂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਮੈਂ ਪਾਣੀ ਵਿੱਚੋਂ ਬਾਹਰ ਕਿਸ ਤਰ੍ਹਾਂ ਆ ਗਿਆ ਮੈਂ ਪਾਣੀ ਵਿੱਚ ਛਾਲ ਮਾਰੀ, ਐਨਾ ਹੀ ਮੈਨੂੰ ਯਾਦ ਹੈ ਮੈਂ ਪਾਣੀ ਵਿੱਚੋਂ ਬਾਹਰ ਕਿਵੇਂ ਆਇਆ, ਇਸ ਦੇ ਬਾਰੇ ਵਿੱਚ ਮੈਨੂੰ ਕੁਝ ਵੀ ਪਤਾ ਨਹੀਂ ਲੱਗਿਆ ਬਾਅਦ ਵਿੱਚ ਮੇਰੀ ਮਾਂ ਨੇ ਦੱਸਿਆ ਕਿ ਉੱਥੇ ਇੱਕ ਆਦਮੀ ਨਹਾ ਰਿਹਾ ਸੀ, ਜਿਸ ਨੇ ਤੈਨੂੰ ਕੱਢਿਆ ਹੈ ਪ੍ਰੰਤੂ ਅਸਲ ਵਿੱਚ ਉੱਥੇ ਕੋਈ ਨਹੀਂ ਸੀ ਨਾ ਤਾਂ ਪਹਿਲਾਂ ਉੱਥੇ ਕੋਈ ਸੀ ਅਤੇ ਨਾ ਹੀ ਬਾਅਦ ਵਿੱਚ ਉੱਥੇ ਸਤਿਗੁਰੂ ਨੇ ਹੀ ਮੈਨੂੰ ਬਚਾਇਆ ਸੀ

ਸਤਿਗੁਰੂ ਦੀ ਰਹਿਮਤ ਨਾਲ ਮੈਂ ਜੁਲਾਈ 1983 ਵਿੱਚ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਸਤਿਸੰਗ ਸੁਣਿਆ ਜੋ ਕਿ ਡੇਰਾ ਸੱਚਾ ਸੌਦਾ ਬਰਨਾਵਾ (ਉੱਤਰ ਪ੍ਰਦੇਸ਼) ਆਸ਼ਰਮ ਵਿੱਚ ਹੋਇਆ ਸੀ ਜਦੋਂ ਪਰਮ ਪਿਤਾ ਜੀ ਸਤਿਸੰਗ ਫੁਰਮਾਉਣ ਦੇ ਬਾਅਦ ਖੜ੍ਹੇ ਹੋ ਕੇ ਸਾਧ-ਸੰਗਤ ਦਾ ਅਭਿਵਾਦਨ ਸਵੀਕਾਰ ਕਰ ਰਹੇ ਸਨ ਤਾਂ ਉਸ ਸਮੇਂ ਪਰਮ ਪਿਤਾ ਜੀ ਨੂੰ ਦੇਖਦੇ ਹੀ ਮੇਰੇ ਸੀਨੇ ਵਿੱਚ ਕਰੰਟ ਜਿਹਾ ਲੱਗਿਆ ਮੈਨੂੰ ਬਚਪਨ ਵਾਲੀ ਗੱਲ ਯਾਦ ਆਈ, ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਇਹ ਤਾਂ ਉਹ ਹੀ ਹਨ ਉਸ ਸਮੇਂ ਮੈਨੂੰ ਪਰਮ ਪਿਤਾ ਜੀ ਦੀ ਆਵਾਜ਼ ਸੁਣਾਈ ਦਿੱਤੀ, ਦੇਖ ਬੇਟਾ, ਅਸੀਂ ਉਹ ਹੀ ਹਾਂ ਜੋ ਬਚਪਨ ਵਿੱਚ ਤੈਨੂੰ ਦਿਸੇ ਸੀ ਇਸ ਪ੍ਰਕਾਰ ਸਤਿਗੁਰੂ ਜੀ ਨੇ ਮੈਨੂੰ ਵਿਸ਼ਵਾਸ ਦੇ ਕੇ ਨਾਮ ਦਾ ਅਨਮੋਲ ਖਜ਼ਾਨਾ ਬਖ਼ਸ਼ ਦਿੱਤਾ ਮੈਂ ਉਸੇ ਦਿਨ ਤੋਂ ਡੇਰਾ ਸੱਚਾ ਸੌਦਾ ਦੀ ਕੈਨਟੀਨ ਵਿੱਚ ਸੇਵਾ ਕਰਨ ਲੱਗਿਆ

ਉਸ ਤੋਂ ਬਾਅਦ ਮੈਂ ਦੇਸੀ ਖੰਡ (ਚੀਨੀ) ਦੀ ਭੱਠੀ ’ਤੇ ਕੰਮ ਕਰਦਾ ਸੀ ਇੱਕ ਦੁਪਹਿਰ ਦੇ ਸਮੇਂ ਖੰਡ ਦੀ ਚਾਸ਼ਨੀ ਬਣਾ ਰਿਹਾ ਸੀ ਉੱਥੇ ਦੀਵਾਰ ਦੇ ਨਾਲ ਭੱਠੀ ’ਤੇ ਚਾਸ਼ਨੀ ਦਾ ਵੱਡਾ ਕੜਾਹਾ ਉੱਬਲ ਰਿਹਾ ਸੀ ਚੋਣਾਂ ਦਾ ਸਮਾਂ ਸੀ, ਇਸ ਲਈ ਕੁਝ ਗੱਡੀਆਂ ਚੋਣਾਂ ਦਾ ਪ੍ਰਚਾਰ ਕਰਦੀਆਂ ਹੋਈਆਂ ਉੱਥੋਂ ਲੰਘ ਰਹੀਆਂ ਸਨ ਮੈਂ ਉਹਨਾਂ ਗੱਡੀਆਂ ਨੂੰ ਦੇਖਣ ਲਈ ਕੜਾਹੇ ਦੇ ਕੋਲ ਵਾਲੀ 6-7 ਫੁੱਟ ਉੱਚੀ ਦੀਵਾਰ ’ਤੇ ਚੜ੍ਹ ਗਿਆ ਦੀਵਾਰ ’ਤੇ ਖੜ੍ਹੇ-ਖੜ੍ਹੇ ਅਚਾਨਕ ਮੇਰਾ ਪੈਰ ਤਿਲ੍ਹਕ ਗਿਆ ਅਤੇ ਜਿਉਂ ਹੀ ਮੈਂ ਉਸ ਕੜਾਹੇ ਵਿੱਚ ਡਿੱਗਣ ਵਾਲਾ ਸੀ ਤਾਂ ਮੈਂ ਆਪਣੇ ਮੁਰਸ਼ਿਦੇ ਕਾਮਿਲ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਨੂੰ ਯਾਦ ਕੀਤਾ ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਪਰਮ ਪਿਤਾ ਜੀ ਨੇ ਮੈਨੂੰ ਫੜ ਕੇ ਕੜਾਹੇ ਤੋਂ ਦੂਰ ਕਰ ਦਿੱਤਾ ਪਰਮ ਪਿਤਾ ਜੀ ਦੀ ਮਿਹਰ ਨਾਲ ਮੇਰੀ ਜਾਨ ਬਚ ਗਈ ਜੇਕਰ ਉਸ ਸਮੇਂ ਮੈਨੂੰ ਸਹਾਰਾ ਨਾ ਦਿੰਦੇ ਤਾਂ ਮੇਰਾ ਕੜਾਹੇ ਵਿੱਚ ਡਿੱਗਣਾ ਤੈਅ ਸੀ ਇਸ ਪ੍ਰਕਾਰ ਸਤਿਗੁਰੂ ਨੇ ਉੱਥੇ ਰੱਖਿਆ ਕੀਤੀ ਜਿੱਥੇ ਕੋਈ ਨਹੀਂ ਕਰ ਸਕਦਾ ਸੀ

ਸ਼ਹਿਨਸ਼ਾਹ ਪਰਮ ਪਿਤਾ ਜੀ ਨੇ ਸੇਵਾਦਾਰਾਂ ਨੂੰ ਦਾਤਾਂ ਦਿੰਦੇ ਸਮੇਂ, ਮੈਨੂੰ ਦਾਤ ਦੀ ਬਖਸ਼ਿਸ਼ ਕਰਦੇ ਹੋਏ ਫਰਮਾਇਆ,‘‘ਜਾਫਰ! ਕਭੀ ਨਾ ਹੋਣਾ ਕਾਫਰ’’ ਇਸ ਤਰ੍ਹਾਂ ਸਤਿਗੁਰੂ ਦੀਆਂ ਦੋਹਾਂ ਪਾਤਸ਼ਾਹੀਆਂ ਨੇ ਮੈਨੂੰ ਬੇਅੰਤ ਪ੍ਰੇਮ ਬਖਸ਼ਿਆ ਉਸ ਦੇ ਬਾਅਦ ਮੈਂ ਡੇਰਾ ਸੱਚਾ ਸੌਦਾ ਦੁਆਰਾ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕੰਮਾਂ ਦੇ ਲਈ ਆਪਣੇ ਆਪ ਨੂੰ ਸਦਾ ਲਈ ਸਮਰਪਿਤ ਕਰ ਦਿੱਤਾ ਮੇਰੀ ਪਰਮ ਪੂਜਨੀਕ ਪਰਮ ਪਿਤਾ ਜੀ ਦੇ ਸਵਰੂਪ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ ਕਿ ਇਸੇ ਤਰ੍ਹਾਂ ਰਹਿਮਤ ਬਣਾਈ ਰੱਖਣਾ ਜੀ ਮੇਰਾ ਹਰ ਪਲ ਮਾਨਵਤਾ ਦੀ ਸੇਵਾ ਤੇ ਸਿਮਰਨ ਵਿੱਚ ਹੀ ਗੁਜਰੇ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!