son-you-are-unhappy-officer

son-you-are-unhappy-officerਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਅਪਾਰ ਰਹਿਮਤ

ਬੇਟਾ ਤੂੰ ਉਨ੍ਹਾਂ ਅਫਸਰਾਂ ਨੂੰ ਮਿਲ ਕੇ ਆਉਣਾ ਸੀ
ਉਨ੍ਹਾਂ ਤੈਨੂੰ ਇਹੋ ਆਖਣਾ ਸੀ ਕਿ ਤੂੰ ਆਪਣੇ ਆਪ ਨੂੰ ਸਲੈਕਟ ਸਮਝੀਂ
ਭੈਣ ਹਾਕਮਾ ਦੇਵੀ ਇੰਸਾਂ ਪਤਨੀ ਸ੍ਰੀ ਸੱਤਪਾਲ ਅਹੂਜਾ ਮਕਾਨ ਨੰ: 183 ਵਿਸ਼ਾਲ ਨਗਰ ਪੱਖੋਵਾਲ ਰੋਡ, ਲੁਧਿਆਣਾ ਜ਼ਿਲ੍ਹਾ ਲੁਧਿਆਣਾ (ਪੰਜਾਬ) ਸੰਨ 1974 ਦੀ ਗੱਲ ਹੈ

ਉਸ ਸਮੇਂ ਮੈਂ ਆਪਣੇ ਮਾਤਾ-ਪਿਤਾ ਦੇ ਘਰ ਸ੍ਰੀ ਮੁਕਤਸਰ ਸਾਹਿਬ ਵਿੱਚ ਰਹਿੰਦੀ ਸੀ ਮੈਂ ਦਸਵੀਂ ਪਾਸ ਕਰਕੇ ਨੌਕਰੀ ਲਈ ਆਪਣਾ ਨਾਂਅ ਰੁਜ਼ਗਾਰ ਦਫ਼ਤਰ ਵਿੱਚ ਦਰਜ ਕਰਵਾ ਦਿੱਤਾ ਉਸ ਸਮੇਂ ਭੂਮੀ ਸੁਰੱਖਿਆ ਵਿਭਾਗ ਵਿੱਚ ਕਲਰਕਾਂ ਦੀਆਂ ਨੌਕਰੀਆਂ ਨਿੱਕਲੀਆਂ ਮੈਨੂੰ ਰੁਜ਼ਗਾਰ ਦਫ਼ਤਰ ‘ਚ ਇੰਟਰਵਿਊ ਲਈ ਕਾਰਡ ਪ੍ਰਾਪਤ ਹੋਇਆ ਉਸ ਸਮੇਂ ਚੌਦਾਂ ਸੌ ਬੇਰੁਜ਼ਗਾਰਾਂ ਨੂੰ ਨੌਕਰੀ ਲਈ ਫਰੀਦਕੋਟ ਬੁਲਾਇਆ ਗਿਆ

ਲਿਖਤੀ ਟੈਸਟ ਲੈਣ ਤੋਂ ਪਹਿਲਾਂ ਉਹਨਾਂ ਨੇ ਦਸਵੀਂ ਪਾਸ ਦਾ ਸਰਟੀਫਿਕੇਟ ਦੇਖਿਆ ਅਤੇ ਸਭ ਨੂੰ ਬੋਲ ਦਿੱਤਾ ਕਿ ਜਿਸ ਦੇ ਕੋਲ ਦਸਵੀਂ ਪਾਸ ਦਾ ਸਰਟੀਫਿਕੇਟ ਨਹੀਂ ਹੈ, ਉਸ ਦਾ ਟੈਸਟ ਨਹੀਂ ਲਿਆ ਜਾਵੇਗਾ ਇਹ ਗੱਲ ਸੁਣ ਕੇ ਮੇਰੇ ਹੋਸ਼ ਉੱਡ ਗਏ ਕਿਉਂਕਿ ਮੈਂ ਦਸਵੀਂ ਪਾਸ ਦਾ ਸਰਟੀਫਿਕੇਟ ਆਪਣੇ ਘਰ ਸ੍ਰੀ ਮੁਕਤਸਰ ਸਾਹਿਬ ਹੀ ਛੱਡ ਗਈ ਸੀ ਜਿਸ ਅਫ਼ਸਰ ਨੇ ਸਾਡੀ ਇੰਟਰਵਿਊ ਲੈਣੀ ਸੀ, ਉਸ ਨੇ ਕਿਹਾ ਕਿ ਬੀਬਾ ਤੇਰੇ ਪਾਸ ਸਰਟੀਫਿਕੇਟ ਨਹੀਂ ਹਨ, ਇਸ ਲਈ ਤੇਰੀ ਇੰਟਰਵਿਊ ਨਹੀਂ ਲਈ ਜਾ ਸਕਦੀ

ਮੈਂ ਬਹੁਤ ਪ੍ਰੇਸ਼ਾਨ ਹੋ ਗਈ ਇਸ ਪ੍ਰੇਸ਼ਾਨੀ ਵਿੱਚ ਮੈਨੂੰ ਆਪਣੇ ਸਤਿਗੁਰ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਯਾਦ ਆ ਗਈ ਮੈਂ ਮਨ ਹੀ ਮਨ ਵਿੱਚ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾਇਆ ਅਤੇ ਪਰਮ ਪਿਤਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਜ਼ ਕੀਤੀ ਕਿ ਪਿਤਾ ਜੀ ਜੇਕਰ ਮੇਰੀ ਇੰਟਰਵਿਊ ਨਹੀਂ ਹੁੰਦੀ ਤਾਂ ਕਿਸੇ ਦੀ ਵੀ ਨਾ ਹੋਵੇ ਉਸੇ ਸਮੇਂ ਉਹ ਅਫਸਰ ਆਪਣੀ ਜਗ੍ਹਾ ਤੋਂ ਉੱਠ ਕੇ ਬਾਹਰ ਚਲਿਆ ਗਿਆ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਅਫਸਰ ਕਿਸੇ ਕੰਮ ਲਈ ਚਲਿਆ ਗਿਆ ਹੈ

ਅਤੇ ਵਾਪਸ ਆ ਕੇ ਇੰਟਰਵਿਊ ਲਵੇਗਾ ਉਸ ਸਮੇਂ ਮੈਨੂੰ ਮੇਰੇ ਸਤਿਗੁਰ ਪਰਮ ਪਿਤਾ ਜੀ ਨੇ ਖਿਆਲ ਦਿੱਤਾ ਕਿ ਤੂੰ ਆਪਣੇ ਸਰਟੀਫਿਕੇਟ ਆਪਣੇ ਘਰੋਂ ਮੰਗਵਾ ਲੈ ਮੇਰਾ ਭਾਈ ਜੋ ਮੇਰੇ ਨਾਲ ਸੀ, ਮੈਂ ਉਸ ਨੂੰ ਆਪਣੇ ਘਰੋਂ ਸਰਟੀਫਿਕੇਟ ਲਿਆਉਣ ਲਈ ਭੇਜ ਦਿੱਤਾ, ਜੋ ਦੋ-ਢਾਈ ਘੰਟਿਆਂ ਬਾਅਦ ਸਰਟੀਫਿਕੇਟ ਲੈ ਆਇਆ ਜਦੋਂ ਮੇਰੇ ਸਰਟੀਫਿਕੇਟ ਆ ਗਏ ਤਾਂ ਉਸ ਦੇ ਬਾਅਦ ਉਹ ਅਫਸਰ ਵੀ ਆ ਗਿਆ ਜਿਸ ਦੇ ਹੁਕਮ ਨਾਲ ਤਿੰਨ ਘੰਟਿਆਂ ਲਈ ਇੰਟਰਵਿਊ ਦਾ ਕੰਮ ਰੁਕ ਗਿਆ ਸੀ ਮੈਂ ਆਪਣੇ ਸਤਿਗੁਰ ਦਾ ਲੱਖ-ਲੱਖ ਧੰਨਵਾਦ ਕੀਤਾ ਜਿਸ ਨੇ ਮੇਰੀ ਫਰਿਆਦ ਸੁਣ ਲਈ ਪਹਿਲਾਂ ਮੇਰਾ ਲਿਖਤੀ ਟੈਸਟ ਹੋਇਆ ਅਤੇ ਉਸ ਦੇ ਬਾਅਦ ਜਦੋਂ

ਉਹ ਅਫ਼ਸਰ ਮੇਰਾ ਵਰਬਲੀ (ਮੌਖਿਕ) ਟੈਸਟ ਲੈਣ ਲੱਗਿਆ ਤਾਂ ਉਸ ਨੇ ਮੈਨੂੰ ਕਿਹਾ ਕਿ ਬੀਬਾ, ਮੈਨੂੰ ਮਿਲ ਕੇ ਜਾਣਾ ਸੁਪਰਡੈਂਟ ਨੇ ਵੀ ਕਿਹਾ ਕਿ ਬੀਬਾ, ਮਿਲ ਕੇ ਜਾਣਾ ਫਿਰ ਅਫਸਰ ਦੇ ਸਟੈਨੋ ਨੇ ਕਿਹਾ ਕਿ ਅਫਸਰ ਨੂੰ ਮਿਲ ਕੇ ਜਾਣਾ ਮੈਂ ਆਪਣੇ ਮਨ ਵਿੱਚ ਸੋਚਿਆ ਕਿ ਇਹ ਤਾਂ ਨਿਗੁਰੇ ਹਨ, ਮੈਨੂੰ ਤਾਂ ਮੇਰੇ ਸਤਿਗੁਰੂ ਪਰਮ ਪਿਤਾ ਜੀ ਨੇ ਪਾਸ ਕਰਨਾ ਹੈ ਮੈਂ ਆਪਣੇ ਸਤਿਗੁਰ ‘ਤੇ ਡੋਰੀ ਛੱਡ ਕੇ ਉਸ ਅਫਸਰ ਨੂੰ ਮਿਲੇ ਬਿਨਾਂ ਹੀ ਆਪਣੇ ਘਰ ਚਲੀ ਗਈ ਰਾਤ ਨੂੰ ਸੁਫ਼ਨੇ ਵਿੱਚ ਮੈਨੂੰ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਹੋਏ ਪਰਮ ਪਿਤਾ ਜੀ ਨੇ ਮੈਨੂੰ ਫਰਮਾਇਆ, ”ਬੇਟਾ! ਤੂੰ ਉਹਨਾਂ ਅਫਸਰਾਂ ਨੂੰ ਮਿਲ ਕੇ ਆਉਣਾ ਸੀ ਉਹਨਾਂ ਤੈਨੂੰ ਇਹੋ ਆਖਣਾ ਸੀ ਕਿ ਤੂੰ ਆਪਣੇ ਆਪ ਨੂੰ ਨੌਕਰੀ ਵਿੱਚ ਸਲੈਕਟ ਸਮਝੀ ਤੇ ਤੂੰ ਕਿਹੜਾ ਸਟੇਸ਼ਨ ਚਾਹੁੰਣੀ ਹੈ”

ਮੈਂ ਕਿਹਾ ਕਿ ਪਿਤਾ ਜੀ, ਆਪ ਲੁਧਿਆਣੇ ਬਹੁਤ ਜਾਂਦੇ ਹੋ ਮੈਨੂੰ ਲੁਧਿਆਣਾ ਸਟੇਸ਼ਨ ਦਿਵਾ ਦਿਓ ਪਿਤਾ ਜੀ ਆਪ ਨੇ ਹੀ ਪਾਸ ਕਰਨਾ ਹੈ ਇੱਕ ਹਫ਼ਤੇ ਦੇ ਬਾਅਦ ਨੌਕਰੀ ਲਈ ਸਲੈਕਟ ਗਿਆਰਾਂ ਉਮੀਦਵਾਰਾਂ ਦੀ ਲਿਸਟ ਆ ਗਈ ਜਿਸ ਵਿੱਚ ਮੇਰਾ ਨਾਂ ਸਭ ਤੋਂ ਉੱਪਰ ਸੀ ਅਤੇ ਸਾਹਮਣੇ ਸਟੇਸ਼ਨ ਲੁਧਿਆਣਾ ਲਿਖਿਆ ਹੋਇਆ ਸੀ ਪੰਜ ਦਸੰਬਰ ਨੂੰ ਮੈਂ ਲੁਧਿਆਣਾ ਵਿੱਚ ਜੁਆਇਨ ਕਰ ਲਿਆ

ਮੈਂ ਆਪਣੇ ਸਤਿਗੁਰ ਦੇ ਉਪਕਾਰਾਂ ਦਾ ਬਦਲਾ ਸਾਰੀ ਜ਼ਿੰਦਗੀ ਨਹੀਂ ਚੁਕਾ ਸਕਦੀ, ਬਸ ਧੰਨ-ਧੰਨ ਹੀ ਕਰਦੀ ਹਾਂ ਹੁਣ ਮੇਰੀ ਪਰਮ ਪਿਤਾ ਜੀ ਦੇ ਸਵਰੂਪ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਚਰਨਾਂ ਵਿੱਚ ਇਹੀ ਅਰਜ਼ ਹੈ ਕਿ ਮੇਰੀ ਓੜ ਨਿਭਾ ਦੇਣਾ ਜੀ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!