come-on-devotee-promised-to-recite-the-name

come-on-devotee-promised-to-recite-the-nameਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦਾ ਪਾਵਨ ਰਹਿਮੋ-ਕਰਮ

”ਹਮਸੇ ਵਾਇਦਾ ਨਹੀਂ ਕੀਆ ਥਾ, ਉਠਾਓਗੇ ਤੋ ਜਪ ਲੂੰਗਾ, ਅਬ ਜਪ”
ਪ੍ਰੇਮੀ ਚਰਨਦਾਸ ਇੰਸਾਂ ਪੁੱਤਰ ਸ੍ਰੀ ਗੰਗਾ ਸਿੰਘ ਪਿੰਡ ਢੰਡੀ ਕਦੀਮ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ (ਪੰਜਾਬ) ਤੋਂ ਬੇਪਰਵਾਹ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਇੱਕ ਅਲੌਕਿਕ ਕਰਿਸ਼ਮੇਂ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:-

ਸੰਨ 1957 ਦੀ ਗੱਲ ਹੈ ਕਿ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਮਲੋਟ ਮੰਡੀ ਵਿੱਚ ਸ੍ਰੀ ਹਰਬੰਸ ਜੀ ਦੇ ਘਰ ਦੇ ਸਾਹਮਣੇ ਖਾਲੀ ਜਗ੍ਹਾ ਵਿੱਚ ਸਤਿਸੰਗ ਕੀਤਾ ਉਸ ਸਮੇਂ ਡੇਰਾ ਸੱਚਾ ਸੌਦਾ ਧਾਮ ਪੰਜਾਬ (ਮਲੋਟ) ਅਜੇ ਬਣਿਆ ਨਹੀਂ ਸੀ ਮੈਨੂੰ ਉਸ ਸਮੇਂ ਸਤਿਸੰਗ ‘ਤੇ ਰਾਤ ਦੇ ਅਢਾਈ ਵਜੇ ਨਾਮ ਦੀ ਦਾਤ ਪ੍ਰਾਪਤ ਹੋਈ ਸੀ ਨਾਮ ਦੀ ਬਖਸ਼ਿਸ਼ ਕਰਦੇ ਹੋਏ ਦਿਆਲੂ ਸਤਿਗੁਰ ਜੀ ਨੇ ਬਚਨ ਫਰਮਾਏ, ”ਬੜੇ-ਬੜੇ ਰਾਜੇ-ਮਹਾਰਾਜੇ, ਦੇਵੀ-ਦੇਵਤੇ ਇਸ ਨਾਮ ਕੋ ਤਰਸਤੇ ਹੈਂ,

ਪਰ ਹਮ ਤੁਮ੍ਹੇਂ ਮੁਫਤ ਦੇ ਰਹੇ ਹੈਂ ਇਸ ਕੀ ਕਦਰ ਕਰਨਾ ਪਾਂਚ ਦਿਨ ਰਾਤ ਕੋ ਉਠਕਰ ਨਾਮ ਜਪਣਾ ਅਗਰ ਤੁਮ੍ਹਾਰਾ ਕੁਛ ਗੁੰਮ ਹੂਆ ਤੁਮ੍ਹੇਂ ਨਾ ਮਿਲੇ ਤੋਂ ਬਾਤ ਕਰਨਾ” ਉਸ ਸਮੇਂ ਮੇਰੇ ਮਨ ਵਿੱਚ ਖਿਆਲ ਆਇਆ ਕਿ ਸ਼ਹਿਨਸ਼ਾਹ ਜੀ ਉਠਾਉਣਗੇ ਤਾਂ ਨਾਮ ਜਪ ਲਵਾਂਗਾ ਨਾਮ ਲੈਣ ਤੋਂ ਬਾਅਦ ਮੈਂ ਘਰ ਆ ਗਿਆ ਉਸ ਸਮੇਂ ਸਾਡਾ ਸਾਰਾ ਪਰਿਵਾਰ ਮਲੋਟ ਦੇ ਨੇੜੇ ਪਿੰਡ ਕਬਰਵਾਲਾ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਰਿਹਾ ਕਰਦਾ ਸੀ ਉਸ ਦਿਨ ਹੀ ਮੈਂ ਬਲਦਾਂ ਨਾਲ ਜ਼ਮੀਨ ਵਾਹੁਣ ਖੇਤ ਵਿੱਚ ਚਲਿਆ ਗਿਆ ਸਾਰਾ ਦਿਨ ਖੇਤ ਵਿੱਚ ਕੰਮ ਕੀਤਾ ਅਤੇ ਸ਼ਾਮ ਨੂੰ ਘਰ ਆ ਗਿਆ ਲੰਗਰ ਖਾਧਾ ਤੇ ਫਿਰ ਜਲਦੀ ਹੀ ਸੌਂ ਗਿਆ ਕਿਉਂਕਿ ਮੈਂ ਬਹੁਤ ਥੱਕਿਆ ਹੋਇਆ ਸੀ ਅਤੇ ਪਿਛਲੀ ਰਾਤ ਨੂੰ ਵੀ ਸੁੱਤਾ ਨਹੀਂ ਸੀ

ਉਸ ਰਾਤ ਡੇਢ ਵਜੇ ਦਾ ਸਮਾਂ ਸੀ ਮੈਨੂੰ ਕਿਸੇ ਅਗਿਆਤ ਵਿਅਕਤੀ ਨੇ ਆਵਾਜ਼ ਦਿੱਤੀ ਮੈਂ ਆਪਣੇ ਘਰ ਵਾਲਿਆਂ ਨੂੰ ਪੁੱਛਿਆ ਕਿ ਮੈਨੂੰ ਆਵਾਜ਼ ਕਿਸ ਨੇ ਦਿੱਤੀ ਹੈ? ਮੇਰੇ ਘਰ ਵਾਲੇ ਕਹਿਣ ਲੱਗੇ ਕਿ ਅਸੀ ਤਾਂ ਕੋਈ ਅਵਾਜ਼ ਨਹੀਂ ਸੁਣੀ ਮੈਂ ਫਿਰ ਸੌਂ ਗਿਆ ਕੁਝ ਦੇਰ ਬਾਅਦ ਕਿਸੇ ਨੇ ਮੇਰਾ ਹੱਥ ਫੜ ਕੇ ਖਿੱਚਿਆ ਮੈਂ ਫਿਰ ਉੱਠਿਆ ਅਤੇ ਘਰ ਵਾਲਿਆਂ ਨੂੰ ਪੁੱਛਿਆ ਕਿ ਮੇਰੀ ਬਾਂਹ ਕਿਸ ਨੇ ਖਿੱਚੀ ਹੈ ਤਾਂ ਉਹਨਾਂ ਨੇ ਕਿਹਾ ਅਸੀਂ ਤਾਂ ਖਿੱਚੀ ਨਹੀਂ ਅਤੇ ਨਾ ਹੀ ਸਾਨੂੰ ਪਤਾ ਹੈ

ਮੈਂ ਫਿਰ ਸੌਂ ਗਿਆ ਕਿਉਂਕਿ ਇੱਕ ਤਾਂ ਮੈਂ ਪਿਛਲੀ ਰਾਤ ਸੁੱਤਾ ਨਹੀਂ ਸੀ ਤੇ ਦੂਜਾ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਨ ਦੀ ਥਕਾਵਟ ਸੀ ਕੁਝ ਦੇਰ ਬਾਅਦ ਮੈਨੂੰ ਕਿਸੇ ਅਗਿਆਤ ਵਿਅਕਤੀ ਨੇ ਦੋਹਾਂ ਕੰਨਾਂ ਤੋਂ ਫੜ ਕੇ ਬਿਠਾ ਦਿੱਤਾ ਅਤੇ ਬਚਨ ਫਰਮਾਏ, ”ਦੂਸਰੋਂ ਕੋ ਕਹਿਤਾ ਹੈ ਕਿਸਨੇ ਆਵਾਜ਼ ਲਗਾਈ ਹੈ, ਕਿਸ ਨੇ ਬਾਜੂ ਖੀਂਚੀ? ਹਮਸੇ ਵਾਇਦਾ ਨਹੀਂ ਕੀਆ ਥਾ, ਉਠਾਓਗੇ ਤੋ ਜਪ ਲੂੰਗਾ, ਅਬ ਜਪ” ਮੈਂ ਆਪਣੇ ਅੱਗੇ ਪਿੱਛੇ ਦੇਖਿਆ ਤਾਂ ਮੈਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ ਹੁਣ ਮੈਨੂੰ ਅਸਲੀ ਗੱਲ ਦੀ ਸਮਝ ਆ ਗਈ ਸੀ ਮੈਂ ਜੋ ਆਪਣੇ ਪਿਆਰੇ ਮੁਰਸ਼ਿਦ ਨਾਲ ਵਾਅਦਾ ਕੀਤਾ ਸੀ, ਉਹ ਵੀ ਮੈਨੂੰ ਯਾਦ ਆ ਗਿਆ ਸੀ, ਫਿਰ ਮੈਂ ਲਗਾਤਾਰ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ

ਤੇ ਮਾਲਕ ਦੀ ਦਇਆ ਨਾਲ ਹੁਣ ਤੱਕ ਮੈਂ ਆਪਣੇ ਵਾਇਦੇ ‘ਤੇ ਪੱਕਾ ਹਾਂ ਮੈਨੂੰ ਮਾਲਕ ਨੇ ਜੋ ਨਜ਼ਾਰੇ ਦਿਖਾਏ ਹਨ ਤੇ ਦਿਖਾ ਰਹੇ ਹਨ, ਉਹਨਾਂ ਦਾ ਸ਼ਬਦਾਂ ਨਾਲ ਵਰਣਨ ਨਹੀਂ ਕੀਤਾ ਜਾ ਸਕਦਾ ਮੈਂ ਆਪਣੇ ਸਤਿਗੁਰੂ ਦੇ ਉਪਕਾਰਾਂ ਦਾ ਬਦਲਾ ਕਿਵੇਂ ਵੀ ਨਹੀਂ ਚੁਕਾ ਸਕਦਾ ਬਸ ਧੰਨ-ਧੰਨ ਹੀ ਕਰਦਾ ਹਾਂ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!