ਭਿਆਨਕ ਕਰਮ ਵੀ ਕਟ ਜਾਂਦੇ ਹਨ

ਸਤਿਸੰਗੀਆਂ ਦੇ ਅਨੁਭਵ
ਪੂਜੀਨਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
….ਭਿਆਨਕ ਕਰਮ ਵੀ ਕਟ ਜਾਂਦੇ ਹਨ

ਐਡਵੋਕੇਟ ਸੰਪੂਰਨ ਸਿੰਘ ਇੰਸਾਂ ਪੁੱਤਰ ਸ. ਪ੍ਰੀਤਮ ਸਿੰਘ ਪਿੰਡ ਅਮਰਪੁਰਾ ਰਠਾਨ ਤਹਿਸੀਲ ਪੀਲੀਬੰਗਾਂ ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ) ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਦਾ ਇੱਕ ਕਰਿਸ਼ਮਾ ਲਿਖਦਾ ਹੈ:-

ਤਾਰੀਖ 13 ਅਗਸਤ 2013 ਸ਼ਾਮ ਦੇ ਕਰੀਬ ਛੇ ਵਜੇ ਦੀ ਘਟਨਾ ਹੈ ਮੇਰਾ ਲੜਕਾ ਹਰਜਿੰਦਰ ਸਿੰਘ ਉਮਰ 35 ਸਾਲ ਮੋਟਰਸਾਈਕਲ ‘ਤੇ ਪਿੰਡ ਤੋਂ ਪੀਲੀਬੰਗਾਂ ਆ ਰਿਹਾ ਸੀ ਅਚਾਨਕ ਉਸ ਦੀ ਅੱਖ ਵਿੱਚ ਕੁਝ ਪੈ ਗਿਆ ਅਤੇ ਉਹ ਅੱਖ ਮਲਣ ਲੱਗਿਆ ਤਾਂ ਮੋਟਰ ਸਾਈਕਲ ਦਾ ਬੈਲੰਸ ਵਿਗੜ ਗਿਆ ਅਤੇ ਉਹ ਪੱਕੀ ਸੜਕ ‘ਤੇ ਜ਼ੋਰ ਨਾ ਡਿੱਗ ਪਿਆ ਉਸੇ ਵੇਲੇ ਮੇਰੇ ਕੋਲ ਪੀਲੀਬੰਗਾਂ ਵਿੱਚ ਫੋਨ ਆਇਆ ਕਿ ਆਪਦੇ ਲੜਕੇ ਹਰਜਿੰਦਰ ਦਾ ਐਕਸੀਡੈਂਟ ਹੋ ਗਿਆ ਹੈ ਜਦੋਂ ਮੈਂ ਅਤੇ ਮੇਰਾ ਭਤੀਜਾ ਬਲਰਾਜ ਸਿੰਘ ਘਟਨਾ ਦੀ ਥਾਂ ‘ਤੇ ਪਹੁੰਚੇ ਤਾਂ ਉਦੋਂ ਤੱਕ ਕਿਸੇ ਕਾਰ ਵਾਲੇ ਨੇ ਉਸ ਨੂੰ ਆਪਣੀ ਕਾਰ ਵਿੱਚ ਪਾ ਲਿਆ ਸੀ

ਅਸੀਂ ਉਹਨਾਂ ਨੂੰ ਕਿਹਾ ਕਿ ਆਪ ਪੀਲੀਬੰਗਾਂ ਹਸਪਤਾਲ ਵਿੱਚ ਸਾਡੇ ਨਾਲ ਗੱਡੀ ਲੈ ਕੇ ਆ ਜਾਓ ਉੱਥੋਂ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸ ਨੂੰ ਸ੍ਰੀ ਗੰਗਾਨਗਰ ਲਈ ਰੈਫਰ ਕਰ ਦਿੱਤਾ ਅਸੀਂ ਐਂਬੂਲੈਂਸ ਰਾਹੀਂ ਕਰੀਬ ਅੱਠ ਵਜੇ ਸ੍ਰੀ ਗੰਗਾਨਗਰ ਹਸਪਤਾਲ ਪਹੁੰਚ ਗਏ ਪਤਾ ਲੱਗਣ ‘ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਦੇ ਕਾਫੀ ਮੈਂਬਰ ਸੇਵਾਦਾਰ ਤੇ ਜ਼ਿੰਮੇਵਾਰ ਉੱਥੇ ਪਹੁੰਚ ਚੁੱਕੇ ਸਨ ਡਾਕਟਰ ਨੇ ਲੜਕੇ ਦਾ ਚੈੱਕਅਪ ਕਰਕੇ ਜਵਾਬ ਦੇ ਦਿੱਤਾ ਕਿ ਸਿਰ ਵਿੱਚ ਬਹੁਤ ਭਿਆਨਕ ਸੱਟ ਲੱਗੀ ਹੈ ਅਤੇ ਇਸ ਨੂੰ ਬਚਾਉਣਾ ਬਹੁਤ ਹੀ ਮੁਸ਼ਕਲ ਹੈ ਬਹੁਤ ਜ਼ਿਆਦਾ ਕਹਿਣ ‘ਤੇ ਉਹਨਾਂ ਨੇ ਭਰਤੀ ਕਰ ਲਿਆ ਦੂਜੇ ਦਿਨ ਫਿਰ ਡਾਕਟਰ ਸਾਹਿਬ ਨੂੰ ਮਿਲਣ ‘ਤੇ ਉਸ ਨੇ ਜਵਾਬ ਦੇ ਦਿੱਤਾ ਕਿ ਇਸ ਦਾ ਬਚਣਾ ਮੁਸ਼ਕਲ ਹੈ

ਅਸੀਂ ਇੱਕ ਜ਼ਿੰਮੇਵਾਰ ਸੇਵਾਦਾਰ ਰਾਹੀਂ ਸਰਸਾ ਵਿੱਚ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਅਰਜ਼ ਕੀਤੀ 14 ਅਗਸਤ ਸ਼ਾਮ ਛੇ ਵਜੇ ਪਿਤਾ ਜੀ ਦੁਆਰਾ ਭੇਜਿਆ ਪ੍ਰਸ਼ਾਦ ਸਾਡੇ ਕੋਲ ਪਹੁੰਚਿਆ ਅਤੇ ਅਸੀਂ ਇਹ ਪ੍ਰਸ਼ਾਦ ਡਾ. ਤੋਂ ਨਲਕੀ ਰਾਹੀਂ ਲੜਕੇ ਅੰਦਰ ਭਿਜਵਾ ਦਿੱਤਾ ਸਿਮਰਨ ਤਾਂ ਅਸੀਂ ਕਰ ਹੀ ਰਹੇ ਸੀ ਫਿਰ ਕੀ ਸੀ, ਸ਼ਹਿਨਸ਼ਾਹ ਜੀ ਦੀ ਰਹਿਮਤ ਹੋਈ 15 ਅਗਸਤ ਨੂੰ ਉਹੀ ਡਾਕਟਰ ਕਹਿਣ ਲੱਗਿਆ ਕਿ ਹੁਣ ਮਰੀਜ਼ ਠੀਕ ਹੈ ਤਾਰੀਖ 16 ਅਗਸਤ ਨੂੰ ਮੈਂ ਹਜ਼ੂਰ ਪਿਤਾ ਜੀ ਨੂੰ ਦਇਆ-ਮਿਹਰ ਲਈ ਅਰਜ਼ ਕੀਤੀ ਤਾਂ ਸਰਵ ਸਮਰੱਥ ਸਤਿਗੁਰ ਜੀ ਨੇ ਫਰਮਾਇਆ, ”ਬੇਟਾ ਸਿਮਰਨ ਕਰੋ” ਮੌਕਾ ਮਿਲਣ ‘ਤੇ ਹਜ਼ੂਰ ਪਿਤਾ ਜੀ ਨੇ ਹਰ ਵਾਰ ਸਿਮਰਨ ਕਰਨ ਦਾ ਹੁਕਮ ਫਰਮਾਇਆ ਮੇਰੇ ਕਈ ਰਿਸ਼ਤੇਦਾਰਾਂ ਤੇ ਸੰਬੰਧੀਆਂ ਨੇ ਮੇਰੇ ‘ਤੇ ਦਬਾਅ ਪਾਇਆ

ਕਿ ਕਿਸੇ ਹੋਰ ਡਾਕਟਰ ਨੂੰ ਦਿਖਾਓ ਮੈਂ ਉਹਨਾਂ ਨੂੰ ਕਿਹਾ ਕਿ ਜਦੋਂ ਪਿਤਾ ਜੀ ਨੇ ਕਿਤੇ ਹੋਰ ਦਿਖਾਉਣ ਲਈ ਨਹੀਂ ਕਿਹਾ ਤਾਂ ਆਪਾਂ ਕਿਤੇ ਹੋਰ ਕਿਉਂ ਜਾਈਏ ਪਿਤਾ ਜੀ ਇੱਥੇ ਹੀ ਠੀਕ ਕਰਨਗੇ ਪੰਜ-ਸੱਤ ਦਿਨਾਂ ਬਾਅਦ ਡਾਕਟਰ ਨੇ ਕਿਹਾ ਕਿ ਇਹ ਮੇਰੀ ਸਮਝ ਵਿੱਚ ਨਹੀਂ ਆ ਰਿਹਾ ਕਿ ਸਾਡੇ ਹਿਸਾਬ ਨਾਲ ਜੋ ਜਿਉਂਦਾ ਨਹੀਂ ਰਹਿ ਸਕਦਾ ਸੀ, ਉਹ ਐਨੀ ਛੇਤੀ ਠੀਕ ਕਿਵੇਂ ਹੋ ਰਿਹਾ ਹੈ ਇਸ ਸੱਟ ਵਾਲਾ ਬਹੁਤ ਹੌਲੀ-ਹੌਲੀ ਠੀਕ ਹੁੰਦਾ ਹੈ ਕੁੱਲ ਚੌਦਾਂ ਦਿਨਾਂ ਬਾਅਦ ਅਸੀਂ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਆ ਗਏ ਅਜੇ ਤੱਕ ਉਹ ਬੋਲਣ ਨਹੀਂ ਲੱਗਿਆ ਸੀ ਵੈਸੇ ਪਿਤਾ ਜੀ ਦੀ ਅਪਾਰ ਰਹਿਮਤ ਨਾਲ ਠੀਕ ਹੋ ਰਿਹਾ ਸੀ ਇਸ ਤੋਂ ਬਾਅਦ ਮੈਂ ਰਤਨਗੜ੍ਹ (ਰਾਜਸਥਾਨ) ਦੀ ਸਤਿਸੰਗ ਵਿੱਚ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਅਰਜ਼ ਕੀਤੀ ਤਾਂ ਪਿਤਾ ਨੇ ਡਾਕਟਰ ਗੌਰਵ ਨੂੰ ਬਚਨ ਕੀਤੇ ਕਿ ਇਹਨਾਂ ਤੋਂ ਰਿਪੋਰਟ ਮੰਗਵਾ ਕੇ ਏਮਸ ਵਿੱਚ ਕਿਸੇ ਚੰਗੇ ਡਾਕਟਰ ਨੂੰ ਦਿਖਾ ਕੇ ਦੱਸਣਾ ਜਦੋਂ ਡਾਕਟਰ ਗੌਰਵ ਨੇ ਏਮਸ ਦੇ ਡਾਕਟਰਾਂ ਨੂੰ ਉਹ ਰਿਪੋਰਟ ਦਿਖਾਈ ਤਾਂ ਉਹਨਾਂ ਨੇ ਵੀ ਕਿਹਾ ਕਿ ਇਸ ਸੱਟ ਵਾਲਾ ਐਨੀ ਛੇਤੀ ਐਨਾ ਠੀਕ ਨਹੀਂ ਹੋ ਸਕਦਾ ਇਹ ਤਾਂ ਪਿਤਾ ਜੀ ਦੀ ਹੀ ਰਹਿਮਤ ਹੈ

ਪੂਜਨੀਕ ਗੁਰੂ ਜੀ ਨੇ ਅਕਤੂਬਰ ਵਿੱਚ ਰਾਜਸਥਾਨ ਦੇ ਕਈ ਸਤਿਸੰੰਗ ਮਨਜ਼ੂਰ ਕਰ ਦਿੱਤੇ, ਨਾਲ-ਨਾਲ ਸਫਾਈ ਅਭਿਆਨ ਵੀ ਸਨ ਅੱਠ ਅਕਤੂਬਰ ਨੂੰ ਅਲਵਰ ਦਾ ਸਤਿਸੰਗ ਸੀ ਸਾਧ-ਸੰਗਤ ਰਾਜਨੀਤਕ ਵਿੰਗ ਰਾਜਸਥਾਨ (45 ਮੈਂਬਰ) ਦਾ ਮੈਂਬਰ ਹੋਣ ਦੇ ਨਾਤੇ ਮੇਰੀ ਡਿਊਟੀ ਅਲਵਰ ਵਿੱਚ ਲਾ ਦਿੱਤੀ ਗਈ ਮੈਂ ਉੱਥੇ ਪਹਿਲਾਂ ਹੀ ਚਲਿਆ ਗਿਆ ਮੇਰਾ ਛੋਟਾ ਲੜਕਾ ਪਵਨ ਘਰੇ ਹੀ ਸੀ ਉਸ ਨੇ ਮੈਨੂੰ ਟੈਲੀਫੋਨ ‘ਤੇ ਕਿਹਾ ਕਿ ਮੈਂ ਸਫਾਈ ਅਭਿਆਨ ‘ਤੇ ਜਾਣਾ ਚਾਹੁੰਦਾ ਹਾਂ ਤਾਂ ਮੈਂ ਉਸ ਨੂੰ ਕਿਹਾ ਕਿ ਤੁਸੀਂ ਸਫਾਈ ਅਭਿਆਨ ‘ਤੇ ਚਲੇ ਜਾਣਾ, ਮੈਂ ਪਿਤਾ ਜੀ ਤੋਂ ਆਗਿਆ ਲੈ ਕੇ ਘਰ ਆ ਜਾਵਾਂਗਾ ਮੈਂ ਅੱਠ ਅਕਤੂਬਰ ਦੇ ਸਤਿਸੰਗ ਤੋਂ ਬਾਅਦ ਪਿਤਾ ਜੀ ਤੋਂ ਘਰ ਜਾਣ ਦੀ ਆਗਿਆ ਮੰਗੀ ਕਿ ਪਿਤਾ ਜੀ ਹਰਜਿੰਦਰ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ

ਛੋਟਾ ਲੜਕਾ ਪਵਨ ਵੀ ਸਫਾਈ ਅਭਿਆਨ ‘ਤੇ ਆਇਆ ਹੋਇਆ ਹੈ ਪਿਤਾ ਜੀ ਨੇ ਬਚਨ ਕੀਤੇ ਕਿ ਘਰੇ ਸੁਖਦੇਵ (ਛੋਟਾ ਭਰਾ) ਨਹੀਂ ਹੈ ਮੈਂ ਕਿਹਾ ਕਿ ਪਿਤਾ ਜੀ, ਉਹ ਘਰੇ ਹੀ ਹੈ ਪਿਤਾ ਜੀ ਨੇ ਬਚਨ ਕੀਤੇ ਕਿ ਉਸ ਨੂੰ ਕਹਿ ਦਿਓ, ਸੰਭਾਲ ਲਵੇਗਾ ਤੁਸੀਂ ਟੈਨਸ਼ਨ ਨਾ ਲਵੋ ਮੈਨੂੰ ਕੀ ਪਤਾ ਸੀ ਕਿ ਪਿਤਾ ਜੀ ਨੇ ਕਿਸ ਪ੍ਰਕਾਰ ਕੀ-ਕੀ ਕਰਮ ਕੱਟਣੇ ਹਨ ਮੈਂ ਉੱਥੋਂ ਹੀ ਸਤਿਸੰਗਾਂ ‘ਤੇ ਅੱਗੇ ਚਲਿਆ ਗਿਆ ਅਤੇ ਮੇਰਾ ਲੜਕਾ ਹਰਜਿੰਦਰ ਬੋਲਣ ਲੱਗ ਗਿਆ ਧੰਨ-ਧੰਨ ਹੈ ਮੇਰਾ ਮਾਲਕ ਸਤਿਗੁਰ ਅੱਜ ਸਿਰਫ ਅਤੇ ਸਿਰਫ ਪਿਤਾ ਜੀ ਦੀ ਅਪਾਰ ਦਇਆ ਮਿਹਰ ਨਾਲ ਹੀ ਉਹ ਪੂਰੀ ਤਰ੍ਹਾਂ ਠੀਕ ਹੋਇਆ ਹੈ ਅਤੇ ਖੇਤੀ ਦਾ ਸਾਰਾ ਕੰਮ ਸੰਭਾਲਦਾ ਹੈ ਪਿਤਾ ਜੀ, ਅਸੀਂ ਪੂਰਾ ਪਰਿਵਾਰ ਆਪ ਜੀ ਦਾ ਦੇਣ ਨਹੀਂ ਦੇ ਸਕਦੇ ਆਪ ਜੀ ਦਾ ਲੱਖ-ਲੱਖ ਧੰਨਵਾਦ ਜੀ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!