give-special-gift-to-father

give-special-gift-to-fatherਪਿਤਾ ਨੂੰ ਦਿਓ ਖਾਸ ਤੋਹਫ਼ਾ give-special-gift-to-father
ਉਹ ਭਾਵੇਂ ਹੀ ਮਾਂ ਵਾਂਗ ਤੁਹਾਡੀ ਪਹਿਲੀ ਅਧਿਆਪਕ ਨਾ ਹੋਵੇ, ਪਰ ਜ਼ਿੰਦਗੀ ਦੇ ਬਹੁਤ ਸਾਰੇ ਜ਼ਰੂਰੀ ਸਬਕ ਤੁਹਾਨੂੰ ਸਿਖਾਏ ਹਨ ਭਾਵੇਂ ਉਹ ਤੁਹਾਡੇ ਤੋਂ ਦੂਰ ਜਾਣ ‘ਤੇ ਮਾਂ ਵਾਂਗ ਫੁੱਟ-ਫੁੱਟ ਕੇ ਰੋਏ ਹੋਣ ਪਰ ਦਰਦ ਉਨ੍ਹਾਂ ਨੂੰ ਵੀ ਓਨਾ ਹੀ ਹੁੰਦਾ ਹੈ ਤੁਹਾਡੇ ਜਨਮ ਤੋਂ ਲੈ ਕੇ ਤੁਹਾਡੇ ਵੱਡੇ ਹੋਣ ਅਤੇ ਫਿਰ ਸਫਲ ਇਨਸਾਨ ਬਣਨ ਦੇ ਪਿੱਛੇ ਮਾਂ ਦੀ ਕਿੰਨੀ ਵੱਡੀ ਭੂਮਿਕਾ ਹੁੰਦੀ ਹੈ

ਇਸ ਬਾਰੇ ਤਾਂ ਸਭ ਜਾਣਦੇ ਹਨ ਅਤੇ ਸਭ ਕਹਿੰਦੇ ਵੀ ਹਨ ਪਰ ਉਨ੍ਹਾਂ ਦੇ ਯੋਗਦਾਨਾਂ ਦੀ ਘੱਟ ਚਰਚਾ ਬਾਵਜ਼ੂਦ ਵੀ ਤੁਹਾਡੀ ਜ਼ਿੰਦਗੀ ‘ਚ ਉਨ੍ਹਾਂ ਦੀ ਭੂਮਿਕਾ ਅਤੇ ਯੋਗਦਾਨ ਮਾਂ ਤੋਂ ਘੱਟ ਨਹੀਂ ਹੁੰਦਾ ਹੈ ਇਸ ਲਈ ਜਦੋਂ ਜੂਨ ਦੇ ਤੀਜੇ ਐਤਵਾਰ ਨੂੰ ਪੂਰੀ ਦੁਨੀਆਂ ਉਨ੍ਹਾਂ ਦੇ ਯੋਗਦਾਨਾਂ ਨੂੰ ਯਾਦ ਕਰਦੇ ਹੋਏ ਫਾਦਰਜ਼ -ਡੇ ਮਨਾ ਰਹੀ ਹੈ ਤਾਂ ਤੁਸੀਂ ਵੀ ਆਪਣੇ ਪਿਤਾ ਨੂੰ ਆਪਣੀ ਜ਼ਿੰਦਗੀ ‘ਚ ਉਨ੍ਹਾਂ ਦੇ ਪਿਆਰ, ਆਪਣੇਪਨ ਅਤੇ ਤਿਆਗ ਲਈ ਸ਼ੁਕਰੀਆ ਜ਼ਰੂਰ ਕਹੋ, ਉਨ੍ਹਾਂ ਨੂੰ ਦੱਸੋ ਕਿ ਉਹ ਤੁਹਾਡੇ ਲਈ ਕਿੰਨੇ ਮਹੱਤਵਪੂਰਨ ਹਨ ਅਤੇ ਤੁਹਾਡੀ ਜ਼ਿੰਦਗੀ ਦਾ ਇਹ ਸਫਰ ਉਨ੍ਹਾਂ ਬਿਨਾਂ ਬਿਲਕੁਲ ਅਸਾਨ ਨਹੀਂ ਹੁੰਦਾ

ਹੁਣ ਤੁਹਾਡੇ ਮਨ ‘ਚ ਫਾਦਰਸ ਡੇ ਬਾਰੇ ਕੁਝ ਸਵਾਲ ਵੀ ਉੱਠ ਰਹੇ ਹੋਣਗੇ, ਮਸਲਨ ਇਸ ਨੂੰ ਮਨਾਉਣ ਦੀ ਸ਼ੁਰੂਆਤ ਕਿੱਥੋਂ ਅਤੇ ਕਦੋਂ ਹੋਈ, ਕੀ ਇਸ ਨੂੰ ਪੂਰੀ ਦੁਨੀਆਂ ‘ਚ ਅੱਜ ਹੀ ਦੇ ਦਿਨ ਮਨਾਇਆ ਜਾਂਦਾ ਹੈ? ਤਾਂ ਆਓ ਜਾਣੀਏ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ

ਕਦੋਂ ਮਨਾਇਆ ਜਾਂਦਾ ਹੈ ਫਾਦਰਸ-ਡੇ:

ਅਜਿਹਾ ਨਹੀਂ ਹੈ ਕਿ ਪੂਰੀ ਦੁਨੀਆ ‘ਚ ਫਾਦਰਸ-ਡੇ ਨੂੰ ਮਨਾਉੁਣ ਦਾ ਇੱਕੋ ਹੀ ਦਿਨ ਹੈ ਅਮਰੀਕਾ, ਯੂਕੇ ਅਤੇ ਭਾਰਤ, ਜਾਪਾਨ ਅਤੇ ਕੋਲੰਬੀਆ ਵਰਗੇ ਦੁਨੀਆਂ ਦੇ ਕਈ ਦੇਸ਼ਾਂ ‘ਚ ਇਸ ਨੂੰ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ ਪਰ ਕੁਝ ਅਜਿਹੇ ਵੀ ਦੇਸ਼ ਹਨ ਜਿੱਥੇ ਇਸ ਨੂੰ ਵੱਖ ਸਮੇਂ ‘ਚ ਮਨਾਇਆ ਜਾਂਦਾ ਹੈ

ਕਿਉਂ ਤੇ ਕਿਵੇਂ ਹੋਈ ਸ਼ੁਰੂਆਤ:

ਫਾਦਰਸ-ਡੇ ਮਨਾਏ ਜਾਣ ਦੀ ਸ਼ੁਰੂਆਤ ਦੇ ਪਿੱਛੇ ਦੋ ਕਹਾਣੀਆਂ ਪ੍ਰਚੱਲਿਤ ਹਨ ਪਰ ਏਨਾ ਤੈਅ ਹੈ ਕਿ ਇਸ ਨੂੰ ਮਨਾਉਣ ਦੀ ਸ਼ੁਰੂਆਤ ਅਮਰੀਕਾ ਤੋਂ ਹੀ ਹੋਈ ਹੈ ਪਹਿਲੀ ਕਹਾਣੀ ਮੁਤਾਬਕ ਇਸ ਦੀ ਸ਼ੁਰੂਆਤ ਦਾ ਸਿਹਰਾ ਵੈਸਟ ਵਰਜੀਨੀਆ ਦੇ ਫੇਅਰਮਾਇੰਟ ਦੀ ਰਹਿਣ ਵਾਲੀ ਗ੍ਰੇਸ ਗੋਲਡਨ ਕਲੇਟਨ ਨਾਮਕ ਮਹਿਲਾ ਦੀ ਵਜ੍ਹਾ ਨਾਲ ਹੋਈ ਦਰਅਸਲ 1907 ‘ਚ ਵੈਸਟ ਵਰਜੀਨੀਆ ਸਥਿਤ ਮੋਨੋਨਗਾ ਖਦਾਨ ‘ਚ ਹੋਏ ਹਾਦਸੇ ‘ਚ 362 ਪੁਰਸ਼ ਮਾਰੇ ਗਏ ਸਨ,

ਜਿਸ ਦੀ ਵਜ੍ਹਾ ਨਾਲ 250 ਮਹਿਲਾਵਾਂ ਵਿਧਵਾ ਹੋ ਗਈਆਂ ਸਨ ਜਦਕਿ 1000 ਤੋਂ ਜ਼ਿਆਦਾ ਬੱਚੇ ਅਨਾਥ ਹੋ ਗਏ ਸਨ ਗ੍ਰੇਸ ਗੋਲਡਨ ਕਲੇਟਨ, ਜੋ ਕਿ ਖੁਦ ਵੀ ਇੱਕ ਅਨਾਥ ਸੀ, ਨੇ ਸਥਾਨਕ ਮੰਤਰੀ ਨੂੰ 1908 ‘ਚ ਫਾਦਰਸ ਦੇ ਸਨਮਾਨ ‘ਚ ਚਰਚ ‘ਚ ਇੱਕ ਪ੍ਰੋਗਰਾਮ ਕਰਵਾਉਣ ਲਈ ਮਨਾਇਆ ਅਜਿਹਾ ਕਰਨ ਪਿੱਛੇ ਕਲੇਟਨ ਦਾ ਮਕਸਦ ਖਦਾਨ ਹਾਦਸੇ ‘ਚ ਮਾਰੇ ਗਏ ਫਾਦਰਸ ਦੇ ਨਾਲ-ਨਾਲ ਆਪਣੇ ਪਿਤਾ ਨੂੰ ਵੀ ਸ਼ਰਧਾਂਜਲੀ ਦੇਣਾ ਸੀ

ਦੂਜੀ ਕਹਾਣੀ ਦੇ ਮੁਤਾਬਕ, ਇਸ ਦੀ ਸ਼ੁਰੂਆਤ ਅਰਕਾਂਸ ਦੀ ਰਹਿਣ ਵਾਲੀ ਸੋਨੋਰਾ ਸਮਾਰਟ ਡਾੱਡ ਨੇ ਆਪਣੇ ਪਿਤਾ ਨੂੰ ਸਨਮਾਨਿਤ ਕਰਨ ਲਈ ਕੀਤੀ ਸੀ ਡਾੱਡ ਦੇ ਪਿਤਾ ਨੇ ਉਨ੍ਹਾਂ ਦੀ ਮਾਂ ਦੀ, ਬੱਚੇ ਨੂੰ ਜਨਮ ਦੇਣ ਦੌਰਾਨ ਮੌਤ ਤੋਂ ਬਾਅਦ ਛੇ ਬੱਚਿਆਂ ਨੂੰ ਪਾਲਿਆ ਸੀ ਡਾੱਡ ਜਦੋਂ 16 ਸਾਲ ਦੀ ਸੀ ਤਦ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ

ਜੂਨ 1913 ‘ਚ ਯੂਐੱਸ ਕਾਂਗਰਸ ਨੇ ਅਧਿਕਾਰਕ ਤੌਰ ‘ਤੇ ਜੂਨ ਦੇ ਤੀਜੇ ਐਤਵਾਰ ਨੂੰ ਫਾਦਰਸ-ਡੇ ਦੀ ਤਾਰੀਖ ਤੈਅ ਕੀਤੀ, ਉਦੋਂ ਤੋਂ ਫਾਦਰਸ-ਡੇ ਅਮਰੀਕਾ ਸਮੇਤ ਜ਼ਿਆਦਾਤਰ ਦੇਸ਼ਾਂ ‘ਚ ਇਸ ਦਿਨ ਮਨਾਇਆ ਜਾਂਦਾ ਹੈ 1966 ‘ਚ ਸਭ ਤੋਂ ਪਹਿਲਾਂ ਰਾਸ਼ਟਰਪਤੀ ਲਿੰਡਨ ਜਾੱਨਸਨ ਨੇ ਫਾਦਰਸ-ਡੇ ਨੂੰ ਮਨਾਉਣ ਲਈ ਪਹਿਲੀ ਰਾਸ਼ਟਰਪਤੀ ਐਲਾਨ ਕੀਤੀ ਪਰ ਇਸ ਕਾਨੂੰਨ ‘ਤੇ ਦਸਤਖਤ 1972 ‘ਚ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਕੀਤੇ

ਪਿਤਾ ਨੂੰ ਦਿਓ ਖਾਸ ਤੋਹਫ਼ੇ:

ਛੱਡੋ ਆਪਣੀਆਂ ਬੁਰੀਆਂ ਆਦਤਾਂ: ਤੁਹਾਡਾ ਪਾਪਾ ਤੁਹਾਡੀ ਕਿਸੇ ਬੁਰੀ ਆਦਤ ਤੋਂ ਪ੍ਰੇਸ਼ਾਨ ਰਹਿੰਦੇ ਹਨ ਤੁਸੀਂ ਉਨ੍ਹਾਂ ਦੀ ਗੱਲ ਨਹੀਂ ਮੰਨਦੇ ਜਾਂ ਤੁਸੀਂ ਉਨ੍ਹਾਂ ਨੂੰ ਤੰਗ ਕਰਦੇ ਰਹਿੰਦੇ ਹੋ, ਤਾਂ ਇਸ ਵਾਰ ਤੁਸੀਂ ਆਪਣੀ ਬੁਰੀ ਆਦਤ ਨੂੰ ਛੱਡ ਕੇ ਇੱਕ ਚੰਗਾ ਨੇਕ ਇਨਸਾਨ ਬਣਨ ਦਾ ਪ੍ਰਣ ਕਰੋ, ਇਹ ਤੁਹਾਡਾ ਆਪਣੇ ਪਾਪਾ ਲਈ ਸਭ ਤੋਂ ਖਾਸ ਤੋਹਫ਼ਾ ਹੋਵੇਗਾ ਜਦੋਂ ਉਨ੍ਹਾਂ ਨੂੰ ਪਤਾ ਚੱਲੇਗਾ ਕਿ ਤੁਸੀਂ ਆਪਣੀ ਬੁਰੀ ਆਦਤ ਛੱਡ ਚੁੱਕੇ ਹੋ, ਤਾਂ ਨਿਸ਼ਚਿਤ ਹੀ ਤੁਹਾਡੇ ਲਈ ਤੇ ਆਪਣੇ ਪਾਪਾ ਲਈ ਇਹ ‘ਫਾਦਰਸ-ਡੇ’ ਹਮੇਸ਼ਾ ਲਈ ਯਾਦਗਾਰ ਬਣ ਜਾਏਗਾ

ਬ੍ਰੈਂਡੇਡ ਪੈਂਟ-ਸ਼ਰਟ:

ਤੁਹਾਡੇ ਪਾਪਾ ਨੇ ਹਮੇਸ਼ਾ ਇਹੀ ਚਾਹਿਆ ਹੈ ਕਿ ਤੁਸੀਂ ਸੁੰਦਰ ਦਿਖੋ ਅਤੇ ਤੁਹਾਡੇ ਲਈ ਉਹ ਚੰਗੇ ਤੋਂ ਚੰਗੇ ਅਤੇ ਮਹਿੰਗੇ ਤੋਂ ਮਹਿੰਗੇ ਕੱਪੜੇ ਖਰੀਦਣ ਤੋਂ ਵੀ ਗੁਰੇਜ਼ ਨਹੀਂ ਕਰਦੇ ਪਰ ਤੁਸੀਂ ਫਾਦਰਸ-ਡੇ ‘ਤੇ ਆਪਣੇ ਪਾਪੇ ਲਈ ਗਿਫਟ ਦੇ ਤੌਰ ‘ਤੇ ਬ੍ਰੈਂਡੇਡ ਪੈਂਟ-ਸ਼ਰਟ ਦੇਵੋਗੇ, ਤਾਂ ਉਹ ਜ਼ਰੂਰ ਖੁਸ਼ ਹੋ ਜਾਣਗੇ

ਗਿਫ਼ਟ ਦੇ ਕੇ ਜ਼ਰੂਰ ਖੁਸ਼ ਕਰੋ

ਪਰਫਿਊਮ: ਪਰਫਿਊਮ ਵਾਲੇ ਪਾਸੇ ਪਾਪਾ ਦਾ ਝੁਕਾਅ ਰਹਿੰਦਾ ਹੈ ਉਹ ਘਰ ‘ਚ ਮੌਜ਼ੂਦ ਹਰ ਪਰਫਿਊਮ ਟੈਸਟ ਕਰਕੇ ਜ਼ਰੂਰ ਦੇਖਦੇ ਹਨ, ਅਜਿਹੇ ‘ਚ ਉਨ੍ਹਾਂ ਲਈ ਇੱਕ ਚੰੰਗਾ ਗਿਫਟ ਹੋਵੇਗਾ

ਬੁੱਕ:

ਜੇਕਰ ਤੁਹਾਡੇ ਪਾਪਾ ਨੂੰ ਪੜ੍ਹਨ ਦਾ ਸ਼ੌਂਕ ਹੈ ਤਾਂ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਪਸੰਦ ਦੀ ਕੋਈ ਕਿਤਾਬ ਪੜ੍ਹਨ ਲਈ ਦੇ ਸਕਦੇ ਹੋ ਜਿਵੇਂ ਕਿ ਜੇਕਰ ਉਹ ਧਾਰਮਿਕ ਪੁਸਤਕ ਪੜ੍ਹਨਾ ਪਸੰਦ ਕਰਦੇ ਹਨ, ਤਾਂ ਧਰਮ ਨਾਲ ਜੁੜੀ ਕੋਈ ਪੁਸਤਕ ਤੁਸੀਂ ਉਨ੍ਹਾਂ ਨੂੰ ਗਿਫਟ ਕਰ ਸਕਦੇ ਹੋ ਇਸ ਤੋਂ ਇਲਾਵਾ ਉਨ੍ਹਾਂ ਦੀ ਰੁਚੀ ਅਨੁਸਾਰ ਜੋ ਵੀ ਪੁਸਤਕ ਤੁਸੀਂ ਉਨ੍ਹਾਂ ਨੂੰ ਦੇਵੋਗੇ, ਉਹ ਜ਼ਰੂਰ ਹੀ ਖੁਸ਼ ਹੋ ਜਾਣਗੇ

ਆਪਣੇ ਬੱਚਿਆਂ ਨਾਲ ਮਨਾਓ ਫਾਦਰਜ਼-ਡੇ

ਇਹ ਤਾਂ ਜ਼ਰੂਰੀ ਹੈ ਕਿ ਬੱਚੇ ਆਪਣੇ ਪਿਤਾ ਨੂੰ ਫਾਦਰਜ਼-ਡੇ ‘ਤੇ ਪੂਰੀ ਖੁਸ਼ੀ ਦੇਣ ਦੀ ਕੋਸ਼ਿਸ਼ ਕਰਨ, ਪਰ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਇੱਕ ਪਿਤਾ ਆਪਣੇ ਬੱਚਿਆਂ ਨੂੰ ਇਸ ਦਿਨ ਸਮਾਂ ਜ਼ਰੂਰ ਦੇਵੇ ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਬੱਚਿਆਂ ਨੂੰ ਪਤਾ ਹੰੁੰਦਾ ਹੈ ਕਿ ਅੱਜ ਫਾਦਰਜ਼-ਡੇ ਹੈ ਅਤੇ ਉਹ ਦਿਨ ਨੂੰ ਚੰਗੀ ਤਰ੍ਹਾਂ ਨਾਲ ਸੈਲੀਬ੍ਰੇਟ ਵੀ ਕਰਨਾ ਚਾਹੁੰਦੇ ਹਨ, ਪਰ ਜੇਕਰ ਪਿਤਾ ਆਪਣੇ ਕੰਮ-ਧੰਦੇ ‘ਚ ਹੀ ਬਿਜ਼ੀ ਰਹਿਣ, ਤਾਂ ਇਹ ਕਿਵੇਂ ਸੰਭਵ ਹੋ ਸਕੇਗਾ! ਇਸ ਲਈ ਜ਼ਰੂਰੀ ਹੈ ਕਿ ਇਸ ਦਿਨ ਪਿਤਾ ਕੰਮ-ਧੰਦੇ ਤੋਂ ਛੁੱਟੀ ਲੈ ਕੇ ਇਹ ਸਮਾਂ ਆਪਣੇ ਬੱਚਿਆਂ ਨਾਲ ਖੂਬ ਹਾਸੇ-ਖੁਸ਼ੀ ਨਾਲ ਬਿਤਾਏ ਅਸੀਂ ਤੁਹਾਨੂੰ ਕੁਝ ਸੁਝਾਅ ਦਿੰਦੇ ਹਾਂ,

ਜੋ ਤੁਹਾਡਾ ਦਿਨ ਤੁਹਾਡੇ ਬੱਚੇ ਲਈ ਬਣਾਉਣ ‘ਚ ਤੁਹਾਡੀ ਮੱਦਦ ਕਰਨਗੇ:-

  • ਸਭ ਤੋਂ ਪਹਿਲਾਂ ਤੁਸੀਂ ਪੂਰਾ ਦਿਨ ਖੁਸ਼ ਮਨ ਨਾਲ ਰਹੋ ਮਾਪਿਆਂ ਦਾ ਹੱਸਮੁੱਖ ਚਿਹਰਾ ਬੱਚਿਆਂ ਲਈ ਸਭ ਤੋਂ ਵੱਡਾ ਤੋਹਫਾ ਹੁੰਦਾ ਹੈ
  • ਆਪਣੇ ਬੱਚਿਆਂ ਨਾਲ ਮਿਲ ਕੇ ਖਾਣਾ ਪਕਾਉਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ ਭੋਜਨ ਤਿਆਰ ਕਰਦੇ ਸਮੇਂ ਤੁਸੀਂ ਜੋ ਵੀ ਕੰਮ ਮਿਲ-ਵੰਡ ਕੇ ਕਰਦੇ ਹੋ, ਉਸ ਦੀਆਂ ਖੁਸ਼ਨੁੰਮਾ ਯਾਦਾਂ, ਤੁਹਾਡੇ ਮਨ ਅਤੇ ਸੰਬੰਧ ਦੋਵਾਂ ਨੂੰ ਵਧੀਆ ਰੱਖਦੀਆਂ ਹਨ
  • ਤੁਸੀਂ ਬੱਚਿਆਂ ਨੂੰ ਮਜ਼ੇਦਾਰ ਚੁਟਕਲੇ ਸੁਣਾਓ ਅਤੇ ਉਨ੍ਹਾਂ ਤੋਂ ਖੁਦ ਵੀ ਚੁਟਕਲੇ ਸੁਣੋ ਅਤੇ ਮਸਤੀ ਕਰੋ ਇਕੱਠਿਆਂ ਹੱਸਣਾ ਪਰਿਵਾਰ ਨੂੰ ਕਰੀਬ ਲਿਆਉਣ ਦਾ ਚੰਗਾ ਜ਼ਰੀਆ ਹੁੰਦਾ ਹੈ
  • ਤੁਸੀਂ ਜਦੋਂ ਆਪਣੇ ਬੱਚਿਆਂ ਨਾਲ ਗੱਲ ਕਰੋ, ਤਾਂ ਜੋ ਵੀ ਕੰਮ ਕਰ ਰਹੇ ਹੋ ਉਸ ਨੂੰ ਰੋਕ ਦਿਓ, ਤੁਹਾਡਾ ਪੂਰਾ ਧਿਆਨ ਉਨ੍ਹਾਂ ਦੀਆਂ ਗੱਲਾਂ ਨੂੰ ਸੁਣਨ ‘ਚ ਹੋਣਾ ਚਾਹੀਦਾ ਹੈ ਇਸ ਨਾਲ ਉਨ੍ਹਾਂ ਨੂੰ ਇਹ ਮਹਿਸੂਸ ਹੋਵੇਗਾ, ਕਿ ਉਨ੍ਹਾਂ ਦੀਆਂ ਗੱਲਾਂ ਦਾ ਤੁਹਾਡੇ ਲਈ ਮਹੱਤਵ ਹੈ
  • ਤੁਸੀਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਮਨਪਸੰਦ ਸੰਗੀਤ ਦਾ ਆਨੰਦ ਲਓ, ਜਾਂ ਸ਼ਾਮ ਸਮੇਂ ਬੱਚਿਆਂ ਨਾਲ ਕੋਈ ਚੰਗੀ ਪਰਿਵਾਰਕ ਜਾਂ ਸਾਫ਼ ਮਨੋਰੰਜਨ ਕਰਦੀ ਫਿਲਮ ਦੇਖੋ
  • ਉਨ੍ਹਾਂ ਨਾਲ ਮਿਲ-ਬੈਠ ਕੇ ਪੁਰਾਣੀਆਂ ਯਾਦਾਂ, ਤਸਵੀਰਾਂ ਨੂੰ ਦੇਖੋ ਅਤੇ ਉਸ ਬਾਰੇ ਗੱਲਾਂ ਕਰੋ
  • ਇਲੈਕਟ੍ਰਾਨਿਕ ਸਮਾਨ ਤੋਂ ਦੂਰੀ ਬਣਾਓ ਅਤੇ ਬੱਚਿਆਂ ਨਾਲ ਬੋਰਡ-ਗੇਮ ਖੇਡੋ, ਪਾਰਕ ‘ਚ ਜਾਓ
  • ਉਨ੍ਹਾਂ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਜ਼ਾਹਿਰ ਕਰਨ ਦਾ ਮੌਕਾ ਦਿਓ, ਵਿੱਚੋਂ ਉਨ੍ਹਾਂ ਨੂੰ ਟੋਕੋ ਨਾ
  • ਯਾਦ ਰੱਖੋ, ਜੀਵਨ ‘ਚ ਸਭ ਤੋਂ ਮਹੱਤਵਪੂਰਨ ਚੀਜ਼, ਪਰਿਵਾਰ ਅਤੇ ਉਸ ਦਾ ਪਿਆਰ ਹੁੰਦਾ ਹੈ ਇੱਕ ਪਿਤਾ ਬਣ ਕੇ ਤੁਸੀਂ ਬਿਨਾਂ ਸ਼ਰਤ ਪਿਆਰ ਕਰਨਾ ਅਤੇ ਇੱਕ ਬਿਹਤਰ ਇਨਸਾਨ ਬਣਨਾ ਸਿੱਖਦੇ ਹੋ

ਫਾਦਰਜ਼-ਡੇ ਵਾਲੇ ਦਿਨ ਇੱਕ ਪਿਤਾ ਜੇਕਰ ਜ਼ਿਕਰਯੋਗ ਸਾਰੇ ਕੰਮ ਕਰਦਾ ਹੈ, ਤਾਂ ਜ਼ਰੂਰ ਹੀ ਇਸ ਦਿਨ ਨੂੰ ਆਪਣੇ ਲਈ ਆਪਣੇ ਬੱਚਿਆਂ ਲਈ ਤੇ ਆਪਣੇ ਪਰਿਵਾਰ ਲਈ ਖੁਸ਼ਨੁੰਮਾ ਬਣਾਇਆ ਜਾ ਸਕਦਾ ਹੈ ਅਤੇ ਅਜਿਹਾ ਕੀਤਾ ਵੀ ਕਿਉਂ ਨਾ ਜਾਵੇ, ਆਖਰ ਇੱਕ ਸਾਲ ‘ਚ ਇੱਕ ਦਿਨ ਹੀ ਤਾਂ ਅਜਿਹਾ ਆਉਂਦਾ ਹੈ,

ਜਿਸ ਨਾਲ ਬੱਚੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਾਪਾ ਸਿਰਫ਼ ਅਤੇ ਸਿਰਫ਼ ਉਨ੍ਹਾਂ ਲਈ ਹੀ ਹੋਣ ਕਿਉਂਕਿ ਪਿਤਾ ਹਰ ਸਮੇਂ ਆਪਣੇ ਪਰਿਵਾਰ ਨੂੰ ਖੁਸ਼ੀਆਂ ਦੇਣ ਲਈ ਕੰਮ-ਧੰਦਿਆਂ ‘ਚ ਬਿਜ਼ੀ ਰਹਿੰਦਾ ਹੈ ਜੇਕਰ ਫਾਦਰਜ਼-ਡੇ ‘ਤੇ ਤੁਸੀਂ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਸਮਾਂ ਕੱਢ ਕੇ ਬੱਚਿਆਂ ਤੋਂ ਮਿਲਣ ਵਾਲੀਆਂ ਖੁਸ਼ੀਆਂ ਦਾ ਅਹਿਸਾਸ ਕਰੋਂਗੇ, ਤਾਂ ਪੂਰੀ ਜ਼ਿੰਦਗੀ ਲਈ ਇਹ ਦਿਨ ਤੁਹਾਡੇ ਲਈ ਖਾਸ ਬਣ ਜਾਏਗਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!