ਮੇਰਾ ਸਤਿਗੁਰ 'ਮੋਇਆ ਰਾਮ' ਨਹੀਂ, ਉਹ 'ਜ਼ਿੰਦਾਰਾਮ' ਹੈ

ਮੇਰਾ ਸਤਿਗੁਰ ‘ਮੋਇਆ ਰਾਮ’ ਨਹੀਂ, ਉਹ ‘ਜ਼ਿੰਦਾਰਾਮ’ ਹੈ

ਮਾਤਾ ਜਮਨਾ ਦੇਵੀ ਇੰਸਾਂ ਪਤਨੀ ਸੱਚਖੰਡ ਵਾਸੀ ਚੰਬਾ ਰਾਮ ਨਿਵਾਸੀ ਰਾਣੀਆ ਜ਼ਿਲ੍ਹਾ ਸਰਸਾ (ਹਰਿਆਣਾ) ਤੋਂ ਆਪਣੇ ਸਤਿਗੁਰ ਦੀ ਰਹਿਮਤ ਦਾ ਵਰਣਨ ਇਸ ਪ੍ਰਕਾਰ ਕਰਦੀ ਹੈ:-
ਫਰਵਰੀ 1960 ਵਿੱਚ ਮੇਰੀ ਸ਼ਾਦੀ ਹੋਈ ਜਦ ਸ਼ਾਦੀ ਹੋਈ ਤਾਂ ਮੇਰੇ ਪਤੀ ਬਿਮਾਰ ਸਨ ਉਹ ਐਨੇ ਬਿਮਾਰ ਸਨ ਕਿ ਕੁਝ ਖਾਂਦੇ-ਪੀਂਦੇ ਨਹੀਂ ਸਨ ਹਰ ਕੋਈ ਕਹਿੰਦਾ ਸੀ ਕਿ ਇਹ ਬਚਣਗੇ ਨਹੀਂ, ਚੋਲ਼ਾ ਛੱਡਣਗੇ ਉਹਨਾਂ ਦਿਨਾਂ ਵਿੱਚ ਬੇਪਰਵਾਹ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ ਰਾਣੀਆ ਵਿੱਚ ਪਧਾਰੇ ਹੋਏ ਸਨ ਆਸ਼ਰਮ ਵਿੱਚ ਨਿਰਮਾਣ ਕਾਰਜ ਚੱਲ ਰਿਹਾ ਸੀ ਪਿੰਡ ਦੇ ਪ੍ਰੇਮੀਆਂ ਨੇ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਜ਼ ਕੀਤੀ ਕਿ ਸਾਈਂ ਜੀ, ਚੌਧਰੀ ਚੰਬਾ ਰਾਮ ਬਹੁਤ ਬਿਮਾਰ ਹਨ ਪਿਆਰੇ ਸਤਿਗੁਰ ਜੀ ਨੇ ਫਰਮਾਇਆ, ”ਭਈ! ਉਸ ਕੋ ਬੁਲਾਓ” ਪ੍ਰੇਮੀ ਭਾਈ ਚੰਬਾ ਰਾਮ ਨੂੰ ਫੜ ਕੇ ਤੇ ਸਹਾਰਾ ਦੇ ਕੇ ਡੇਰਾ ਸੱਚਾ ਸੌਦਾ ਰਾਣੀਆ ਦਰਬਾਰ ਵਿੱਚ ਲੈ ਆਏ ਪੂਜਨੀਕ ਬੇਪਰਵਾਹ ਜੀ ਨੇ ਚੰਬਾ ਰਾਮ ‘ਤੇ ਆਪਣੀ ਦਇਆ ਦ੍ਰਿਸ਼ਟੀ ਪਾਉਂਦੇ ਹੋਏ ਬਚਨ ਫਰਮਾਇਆ, ”ਨਲਕਾ ਗੇੜਨੇ ਕੀ ਸੇਵਾ ਕਰ” ਚੰਬਾ ਰਾਮ ਨਲਕਾ ਗੇੜਨ ਲੱਗਿਆ ਉਹੀ ਚੰਬਾ ਰਾਮ ਜੋ ਬਿਮਾਰੀ ਕਾਰਨ ਲਾਚਾਰ ਸੀ ਤੇ ਕੁਝ ਖਾਂਦਾ ਪੀਂਦਾ ਨਹੀਂ ਸੀ ਉਹ ਨਲਕਾ ਗੇੜਨ ਨਾਲ ਬਿਲਕੁਲ ਤੰਦਰੁਸਤ ਹੋ ਗਿਆ ਉਹ ਉਸੇ ਦਿਨ ਤੋਂ ਆਸ਼ਰਮ ਦਾ ਲੰਗਰ-ਭੋਜਨ ਖਾਣ ਲੱਗਿਆ
28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਨੂੰ ਡੇਰਾ ਸੱਚਾ ਸੌਦਾ ਦੀ ਗੁਰਗੱਦੀ ਬਖਸ਼ ਕੇ 18 ਅਪਰੈਲ 1960 ਨੂੰ ਜੋਤੀ ਜੋਤ ਸਮਾ ਗਏ ਅਸੀਂ ਸਾਈਂ ਮਸਤਾਨਾ ਜੀ ਦੇ ਹੁਕਮ ਅਨੁਸਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਸਤਿਸੰਗ ਵਿੱਚ ਆਉਣ ਲੱਗੇ ਮੈਂ ਆਸ਼ਰਮ ਵਿੱਚ ਸੇਵਾ ਵੀ ਕਰਨ ਲੱਗੀ ਕਰੀਬ ਅੱਠ ਸਾਲ ਤੱਕ ਮੇਰੇ ਕੋਈ ਸੰਤਾਨ ਨਾ ਹੋਈ ਆਸ਼ਰਮ ਵਿੱਚ ਮੇਰੇ ਨਾਲ ਸੇਵਾ ਕਰਨ ਵਾਲੀਆਂ ਭੈਣਾਂ ਮੈਨੂੰ ਅਕਸਰ ਕਹਿੰਦੀਆਂ ਕਿ ਤੂੰ ਸੰਤਾਨ ਲਈ ਆਪਣੇ ਸਤਿਗੁਰ ਪੂਜਨੀਕ ਪਰਮ ਪਿਤਾ ਜੀ (ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਅੱਗੇ ਅਰਜ਼ ਕਿਉਂ ਨਹੀਂ ਕਰਦੀ ਮੈਂ ਕਿਹਾ ਕਰਦੀ ਕਿ ਮਾਲਕ ਤਾਂ ਹਾਜ਼ਰ-ਨਾਜ਼ਰ ਹੈ ਉਹ ਮੋਇਆ ਰਾਮ ਨਹੀਂ ਹੈ ਉਹ ਤਾਂ ਜਿੰਦਾ ਰਾਮ ਹੈ ਉਹ ਸਭ ਜਾਣਦਾ ਹੈ ਉਸ ਨੂੰ ਅਰਜ਼ ਕਰਨ ਦੀ ਕੀ ਜ਼ਰੂਰਤ ਹੈ?
ਇੱਕ ਦਿਨ ਮੈਂ ਰਾਣੀਆ ਤੋਂ ਸਰਸਾ ਸ਼ਹਿਰ ਵਿੱਚ ਦਵਾਈ ਲੈਣ ਲਈ ਆਈ, ਪਰ ਜਿਸ ਨਰਸ ਤੋਂ ਦਵਾਈ ਲੈਣੀ ਸੀ, ਉਹ ਨਾ ਮਿਲੀ ਅਤੇ ਨਾ ਹੀ ਦਵਾਈ ਮਿਲੀ ਮੈਂ ਸੋਚਿਆ ਕਿ ਚਲੋ ਡੇਰੇ ਵਿੱਚ ਗੁਰੂ ਜੀ ਦੇ ਦਰਸ਼ਨ ਹੀ ਕਰ ਆਉਂਦੇ ਹਾਂ, ਮੈਂ ਡੇਰਾ ਸੱਚਾ ਸੌਦਾ ਸ਼ਾਹ ਮਸਤਾਨਾ ਜੀ ਧਾਮ ਵਿੱਚ ਜਾਣ ਲਈ ਚੱਲ ਪਈ
ਜਦੋਂ ਮੈਂ ਸ਼ਾਹ ਮਸਤਾਨਾ ਜੀ ਧਾਮ ਅੰਦਰ ਦਾਖਲ ਹੋਈ ਤਾਂ ਉਸ ਸਮੇਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਬੇਰੀ ਕੋਲ ਕੁਰਸੀ ‘ਤੇ ਵਿਰਾਜਮਾਨ ਸਨ ਤੇ ਛੋਲੇ ਚਬਾ ਰਹੇ ਸਨ ਮੈਂ ਪਰਮ ਪਿਤਾ ਜੀ ਨੂੰ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਬੋਲ ਕੇ ਸੱਜਦਾ ਕੀਤਾ ਤਾਂ ਪਰਮ ਪਿਤਾ ਜੀ ਨੇ ਮੈਥੋਂ ਪੁੱਛਿਆ, ”ਬੇਟਾ ਸੰਘਰ ਸੇ ਆਈ ਹੈ ਜਾਂ ਰਾਣੀਆ ਸੇ” ਇੱਥੇ ਇਹ ਗੱਲ ਵਰਣਨਯੋਗ ਹੈ ਕਿ ਮੇਰੇ ਪੇਕੇ ਸੰਘਰ ਸਾਧਾ ਅਤੇ ਸਹੁਰਾ ਘਰ ਰਾਣੀਆਂ ਵਿੱਚ ਹਨ ਅਤੇ ਪਰਮ ਪਿਤਾ ਜੀ ਦੋਵਾਂ ਪਰਿਵਾਰਾਂ ਨੂੰ ਜਾਣਦੇ ਸਨ ਮੈਂ ਕਿਹਾ ਕਿ ਪਿਤਾ ਜੀ, ਰਾਣੀਆ ਤੋਂ ਆਈ ਹਾਂ ਪੂਜਨੀਕ ਪਰਮ ਪਿਤਾ ਜੀ ਨੇ ਦੁਬਾਰਾ ਪੁੱਛਿਆ, ”ਬੇਟਾ ਤੂੰ ਕਿਵੇਂ ਆਈ ਸੀ” ਮੈਂ ਜਵਾਬ ਦਿੱਤਾ ਕਿ ਪਿਤਾ ਜੀ, ਦਰਸ਼ਨ ਕਰਨ ਆਈ ਹਾਂ ਇਸ ‘ਤੇ ਅੰਤਰਯਾਮੀ ਸਤਿਗੁਰ ਜੀ ਨੇ ਫਰਮਾਇਆ, ”ਬੇਟਾ! ਤੂੰ ਦਰਸ਼ਨ ਕਰਨ ਤਾਂ ਨਹੀਂ ਆਈ” ਫਿਰ ਮੈਂ ਦੁਬਾਰਾ ਕਿਹਾ ਕਿ ਪਿਤਾ ਜੀ, ਸ਼ਹਿਰੋਂ ਦਵਾਈ ਲੈਣ ਆਈ ਸੀ ਨਰਸ ਨਹੀਂ ਮਿਲੀ ਤਾਂ ਮੈਂ ਡੇਰੇ ਆ ਗਈ ਪੂਜਨੀਕ ਪਰਮ ਪਿਤਾ ਜੀ ਨੇ ਫਿਰ ਫਰਮਾਇਆ, ”ਬੇਟਾ! ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਤੈਨੂੰ ਕੋਈ ਤਕਲੀਫ਼ ਹੈ ਅਸੀਂ ਤੈਨੂੰ ਕਿੰਨੀ ਵਾਰ ਪੁੱਛਿਆ ਹੈ ਹੁਣ ਤੂੰ ਸਾਡੇ ਕੋਲ ਹੋ ਕੇ ਜਾਣਾ” ਫਿਰ ਮੈਂ ਅਰਜ਼ ਕੀਤੀ ਕਿ ਪਿਤਾ ਜੀ, ਜੇਕਰ ਸੇਵਾਦਾਰਾਂ ਨੇ ਮੈਨੂੰ ਆਪ ਜੀ ਕੋਲ ਨਾ ਆਉਣ ਦਿੱਤਾ ਤਾਂ ਇਸ ‘ਤੇ ਪਰਮ ਪਿਤਾ ਜੀ ਨੇ ਫਰਮਾਇਆ ਕਿ ਅਸੀਂ ਖਿੜਕੀ ਵਿੱਚ ਬੈਠੇ ਹੋਵਾਂਗੇ
ਪਰਮ ਪਿਤਾ ਜੀ ਤੋਂ ਆਗਿਆ ਲੈ ਕੇ ਮੈਂ ਸੇਵਾ ਕਰਨ ਲੱਗ ਗਈ ਆਸ਼ਰਮ ਦੀਆਂ ਦੀਵਾਰਾਂ ਨੂੰ ਧੋਣ ਦੀ ਸੇਵਾ ਚੱਲ ਰਹੀ ਸੀ ਮੈਂ ਸੇਵਾਦਾਰ ਭੈਣਾਂ ਨਾਲ ਪੰਜ ਵਜੇ ਤੱਕ ਸੇਵਾ ਕਰਦੀ ਰਹੀ ਸਰਦੀ ਦਾ ਮੌਸਮ ਸੀ ਸੂਰਜ ਛਿਪਣ ਵਾਲਾ ਸੀ ਜਦ ਮੈਂ ਪੰਜ ਵਜੇ ਸੇਵਾ ਛੱਡ ਕੇ ਪਰਮ ਪਿਤਾ ਜੀ ਤੋਂ ਆਗਿਆ ਲੈਣ ਗੁਫਾ ਕੋਲ ਗਈ ਤਾਂ ਪੂਜਨੀਕ ਪਰਮ ਪਿਤਾ ਜੀ ਖਿੜਕੀ ਵਿੱਚ ਬੈਠੇ ਹੋਏ ਸਨ ਸਤਿਗੁਰ ਜੀ ਨੇ ਮੈਨੂੰ ਦੇਖਦੇ ਹੀ ਫਰਮਾਇਆ, ”ਬੇਟਾ! ਕੁਵੇਲਾ ਕਰ ਲਿਆ” ਪਰਮ ਪਿਤਾ ਜੀ ਨੇ ਮੈਨੂੰ ਇਲਾਇਚੀ ਅਤੇ ਮਿਸ਼ਰੀ ਦਾ ਪ੍ਰਸ਼ਾਦ ਦਿੱਤਾ ਅਤੇ ਆਦੇਸ਼ ਦਿੱਤਾ, ”ਬੇਟਾ! ਕਿਸੇ ਪ੍ਰੇਮੀ ਨੂੰ ਦੇਖ ਕਿ ਉਹ ਤੈਨੂੰ ਬੱਸ ਚੜ੍ਹਾ ਆਵੇ ਪਰ ਬੱਸ ਨਿੱਕਲ ਜਾਵੇਗੀ” ਉੱਥੇ ਪ੍ਰੇਮੀ ਸਰੈਣ ਸਿੰਘ ਮੰਗਾਲੇ ਵਾਲਾ ਖੜ੍ਹਾ ਸੀ ਉਹ ਮੈਨੂੰ ਬੱਸ ਚੜ੍ਹਾਉਣ ਆਇਆ ਪਰ ਬਚਨ ਅਨੁਸਾਰ ਬੱਸ ਮੇਰੇ ਸਾਹਮਣੇ ਹੀ ਨਿੱਕਲ ਗਈ ਫਿਰ ਮੈਂ ਦੂਜੀ ਬੱਸ ਦੁਆਰਾ ਘਰ ਪਹੁੰਚੀ
ਕੁੱਲ ਮਾਲਕ ਪੂਜਨੀਕ ਪਰਮ ਪਿਤਾ ਜੀ ਦੇ ਬਚਨ ਅਨੁਸਾਰ ਉਸੇ ਸਾਲ ਮੇਰੇ ਘਰ ਪੁੱਤਰੀ ਨੇ ਜਨਮ ਲਿਆ, ਫਿਰ ਪੁੱਤਰ, ਫਿਰ ਪੁੱਤਰੀ ਫਿਰ ਪੁੱਤਰ ਨੇ ਜਨਮ ਲਿਆ ਭਾਵ ਸਤਿਗੁਰ ਜੀ ਦੀ ਮਿਹਰ ਨਾਲ ਦੋ ਪੁੱਤਰ ਤੇ ਦੋ ਪੁੱਤਰੀਆਂ ਨੇ ਜਨਮ ਲਿਆ ਮਾਲਕ ਸਤਿਗੁਰ ਨੇ ਮੈਨੂੰ ਕੋਈ ਕਮੀ ਨਹੀਂ ਰਹਿਣ ਦਿੱਤੀ ਮੇਰੀ ਹਰ ਇੱਛਾ ਨੂੰ ਪੂਰਾ ਕੀਤਾ ਮੈਂ ਆਪਣੇ ਸਤਿਗੁਰ ਦਿਆਲੂ ਦੇ ਪਰਉਪਕਾਰਾਂ ਦਾ ਕਰਜ਼ ਕਿਵੇਂ ਵੀ ਨਹੀਂ ਚੁਕਾ ਸਕਦੀ ਮੇਰੀ ਹੁਣ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਅਰਜ਼ ਹੈ ਕਿ ਮੇਰੀ ਓੜ ਨਿਭਾ ਦੇਣਾ ਜੀ ਦਇਆ-ਮਿਹਰ-ਰਹਿਮਤ ਇਸੇ ਤਰ੍ਹਾਂ ਬਣਾਈ ਰੱਖਣਾ ਜੀ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!