ਸਤਿਗੁਰੂ ਜੀ ਨੇ ਆਪਣੇ ਮੁਰਿਦ ਦੀ ਮੰਗ ਪੂਰੀ ਕੀਤੀ

ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਸਤਿਗੁਰੂ ਜੀ ਨੇ ਆਪਣੇ ਮੁਰਿਦ ਦੀ ਮੰਗ ਪੂਰੀ ਕੀਤੀ -ਸਤਿਸੰਗੀਆਂ ਦੇ ਅਨੁਭਵ
ਪ੍ਰੇਮੀ ਕਬੀਰ ਜੀ ਪਿੰਡ ਮਹਿਮਦਪੁਰ ਰੋਹੀ ਜ਼ਿਲ੍ਹਾ ਫਤਿਆਬਾਦ ਹਰਿਆਣਾ ਤੋਂ ਪਰਮ ਸੰਤ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਇੱਕ ਅਲੌਕਿਕ ਕਰਿਸ਼ਮੇ ਦਾ ਇਸ ਪ੍ਰਕਾਰ ਵਰਣਨ ਕਰਦਾ ਹੈ:-

ਸੰਨ 1952 ਦੀ ਗੱਲ ਹੈ ਕਿ ਮੇਰੇ ਪਿੰਡ ਦੇ ਕੁਝ ਸਤਿਸੰਗੀ ਭਾਈਆਂ ਨੇ ਡੇਰਾ ਸੱਚਾ ਸੌਦਾ ਵਿੱਚ ਪਹੁੰਚ ਕੇ ਬੇਪਰਵਾਹ ਮਸਤਾਨਾ ਜੀ ਦੇ ਚਰਨ-ਕਮਲਾਂ ਵਿੱਚ ਬੇਨਤੀ ਕੀਤੀ ਕਿ ਸ਼ਹਿਨਸ਼ਾਹ ਜੀ ਸਾਡੇ ਪਿੰਡ ਵਿੱਚ ਸਤਿਸੰਗ ਕਰੋ ਜੀ ਬੇਪਰਵਾਹ ਜੀ ਨੇ ਉਹਨਾਂ ਦੀ ਬੇਨਤੀ ਮਨਜ਼ੂਰ ਕਰ ਲਈ ਸਾਡੇ ਪਿੰਡ ਦੇ ਸਾਰੇ ਲੋਕ ਬਹੁਤ ਖੁਸ਼ ਸਨ ਕਿਉਂਕਿ ਸਾਡੇ ਪਿੰਡ ਵਿੱਚ ਵਾਲੀ-ਦੋ-ਜਹਾਨ ਦਿਆਲੂ ਸਤਿਗੁਰ ਜੀ ਪਧਾਰ ਰਹੇ ਸਨ ਸਤਿਸੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਉਤਾਰੇ ਵਾਲੀ ਜਗ੍ਹਾ ਨੂੰ ਖੂਬ ਸਜਾਇਆ ਗਿਆ ਸਾਰੇ ਰਸਤੇ ਵਿੱਚ ਉਤਾਰੇ ਵਾਲੀ ਜਗ੍ਹਾ ਤੱਕ ਕੱਪੜੇ ਵਿਛਾਏ ਗਏ ਜਦੋਂ ਬੇਪਰਵਾਹ ਜੀ ਆਏ ਤਾਂ ਉਹਨਾਂ ਨੇ ਵਿਛਾਏ ਹੋਏ ਕੱਪੜਿਆਂ ਨੂੰ ਚੁਕਵਾ ਦਿੱਤਾ ਅਤੇ ਫਰਮਾਇਆ, ”ਸਾਨੂੰ ਆਪ ਦੀ ਸ਼ਰਧਾ ਅਤੇ ਪਿਆਰ ਦੇਖ ਕੇ ਆਪ ਦੀ ਖੁਸ਼ੀ ਮਨਜ਼ੂਰ ਹੈ” ਫਿਰ ਆਪ ਉਤਾਰੇ ਵਾਲੀ ਜਗ੍ਹਾ ‘ਤੇ ਆ ਕੇ ਵਿਰਾਜਮਾਨ ਹੋ ਗਏ

Also Read :-

ਪਿੰਡ ਵਿੱਚ ਰਾਤ ਨੂੰ ਸਤਿਸੰਗ ਹੋਇਆ ਸਤਿਸੰਗ ਕਰਨ ਤੋਂ ਬਾਅਦ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਪੁੱਛਿਆ, ”ਭਈ! ਕੋਈ ਸਵਾਲ ਕਰਨਾ ਹੈ ਤਾਂ ਕਰ ਸਕਦੇ ਹੋ ਅੱਜ ਤੁਹਾਡੇ ਪਿੰਡ ‘ਤੇ ਮਾਲਕ ਬਹੁਤ ਖੁਸ਼ ਹੈ ਜੋ ਵੀ ਸਵਾਲ ਕਰੋਗੇ, ਉਹ ਮਾਲਕ ਪੂਰਾ ਕਰੇਗਾ” ਪਿੰਡ ਵਾਲਿਆਂ ਦੀ ਸਾਧ-ਸੰਗਤ ਨੇ ਸਵਾਲ ਕੀਤਾ ਕਿ ਉਹਨਾਂ ਨੂੰ ਵਰਖਾ ਦੀ ਜ਼ਰੂਰਤ ਹੈ ਤਿੰਨ ਸਾਲਾਂ ਤੋਂ ਫਸਲ ਨਹੀਂ ਹੋ ਰਹੀ ਹਰਾ-ਚਾਰਾ ਕਿਤੇ ਵੀ ਨਹੀਂ ਹੈ ਅਸੀਂ ਦਰਖੱਤ ਕੱਟ ਕੇ ਪਸ਼ੂਆਂ ਨੂੰ ਉਹਨਾਂ ਦੇ ਪੱਤੇ ਖਵਾ ਰਹੇ ਹਾਂ ਕਈ ਲੋਕ ਅਨਾਜ ਨਾ ਹੋਣ ਕਾਰਨ ਭੁੱਖੇ ਹੀ ਸੌਂਦੇ ਹਨ ਜੀਵ-ਜੰਤੂ ਭੁੱਖੇ ਮਰ ਰਹੇ ਹਨ ਬੇਪਰਵਾਹ ਜੀ ਨੇ ਬਚਨ ਫਰਮਾਏ, ”ਕੱਲ੍ਹ ਕੋ ਸੋਚੇਂਗੇ”

ਅਗਲੇ ਦਿਨ ਸਰਵ-ਸਮਰੱਥ ਸਤਿਗੁਰ ਜੀ ਨੇ ਸਾਰੀ ਸੰਗਤ ਨੂੰ ਹੁਕਮ ਫਰਮਾਇਆ, ”ਕੱਚੀ ਈਟੇਂ ਨਿਕਾਲੋ ਜਿਸ ਸੇ ਅਸੀਂ ਗੋਲ ਗੁਫਾ ਬਨਾਏਂਗੇ ਔਰ ਨਾਮ ਜਪਾਏਂਗੇ” ਸ਼ਹਿਨਸ਼ਾਹ ਜੀ ਦਾ ਹੁਕਮ ਮਿਲਦੇ ਹੀ ਸਾਰੀ ਸੰਗਤ ਨੇ ਤਲਾਬ ਦੇ ਕਿਨਾਰੇ ‘ਤੇ ਕੱਚੀਆਂ ਇੱਟਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਇਹ ਜਗ੍ਹਾ ਹੁਣ ਡੇਰਾ ਸੱਚਾ ਸੌਦਾ ਅਮਰਪੁਰਾ ਧਾਮ ਦੇ ਸਾਹਮਣੇ ਹੈ ਦੁਪਹਿਰ ਦੇ ਬਾਰਾਂ ਵਜੇ ਬੇਪਰਵਾਹ ਸ਼ਹਿਨਸ਼ਾਹ ਜੀ ਨੇ ਬਚਨ ਫਰਮਾਏ, ”ਸਾਰੀ ਸੰਗਤ ਲੰਗਰ ਖਾਓ ਔਰ ਦੋ ਘੰਟੇ ਅਰਾਮ ਕਰੋ”

ਦੋ ਘੰਟਿਆਂ ਤੋਂ ਬਾਅਦ ਜਦੋਂ ਸਾਧ-ਸੰਗਤ ਇੱਟਾਂ ਬਣਾਉਣ ਲੱਗੀ ਤਾਂ ਆਸਮਾਨ ਵਿੱਚ ਬੱਦਲ ਗੱਜਣ ਲੱਗੇ ਬਾਰਸ਼ ਦੀ ਸੰਭਾਵਨਾ ਬਣ ਗਈ ਬੇਪਰਵਾਹ ਮਸਤਾਨਾ ਜੀ ਮਹਾਰਾਜ ਬੱਦਲ ਨਾਲ ਗੱਲਾਂ ਕਰਨ ਲੱਗੇ, ”ਹੇ ਕਾਲ ਕੀ ਤਾਕਤ! ਅਗਰ ਨਾ ਬਰਸੇਗਾ ਤੋਂ ਹਮਾਰੇ ਪ੍ਰੇਮੀਓਂ ਕੀ ਫਸਲ ਕੀ ਬੁਆਈ ਹੋਗੀ, ਅਗਰ ਨਾ ਬਰਸੇਗਾ ਤੋ ਹਮਾਰੀ ਈਟੇਂ ਸੂਖ ਜਾਏਂਗੀ, ਅਸੀਂ ਗੁਫਾ ਬਣਾਏਂਗੇ ਔਰ ਮਾਲਕ ਕਾ ਨਾਮ ਜਪਾਏਂਗੇ ਬਰਸ ਗਿਆ ਤੋ ਭੀ ਤੇਰਾ ਮੂੰਹ ਕਾਲਾ, ਨਾ ਬਰਸਾ ਤੋ ਭੀ ਤੇਰਾ ਮੂੰਹ ਕਾਲਾ ਹਮ ਤੋ ਦੋਨੋ ਤਰਫ ਸੇ ਜੀਤ ਮੇਂ ਹੈਂ ਸੱਚੇ ਸੌਦੇ ਕੀ ਤੋ ਬੱਲੇ-ਬੱਲੇ ਹੋਗੀ”

ਪਲਾਂ ਵਿੱਚ ਹੀ ਜ਼ੋਰਾਂ ਦੀ ਬਾਰਿਸ਼ ਹੋਣ ਲੱਗੀ ਇੱਟਾਂ ਦਾ ਗਾਰਾ ਬਣ ਕੇ ਵਾਪਸ ਤਲਾਬ (ਛੱਪੜ) ਵਿੱਚ ਚਲਿਆ ਗਿਆ ਦੋ ਘੰਟੇ ਖੂਬ ਵਰਖਾ ਹੋਈ ਸਾਰੇ ਪਾਸੇ ਬਹਾਰ ਆ ਗਈ ਕੁੱਲ ਜੀਵ-ਜੰਤੂ ਮਾਲਕ ਦਾ ਗੁਣਗਾਨ ਕਰਨ ਲੱਗੇ ਸਾਰੀ ਸਾਧ-ਸੰਗਤ ਖੁਸ਼ੀ ਵਿੱਚ ਨੱਚਣ ਲੱਗੀ ਅਤੇ ਸਤਿਗੁਰ ਦਾ ਧੰਨ-ਧੰਨ ਕਰਨ ਲੱਗੀ ਬੇਪਰਵਾਹ ਮਸਤਾਨਾ ਜੀ ਨੇ ਫਰਮਾਇਆ, ”ਈਟੇਂ ਕਾਰਤਿਕ ਮੇਂ ਨਿਕਾਲੇਂਗੇ ਅਬ ਖੇਤੀ ਕਾ ਕਾਮ ਕਰੋ ਤੁਮਹਾਰੇ ਅੰਦਰ ਵਾਲੇ ਰਾਮ ਨੇ ਤੁਮਹਾਰੀ ਅਰਦਾਸ ਸੁਣ ਕੇ ਤੁਮਹਾਰੀ ਇੱਛਾ ਪੂਰੀ ਕਰ ਦੀ ਹੈ ਖੂਬ ਬਾਰਿਸ਼ ਹੁਈ ਹੈ” ਉੱਥੇ ਹਾਜ਼ਰ ਸਾਧ-ਸੰਗਤ ਜ਼ੋਰ-ਜ਼ੋਰ ਨਾਲ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਲਾਉਣ ਲੱਗੀ ਸੰਗਤ ਨੇ ਸਾਰੇ ਪਿੰਡ ਵਿੱਚ ਖੂਬ ਨਾਅਰੇ ਲਾਏ ਸੱਚੇ ਸੌਦੇ ਦੀ ਖੂਬ ਬੱਲੇ-ਬੱਲੇ ਹੋਈ ਬਹੁਤ ਖੁਸ਼ੀ ਮਨਾਈ ਗਈ

ਪੂਰਨ ਸੰਤ-ਮਹਾਤਮਾ ਖੁਦ-ਖੁਦਾ, ਕੁੱਲ ਮਾਲਕ ਸਰਵ ਸਮਰੱਥ ਹੁੰਦੇ ਹਨ ਉਹ ਜੋ ਚਾਹੁਣ ਕਰ ਸਕਦੇ ਹਨ ਉਹ ਆਪਣੇ-ਆਪ ਨੂੰ ਕਦੇ ਜ਼ਾਹਿਰ ਨਹੀਂ ਕਰਦੇ ਜਿਵੇਂ ਕਿ ਉਪਰੋਕਤ ਕਰਿਸ਼ਮੇ ਤੋਂ ਸਪੱਸ਼ਟ ਹੈ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!