asini-had-gone-to-queens-yesterday-you-had-slept

asini-had-gone-to-queens-yesterday-you-had-sleptਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ

ਸਤਿਸੰਗੀਆ ਦੇ ਅਨੁਭਵ
‘ਅਸੀਂ ਤਾਂ ਕੱਲ੍ਹ ਹੀ ਰਾਣੀਆ ਗਏ ਸੀ, ਤੁਸੀਂ ਸੁੱਤੇ ਪਏ ਸੀ…’ asini-had-gone-to-queens-yesterday-you-had-slept

ਸਤਪਾਲ ਵੱਡਾ ਕਾਕਾ ਇੰਸਾਂ ਨਿਵਾਸੀ ਰਾਣੀਆਂ ਜ਼ਿਲ੍ਹਾ ਸਰਸਾ ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਦਾ ਵਰਣਨ ਕਰਦਾ ਹੈ ਜੋ ਉਸ ਨੇ ਸੰਨ 2003 ਵਿੱਚ ਹਜ਼ੂਰ ਪਿਤਾ ਜੀ ਦੀ ਹਜ਼ੂਰੀ ਵਿੱਚ ਬਿਆਨ ਕੀਤਾ ਹੈ ਜੀ:-

ਮੇਰੇ ਸੋਹਣੇ ਦਾਤਾਰ ਜੀ! ਮੈਂ ਆਪ ਜੀ ਦੀ ਦਇਆ ਮਿਹਰ ਨਾਲ ਇਹ ਗੱਲ ਦਾਅਵੇ ਨਾਲ ਕਹਿੰਦਾ ਹਾਂ ਕਿ ਆਪ ਜੀ ਗੁਫਾ (ਤੇਰਾਵਾਸ) ਵਿੱਚ ਨਹੀਂ ਹੁੰਦੇ ਜਿੱਥੇ-ਜਿੱਥੇ ਜੀਵ ਆਪ ਨੂੰ ਪੂਰੀ ਤੜਫ ਨਾਲ ਯਾਦ ਕਰਦਾ ਹੈ, ਆਪ ਜੀ ਉੱਥੇ ਜਾ ਕੇ ਜੀਵ ਨੂੰ ਦਰਸ਼ਨ ਦਿੰਦੇ ਹੋ ਜੀ ਪਿਤਾ ਜੀ, ਕਈ ਜੱਗ-ਬੀਤੀ ਸੁਣਾਉਂਦੇ ਹਨ, ਮੈਂ ਆਪਣੀ ਹੱਡ-ਬੀਤੀ ਸੁਣਾ ਰਿਹਾ ਹਾਂ ਜੀ ਮੇਰਾ ਸਾਰਾ ਪਰਿਵਾਰ ਸੇਵਾ ‘ਤੇ ਆਇਆ ਹੋਇਆ ਸੀ
ਅਲਾਰਮ ਖਰਾਬ ਸੀ ਮੈਂ ਛੱਤ ‘ਤੇ ਜਾ ਕੇ ਸੌਂ ਗਿਆ ਮੈਂ ਖਿਆਲਾਂ ਵਿੱਚ ਆਪ ਜੀ ਨੂੰ ਕਹਿ ਰਿਹਾ ਸੀ,

ਪਿਤਾ ਜੀ (ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਚਾਰ ਵਜੇ ਉਠਾ ਦੇਣਾ ਜੀ, ਬੇਨਤੀ ਬੋਲਣੀ ਹੈ, ਭੁੱਲ ਨਾ ਜਾਣਾ ਜੀ ਅੱਜ ਮੈਂ ਘਰ ਇਕੱਲਾ ਹੀ ਹਾਂ ਜੀ ਇਹ ਸੋਚਦਾ-ਸੋਚਦਾ ਮੈਂ ਸੌਂ ਗਿਆ ਪੌਣੇ ਚਾਰ ਵਜੇ ਮੇਰੀ ਮੰਜੀ ਨੂੰ ਕਿਸੇ ਨੇ ਜ਼ੋਰ ਦੀ ਹਿਲਾਇਆ ਮੈਂ ਨੀਂਦ ਵਿੱਚ ਕਹਿ ਰਿਹਾ ਸੀ ਕਿ ਦੁੱਧ ਫਰਿੱਜ਼ ਵਿੱਚੋਂ ਲੈ ਜਾ, ਮੇਰੀ ਨੀਂਦ ਕਿਉਂ ਖਰਾਬ ਕਰਦਾ ਹੈ? ਕਿਉਂਕਿ ਪੜੋਸੀ ਦਾ ਦੁੱਧ ਸਾਡੇ ਫਰਿੱਜ਼ ਵਿੱਚ ਸੀ ਥੋੜ੍ਹੀ ਦੇਰ ਬਾਅਦ ਫਿਰ ਇੱਕ ਝਟਕਾ ਜਿਹਾ ਲੱਗਿਆ ਤੇ ਮੈਂ ਉੱਠ ਕੇ ਬੈਠ ਗਿਆ ਆਲੇ-ਦੁਆਲੇ ਦੇਖਿਆ,

ਕੋਈ ਨਹੀਂ ਸੀ ਫਿਰ ਉੱਪਰੋਂ ਉੱਤਰ ਕੇ ਥੱਲੇ ਚੁਬਾਰੇ ਵਿੱਚ ਆ ਗਿਆ ਦਿਵਾਰ ਘੜੀ ‘ਤੇ ਟਾਇਮ ਦੇਖਿਆ ਤਾਂ ਚਾਰ ਵੱਜੇ ਸਨ ਬੇਨਤੀ ਬੋਲੀ ਤੇ ਅਰਜ਼ ਕੀਤੀ, ਵਾਹ ਪਿਤਾ ਜੀ! ਮੈਂ ਚਾਰ ਵਜੇ ਦਾ ਟਾਇਮ ਆਪ ਨੂੰ ਕਿਹਾ ਸੀ, ਆਪ ਜੀ ਨੇ ਆ ਕੇ ਉਠਾ ਦਿੱਤਾ ਪਰ ਮੈਂ ਅਪਰਾਧੀ ਪਹਿਚਾਣ ਨਾ ਸਕਿਆ ਬਾਅਦ ਵਿੱਚ ਮੈਂ ਬਹੁਤ ਪਛਤਾਇਆ ਤੇ ਸੋਚਿਆ, ਪਿਆਰੇ ਪਿਤਾ ਜੀ, ਦਸ ਮਿੰਟ ਹੋਰ ਰੁਕ ਜਾਂਦੇ, ਦੋਵੇਂ ਪਿਓ-ਪੁੱਤ ਦੁੱਧ ਵਿੱਚ ਪੱਤੀ ਪਾ ਕੇ ਪੀਂਦੇ, ਗੱਲਾਂ-ਬਾਤਾਂ ਕਰਦੇ ਪਿਤਾ ਜੀ ਤੁਸੀਂ ਤਾਂ ਆਏ ਤੇ ਗਏ

ਪਿਤਾ ਜੀ ਜਦੋਂ ਪਰਿਵਾਰ ਸੇਵਾ ਕਰਕੇ ਵਾਪਸ ਆਇਆ ਤਾਂ ਸਾਡੇ ਹੇਠਾਂ ਵਾਲੇ ਮਕਾਨ ਵਿੱਚ ਇੱਕ ਮੈਡਮ ਕਿਰਾਏ ‘ਤੇ ਰਹਿੰਦੀ ਹੈ, ਉਹ ਮੇਰੇ ਘਰ ਵਾਲੀ ਨੂੰ ਕਹਿਣ ਲੱਗੀ, ‘ਦੀਦੀ! ਅੱਜ ਸਵੇਰੇ ਚਾਰ ਵਜੇ ਮੈਂ ਮਕਾਨ ਦੀ ਛੱਤ ਉੱਤੇ ਹਜ਼ੂਰ ਪਿਤਾ ਜੀ (ਸਰਸਾ ਵਾਲੇ ਆਪ ਦੇ ਗੁਰੂ ਜੀ) ਨੂੰ ਦੇਖਿਆ ਹੈ

ਵਾਹ ਦਿਆਲੂ ਪਿਤਾ ਜੀ, ਆਪ ਧੰਨ ਹੋ, ਆਪ ਜੀ ਨੇ ਉਸ ਨੂੰ ਵੀ ਦਰਸ਼ਨ ਦਿੱਤੇ ਕੁਝ ਦਿਨਾਂ ਬਾਅਦ ਉਹ ਮੈਡਮ ਸਾਡੇ ਨਾਲ ਸਰਸਾ ਦਰਬਾਰ ਵਿੱਚ ਆਈ, ਆਪ ਜੀ ਦੇ ਦਰਸ਼ਨ ਕਰਕੇ ਵੈਰਾਗ ਵਿੱਚ ਆ ਗਈ ਅਤੇ ਰੋਣ ਲੱਗੀ ਸਾਨੂੰ ਕਹਿਣ ਲੱਗੀ ਪੂਜਨੀਕ ਹਜ਼ੂਰ ਪਿਤਾ ਜੀ ਵਿੱਚੋਂ ਮੈਨੂੰ ਸਾਡੇ ਗੁਰੂ-ਮਹਾਰਾਜ ਦੇ ਦਰਸ਼ਨ ਹੋਏ ਹਨ ਜਦੋਂ ਤੁਸੀਂ ਸਰਸਾ ਦਰਬਾਰ ਜਾਇਆ ਕਰੋ ਸਾਨੂੰ ਜ਼ਰੂਰ ਲੈ ਜਾਇਆ ਕਰੋ

ਉਸ ਸਮੇਂ ਦੌਰਾਨ ਰਾਣੀਆ ਦੇ ਪ੍ਰੇਮੀਆਂ ਨੇ ਗੁਫਾ (ਤੇਰਾ ਵਾਸ) ਵਿੱਚ ਪੂਜਨੀਕ ਹਜ਼ੂਰ ਪਿਤਾ ਜੀ ਅੱਗੇ ਅਰਜ਼ ਕੀਤੀ ਕਿ ਪਿਤਾ ਜੀ! ਆਪ ਜੀ ਰਾਣੀਆ ਵਿੱਚ ਚਰਨ ਟਿਕਾਓ ਜੀ! ਤਾਂ ਆਪ ਜੀ ਨੇ ਫਰਮਾਇਆ, ”ਭਾਈ! ਅਸੀਂ ਤਾਂ ਕੱਲ੍ਹ ਹੀ ਰਾਣੀਆ ਗਏ ਸੀ ਤੁਸੀਂ ਸੁੱਤੇ ਪਏ ਸੀ ਦਰਬਾਰ ਵਿੱਚ ਮੰਜੇ ਡਏੇ ਹੋਏ, ਚਾਦਰਾਂ ਵਿਛੀਆਂ ਹੋਈਆਂ ਸਨ ਇਹ ਸੁਣ ਕੇ ਸਾਰੀ ਸੰਗਤ ਨੇ ਕੰਨ ਫੜੇ ਤੇ ਕਿਹਾ ਪਿਤਾ ਜੀ, ਅਸੀਂ ਭੁੱਲ ਜਾਨੇ ਹਾਂ, ਤੁਸੀਂ ਆਪਣੇ ਵਾਅਦੇ ‘ਤੇ ਪੱਕੇ ਰਹਿੰਦੇ ਹੋ ਜੀ

ਪਿਤਾ ਜੀ! ਇਹਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਆਪ ਜੀ ਗੁਫਾ ਵਿੱਚ ਨਹੀਂ ਹੁੰਦੇ, ਜਿੱਥੇ-ਜਿੱਥੇ ਆਪ ਜੀ ਨੂੰ ਕੋਈ ਯਾਦ ਕਰਦਾ ਹੈ, ਉੱਥੇ-ਉੱਥੇ ਜਾ ਕੇ ਦਰਸ਼ਨ ਦਿੰਦੇ ਹੋ ਜੀ

ਆਪ ਜੀ ਫਰਮਾਉਂਦੇ ਹੋ, ‘ਭਾਈ ਹਜ਼ਮ ਕਰਿਆ ਕਰੋ ਦਰਸ਼ਨ ਹੋਣ ਤਾਂ ਪਿਤਾ ਜੀ ਸਾਥੋਂ ਤਾਂ ਆਪ ਜੀ ਨੂੰ ਦੱਸੇ ਬਿਨਾਂ ਨਹੀਂ ਰਿਹਾ ਜਾਂਦਾ ਜੀ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਅਸੀਂ ਹਾਂ ਤੁਹਾਡੇ ਕਮਲੇ-ਰਮਲੇ ਨਿਆਣੇ ਅਸੀਂ ਤਾਂ ਸੱਚ ਜੋ ਦੇਖਿਆ ਸੁਣਿਆ, ਲਿਖ ਦਿੱਤਾ ਹੁਣ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!