Editorial

Editorial: ਗੁਰੂ ਦੀ ਮਹਿਮਾ ਕਥੀ ਨਾ ਜਾਏ -ਸੰਪਾਦਕੀ

ਗੁਰੂ ਉਸ ਸ਼ਕਤੀ ਦਾ ਨਾਂਅ ਹੈ, ਜਿਸ ਦੀ ਮਹਿਮਾ ਵੇਦ-ਪੁਰਾਣ, ਗ੍ਰੰਥ-ਸ਼ਾਸਤਰ ਅਤੇ ਸਭ ਰਿਸ਼ੀ-ਮੁਨੀ ਅਤੇ ਮਹਾਂਪੁਰਸ਼ ਕਰਦੇ ਹਨ ਗੁਰੂ ਸਰਵਉੱਚ ਹੈ ਗੁਰੂ ਹੀ ਸਭ ਕੁਝ ਹੈ ਗੁਰੂ ਨਾਲ ਹੀ ਸਭ ਕੁਝ ਹੈ ਇੱਥੋਂ ਤੱਕ ਕਿ ਚਾਰੇ ਯੁਗਾਂ ਦਾ ਮਹੱਤਵ ਗੁਰੂ ਦੇ ਅਧੀਨ ਹੀ ਹੈ ਗੁਰੂ ਦੇ ਅਧੀਨ ਹੀ ਸਭ ਚਲਾਏਮਾਨ ਹੈ ਮਹਾਂਪੁਰਸ਼ਾਂ ਦਾ ਕਥਨ ਹੈ ਕਿ ਧਰਤੀ ’ਤੇ ਗੁਰੂ ਨਾ ਹੋਵੇ ਤਾਂ ਇੱਕ ਪਲ ਲਈ ਵੀ ਧਰਤੀ ਦਾ ਟਿਕਣਾ ਸੰਭਵ ਨਹੀਂ ਹੈ ਧਰਤੀ, ਆਕਾਸ਼, ਪਤਾਲ, ਚੰਦ, ਸੂਰਜ ਸਭ ਦੀ ਖੇਡ ਖ਼ਤਮ ਹੋ ਜਾਵੇ

ਜੇਕਰ ਗੁਰੂ ਦੀ ਸ਼ਕਤੀ ਮੌਜੂਦ ਨਾ ਹੋਵੇ ਉਹ ਅਜਿਹੀ ਮਹਾਨ ਸ਼ਕਤੀ ਹੈ, ਜਿਸ ਦੇ ਸਾਹਮਣੇ ਸਭ ਨਤਮਸਤਕ ਹਨ ਗੁਰੂ ਤੋਂ ਪਰ੍ਹੇ ਕੁਝ ਨਹੀਂ ਹੈ ਸਭ ਰਿਸ਼ੀ-ਮੁਨੀ, ਪੀਰ-ਪੈਗੰਬਰ, ਅਵਤਾਰ ਗੁਰੂ ਦੇ ਸਾਹਮਣੇ ਆਪਣੇ-ਆਪ ਨੂੰ ਜ਼ੀਰੋ ਸਮਝਦੇ ਹਨ ਇਤਿਹਾਸ ਗਵਾਹ ਹੈ ਕਿ ਮਹਾਂਪੁਰਸ਼-ਅਵਤਾਰ ਜੋ ਵੀ ਇਸ ਧਰਤੀ ’ਤੇ ਆਏ ਉਨ੍ਹਾਂ ਨੇ ਆਪਣੇ-ਆਪ ਨੂੰ ਗੁਰੂ ਦੇ ਅੱਗੇ ਤੁੱਛ ਸਮਝਿਆ ਉਹ ਗੁਰੂ ਦੇ ਅਧੀਨ ਰਹੇ ਅਤੇ ਗੁਰੂ ਦੀ ਸੇਵਾ ਕੀਤੀ ਗੁਰੂ ਦੀ ਆਗਿਆ ’ਤੇ ਚੱਲੇ ਐਨੀਆਂ ਵੱਡੀਆਂ ਸ਼ਕਤੀਆਂ ਦੇ ਮਾਲਕ ਹੁੰਦੇ ਹੋਏ ਵੀ

ਉਹ ਗੁਰੂ ਦੇ ਅਧੀਨ ਸਨ ਇਸ ਕਰਕੇ ਗੁਰੂ ਦੀ ਸ਼ਕਤੀ ਦਾ ਅੰਦਾਜ਼ਾ ਲਾਉਣਾ ਸੌਖਾ ਨਹੀਂ ਹੈ ਗੁਰੂ ਦੀ ਸ਼ਕਤੀ, ਉਨ੍ਹਾਂ ਦਾ ਬਲ, ਉਨ੍ਹਾਂ ਦੀ ਚੇਤਨਾ ਨੂੰ ਸਮਝਣਾ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੁੰਦੀ ਉਹ ਭਲੇ ਹੀ ਸਾਡੇ ਵਾਂਗ ਰਹਿੰਦੇ ਹਨ, ਸਾਡੇ ਵਰਗੇ ਹੀ ਦਿਸਦੇ ਹਨ ਪਰ ਉਨ੍ਹਾਂ ਦਾ ਆਤਮਿਕ ਸਵਰੂਪ, ਆਤਮਿਕ ਸੁੰਦਰਤਾਬੋਧ ਵਿਲੱਖਣ ਹੁੰਦਾ ਹੈ ਉਨ੍ਹਾਂ ਦੀ ਯਾਤਰਾ ਅੰਦਰੂਨੀ ਹੁੰਦੀ ਹੈ ਉਹ ਜੀਵਨ ਭਰ ਅੰਤਰਧਿਆਨ ਰਹਿੰਦੇ ਹਨ ਬਾਹਰੀ ਦਿਖਾਵੇ ਜਾਂ ਅਡੰਬਰਾਂ, ਪਖੰਡਾਂ ਦਾ ਉਨ੍ਹਾਂ ਨਾਲ ਕੋਈ ਵਾਸਤਾ ਨਹੀਂ ਹੁੰਦਾ ਸਗੋਂ ਪਖੰਡਾਂ, ਅਡੰਬਰਾਂ ’ਚ ਘਿਰਿਆ ਰਹਿਣ ਵਾਲਾ ਕਦੇ ਗੁਰੂ ਨਹੀਂ ਹੋ ਸਕਦਾ ਗੁਰੂ ਦਾ ਜੀਵਨ ਬੜਾ ਸਿੱਧਾ-ਸਾਦਾ ਹੁੰਦਾ ਹੈ

Also Read:  HAPPY Rakhdi: ਰਿਸ਼ਤੇ ਨਿਭਾਉਣ ਦਾ ਸਬਕ ਹੈ ਰੱਖੜੀ

ਉਸ ਦੀ ਪਹਿਚਾਣ ਵੀ ਉਹੀ ਕਰ ਸਕਦਾ ਹੈ ਜੋ ਉਸ ਦਾ ਸੰਗ, ਸੋਹਬਤ ਕਰਨ ਦੀ ਇੱਛਾ ਰੱਖਦਾ ਹੈ ਗੁਰੂ ਦੀ ਸ਼ਰਨ ’ਚ ਜਾਣ ਨਾਲ ਹਿਰਦੇ ਰੂਪੀ ਕਮਲ ਖਿੜ ਜਾਂਦਾ ਹੈ ਇਨਸਾਨ ਦੀਆਂ ਆਤਮਿਕ ਸ਼ਕਤੀਆਂ ਜਾਗ ਉੱਠਦੀਆਂ ਹਨ ਅਤੇ ਉਹ ਆਪਣੇ ਕਲਿਆਣ ਦਾ ਮਾਰਗ ਲੱਭ ਲੈਂਦਾ ਹੈ ਆਦਿਕਾਲ ਤੋਂ ਚੱਲੀ ਆ ਰਹੀ ਇਸੇ ਗੁਰੂ ਪਰੰਪਰਾ ਦਾ ਅਨੋਖਾ ਉਦਾਹਰਨ ਹੈ ਡੇਰਾ ਸੱਚਾ ਸੌਦਾ, ਜਿਸ ਦੀ ਸਥਾਪਨਾ ਪੂਜਨੀਕ ਸ਼ਹਿਨਸ਼ਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਕੀਤੀ ਹੈ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਦੁਨੀਆਂ ਨੂੰ ਅਜਿਹਾ ਪਵਿੱਤਰ ਧਾਮ ਬਣਾ ਕੇ ਦਿੱਤਾ, ਜਿਸ ਦੇ ਪ੍ਰਤਾਪ ਨਾਲ ਰੂਹਾਂ ਦੇ ਭਾਗ ਜਾਗ ਰਹੇ ਹਨ

ਇਹ ਦਰਬਾਰ ਆਸਥਾ ਦਾ ਸੈਲਾਬ ਹੈ ਇਸ ਦਰ ’ਤੇ ਆਉਣ ਵਾਲਾ ਹਰ ਕੋਈ ਅਲੌਕਿਕ ਨਜ਼ਾਰਿਆਂ ਨਾਲ ਨਿਹਾਲ ਹੋ ਰਿਹਾ ਹੈ ਉਨ੍ਹਾਂ ਦੀਆਂ ਮੁਰਾਦਾਂ, ਉਨ੍ਹਾਂ ਦੀਆਂ ਮੰਨਤਾਂ ਬਿਨਾਂ ਮੰਗੇ ਹੀ ਪੂਰੀਆਂ ਹੋ ਰਹੀਆਂ ਹਨ ਉਨ੍ਹਾਂ ਨੂੰ ਅਜਿਹਾ ਦਰ ਮਿਲਿਆ ਹੈ, ਅਜਿਹਾ ਮਹਾਨ ਸਤਿਗੁਰੂ ਮਿਲਿਆ ਹੈ, ਜੋ ਦੁਨੀਆ ’ਚ ਨਹੀਂ ਮਿਲ ਸਕਦਾ ਇਹ ਦੁਨੀਆ ਇੱਕ ਭੀੜ ਹੈ ਅਤੇ ਇਸ ਭੀੜ ’ਚ ਸਭ ਭਟਕੇ ਹੋਏ, ਅਟਕੇ ਹੋਏ ਦਿਖਾਈ ਦਿੰਦੇ ਹਨ ਕਿਸੇ ਨੂੰ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਸਭ ਆਪੋ-ਆਪਣੀ ਇੱਕ ਅੰਨ੍ਹੀ ਦੌੜ ’ਚ ਕਈ ਉਲਝਣਾਂ ਦੀ ਗ੍ਰਿਫਤ ’ਚ ਜਾ ਰਹੇ ਹਨ, ਪਰ ਉਹ ਕਿਸਮਤ ਵਾਲੇ ਜੀਵ ਹਨ,

ਜਿਨ੍ਹਾਂ ਨੂੰ ਸਤਿਗੁਰੂ ਮਿਲ ਗਏ, ਡੇਰਾ ਸੱਚਾ ਸੌਦਾ ਮਿਲ ਗਿਆ ਉਹ ਭੀੜ ਦਾ ਹਿੱਸਾ ਬਣਨ ਤੋਂ ਬਚ ਗਏ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਗੁਰੂ ਮਹਾਨ ਹੈ ਉਹ ਜ਼ਿੰਦਗੀਆਂ ਬਖ਼ਸ਼ ਦਿੰਦਾ ਹੈ ਮੁਰਦਿਆਂ ’ਚ ਜਾਨ ਪਾ ਦਿੰਦਾ ਹੈ ਉਨ੍ਹਾਂ ਦੇ ਇਹੋ-ਜਿਹੇ ਵਿਗੜੇ ਕੰਮ, ਜੋ ਕੋਈ ਨਹੀਂ ਕਰ ਸਕਦਾ ਸੀ, ਉਹ ਚੁਟਕੀ ’ਚ ਸਤਿਗੁਰੂ ਨੇ ਕਰ ਦਿਖਾਏ ਇਸੇ ਅੰਕ ’ਚ ਸਤਿਗੁਰੂ ਦੀ ਮਹਾਨਤਾ ਨੂੰ ਦਰਸਾਉਂਦੇ ਦੋ ਕਰਿਸ਼ਮੇ ਹਨ, ਜੋ ਅਸੰਭਵ ਨੂੰ ਸੰਭਵ ਕਰ ਦਿਖਾਉਣ ਵਾਲੇ ਹਨ

Also Read:  Children's Story: ਬਾਲ ਕਹਾਣੀ: ਸਖ਼ਤ ਮਿਹਨਤ ਦਾ ਫਲ

ਇੱਕ ਬੱਚੀ, ਜਿਸ ਨੂੰ ਬਿੱਛੂ ਦੇ ਡੰਗਣ ਨਾਲ ਉਹ ਮੌਤ ਦੇ ਮੂੰਹ ’ਚ ਚਲੀ ਗਈ ਸੀ, ਪਰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਬਚਨਾਂ ਅਤੇ ਪ੍ਰਸ਼ਾਦ ਨਾਲ ਉਸ ਨੂੰ ਮਰਨ ਤੋਂ ਬਚਾ ਲਿਆ ਇਸੇ ਤਰ੍ਹਾਂ ਇੱਕ ਭਿਆਨਕ ਐਕਸੀਡੈਂਟ ’ਚ ਮੌਤ ਦੀ ਹਾਲਤ ਜਾ ਚੁੱਕੇ ਸੇਵਾਦਾਰ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਦਾਅਵੇ ਨਾਲ ਇਹ ਬਚਨ ਫ਼ਰਮਾਉਂਦੇ ਹੋਏ ‘‘ਅਸੀਂ ਕਿਹਾ ਹੈ ਨਾ, ਉਸ ਨੂੰ ਕੋਈ ਨਹੀਂ ਮਾਰ ਸਕਦਾ’’ ਮੌਤ ਤੋਂ ਬਚਾ ਕੇ ਜ਼ਿੰਦਗੀ ਬਖ਼ਸ਼ ਦਿੱਤੀ ਇਹ ਸਤਿਗੁਰੂ ਦਾ ਹੀ ਪ੍ਰਤਾਪ ਹੈ ਦੁਨੀਆਂ ਦੀ ਕੋਈ ਤਾਕਤ ਮ੍ਰਿਤ ਸਰੀਰ ’ਚ ਜਾਨ ਨਹੀਂ ਪਾ ਸਕਦੀ ਪਰ ਇਹ ਪ੍ਰਮਾਣ ਸਿੱਧ ਕਰਦਾ ਹੈ ਕਿ ਅਜਿਹਾ ਕਰਨ ’ਚ ਸਤਿਗੁਰੂ ਹੀ ਸਮਰੱਥ ਹੁੰਦਾ ਹੈ ਅਤੇ ਸੱਚਾ ਸੌਦਾ ’ਚ ਕਰੋੜਾਂ ਲੋਕ ਇਸ ਗੱਲ ਦੇ ਗਵਾਹ ਹਨ ਹਰ ਕੋਈ ਬਲਿਹਾਰੇ ਹੈ ਗੁਰੂ ਆਪਣੇ!!
-ਸੰਪਾਦਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ