Be happy

ਇਨਕਾਰ ਕਰੋ, ਖੁਸ਼ ਰਹੋ।

ਕਈ ਲੋਕ ਅਜਿਹੇ ਹੁੰਦੇ ਹਨ, ਜੋ ਹਰ ਕੰਮ ਨੂੰ ਹਰ ਸਮੇਂ ਨਾਂਹ ਹੀ ਬੋਲਦੇ ਹਨ ਇਹ ਵੀ ਸਹੀ ਨਹੀਂ ਹੈ ‘ਇਨਸਾਨੀਅਤ’ ਸਾਡਾ ਧਰਮ ਹੈ ਲੋੜ ਦੇ ਸਮੇਂ ਦੂਜਿਆਂ ਦੀ ਮੱਦਦ ਵੀ ਜ਼ਰੂਰ ਕਰਨੀ ਚਾਹੀਦੀ ਹੈ ਪਰ ‘ਹੋਣਾ ਮਸਤ ਤੇ ਰਹਿਣਾ ਹੁਸ਼ਿਆਰ ਚਾਹੀਦਾ’ ਕਿਤੇ ਅਜਿਹਾ ਨਾ ਹੋਵੇ ਕਿ ਇਨਸਾਨੀਅਤ ਦੀ ਹੋੜ ’ਚ ਕੋਈ ਤੁਹਾਡਾ ਨਜਾਇਜ਼ ਫਾਇਦਾ ਲੈ ਜਾਵੇ

ਆਪਣੀ ਇਮੇਜ਼ ਵਿਗੜਨ ਦੇ ਡਰ ਨਾਲ ਮਾਨਸੀ ਕਿਸੇ ਨੂੰ ਵੀ ਕਿਸੇ ਵੀ ਕੰਮ ਲਈ ਮਨ੍ਹਾ ਨਹੀਂ ਕਰਦੀ ਸੀ ਇਸ ਦਾ ਸਭ ਫਾਇਦਾ ਚੁੱਕਦੇ ਪਰ ਜਦੋਂ ਮਾਨਸੀ ਦੀ ਤਬੀਅਤ ਖਰਾਬ ਰਹਿਣ ਲੱਗੀ, ਉਸ ਨੂੰ ਆਰਾਮ ਦੀ ਲੋੜ ਸੀ, ਤਾਂ ਵੀ ਜਿਨ੍ਹਾਂ ਨੂੰ ਉਸ ਤੋਂ ਫਾਇਦਾ ਲੈਣ ਦੀ ਆਦਤ ਸੀ, ਉਹ ਉਸ ਨੂੰ ਕੰਮ ਦੱਸਦੇ ਰਹੇ ਕੁਝ ਕਹਿ ਨਾ ਸਕਣ ਕਾਰਨ ਮਾਨਸੀ ਉਦਾਸ ਜਿਹੀ ਰਹਿਣ ਲੱਗੀ ਇਸ ਨਾਲ ਪਤੀਦੇਵ ਨਾਰਾਜ਼ ਰਹਿਣ ਲੱਗੇ ‘ਤੁਹਾਡੇ ਕੋਲ ਸਭ ਲਈ ਟਾਈਮ ਹੈ ਸਿਵਾਏ ਮੇਰੇ’, ਉਹ ਮਾਨਸੀ ਨੂੰ ਤਾਹਨਾ ਮਾਰਦੇ

ਮਾਨਸੀ ਕੁਝ ਦਿਨਾਂ ਲਈ ਆਪਣੀ ਦੀਦੀ ਕੋਲ ਜੈਪੁਰ ਗਈ ਉੱਥੇ ਉਸ ਦੀ ਦੀਦੀ ‘ਪਰਸਨੈਲਿਟੀ ਗਰੂਮਿੰਗ’ ’ਤੇ ਕਲਾਸਾਂ ਲਾਉਂਦੇ ਸਨ ਉਨ੍ਹਾਂ ਦੀ ਕਲਾਸ ’ਚ ਲੈਕਚਰ ਦੇਣ ਲਈ ਇੱਕ ਵਿਦੇਸ਼ੀ ਮਹਿਲਾ ਨੂੰ ਸੱਦਿਆ ਗਿਆ ਸੀ ਮਾਨਸੀ ਨੇ ਵੀ ਲੈਕਚਰ ਅਟੈਂਡ ਕੀਤਾ ਉਨ੍ਹਾਂ ਦੇ ਲੈਕਚਰ ਦਾ ਵਿਸ਼ਾ ਸੀ ‘ਹਾਉ ਟੂ ਸੇ ਨੋ’ ਲੈਕਚਰ ਸੁਣ ਕੇ ਮਾਨਸੀ ਦੀਆਂ ਅੱਖਾਂ ਖੁੱਲ੍ਹ ਗਈਆਂ ਉਸ ਨੂੰ ਸਮਝ ਆ ਗਿਆ ਕਿ ਉਹ ਕਿੰਨੀ ਵੱਡੀ ਗਲਤੀ ਕਰ ਰਹੀ ਸੀHappy Children 1

ਸਭ ਤੋਂ ਭਲੀ ਬਣਨ ਦੀ ਇੱਛਾ ’ਚ ਉਹ ਆਪਣੇ ਜੀਵਨ ਆਪਣੀਆਂ ਖੁਸ਼ੀਆਂ ਨਾਲ ਕਿੰਨੀ ਵੱਡੀ ਬੇਇਨਸਾਫੀ ਕਰ ਰਹੀ ਸੀ ਉਸ ਨੂੰ ਆਪਣੇ ਪਤੀ ਅਭਿਨਵ ’ਤੇ ਤਰਸ ਆਇਆ ਜਿਨ੍ਹਾਂ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ’ਚ ਉਹ ਕਿੰਨੀ ਲਾਪਰਵਾਹੀ ਕਰ ਰਹੀ ਸੀ ਫਿਰ ਵੀ ਉਨ੍ਹਾਂ ਦੇ ਪਿਆਰ ’ਚ ਕਮੀ ਨਹੀਂ ਸੀ ਉਸ ਨੂੰ ਉਨ੍ਹਾਂ ਬਾਰੇ ਪਛਤਾਵਾ ਮਹਿਸੂਸ ਹੋਣ ਲੱਗਾ ਪਰ ਉਸ ਨੂੰ ਖੁਸ਼ੀ ਸੀ ਕਿ ਉਸ ਨੇ ਆਪਣਾ ਸ਼ੋਸ਼ਣ ਕਰਨ ਵਾਲਿਆਂ ਨੂੰ ਲੈਕਚਰ ਸੁਣ ਕੇ ਟੈਕਟਫੁਲੀ ਹੈਂਡਲ ਕਰਨ ਦਾ ਤਰੀਕਾ ਸਿੱਖ ਲਿਆ ਸੀ

ਹਮੇਸ਼ਾ ਹਾਂ ਕਹਿਣਾ ਮਾਰੂ ਹੈ:-

ਪੁਰਾਤਨ ਯੁੱਗ ’ਚ ਜਦੋਂ ਸੱਭਿਅਤਾ ਦਾ ਵਿਕਾਸ ਨਹੀਂ ਹੋਇਆ ਸੀ ਲੋਕ ਸਰੀਰਕ ਮਿਹਨਤ ਕਰਕੇ ਜੀਵਨ ਬਤੀਤ ਕਰਦੇ ਸਨ ਖ਼ਤਰੇ ਤੋਂ ਬਚਣ ਲਈ ਸਟਰੈੱਸ ਹਾਰਮੋਨਸ ਉਨ੍ਹਾਂ ਨੂੰ ਲੜਨ/ਭੱਜਣ ਲਈ ਪ੍ਰੇਰਿਤ ਕਰਦੇ ਸਨ ਅੱਜ ਸਟਰੈੱਸ ਹੋਣ ’ਤੇ ਅਸੀਂ ਚਿੰਤਾ ’ਚ ਘੁਲਦੇ, ਚਿੜਚਿੜਾਉਂਦੇ ਹਾਂ ਜਾਂ ਤਰ੍ਹਾਂ-ਤਰ੍ਹਾਂ ਦੇ ਸਨੈਕਸ ਲੱਭਦੇ ਹਾਂ ਟੀਵੀ ਦੇ ਅੱਗੇ ਬੈਠ ਕੇ ਰਿਲੈਕਸ ਹੋਣ ਦੀ ਕੋਸ਼ਿਸ਼ ਕਰਦੇ ਹਾਂ ਇਸ ਨਾਲ ਸਟਰੈੱਸ ਹਾਰਮੋਨਜ਼ ਨੂੰ ਨਿਕਾਸ ਨਹੀਂ ਮਿਲਦਾ ਨਤੀਜਾ ਹੁੰਦਾ ਹੈ ਬਲੱਡ ਪੈ੍ਰਸ਼ਰ ਵਧਣਾ, ਆਰਟਰੀਜ਼ ਦਾ ਸੁੰਗੜਨਾ ਅਤੇ ਦਿਲ ਦੀ ਬਿਮਾਰੀ, ਕੈਂਸਰ ਵਰਗੇ ਜਾਨਲੇਵਾ ਰੋਗ ਅਤੇ ਮਨੋਰੋਗਾਂ ਦਾ ਹਮਲਾ

Also Read:  ਭਾਗਾਂ ਭਰੀ ਆਈ ਜਨਵਰੀ, ਆਏ ਸੋਹਣੇ ਦਾਤਾਰ ਜੀ

ਕਦੇ ਆਪਣੇ-ਆਪ ਨੂੰ ਨੰਬਰ ਵਨ ਮੰਨੋ:-

ਅਜਿਹਾ ਕਰਨਾ ਸਵਾਰਥੀ ਹੋਣਾ ਬਿਲਕੁਲ ਨਹੀਂ ਸਗੋਂ ਇਹ ਆਪਣੇ-ਆਪ ਨੂੰ ਬਚਾਈ ਰੱਖਣ ਦਾ ਨੁਸਖਾ ਹੈ ਇੱਕ ਜ਼ਿੰਮੇਵਾਰ ਮਨੁੱਖ ਹੋਣ ਦੇ ਨਾਤੇ ਖੁਦ ਦੀ ਦੇਖਭਾਲ ਕਰਨਾ ਵੀ ਤੁਹਾਡਾ ਫਰਜ਼ ਹੈ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਅਤੇ ਜੌਬ ਦੀਆਂ ਪ੍ਰੇਸ਼ਾਨੀਆਂ ’ਚ ਐਨਾ ਨਾ ਡੁੱਬ ਜਾਓ ਕਿ ਖੁਦ ਨੂੰ ਭੁਲਾ ਦਿਓ ਹੋਰਾਂ ਲਈ ਤੁਸੀਂ ਉਦੋਂ ਠੀਕ ਤਰ੍ਹਾਂ ਕੁਝ ਕਰ ਸਕੋਗੇ ਜਦੋਂ ਤਨ ਮਨ ਤੋਂ ਠੀਕ ਹੋਵੋਗੇ ਇਸ ਲਈ ਬਿਨਾਂ ਪਛਾਤਾਵਾ ਮਹਿਸੂਸ ਕੀਤੇ ਆਪਣੇ ਲਈ ਵੀ ਕੁਝ ਸਮਾਂ ਜ਼ਰੂਰ ਕੱਢੋ

ਨਾ ਕਹਿਣ ਦੀ ਪ੍ਰੈਕਟਿਸ ਕਰੋ:-

ਕਦੇ ਨਾ ਕਹਿਣਾ ਵੀ ਆਦਤ ’ਚ ਸ਼ੁਮਾਰ ਕਰ ਲਓ ਕਈ ਵਾਰ ਹੁੰਦਾ ਇਹ ਹੈ ਕਿ ਤੁਸੀਂ ਹਮੇਸ਼ਾ ਓਬਲਾਈਜ਼ ਕਰਨ ਅਤੇ ਹਾਂ ਕਹਿੰਦੇ ਰਹਿਣ ਲਈ ਹੀ ਆਪਣੇ-ਆਪ ਨੂੰ ਕੰਡੀਸ਼ਨ ਕਰ ਲੈਂਦੇ ਹੋ ਫਿਰ ਉਸ ਸਿੰਡ੍ਰੋਮ ’ਚੋਂ ਨਿੱਕਲ ਨਹੀਂ ਸਕਦੇ ਇਹੀ ਗਲਤੀ ਤੁਹਾਡੇ ਜੀਵਨ ਦਾ ਸਰਾਪ ਬਣ ਕੇ ਤੁਹਾਡੀਆਂ ਖੁਸ਼ੀਆਂ ਨੂੰ ਖ਼ਤਮ ਕਰ ਜਾਂਦੀ ਹੈ ਅਤੇ ਜੀਵਨ ਰਸ ਸੋਖ ਲੈਂਦੀ ਹੈ

ਅਗਲੀ ਵਾਰ ਜਦੋਂ ਤੁਹਾਨੂੰ ਕੁਝ ਕਰਨ ਨੂੰ ਕਿਹਾ ਜਾਵੇ ਅਤੇ ਤੁਸੀਂ ਤੈਅ ਨਾ ਕਰ ਸਕੋ ਕਿ ਤੁਸੀਂ ਉਸ ਨੂੰ ਕਰਨਾ ਚਾਹੁੰਦੇ ਹੋ ਜਾਂ ਨਹੀਂ ਤੁਸੀਂ ਇਹ ਕਹਿ ਕੇ ਕਿ ਤੁਸੀਂ ਬਾਅਦ ’ਚ ਇਹ ਦੱਸੋਗੇ, ਸਮਾਂ ਲੈ ਲਓ ਇਸ ਸਮੇਂ ’ਚ ਤੁਸੀਂ ਤੈਅ ਕਰੋ ਕਿ ਤੁਸੀਂ ਉਹ ਕੰਮ ਕਰਨਾ ਚਾਹੁੰਦੇ ਹੋ ਜਾਂ ਨਹੀਂ ਜਾਂ ਤੁਹਾਡੇ ਕੋਲ ਇਸ ਲਈ ਲੋੜੀਂਦਾ ਸਮਾਂ ਵੀ ਹੋਵੇਗਾ ਜਾਂ ਨਹੀਂ ਉਦੋਂ ਤੁਸੀਂ ਹਾਂ ਜਾਂ ਨਾ ਦਾ ਫੈਸਲਾ ਕਰੋ

ਕਹਿਣ ਦਾ ਮਤਲਬ ਇਹ ਹੈ ਕਿ ਹਰ ਵਾਰ ਹਾਂ ਕਹਿਣਾ ਸਹੀ ਨਹੀਂ ਹੁੰਦਾ ਹੈ, ਇਸ ਲਈ ਨਾ ਕਹਿਣਾ ਵੀ ਆਪਣੀ ਜੀਵਨਸ਼ੈਲੀ ’ਚ ਸ਼ਾਮਲ ਕਰੋ ਸਿਰਫ ਅਜਿਹਾ ਸੋਚ ਕੇ ਕਿ ਮੈਂ ਇਨ੍ਹਾਂ ਦਾ ਕੰਮ ਨਹੀਂ ਕਰਾਂਗਾ/ਕਰਾਂਗੀ, ਤਾਂ ਇਨ੍ਹਾਂ ਨੂੰ ਬੁਰਾ ਲੱਗ ਜਾਵੇਗਾ ਜਾਂ ਇਹ ਮੈਨੂੰ ਤਵੱਜੋ ਨਹੀਂ ਦੇਣਗੇ ਆਪਣੇ ਉੱਪਰ ਵਾਧੂ ਕੰਮ ਦਾ ਬੋਝ ਨਾ ਲੱਦੋ ਨਹੀਂ ਤਾਂ ਪ੍ਰੇਸ਼ਾਨ ਰਹਿਣ ਲੱਗੋਗੇ, ਜੋ ਕਿ ਟੈਨਸ਼ਨ ਦਾ ਮੁੱਖ ਕਾਰਨ ਬਣ ਜਾਂਦਾ ਹੈ ਇਸ ਲਈ ਨਾ ਕਹਿਣਾ ਸਿੱਖੋ ਅਤੇ ਹਮੇਸ਼ਾ ਖੁਸ਼ ਰਹੋ -ਊਸ਼ਾ ਜੈਨ

Also Read:  Partnership In Business: ਬਿਜ਼ਨਸ ’ਚ ਪਾਰਟਨਰਸ਼ਿਪ ਜ਼ਿੰਮੇਵਾਰੀਆਂ ਨੂੰ ਬਰਾਬਰ ਵੰਡੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ