Avtar Diwas ਪਵਿੱਤਰ ਭੰਡਾਰੇ ’ਤੇ ਵਰਸੀਆਂ ਰਹਿਮਤਾਂ
ਦੇਸ਼ ਭਰ ’ਚ 15 ਅਗਸਤ ਦਾ ਦਿਨ ਧੂਮਧਾਮ ਨਾਲ ਮਨਾਇਆ ਗਿਆ ਹਰ ਦੇਸ਼ਵਾਸੀ ਲਈ ਇਹ ਬੜੇ ਮਾਣ ਦਾ ਦਿਨ ਹੈ ਇਸ ਦਿਨ ਦਾ ਜੋੋਸ਼, ਉਤਸ਼ਾਹ ਹਰ ਕਿਸੇ ਨੂੰ ਖੁਸ਼ੀ ਨਾਲ ਭਰ ਦਿੰਦਾ ਹੈ ਦੂਜੇ ਪਾਸੇ ਡੇਰਾ ਸੱਚਾ ਸੌਦਾ ਨਾਲ ਜੁੜੇ ਲੱਖਾਂ ਸ਼ਰਧਾਲੂਆਂ ਨੇ ਇਸ ਦਿਹਾੜੇ ਨੂੰ ਬੜੀਆਂ ਖੁਸ਼ੀਆਂ ਨਾਲ ਮਨਾਇਆ
ਉਨ੍ਹਾਂ ਨੇ ਆਜ਼ਾਦੀ ਦਿਹਾੜੇ ਦੇ ਨਾਲ ਆਪਣੇ ਸਤਿਗੁਰੂ ਪਿਆਰੇ ਮੁਰਸ਼ਿਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਵਤਾਰ ਦਿਹਾੜੇ ਦੀਆਂ ਅਪਾਰ ਖੁਸ਼ੀਆਂ ਮਨਾਈਆਂ ਇਸ ਮੌਕੇ ਡੇਰਾ ਸੱਚਾ ਸੌਦਾ ’ਚ ਵਿਸ਼ਾਲ ਰੂਹਾਨੀ ਐੱਮਐੱਸਜੀ ਭੰਡਾਰਾ ਮਨਾਇਆ ਗਿਆ ਜਿਸ ਵਿੱਚ ਦੇਸ਼-ਵਿਦੇਸ਼ਾਂ ਤੋਂ ਕਰੋੜਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕਰਕੇ ਅਲੌਕਿਕ ਪਿਆਰ ਦਾ ਨਿੱਘ ਮਾਣਿਆ
ਪੂਰਾ ਸਤਿਸੰਗ ਪੰਡਾਲ ਖਚਾਖਚ ਭਰਿਆ ਹੋਇਆ ਸੀ ਸਾਧ-ਸੰਗਤ ਆਪਣੇ-ਆਪਣੇ ਤੌਰ-ਤਰੀਕਿਆਂ ਨਾਲ ਸੱਜ-ਧੱਜ ਕੇ ਆ ਰਹੀ ਸੀ ਜੋ ਰੰਗ-ਬਿਰੰਗੀ ਫੁਲਵਾੜੀ ਦਾ ਨਜ਼ਾਰਾ ਪੇਸ਼ ਕਰ ਰਹੀ ਸੀ ਸਭ ਆਪਣੇ-ਆਪਣੇ ਢੰਗ ਨਾਲ ਵੱਖ-ਵੱਖ ਸੱਭਿਆਚਾਰਾਂ ਨੂੰ ਦਰਸਾ ਰਹੇ ਸਨ ਜਿਸ ਨਾਲ ਅਨੇਕਤਾ ਵਿੱਚ ਏਕਤਾ ਦੀ ਝਲਕ ਨਜ਼ਰ ਆ ਰਹੀ ਸੀ ਸੁੰਦਰ-ਸੁੰਦਰ ਪਹਿਰਾਵਿਆਂ ’ਚ ਸਜੇ ਹੋਏ ਸ਼ਰਧਾਲੂ ਰੂਹਾਨੀ ਖੁਸ਼ੀਆਂ ਨਾਲ ਸਰਾਬੋਰ ਹੋ ਰਹੇ ਸਨ ਢੋਲ ਦੇ ਡੱਗੇ ’ਤੇ ਨੱਚਦੇ ਹੋਏ ਹਰ ਕੋਈ ਮਸਤੀ ’ਚ ਲੀਨ ਸੀ
ਮਸਤਾਂ ਦੀਆਂ ਇਹ ਟੋਲੀਆਂ ਸਭ ਨੂੰ ਮਸਤ ਬਣਾ ਰਹੀਆਂ ਸਨ ਸਭ ਦਾ ਆਪਣਾ-ਆਪਣਾ ਅੰਦਾਜ਼, ਆਪਣਾ-ਆਪਣਾ ਭਾਵ ਰੂਹਾਨੀਅਤ ’ਚ ਚਮਕ ਰਿਹਾ ਸੀ ਪੂਰਾ ਸਤਿਸੰਗ ਪੰਡਾਲ ਅਦਭੁੱਤ ਨਜ਼ਾਰਾ ਪੇਸ਼ ਕਰ ਰਿਹਾ ਸੀ ਰੂਹਾਨੀ ਸੁਰਾਂ ਨਾਲ ਸਜੀ ਹੋਈ ਸ਼ਬਦਵਾਣੀ ਵਾਤਾਵਰਨ ’ਚ ਮਿਠਾਸ ਘੋਲ ਰਹੀ ਸੀ ਇਸ ਪਵਿੱਤਰ ਭੰਡਾਰੇ ਦਾ ਸਿੱਧਾ ਲਾਈਵ ਪ੍ਰਸਾਰਨ ਵੀ ਕਰੋੜਾਂ ਸ਼ਰਧਾਲੂਆਂ ਨੂੰ ਭੰਡਾਰੇ ਦੀਆਂ ਅਨਮੋਲ ਖੁਸ਼ੀਆਂ ਨਾਲ ਸਰਾਬੋਰ ਕਰ ਰਿਹਾ ਸੀ ਦੇਸ਼-ਦੁਨੀਆਂ ਦੇ ਕੋਨੇ-ਕੋਨੇ ’ਚ ਬੈਠੇ ਸ਼ਰਧਾਲੂ ਇਸ ਦਾ ਲਾਹਾ ਲੈ ਰਹੇ ਸਨ
ਪੂਜਨੀਕ ਗੁਰੂ ਜੀ ਦੇ ਰੂਹਾਨੀ ਅਮ੍ਰਿਤਮਈ ਬਚਨਾਂ ਨੂੰ ਸਰਵਣ ਕਰਕੇ ਹਰ ਕੋਈ ਮੰਤਰਮੁਗਧ ਹੋ ਗਿਆ ਸਭ ਤੋਂ ਪਹਿਲਾਂ ਪੂਜਨੀਕ ਗੁਰੂ ਜੀ ਨੇ ਇਸ ਮੌਕੇ ’ਤੇ ਦੇਸ਼ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡੇ ਸੂਰਬੀਰ, ਯੋਧੇ, ਆਜ਼ਾਦੀ ਘੁਲਾਟੀਏ ਜਿਨ੍ਹਾਂ ਨੇ ਆਪਣੇ ਬਲਿਦਾਨ ਦਿੱਤੇ ਅਤੇ ਦੇਸ਼ ਨੂੰ ਅਜ਼ਾਦ ਕਰਵਾਉਣ ’ਚ ਆਪਣੀ ਕੁਰਬਾਨੀ ਦਿੱਤੀ ਉਨ੍ਹਾਂ ਸਾਰਿਆਂ ਨੂੰ ਅਸੀਂ ਸੈਲਿਊਟ ਕਰਦੇ ਹਾਂ ਅਜਿਹੇ ਮਹਾਨ ਯੋਧਿਆਂ ਦੀਆਂ ਆਤਮਾਵਾਂ ਦਾ ਬੇਪਰਵਾਹ ਸ਼ਾਹ ਸਤਿਨਾਮ ਜੀ ਦਾਤਾ ਭਲਾ ਕਰਨੇ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ, ਭਵਿੱਖ ’ਚ ਹੋਰ ਜ਼ਿਆਦਾ ਤਰੱਕੀ ਕਰੇ ਅਤੇ ਸਾਰੇ ਸੁਖੀ ਰਹਿਣ
ਇਸ ਪਵਿੱਤਰ ਮੌਕੇ ’ਤੇ ਇੱਕ ਸੁੰਦਰ ਡਾਕਿਊਮੈਂਟਰੀ ਦਿਖਾਈ ਗਈ ਜੋ ਸਭ ਦੇ ਦਿਲਾਂ ’ਤੇ ਛਾ ਗਈ ਆਈ ਹੋਈ ਸਾਧ-ਸੰਗਤ ਲਈ ਹਰ ਪ੍ਰਬੰਧ ਕਾਬਿਲੇ-ਤਾਰੀਫ ਸੀ ਟ੍ਰੈਫਿਕ ਪ੍ਰਬੰਧਾਂ ਨੂੰ ਟ੍ਰੈਫਿਕ ਸੰਮਤੀ ਨੇ ਬਾਖੂਬੀ ਸੰਭਾਲਦੇ ਹੋਏ ਆਵਾਜਾਈ ਨੂੰ ਪੂਰਾ ਸੁਚਾਰੂ ਬਣਾਈ ਰੱਖਿਆ ਲੰਮੀਆਂ-ਲੰਮੀਆਂ ਲਾਈਨਾਂ ’ਚ ਚੱਲਦੇ ਹੋਏ ਵਾਹਨਾਂ ਦੇ ਕਾਫਲੇ ਸੋਹਣੀ ਅਤੇ ਸੁੰਦਰ ਝਲਕ ਪੇਸ਼ ਕਰ ਰਹੇ ਸਨ
ਲੰਗਰ-ਭੋਜਨ ਦੀ ਵਿਵਸਥਾ ਨੇ ਵੀ ਸਭ ਦਾ ਮਨ ਮੋਹ ਲਿਆ ਲੱਖਾਂ ਦੀ ਗਿਣਤੀ ’ਚ ਆਈ ਹੋਈ ਸਾਧ-ਸੰਗਤ ਨੂੰ ਕੁੁਝ ਹੀ ਮਿੰਟਾਂ ’ਚ ਲੰਗਰ ਛਕਾ ਦਿੱਤਾ ਗਿਆ ਅਤੇ ਬੂੰਦੀ ਦਾ ਪ੍ਰਸ਼ਾਦ ਵੰਡਿਆ ਗਿਆ ਜੋ ਆਪਣੇ-ਆਪ ’ਚ ਇੱਕ ਮਿਸਾਲ ਹੈ ਪੂਜਨੀਕ ਗੁਰੂ ਜੀ ਦੇ ਇਸ 59ਵੇਂ ਪਵਿੱਤਰ ਅਵਤਾਰ ਦਿਹਾੜੇ ’ਤੇ ਸਮਾਜ ਭਲਾਈ ਦੇ ਕਾਰਜਾਂ ਦਾ ਉਦਾਹਰਨ ਪੇਸ਼ ਕੀਤਾ ਗਿਆ
ਇਸ ਮੌਕੇ ਜ਼ਰੂਰਤਮੰਦ 59 ਬੱਚਿਆਂ ਨੂੰ ਕੱਪੜੇ ਅਤੇ ਹੋਰ ਸਮੱਗਰੀ ਦੇ ਕੇ ਖੁਸ਼ੀਆਂ ਵੰਡੀਆਂ ਗਈਆਂ ਇਸ ਸੌਗਾਤ ਨੂੰ ਪਾ ਕੇ ਬੱਚਿਆਂ ਦੇ ਚਿਹਰੇ ਮੁਸਕਰਾਹਟ ਨਾਲ ਖਿੜ ਉੱਠੇ ਪਵਿੱਤਰ ਭੰਡਾਰੇ ’ਤੇ ਆਈ ਹੋਈ ਸਾਧ-ਸੰਗਤ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ ਆਪਣੇ ਸਤਿਗੁਰੂ ਪਿਆਰੇ ਦੀਆਂ ਰਹਿਮਤਾਂ ਦਾ ਗੁਨਗਾਣ ਕਰਦਾ ਹੋਇਆ ਹਰ ਕੋਈ ਨਿਹਾਲ ਹੋ ਗਿਆ





























































