Internet Words

ਸ਼ਬਦਾਂ ਦਾ ਬੋਝ, ਅੰਤਰ ਹਿਰਦੇ ਦੀ ਹਲਚਲ

ਕਾਲਜ ਤੋਂ ਘਰ ਆਉਂਦੇ ਹੋਏ ਦਿਲ ’ਚ ਅੱਜ ਇੱਕ ਅਜੀਬ ਜਿਹਾ ਸਕੂਨ ਸੀ, ਮੰਨੋ ਮੈਂ ਕੋਈ ਜੰਗ ਜਿੱਤ ਲਈ ਹੋਵੇ ਜਾਂ ਖੁਦ ਨੂੰ ਸਾਬਤ ਕਰ ਦਿੱਤਾ ਹੋਵੇ ਅੰਦਰ ਵਿਚਾਰਾਂ ਦਾ ਤੂਫਾਨ ਸੀ, ਪਰ ਚਿਹਰੇ ’ਤੇ ਹਲਕੀ ਜਿਹੀ ਮੁਸਕਾਨ ਐਵੇਂ ਟਿਕੀ ਸੀ ਜਿਵੇਂ ਕਿਸੇ ਨੇ ਮਨ ’ਤੇ ਮੱਲ੍ਹਮ ਲਾ ਦਿੱਤੀ ਹੋਵੇ ਸਕੂਟੀ ਦਾ ਸਟੈਂਡ ਲਾ ਕੇ ਜਿਵੇਂ ਹੀ ਮੈਂ ਘਰ ’ਚ ਅੰਦਰ ਗਈ, ਤਾਂ ਦੇਖਿਆ ਕਿ ਮਾਮਾ ਜੀ ਦਾ ਪੂਰਾ ਪਰਿਵਾਰ ਆਇਆ ਹੋਇਆ ਹੈ ਉਨ੍ਹਾਂ ਨੂੰ ਮਿਲਣ-ਗਿਲਣ ਤੋਂ ਬਾਅਦ ਮੈਂ ਮੰਮੀ ਨਾਲ ਰਸੋਈ ’ਚ ਹੱਥ ਵਟਾਉਣ ਲੱਗੀ ਮੇਰੇ ਹੱਥ ਤਾਂ ਕੰਮ ਕਰ ਰਹੇ ਸਨ, ਪਰ ਮਨ ਆਪਣੀ ਹੀ ਧੁਨ ’ਚ ਘੁੰਮ ਰਿਹਾ ਸੀ ਭਲੇ ਹੀ ਉਸ ਦੀ ਤੀਬਰਤਾ ਕੁਝ ਘੱਟ ਹੋ ਗਈ ਸੀ, ਪਰ ਇੱਕ ਬੇਚੈਨੀ, ਇੱਕ ਅਣਕਹਿਆ ਜਿਹਾ ਅਪਰਾਧ-ਬੋਧ ਅੰਦਰ ਵਾਰ-ਵਾਰ ਸਵਾਲ ਕਰਦੇ ਹੋਏ ਚੁਭ ਰਿਹਾ ਸੀ, ‘‘ਕਿਉਂ ਕਿਹਾ ਮੈਂ? ਕੀ ਲੋੜ ਸੀ ਐਨਾ ਸਭ ਬੋਲਣ ਦੀ?’’

ਸਤਿਗੁਰੂ ਦੀ ਮਿਹਰ ਅਤੇ ਮੰਮੀ ਦੀ ਪ੍ਰੇਰਨਾ ਨਾਲ ਮੈਂ ਨਾਮ-ਸ਼ਬਦ  ਲਿਆ ਹੋਇਆ ਅਤੇ ਹਰ ਮਹੀਨੇ ਸਤਿਸੰਗ ’ਚ ਜਾਣਾ ਵੀ ਹੋ ਜਾਂਦਾ ਸੀ ਉਸ ਦਿਨ ਆਦਤ-ਵੱਸ ਜਿਵੇਂ ਹੀ ਮੰਮੀ ਨੇ ਰਸੋਈ ’ਚ ਕੰਮ ਕਰਦੇ ਹੋਏ ਸਤਿਸੰਗ ਚਲਾਇਆ, ਤਾਂ ਅਚਾਨਕ ਪੂਜਨੀਕ ਹਜ਼ੂਰ ਪਿਤਾ ਜੀ ਦੀ ਆਵਾਜ਼ ਗੂੰਜੀ, ‘‘ਕਿਉਂ ਕਰਦੇ ਹੋ ਚੁਗਲੀ? ਕਿਉਂ ਕਰਦੇ ਹੋ ਨਿੰਦਿਆ? ਕੀ ਮਿਲਦਾ ਹੈ ਇਸ ਨਾਲ? ਕੀ ਹਾਸਲ ਹੋ ਜਾਂਦਾ ਹੈ ਦੂਜਿਆਂ ਨੂੰ ਗਲਤ ਸਾਬਤ ਕਰਕੇ?’’

ਇੱਦਾਂ ਲੱਗਾ ਜਿਵੇਂ ਕਿਸੇ ਨੇ ਮੇਰੇ ਸੀਨੇ ’ਤੇ ਰੱਖੀ ਹੋਈ ਅਦ੍ਰਿਸ਼ ਪੱਥਰ ਦੀ ਸਿਲ਼ ਨੂੰ ਇੱਕ ਝਟਕੇ ਨਾਲ ਚੁੱਕ ਦਿੱਤਾ ਹੋਵੇ ਉਨ੍ਹਾਂ ਸ਼ਬਦਾਂ ਨੇ ਮੈਨੂੰ ਅੰਦਰ ਤੱਕ ਹਿਲਾ ਦਿੱਤਾ ਜਿਵੇਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਸਿੱਧਾ ਮੇਰੇ ਮਨ ’ਤੇ ਉਂਗਲੀ ਰੱਖ ਦਿੱਤੀ ਹੋਵੇ ਅਤੇ ਕਿਹਾ ਹੋਵੇ, ‘‘ਇਹ ਬੇਚੈਨੀ, ਇਹ ਅਪਰਾਧ-ਬੋਝ ਸਭ ਉਸੇ ਚੁਗਲੀ ਦੀ ਵਜ੍ਹਾ ਨਾਲ ਹੈ’’ ਸਾਡੇ ’ਚੋਂ ਜ਼ਿਆਦਾਤਰ ਨੂੰ ਉਸ ਸਮੇਂ ਚੁਗਲੀ ਬਿਲਕੁਲ ਸਹੀ ਲੱਗਦੀ ਹੈ ਜਦੋਂ ਕੋਈ ਵਿਅਕਤੀ ਈਰਖਾ ’ਚ ਤੁਹਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹੋਵੇ ਜਾਂ ਜਦੋਂ ਕਿਸੇ ਦੀ ਕਹੀ ਗੱਲ ਦਿਲ ’ਤੇ ਸੱਟ ਮਾਰ ਜਾਂਦੀ ਹੈ ਗੁੱਸੇ ਦੇ ਉਸ ਤੂਫਾਨੀ ਉਬਾਲ ਨੂੰ ਸਾਹਮਣੇ ਵਾਲੇ ਦੇ ਸਾਹਮਣੇ ਪ੍ਰਗਟ ਕਰਨ ਦੀ ਹਿੰਮਤ ਨਹੀਂ ਹੁੰਦੀ।

ਤਾਂ ਮਨ ਕਿਸੇ ਤੀਜੇ ਦੇ ਸਾਹਮਣੇ ਚੁਗਲੀ ਜਾਂ ਬੁਰਾਈ ਦੇ ਰੂਪ ’ਚ ਆਪਣੀ ਭੜਾਸ ਕੱਢ ਦਿੰਦਾ ਹੈ ਉਸ ਪਲ ਏਦਾਂ ਲੱਗਦਾ ਹੈ ਜਿਵੇੇਂ ਸਿਰ ਤੋਂ ਕੋਈ ਬੋਝ ਹੌਲਾ ਹੋ ਗਿਆ ਹੋਵੇ ਅਸੀਂ ਖੁਦ ਨੂੰ ਸਹੀ ਸਾਬਤ ਕਰਦੇ ਹੋਏ ਤਰਕਾਂ ਦੀ ਇੱਕ ਲੜੀ ਬੰਨ੍ਹਦੇ ਜਾਂਦੇ ਹਾਂ ਅਤੇ ਸਾਹਮਣੇ ਵਾਲੇ ਦੇ ਔਗੁਣਾਂ ਦਾ ਪਿਟਾਰਾ ਖੋਲ੍ਹ ਦਿੰਦੇ ਹਾਂ ਅਜਿਹੀਆਂ ਗੱਲਾਂ ਬੋਲਣ ਤੋਂ ਵੀ ਪਰਹੇਜ਼ ਨਹੀਂ ਕਰਦੇ ਜੋ ਉਸ ਦੀ ਇਮੇਜ਼ ਨੂੰ ਨਾ ਸਿਰਫ ਖਰਾਬ ਕਰਦੀਆਂ ਹਨ, ਸਗੋਂ ਸ਼ੱਕ ਦੇ ਦਾਇਰੇ ’ਚ ਲੈ ਆਉਂਦੀਆਂ ਹਨ ਇਹ ਭਾਵੇਂ ਮੇਰੇ ਵਾਂਗ ਕਿਸੇ ਗਰੁੱਪ ’ਚ ਬੈਠ ਕੇ ਕੀਤਾ ਹੋਵੇ ਜਾਂ ਕਿਸੇ ਦੇ ਕੰਨ ’ਚ ਬੋਲ ਕੇ ਇੱਕ ਵਾਰ ਤਾਂ ਲੱਗਦਾ ਹੈ ਕਿ ਦੁਨੀਆਂ ਜਿੱਤ ਲਈ, ਪਰ ਬਾਅਦ ’ਚ ਹੋਲੀ-ਹੋਲੀ ਉਹੀ ਕਹੀਆਂ ਗੱਲਾਂ ਬੋਝ ਬਣ ਜਾਂਦੀਆਂ ਹਨ।

Also Read:  ...ਸਾਡੇ ਭਰਮ ਮੁਕਾ ਦਿੱਤੇ ਪੂਜਨੀਕ ਪਰਮ ਪਿਤਾ ਜੀ ਦੇ ਪਰ-ਉਪਕਾਰਾਂ ਦੀ ਗਿਣਤੀ ਨਹੀਂ ਹੋ ਸਕਦੀ -ਸੰਪਾਦਕੀ

ਰੂਹਾਨੀਅਤ ਦੀ ਡੂੰਘਾਈ ਤਾਂ ਮਾਪੀ ਨਹੀਂ ਜਾ ਸਕਦੀ, ਪਰ ਹਰ ਇਨਸਾਨ ਦਾ ਆਪਣਾ-ਆਪਣਾ ਅਹਿਸਾਸ ਹੁੰਦਾ ਹੈ ਅਤੇ ਮੈਂ ਇਹ ਮਹਿਸੂਸ ਕੀਤਾ ਹੈ ਕਿ ਸੱਚਾ ਸਤਿਗੁਰੂ ਆਪਣੇ ਮੁਰੀਦ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਅੰਦਰੋਂ ਵਾਰ-ਵਾਰ ਇੱਕ ਤਾਰ ਹਿਲਾਉਂਦਾ ਰਹਿੰਦਾ ਹੈ ਦਿਲ ’ਚ ਵਾਰ-ਵਾਰ ਇਹ ਖਿਆਲ ਉੱਠ ਰਿਹਾ ਸੀ ਕਿ ਇਨਸਾਨ ਦਾ ਸਿਮਰਨ ਅਤੇ ਸੇਵਾ ਐਨਾ ਹੋਣਾ ਚਾਹੀਦਾ ਹੈ ਕਿ ਕਿਸੇ ਦੀ ਗਲਤ ਗੱਲ ਜਾਂ ਵਿਅੰਗ ਦਾ ਦਿਲੋ-ਦਿਮਾਗ ’ਤੇ ਕੋਈ ਅਸਰ ਹੀ ਨਾ ਪਵੇ ਪਰ ਮਨ ਇਹ ਵੀ ਚਾਹੁੰਦਾ ਸੀ ਕਿ ਕੁਝ ਆਸਾਨ ਤਰੀਕੇ ਵੀ ਹੋਣ

ਇੰਟਰਨੈੱਟ ਖੋਲ੍ਹ ਕੇ ਮੈਂ ਭਾਲ ਸ਼ੁਰੂ ਕੀਤੀ ਅਤੇ ਮੈਨੂੰ ਤਿੰਨ ਤਰ੍ਹਾਂ ਦੇ ਰਿਸਰਚ ਮਿਲੇ-

Bushman Reserch:

ਜਿਸ ’ਚ ਪਾਇਆ ਗਿਆ ਕਿ ਗੁੱਸਾ ਬਾਹਰ ਕੱਢਣ (ਥਯਗ਼ੁੜਗ਼ਲ) ਨਾਲ ਰਾਹਤ ਤਾਂ ਮਿਲਦੀ ਹੈ ਪਰ ਵਿਹਾਰ ’ਚ ਹਮਲਾਵਰਤਾ ਵਧਦੀ ਹੈ।

Catharsis Studies:

ਜਿਸ ’ਚ ਦੱਸਿਆ ਕਿ ਚੁਗਲੀ ਜਾਂ ਭੜਾਸ ਕੱਢਣਾ ਸਿਰਫ ਥੋੜ੍ਹੀ ਦੇਰ ਲਈ ਮਨ ਹੌਲਾ ਕਰਦਾ ਹੈ ਪਰ ਲੰਮੇ ਸਮੇਂ ’ਚ ਤਣਾਅ ਵਧਦਾ ਹੈ।

Behavioral Therapy Findings:

ਜਿਸ ਵਿੱਚ ਸਾਫ ਕਿਹਾ ਗਿਆ ਕਿ ਵਾਰ-ਵਾਰ ਸ਼ਿਕਾਇਤਾਂ ਬੋਲਣ ਨਾਲ ਦਿਮਾਗ ਉਸੇ ਪੈਟਰਨ ਨੂੰ ਸਿੱਖ ਲੈਂਦਾ ਹੈ ਅਤੇ ਮਨ ਨਕਾਰਾਤਮਕਤਾ ’ਚ ਫਸਿਆ ਰਹਿੰਦਾ ਹੈ ਇਸ ਲਈ ਕਦੇ ਲੰਮੇ ਸਾਹ ਲੈ ਕੇ ਖੁਦ ਨੂੰ ਸ਼ਾਂਤ ਕਰੋ, ਕਦੇ ਇਕੱਲੇ ’ਚ ਚੀਕ ਕੇ ਮਨ ਦੀ ਭਾਫ ਕੱਢ ਲਓ, ਕਦੇ ਮਨ ਦੀ ਕੜਵਾਹਟ ਕਾਗਜ਼ ’ਤੇ ਲਿਖ ਕੇ ਉਸਨੂੰ ਪਾੜ ਦਿਓ ਅਤੇ ਕਦੇ ਟਹਿਲਦੇ ਹੋਏ ਖੁਦ ਨੂੰ ਇਹ ਪੁੱਛ ਲਓ ਕਿ ਕੀ ਇਹ ਗੱਲ ਸੱਚ ’ਚ ਐਨੀ ਵੱਡੀ ਸੀ? ਤੀਜੇ ਰਿਸਰਚ ਤੱਕ ਆਉਂਦੇ-ਆਉਦੇ ਇੱਕ ਗੱਲ ਸਪੱਸ਼ਟ ਸੀ ਕਿ ਇਹ ਸਭ ਤਰੀਕੇ ਅਸਥਾਈ ਰਾਹਤ ਦਿੰਦੇ ਹਨ, ਪਰ ਮਨ ਨੂੰ ਸਥਾਈ ਰੂਪ ਨਾਲ ਸੰਤੁਲਿਤ ਕਰਨ ਦਾ ਅਸਲੀ ਤਰੀਕਾ ਕੋਈ ਹੋਰ ਹੀ ਹੈ ਵਿਗਿਆਨਕ ਅਧਿਐਨਾਂ ’ਚ ਇਹ ਗੱਲ ਵਾਰ-ਵਾਰ ਸਾਹਮਣੇ ਆਈ ਕਿ ਧਿਆਨ (Meditation) ਦਾ ਅਸਰ ਕਿਸੇ ਵੀ ਭਾਵਨਾਤਮਕ ਕੰਟਰੋਲ ਤਕਨੀਕ ਨਾਲੋਂ ਕਿਤੇ ਜ਼ਿਆਦਾ ਡੂੰਘਾ ਅਤੇ ਸਥਾਈ ਹੁੰਦਾ ਹੈ।

ਹਾਰਵਰਡ ਯੂਨੀਵਰਸਿਟੀ ਦੀ ਮਾਇੰਡਫੁਲਨੈੱਸ ਬੇਸਡ ਸਟਰੈੱਸ ਰਿਡਕਸ਼ਨ ਰਿਸਰਚ ’ਚ ਪਾਇਆ ਗਿਆ ਕਿ ਨਿਯਮਤ ਧਿਆਨ ਕਰਨ ਨਾਲ ਐਮਿਗਡਾਲਾ (ਦਿਮਾਗ ’ਚ ਜਿੱਥੇ ਗੁੱਸਾ ਪੈਦਾ ਹੁੰਦਾ ਹੈ) ਦੀ ਸਰਗਰਮੀ ਘੱਟ ਹੁੰਦੀ ਹੈ ਅਤੇ ਫੈਸਲਾ ਲੈਣ ਵਾਲਾ ਪ੍ਰੀਫਰੰਟਲ ਕਾਰਟੇਕਸ ਮਜ਼ਬੂਤ ਹੁੰਦਾ ਹੈ, ਜਿਸ ਨਾਲ ਪ੍ਰਤੀਕਿਰਿਆ ਦੇਣ ਦੀ ਆਦਤ ਘਟਦੀ ਹੈ।

ਸਟੈਨਫੋਰਡ ਯੂਨੀਵਰਸਿਟੀ ਦੇ ਕਪੈਸ਼ਨ ਐਂਡ ਅਲਟਰੂਇਜ਼ਮ ਰਿਸਰਚ ਸੈਂਟਰ ਦੀ ਰਿਪੋਰਟ ’ਚ ਦੱਸਿਆ ਗਿਆ ਕਿ ਧਿਆਨ ਕਰਨ ਵਾਲੇ ਲੋਕ ਦੂਜਿਆਂ ਦੇ ਵਿਹਾਰ ਨੂੰ ਘੱਟ ਨਿੱਜੀ ਰੂਪ ਨਾਲ ਲੈਂਦੇ ਹਨ, ਜਿਸ ਨਾਲ ਚੁਗਲੀ, ਗੁੱਸਾ, ਤੁਲਨਾ ਅਤੇ ਮਾਨਸਿਕ ਦਵੰਧ ਖੁਦ ਘੱਟ ਹੋਣ ਲੱਗਦੇ ਹਨ।

Also Read:  Chakravyuh Break Policy: ਸਿਰਫ 7 ਜਣੇ ਹੀ ਜਾਣਦੇ ਸਨ ਚੱਕਰਵਿਊ ਤੋੜਨ ਦੀ ਨੀਤੀ

ਯੂਨੀਵਰਸਿਟੀ ਆਫ ਵਿਸਕਾਨਸਿਨ ਦੀ ਨਿਓਰੋਸਾਇੰਸ ਰਿਪੋਰਟ ’ਚ ਇਹ ਵੀ ਪਾਇਆ ਗਿਆ ਕਿ ਧਿਆਨ ਤੋਂ ਕੁਝ ਹਫਤਿਆਂ ਬਾਅਦ ਹੀ ਦਿਮਾਗ ’ਚ ਉਹ ‘ਭਾਵਨਾਤਮਕ ਸਥਿਰਤਾ ਨੈੱਟਵਰਕ’ ਮਜ਼ਬੂਤ ਹੋ ਜਾਂਦਾ ਹੈ, ਜਿਸ ਨਾਲ ਮਨ ਛੋਟੀਆਂ-ਛੋਟੀਆਂ ਗੱਲਾਂ ਦੀ ਪਕੜ ਤੋਂ ਬਾਹਰ ਆਉਣ ਲੱਗਦਾ ਹੈ ਇਨ੍ਹਾਂ ਰਿਸਰਚਾਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਸਰੀਰ ਦੇ ਸਾਹ ਹੀ ਮਨ ਦਾ ਸਭ ਤੋਂ ਵੱਡਾ ਦਰਵਾਜ਼ਾ ਹਨ ਅਤੇ ਧਿਆਨ ਉਸ ਦਰਵਾਜ਼ੇ ਦੀ ਉਹ ਚਾਬੀ ਹੈ, ਜੋ ਅੰਦਰ ਦੀ ਉਥਲ-ਪੁਥਲ ਨੂੰ ਸਥਾਈ ਰੂਪ ਨਾਲ ਸ਼ਾਂਤ ਕਰ ਦਿੰਦੀ ਹੈ ਇਨ੍ਹਾਂ ਸਵਾਲਾਂ-ਜਵਾਬਾਂ ਨੂੰ ਸਮੇਟੇ ਜਦੋਂ ਮੈਂ ਸਤਿਸੰਗ ਸੁਣਨ ਪਹੁੰਚੀ, ਤਾਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਸਮਝਾਇਆ ਕਿ ਜੇਕਰ ਕਿਸੇ ’ਤੇ ਗੁੱਸਾ ਆ ਰਿਹਾ ਹੈ, ਤਾਂ ਕਿਸੇ ਹੋਰ ਕੋਲ ਜਾ ਕੇ ਗਾਉਣ ਨਾਲੋਂ ਬਿਹਤਰ ਹੈ।

ਕਿ ਤੁਸੀਂ ਬਾਥਰੂਮ ’ਚ ਜਾਓ, ਪਾਣੀ ਚਲਾਓ ਅਤੇ ਜ਼ੋਰ-ਜ਼ੋਰ ਨਾਲ ਉਹ ਸਭ ਕਹਿ ਦਿਓ ਜੋ ਮਨ ’ਚ ਭਰਿਆ ਹੈ ਪ੍ਰਾਣਾਯਾਮ ਦੇ ਨਾਲ ਸਿਮਰਨ ਕਰੋ ਖਾਲੀ ਪੇਟ ਕਰਕੇ ਸਾਹ ਰੋਕੋ ਜਿਵੇਂ-ਜਿਵੇਂ ਸਾਹ ਰੋਕਣ ਦੀ ਸ਼ਕਤੀ ਵਧਦੀ ਜਾਵੇਗੀ, ਉਵੇਂ-ਉਵੇਂ ਹੀ ਤੁਹਾਡੀ ਸਹਿਣਸ਼ੀਲਤਾ ਵੀ ਵਧਦੀ ਜਾਵੇਗੀ ਅਤੇ ਕਿਸੇ ਦੀ ਕਹੀ ਹੋਈ ਗਲਤ ਗੱਲ ਦਾ ਤੁਹਾਡੇ ’ਤੇ ਅਸਰ ਹੋਣਾ ਬੰਦ ਹੋ ਜਾਵੇਗਾ ਜਦੋਂ ਅਸੀਂ ਵਾਰ-ਵਾਰ ਦੂਜਿਆਂ ਦੀਆਂ ਕਮੀਆਂ ਨੂੰ ਦੇਖਦੇ ਹਾਂ, ਤਾਂ ਹੌਲੀ-ਹੌਲੀ ਉਨ੍ਹਾਂ ਦਾ ਅਸਰ ਸਾਡੇ ਅੰਦਰ ਉੱਤਰਨ ਲੱਗਦਾ ਹੈ ਸ਼ਿਕਾਇਤਾਂ, ਈਰਖਾ, ਤੁਲਨਾ ਇਹ ਸਭ ਮਨ ਦੀ ਮਿੱਟੀ ਨੂੰ ਜ਼ਹਿਰੀਲਾ ਕਰਨ ਲੱਗਦੇ ਹਨ ਵਾਰ-ਵਾਰ ਕਿਸੇ ਦੀ ਬੁਰਾਈ ਗਾਉਣ ਨਾਲ ਉਹੀ ਆਦਤਾਂ ਕਿਤੇ ਨਾ ਕਿਤੇ ਸਾਡੇ ਅੰਦਰ ਆਕਾਰ ਲੈਣ ਲੱਗਦੀਆਂ ਹਨ ਸੱਚ ਤਾਂ ਇਹ ਹੈ।

ਕਿ ਨਿੰਦਿਆ-ਚੁਗਲੀ ਦਾ ਸਭ ਤੋਂ ਵੱਡਾ ਨੁਕਸਾਨ ਸਾਹਮਣੇ ਵਾਲੇ ਦਾ ਨਹੀਂ, ਸਗੋਂ ਸਾਡਾ ਆਪਣਾ ਹੁੰਦਾ ਹੈ ਆਧੁਨਿਕਤਾ ਦੇ ਨਾਂਅ ’ਤੇ ਤਰਕਾਂ ਦੇ ਆਧਾਰ ’ਤੇ ਕਾਂਟ-ਛਾਂਟ ਕਰਨ ਵਾਲਾ ਮੇਰਾ ਮਨ ਵੀ ਹੁਣ ਮੰਨ ਰਿਹਾ ਸੀ ਕਿ ਰੂਹਾਨੀਅਤ ਹੀ ਸਾਇੰਸ ਦਾ ਆਧਾਰ ਹੈ ਮੈਂ ਠੰਢੇ ਸਾਹ ਲੈਂਦੇ ਹੋਏ ਇਹ ਸਭ ਆਪਣੇ ਅੰਦਰ ਸਮਾਉਣ ਦੀ ਕੋੋਸ਼ਿਸ਼ ਕੀਤੀ ਹੌਲੀ-ਹੌਲੀ ਮਹਿਸੂਸ ਹੋਇਆ ਕਿ ਮਨ ਉਦੋਂ ਹੌਲਾ ਹੁੰਦਾ ਹੈ ਜਦੋਂ ਉਹ ਦੂਜਿਆਂ ਦੀਆਂ ਕਮੀਆਂ ਤੋਂ ਹਟ ਕੇ ਆਪਣੇ ਸੁਧਾਰ ਵੱਲ ਮੁੜਦਾ ਹੈ ਇੱਕ ਅਜੀਬ ਜਿਹੀ ਸ਼ਾਂਤੀ ਅੰਦਰ ਆਉਂਦੀ ਹੈ ਅਜਿਹੀ ਸ਼ਾਂਤੀ, ਜਿਸ ’ਚ ਨਾ ਅਪਰਾਧ ਬੋਧ ਬਚਦਾ ਹੈ ਅਤੇ ਨਾ ਹੀ ਕੋਈ ਬੋਝ ਬੱਸ ਇੱਕ ਸਾਫ ਰਸਤਾ, ਉਹ ਰਸਤਾ ਜੋ ਸਾਨੂੰ ਖੁਦ ਤੱਕ ਲੈ ਜਾਂਦਾ ਹੈ।

ਰੂਹਾਨੀਅਤ ’ਚ ਅੱਗੇ ਵਧਣ ਤੋਂ ਰੋਕਣ ਵਾਲੀਆਂ ਛੋਟੀਆਂ-ਛੋਟੀਆਂ ਕਮੀਆਂ ਪਿੱਛੇ ਰਹਿਣ ਲੱਗਦੀਆਂ ਹਨ ਬੱਸ, ਲੋੜ ਹੈ ਦ੍ਰਿੜਤਾ ਨਾਲ ਆਪਣੀ ਇਸ ਬੁਰਾਈ ਨੂੰ ਛੱਡਣ ਦਾ ਪ੍ਰਣ ਕਰਨ ਦੀ ਦੇਰ ਇਨਸਾਨ ਵੱਲੋਂ ਕੁਝ ਕਦਮ ਵਧਾਉਣ ਦੀ ਹੁੰਦੀ ਹੈ, ਸਤਿਗੁਰੂ ਤਾਂ ਉਡੀਕ ਕਰ ਰਿਹਾ ਹੈ ਕਿ ਮੁਰੀਦ ਕਦੋਂ ਆਪਣੀ ਉਂਗਲੀ ਫੜਾਵੇ ਅਤੇ ਉਸਨੂੰ ਸਹੀ ਰਸਤੇ ’ਤੇ ਲੈ ਜਾਈਏ, ਤਾਂ ਕਿ ਮੁਰੀਦ ਉਹ ਹਰ ਖੁਸ਼ੀ ਪਾਉਣ ਦੇ ਕਾਬਲ ਬਣ ਸਕੇ, ਜੋ ਸਤਿਗੁਰੂ ਉਸਨੂੰ ਦੇਣਾ ਚਾਹੁੰਦਾ ਹੈ।

-ਰੇਖਾ ਖੰਨ੍ਹਾਂ