Boss: ਪ੍ਰਭਾਵਸ਼ਾਲੀ ਬੌਸ ’ਚ ਹੁੰਦੇ ਹਨ ਇਹ ਗੁਣ
ਬੌਸ ਬਣਨ ਦਾ ਸ਼ੌਂਕ ਸਭ ਨੂੰ ਹੁੰਦਾ ਹੈ ਪਰ ਇਹ ਸੰਭਵ ਨਹੀਂ ਹੈ ਕਿ ਹਰ ਕੋਈ ਬੌਸ ਬਣੇ ਜੇਕਰ ਸਭ ਬੌਸ ਹੋਣਗੇ ਤਾਂ ਬੌਸ ਸ਼ਬਦ ਦੀ ਖਿੱਚ ਖ਼ਤਮ ਹੋ ਜਾਵੇਗੀ ਜੋ ਬੌਸ ਨਹੀਂ ਹੁੰਦੇ, ਉਹ ਸੋਚਦੇ ਹਨ ਕਿ ਜੇਕਰ ਮੈਂ ਬੌਸ ਹੁੰਦਾ ਤਾਂ ਇਹ ਕਰਦਾ, ਉਹ ਕਰਦਾ ਇਹ ਗੱਲਾਂ ਕਰਨੀਆਂ ਸੌਖੀਆਂ ਹਨ ਪਰ ਜਦੋਂ ਤੁਸੀਂ ਬੌਸ ਦੀ ਕੁਰਸੀ ’ਤੇ ਹੁੰਦੇ ਹੋ ਤਾਂ ਤੁਸੀਂ ਸਮਝ ਸਕਦੇ ਹੋ
ਕਿ ਬੌਸ ਅਤੇ ਸਟਾਫ ’ਚ ਤਾਲਮੇਲ ਬਿਠਾਉਣਾ ਮੁਸ਼ਕਿਲ ਹੁੰਦਾ ਹੈ ਪ੍ਰਸ਼ਾਸਨਿਕ ਜ਼ਿੰਮੇਵਾਰੀ ਨਿਭਾਉਣਾ ਅਤੇ ਆਪਣੇ ਵਿਅਕਤੀਤੱਵ ਨਾਲ ਦੂਜਿਆਂ ਨੂੰ ਪ੍ਰਭਾਵਿਤ ਕਰਨਾ ਔਖਾ ਹੈ ਸਫਲ ਬੌਸ ਨੂੰ ਖੁਦ ਨੂੰ ਹੁਨਰਮੰਦ ਸਾਬਤ ਕਰਨਾ ਪੈਂਦਾ ਹੈ, ਫਿਰ ਸਟਾਫ ਉਸ ਨੂੰ ਸਫਲ ਬੌਸ ਮੰਨਦਾ ਹੈ ਕੰਮ ’ਚ ਮੁਹਾਰਤ ਦੇ ਨਾਲ ਸਹਾਇਕਾਂ ’ਚ ਖੁਦ ਨੂੰ ਸਫਲ ਅਤੇ ਪ੍ਰਭਾਵਸ਼ਾਲੀ ਬਣਾਉਣਾ ਪੈਂਦਾ ਹੈ ਇਨ੍ਹਾਂ ਸਭ ਗੁਣਾਂ ਦੇ ਸੁਮੇਲ ਹੋਣ ’ਤੇ ਹੀ ਤੁਸੀਂ ਸਫਲ ਅਤੇ ਪ੍ਰਭਾਵਸ਼ਾਲੀ ਬੌਸ ਬਣ ਸਕਦੇ ਹੋ
ਆਓ! ਦੇਖਦੇ ਹਾਂ ਕੀ ਕਰਨਾ ਪੈਂਦਾ ਹੈ ਸਫਲ ਅਤੇ ਪ੍ਰਭਾਵਸ਼ਾਲੀ ਬੌਸ ਬਣਨ ਲਈ
- ਸਟਾਫ ਨੂੰ ਸਟਾਫ ਹੀ ਸਮਝ ਕੇ ਕੰਮ ਨਾ ਲਓ, ਨਾ ਹੀ ਉਨ੍ਹਾਂ ਨਾਲ ਸਿਰਫ ਸਟਾਫ ਵਾਲਾ ਰਿਸ਼ਤਾ ਰੱਖੋ ਉਨ੍ਹਾਂ ਦੀਆਂ ਖੁਸ਼ੀਆਂ ਅਤੇ ਸਮੱਸਿਆਵਾਂ ’ਚ ਉਨ੍ਹਾਂ ਦਾ ਸਾਥ ਦਿਓ
- ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣੋ ਅਤੇ ਸੁਲਝਾਉਣ ’ਚ ਉਨ੍ਹਾਂ ਦੀ ਮੱਦਦ ਕਰੋ
- ਉਂਜ ਤਾਂ ਸਮਾਂ ਬਰਬਾਦ ਨਾ ਕਰਨਾ ਚੰਗੇ ਪ੍ਰਬੰਧਨ ਲਈ ਜਰੂਰੀ ਹੈ ਪਰ ਇਸਦੇ ਲਈ ਬਹੁਤ ਸਖ਼ਤ ਨਾ
- ਹੋਵੋ ਕੰਮ ਘੱਟ ਹੋਣ ’ਤੇ ਉਨ੍ਹਾਂ ਨੂੰ ਰਿਲੈਕਸ ਹੋਣ ਦਿਓ
- ਬੌਸ ਨੂੰ ਕਦੇ ਵੀ ਸਟਾਫ ਦੇ ਮੈਂਬਰਾਂ ਦੀ ਬੁਰਾਈ ਇੱਕ-ਦੂਜੇ ਨਾਲ ਨਹੀਂ ਕਰਨੀ ਚਾਹੀਦੀ ਜੇਕਰ ਤੁਹਾਨੂੰ ਕਿਸੇ ਨਾਲ ਕੋਈ ਸ਼ਿਕਾਇਤ ਹੋਵੇ ਤਾਂ ਉਸ ਨੂੰ ਇਕੱਲੇ ’ਚ ਦੱਸੋ
- ਕਿਸੇ ਵੀ ਮੈਂਬਰ ਦੇ ਕੰਮ ਤੋਂ ਅਸੰਤੁਸ਼ਟ ਹੋਣ ’ਤੇ ਜਾਂ ਉਸ ਦੇ ਵਿਹਾਰ ਤੋਂ ਅੰਸਤੁਸ਼ਟ ਹੋਣ ’ਤੇ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਦਿਓ ਅਤੇ ਪਿਆਰ ਨਾਲ ਉਨ੍ਹਾਂ ਦੀਆਂ ਕਮੀਆਂ ਨੂੰ ਸੁਧਾਰਨ ਦਾ ਯਤਨ ਕਰੋ
- ਤੁਸੀਂ ਚਾਹੁੰਦੇ ਹੋ ਕਿ ਆਫਿਸ ’ਚ ਅਨੁਸ਼ਾਸਨ ਬਣਿਆ ਰਹੇ ਅਤੇ ਸਾਰੇ ਮੈਂਬਰ ਸਮੇਂ ’ਤੇ ਆ ਕੇ ਆਪਣੇ ਕੰਮ ’ਚ ਲੱਗ ਜਾਣ ਤਾਂ ਤੁਹਾਨੂੰ ਖੁਦ ਵੀ ਸਮੇਂ ’ਤੇ ਦਫਤਰ ਆਉਣਾ ਹੋਵੇਗਾ ਅਤੇ ਕੰਮ ਦੇ ਪ੍ਰਤੀ ਗੰਭੀਰ ਹੋਣਾ ਹੋਵੇਗਾ, ਤਾਂ ਹੀ ਤੁਸੀਂ ਉਨ੍ਹਾਂ ਤੋਂ ਚੰਗੇ ਅਨੁਸ਼ਾਸਨ ਦੀ ਉਮੀਦ ਰੱਖ ਸਕਦੇ ਹੋ
- ਸਟਾਫ ਦੇ ਮੈਂਬਰਾਂ ਨਾਲ ਆਪਣੇ ਵਿਹਾਰ ’ਚ ਅਸ਼ਿਸ਼ਟਤਾ ਨਾ ਲਿਆਓ, ਨਾ ਹੀ ਜ਼ਿਆਦਾ ਸਖ਼ਤ ਰਵੱਈਆ ਅਪਣਾਓ ਆਮ ਵਿਹਾਰ ਹੀ ਸਹੀ ਹੁੰਦਾ ਹੈ
- ਸਟਾਫ ਦੇ ਮੈਂਬਰਾਂ ਦੀ ਯੋਗਤਾ ਅਨੁਸਾਰ ਸਮੇਂ-ਸਮੇਂ ’ਤੇ ਉਤਸ਼ਾਹਿਤ ਕਰੋ ਅਤੇ ਉਨ੍ਹਾਂ ਦੀ ਯੋਗਤਾ ਦੀ ਕਦਰ ਕਰੋ
- ਖੁਦ ਨੂੰ ਆਫਿਸ ਦੀ ਰਾਜਨੀਤੀ ਤੋਂ ਦੂਰ ਰੱਖੋ ਨਾ ਤਾਂ ਕਿਸੇ ਨੂੰ ਸ਼ਹਿ ਦਿਓ, ਨਾ ਹੀ ਕਿਸੇ ਦੀ ਤੁਲਨਾ ਕਰੋ
- ਆਫਿਸ ਸਿਸਟਮ ਬਾਰੇ ਖੁਦ ਸਾਰੀ ਜਾਣਕਾਰੀ ਰੱਖੋ ਤਾਂ ਕਿ ਸਟਾਫ ’ਤੇ ਪੂਰੀ ਤਰ੍ਹਾਂ ਨਿਰਭਰ ਨਾ ਰਹੋ
- ਕੋਈ ਵੀ ਨਵੀਂ ਟੈਕਨਾਲੋਜੀ ਆਫਿਸ ’ਚ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਪੂਰੀ ਜਾਣਕਾਰੀ ਖੁਦ ਲੈ ਲਓ
- ਸਟਾਫ ਦੇ ਕਿਸੇ ਜਾਣਕਾਰ ਦੇ ਆਫਿਸ ਆਉਣ ’ਤੇ ਉਨ੍ਹਾਂ ਨਾਲ ਚੰਗਾ ਵਿਹਾਰ ਕਰੋ
- ਸਟਾਫ ਦੇ ਨਾਲ ਨੇੜਤਾ ਵਧਾਉਣ ਲਈ ਘੱਟੋ-ਘੱਟ ਪੰਦਰਾਂ ਦਿਨ ਦੇ ਵਕਫ਼ੇ ’ਚ ਇੱਕ ਸਮੂਹਿਕ ਮੀਟਿੰਗ ਰੱਖੋ ਤਾਂ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣ ਸਕੋ ਅਤੇ ਬਾਅਦ ’ਚ ਮਿਲ ਕੇ ਚਾਹ-ਪਾਣੀ ਪੀਓ ਆਫਿਸ ਦੇ ਚਪੜਾਸੀ ਨੂੰ ਵੀ ਮੀਟਿੰਗ ’ਚ ਬੁਲਾਓ ਅਤੇ ਉਸ ਨੂੰ ਬੈਠਣ ਲਈ ਸਹੀ ਜਗ੍ਹਾ ਦਿਓ ਖਾਂਦੇ ਸਮੇਂ ਉਸ ਨੂੰ ਵੀ ਪੂਰਾ ਸ਼ੇਅਰ ਦਿਓ
- ਬਿਹਤਰ ਨਤੀਜਿਆਂ ਲਈ ਪਹਿਲਾਂ ਤੋਂ ਟੀਚਾ ਤੈਅ ਕਰ ਲਓ ਅਤੇ ਉਨ੍ਹਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਓ
- ਸਾਲਾਨਾ ਵਾਧਾ ਬਕਾਇਆ ਹੋਣ ’ਤੇ ਉਨ੍ਹਾਂ ਨੂੰ ਵਾਧਾ ਖੁਦ ਦਿਓ ਤਾਂ ਕਿ ਉਨ੍ਹਾਂ ਨੂੰ ਸ਼ਿਕਾਇਤ ਦਾ ਮੌਕਾ ਨਾ ਮਿਲੇ
- ਮਹਿਲਾ ਸਟਾਫ ਹੋਣ ’ਤੇ ਹਾਸਾ-ਮਜ਼ਾਕ ਕਰਦੇ ਸਮੇਂ ਸੰਯਮ ਰੱਖੋ
- ਸਟਾਫ ਦੇ ਮੈਂਬਰਾਂ ਨੂੰ ਸਮੇਂ ਤੋਂ ਵੱਧ ਦੇਰ ਤੱਕ ਨਾ ਬਿਠਾਓ ਜੇਕਰ ਕੋਈ ਜ਼ਰੂਰੀ ਕੰਮ ਨਿਪਟਾਉਣਾ ਹੋਵੇ ਤਾਂ ਉਨ੍ਹਾਂ ਨੂੰ ਉਸ ਦਾ ਸਹੀ ਭੁਗਤਾਨ ਕਰੋ ਕੋਸ਼ਿਸ਼ ਕਰੋ ਕਿ ਮਹਿਲਾ ਮੈਂਬਰਾਂ ਨੂੰ ਦੇਰ ਤੱਕ ਨਾ ਰੋਕੋ -ਨੀਤੂ ਗੁਪਤਾ
































































