Office: ਆਫਿਸ ’ਚ ਐਂਗਜਾਇਟੀ ਤੋਂ ਬਚ ਕੇ ਰਹੋ

ਆਫਿਸ, ਕੰਮ ਵਾਲੀ ਜਗ੍ਹਾ ਅਜਿਹੀ ਜਗ੍ਹਾ ਹੈ ਜਿੱਥੇ ਹਰ ਕੋਈ ਆਪਣੀ ਤਰੱਕੀ ਚਾਹੁੰਦਾ ਹੈ ਇਸ ਲਈ ਆਫਿਸ ਸਟਾਫ ਲਗਾਤਾਰ ਆਪਣੀ ਕਾਰਜ ਸਮਰੱਥਾ ਨੂੰ ਵਧਾਉਣ ਤੇ ਜ਼ਿਆਦਾ ਕੰਮ ਕਰਨ ਦੀ ਵਜ੍ਹਾ ਨਾਲ ਐਂਗਜਾਇਟੀ ਭਾਵ ਚਿੰਤਾ ਤੇ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ ਅਜਿਹੇ ’ਚ ਜਦੋਂ ਕੋਈ ਨਵਾਂ ਵਿਚਾਰ ਦਿਮਾਗ ’ਚ ਆਉਂਦਾ ਹੈ, ਤਾਂ ਇਹ ਵੀ ਡਰ ਨਾਲ ਹੁੰਦਾ ਹੈ

ਕਿ ਕਿਤੇ ਕੁਝ ਗਲਤ ਨਾ ਹੋ ਜਾਵੇ ਜਦੋਂ ਗੱਲਬਾਤ ਜਾਂ ਸਥਿਤੀ ਸਪੱਸ਼ਟ ਨਾ ਹੋਵੇ, ਤਾਂ ਨਕਾਰਾਤਮਕ ਸੋਚ ਦਿਮਾਗ ’ਚ ਘਰ ਕਰ ਜਾਂਦੀ ਹੈ ਇਸ ਲਈ ਅਜਿਹੀ ਸਥਿਤੀ ਤੋਂ ਬਚਣ ਲਈ ਲੋੜ ਹੁੰਦੀ ਹੈ ਆਪਣੀ ਸੋਚ ਨੂੰ ਬਦਲਣ ਦੀ ਦਰਅਸਲ ਐਂਗਜਾਇਟੀ ਕੰਮ ਦੇ ਦੌਰਾਨ ਸਮੱਸਿਆਵਾ ਪੈਦਾ ਕਰਦੀ ਹੈ ਜੇਕਰ ਸਥਿਤੀ ਲਗਾਤਾਰ ਬਣੀ ਰਹਿੰਦੀ ਹੈ ਤਾਂ ਇਸ ਨਾਲ ਵਿਅਕਤੀ ਦਾ ਰੋਜ਼ਾਨਾ ਦਾ ਰੂਟੀਨ ਵੀ ਪ੍ਰਭਾਵਿਤ ਹੋ ਸਕਦਾ ਹੈ

ਤਾਂ ਆਓ! ਜਾਣਦੇ ਹਾਂ ਅਜਿਹੀ ਸਥਿਤੀ ਤੋਂ ਬਚਣ ਦੇ ਕੁਝ ਤਰੀਕੇ:

ਆਪਣੇ-ਆਪ ਨੂੰ ਹਮੇਸ਼ਾ ਬਿਹਤਰ ਸਮਝੋ:

ਐਂਗਜਾਇਟੀ ਨਾਲ ਜੂਝ ਰਹੇ ਲੋਕ ਅਕਸਰ ਸੋਚਦੇ ਹਨ ਕਿ ਦੂਜੇ ਲੋਕ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਜਾਂ ਉਨ੍ਹਾਂ ਨੂੰ ਘੱਟ ਪ੍ਰਤਿਭਾਸ਼ਾਲੀ ਮੰਨਦੇ ਹਨ ਬਿਹਤਰ ਹੋਵੇਗਾ ਜੇਕਰ ਤੁਸੀਂ ਆਪਣੀਆਂ ਸ਼ਕਤੀਆਂ ਖੁਦ ਪਹਿਚਾਣੋ ਜਿਸ ਕੰਮ ’ਚ ਤੁਸੀਂ ਵਧੀਆ ਹੋ, ਉਹ ਕਰੋ ਅਤੇ ਆਪਣਾ ਆਤਮ-ਵਿਸ਼ਵਾਸ ਵਧਾਓsitting posture work

ਫੀਡਬੈਕ ਬਾਰੇ ਰੱਖਿਆਤਮਕ ਹੋਣਾ:

ਜਦੋਂ ਵੀ ਕੋਈ ਕੰਮ ਕੀਤਾ ਜਾਂਦਾ ਹੈ, ਤਾਂ ਲੋਕਾਂ ਵੱਲੋਂ ਉਸ ਬਾਰੇ ਚੰਗੀ ਅਤੇ ਮਾੜੀ ਦੋਵਾਂ ਤਰ੍ਹਾਂ ਦੀ ਪ੍ਰਤੀਕਿਰਿਆ ਹੀ ਸਾਹਮਣੇ ਆਉਂਦੀ ਹੈ ਆਲੋਚਨਾ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰੋ ਕੋਈ ਫੀਡਬੈਕ ਅਸਹਿਜ਼ ਕਰੇ, ਤਾਂ ਕਹੋ ਕਿ ਇਹ ਚੰਗੇ ਪੁਆਇੰਟ ਹਨ, ਮੈਂ ਇਸ ’ਤੇ ਥੋੜ੍ਹਾ ਸੋਚ ਕੇ ਜਵਾਬ ਦੇਵਾਂਗਾ

Also Read:  ਬੇਟਾ, ਅਸੀਂ ਤੁਹਾਡੇ ਨਾਲ ਹਾਂ!- ਸਤਿਸੰਗੀਆਂ ਦੇ ਅਨੁਭਵ

ਬੇਵਜ੍ਹਾ ਦਾ ਡਰ:

ਐਂਗਜਾਇਟੀ ਨਾਲ ਗ੍ਰਸਤ ਲੋਕ ਉਨ੍ਹਾਂ ਚੀਜ਼ਾਂ ਤੋਂ ਬਚਣ ਲੱਗਦੇ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਘਬਰਾਹਟ ਹੁੰਦੀ ਹੈ ਤੇ ਬਾਅਦ ’ਚ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਜਿਵੇਂ ਕਿਸੇ ਈਮੇਲ ਦਾ ਜਵਾਬ ਟਾਲਣਾ, ਜਿਸ ਨਾਲ ਦੂਜਿਆਂ ਨੂੰ ਤੁਸੀਂ ਗੈਰ-ਜ਼ਿੰਮੇਦਾਰ ਲੱਗ ਸਕਦੇ ਹੋ ਚੀਜ਼ਾਂ ਤੋਂ ਬਚਣ ਦੀ ਬਜਾਏ ਆਪਣੇ ਗਿਆਨ ਦੇ ਪੱਧਰ ਨੂੰ ਵਧਾਓ ਅਤੇ ਆਪਣੇ ਡਰ ਦਾ ਸਾਹਮਣਾ ਕਰੋ

ਨਵੇਂ ਵਿਚਾਰਾਂ ’ਤੇ ਪ੍ਰਤੀਕਿਰਿਆ:

ਕਿਸੇ ਨਵੇਂ ਆਈਡੀਆ ’ਤੇ ਤੁਹਾਡੀ ਪਹਿਲੀ ਪ੍ਰਤੀਕਿਰਿਆ ਸਿਰਫ ਉਸ ਦੇ ਜ਼ੋਖਿਮ ਅਤੇ ਕਮੀਆਂ ਬਾਰੇ ਸੋਚਣ ਦੀ ਹੁੰਦੀ ਹੈ, ਤਾਂ ਲੋਕ ਇਸ ਨੂੰ ਨਕਾਰਾਤਮਕ ਰਵੱਈਆ ਸਮਝਦੇ ਹਨ ਪਹਿਲਾਂ ਨਵੇਂ ਵਿਚਾਰ ਦੀਆਂ ਚੰਗੀਆਂ ਗੱਲਾਂ ਪਹਿਚਾਣੋ ਉਸ ਤੋਂ ਬਾਅਦ ਹੀ ਆਪਣੀਆਂ ਚਿੰਤਾਵਾਂ ਰੱਖੋ ਗੱਲਬਾਤ ਨੂੰ ਸਕਾਰਾਤਮਕ ਰੱਖੋ

ਐਂਗਜਾਇਟੀ ਤੋਂ ਬਚਣ ਦੇ ਹੋਰ ਤਰੀਕੇ:

  • ਦਿਨ ਦੀ ਸ਼ੁਰੂਆਤ ਜਿਸ ਤਰ੍ਹਾਂ ਹੁੰਦੀ ਹੈ, ਉਸ ਦਾ ਅਸਰ ਪੂਰਾ ਦਿਨ ਰਹਿੰਦਾ ਹੈ ਸਵੇਰ ਦੇ ਸਮੇਂ ਤੁਹਾਡਾ ਮੂਡ ਤੇ ਮਾਨਸਿਕ ਸਥਿਤੀ ਜਿਸ ਤਰ੍ਹਾਂ ਹੋਵੇਗਾ, ਉਸ ਦਾ ਅਸਰ ਪੂਰਾ ਦਿਨ ਦਿਸੇਗਾ ਸਵੇਰ ਦੇ ਸਮੇਂ ਸ਼ਾਂਤ ਰਹਿਣ ਲਈ ਤੁਸੀਂ ਮੋਬਾਇਲ ਦੇਖਣ, ਈਮੇਲ ਚੈੱਕ ਕਰਨ ਜਾਂ ਕੰਮ ਬਾਰੇ ਵਾਰ-ਵਾਰ ਸੋਚਣ ਤੋਂ ਬਚੋ ਡਾਕਟਰ ਦੱਸਦੇ ਹਨ ਕਿ ਸਵੇਰ ਦੇ ਸਮੇਂ ਤੁਸੀਂ ਕੁਝ ਮਿੰਟ ਧਿਆਨ, ਸਟ੍ਰੈਚਿੰਗ ਐਕਸਰਸਾਈਜ਼, ਯੋਗ ਤੇ ਪਾਰਕ ’ਚ ਵਾੱਕ ਕਰ ਸਕਦੇ ਹੋ ਇਸ ਨਾਲ ਤੁਹਾਡਾ ਦਿਮਾਗ ਸ਼ਾਂਤ ਹੁੰਦਾ ਹੈ
  • ਜ਼ਿਆਦਾਤਰ ਸਮਾਂ ਇਕੱਲੇ ਬਿਤਾਉਣ ਵਾਲੇ ਲੋਕਾਂ ’ਚ ਮਾਯੂਸੀ ਅਤੇ ਉਦਾਸੀ ਦੇਖਣ ਨੂੰ ਮਿਲਦੀ ਹੈ ਅਜਿਹੇ ’ਚ ਸੋਸ਼ਲ ਐਂਗੇਜ਼ਮੈਂਟ ਵਧਾਉਣ ਦੀ ਕੋਸ਼ਿਸ਼ ਕਰੋ ਦੋਸਤਾਂ ਨਾਲ ਸਮਾਂ ਬਿਤਾਓ ਇਸ ਨਾਲ ਮੈਂਟਲ ਹੈਲਥ ਬੂਸਟ ਹੋਵੇਗੀ ਤੇ ਤੁਸੀਂ ਫਰੈਂਡਲੀ ਨੇਚਰ ਦੇ ਹੋਵੋਗੇ
  • ਆਫਿਸ ’ਚ ਕਈ ਵਾਰ ਪ੍ਰੋਡੈਕਟੀਵਿਟੀ ਵਧਾਉਣ ਲਈ ਇਕੱਠੇ ਕਈ ਕੰਮਾਂ ਨੂੰ ਕਰਨਾ ਪੈਂਦਾ ਹੈ ਅਜਿਹੇ ’ਚ ਮਾਈਂਡ ਤੇਜੀ ਨਾਲ ਥੱਕ ਸਕਦਾ ਹੈ ਨਾਲ ਹੀ ਮੈਂਟਲ ਸਟ੍ਰੈਂਥ ’ਤੇ ਵੀ ਦਬਾਅ ਪੈਂਦਾ ਹੈ ਇਹ ਵੀ ਤਣਾਅ ਅਤੇ ਐਂਗਜਾਇਟੀ ਨੂੰ ਟਰਿੱਗਰ ਕਰ ਸਕਦਾ ਹੈ ਇਸ ਤੋਂ ਬਚਣ ਲਈ ਤੁਸੀਂ ਇੱਕ ਸਮੇਂ ’ਤੇ ਇੱਕ ਹੀ ਕੰਮ ਕਰੋ ਇਸ ਨਾਲ ਫੋਕਸ ਕਰਨ ’ਚ ਮੱਦਦ ਮਿਲਦੀ ਹੈ
  • ਆਫਿਸ ’ਚ ਘੰਟਿਆਂ ਸਕਰੀਨ ’ਤੇ ਦੇਖਣ ਅਤੇ ਕੰਮ ਕਰਨ ਤੋਂ ਬਚੋ ਘੰਟਿਆਂ ਤੱਕ ਇੱਕ ਹੀ ਜਗ੍ਹਾ ’ਤੇ ਬੈਠਣ ਨਾਲ ਫਿਜ਼ੀਕਲ ਅਤੇ ਮੈਂਟਲ ਦੋਵਾਂ ਦੀ ਹੀ ਹੈਲਥ ’ਤੇ ਮਾੜਾ ਅਸਰ ਪੈਂਦਾ ਹੈ ਇਸ ਆਦਤ ਨੂੰ ਬਦਲਣ ਲਈ ਤੁਸੀਂ ਆਫਿਸ ’ਚ ਹਰ 20 ਤੋਂ 30 ਮਿੰਟਾਂ ਵਿਚਕਾਰ ਹਲਕੀ ਵਾੱਕ ਕਰੋ ਜਾਂ ਸ਼ਾਰਟ ਵਾੱਕ ਕਰੋ
  • ਰਾਤ ਨੂੰ 6-8 ਘੰਟਿਆਂ ਦੀ ਨੀਂਦ ਦਿਮਾਗ ਨੂੰ ਰਿਲੈਕਸ ਰੱਖਣ ’ਚ ਮੱਦਦ ਕਰਦੀ ਹੈ ਇਸ ਲਈ ਨੀਂਦ ਨਾਲ ਸਮਝੌਤਾ ਨਾ ਕਰੋ ਸੌਣ ਤੋਂ ਕੁਝ ਦੇਰ ਪਹਿਲਾਂ ਫੋਨ ਦੂਰ ਰੱਖ ਦਿਓ ਇਸ ਨਾਲ ਸਲੀਪ ਪੈਟਰਨ ਸਹੀ ਹੋਵੇਗਾ ਅਤੇ ਸਟਰੈੱਸ ਐਂਗਜਾਇਟੀ ਦੀ ਸਮੱਸਿਆ ਦੂਰ ਹੋਵੇਗੀ -ਡੈਸਕ
Also Read:  ਵਧਦੀ ਉਮਰ ’ਚ ਵੀ ਬਣੇ ਰਹੋ ਆਤਮਨਿਰਭਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ