Travel: ਖੁਸ਼ ਰਹਿਣਾ ਹੈ, ਤਾਂ ਕਿਤੇ ਘੁੰਮਣ ਚਲੇ ਜਾਓ

ਮਨ, ਸਰੀਰ ਅਤੇ ਆਤਮਾ ਨੂੰ ਖੁਸ਼ ਕਰਨ ਲਈ ਟਰੈਵÇਲੰਗ ਸਭ ਤੋਂ ਵਧੀਆ ਦਵਾਈ ਮੰਨੀ ਜਾਂਦੀ ਹੈ ਅਸੀਂ ਜਦੋਂ ਵੀ ਘਰ ’ਚ ਬੈਠੇ-ਬੈਠੇ ਬੋਰ ਹੋ ਜਾਂਦੇ ਹਾਂ ਜਾਂ ਸਟਰੈੱਸ ਫੀਲ ਹੋ ਰਿਹਾ ਹੁੰਦਾ ਹੈ, ਤਾਂ ਸਾਰਿਆਂ ਦੀ ਇਹੀ ਸਲਾਹ ਹੁੰਦੀ ਹੈ ਕਿ ਪੰਜ ਮਿੰਟ ਬਾਹਰ ਤੁਰ ਲਈਏ ਜਾਂ ਕਿਤੇ ਘੁੰਮ ਆਈਏ, ਮਨ ਹਲਕਾ ਹੋ ਜਾਵੇਗਾ ਇਸ ਤੋਂ ਇਲਾਵਾ, ਟਰੈਵÇਲੰਗ ਕਰਨ ਨਾਲ ਜਾਂ ਬਾਹਰ ਘੁੰਮਣ ਨਾਲ ਤੁਹਾਡੇ ਅੰਦਰ ਇੱਕ ਕਾਨਫੀਡੈਂਸ ਆਉਂਦਾ ਹੈ,

ਲੋਕਾਂ ਨੂੰ ਜਾਣਨ ਦਾ ਮੌਕਾ ਮਿਲਦਾ ਹੈ, ਉਸ ਥਾਂ ਦੇ ਸੱਭਿਆਚਾਰ ਬਾਰੇ ਪਤਾ ਲੱਗਦਾ ਹੈ ਅਤੇ ਹਾਂ ਟਰੈਵÇਲੰਗ ਕਰਨ ਨਾਲ ਸਿਹਤ ’ਤੇ ਵੀ ਵਧੀਆ ਅਸਰ ਪੈਂਦਾ ਹੈ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਅਸੀਂ ਟਰੈਵÇਲੰਗ ਅਤੇ ਹੈਲਥ ਨੂੰ ਕਿਉਂ ਜੋੜ ਰਹੇ ਹਾਂ, ਤਾਂ ਚਲੋ ਅੱਜ ਅਸੀਂ ਤੁਹਾਨੂੰ ਇਸ ਲੇਖ ’ਚ ਘੁੰਮਣ ਦੇ ਸੱਤ ਬਿਹਤਰੀਨ ਫਾਇਦੇ ਦੱਸਦੇ ਹਾਂ

ਘੁੰਮਣ ਨਾਲ ਵਧਦੀ ਹੈ ਰੋਗ ਰੋਕੂ ਸਮਰੱਥਾ:

ਹਰ ਜਗ੍ਹਾ ਦਾ ਮੌਸਮ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਹੈ, ਕਿਤੇ ਬੇਹੱਦ ਠੰਢ ਪੈਂਦੀ ਹੈ ਤਾਂ ਕਿਤੇ ਗਰਮੀ ਦਾ ਕਹਿਰ ਦੇਖਣ ਨੂੰ ਮਿਲਦਾ ਹੈ ਅਜਿਹੀਆਂ ਥਾਵਾਂ ’ਤੇ ਘੁੰਮਣ-ਫਿਰਨ ਨਾਲ ਤੁਹਾਡਾ ਸਰੀਰ ਅਸਲ ’ਚ ਮਜ਼ਬੂਤ ਬਣਦਾ ਹੈ ਨਾਲ ਹੀ ਅਲੱਗ-ਅਲੱਗ ਥਾਵਾਂ ਦੀ ਯਾਤਰਾ ਕਰਨ ਨਾਲ, ਸਾਡਾ ਸਰੀਰ ਵੱਖ-ਵੱਖ ਜੀਵਾਣੂਆਂ ਦੇ ਅਨੁਕੂਲ ਬਣਦਾ ਚਲਿਆ ਜਾਂਦਾ ਹੈ, ਜਿਸ ਨਾਲ ਰੋਗ ਰੋਕੂ ਸਮਰੱਥਾ ਨੂੰ ਵਧਾਉਣ ’ਚ ਮੱਦਦ ਮਿਲਦੀ ਹੈ ਅਤੇ ਤੁਸੀਂ ਆਮ ਬਿਮਾਰੀਆਂ ਦੇ ਪ੍ਰਤੀ ਘੱਟ ਸੰਵੇਦਨਸ਼ੀਲ ਹੁੰਦੇ ਚਲੇ ਜਾਂਦੇ ਹੋtreking in goa

Also Read:  ਖੁਸ਼ੀ ਨੂੰ ਖੁਸ਼ੀ ਮਿਲੇ, ਅਜਿਹਾ ਕੁਝ ਕਰੀਏ

ਸਟਰੈੱਸ ਨੂੰ ਖ਼ਤਮ ਕਰਦੀ ਹੈ ਯਾਤਰਾ:

ਮੌਸਮ, ਵਾਤਾਵਰਨ, ਰੂਟੀਨ ਅਤੇ ਆਲੇ-ਦੁਆਲੇ ਦੇ ਬਦਲਾਅ ਨਾਲ ਸਾਡੇ ਦਿਮਾਗ ਅਤੇ ਮਨ ’ਤੇ ਇੱਕ ਸਕਾਰਾਤਮਕ ਅਸਰ ਪੈਂਦਾ ਹੈ ਘੁੰਮਣ-ਫਿਰਨ ਨਾਲ ਤੁਸੀਂ ਰਿਲੈਕਸ ਮਹਿਸੂਸ ਕਰਦੇ ਹੋ, ਘੱਟ ਸਟਰੈੱਸ ’ਚ ਰਹਿੰਦੇ ਹੋ ਅਤੇ ਮੂਡ ਵੀ ਬੇਹੱਦ ਖੁਸ਼ਮਿਜ਼ਾਜ਼ ਟਾਈਪ ਦਾ ਰਹਿੰਦਾ ਹੈ ਨਾ ਸਿਰਫ ਮੂਡ ਸਗੋਂ ਯਾਤਰਾ ਸਾਡੇ ਸਰੀਰ ’ਤੇ ਵੀ ਇੱਕ ਸਕਾਰਾਤਮਕ ਅਸਰ ਪਾਉਂਦੀ ਹੈ

ਟਰੈਵਲ ਕਰਨ ਨਾਲ ਡਿਪਰੈਸ਼ਨ ਦਾ ਜ਼ੋਖਿਮ ਘੱਟ ਹੋਵੇਗਾ:

ਡਿਪਰੈਸ਼ਨ ਇਨ੍ਹਾਂ ਦਿਨਾਂ ’ਚ ਇੱਕ ਵੱਡੀ ਸਮੱਸਿਆ ਹੈ ਜਿਸ ਦਾ ਸਾਹਮਣਾ ਜ਼ਿਆਦਾਤਰ ਲੋਕ ਕਰ ਰਹੇ ਹਨ ਚਿੰਤਾ ਜਾਂ ਡਿਪਰੈਸ਼ਨ ਦੀ ਸਮੱਸਿਆ ਸਮਾਜਿਕ ਦਬਾਅ, ਦਫਤਰੀ ਕੰਮ, ਨਿੱਜੀ ਸਬੰਧ ਜਾਂ ਹੋਰ ਕਾਰਨਾਂ ਕਾਰਨ ਹੋ ਸਕਦੀ ਹੈ, ਜਿਸ ਦੀ ਵਜ੍ਹਾ ਨਾਲ ਤੁਹਾਡਾ ਦਿਮਾਗ ਤੇ ਸਰੀਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਜਗ੍ਹਾ ਤੇ ਰੂਟੀਨ ’ਚ ਬਦਲਾਅ ਕਰਨ ਨਾਲ ਵਿਅਕਤੀ ’ਤੇ ਸਕਾਰਾਤਮਕ ਮਨੋਵਿਗਿਆਨਕ ਅਸਰ ਪੈ ਸਕਦਾ ਹੈ ਅਤੇ ਚਿੰਤਾ ਨੂੰ ਦੂਰ ਰੱਖਣ ’ਚ ਮੱਦਦ ਮਿਲ ਸਕਦੀ ਹੈ

ਯਾਤਰਾ ਕਰਨ ਨਾਲ ਦਿਮਾਗ ਰਹਿੰਦਾ ਸਿਹਤਮੰਦ:

ਜਿੰਨਾ ਜ਼ਿਆਦਾ ਤੁਸੀਂ ਯਾਤਰਾ ਕਰਦੇ ਹੋ, ਓਨਾ ਹੀ ਜ਼ਿਆਦਾ ਤੁਹਾਨੂੰ ਸਿੱਖਣ ਨੂੰ ਮਿਲਦਾ ਹੈ ਇੱਕ ਨਵੀਂ ਜਗ੍ਹਾ ’ਤੇ ਤੁਸੀਂ ਨਵੇਂ ਲੋਕਾਂ ਨੂੰ ਮਿਲਦੇ ਹੋ, ਉਨ੍ਹਾਂ ਦੇ ਸੱਭਿਆਚਾਰ ਨੂੰ ਜਾਣਦੇ ਹੋ ਅਤੇ ਦੁਨੀਆਂ ’ਚ ਕੀ ਹੋ ਰਿਹਾ ਹੈ, ਇਸ ਬਾਰੇ ਜ਼ਿਆਦਾ ਜਾਗਰੂਕ ਹੋਣ ਦਾ ਮੌਕਾ ਮਿਲਦਾ ਹੈ ਇਨ੍ਹਾਂ ਸਾਰੀਆਂ ਨਵੀਆਂ ਚੀਜ਼ਾਂ ਨਾਲ ਲਚਕੀਲਾਪਣ ਅਤੇ ਦਿਮਾਗ ਦੀ ਸਿਹਤਮੰਦੀ ’ਚ ਸੁਧਾਰ ਹੁੰਦਾ ਹੈ

ਘੁੰਮਣ ਨਾਲ ਦਿਲ ਦੇ ਰੋਗ ਦਾ ਜ਼ੋਖਿਮ ਘੱਟ ਹੁੰਦਾ:

ਜਦੋਂ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਘੁੰਮਦੇ-ਫਿਰਦੇ ਹੋ, ਤਾਂ ਇਸ ਨਾਲ ਤਣਾਅ ਅਤੇ ਚਿੰਤਾ ਦੀ ਸਮੱਸਿਆ ਨਾ ਦੇ ਬਰਾਬਰ ਰਹਿ ਜਾਂਦੀ ਹੈ ਅਧਿਐਨਾਂ ਤੋਂ ਇਹ ਸਾਬਤ ਹੋਇਆ ਹੈ ਕਿ ਜੋ ਪੁਰਸ਼ ਸਾਲਾਂ ਤੱਕ ਛੁੱਟੀਆਂ ਨਹੀਂ ਲੈਂਦੇ ਹਨ, ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ 30 ਪ੍ਰਤੀਸ਼ਤ ਤੱਕ ਵਧ ਜਾਂਦੀ ਹੈ ਤੁਸੀਂ ਜਿੰਨਾ ਜ਼ਿਆਦਾ ਯਾਤਰਾ ਕਰੋਗੇ, ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਓਨੀ ਹੀ ਬਿਹਤਰ ਹੋਵੇਗੀ ਜੇਕਰ ਤੁਸੀਂ ਟ੍ਰੈਕਿੰਗ ਜਾਂ ਸਨੌਰਕÇਲੰਗ ਵਰਗੀਆਂ ਬਹਾਦਰੀ ਭਰੀਆਂ ਖੇਡਾਂ ’ਚ ਸ਼ਾਮਲ ਹੁੰਦੇ ਹੋ, ਤਾਂ ਇਸ ਨਾਲ ਤੁਹਾਡੀ ਸਿਹਤ ਹੋਰ ਬਿਹਤਰ ਹੋਵੇਗੀ ਤੇ ਦਿਲ ਦੀਆਂ ਬਿਮਾਰੀਆਂ ਘੱਟ ਹੋਣਗੀਆਂ

Also Read:  Maha Paropkar Diwas: ਮਹਾਂ ਪਰਉਪਕਾਰ ਦਿਵਸ 'ਤੇ ਸੰਗਤ ਨੇ ਦਿੱਤੀ ਸਵੱਛਤਾ ਦੀ ਸੌਗਾਤ

ਯਾਤਰਾ ਨਾਲ ਵਧਦੀ ਹੈ ਜਿਉਣ ਦੀ ਸੰਭਾਵਨਾ:

ਜੋ ਲੋਕ ਯਾਤਰਾ ਕਰਦੇ ਹਨ, ਉਨ੍ਹਾਂ ਦਾ ਜੀਵਨ ਕਾਲ ਵਧ ਜਾਂਦਾ ਹੈ ਭਾਵੇਂ ਤੁਸੀਂ ਤੀਰਥ ਯਾਤਰਾ ਕਰੋ, ਕਿਸੇ ਐਡਵੈਂਚਰ ਸਪੋਰਟ ਦਾ ਅਨੰਦ ਲਓ ਜਾਂ ਸ਼ਾਂਤੀ ਵਾਲੀ ਜਗ੍ਹਾ ’ਤੇ ਜਾਓ, ਇਹ ਸਾਰੀਆਂ ਚੀਜ਼ਾਂ ਤਨਾਅ ਨੂੰ ਘੱਟ ਕਰਦੀਆਂ ਹਨ, ਦਿਮਾਗ ਦੀ ਸਿਹਤ ’ਚ ਸੁਧਾਰ ਕਰਦੀਆਂ ਹਨ ਅਤੇ ਸਰੀਰ ਨੂੰ ਸ਼ੇੇਪ ’ਚ ਰੱਖਦੀਆਂ ਹਨ ਇਹ ਸਾਰੇ ਕਾਰਨ ਲੰਮੇ ਸਮੇਂ ਤੱਕ ਜੀਵਨ ਜਿਉਣ ਦੀ ਸੰਭਾਵਨਾ ਨੂੰ ਵਧਾਉਂਦੇ ਹਨ

ਟਰੈਵਲ ਕਰਨ ਨਾਲ ਤੁਸੀਂ ਜ਼ਿਆਦਾ ਖੁਸ਼ ਅਤੇ ਸੰਤੁਸ਼ਟ ਰਹਿੰਦੇ ਹੋ:

ਜੋ ਐਕਸਾਈਟਮੈਂਟ ਘੁੰਮਣ ਦੀ ਰਹਿੰਦੀ ਹੈ, ਸ਼ਾਇਦ ਹੀ ਉਹ ਉਤਸ਼ਾਹ ਕੱਪੜੇ ਖਰੀਦਣ ਜਾਂ ਹੋਰ ਕਿਸੇ ਚੀਜ਼ ਨੂੰ ਕਰਨ ਨਾਲ ਆਉਂਦਾ ਹੋਵੇ ਇਹ ਜੋਸ਼ ਅਤੇ ਐਕਸਾਈਟਮੈਂਟ ਉਦੋਂ ਤੱਕ ਬਣੀ ਰਹਿੰਦੀ ਹੈ ਜਦੋਂ ਤੱਕ ਤੁਸੀਂ ਘੁੰਮਣ ਨਾ ਚਲੇ ਜਾਓ ਅਤੇ ਘੰੁਮ ਕੇ ਵਾਪਸ ਨਾ ਆ ਜਾਓ ਹਾਲਾਂਕਿ ਅਸੀਂ ਜਦੋਂ ਵੀ ਉਨ੍ਹਾਂ ਟਰਿੱਪਾਂ ਦੀਆਂ ਗੱਲਾਂ ਯਾਦ ਕਰਦੇ ਹਾਂ, ਤਾਂ ਸਾਡਾ ਦਿਮਾਗ ਆਪਣੇ-ਆਪ ਫਰੈੱਸ਼ ਹੋ ਜਾਂਦਾ ਹੈ ਅਤੇ ਬੁੱਲ੍ਹਾਂ ’ਤੇ ਇੱਕ ਮੁਸਕਾਨ ਜਿਹੀ ਆ ਜਾਂਦੀ ਹੈ ਅਤੇ ਸੋਚ ਕੇ ਤਾਂ ਕਦੇ-ਕਦੇ ਲੋਕ ਫਿਰ ਤੋਂ ਘੁੰਮਣ ਦਾ ਮਨ ਵੀ ਬਣਾ ਲੈਂਦੇ ਹਨ -ਡੈਸਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ