one can earn lakhs of rupees by becoming a successful writer

ਇੱਕ ਸਫਲ ਰਾਈਟਰ ਬਣ ਕੇ ਕਮਾ ਸਕਦੇ ਹੋ ਲੱਖਾਂ ਰੁਪਏ

ਦੇਸ਼-ਦੁਨੀਆਂ ’ਚ ਸਦੀਆਂ ਤੋਂ ਰਾਈਟਰਾਂ ਅਤੇ ਕਵੀਆਂ ਨੇ ਲੋਕਾਂ ਦੇ ਨਾਲ-ਨਾਲ ਮਨੁੱਖੀ ਸਮਾਜ ਅਤੇ ਸੱਭਿਅਤਾ ’ਤੇ ਲਗਾਤਾਰ ਪ੍ਰਭਾਵ ਪਾਇਆ ਹੈ ਸਾਡੇ ਦੇਸ਼ ਭਾਰਤ ’ਚ ਸੰਤ ਕਬੀਰ, ਰਵੀਦਾਸ, ਗੁਰੂ ਨਾਨਕ ਦੇਵ ਜੀ ਨੇ ਜਿੱਥੇ ਈਸ਼ਵਰ-ਭਗਤੀ ਦੇ ਪ੍ਰਚਾਰ ਲਈ ਕਈ ਨਵੇਂ ਰਾਈਟਿੰਗ ਸਟਾਇਲ ਇਸਤੇਮਾਲ ਕੀਤੇ ਹਨ ਤਾਂ ਦੂਜੇ ਪਾਸੇ ਮਿਰਜਾ ਗਾਲਿਬ, ਮਹਾਦੇਵੀ ਵਰਮਾ, ਜੈਸ਼ੰਕਰ ਪ੍ਰਸ਼ਾਦ, ਭਾਰਤੇਂਦੁ ਵਰਗੇ ਕਈ ਰਾਈਟਰਾਂ ਨੇ ਵੀ ਸ਼ਾਨਦਾਰ ਲੇਖਨ ਕੀਤਾ ਹੈ

Also Read :-

ਇਸੇ ਤਰ੍ਹਾਂ ਸ਼ੈਕਸਪੀਅਰ, ਜੇਕੇ ਰੋÇਲੰਗ, ਮਾਰਕ ਟਵੇਨ, ਲੀਓ ਟਾੱਲਸਟਾੱਇ, ਜੇਨ ਆੱਸਟਿਨ ਅਤੇ ਚਾਰਲਸ ਡੇਕਿਨਸ ਅਤੇ ਹੋਮਰ ਨੇ ਵੀ ਪੂਰੀ ਦੁਨੀਆਂ ਦੇ ਗਿਆਨ ਅਤੇ ਜਾਣਕਾਰੀ ਨੂੰ

ਆਪਣੀ ਰਾਈਟਿੰਗ ਨਾਲ ਪ੍ਰਭਾਵਿਤ ਕੀਤਾ ਹੈ

ਵੈਸੇ ਤਾਂ ਰਾਈਟਿੰਗ ਟੈਲੰਟ ਅਤੇ ਸਕਿੱਲਸ ਲਈ ਕਿਸੇ ਖਾਸ ਟੇ੍ਰਨਿੰਗ ਦੀ ਜ਼ਰੂਰਤ ਨਹੀਂ ਹੁੰਦੀ ਹੈ ਪਰ ਇਸ ਸਪੈਸ਼ਲਾਈਜੇਸ਼ਨ ਦੇ ਯੁੱਗ ’ਚ ਜੇਕਰ ਤੁਸੀਂ ਇੱਕ ਸਫਲ ਰਾਈਟਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਲੈਂਗੁਵੇਜ਼ ਸਕਿੱਲਸ ਨੂੰ ਹਮੇਸ਼ਾ ਸੁਧਾਰਨਾ ਹੋਵੇਗਾ ਅਤੇ ਇਸ ਦੇ ਨਾਲ ਹੀ ਤੁਹਾਨੂੰ ਕ੍ਰਿਏਟਿਵ ਰਾਈਟਿੰਗ ਸਕਿੱਲਸ ’ਚ ਵੀ ਪੇਸ਼ੇਵਰ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ ਇਸ ਲਈ ਇਸ ਆਰਟੀਕਲ ’ਚ ਅਸੀਂ ਤੁਹਾਡੇ ਲਈ ਇੱਕ ਸਫਲ ਰਾਈਟਰ ਬਣਨ ਦੇ ਕੁਝ ਟਿਪਸ ਪੇਸ਼ ਕਰ ਰਹੇ ਹਾਂ

ਰਾਈਟਿੰਗ ਦੀਆਂ ਮੁੱਖ ਕਿਸਮਾਂ:

  1. ਪੇਸ਼ੇਵਰ ਰਾਈਟਿੰਗ: ਕਾਪੀ ਰਾਈਟਰ, ਕੰਨਟੈਂਟ ਰਾਈਟਰ, ਸਕਰਿਪਟ ਰਾਈਟਰ, ਟਰਾਂਸਲੇਟਰ ਆਦਿ ਸਾਰੇ ਰਾਈਟਰ ਜੋ ਕਿਤੇ ਜਾੱਬ ਕਰਦੇ ਹਨ ਪੇਸ਼ੇਵਰ ਰਾਈਟਰ ਹੁੰਦੇ ਹਨ ਇਨ੍ਹਾਂ ਨੂੰ ਆਪਣੇ ਲੇਖਨ ਦੇ ਬਦਲੇ ਆਮਦਨ ਮਿਲਦੀ ਹੈ
  2. ਫ੍ਰੀਲਾਂਸ ਰਾਈਟਿੰਗ: ਅਜਿਹੇ ਰਾਈਟਰ ਜੋ ਸੈਲਫ-ਐਮਪਲਾੱਇਡ ਹੁੰਦੇ ਹਨ ਅਤੇ ਫ੍ਰੀਲਾਂਸਿੰਗ ਤਹਿਤ ਰਾਈਟਿੰਗ ਦਾ ਪੇਸ਼ਾ ਅਪਣਾਉਂਦੇ ਹੋ, ਇਸ ਫੀਲਡ ’ਚ ਸ਼ਾਮਲ ਹੁੰਦੇ ਹੋ ਫ੍ਰੀਲਾਂਸਰਸ ਨੂੰ ਆਪਣੇ ਕਸਟਮਰਾਂ ਦੀ ਜ਼ਰੂਰਤ ਮੁਤਾਬਕ ਕਿਸੇ ਵੀ ਸਟਾਇਲ ਜਾਂ ਟਾੱਪਿਕ ’ਤੇ ਲਿਖਣਾ ਹੁੰਦਾ ਹੈ ਇਹ ਰਾਈਟਰ ਵੀ ਆਪਣੀ ਗੁਜ਼ਰ-ਬਸਰ ਲੇਖਨ ’ਚੋਂ ਹੀ ਕਮਾਉਂਦੇ ਹਨ

ਜ਼ਰੂਰੀ ਸਿੱਖਿਆ ਅਤੇ ਸਕਿੱਲ ਸੈੱਟ:

ਇੱਕ ਪੇਸ਼ੇਵਰ ਰਾਈਟਰ ਬਣਨ ਲਈ ਤੁਹਾਡੇ ਕੋਲ ਸਿਰਫ਼ ਲਿਖਣ ਦਾ ਹੁਨਰ ਹੋਣਾ ਹੀ ਕਾਫੀ ਨਹੀਂ ਹੈ ਸਗੋਂ ਕੁਝ ਹੋਰ ਹੇਠ ਲਿਖੇ ਪੁਆਇੰਟਾਂ ਦਾ ਧਿਆਨ ਵੀ ਤੁਹਾਨੂੰ ਪੂਰੀ ਤਰ੍ਹਾਂ ਰੱਖਣਾ ਹੋਵੇਗਾ ਜਿਵੇਂ ਕਿ:

  • ਜ਼ਿਆਦਾਤਰ ਰਾਈਟਿੰਗ ਜਾੱਬਸ ਲਈ ਵਿਦਿਆਰਥੀ ਨੇ ਘੱਟ ਤੋਂ ਘੱਟ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਦੀ ਕਲਾਸ ਪਾਸ ਕੀਤੀ ਹੋਵੇ
  • ਰਾਈਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਿਸੇ ਪ੍ਰੋਫੈਸ਼ਨਲ ਰਾਈਟਿੰਗ ਫੀਲਡ ਨੂੰ ਚੁਣ ਲੈਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਤੁਸੀਂ ਇੱਕ ਫਿਕਸ਼ਨ ਰਾਈਟਰ ਬਣਨਾ ਚਾਹੁੰਦੇ ਹੋ ਜਾਂ ਕਵੀ, ਬਲਾੱਗਰ ਬਣਨਾ ਚਾਹੁੰਦੇ ਹੋ ਜਾਂ ਸਕਰਿੱਪਟ ਰਾਈਟਰ
  • ਰਾਈਟਿੰਗ ਸਟਾਇਲ ’ਚ ਟੇ੍ਰਨਿੰਗ ਲੈਣਾ ਵੀ ਕਾਫ਼ੀ ਬਿਹਤਰ ਰਹਿੰਦਾ ਹੈ ਕਿਉਂਕਿ ਮੁੱਖ ਤੌਰ ’ਤੇ ਦੋ ਕਿਸਮਾਂ ਦੇ ਰਾਈਟਿੰਗ ਸਟਾਇਲ ਹੁੰਦੇ ਹਨ: ਰਸਮੀ ਅਤੇ ਗੈਰ-ਰਸਮੀ ਲੇਖਨ
  • ਬਿਜ਼ਨੈੱਸ, ਹੈਲਥਕੇਅਰ, ਮਾਰਕੀਟਿੰਗ ਜਾਂ ਫੈਸ਼ਨ ਰਾਈਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਰਾਈਟਿੰਗ ਫੀਲਡ ’ਚ ਇੰਟਰਨਸ਼ਿਪ ਜ਼ਰੂਰ ਪੂਰੀ ਕਰ ਲਓ ਆਪਣੇ ਕਾਲਜ ਦੇ ਦਿਨਾਂ ’ਚ ਹੀ ਤੁਸੀਂ ਇੱਕ ਸਫਲ ਕਾੱਪੀ ਰਾਈਟਰ ਜਾਂ ਜਰਨਲਿਸਟ ਬਣਨ ਲਈ ਇੰਟਰਸ਼ਿਪ ਕਰ ਸਕਦੇ ਹੋ
  • ਕਿਸੇ ਕੰਨਟੈਂਟ ਰਾਈਟਰ, ਟਰਾਂਸਲੇਟਰ, ਸਕਰਿਪਟ ਰਾਈਟਰ ਜਾਂ ਕਾਪੀ ਰਾਈਟਰ ਆਦਿ ਦੇ ਤੌਰ ’ਤੇ ਇੱਕ ਜਾੱਬ ਹਾਸਲ ਕਰਕੇ ਫੀਲਡ ’ਚ ਰਾਈਟਿੰਗ ਦਾ ਅਨੁਭਵ ਪ੍ਰਾਪਤ ਕਰੋ
  • ਲਿਖਣ ਦੀ ਲਗਾਤਾਰ ਪ੍ਰੈਕਟਿਸ ਕਰਦੇ ਰਹੋ ਅਤੇ ਰਾਈਟਿੰਗ ਦੀ ਫੀਲਡ ’ਚ ਆਪਣਾ ਅਨੁਭਵ ਲਗਾਤਾਰ ਵਧਾਉਂਦੇ ਰਹੋ
  • ਰਾਈਟਿੰਗ ਫੀਲਡ ’ਚ ਪੋਸ਼ਟ ਗ੍ਰੈਜ਼ੂਏਸ਼ਨ ਦੀ ਡਿਗਰੀ ਪ੍ਰਾਪਤ ਕਰਕੇ ਤੁਸੀਂ ਆਪਣੇ ਰਾਈਟਿੰਗ ਸਕਿੱਲਸ ਨੂੰ ਹੋਰ ਜ਼ਿਆਦਾ ਨਿਖਾਰ ਸਕਦੇ ਹੋ
  • ਆਪਣੇ ਰਾਈਟਿੰਗ ਫੀਲਡ ’ਚ ਪੀਐੱਚਡੀ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਤਾਂ ਤੁਹਾਨੂੰ ਰਾਈਟਿੰਗ ਫੀਲਡ ’ਚ ਖਾਸ ਪਹਿਚਾਣ ਮਿਲ ਹੀ ਜਾਂਦੀ ਹੈ

ਭਾਰਤ ’ਚ ਬਿਹਤਰੀਨ ਰਾਈਟਿੰਗ ਕੋਰਸੇਜ਼:

  • ਸਰਟੀਫਿਕੇਟ ਇਨ ਕ੍ਰਿਏਟਿਵ ਰਾਈਟਿੰਗ
  • ਡਿਪਲੋਮਾ ਇਨ ਕ੍ਰਿਏਟਿਵ ਰਾਈਟਿੰਗ
  • ਪੀਜੀ ਡਿਪਲੋਮਾ ਇਨ ਕ੍ਰਿਏਟਿਵ ਰਾਈਟਿੰਗ
  • ਸੰਬੰਧਿਤ ਭਾਸ਼ਾ ’ਚ ਗੈਜ਼ੂਏਸਨ/ਪੋਸਟ ਗ੍ਰੈਜੂਏਸ਼ਨ ਦੀ ਡਿਗਰੀ
  • ਸੰਬੰਧਿਤ ਭਾਸ਼ਾ ’ਚ ਐੱਮਫਿਲ/ਪੀਐੱਚਡੀ ਦੀ ਡਿਗਰੀ

ਭਾਰਤ ਦੀਆਂ ਪ੍ਰਮੁੱਖ ਯੂਨੀਵਰਸਿਟੀ ਤੋਂ ਕਰੋ ਰਾਈਟਿੰਗ ਕੋਰਸ:

ਤੁਹਾਡੀ ਸੁਵਿਧਾ ਲਈ ਅਸੀਂ ਹੇਠ ਲਿਖੀਆਂ ਯੂਨੀਵਰਸਿਟੀਆਂ ਅਤੇ ਇੰਸਟੀਚਿਊਟਾਂ ਦੀ ਇੱਕ ਲਿਸਟ ਪੇਸ਼ ਕਰ ਰਹੇ ਹਾਂ ਤਾਂ ਕਿ ਤੁਸੀਂ ਇੱਥੇ ਹਾਇਰ ਐਜ਼ੂਕੇਸ਼ਨ ਪ੍ਰਾਪਤ ਕਰਕੇ ਲੇਖਨ ਹੁਨਰ ਨੂੰ ਹੋਰ ਜ਼ਿਆਦਾ ਨਿਖਾਰ ਸਕੋ:

  • ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਨਵੀਂ ਦਿੱਲੀ
  • ਦਿੱਲੀ ਯੂਨੀਵਰਸਿਟੀ, ਨਵੀਂ ਦਿੱਲੀ
  • ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ
  • ਜਾਮੀਆ ਮਿਲਿਆ ਇਸਲਾਮੀਆ, ਨਵੀਂ ਦਿੱਲੀ
  • ਕੋਲਕਾਤਾ ਯੂਨੀਵਰਸਿਟੀ, ਕੋਲਕਾਤਾ
  • ਕਰਨਾਟਕ ਸਟੇਟ ਓਪਨ ਯੂਨੀਵਰਸਿਟੀ, ਕਰਨਾਟਕ
  • ਭਾਰਤੀ ਵਿੱਦਿਆ ਭਵਨ, ਨਵੀਂ ਦਿੱਲੀ
  • ਭੀਮਰਾਓ ਅੰਬੇਡਕਰ ਓਪਨ ਯੂਨੀਵਰਸਿਟੀ, ਅਹਿਮਦਾਬਾਦ
  • ਬ੍ਰਿਟਿਸ਼ ਕਾਊਂਸਲ ਆਫ਼ ਇੰਡੀਆ

ਭਾਰਤ ’ਚ ਉਪਲੱਬਧ ਹਨ ਇਹ ਕਰੀਅਰ ਆੱਪਸ਼ਨ:

ਅੱਜ-ਕੱਲ੍ਹ ਦੁਨੀਆਂ ’ਚ ਹਰੇਕ ਖੇਤਰ ’ਚ ਸਪੈਸ਼ਲਾਈਜੇਸ਼ਨ ਦੇਖਣ ਨੂੰ ਮਿਲਦਾ ਹੈ ਅਤੇ ਰਾਈਟਿੰਗ ਦੀ ਫੀਲਡ ਵੀ ਇਸ ਤੋਂ ਅਛੂਤੀ ਨਹੀਂ ਹੈ ਇੱਕ ਰਾਈਟਰ ਦੇ ਤੌਰ ’ਤੇ ਅੱਜ-ਕੱਲ੍ਹ ਤੁਹਾਡੇ ਕੋਲ ਰਾਈਟਿੰਗ ਦੀ ਫੀਲਡ ’ਚ ਕਈ ਖਾਸ ਕਰੀਅਰ ਆੱਪਸ਼ਨਸ ਮੌਜ਼ੂਦ ਹਨ ਜੋ ਤੁਹਾਨੂੰ ਮਾਨ-ਸਨਮਾਨ ਦਿਵਾਉਣ ਦੇ ਨਾਲ-ਨਾਲ ਚੰਗਾ ਸੈਲਰੀ ਪੈਕਜ ਵੀ ਆਫ਼ਰ ਕਰਦੇ ਹਨ ਜਿਵੇਂ ਕਿ:

ਕਾੱਪੀ ਰਾਈਟਰ:

ਇਹ ਰਾਈਟਰ ਅਕਸਰ ਐਡਵਰਟਾਈਜਿੰਗ ਦੀ ਫੀਲਡ ਨਾਲ ਜੁੜੇ ਹੁੰਦੇ ਹਨ ਅਤੇ ਵੱਖ-ਵੱਖ ਗੁੱਡਸ ਐਂਡ ਸਰਵਿਸੇਜ਼ ਜਾਂ ਪ੍ਰੋਡਕਟਾਂ ਦੇ ਪ੍ਰਚਾਰ-ਪ੍ਰਸਾਰ ਲਈ ਕੈਚੀ ਸਲੋਗਨਸ/ਡਿਪਕ੍ਰਿਪਸ਼ਨ ਆਦਿ ਤਿਆਰ ਕਰਦੇ ਹਨ ਇਹ ਰਾਈਟਰ ਪ੍ਰਿੰਟ ਕੈਟਲਾਗਸ, ਬਰੋਸ਼ਰਜ਼, ਮੈਲਸ ਅਤੇ ਕਮਰਸ਼ੀਅਲ ਸਕਰਿਪਟਸ ਤਿਆਰ ਕਰਦੇ ਹਨ

ਕਾੱਪੀ ਐਡੀਟਰ:

ਆਮ ਤੌਰ ’ਤੇ ਇਹ ਪੇਸ਼ੇਵਰ ਕਿਸੇ ਵੀ ਰਾਈਟਿੰਗ ਮਟੀਰੀਅਲ ਦੇ ਫੈਕਟਾਂ ਨੂੰ ਚੈੱਕ ਕਰਦੇ ਹਨ ਤਾਂਕਿ ਪ੍ਰਕਾਸ਼ਨ ਤੋਂ ਪਹਿਲਾਂ ਹੀ ਆਰਟੀਕਲ ਦੀਆਂ ਗਲਤੀਆਂ ਨੂੰ ਸੁਧਾਰ ਲਿਆ ਜਾਵੇ ਇਹ ਪੇਸ਼ੇਵਰ ਰਾਈਟਿੰਗ
ਮਟੀਰੀਅਲ ਦੀ ਪਰੂਫ-ਰੀਡਿੰਗ, ਕਰੈਕਸ਼ਨ, ਗ੍ਰਾਮਰ ਐਂਡ ਸੈਨਟੈਨਸ ਫਾੱਰਮੇਸ਼ਨ, ਫਾੱਰਮੇਟਿੰਗ ਇਸ਼ੂਜ ਆਦਿ ਚੈੱਕ ਕਰਦੇ ਹਨ ਅਤੇ ਆਰਟੀਕਲ ਦਾ ਫਾਈਨਲ ਡਰਾਫਟ ਤਿਆਰ ਕਰਦੇ ਹਨ ਜੋ ਪਹਿਲੇ ਡਰਾਫਟ ਤੋਂ ਜ਼ਿਆਦਾ ਵਧੀਆ ਅਤੇ ਐਰਰ-ਲੈੱਸ ਹੁੰਦਾ ਹੈ

ਕੰਨਟੈਂਟ ਰਾਈਟਰ:

ਵੱਖ-ਵੱਖ ਟਾੱਪਿਕਾਂ ’ਤੇ ਰਿਸਰਚ ਕਰਕੇ ਇਹ ਰਾਈਟਰ ਆਪਣੇ ਆਰਟੀਕਲ ਤਿਆਰ ਕਰਦੇ ਹਨ ਇਨ੍ਹਾਂ ਦੇ ਆਰਟੀਕਲਾਂ ’ਚ ਇਨਫਾਰਮੇਸ਼ਨ, ਜਾਣਕਾਰੀ ਜਾਂ ਹੋਰ ਕਿਸਮਾਂ ਦੇ ਬਿਓਰੇਦਿੱਤੇ ਗਏ ਹੁੰਦੇ ਹਨ

ਟਰਾਂਸਲੇਟਰ:

ਇਨ੍ਹਾਂ ਪੇਸ਼ੇਵਰਾਂ ਨੂੰ ਘੱਟ ਤੋਂ ਘੱਟ ਦੋ ਭਾਸ਼ਾਵਾਂ ’ਚ ਮੁਹਾਰਤ ਹਾਸਲ ਹੁੰਦੀ ਹੈ ਅਤੇ ਕਿਸੇ ਇੱਕ ਭਾਸ਼ਾ (ਸੋਰਸ ਲੈਂਗਵੇਜ਼) ਦੀ ਵਿਸ਼ਾ ਸਮੱਗਰੀ ਨੂੰ ਇਹ ਲੋਕ ਕਿਸੇ ਦੂਸਰੀ ਭਾਸ਼ਾ (ਟਾਰਗੇਟ ਲੈਂਗਵੇਜ਼) ’ਚ ਟਰਾਂਸਲੇਟ ਕਰਦੇ ਹਨ ਤਾਂ ਕਿ ਜਿਹੜੇ ਲੋਕਾਂ ਨੂੰ ਕੋਈ ਭਾਸ਼ਾ ਸਮਝ ਨਹੀਂ ਆਉਂਦੀ ਹੈ, ਉਹ ਲੋਕ ਆਪਣੀ ਭਾਸ਼ਾ ’ਚ ਉਸ ਨਾ ਸਮਝ ’ਚ ਆਉਣ ਵਾਲੀ ਭਾਸ਼ਾ ਦੇ ਸਿਲੇਬਸ ਨੂੰ ਪੜ੍ਹ ਕੇ ਲਾਭ ਲਓ ਇੱਕ ਟਰਾਂਸਲੇਟਰ ਦੇ ਤੌਰ ’ਤੇ ਤੁਸੀਂ ਪ੍ਰਿੰਟ, ਫਿਲਮ ਅਤੇ ਟੈਲੀਵੀਜ਼ਨ ਇੰਡਸਟਰੀ ’ਚ ਕੰਮ ਕਰ ਸਕਦੇ ਹੋ ਜਿੱਥੇ ਤੁਸੀਂ ਮੂਵੀਜ਼, ਸ਼ੋਅ, ਡਾੱਕਿਓਮੈਂਟਰੀ ਅਤੇ ਆਰਟੀਕਲਾਂ ਨੂੰ ਟਰਾਂਸਲੇਟ ਕਰਦੇ ਹੋ

ਬਲਾੱਗਰ:

ਬਲਾੱਗਿੰਗ ਹੁਣ ਰਾਈਟਿੰਗ ਫੀਲਡ ’ਚ ਕੋਈ ਨਵਾਂ ਸ਼ਬਦ ਜਾਂ ਕੰਨਸੈਪਟ ਨਹੀਂ ਰਹਿ ਗਿਆ ਹੈ ਕੁਝ ਲੋਕ ਬਲਾੱਗਿੰਗ ਜ਼ਰੀਏ ਆਪਣੇ ਰਾਈਟਿੰਗ ਸਕਿੱਲਸ ਪ੍ਰਦਰਸ਼ਿਤ ਕਰਦੇ ਹਨ ਤਾਂ ਕਈ ਲੋਕਾਂ ਲਈ ਬਲਾੱਗਿੰਗ ਹੁਣ ਪੂਰੀ ਤਰ੍ਹਾਂ ਇੱਕ ਪ੍ਰੋਫੈਸ਼ਨਲ ਰਾਈਟਿੰਗ ਫੀਲਡ ਹੈ ਕਿਉਂਕਿ ਬਲਾੱਗਿੰਗ ਜ਼ਰੀਏ ਲੋਕ ਅੱਜ-ਕੱਲ੍ਹ ਆਪਣਾ ਕਾਰੋਬਾਰ ਵਧਾਉਂਦੇ ਹਨ ਅੱਜ-ਕੱਲ੍ਹ ਤੁਸੀਂ ਇੱਕ ਫੂਡ ਬਲਾੱਗਰ, ਮੈਕਅੱਪ ਐਂਡ ਬਿਊਟੀ ਬਲਾੱਗਰ, ਫੈਸ਼ਨ ਬਲਾੱਗਰ, ਟਰੈਵਲ ਬਲਾੱਗਰ ਜਾਂ ਕਿਸੇ ਅਜਿਹੇ ਵਿਸ਼ੇ ’ਚ ਬਲਾੱਗਰ ਬਣ ਸਕਦੇ ਹੋ, ਜਿਸ ਵਿਸ਼ੇ ’ਚ ਤੁਹਾਨੂੰ ਕਾਫੀ ਇੰਟਰੈਸਟ ਹੈ

ਕ੍ਰਿਟਿਕ:

ਇਨ੍ਹਾਂ ਪੇਸ਼ੇਵਰਾਂ ਦਾ ਕੰਮ ਹੋਰ ਸਾਰੇ ਰਾਈਟਰਾਂ ਦੇ ਆਰਟੀਕਲ ਅਤੇ ਰਾਈਟਿੰਗ ਮਟੀਰੀਅਲਾਂ ਦੇ ਗੁਣ-ਦੋਸ਼ਾਂ ਦਾ ਵਰਣਨ ਕਰਦਾ ਹੁੰਦਾ ਹੈ ਕ੍ਰਿਟਿਕਸ ਨੂੰ ਸੰਬੰਧਿਤ ਫੀਲਡਾਂ ਦੀ ਕਾਫੀ ਚੰਗੀ ਸਮਝ ਅਤੇ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਨਜ਼ਰੀਆ ਨਿਰਪੱਖ ਹੋਣਾ ਚਾਹੀਦਾ ਹੈ

ਜਰਨਲਿਸਟਸ:

ਇਹ ਰਾਈਟਰ ਇਨਫਾਰਮੇਸ਼ਨ- ਇੰਟਰਵਿਊਜ਼, ਫੈਕਟਾਂ, ਰਿਪੋਰਟਾਂ, ਇਵੈਂਟਾਂ ਆਦਿ ਦੀ ਜਾਣਕਾਰੀ ਜੁਟਾ ਕੇ ਆਰਟੀਕਲ ਤਿਆਰ ਕਰਦੇ ਹਨ ਅਤੇ ਫਿਰ ਉਨ੍ਹਾਂ ਆਰਟੀਕਲਾਂ ਦੀ ਐਡੀਟਿੰਗ ਅਤੇ ਪਰੂਫ ਰੀਡਿੰਗ ਕਰਨ ਤੋਂ ਬਾਅਦ ਇੰਟਰਨੈੱਟ, ਟੈਲੀਵੀਜ਼ਨ, ਨਿਊਜ਼ ਪੇਪਰਾਂ, ਮੈਗਨੀਜ਼ ਆਦਿ ’ਚ ਪੜ੍ਹਨ ਲਾਇਕ ਫਾਰਮੇਟ ’ਚ ਪੇਸ਼ ਕਰਦੇ ਹਨ ਜੇਕਰ ਤੁਸੀਂ ਰਿਪੋਰਟਿੰਗ ਨਹੀਂ ਕਰ ਸਕਦੇ ਹੋ ਤਾਂ ਵੀ ਤੁਸੀਂ ਆਪਣੇ ਡੇਸਕ ਤੋਂ ਵੱਖ-ਵੱਖ ਆਰਟੀਕਲਾਂ ਦੀ ਐਡੀਟਿੰਗ ਕਰ ਸਕਦੇ ਹੋ

ਐਕਵੀਜ਼ੀਸ਼ਨ ਐਡੀਟਰ:

ਇਸ ਪੇਸ਼ੇ ਤਹਿਤ ਤੁਸੀਂ ਉੱਭਰਦੇ ਹੋਏ ਰਾਈਟਰਾਂ ਦੇ ਆਰਟੀਕਲਾਂ ਜਾਂ ਰਾਈਟਿੰਗ ਮਟੀਰੀਅਲਾਂ ਨੂੰ ਐਡੀਟੋਰੀਅਲ ਬੋਰਡ ’ਚ ਪੇਸ਼ ਕਰਨ ਦੇ ਲਾਇਕ ਬਣਾਉਂਦੇ ਹੋ ਅਤੇ ਭਾਵੀ ਰਾਈਟਰਾਂ ਅਤੇ ਪਬਲਸ਼ਿੰਗ ਹਾਊਸ ਦਰਮਿਆਨ ਕਾੱਨਟ੍ਰੈਕਟ ਦੇ ਟਰਮਸ ਐਂਡ ਕੰਡੀਸ਼ਨਜ਼ ਆਦਿ ਨਿਰਧਾਰਤ ਕਰਨ ’ਚ ਮੱਦਦ ਕਰਦੇ ਹਨ

ਸਪੀਚ ਰਾਈਟਰ:

ਇਨ੍ਹਾਂ ਪੇਸ਼ੇਵਰਾਂ ਦਾ ਕੰਮ ਨੇਤਾਵਾਂ ਅਤੇ ਹੋਰ ਸਾਰੇ ਐਕਸਪਰਟ ਲੋਕਾਂ ਲਈ ਸਪੀਚ ਜਾਂ ਭਾਸ਼ਣ ਤਿਆਰ ਕਰਨਾ ਹੁੰਦਾ ਹੈ ਇਨ੍ਹਾਂ ਪੇਸ਼ੇਵਰਾਂ ਵੱਲੋਂ ਤਿਆਰ ਕੀਤੀ ਗਈ ਸਪੀਚ ਪ੍ਰਭਾਵੀ ਅਤੇ ਸੁਣਨ ਲਾਇਕ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਸਪੀਚ ਸੁਣਨ ’ਚ ਆਨੰਦ ਆਉਣ ਦੇ ਨਾਲ-ਨਾਲ ਜ਼ਰੂਰੀ ਜਾਣਕਾਰੀ ਵੀ ਮਿਲ ਸਕੇ

ਸਟੋਰੀ/ਸਕਰਿਪਟ ਰਾਈਟਰ:

ਇਹ ਲੋਕ ਫਿਲਮਾਂ, ਟੈਲੀਵੀਜ਼ਨ ਅਤੇ ਵੱਖ-ਵੱਖ ਸੀਰੀਅਲਾਂ ਲਈ ਸਟੋਰੀ ਜਾਂ ਸਕਰਿਪਟ ਤਿਆਰ ਕਰਦੇ ਹਨ
ਟੈਕਨੀਕਲ ਰਾਈਟਰ: ਹਰ ਰੋਜ਼ ਨਵੀਂ ਟੈਕਨੋਲਾੱਜੀ ਅਪਡੇਟ ਹੋਣ ਨਾਲ ਟੈਕਨੀਕਲ ਰਾਈਟਰਾਂ ਦੀ ਕਾਫੀ ਮੰਗ ਵਧੀ ਹੈ ਜ਼ਿਕਰਯੋਗ ਹੈ ਕਿ ਹਰ ਰੋਜ਼ ਨਵੀਂ-ਨਵੀਂ ਟੈਕਨੋਲਾੱਜੀ ਮਾਰਕਿਟ ’ਚ ਆ ਰਹੀ ਹੈ, ਨਵੀਂ ਟੈਕਨੋਲਾੱਜੀ ਅਤੇ ਨਵੇਂ ਪ੍ਰੋਡਕਟ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੰਪਨੀਆਂ ਨੂੰ ਟੈਕਨੀਕਲ ਰਾਈਟਰਾਂ ਦੀ ਜ਼ਰੂਰਤ ਪੈਂਦੀ ਹੈ ਇਹ ਟੈਕਨੀਕਲ ਆਪਣੇ ਲੇਖਨ ਹੁਨਰ ਨਾਲ ਪ੍ਰੋਡਕਟਾਂ ਬਾਰੇ ਲਿਖਦੇ ਹਨ ਤਾਂ ਕਿ ਟਾਰਗੇਟ ਆੱਡਿਅਨਜ਼ ਉਸ ਪ੍ਰੋਡਕਟ ਦੀ ਕੁਆਲਿਟੀ ਬਾਰੇ ਚੰਗੀ ਤਰ੍ਹਾਂ ਜਾਣ ਸਕਣ ਇੱਕ ਟੈਕਨੀਕਲ ਰਾਈਟਰ ਪ੍ਰਾੱਡਕਟ ਦੇ ਮੈਨਿਊਅਲ, ਅਪੈਨਡਿਕਸ ਅਤੇ ਕੈਟਲਾੱਗ ਨੂੰ ਡਿਵੈਲਪ ਕਰਨ ਦਾ ਕੰਮ ਕਰਦਾ ਹੈ ਅੱਜ ਇੱਕ ਟੈਕਨੀਕਲ ਰਾਈਟਰ ਦੀ ਜਾੱਬ ਮਾਰਕਿਟ ’ਚ ਚੰਗੀ ਖਾਸੀ ਮੰਗ ਹੈ

ਭਾਰਤ ’ਚ ਰਾਈਟਰਾਂ ਨੂੰ ਮਿਲਣ ਵਾਲਾ ਸੈਲਰੀ ਪੈਕਜ਼

ਸਾਡੇ ਦੇਸ਼ ’ਚ ਕਿਸੇ ਕੰਨਟੈਂਟ ਰਾਈਟਰ ਨੂੰ ਐਵਰੇਜ਼ 2.5 ਲੱਖ ਰੁਪਏ ਦਾ ਸਾਲਾਨਾ ਸੈਲਰੀ ਪੈਕਜ ਮਿਲਦਾ ਹੈ ਅਤੇ ਇੱਕ ਰਾਈਟਰ ਆਮ ਤੌਰ ’ਤੇ ਸਾਢੇ ਤਿੰਨ ਲੱਖ ਰੁਪਏ ਸਾਲਾਨਾ ਤੱਕ ਕਮਾਉਂਦਾ ਹੈ ਇਸੇ ਤਰ੍ਹਾਂ ਟੈਕਨੀਕਲ ਰਾਈਟਰ ਦੀ ਐਵਰੇਜ਼ ਸੈਲਰੀ 4.7 ਲੱਖ ਰੁਪਏ ਸਾਲਾਨਾ ਤੱਕ ਹੁੰਦੀ ਹੈ ਜਿਵੇਂ-ਜਿਵੇਂ ਰਾਈਟਿੰਗ ਦੀ ਫੀਲਡ ’ਚ ਤੁਹਾਡਾ ਅਨੁਭਵ ਵਧਦਾ ਜਾਂਦਾ ਹੈ,

ਉਸ ਦੇ ਮੁਤਾਬਕ ਤੁਹਾਡੀ ਕਮਾਈ ’ਚ ਵੀ ਇਜ਼ਾਫਾ ਹੁੰਦਾ ਜਾਂਦਾ ਹੈ ਮਾਈਕ੍ਰੋਸਾੱਫਟ ਐਕਸਲ, ਰਾਈਟਿੰਗ ਪ੍ਰੋਸੀਜਰਸ ਐਂਡ ਡਾਕਿਊਮੈਂਟਰੀ ਅਤੇ ਕ੍ਰਿਏਟਿਵ ਰਾਈਟਿੰਗ ਸਕਿੱਲਸ ਤੁਹਾਡੀ ਸੈਲਰੀ ’ਚ ਚੰਗਾ ਖਾਸਾ ਵਾਧਾ ਕਰਦੇ ਹਨ ਰਾਈਟਰਾਂ ਨੂੰ ਆਮ ਤੌਰ ’ਤੇ ਰਾੱਈਲਿਟੀ ਜਾਂ ਕਾੱਨਟ੍ਰੈਕਟ ਦੇ ਮੁਤਾਬਕ ਵੀ ਇਨਕਮ ਪ੍ਰਾਪਤ ਹੁੰਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!