do house wiring carefully

ਘਰ ਦੀ ਵਾਈਰਿੰਗ ਕਰੋ ਧਿਆਨ ਨਾਲ
ਅੱਗ ਦੀਆਂ ਵਧਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਬਿਜਲੀ ਦੀ ਸੁਰੱਖਿਆ ਦੀ ਜ਼ਰੂਰਤ ਹਰੇਕ ਵਿਅਕਤੀ ਲਈ ਚਿੰਤਾ ਦਾ ਵਿਸ਼ਾ ਹੈ ਅੱਜ-ਕੱਲ੍ਹ ਹੋ ਰਹੀਆਂ ਅੱਗ ਦੀਆਂ ਘਟਨਾਵਾਂ ਦੇ ਪਿੱਛੇ ਇਲੈਕਟ੍ਰੀਕਲ ਸ਼ਾਰਟ ਸਰਕਿਟ ਨੂੰ ਆਮ ਕਾਰਨ ਦੱਸਿਆ ਜਾਂਦਾ ਹੈ

ਅਜਿਹਾ ਅਕਸਰ ਸੁਰੱਖਿਆ ਨਾਲ ਸਬੰਧਿਤ ਮਹੱਤਵਪੂਰਨ ਸਾਵਧਾਨੀਆਂ ਨੂੰ ਨਜ਼ਰਅੰਦਾਜ਼ ਕਰਨ ਅਤੇ ਅਨਜਾਣੇ ’ਚ ਉਪਕਰਨ ਦੀ ਦੁਰਵਰਤੋਂ ਕਰਨ ਕਾਰਨ ਹੁੰਦਾ ਹੈ ਬਿਜਲੀ ਝਟਕੇ ਅਤੇ ਅੱਗ ਦੀਆਂ ਘਟਨਾਵਾਂ ਨਾਲ ਮੌਤ ਤੱਕ ਹੋ ਸਕਦੀ ਹੈ ਇਹ ਘਟਨਾਵਾਂ ਅਕਸਰ ਵਾਈਰਿੰਗ ਅਤੇ ਬਿਜਲੀ ਸਿਸਟਮ ਦੇ ਕਮਜ਼ੋਰ ਅਤੇ ਗਲਤ ਇਨਸਾਲਟੇਸ਼ਨ ਕਾਰਨ ਹੁੰਦਾ ਹੈ ਜ਼ਰੂਰੀ ਨੈਸ਼ਨਲ ਬਿਜਲੀ ਕੋਡ (ਐੱਨਈਸੀ) ਦੇ ਤਜਵੀਜ਼ਾਂ ਬਾਰੇ ਜਾਣਕਾਰੀ ਰੱਖਣਾ ਵੀ ਜ਼ਰੂਰੀ ਹੈ ਅੱਗ ਦੀਆਂ ਘਟਨਾਵਾਂ ਅਤੇ ਬਿਜਲੀ ਝਟਕਿਆਂ ਖਿਲਾਫ਼ ਸੁਰੱਖਿਆ ਲਈ ਇਨ੍ਹਾਂ ਨਿਯਮਾਂ ਦਾ ਪਾਲਣ ਕਰੋ

Also Read :-

ਬਿਜਲੀ ਦੀ ਸੁਰੱਖਿਆ ਤੋਂ ਸਬੰਧਿਤ ਸਾਵਧਾਨੀਆਂ ਵਰਤਣ ਨਾਲ ਆਪਣੇ ਅਤੇ ਆਪਣੇ ਪਰਿਵਾਰ ਲਈ ਸੁਰੱਖਿਅਤ ਜ਼ਿੰਦਗੀ ਤੈਅ ਕੀਤੀ ਜਾ ਸਕਦੀ ਹੈ

  • ਮਲਟੀਪਿਨ ਪਲੱਗਾਂ ਦਾ ਇਸਤੇਮਾਲ ਕਰਕੇ ਸਿੰਗਲ ਪੋਇੰਟ (ਸੋਕੇਟ ਆਊਟਲੇਟ) ਨੂੰ ਓਵਰ ਪਲੱਗ ਨਾ ਕਰੋ
  • ਪਲੱਗ ਚੰਗੀ ਤਰ੍ਹਾਂ ਕਸ ਕੇ ਲਗਾਏ ਗਏ ਹੋਣ, ਕਿਉਂਕਿ ਢਿੱਲੇ ਰਹਿਣ ’ਤੇ ਉਨ੍ਹਾਂ ’ਚ ਸਪਾਰਕਿੰਗ ਹੋਣ ਨਾਲ ਅੱਗ ਦੀ ਘਟਨਾ ਦੀ ਸ਼ੰਕਾ ਰਹਿੰਦੀ ਹੈ
  • ਅੱਗ ਬੁਝਾਉਣ ਦੇ ਯੰਤਰ ਕੰਮ ਕਰਨ ਦੀ ਸਥਿਤੀ ’ਚ ਹੋਣੇ ਚਾਹੀਦੇ ਹਨ
  • ਟਿਊਬਲਾਈਟ ਦੀ ਬਜਾਇ ਐੱਲਈਡੀ ਬੱਲਬ ਦੀ ਵਰਤੋਂ ਕਰੋ ਇਸ ਨਾਲ ਬਿਜਲੀ ਦੀ ਬੱਚਤ ਵੀ ਹੋਵੇਗੀ
  • ਬਿਜਲੀ ਦੇ ਸਾਰੇ ਉਪਕਰਣ ਲਗਾਉਣ ਲਈ ਹਮੇਸ਼ਾ ਜਾਣਕਾਰੀ ਵਾਲੇ ਅਤੇ ਪ੍ਰਮਾਣਿਤ ਇਲੈਕਟ੍ਰੀਸ਼ੀਅਨ ਦੀ ਹੀ ਮੱਦਦ ਲਓ
  • ਐਮਰਜੰਸੀ ਦੌਰਾਨ ਭੱਜਣ ਲਈ ਪੌੜੀਆਂ ਅਤੇ ਰਿਫਊਜ਼ ਏਰੀਏ ਨੂੰ ਖਾਲੀ ਰੱਖਣਾ ਚਾਹੀਦਾ ਹੈ

ਜੇਕਰ ਤੁਸੀਂ ਘਰ ’ਚ ਬਿਜਲੀ ਸਿਸਟਮ ਲਗਾ ਰਹੇ ਹੋ, ਤਾਂ ਤੁਹਾਨੂੰ ਇਨ੍ਹਾਂ ਉਪਾਆਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ

ਉਪਕਰਣਾ ਦੀ ਸੁਰੱਖਿਆ:

ਆਪਣੇ ਬਿਜਲੀ ਉਪਕਰਣਾਂ ਅਤੇ ਉਨ੍ਹਾਂ ਦੀਆਂ ਤਾਰਾਂ ਦੀ ਕੰਟਰੋਲ ਜਾਂਚ ਕਰੋ ਕਟੇ ਫਟੇ ਅਤੇ ਨੁਕਸਾਨਦਾਇਕ ਬਿਜਲੀ ਤਾਰਾਂ ਨੂੰ ਤੁਰੰਤ ਬਦਲ ਦਿਓ, ਨਹੀਂ ਤਾਂ ਕੋਈ ਜਾਨਲੇਵਾ ਹਾਦਸਾ ਹੋ ਸਕਦਾ ਹੈ ਆਪਣੇ ਬਿਜਲੀ ਉਪਕਰਣਾਂ ਕੋਲ ਕੋਈ ਜਲਣਸ਼ੀਲ ਪਦਾਰਥ ਨਾ ਰੱਖੋ, ਵਿਸ਼ੇਸ਼ ਤੌਰ ’ਤੇ ਰਸੋਈ ’ਚ ਇਸ ਗੱਲ ਦਾ ਪੂਰਾ ਧਿਆਨ ਰੱਖੋ, ਜਿੱਥੇ ਗੈਸ ਸਟੋਵ, ਸਿਲੰਡਰ ਕਾਰਨ ਬਿਜਲੀ ਉਪਕਰਣਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਦਾ ਸਭ ਤੋਂ ਜ਼ਿਆਦਾ ਜ਼ੋਖਮ ਰਹਿੰਦਾ ਹੈ ਕਈ ਸਾਰੇ ਐਡਾਪਟਰਸਾਂ ਦੀ ਵਰਤੋਂ ਕਰਕੇ ਪੁਆਇੰਟ ਨੂੰ ਅਪਲੋਡ ਨਾ ਕਰੋ

ਸਹੀ ਅਰਥਿੰਗ:

ਅਰਥਿੰਗ ਸਭ ਤੋਂ ਮਹੱਤਵਪੂਰਨ ਸੁਰੱਖਿਅਕ ਉਪਕਰਣ ਹੈ ਅਰਥਿੰਗ ਸਿਸਟਮ ਨੂੰ ਸੁਚਾਰੂ ਬਣਾਏ ਰੱਖੋ ਇਸ ਦੀ ਜਾਂਚ ਤਕਨੀਸ਼ੀਅਨ ਤੋਂ ਕਰਾਓ ਇਲੈਕਟ੍ਰੀਕਲ ਲੀਕੇਜ਼ ਪ੍ਰੋਟੈਕਸ਼ਨ ਡਿਵਾਈਸੇਜ਼ ਅਜਿਹੀ ਸਥਿਤੀ ਤੋਂ ਪੈਦਾ ਹੋਣ ਵਾਲੇ ਖਤਰੇ ਤੋਂ ਬਚਣ ਦਾ ਸਰਵੋਤਮ ਹੱਲ ਹੈ

ਓਵਰਹੀਟਿੰਗ ਦਾ ਜ਼ੋਖਮ:

ਸਾਰੇ ਬਿਜਲੀ ਉਪਕਰਣਾ ਨੂੰ ਨਿਸ਼ਚਿਤ ਕਰੰਟ ’ਚ ਚਲਾਉਣ ਲਈ ਡਿਜ਼ਾਇਨ ਕੀਤਾ ਜਾਂਦਾ ਹੈ ਜੇਕਰ ਕਰੰਟ ਸ਼ਾਰਟ ਸਰਕਿਟ, ਅਰਥ ਫਾਲਟ ਅਤੇ ਇਲੈਕਟ੍ਰੀਕਲ ਓਵਰਲੋਡਿੰਗ ਕਾਰਨ ਜ਼ਿਆਦਾ ਹੋ ਜਾਂਦਾ ਹੈ, ਤਾਂ ਉਪਕਰਣ ਓਵਰਹੀਟ ਹੋ ਜਾਏਗਾ ਅਤੇ ਉਸ ’ਚ ਅੱਗ ਲੱਗ ਸਕਦੀ ਹੈ ਬਿਜਲੀ ਉਪਕਰਣਾ ਨੂੰ ਸੁਰੱਖਿਅਤ ਚਲਾਉਣ ਲਈ ਜ਼ਿਆਦਾਤਰ ਕੁਝ ਕੂÇਲੰਗ ਅਤੇ ਵੈਂਟੀਲੇਸ਼ਨ ਦੀ ਜ਼ਰੂਰਤ ਪੈਂਦੀ ਹੈ

ਰਿਹਾਇਸ਼ੀ ਵਾਈਰਿੰਗ:

ਪੂਰੀ ਵਾਈਰਿੰਗ ਪ੍ਰਕਿਰਿਆ ’ਚ ਆਮ ਤੌਰ ’ਤੇ ਚਾਰ ਘਟਕ ਸ਼ਾਮਲ ਹੁੰਦੇ ਹਨ- ਪਾਵਰ (ਮੇਨ ਵੋਲਟੇਜ਼), ਲੋਡ ਕੰਡਕਟਰ ਅਤੇ ਸਵਿੱਚ ਰਿਹਾਇਸ਼ੀ ਕੰਪਲੈਕਸ ’ਚ ਲਾਈਟਿੰਗ ਅਤੇ ਪਾਵਰ ਪੁਆਇੰਟਾਂ ਦੀ ਘੱਟ ਤੋਂ ਘੱਟ ਗਿਣਤੀ ਹੋਣੀ ਚਾਹੀਦੀ ਹੈ ਘਰਾਂ ’ਚ ਬਿਜਲੀ ਉਪਕਰਣਾ ਅਤੇ ਯੂਪੀਐੱਸ ਆਦਿ ਦਾ ਜ਼ਿਆਦਾ ਇਸਤੇਮਾਲ ਹੋਣ ’ਤੇ ਤੁਹਾਨੂੰ ਇਹ ਤੈਅ ਕਰਨਾ ਚਾਹੀਦਾ ਹੈ ਕਿ ਸਾਮਾਨ ਆਕਾਰ ਦੇ ਨਿਊਟਰਲ ਕੰਡਕਟਰ ਨੂੰ ਫੇਜ਼ ’ਚ ਕੀਤਾ ਜਾਂਦਾ ਹੈ

ਆਊਟਡੋਰ ਵਾਈਰਿੰਗ:

ਇਮਾਰਤ ਦੇ ਬਾਹਰ ਅਤੇ ਆਪਣੇ ਏਰੀਆ ’ਚ ਲੈਂਪ ਪੋਸਟ ਲਈ ਹੋਈ ਵਾਈਰਿੰਗ ’ਤੇ ਨਜ਼ਰ ਰੱਖੋ ਖੰਭਿਆਂ ਅਤੇ ਪੇੜਾਂ ਨਾਲ ਲਟਕ ਰਹੀ ਕਿਸੇ ਵੀ ਖੁੱਲ੍ਹੀ ਤਾਰ ਨੂੰ ਲੈ ਕੇ ਸਾਵਧਾਨ ਰਹੋ ਜੇਕਰ ਤੁਹਾਨੂੰ ਅਜਿਹਾ ਕੁਝ ਦਿਖਾਈ ਦਿੰਦਾ ਹੈ ਤਾਂ ਤੁਰੰਤ ਸਥਾਨਕ ਸਰਵਿਸ ਪ੍ਰੋਵਾਈਡਰ ਨੂੰ ਇਸ ਦੀ ਸੂਚਨਾ ਦਿਓ ਅਤੇ ਇਸ ਨੂੰ ਸਹੀ ਕਰਾਓ

ਅਸਮਾਨੀ ਇਮਾਰਤਾਂ:

ਇਨ੍ਹਾਂ ਉਪਾਆਂ ਤੋਂ ਇਲਾਵਾ ਅਸਮਾਨੀ ਇਮਾਰਤਾਂ ’ਚ ਹੇਠ ਲਿਖੀਆਂ ਗੱਲਾਂ ਨੂੰ ਜ਼ਰੂਰ ਧਿਆਨ ’ਚ ਰੱਖੋ

ਬਿਜਲੀ ਵੰਡ ਨੈੱਟਵਰਕ:

ਬਸਬਾਰ ਅਧਾਰਿਤ ਨੈੱਟਵਰਕ ਦੀ ਚੋਣ ਕਰੋ ਜੋ ਕਿ ਫਲੋਰ ਦੀ ਪੂਰੀ ਉੱਚਾਈ ’ਚ ਕੇਬਲ ਪਾਉਣ ਦੀ ਤੁਲਨਾ ’ਚ ਭਰੋਸੇਮੰਦ ਅਤੇ ਸੁਰੱਖਿਅਤ ਹੈ ਕੇਬਲ ਜੁਆਇੰਟਾਂ ਅਤੇ ਕੁਨੈਕਸ਼ਨ ਦੀ ਸਮੇਂ- ਸਮੇਂ ’ਤੇ ਜਾਂਚ ਕਰਨੀ ਚਾਹੀਦੀ ਹੈ ਤਾਂ ਕਿ ਹਾੱਟਸਪਾੱਟ ਤੋਂ ਬਚਿਆ ਜਾ ਸਕੇ

ਲਿਫਟ ਅਤੇ ਐਮਰਜੰਸੀ ਸਿਸਟਮ:

ਤੈਅ ਕਰੋ ਕਿ ਸਰਵੋਤਮ ਉਪਕਰਣਾ ਅਤੇ ਐਕਸੈਸਰੀਜ਼ ਦਾ ਇਸਤੇਮਾਲ ਕੀਤਾ ਜਾਵੇ ਤਾਂ ਕਿ ਐਮਰਜੰਸੀ ਦੌਰਾਨ ਉਹ ਤੁਹਾਨੂੰ ਧੋਖਾ ਨਾ ਦੇਵੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!