ਘਰ ਦੀ ਬਾਲਕਨੀ ਨੂੰ ਦਿਓ ਗਾਰਡਨ ਲੁੱਕ
ਜੇਕਰ ਤੁਸੀਂ ਆਪਣੇ ਘਰ ’ਚ ਬਣੀ ਬਾਲਕਨੀ ਨੂੰ ਗਾਰਡਨ ਲੁੱਕ ਦੇਣਾ ਚਾਹੁੰਦੇ ਹੋ ਤਾਂ ਤੁਹਾਡੇ ਕੁਝ ਟਿਪਸ ਦੱਸਾਂਗੇ, ਜਿਸ ਨਾਲ ਤੁਸੀਂ ਆਪਣੇ ਘਰ ਨੂੰ ਲਗਜ਼ਰੀ ਲੁੱਕ ਦੇਣ ਦੇ ਨਾਲ-ਨਾਲ ਕੁਦਰਤ ਦਾ ਵੀ ਆਨੰਦ ਲੈ ਸਕਦੇ ਹੋ ਬਾਲਕਨੀ ਗਾਰਡਨ ਬਣਾਉਣ ਲਈ ਬਾਲਕਨੀ ਦੀਆਂ ਦੀਵਾਰਾਂ ’ਤੇ ਗਮਲਿਆਂ ਨੂੰ ਲਾਓ ਨਾਲ ਹੀ ਜੇਕਰ ਬਾਲਕਨੀ ’ਚ ਰੇÇਲੰਗ ਹੈ
ਤਾਂ ਉਸ ’ਚ ਵੀ ਗਮਲੇ ਲਾਏ ਜਾ ਸਕਦੇ ਹਨ ਘਰ ਦੀ ਬਾਲਕਨੀ ’ਚ ਗਮਲਿਆਂ ’ਚ ਸੀਜ਼ਨਲ ਪੈਦੇ ਲਗਵਾਓ ਤਾਂ ਕਿ ਘਰ ਦੇ ਬਾਹਰ ਹਰਿਆਲੀ ਵੀ ਰਹੇ ਅਤੇ ਘਰ ਆਕਰਸ਼ਕ ਵੀ ਲੱਗੇ ਗਮਲਿਆਂ ਨੂੰ ਅਜਿਹੇ ਸਥਾਨ ’ਤੇ ਰੱਖੋ ਜਿੱਥੇ ਬਾਲਕਨੀ ’ਚ ਪੌਦਿਆਂ ’ਤੇ ਧੁੱਪ ਆ ਸਕੇ ਪੌਦੇ ਖਰੀਦਣ ਤੋਂ ਪਹਿਲਾਂ ਉਨ੍ਹਾਂ ਦੀ ਨੇਚਰ ਬਾਰੇ ਜਾਣਕਾਰੀ ਜ਼ਰੂਰ ਲਓ ਤਾਂ ਕਿ ਪੌਦੇ ਖਿੜੇ ਰਹਿ ਸਕਣ ਜੇਕਰ ਬਾਲਕਨੀ ਵੱਡੀ ਹੋਵੇ ਤਾਂ ਉਸ ਦੇ ਇੱਕ ਪਾਸੇ ਗਮਲੇ ਰੱਖੋ ਤਾਂ ਕਿ ਬਾਕੀ ਬਾਲਕਨੀ ਦੀ ਵਰਤੋਂ ਤੁਸੀਂ ਕਰ ਸਕੋ
ਅਜਿਹੇ ’ਚ ਉੱਚੇ ਗਮਲੇ ਪਿੱਛੇ ਰੱਖੋ ਅਤੇ ਛੋਟੇ ਅੱਗੇ ਰੱਖੋ ਕੁਝ ਪੌਦੇ ਅਜਿਹੇ ਹਨ ਜੋ ਸਾਰਾ ਸਾਲ ਹਰੇ ਰਹਿੰਦੇ ਹਨ ਉਨ੍ਹਾਂ ਨੂੰ ਆਪਣੇ ਗਾਰਡਨ ’ਚ ਜ਼ਰੂਰ ਸਥਾਨ ਦਿਓ ਜਿਵੇਂ ਮਨੀ-ਪਲਾਂਟ, ਐਲੋਵੀਰਾ, ਫਰਨ, ਕਰੀ ਪੱਤਾ, ਤੁਲਸੀ, ਪੁਦੀਨਾ, ਐਸਪੇਰੇਗਸ, ਮੋਨਸਟੇਰਾ ਆਦਿ ਇਨ੍ਹਾਂ ਨੂੰ ਤੁਸੀਂ ਵੱਖਰੇ ਆਕਾਰ ਦੇ ਗਮਲਿਆਂ ’ਚ ਵੀ ਲਾ ਸਕਦੇ ਹੋ ਅੱਜ-ਕੱਲ੍ਹ ਵੱਖ-ਵੱਖ ਆਕਾਰ ਦੇ ਗਮਲੇ ਬਾਜਾਰ ’ਚ ਉਪਲੱਬਧ ਹਨ
ਜੇਕਰ ਤੁਸੀਂ ਗਰਾਊਂਡ ਫਲੋਰ ’ਤੇ ਹੋ ਅਤੇ ਘਰ ਦੇ ਬਾਹਰ ਕੱਚੀ ਜ਼ਮੀਨ ਹੈ ਤਾਂ ਕੁਝ ਪੌਦੇ ਉਸ ਜ਼ਮੀਨ ’ਤੇ ਲਾ ਦਿਓ, ਕੁਝ ਗਮਲਿਆਂ ’ਚ, ਅਤੇ ਕੁਝ ਸਥਾਨ ਖਾਲੀ ਛੱਡ ਕੇ ਉਸ ’ਚ ਘਾਹ ਲਾ ਦਿਓ ਤਾਂ ਕਿ ਛੋਟਾ ਜਿਹਾ ਗਾਰਡਨ ਜਾਂ ਲਾੱਨ ਤੁਹਾਡੇ ਘਰ ਦੇ ਬਾਹਰ ਬਣ ਜਾਵੇ ਇਹ ਧਿਆਨ ਰੱਖੋ ਕਿ ਪੌਦੇ ਖਿੜਕੀ ਦੇ ਇੱਕਦਮ ਕੋਲ ਨਾ ਰੱਖੋ ਥੋੜ੍ਹੀ ਜਿਹੀ ਦੂਰੀ ਬਣਾ ਕੇ ਰੱਖੋ
ਪੌਦਿਆਂ ਨੂੰ ਪਾਣੀ ਫੁਵਾਰੇ ਨਾਲ ਦਿਓ ਇਸ ਨਾਲ ਪੌਦਿਆਂ ’ਤੇ ਪਈ ਮਿੱਟੀ ਵੀ ਧੋਤੀ ਜਾਂਦੀ ਹੈ ਅਤੇ ਪੌਦਿਆਂ ਦੀਆਂ ਜੜ੍ਹਾਂ ਵੀ ਮਿੱਟੀ ਨਹੀਂ ਛੱਡਦੀਆਂ ਡੱਬੇ ਜਾਂ ਪਾਈਪ ਨਾਲ ਪਾਣੀ ਪਾਉਣ ’ਤੇ ਪੌਦਿਆਂ ਦੀਆਂ ਜੜ੍ਹਾਂ ਉੱਖੜਨ ਦਾ ਡਰ ਰਹਿੰਦਾ ਹੈ ਅਤੇ ਮਿੱਟੀ ਦੇ ਗਮਲਿਆਂ ਤੋਂ ਬਾਹਰ ਆਉਣ ਨਾਲ ਬਾਲਕਨੀ ਵੀ ਖਰਾਬ ਹੋਵੇਗੀ
Also Read:
- ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ?
- ਬਜਟ ਅਨੁਸਾਰ ਕਰੋ ਏਸੀ ਦੀ ਖਰੀਦਦਾਰੀ ?
- ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ ?
- ਆਰਟੀਫਿਸ਼ੀਅਲ ਫੁੱਲਾਂ ਨਾਲ ਸਜਾਓ ਘਰ
- ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ
- ਸੰਕਰਮਿਤ ਹੋਣ ਤੋਂ ਬਚਾਓ ਘਰ
- ਖਿੱਚ ਦੇ ਕੇਂਦਰ ਅਨੋਖੇ ਟ੍ਰੀ-ਹਾਊਸ
- ਘਰ ਨੂੰ ਬਣਾਓ ਕੂਲ-ਕੂਲ
ਹਰ ਹਫ਼ਤੇ ਜਾਂ ਦਸ ਦਿਨ ’ਚ ਇੱਕ ਵਾਰ ਖੁਰਪੀ ਨਾਲ ਹਲਕੀ-ਹਲਕੀ ਗੁਡਾਈ ਕਰਨੀ ਚਾਹੀਦੀ ਹੈ, ਜਿਸ ਨਾਲ ਨਮੀ ਵਾਲੀ ਮਿੱਟੀ ਨੂੰ ਤਾਜ਼ੀ ਹਵਾ ਲੱਗ ਜਾਂਦੀ ਹੈ ਅਤੇ ਨਮੀ ’ਚ ਪੈਦਾ ਹੋਣ ਵਾਲੇ ਕੀੜੇ ਵੀ ਨਹੀਂ ਪੈਦਾ ਹੁੰਦੇ ਸੁੱਕੇ ਪੱਤਿਆਂ ਨੂੰ ਨਾਲ-ਨਾਲ ਅਲੱਗ ਕਰਦੇ ਰਹਿਣਾ ਚਾਹੀਦਾ ਹੈ
ਗਰਮੀ ’ਚ ਹਰ ਰੋਜ਼ ਪੌਦਿਆਂ ਨੂੰ ਪਾਣੀ ਦੇਣਾ ਚਾਹੀਦਾ ਹੈ ਅਤੇ ਸਰਦੀ ’ਚ ਇੱਕ ਦਿਨ ਛੱਡ ਕੇ ਤਿੰਨ ਤੋਂ ਚਾਰ ਮਹੀਨਿਆਂ ਤੋਂ ਬਾਅਦ ਸਾਰੇ ਗਮਲਿਆਂ ਤੋਂ ਮਿੱਟੀ ਕੱਢ ਕੇ ਉਸ ’ਚ ਖਾਦ ਮਿਲਾ ਕੇ ਗਮਲਿਆਂ ਨਾਲ ਭਰ ਦੇਣੀ ਚਾਹੀਦੀ ਹੈ ਤਾਂਕਿ ਉਨ੍ਹਾਂ ਨੂੰ ਉੱਚਿਤ ਖੁਰਾਕ ਮਿਲਦੀ ਰਹਿ ਸਕੇ ਥੋੜ੍ਹੀ ਜਿਹੀ ਮਿਹਨਤ ਅਤੇ ਦੇਖਭਾਲ ਨਾਲ ਤੁਸੀਂ ਗਾਰਡਨਿੰਗ ਦੇ ਸ਼ੌਂਕ ਨੂੰ ਪੂਰਾ ਕਰ ਸਕਦੇ ਹੋ ਅਤੇ ਆਪਣੇ ਪਿਆਰੇ ਜਿਹੇ ਬਾਗ ਨੂੰ ਹਰਿਆ-ਭਰਿਆ ਰੱਖ ਸਕਦੇ ਹੋ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਬਾਲਕਨੀ ਹਰੀ ਬਣੀ ਰਹੇ ਤਾਂ,
ਜ਼ਰੂਰਤ ਹੈ ਸਿਰਫ਼ ਥੋੜ੍ਹਾ ਜਿਹਾ ਧਿਆਨ ਦੇਣ ਦੀ:

ਛੋਟੇ-ਛੋਟੇ ਗਮਲਿਆਂ ਦਾ ਢੇਰ
ਅਕਸਰ ਅਜਿਹਾ ਹੁੰਦਾ ਹੈ ਕਿ ਬਾਲਕਨੀ ਨੂੰ ਸੁੰਦਰ ਬਣਾਉਣ ਦੇ ਚੱਕਰ ’ਚ ਲੋਕ ਛੋਟੇ-ਛੋਟੇ ਗਮਲਿਆਂ ਦਾ ਢੇਰ ਲਾ ਲੈਂਦੇ ਹਨ ਇਸ ਨਾਲ ਖੂਬਸੂਰਤੀ ਤਾਂ ਕੀ ਵਧਦੀ ਹੋਵੇਗੀ, ਸਗੋਂ ਪੌਦਿਆਂ ਦਾ ਪੂਰਨ ਵਿਕਾਸ ਨਹੀਂ ਹੋ ਪਾਉਂਦਾ ਹੈ ਅਜਿਹੀ ਸਥਿਤੀ ’ਚ ਕੋਈ ਵੀ ਪੌਦਾ ਆਪਣੀ ਵਾਸਤਵਿਕ ਗ੍ਰੋਥ ਨਹੀਂ ਕਰ ਪਾਉਂਦਾ ਹੈ ਅਤੇ ਉਸ ਦੀ ਖੂਬਸੂਰਤੀ ਅਧੂਰੀ ਹੀ ਰਹਿ ਜਾਂਦੀ ਹੈ ਗਮਲਿਆਂ ਦਾ ਢੇਰ ਲਾਉਣ ਤੋਂ ਬਿਹਤਰ ਹੈ ਕਿ ਕੁਝ ਵੱਡੇ ਆਕਾਰ ਦੇ ਗਮਲੇ ਰੱਖੇ ਜਾਣ, ਜਿਸ ਨਾਲ ਪੌਦਿਆਂ ਨੂੰ ਵਧਣ ਲਈ ਪੂਰੀ ਥਾਂ ਮਿਲ ਸਕੇ
ਸਹੀ ਗਮਲਿਆਂ ਦੀ ਚੋਣ:
ਗਮਲਿਆਂ ਦੀ ਸਹੀ ਚੋਣ ਕੀਤੀ ਜਾਣੀ ਬੇਹੱਦ ਜ਼ਰੂਰੀ ਹੈ ਇੱਕ ਵਾਰ ਪੌਦਿਆਂ ਨੂੰ ਉਸ ’ਚ ਲਾ ਦੇਣ ਤੋਂ ਬਾਅਦ ਉਸ ਦਾ ਵਿਕਾਸ ਗਮਲੇ ਦੇ ਆਕਾਰ ’ਤੇ ਨਿਰਭਰ ਕਰਦਾ ਹੈ ਗਮਲੇ ਦੇ ਹੇਠਲੇ ਹਿੱਸੇ ’ਚ ਪਾਣੀ ਸੁਰਾਖ ਹੋਣਾ ਚਾਹੀਦਾ ਹੈ, ਜਿਸ ਨਾਲ ਵਾਧੂ ਪਾਣੀ ਆਸਾਨੀ ਨਾਲ ਬਾਹਰ ਚਲਿਆ ਜਾਵੇ ਇਸ ਦੇ ਨਾਲ ਹੀ ਗਮਲੇ ’ਚ ਭਰੀ ਜਾਣ ਵਾਲੀ ਮਿੱਟੀ ਦੀ ਸਹੀ ਚੋਣ ਕੀਤੀ ਜਾਣੀ ਬੇਹੱਦ ਮਹੱਤਵਪੂਰਨ ਹੈ ਗਮਲੇ ’ਚ ਮਿੱਟੀ ਭੁਰਭਰੀ ਹੋਣੀ ਚਾਹੀਦੀ ਹੈ ਨਾ ਕੀ ਠੂਸ-ਠੂਸ ਕੇ
ਫਰਸ਼ ਨੂੰ ਦਿਓ ਗਾਰਡਨ ਲੁੱਕ:
ਜੇਕਰ ਤੁਸੀਂ ਆਪਣੀ ਬਾਲਕਨੀ ਨੂੰ ਸਜਾਉਣ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਪਹਿਲਾਂ ਫਰਸ਼ ਬਾਰੇ ’ਸੋਚੋ ਹੋ ਸਕੇ ਤਾਂ ਬਾਲਕਨੀ ਦੇ ਫਰਸ਼ ’ਚ ਸਫੈਦ ਜਾਂ ਹਲਕੇ ਰੰਗ ਦੇ ਟਾਈਲਜ਼ ਦਾ ਇਸਤੇਮਾਲ ਕਰੋ ਇਹ ਇਸ ਨੂੰ ਮਾਡਰਨ ਲੁੱਕ ਦੇਵੇਗੀ
ਖਾਲੀ ਪਏ ਗਮਲਿਆਂ ’ਚ ਪੌਦੇ ਲਾਓ
ਜੇਕਰ ਤੁਹਾਡੀ ਬਾਲਕਨੀ ’ਚ ਕੁਝ ਗਮਲੇ ਖਾਲੀ ਪਏ ਹਨ ਤਾਂ ਪੌਦੇ ਖਰੀਦ ਕੇ ਇਸ ’ਚ ਲਾਓ ਪੌਦੇ ਖਰੀਦਦੇ ਸਮੇਂ ਬਸ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਸਿਹਤਮੰਦ ਪੌਦੇ ਹੀ ਖਰੀਦੋ ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਤੁਹਾਡੀ ਬਾਲਕਨੀ ’ਚ ਸੂਰਜ ਦੀ ਕਿੰਨੀ ਰੌਸ਼ਨੀ ਪਹੁੰਚਦੀ ਹੈ ਅਤੇ ਉਸੇ ਦੇ ਅਨੁਸਾਰ ਪੌਦਿਆਂ ਦੀ ਚੋਣ ਕਰੋ ਬਾਲਕਨੀ ਨੂੰ ਸਜਾਉਣ ਦਾ ਇਹ ਸਭ ਤੋਂ ਚੰਗਾ ਤਰੀਕਾ ਹੈ
ਪੌਦਿਆਂ ਦੀ ਚੋਣ:
ਗਾਰਡਨ ਨੂੰ ਹਰਾ-ਭਰਾ ਬਣਾਈ ਰੱਖਣ ਲਈ ਸਹੀ ਪੌਦੇ ਦੀ ਚੋਣ ਕੀਤੀ ਜਾਣੀ ਵੀ ਮਹੱਤਵਪੂਰਨ ਹੈ ਪੌਦੇ ਦੀ ਚੋਣ ਕਰਨ ਤੋਂ ਪਹਿਲਾਂ ਬਾਲਕਨੀ ਦਾ ਚੰਗੀ ਤਰ੍ਹਾਂ ਨਿਰੀਖਣ ਕਰ ਲੈਣਾ ਚਾਹੀਦਾ ਹੈ ਇਸ ਤੋਂ ਬਾਅਦ ਹੀ ਨਰਸਰੀ ਤੋਂ ਸਿਹਤਮੰਦ ਪੌਦੇ ਖਰੀਦਣੇ ਚਾਹੀਦੇ ਹਨ ਪੌਦੇ ਖਰੀਦਣ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀ ਬਾਲਕਨੀ ’ਚ ਕਿੰਨੀ ਧੁੱਪ ਆਉਂਦੀ ਹੈ ਅਤੇ ਕਿਸ ਪੌਦੇ ਨੂੰ ਕਿੰਨੀ ਦੇਖ-ਰੇਖ ਦੀ ਜ਼ਰੂਰਤ ਹੈ ਜੇਕਰ ਤੁਹਾਡੀ ਬਾਲਕਨੀ ’ਚ ਤੇਜ਼ ਧੁੱਪ ਆਉਂਦੀ ਹੈ ਅਤੇ ਤੁਸੀਂ ਅਨਜਾਣੇ ’ਚ ਸ਼ੈੱਡ ਲਵਿੰਗ ਪਲਾਂਟ ਖਰੀਦ ਲਏ ਹਨ ਤਾਂ ਇਨ੍ਹਾਂ ਪੌਦਿਆਂ ਦਾ ਲੰਮੇ ਸਮੇਂ ਤੱਕ ਹਰਿਆ- ਭਰਿਆ ਬਣੇ ਰਹਿਣਾ ਮੁਸ਼ਕਲ ਹੈ
ਪਾਣੀ ਦਾ ਸਹੀ ਅਨੁਪਾਤ
ਪੌਦੇ ਲਾਉਣ ਤੋਂ ਬਾਅਦ ਉਸ ’ਚ ਪਾਣੀ ਦਿੰਦੇ ਰਹਿਣਾ ਇੱਕ ਨਿਸ਼ਚਿਤ ਪ੍ਰਕਿਰਿਆ ਹੈ ਪਰ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਗਮਲਿਆਂ ’ਚ ਲੱਗੇ ਜ਼ਿਆਦਾਤਰ ਪੌਦੇ ਪਾਣੀ ਦੀ ਕਮੀ ਜਾਂ ਫਿਰ ਉਸ ਦੇ ਜ਼ਿਆਦਾ ਮਾਤਰਾ ’ਚ ਹੋਣ ਦੀ ਵਜ੍ਹਾ ਨਾਲ ਸੜ ਜਾਂਦੇ ਹਨ ਕਈ ਵਾਰ ਤਾਂ ਲੋਕ ਰੈਗੂਲਰ ਤੌਰ ’ਤੇ ਪੌਦਿਆਂ ’ਚ ਪਾਣੀ ਦੇਣਾ ਹੀ ਭੁੱਲ ਜਾਂਦੇ ਹਨ ਜਾਂ ਫਿਰ ਕਈ ਵਾਰ ਏਨਾ ਪਾਣੀ ਪਾ ਦਿੰਦੇ ਹਨ ਕਿ ਪੌਦੇ ਦੀਆਂ ਜੜ੍ਹਾਂ ਹੀ ਸੜ ਜਾਂਦੀਆਂ ਹਨ ਪੌਦਿਆਂ ਲਈ ਦੋਵੇਂ ਹੀ ਸਥਿਤੀਆਂ ਬੁਰੀਆਂ ਹਨ
ਕੀਟਨਾਸ਼ਕ ਦੀ ਚੋਣ
ਸਹੀ ਕੀਟਨਾਸ਼ਕ ਦੀ ਚੋਣ ਨਾ ਕਰਨ ਦੀ ਸਥਿਤੀ ’ਚ ਵੀ ਪੌਦਾ ਸੁੱਕ ਜਾਂਦਾ ਹੈ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਪੌਦੇ ’ਚ ਕੋਈ ਰੋਗ ਲੱਗ ਜਾਂਦਾ ਹੈ ਅਤੇ ਸਹੀ ਸਮੇਂ ’ਤੇ ਉਸ ਦਾ ਪਤਾ ਨਹੀਂ ਚੱਲ ਪਾਉਂਦਾ ਹੈ, ਜਿਸ ਨਾਲ ਪੌਦਾ ਸੁੱਕ ਜਾਂਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਪੌਦੇ ਦੀ ਸਹੀ ਦੇਖ-ਰੇਖ ਕੀਤੀ ਜਾਂਦੀ ਰਹੇ ਅਤੇ ਸ਼ੱਕ ਹੋਣ ’ਤੇ ਕਿਸੇ ਮਾਹਿਰ ਤੋਂ ਸਲਾਹ ਲਈ ਜਾਵੇ
ਬਾਲਕਨੀ ਨੂੰ ਸਟੋਰ ਰੂਮ ਨਾ ਸਮਝੋ
ਬਾਲਕਨੀ ਗਾਰਡਨ ’ਚ ਕਿਸੇ ਵੀ ਤਰ੍ਹਾਂ ਦਾ ਹੋਰ ਸਮਾਨ ਨਾ ਰੱਖੋ ਅਕਸਰ ਅਸੀਂ ਬਾਲਕਨੀ ’ਚ ਖਿਡੌਣੇ ਜਾਂ ਸਾਈਕਲ ਰੱਖਿਆ ਹੋਇਆ ਦੇਖਦੇ ਹਾਂ ਤੁਸੀਂ ਅਜਿਹਾ ਬਿਲਕੁਲ ਨਾ ਕਰੋ, ਕਿਉਂਕਿ ਇਸ ਨਾਲ ਘਰ ਕਾਫ਼ੀ ਭੱਦਾ ਨਜ਼ਰ ਆਉਣ ਲਗਦਾ ਹੈ
ਲੈਵੇਂਡਰ ਨਾਲ ਮਹਿਕਾਓ
ਸ਼ਾਇਦ ਹੀ ਕੋਈ ਹੋਵੇਗਾ ਜੋ ਆਪਣੀ ਬਾਲਕਨੀ ਨੂੰ ਹਰ ਮੁਮਕਿਨ ਤਰੀਕੇ ਨਾਲ ਸਜਾਉਣਾ ਨਾ ਚਾਹੁੰਦਾ ਹੋਵੇ ਆਪਣੀ ਬਾਲਕਨੀ ਨੂੰ ਚੰਗੀ ਤਰ੍ਹਾਂ ਪੌਦਿਆਂ ਨਾਲ ਸਜਾਓ ਅਤੇ ਜੇਕਰ ਤੁਸੀਂ ਇਨ੍ਹਾਂ ਪੌਦਿਆਂ ’ਚ ਲੈਵੇਂਡਰ ਨੂੰ ਵੀ ਸ਼ਾਮਲ ਕਰਦੇ ਹੋ ਤਾਂ ਫਿਰ ਬਾਲਕਨੀ ਦੇ ਨਾਲ-ਨਾਲ ਤੁਹਾਡੇ ਰਹਿਣ ਦੀ ਜਗ੍ਹਾ ਵੀ ਮਨਮੋਹਕ ਹੋ ਜਾਏਗੀ
ਡਿਫਾਈਨਿੰਗ ਲਾਈਨ
ਆਪਣੀ ਬਾਲਕਨੀ ’ਚ ਡਿਫਾਈਨਿੰਗ ਲਾਈਨ ਖਿੱਚੋ ਪੌਦਿਆਂ ਨੂੰ ਕਿਨਾਰੇ-ਕਿਨਾਰੇ ਰੱਖੋ ਜਿਸ ਨਾਲ ਬਾਲਕਨੀ ਜ਼ਿਆਦਾ ਵੱਡੀ ਲੱਗੇ ਵੱਡੀ ਬਾਲਕਨੀ ’ਚ ਜਦੋਂ ਪੌਦਿਆਂ ਨੂੰ ਕਿਨਾਰੇ ’ਤੇ ਰੱਖਿਆ ਜਾਂਦਾ ਹੈ ਤਾਂ ਇਹ ਘੇਰੇ ਦਾ ਵੀ ਕੰਮ ਕਰਦਾ ਹੈ ਨਾਲ ਹੀ ਛੋਟੀ ਬਾਲਕਨੀ ’ਚ ਅਜਿਹਾ ਕਰਨ ’ਤੇ ਉਸ ਦਾ ਲੁੱਕ ਚੰਗਾ ਹੋ ਜਾਂਦਾ ਹੈ ਨਾਲ ਹੀ ਆਪਣੀ ਬਾਲਕਨੀ ਲਈ ਚੰਗੇ ਰੰਗਾਂ ਦਾ ਇਸਤੇਮਾਲ ਕਰੋ ਹੋ ਸਕੇ ਤਾਂ ਤਿੰਨ ਤਰ੍ਹਾਂ ਦੇ ਰੰਗਾਂ ਦਾ ਇਸਤੇਮਾਲ ਕਰੋ, ਜਿਸ ਨਾਲ ਬਾਲਕਨੀ ਦੀ ਖੂਬਸੂਰਤੀ ਨਿੱਖਰ ਕੇ ਸਾਹਮਣੇ ਆਏ