make-the-house-cool

ਘਰ ਨੂੰ ਬਣਾਓ ਕੂਲ-ਕੂਲ

ਸੂਰਜ ਗਰਮੀ ਵਰ੍ਹਾ ਰਿਹਾ ਹੈ, ਜਿਸ ਨਾਲ ਘਰ ਤਪਦੀ ਗਰਮੀ ਦੇ ਵੇਗ ‘ਚ ਤਪ ਰਹੇ ਹਨ ਇਹ ਤਪਸ਼ ਦੋ ਤਰ੍ਹਾਂ ਹੋ ਰਹੀ ਹੈ ਕਿਉਂਕਿ ਇੱਕ ਤਾਂ ਸੂਰਜ ਦੀ ਗਰਮੀ ਨੇ ਬੁਰਾ ਹਾਲ ਕਰ ਰੱਖਿਆ ਹੈ ਅਤੇ ਦੂਜਾ ਘਰ ‘ਚ ਪਈ ਹਰ ਵਸਤੂ ਵੀ ਅੱਗ ਨਾਲ ਤਪ ਰਹੀ ਹੈ ਅਤੇ ਅਜਿਹੇ ਦੌਰ ‘ਚ ਤਾਂ ਏ.ਸੀ., ਕੂਲਰ ਤੇ ਫਰਿੱਜ਼ ਵਗੈਰ੍ਹਾ ਇਸਤੇਮਾਲ ਕੀਤੇ ਜਾਣ ਵਾਲੇ ਜ਼ਰੂਰਤ ਦੇ ਸਮਾਨ ਆਪਣੀ ਗਰਮੀ ਨਾਲ ਅੱਗ ‘ਚ ਘਿਓ ਪਾਉਣ ਵਾਲਾ ਕੰਮ ਕਰ ਰਹੇ ਹਨ ਇਸ ਤਰ੍ਹਾਂ ਘਰ ‘ਚ ਗਰਮੀ ਦਾ ਅਜਿਹਾ ਮਾਹੌਲ ਜੀਅ ਦਾ ਜੰਜਾਲ ਬਣ ਜਾਂਦਾ ਹੈ

ਜਦੋਂ ਲਾਈਟ ਚਲੀ ਜਾਂਦੀ ਹੈ, ਤਾਂ ਇਸ ਜੰਜਾਲ ‘ਚ ਹਰ ਕਿਸੇ ਦਾ ਦਮ ਘੁੱਟਣ ਲੱਗਦਾ ਹੈ ਫਿਰ ਹਰ ਕੋਈ ਇਸ ਤੋਂ ਬਚਣ ਦੇ ਉਪਾਅ ਲੱਭਣ ਲੱਗਦਾ ਹੈ ਉਦੋਂ ਅਸੀਂ ਕੁਦਰਤੀ ਸਾਧਨਾਂ ਵੱਲ ਦੇਖਣ ਲੱਗਦੇ ਹਨ ਤਾਂ ਕਿਉਂ ਨਾ ਅਸੀਂ ਅਜਿਹੇ ਸਮੇਂ ਤੋਂ ਬਚਣ ਲਈ ਪਹਿਲਾਂ ਹੀ ਕੁਝ ਅਜਿਹੇ ਕੁਦਰਤੀ ਤਰੀਕੇ ਅਪਣਾਈਏ, ਜਿਨ੍ਹਾਂ ਨਾਲ ਘਰ ਵੀ ਠੰਡਾ ਰਹੇ ਅਤੇ ਖਰਚਾ ਵੀ ਬਚ ਜਾਵੇ ਕੀ ਅਜਿਹਾ ਸੰਭਵ ਹੈ?

Also Read: 

  1. ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ?
  2. ਬਜਟ ਅਨੁਸਾਰ ਕਰੋ ਏਸੀ ਦੀ ਖਰੀਦਦਾਰੀ ?
  3. ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ ?
  4. ਘਰ ਦੀ ਬਾਲਕਨੀ ਨੂੰ ਦਿਓ ਗਾਰਡਨ ਲੁੱਕ
  5. ਆਰਟੀਫਿਸ਼ੀਅਲ ਫੁੱਲਾਂ ਨਾਲ ਸਜਾਓ ਘਰ
  6. ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ
  7. ਸੰਕਰਮਿਤ ਹੋਣ ਤੋਂ ਬਚਾਓ ਘਰ
  8. ਖਿੱਚ ਦੇ ਕੇਂਦਰ ਅਨੋਖੇ ਟ੍ਰੀ-ਹਾਊਸ
  9. ਵਧਣ ਨਾ ਦਿਓ ਬੱਚਿਆਂ ਦੇ ਸ਼ਰਮੀਲੇਪਣ ਨੂੰ

ਆਓ ਵਿਚਾਰ ਕਰਦੇ ਹਾਂ:-

ਗਰਮੀ ਨਾਲ ਲੋਕਾਂ ਦੇ ਘਰ ਵੀ ਤਪਣ ਲੱਗਦੇ ਹਨ, ਜਿਨ੍ਹਾਂ ਦੇ ਕੋਲ ਗਰਮੀ ਨਾਲ ਨਜਿੱਠਣ ਲਈ ਸਾਧਨ ਹਨ ਜਾਂ ਫਿਰ ਜੋ ਸਾਧਨ ਸੰਪੰਨ ਹਨ, ਉਨ੍ਹਾਂ ਲਈ ਗਰਮੀ ਕੋਈ ਵੱਡੀ ਗੱਲ ਨਹੀਂ, ਪਰ ਜਿਨ੍ਹਾਂ ਕੋਲ ਸਾਧਨ ਨਹੀਂ ਹੈ, ਉਨ੍ਹਾਂ ਦੇ ਘਰਾਂ ਨੂੰ ਗਰਮੀ ਤੋਂ ਬਚਾਉਣ ਲਈ ਉਪਾਅ ਕੀਤੇ ਜਾਣੇ ਜ਼ਰੂਰੀ ਹਨ, ਤਾਂ ਕਿ ਉਹ ਗਰਮੀ ਦਾ ਆਨੰਦ ਲੈਣ ਨਾ ਕਿ ਉਸ ਤੋਂ ਡਰਨ ਨਾਲ ਹੀ ਕਿਉਂ ਨਾ ਇਸ ਗਰਮੀ ‘ਚ ਥੋੜ੍ਹੀ ਲਾਇਟ ਬਚਾਈ ਜਾਵੇ ਅਤੇ ਕੁਦਰਤੀ ਤੌਰ ‘ਤੇ ਆਪਣੇ ਘਰ ਨੂੰ ਠੰਡਾ ਰੱਖਿਆ ਜਾਵੇ ਅਜਿਹੇ ‘ਚ ਥੋੜ੍ਹਾ ਹੋਰ ਧਿਆਨ ਦਿੱਤਾ ਜਾਵੇ ਤਾਂ ਇਨ੍ਹਾਂ ਗਰਮੀਆਂ ‘ਚ ਤੁਹਾਡਾ ਆਸ਼ੀਆਨਾ ਕੂਲ-ਕੂਲ ਬਣਿਆ ਰਹੇਗਾ

ਛੱਤ ‘ਤੇ ਕਰੋ ਸਫੈਦ ਪੇਂਟ:-

ਸੀਮਿੰਟ-ਕੰਕਰੀਟ ਦੀਆਂ ਛੱਤਾਂ ਨਾਲ ਬਣੇ ਘਰ ਤੇਜ਼ ਗਰਮੀ ਨਾਲ ਭੱਠੀ ਵਾਂਗ ਤਪਣ ਲਗਦੇ ਹਨ ਗਰਮੀ ਦੇ ਦਿਨਾਂ ‘ਚ ਇਨ੍ਹਾਂ ‘ਚ ਦੇਰ ਰਾਤ ਨੂੰ ਵੀ ਬੈਠਣਾ ਮੁਸ਼ਕਲ ਹੋ ਜਾਂਦਾ ਹੈ ਸੀਮਿੰਟ-ਕੰਕਰੀਟ ਦੇ ਇਹ ਨਿਰਮਾਣ ਸ਼ਹਿਰਾਂ ਨੂੰ ‘ਹੀਟ ਆਈਲੈਂਡ’ ‘ਚ ਤਬਦੀਲ ਕਰ ਰਹੇ ਹਨ ਘਰਾਂ ਨੂੰ ਠੰਡਾ ਰੱਖਣ ਦੀ ਸਸਤੀ ਅਤੇ ਕਾਮਯਾਬ ਤਕਨੀਕ ਦੱਸਦੇ ਹੋਏ ਨਾਸਾ ਨੇ ਛੱਤਾਂ ਨੂੰ ਸਫੈਦ ਪੇਂਟ ਕਰਨ ਦਾ ਉਪਾਅ ਸੁਝਾਇਆ ਹੈ

ਹਾਲਾਂਕਿ ਭਾਰਤ ‘ਚ ਬਹੁਤ ਸਾਰੇ ਲੋਕ ਇਸ ਤਕਨੀਕ ਨੂੰ ਅਜ਼ਮਾ ਰਹੇ ਹਨ ਇਸ ਤਕਨੀਕ ਨਾਲ ਨਾ ਸਿਰਫ਼ ਸ਼ਹਿਰਾਂ ‘ਚ ਬਣੇ ਸੀਮਿੰਟ-ਕੰਕਰੀਟ ਦੇ ਘਰਾਂ ਦਾ ਤਾਪਮਾਨ ਘੱਟ ਕੀਤਾ ਜਾ ਸਕਦਾ ਹੈ ਸਗੋਂ ਗਲੋਬਲ ਵਾਰਮਿੰਗ ‘ਤੇ ਵੀ ਕੁਝ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ ਨਾਸਾ (ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਿਨੀਸਟ੍ਰੇਸ਼ਨ) ਦੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਛੱਤਾਂ ‘ਤੇ ਸਫੈਦ ਪੇਂਟ ਜਾਂ ਚੂਨਾਯੁਕਤ ਸਫੈਦ ਸੀਮਿੰਟ ਲੇਪ ਲਾ ਕੇ ਇਸ ਦੇ ਪ੍ਰਭਾਵ ‘ਚ 70 ਤੋਂ 80 ਫੀਸਦੀ ਤੱਕ ਦੀ ਕਮੀ ਲਿਆਂਦੀ ਜਾ ਸਕਦੀ ਹੈ ਸਫੈਦ ਰੰਗ ਰਿਫਲੈਕਟਰ ਦਾ ਕੰਮ ਕਰਦਾ ਹੈ

ਸਫੈਦ ਛੱਤ ਹੀ ਕਿਉਂ?

ਛੱਤਾਂ ਨੂੰ ਗਰਮ ਹੋਣ ਤੋਂ ਬਚਾਉਣ ਲਈ ਸੋਲਰ ਰੇਡੀਏਸ਼ਨ ਤੋਂ ਬਚਾਅ ਜ਼ਰੂਰੀ ਹੈ ਵਿਗਿਆਨਕਾਂ ਅਨੁਸਾਰ ਡਾਰਕ ਰੰਗ ਰੇਡੀਏਸ਼ਨ ਦੇ ਜ਼ਿਆਦਾ ਭਾਗ ਨੂੰ ਸਮਾਹਿਤ ਕਰ ਲੈਂਦੇ ਹਨ ਸੀਮਿੰਟ ਨਾਲ ਬਣੀਆਂ ਛੱਤਾਂ ਦਾ ਰੰਗ ਵੀ ਗਹਿਰਾ ਹੁੰਦਾ ਹੈ ਜੇਕਰ ਛੱਤਾਂ ਨੂੰ ਸਫੈਦ ਕਰ ਦਿੱਤਾ ਜਾਵੇ, ਤਾਂ ਸੋਲਰ ਕਿਰਨਾਂ ਬਦਲ ਕੇ ਵਾਪਸ ਸਪੇਸ ‘ਚ ਚਲੀਆਂ ਜਾਂਦੀਆਂ ਹਨ ਇਸ ਨਾਲ ਵਾਯੂਮੰਡਲ ਦੇ ਤਾਪਮਾਨ ‘ਤੇ ਵੀ ਫਰਕ ਨਹੀਂ ਪੈਂਦਾ

ਸਫੈਦ ਛੱਤ ਦੇ ਹੋਰ ਵੀ ਫਾਇਦੇ:-

ਭਵਨਾਂ ਦਾ ਤਾਪਮਾਨ ਘੱਟ ਹੋਣ ਨਾਲ ਠੰਡਾ ਕਰਨ ਦੇ ਉਪਾਆਂ ‘ਚ ਘੱਟ ਬਿਜਲੀ ਖਰਚ ਹੋਵੇਗੀ ਜਿਸ ਨਾਲ ਵਾਤਾਵਰਨ ‘ਚ ਕਾਰਬਨ ਗੈਸਾਂ ਦੇ ਫੈਲਣ ‘ਚ ਕਮੀ ਆਏਗੀ ਘੱਟ ਬਿਜਲੀ ਦਾ ਮਤਲਬ ਹੈ ਕਿ ਦਿਨੋਂ-ਦਿਨ ਮਹਿੰਗੀ ਹੁੰਦੀ ਬਿਜਲੀ ਦੀਆਂ ਦਰਾਂ ਨਾਲ ਵੀ ਆਮ ਲੋਕਾਂ ਦੀ ਬੱਚਤ ਹੋ ਸਕੇਗੀ

ਰਿਫਲੈਕਟਿੰਗ ਪੇਂਟ ਨਾਲ ਬਣੇ ਛੱਤ:-

ਜੇਕਰ ਤੁਹਾਡਾ ਘਰ ਟਾੱਪ ਫਲੋਰ ‘ਤੇ ਹੈ ਤਾਂ ਛੱਤ ਵੀ ਤੁਹਾਡੇ ਘਰ ਨੂੰ ਗਰਮ ਕਰ ਦਿੰਦੀ ਹੈ ਇਸ ਦੇ ਲਈ ਛੱਤ ਨੂੰ ਠੰਡਾ ਰੱਖਣ ਦਾ ਉਪਾਅ ਤੁਹਾਨੂੰ ਕਰਨਾ ਹੋਵੇਗਾ ਸੰਭਵ ਹੋਵੇ ਤਾਂ ਛੱਤ ਬਣਵਾਉਂਦੇ ਸਮੇਂ ਹੀ ਛੱਤ ਨੂੰ ਰਿਫਲੈਕਟਿੰਗ ਕੋਟਿੰਗ ਕਰ ਦਿਓ ਇਸ ਦੇ ਲਈ ਬਾਜ਼ਾਰ ‘ਚ ਪੇਂਟ ਕੰਪਨੀਆਂ ਖਾਸ ਤੌਰ ‘ਤੇ ਇਲਾਸਟਿਕ ਪੇਂਟ ਬਣਾਉਂਦੀਆਂ ਹਨ, ਜਿਨ੍ਹਾਂ ਨੂੰ ਸਿੱਧੇ ਛੱਤ ‘ਤੇ ਲਾਇਆ ਜਾਂਦਾ ਹੈ ਇਹ ਸੂਰਜ ਦੀ ਰੌਸ਼ਨੀ ਨੂੰ ਨਾ ਸਿਰਫ਼ ਰਿਫਲੈਕਟ ਕਰਦਾ ਹੈ, ਸਗੋਂ ਛੱਤ ਨੂੰ ਗਰਮ ਹੋਣ ਤੋਂ ਬਚਾਉਂਦਾ ਹੈ ਖਾਸ ਗੱਲ ਇਹ ਹੈ ਕਿ ਚੰਗੀ ਕੰਪਨੀ ਦੇ ਰਿਫਲੈਕਟਿਵ ਪੇਂਟ ਘੱਟ ਤੋਂ ਘੱਟ 6-7 ਸਾਲ ਅਰਾਮ ਨਾਲ ਕੰਮ ਕਰਦੇ ਹਨ

ਬੋਰੇ ਫੈਲਾ ਕੇ ਪਾਣੀ ਪਾਓ:-

ਘਰ ਦੇ ਅੰਦਰ ਵੜਨ ਵਾਲੀ ਗਰਮੀ ਦਾ 50 ਪ੍ਰਤੀਸ਼ਤ ਤੋਂ ਜ਼ਿਆਦਾ ਹਿੱਸਾ ਛੱਤ ਜ਼ਰੀਏ ਆਉਂਦਾ ਹੈ ਇਸ ਲਈ ਛੱਤ ਦੇ ਉੱਪਰ ਖਾਲੀ ਬੋਰੇ ਫੈਲਾ ਕੇ ਉਨ੍ਹਾਂ ‘ਤੇ ਪਾਣੀ ਛਿੜਕਦੇ ਰਹਿਣ ਨਾਲ ਘਰ ਦੇ ਅੰਦਰ ਆਉਣ ਵਾਲੀ ਗਰਮੀ ਨੂੰ ਘੱਟ ਕੀਤਾ ਜਾ ਸਕਦਾ ਹੈ ਇਸ ਦੇ ਦੋ ਫਾਇਦੇ ਹਨ:- ਪਹਿਲਾ, ਪਾਣੀ ਦੇ ਵਸ਼ਪੀਕਰਨ ਨਾਲ ਘਰ ਠੰਡਾ ਹੋਵੇਗਾ ਦੂਜਾ, ਬੋਰਿਆਂ ਕਾਰਨ ਛੱਤ ਧੁੱਪ ਦੇ ਸਿੱਧੇ ਪ੍ਰਕੋਪ ਤੋਂ ਬਚੀ ਰਹੇਗੀ ਜੇਕਰ ਗਰਮੀਆਂ ‘ਚ ਤੁਸੀਂ ਛੱਤ ਦੀ ਜ਼ਿਆਦਾ ਵਰਤੋਂ ਨਹੀਂ ਕਰਦੇ ਹੋ ਤਾਂ ਉਸ ਦੇ ਫਰਸ਼ ਅਤੇ ਦੀਵਾਰਾਂ ‘ਤੇ ਚੂਨਾ ਲਾ ਦਿਓ ਇਸ ਨਾਲ ਛੱਤ ਸਫੈਦ ਹੋ ਜਾਏਗੀ ਅਤੇ ਉਹ ਸੂਰਜ ਕਿਰਨਾਂ ਨੂੰ ਤਬਦੀਲ ਕਰ ਦੇਵੇਗੀ

ਕੱਚ ਦੀ ਵਰਤੋਂ ਕਰੋ ਘੱਟ:-

ਇੱਟਾਂ ਦੀਆਂ ਦੀਵਾਰਾਂ ਦੀ ਤੁਲਨਾ ‘ਚ ਕੱਚ ਦੀ ਸਤ੍ਹਾ ਵਾਲੀਆਂ ਛੱਤਾਂ ਰਾਹੀਂ 20 ਗੁਣਾ ਜ਼ਿਆਦਾ ਗਰਮੀ ਘਰ ਦੇ ਅੰਦਰ ਵੜਦੀ ਹੈ ਅੱਜ-ਕੱਲ੍ਹ ਘਰਾਂ ‘ਚ ਆਉਣ ਵਾਲ ਕੁੱਲ ਗਰਮੀ ਦਾ ਅੱਧਾ ਹਿੱਸਾ ਉਨ੍ਹਾਂ ਦੇ ਕੱਚ ਵਾਲੇ ਹਿੱਸਿਆਂ ਤੋਂ ਆਉਂਦਾ ਹੈ ਇਸ ਲਈ ਮਕਾਨ ਬਣਾਉਂਦੇ ਸਮੇਂ ਹੀ ਕੱਚ ਵਾਲੇ ਹਿੱਸਿਆਂ ਨੂੰ ਸੀਮਤ ਕਰਨ ਅਤੇ ਉਨ੍ਹਾਂ ਨੂੰ ਸਹੀ ਥਾਂ ‘ਤੇ ਲਾਉਣ ਵੱਲ ਵਿਸ਼ੇਸ਼ ਧਿਆਨ ਦਿਓ
ਕੱਚ ਵਾਲੇ ਹਿੱਸੇ ਮਕਾਨ ਦੇ ਉੱਤਰ ਅਤੇ ਦੱਖਣ ਭਾਗਾਂ ‘ਚ ਹੀ ਹੋਣੇ ਚਾਹੀਦੇ ਹੈ, ਜਿੱਥੇ ਸਿੱਧੀ ਧੁੱਪ ਨਹੀਂ ਲੱਗਦੀ ਪੂਰਵ ਅਤੇ ਪੱਛਮ ਦਿਸ਼ਾ ਦੀਆਂ ਦੀਵਾਰਾਂ ‘ਤੇ ਘੱਟ ਤੋਂ ਘੱਟ ਖਿੜਕੀ ਤੇ ਦਰਵਾਜੇ ਰੱਖੋ ਜੇਕਰ ਇਨ੍ਹਾਂ ਦਿਸ਼ਾਵਾਂ ‘ਚ ਖਿੜਕੀ-ਦਰਵਾਜ਼ੇ ਰੱਖਣੇ ਹੋਣ, ਤਾਂ ਉਨ੍ਹਾਂ ‘ਚ ਕੱਚ ਦਾ ਘੱਟ ਤੋਂ ਘੱਟ ਪ੍ਰਯੋਗ ਕਰੋ

ਕੁਦਰਤੀ ਤੌਰ ਨਾਲ ਰੱਖੋ ਠੰਡਾ:-

ਸੌਣ ਵਾਲੇ ਕਮਰੇ ‘ਚ ਬੈੱਡ ਕਵਰ ਆਦਿ ਦੇ ਰੰਗ ਹਲਕੇ ਹੋਣੇ ਚਾਹੀਦੇ ਹਨ ਹਲਕੇ ਨੀਲੇ ਅਤੇ ਹਰੇ ਰੰਗ ਠੀਕ ਰਹਿੰਦੇ ਹਨ, ਜਦਕਿ ਗੁਲਾਬੀ ਅਤੇ ਲਾਲ ਰੰਗ ਗਰਮੀ ਵਧਾਉਂਦੇ ਹਨ

  • ਜੇਕਰ ਕਮਰੇ ‘ਚ ਕਾਲੀਨ ਵਿਛੀ ਹੋਵੇ ਤਾਂ ਉਸ ਨੂੰ ਏਅਰ ਕੰਡੀਸ਼ਨਰ ਨਾ ਹੋਣ ‘ਤੇ, ਹਟਾ ਦੇਣਾ ਚਾਹੀਦਾ ਹੈ ਕਿਉਂਕਿ ਕਾਲੀਨ ਗਰਮੀ ਵਧਾਉਂਦਾ ਹੈ ਖਾਲੀ ਫਰਸ਼ ਠੰਡਾ ਰਹਿੰਦਾ ਹੈ ਅਤੇ ਗਰਮੀ ਦੇ ਦਿਨਾਂ ‘ਚ ਨੰਗੇ ਪੈਰ ਖਾਲੀ ਫਰਸ਼ ‘ਤੇ ਚੱਲਣਾ ਚੰਗਾ ਲੱਗਦਾ ਹੈ
  • ਜੇਕਰ ਕਮਰੇ ‘ਚ ਕੂਲਰ ਹੈ ਤਾਂ ਇੱਕ ਖਿੜਕੀ ਜਾਲੀਦਾਰ ਹੋਣੀ ਚਾਹੀਦੀ ਹੈ, ਜਿਸ ਨਾਲ ਕਿ ਤਾਜ਼ੀ ਹਵਾ ਵੀ ਕਮਰੇ ‘ਚ ਆ ਸਕੇ ਕੂਲਰ ਚੱਲਣ ‘ਤੇ ਕਰਾਸ ਵੈਂਟੀਲੇਸ਼ਨ ਹੋਣ ਨਾਲ ਕਮਰਾ ਠੰਡਾ ਰਹਿੰਦਾ ਹੈ
  • ਕੂਲਰ ‘ਚ ਪਾਣੀ ਭਰਨ ਤੋਂ ਪਹਿਲਾਂ ਕੂਲਰ ਪੈਡ ਨੂੰ ਸਾਫ਼ ਕਰ ਲਓ, ਤਾਂ ਕਿ ਉਹ ਪਾਣੀ ਸਹੀ ਤੇ ਸੋਖੇ ਤੌਰ ਤੇ ਕਮਰਾ ਠੰਡਾ ਬਣਿਆ ਰਹੇ
  • ਠੰਡਕ ਲਈ ਖਸ ਦੀ ਟਾਟ ਨੂੰ ਪਾਣੀ ਨਾਲ ਭਿਓਂ ਕੇ ਟੰਗਣ ਨਾਲ ਘਰ ਨੂੰ ਠੰਡਾ ਬਣਾਇਆ ਜਾ ਸਕਦਾ ਹੈ
  • ਕਿਸੇ ਟੱਬ ਜਾਂ ਬਾਲਟੀ ‘ਚ ਪਾਣੀ ਭਰ ਕੇ ਕਮਰੇ ‘ਚ ਰੱਖੋ, ਇਸ ਪਾਣੀ ਨਾਲ ਪੱਖੇ ਦੀ ਹਵਾ ਟਕਰਾ ਕੇ ਘਰ ਨੂੰ ਠੰਡਾ ਕਰੇਗੀ
  • ਜੇਕਰ ਤੁਹਾਡੇ ਘਰ ‘ਤੇ ਬਹੁਤ ਜ਼ਿਆਦਾ ਧੁੱਪ ਲੱਗਦੀ ਹੈ, ਤਾਂ ਘਰ ਦੇ ਚਾਰੋਂ ਪਾਸੇ ਰੁੱਖ ਲਾਉਣ ‘ਤੇ ਵਿਚਾਰ ਕਰੋ ਰੁੱਖਾਂ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਤੁਸੀਂ ਗਰਮੀਆਂ ਦੀਆਂ ਤੇਜ਼ ਹਵਾਵਾਂ ਤੋਂ ਬਚਣ ਲਈ ਰੁੱਖ ਲਾਉਣਾ ਚਾਹੁੰਦੇ ਹੋ ਜਾਂ ਛਾਂ ਲਈ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!