tree-house

ਖਿੱਚ ਦੇ ਕੇਂਦਰ ਅਨੋਖੇ ਟ੍ਰੀ-ਹਾਊਸ
ਸੁਹਾਣਾ ਸਫਰ ਅਤੇ ਇਹ ਮੌਸਮ ਹਸੀਨ ਅੱਜ-ਕੱਲ੍ਹ ਦੇ ਬਿਜ਼ੀ ਜੀਵਨ ‘ਚ ਇੱਕ ਅਜਿਹੀ ਯਾਤਰਾ ਦੀ ਬਹੁਤ ਜ਼ਰੂਰਤ ਹੈ ਜੋ ਯਾਦਗਾਰ ਬਣੇ ਘੁੰਮਣਾ ਅਤੇ ਦੁਨੀਆਂ ਦੇਖਣਾ ਕੌਣ ਨਹੀਂ ਚਾਹੁੰਦਾ ਕੰਮ ਦੀ ਥਕਾਣ ‘ਚ ਕਿਸੇ ਖੂਬਸੂਰਤ ਜਗ੍ਹਾ ਦੀ ਯਾਤਰਾ, ਇੱਕ ਨਵੀਂ ਊਰਜਾ ਦਿੰਦੀ ਹੈ ਛੁੱਟੀਆਂ ਦਾ ਮਤਲਬ ਹੀ ਹੁੰਦਾ ਹੈ ਰੋਜ਼ਾਨਾ ਦੀ ਦੌੜ ਧੁੱਪ ਅਤੇ ਥਕਾਣ ਤੋਂ ਦੂਰ ਕਿਸੇ ਖੂਬਸੂਰਤ, ਸ਼ਾਂਤ, ਅਦਭੁੱਤ, ਕੁਦਰਤੀ ਜਗ੍ਹਾ ‘ਤੇ ਖੂਬਸੂਰਤ ਪਲ ਗੁਜ਼ਾਰਨਾ ਅਤੇ ਉਨ੍ਹਾਂ ਲੰਮਹਿਆਂ ਨੂੰ ਸੰਜੋਕੇ ਰੱਖਣਾ

ਵੈਸੇ ਤਾਂ ਅਸੀਂ ਸਾਰੇ ਯਾਤਰਾ ਦੌਰਾਨ ਹੋਟਲ ‘ਚ ਰਹਿੰਦੇ ਹਾਂ ਕਿਉਂ ਨਾ ਇਸ ਵਾਰ ਕੁਝ ਵੱਖ ਕੀਤਾ ਜਾਵੇ ਹੋਟਲ ਦੀ ਬਜਾਇ ਇਸ ਵਾਰ ‘ਟ੍ਰੀ ਹਾਊਸ’ ‘ਚ ਰੁਕਣ ਦਾ ਪਲਾਨ ਕਰੋ ਅਤੇ ਆਪਣੇ ਆਪ ਨੂੰ ਰੋਮਾਂਚਿਤ ਕਰੋ ਜੀ ਹਾਂ, ਅਸੀਂ ਉਸ ਟ੍ਰੀ ਹਾਊਸ ਦੀ ਚਰਚਾ ਕਰ ਰਹੇ ਹਾਂ ਜਿਸ ਨੂੰ ਅਸੀਂ ਅਕਸਰ ਕਿਤਾਬਾਂ, ਫਿਲਮਾਂ ਜਾਂ ਟੈਲੀਵੀਜ਼ਨ ‘ਤੇ ਦੇਖਦੇ ਹਾਂ ਇਹ ‘ਟ੍ਰੀ ਹਾਊਸ’ ਰੁੱਖਾਂ ‘ਤੇ ਬਣੇ ਹੁੰਦੇ ਹਨ ਇਨ੍ਹਾਂ ‘ਚ ਹੋਟਲ ਵਰਗੀਆਂ ਸੁੱਖ ਸੁਵਿਧਾਵਾਂ ਹੁੰਦੀਆਂ ਹਨ

Also Read: 

  1. ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ?
  2. ਬਜਟ ਅਨੁਸਾਰ ਕਰੋ ਏਸੀ ਦੀ ਖਰੀਦਦਾਰੀ ?
  3. ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ ?
  4. ਘਰ ਦੀ ਬਾਲਕਨੀ ਨੂੰ ਦਿਓ ਗਾਰਡਨ ਲੁੱਕ
  5. ਆਰਟੀਫਿਸ਼ੀਅਲ ਫੁੱਲਾਂ ਨਾਲ ਸਜਾਓ ਘਰ
  6. ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ
  7. ਸੰਕਰਮਿਤ ਹੋਣ ਤੋਂ ਬਚਾਓ ਘਰ
  8. ਘਰ ਨੂੰ ਬਣਾਓ ਕੂਲ-ਕੂਲ
  9. ਵਧਣ ਨਾ ਦਿਓ ਬੱਚਿਆਂ ਦੇ ਸ਼ਰਮੀਲੇਪਣ ਨੂੰ

ਅੱਜ ਅਸੀਂ ਭਾਰਤ ‘ਚ ਬਣੇ ਇਨ੍ਹਾਂ ਅਨੋਖੇ ਤੇ ਖੂਬਸੂਰਤ ‘ਟ੍ਰੀ ਹਾਊਸ’ ਬਾਰੇ ਚਰਚਾ ਕਰਾਂਗੇ

ਈਗਲ ਆਈ

tree-houseਚਿਕਮਗਲੂਰ ਸ਼ਹਿਰ ਭਾਰਤ ਦੇ ਕਰਨਾਟਕ ਸੂਬੇ ਦੇ ਚਿੱਕਮਗਲੂਰੂ ਜ਼ਿਲ੍ਹੇ ‘ਚ ਹੈ ਮੁੱਲਿਆਨਾਗਰੀ ਪਰਬਤ ਸ਼੍ਰੇਣੀਆਂ ਦੇ ਪੈਰ ‘ਚ ਇਹ ਆਪਣੀ ਚਾਹ-ਕਾੱਫ਼ੀ ਦੇ ਬਾਗਾਨਾਂ ਦੇ ਨਾਲ-ਨਾਲ ਕੁਦਰਤੀ ਨਜ਼ਾਰਿਆਂ ਦਾ ਅਨੋਖਾ ਸੰਗਮ ਸਮੇਟੇ ਹੋਏ ਹਨ ਇਹ ਰਿਸਾਰਟ ਸਮੁੰਦਰ ਤਲ ਤੋਂ 2900 ਫੁੱਟ ਦੀ ਉੱਚਾਈ ‘ਤੇ ਹੈ ਇੱਥੇ ਤੁਸੀਂ ਚਾਰੋਂ ਪਾਸੇ ਫੈਲੇ ਹੋਏ ਪਹਾੜਾਂ ਅਤੇ ਅਦਭੁੱਤ ਸਨਸੈੱਟ ਨੂੰ ਦੇਖ ਸਕਦੇ ਹੋ ਇਸ ਨੂੰ ਦੇਖਣਾ ਇੱਕ ਨਵਾਂ ਅਹਿਸਾਸ ਹੋਵੇਗਾ

ਵਾਨਿਆ ਟ੍ਰੀ ਹਾਊਸ

tree-houseਇਹ ਕੇਰਲ ਦੇ ਥੇਕੜੀ ‘ਚ ਸਥਿਤ ਹੈ ਇੱਥੋਂ ਖੂਬਸੂਰਤ ਕੁਦਰਤੀ ਦ੍ਰਿਸ਼ਾਂ ਦਾ ਬੇਹੱਦ ਕਰੀਬ ਤੋਂ ਆਨੰਦ ਲਿਆ ਜਾ ਸਕਦਾ ਹੈ ਕੇਰਲ ਤਾਂ ਵੈਸੇ ਵੀ ਕੁਦਰਤ ਦੇ ਖਜ਼ਾਨੇ ਨਾਲ ਓਤਪ੍ਰੋਤ ਹੈ ਥੇਕੜੀ ਕੇਰਲ ਦਾ ਪ੍ਰਮੁੱਖ ਹਿਲ ਸਟੇਸ਼ਨ ਵੀ ਹੈ

ਟ੍ਰੀ-ਹਾਊਸ ਹਾਈਡ ਅਵੇ

ਹਰੇ ਭਰੇ ਜੰਗਲਾਂ ‘ਚ ਰਹਿਣ ਲਈ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਪਹਾੜਾਂ ‘ਤੇ ਹੀ ਜਾਓ ਮੈਦਾਨੀ ਇਲਾਕਿਆਂ ਦੇ ਲੋਕਾਂ ਲਈ ਇਹ ਅਨੁਭਵ ਲੈਣ ਦੀ ਸਭ ਤੋਂ ਉੱਤਮ ਜਗ੍ਹਾ ਹੈ ਮੱਧ ਪ੍ਰਦੇਸ਼ ਦੇ ਰਾਸ਼ਟਰੀ ਬਾਗਾਨ ਬਾਂਧਵਗੜ੍ਹ ‘ਚ, ਇੱਥੇ ਬਣੇ ਟ੍ਰੀ-ਹਾਊਸ ਤੋਂ ਤੁਸੀਂ ਜੰਗਲਾਂ ਦਾ ਆਨੰਦ ਲੈ ਸਕਦੇ ਹੋ ਇੱਥੇ ਰਹਿਣ ‘ਤੇ ਤੁਹਾਨੂੰ ਅਜਿਹਾ ਮਹਿਸੂਸ ਹੋਵੇਗਾ ਕਿ ਤੁਸੀਂ ਜੰਗਲ ‘ਚ ਹੀ ਹੋ ਇਹ ਟ੍ਰੀ-ਹਾਊਸ ਨੈਸ਼ਨਲ ਪਾਰਕ ਦੇ 21 ਏਕੜ ਡੈਸ ਫਾਰੇਸਟ ‘ਚ ਫੈਲਿਆ ਹੈ ਇਸ ਰਿਸੋਰਟ ‘ਚ ਫਾਈਵ ਸਟਾਰ ਹੋਟਲ ਵਰਗੀਆਂ ਸਹੂਲਤਾਂ ਉਪਲੱਬਧ ਹਨ ਇੱਥੇ ਤੁਹਾਨੂੰ ਮਾਡਰਨ ਤੇ ਨੈਚੁਰਲ ਆਰਕੀਟੈਕਟ ਦਾ ਕਮਬੀਨੇਸ਼ਨ ਦੇਖਣ ਨੂੰ ਮਿਲੇਗਾ

ਟ੍ਰੀ ਹਾਊਸ ਕਾਟੇਜ਼

tree-houseਹਿਮਾਚਲ ਪ੍ਰਦੇਸ਼ ਦੇ ਸ਼ਹਿਰ ਮਨਾਲੀ ‘ਚ ਵੀ ਟ੍ਰੀ-ਹਾਊਸ ਦਾ ਆਨੰਦ ਲਿਆ ਜਾ ਸਕਦਾ ਹੈ ਇਹ ਕਾਟੇਜ਼ ਸੇਬ, ਅਖਰੋਟ ਅਤੇ ਬੇਰ ਦੇ ਬਾਗਾਨਾਂ ਨਾਲ ਘਿਰਿਆ ਹੋਇਆ ਹੈ ਇੱਥੇ ਰਹਿਣ ‘ਤੇ ਇੱਕ ਅਦਭੁੱਤ ਹੀ ਰੋਮਾਂਚ ਦਾ ਅਹਿਸਾਸ ਹੋਵੇਗਾ ਇੱਥੇ ਤੁਹਾਨੂੰ ਘਰ ਵਰਗੀਆਂ ਸਹੂਲਤਾਂ ਉਪਲੱਬਧ ਹਨ ਅਤੇ ਇੱਥੋਂ ਕੁਦਰਤ ਦੀ ਖੂਬਸੂਰਤੀ ਦੇਖਦੇ ਹੀ ਬਣਦੀ ਹੈ ਜੋ ਤੁਹਾਡੇ ਦਿਲ ਤੇ ਦਿਮਾਗ ‘ਚ ਇੱਕ ਅਮਿੱਟ ਛਾਪ ਛੱਡਦੀ ਹੈ

ਬਾਇਥਿਰੀ ਰਿਸਾਰਟ

tree-houseਵਾਇਨਾਡ, ਦੱਖਣ ਭਾਰਤ ਦੇ ਕੇਰਲ ਸੂਬਾ ਆਪਣੀ ਅਦਭੁੱਤ ਕੁਦਰਤੀ ਖੂਬਸੂਰਤੀ ਦੇ ਚੱਲਦਿਆਂ ਹਰ ਸਾਲ ਲੱਖਾਂ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਵੈਸੇ ਤਾਂ ਪੂਰਾ ਕੇਰਲ ਹੀ ਘੁੰਮਣ ਲਾਇਕ ਹੈ ਪਰ ਜੇਕਰ ਕੁਦਰਤ ਦੇ ਬਹੁਤ ਕਰੀਬ ਰਹਿਣਾ ਹੈ ਤਾਂ ਵਾਇਨਾਡ ਦੀ ਸੈਰ ਜ਼ਰੂਰ ਕਰੋ ਇਹ ਕੁਦਰਤ ਪ੍ਰੇਮੀਆਂ ਲਈ ਸਵਰਗ ਹੈ ਉੱਤਰ-ਪੱਛਮ ਕੇਰਲ ਦੇ ਵਾਇਨਾਡ ਦੇ ਸੰਘਣੇ ਰੇਨ-ਫਾਰੇਸਟ ‘ਚ ਸਥਿਤ ਹੈ ਇੱਥੇ ਸਵੀਮਿੰਗ ਪੂਲ, ਫਿਟਨੈੱਸ ਸੈਂਟਰ, ਸਪਾ ਸੈਂਟਰ ਵਰਗੀਆਂ ਸਹੂਲਤਾਂ ਮੁਹੱਈਆ ਹਨ ਇਸ ਦੇ ਨਾਲ ਹੀ ਜੰਗਲ ‘ਚ ਠਹਿਰਣ ਦਾ ਮੌਕਾ ਵੀ ਮਿਲਦਾ ਹੈ ਭਾਰਤ ਦਾ ਸਭ ਤੋਂ ਵੱਡਾ ਟ੍ਰੀ-ਹਾਊਸ ਇਹੀ ਹੈ

ਦਿ ਟ੍ਰੀ-ਹਾਊਸ ਰਿਸੋਰਟ-

tree-houseਜੈਪੁਰ ‘ਚ ਸਥਿਤ ਇਹ ਰਿਸੋਰਟ ਇੱਕ ਬੇਹੱਦ ਹੀ ਵਿਸ਼ਾਲ ਦਰੱਖਤ ‘ਤੇ ਬਣਿਆ ਹੈ ਇੱਥੇ ਸਿਆਰੀ ਘਾਟੀ ਦੇ ਬੇਸ ‘ਚ ਸਥਿਤ ਅਰਾਵਲੀ ਪਹਾੜੀਆਂ ਦੀ ਖੂਬਸੂਰਤੀ ਦਾ ਨਜ਼ਾਰਾ ਵੀ ਲਿਆ ਜਾ ਸਕਦਾ ਹੈ ਇਸ ਆਕਰਸ਼ਕ ਅਤੇ ਹਵਾਦਾਰ ਟ੍ਰੀ ਹਾਊਸ ‘ਚ ਕਈ ਸਹੂਲਤਾਂ ਵੀ ਉਪਲੱਬਧ ਹਨ ਇੱਥੇ ਖੁੱਲ੍ਹੀ ਜਗ੍ਹਾ ਤੇ ਭਾਰਤ ਅਤੇ ਦੁਨੀਆਂ ਦੇ ਮਸ਼ਹੂਰ ਪਕਵਾਨ ਪਰੋਸਣ ਵਾਲੇ ਟ੍ਰੀ-ਹਾਊਸ ਰੈਸਟੋਰੈਂਟ, ਲਗੂਨ (ਝੀਲ ਵਾਂਗ ਦਿਖਣ ਵਾਲੇ ਆਊਟਡੋਰ ਪੂਲ), ਗੇਮਰੂਮ ਅਤੇ ਲਾਇਬ੍ਰੇਰੀ ਦੀਆਂ ਸਹੂਲਤਾਂ ਹਨ

ਸਫਾਰੀ ਲੈਂਡ ਰਿਸੋਰਟ-

tree-houseਜੰਗਲਾਂ ‘ਚ ਦਰੱਖਤ ਉੱਪਰ ਰਹਿਣ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਇਹ ਮਸਿਨਾਗੁੜੀ ਜਗ੍ਹਾ ਤੁਹਾਡੇ ਲਈ ਬਿਲਕੁਲ ਸਹੀ ਹੈ ਤਮਿਲਨਾਡੂ ‘ਚ ਮੈਸੂਰ ਜਾਣ ਵਾਲੇ ਰਸਤੇ ‘ਚ ਬਣੇ ਛੋਟੇ ਜਿਹੇ ਸ਼ਹਿਰ ਮਸਿਨਾਗੁੜੀ ਜੰਗਲਾਂ ‘ਚ ਦਰੱਖਤ ‘ਚ ਬਣਿਆ ਇਹ ਟ੍ਰੀ-ਹਾਊਸ ਕੁਦਰਤ ਪ੍ਰੇਮੀਆਂ ਲਈ ਬਹੁਤ ਹੀ ਰੋਚਕ ਜਗ੍ਹਾ ਹੈ 5 ਏਕੜ ‘ਚ ਫੈਲੇ ਇਸ ਰਿਸੋਰਟ ਦੀ ਖਾਸੀਅਤ ਇਹ ਹੈ ਕਿ ਇੱਥੋਂ ਤੁਸੀਂ ਚਾਰੇ ਪਾਸੇ ਫੈਲੀ ਹੋਈ ਕੁਦਰਤੀ ਸੁੰਦਰਤਾ ਤੇ ਦੂਰ ਵਹਿੰਦੇ ਝਰਨੇ ਦੀ ਅਵਾਜ਼ ਸੁਣ ਸਕਦੇ ਹੋ, ਨਾਲ ਹੀ ਜੰਗਲੀ ਜਾਨਵਰਾਂ ਦੇ ਵੀ ਦਰਸ਼ਨ ਹੁੰਦੇ ਹਨ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!