Ayushman Bharat Golden Card

ਆਯੂਸ਼ਮਾਨ ਭਾਰਤ ਯੋਜਨਾ 5 ਲੱਖ ਰੁਪਏ ਤੱਕ ਦੇ ਫ੍ਰੀ ਇਲਾਜ ਦੀ ਸੁਵਿਧਾ

ਆਯੂੂਸ਼ਮਾਨ ਭਾਰਤ ਯੋਜਨਾ ਅਧੀਨ ਦੇਸ਼ ਦੇ ਗਰੀਬ ਅਤੇ ਪੱਛੜੇ ਪਰਿਵਾਰਾਂ ਨੂੰ ਸਿਹਤ ਸੰਬੰਧੀ ਵੱਡੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਭਾਰਤ ਸਰਕਾਰ ਵੱਲੋਂ ਆਰਥਿਕ ਤੌਰ ’ਤੇ ਸਿਹਤਮੰਦ ਬੀਮਾ ਦਿੱਤਾ ਜਾ ਰਿਹਾ ਹੈ ਯੋਜਨਾ ਅਧੀਨ ਕੇਂਦਰ ਸਰਕਾਰ ਦੇਸ਼ ਦੇ ਗਰੀਬ ਪਰਿਵਾਰਾਂ ਨੂੰ ਸਾਲਾਨਾ 5 ਲੱਖ ਰੁਪਏ ਦੇ ਸਿਹਤ ਬੀਮੇ ਦੀ ਮੱਦਦ ਕਰ ਰਹੀ ਹੈ ਇਸ ਯੋਜਨਾ ਅਧੀਨ 10 ਕਰੋੜ ਤੋਂ ਵੀ ਜ਼ਿਆਦਾ ਗਰੀਬ ਪਰਿਵਾਰਾਂ ਨੂੰ ਸਿਹਤ ਬੀਮਾ ਉਪਲੱਬਧ ਕਰਾਉਣ ਲਈ ਸ਼ਾਮਲ ਕੀਤਾ ਜਾਏਗਾ ਯੋਜਨਾ ਨੂੰ ਪ੍ਰਧਾਨ ਮੰਤਰੀ ਜਨ ਆਰੋਗ ਯੋਜਨਾ ਵੀ ਕਿਹਾ ਜਾਂਦਾ ਹੈ ਇਸ ਅਧੀਨ ਸਰਕਾਰੀ/ਪੈਨਲ ਹਸਪਤਾਲਾਂ ਅਤੇ ਨਿੱਜੀ ਸਿਹਤ ਕੇਂਦਰ ’ਚ ਮੁਫ਼ਤ ਇਲਾਜ ਦੀ ਸੁਵਿਧਾ ਮੁਹੱਈਆ ਕਰਵਾਈ ਜਾਂਦੀ ਹੈ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਯੋਜਨਾ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਜਿਵੇਂ ਰਜਿਸਟ੍ਰੇਸ਼ਨ, ਪਾਤਰਤਾ ਦੀ ਜਾਂਚ, ਬਿਨੈ ਦੀ ਪ੍ਰਕਿਰਿਆ, ਦਸਤਾਵੇਜ਼ ਆਦਿ ਦੀ ਪੂਰੀ ਜਾਣਕਾਰੀ ਜਾਣੋ:

ਆਯੂਸ਼ਮਾਨ ਭਾਰਤ ਯੋਜਨਾ 2021 ਦਾ ਉਦੇਸ਼

ਸਾਡੇ ਦੇਸ਼ ਦੇ ਗਰੀਬ ਪਰਿਵਾਰਾਂ ’ਚ ਕਿਸੇ ਨੂੰ ਵੱਡੀ ਬਿਮਾਰੀ ਹੋਣ ’ਤੇ ਆਰਥਿਕ ਤੰਗੀ ਹੋਣ ਕਾਰਨ ਹਸਪਤਾਲਾਂ ’ਚ ਇਲਾਜ ਨਹੀਂ ਕਰਵਾ ਪਾਉਂਦੇ ਅਤੇ ਇਲਾਜ ਦਾ ਖਰਚ ਚੁੱਕਣ ’ਚ ਅਸਮੱਰਥ ਹੁੰਦੇ ਹਨ ਉਨ੍ਹਾਂ ਲੋਕਾਂ ਨੂੰ ਇਸ ਯੋਜਨਾ ਜ਼ਰੀਏ ਪੰਜ ਲੱਖ ਤੱਕ ਦੇ ਸਿਹਤ ਬੀਮੇ ਦੀ ਮੱਦਦ ਦੇਣਾ ਤਾਂ ਕਿ ਉਨ੍ਹਾਂ ਨੂੰ ਹਸਪਤਾਲਾਂ ’ਚ ਮੁਫ਼ਤ ਇਲਾਜ ਮਿਲ ਸਕੇ ਅਤੇ ਗਰੀਬ ਪਰਿਵਾਰਾਂ ਦੀ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨਾ ਅਤੇ ਬਿਮਾਰੀ ਦੇ ਚੱਲਦਿਆਂ ਮੌਤ ਦਰ ਨੂੰ ਘੱਟ ਕਰਨਾ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਯੋਜਨਾ 2021 ਦੇ ਜ਼ਰੀਏ ਦੇਸ਼ਾਂ ਦੇ ਆਰਥਿਕ ਤੌਰ ’ਤੇ ਕਮਜ਼ੋਰ ਗਰੀਬ ਪਰਿਵਾਰਾਂ ਨੂੰ ਸਿਹਤ ਬੀਮਾ ਕਰਕੇ ਆਰਥਿਕ ਮੱਦਦ ਕਰਨਾ ਹੈ

ਇਹ ਯੋਜਨਾ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ’ਚ ਵੀ ਕੈਸ਼ਲੈੱਸ ਇਲਾਜ ਦਾ ਵਾਅਦਾ ਕਰਦੀ ਹੈ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਗੋਡੇ ਦਾ ਰਿਪਲੇਸਮੈਂਟ, ਕੋਰੋਨਰੀ ਬਾਈਪਾਸ ਅਤੇ ਹੋਰ ਜਿਵੇਂ ਮਹਿੰਗੀਆਂ ਸਰਜ਼ਰੀਆਂ ਵੀ ਸ਼ਾਮਲ ਹਨ ਹੁਣ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗ ਯੋਜਨਾ ਤਹਿਤ ਮੁਫ਼ਤ ’ਚ ਉਪਲੱਬਧ ਕੋਵਿਡ-19 ਦਾ ਪ੍ਰੀਖਣ ਅਤੇ ਇਲਾਜ ਵੀ ਸ਼ਾਮਲ ਕੀਤਾ ਹੈ ਆਯੂਸ਼ਮਾਨ ਭਾਰਤ ਯੋਜਨਾ ਦੇ ਲਾਭਕਾਰੀ ਆਪਣਾ ਕੋਰੋਨਾ ਦਾ ਚੈਕਅੱਪ ਮੁਫ਼ਤ ’ਚ ਕਰਵਾ ਸਕਦੇ ਹਨ

ਪ੍ਰਧਾਨ ਮੰਤਰੀ ਜਨ ਆਰੋਗ ਯੋਜਨਾ

ਇਹ ਭਾਰਤ ਦੇਸ਼ ਦੇ ਲੋਕਾਂ ਲਈ ਪੀਐੱਮ ਹੈਲਥ ਇੰਸ਼ੋਰੈਂਸ ਯੋਜਨਾ ਹੈ ਸਮਾਜਿਕ, ਆਰਥਿਕ ਜਾਤੀ ਜਨਗਣਨਾ 2011 ਜ਼ਰੀਏ ਪਿੰਡ ਦੇ ਖੇਤਰਾਂ ਦੇ 8.03 ਕਰੋੜ ਪਰਿਵਾਰ ਅਤੇ ਸ਼ਹਿਰੀ ਖੇਤਰਾਂ ਦੇ 2.33 ਕਰੋੜ ਪਰਿਵਾਰਾਂ ਨੂੰ ਇਸ ਯੋਜਨਾ ਅਧੀਨ ਸ਼ਾਮਲ ਕੀਤਾ ਜਾਣਾ ਹੈ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਹੁਣ ਤੱੱਕ 3.07 ਕਰੋੜ ਲਾਭਕਾਰੀਆਂ ਨੂੰ ਆਯੂਸ਼ਮਾਨ ਗੋਲਡਨ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਗੋਲਡਨ ਕਾਰਡ ਜ਼ਰੀਏ ਲਾਭਕਾਰੀ ਨਿੱਜੀ ਹਸਪਤਾਲਾਂ ’ਚ ਮੁਫ਼ਤ ਇਲਾਜ ਕਰਵਾ ਸਕਦੇ ਹਨ

ਯੋਜਨਾ ਅਧੀਨ ਨਹੀਂ ਆਉਣ ਵਾਲੇ ਰੋਗ:

  • ਡਰੱਗ ਰਿਹੈਬਿਲੀਟੇਸ਼ਨ
  • ਓਪੀਡੀ
  • ਫਰਟੀਲਿਟੀ ਸੰਬੰਧਿਤ ਪ੍ਰਕਿਰਿਆ
  • ਕਾਸਮੈਟਿਕ ਸੰਬੰਧਿਤ ਪ੍ਰਕਿਰਿਆ ਅੰਗ ਬਦਲਣਾ
  • ਨਿੱਜੀ ਨਿਦਾਨ

ਯੋਜਨਾ ਦਾ ਲਾਭ:

  • ਇਸ ਯੋਜਨਾ ਅਧੀਨ 10 ਕਰੋੜ ਤੋਂ ਵੀ ਜ਼ਿਆਦਾ ਪਰਿਵਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ
  • ਗਰੀਬ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦਿੱਤਾ ਜਾ ਰਿਹਾ ਹੈ
  • ਯੋਜਨਾ ’ਚ ਉਨ੍ਹਾਂ ਪਰਿਵਾਰਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ, ਜੋ 2011 ’ਚ ਸੂਚੀਬੱਧ ਹਨ
  • ਦਵਾਈ ਦੀ ਲਾਗਤ, ਇਲਾਜ, ਸਰਕਾਰ ਵੱਲੋਂ ਕਰਵਾਇਆ ਜਾਏਗਾ ਅਤੇ 1350 ਬਿਮਾਰੀਆਂ ਦਾ ਇਲਾਜ ਫ੍ਰੀ ਕਰਵਾਇਆ ਜਾਵੇਗਾ
  • ਯੋਜਨਾ ਦਾ ਲਾਭ ਲੈਣ ਲਈ ਤੁਹਾਨੂੰ ਪੈਸੇ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ
  • ਆਯੂਸ਼ਮਾਨ ਭਾਰਤ ਯੋਜਨਾ ਨੂੰ ਅਸੀਂ ਜਨ ਆਰੋਗ ਯੋਜਨਾ ਦੇ ਨਾਂਅ ਨਾਲ ਵੀ ਜਾਣਦੇ ਹਾਂ

ਜ਼ਰੂਰੀ ਦਸਤਾਵੇਜ਼:

  • ਪਰਿਵਾਰ ਦੇ ਸਾਰੇ ਮੈਂਬਰਾਂ ਦਾ ਆਧਾਰ ਕਾਰਡ, ਲ ਰਾਸ਼ਨ ਕਾਰਡ, ਮੋਬਾਇਲ ਨੰਬਰ, ਪਤੇ ਦਾ ਸਬੂਤ
  • ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੁੰਦੀਆਂ ਹਨ ਕਵਰ?

ਯੋਜਨਾ ਤਹਿਤ ਦਿਲ ਦੇ ਰੋਗ ਦੇ 130, ਅੱਖਾਂ ਦੇ ਰੋਗ ਦੇ 42, ਨੱਕ-ਕੰਨ-ਗਲੇ ਦੇ 94, ਹੱਡੀਆਂ ਦੇ 114, ਮੂਤਰ ਰੋਗ ਦੇ 161, ਔਰਤਾਂ ਦੇ ਰੋਗ ਦੇ 73, ਸਰਜੀਕਲ ਰੋਗ ਦੇ 253, ਨਿਊਰੋ ਸਰਜਰੀ, ਨਿਊਰੋ ਰੇਡੀਓਲਾੱਜੀ, ਪਲਾਸਟਿਕ ਸਰਜਰੀ ਤੇ ਬਰਨ ਸਰਜਰੀ ਦੇ 115, ਦੰਦ ਰੋਗ ਦੇ 9, ਬਾਲ ਰੋਗ ਦੇ 156, ਮੈਡੀਕਲ ਦੇ 70, ਕੈਂਸਰ ਦੇ 112 ਅਤੇ ਹੋਰ ਬਿਮਾਰੀਆਂ ਦੇ 21 ਪੈਕਜ ਦੇ ਮੁਫ਼ਤ ਇਲਾਜ ਦੀ ਸੁਵਿਧਾ ਮੁਹੱਈਆ ਮਿਲੇਗੀ ਯੋਜਨਾ ’ਚ ਪੁਰਾਣੀਆਂ ਬਿਮਾਰੀਆਂ ਨੂੰ ਵੀ ਕਵਰ ਕੀਤਾ ਜਾਂਦਾ ਹੈ ਕਿਸੇ ਬਿਮਾਰੀ ਦੀ ਸਥਿਤੀ ’ਚ ਹਸਪਤਾਲ ’ਚ ਐਡਮਿਟ ਹੋਣ ਤੋਂ ਪਹਿਲਾਂ ਅਤੇ ਬਾਅਦ ਦਾ ਖਰਚ ਵੀ ਕਵਰ ਹੁੰਦਾ ਹੈ ਟਰਾਂਸਪੋਰਟ ’ਤੇ ਹੋਣ ਵਾਲਾ ਖਰਚ ਵੀ ਸ਼ਾਮਲ ਹੈ ਕਿਸੇ ਬਿਮਾਰੀ ਦੀ ਸਥਿਤੀ ’ਚ ਸਾਰੇ ਮੈਡੀਕਲ ਜਾਂਚ/ਅਪ੍ਰੇਸ਼ਨ/ਇਲਾਜ ਆਦਿ ਕਵਰ ਹੁੰਦੇ ਹਨ

ਹੁਣ ਮੱਧ ਵਰਗ ਨੂੰ ਮਿਲੇਗਾ ਯੋਜਨਾ ਦਾ ਲਾਭ

ਸਰਕਾਰ ਨੇ ਸਿਹਤ ਦੇ ਮੋਰਚੇ ’ਤੇ ਮੱਧ ਵਰਗ ਨੂੰ ਵੱਡਾ ਤੋਹਫਾ ਦਿੱਤਾ ਹੈ ਆਯੂਸ਼ਮਾਨ ਭਾਰਤ ਯੋਜਨਾ ਤੋਂ ਦੇਸ਼ ਦੇ ਮੱਧ ਵਰਗੀ ਪਰਿਵਾਰਾਂ ਨੂੰ ਵੀ ਇਲਾਜ ਲਈ ਸਾਲਾਨਾ 5 ਲੱਖ ਰੁਪਏ ਦਾ ਹੈਲਥ ਕਵਰ ਮਿਲ ਜਾਏਗਾ ਇਸ ਤੋਂ ਪਹਿਲਾਂ ਇਸ ਯੋਜਨਾ ਦਾ ਲਾਭ ਸਿਰਫ਼ ਆਰਥਿਕ ਤੌਰ ’ਤੇ ਪੱਛੜੇ ਹੋਏ ਲੋਕ ਹੀ ਉਠਾ ਸਕਦੇ ਸਨ ਸਰਕਾਰ ਨੇ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗ ਯੋਜਨਾ (ਏਬੀਪੀਐੱਮਜੇਵਾਈ) ਤਹਿਤ ਆਪਣੀਆਂ ਸਾਰੀਆਂ ਸਿਹਤ ਬੀਮਾ ਯੋਜਨਾਵਾਂ ਨੂੰ ਇੱਕ ਥਾਂ ਲਿਆਉਣ ਦਾ ਫੈਸਲਾ ਕੀਤਾ ਹੈ

ਨਵੇਂ ਅਪਡੇਟਾਂ ਨਾਲ ਇਨ੍ਹਾਂ ਲੋਕਾਂ ਤੱਕ ਪਹੁੰਚੇਗਾ ਫਾਇਦਾ:

ਨੈਸ਼ਨਲ ਹੈਲਥ ਅਥਾਰਿਟੀ ਨੇ ਕਿਹਾ ਕਿ ਇਸ ਯੋਜਨਾ ਦਾ ਦਾਇਰਾ ਵਧਣ ਨਾਲ ਸਭ ਤੋਂ ਜ਼ਿਆਦਾ ਫਾਇਦਾ ਅਸੰਗਠਿਤ ਸੈਕਟਰ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਹੋਵੇਗਾ, ਜੋ ਹੁਣ ਤੱਕ ਕਿਸੇ ਵੀ ਹੈਲਥ ਇੰਸ਼ੋਰੈਂਸ ਸਕੀਮ ਤੋਂ ਦੂਰ ਸਨ ਇਸ ਯੋਜਨਾ ਤੋਂ ਸਵੈ-ਰੁਜ਼ਗਾਰ ਕਰਨ ਵਾਲੇ, ਐੱਮਐੱਸਐੱਮਈ ਸੈਕਟਰ ’ਚ ਕੰਮ ਕਰਨ ਵਾਲੇ ਅਤੇ ਮੱਧ ਵਰਗੀ ਕਿਸਾਨਾਂ ਨੂੰ ਵੀ ਫਾਇਦਾ ਮਿਲੇਗਾ

ਸਰਕਾਰੀ ਅਤੇ ਨਿੱਜੀ ਸੈਕਟਰ ਦੇ ਲੋਕ ਹੋਣਗੇ ਸ਼ਾਮਲ

ਨੈਸ਼ਨਲ ਹੈਲਥ ਅਥਾਰਿਟੀ ਦੇ ਗਵਰਨਿੰਗ ਬੋਰਡ ਨੇ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਯੋਜਨਾਵਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ’ਚ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਨਾਲ ਸਰਕਾਰੀ ਅਤੇ ਨਿੱਜੀ ਖੇਤਰ ’ਚ ਕੰਨਟ੍ਰੈਕਟ ’ਤੇ ਕੰਮ ਕਰਨ ਵਾਲੇ ਲੋਕਾਂ, ਕੰਸਟ੍ਰਕਸ਼ਨ ਕੰਮ ’ਚ ਲੱਗੇ ਲੋਕਾਂ ਨੂੰ ਇਲਾਜ ’ਚ ਕਾਫ਼ੀ ਸੁਵਿਧਾ ਮਿਲੇਗੀ ਇਸ ਵਿਸਥਾਰ ਨਾਲ ਵੱਡੇ ਪੈਮਾਨੇ ’ਤੇ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ ਜੋ ਸੰਗਠਿਤ ਸੈਕਟਰ ’ਚ ਨਹੀਂ ਹਨ ਜੋ ਖੁਦ ਦਾ ਕਾਰੋਬਾਰ ਕਰਦੇ ਹਨ

ਸਾਰੀਆਂ ਹੈਲਥ ਸਕੀਮਾਂ ‘ਆਯੂਸ਼ਮਾਨ’ ’ਚ ਸ਼ਾਮਲ

ਸਰਕਾਰ ਦੇ ਰੈਗੂਲਰ ਤੇ ਠੇਕੇ ’ਤੇ ਰੱਖੇ ਗਏ ਕਰਮਚਾਰੀ ਵੀ ਸ਼ਾਮਲ ਹਨ ਇਸ ਦੇ ਦਾਇਰੇ ’ਚ ਕੰਸਟ੍ਰਕਸ਼ਨ ਵਰਕਰ, ਸਫਾਈ ਕਰਮਚਾਰੀ, ਸਫਾਈ ਹਾਦਸੇ ਨਾਲ ਜ਼ਖ਼ਮੀ ਮਰੀਜ਼, ਸੈਂਟਰਲ ਆਮਰਡ ਫੋਰਸ ਦੇ ਜਵਾਨ ਵੀ ਆਉਣਗੇ ਇਨ੍ਹਾਂ ਯੋਜਨਾਵਾਂ ਨੂੰ ਮਰਜ਼ ਕਰਨ ਤੋਂ ਬਾਅਦ ਉਨ੍ਹਾਂ ਕਰੋੜਾਂ ਲੋਕਾਂ ਨੂੰ ਫਾਇਦਾ ਪਹੁੰਚਣ ਦੀ ਉਮੀਦ ਹੈ ਜੋ ਹੁਣ ਤੱਕ ਸਿਹਤ ਦੀਆਂ ਸੁਵਿਧਾਵਾਂ ਦੀ ਕਮੀ ’ਚ ਚੱਲ ਰਹੇ ਸਨ

ਹਰਿਆਣਾ ਸਰਕਾਰ ਨੇ ਵਧਾਇਆ ਦਾਇਰਾ

ਹਰਿਆਣਾ ਸਰਕਾਰ ਨੇ ਵੀ ਬਜ਼ਟ 2021-22 ਤਹਿਤ ਪੰਜ ਲੱਖ ਰੁਪਏ ਤੱਕ ਦੀ ਉਮਰ ਵਾਲੇ ਪਰਿਵਾਰਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਦੇਣ ਦਾ ਐਲਾਨ ਕੀਤਾ ਗਿਆ ਨਾਲ ਹੀ ਇਨ੍ਹਾਂ ਸ਼ੇ੍ਰਣੀਆਂ ’ਚ ਵਿਆਪਕ ਕੈਸ਼ਲੈੱਸ ਸਿਹਤ ਯੋਜਨਾ ਦੇ ਲਾਭਕਾਰੀ, ਮੁੱਖ ਮੰਤਰੀ ਪਰਿਵਾਰ ਸਮਰਿਧੀ ਯੋਜਨਾ ਤਹਿਤ ਰਜਿਸਟਰਡ ਪਰਿਵਾਰ, ਨਿਰਮਾਣ ਮਜ਼ਦੂਰ ਬੋਰਡ, ਹਰਿਆਣਾ ਦੇ ਮਾਨਤਾ ਪ੍ਰਾਪਤ ਮੀਡੀਆ ਕਰਮੀ, ਨੰਬਰਦਾਰ, ਚੌਂਕੀਦਾਰ, ਮੁਕਤ ਘੁਮੰਤੂ ਜਾਤੀ ਅਤੇ ਆਜ਼ਾਦ ਹਿੰਦ ਫੌਜ ’ਚ ਰਹੇ ਫੌਜੀ, ਹਿੰਦੀ ਅੰਦੋਲਨ ਨਾਲ ਜੁੜੇ ਪਰਿਵਾਰ, ਦੂਜੇ ਵਿਸ਼ਵ ਯੁੱਧ ਅਤੇ ਐਮਰਜੰਸੀ ਦੌਰਾਨ ਜੇਲ੍ਹ ਗਏ ਪਰਿਵਾਰ ਸ਼ਾਮਲ ਕੀਤੇ ਗਏ ਹਨ

ਹੁਣ ਬਣਾਏ ਜਾ ਰਹੇ ਹਨ ( Ayushman Bharat Golden Card) ਗੋਲਡਨ ਕਾਰਡ:

ਆਯੂਸ਼ਮਾਨ ਭਾਰਤ ਯੋਜਨਾ ਅਧੀਨ ਦੇਸ਼ ਦੇ ਗਰੀਬ ਪਰਿਵਾਰਾਂ ਦੇ ਮੈਂਬਰਾਂ ਨੂੰ ਸਰਕਾਰੀ ਹਸਪਤਾਲ ’ਚ ਦਾਖਲਾ ਅਤੇ ਇਲਾਜ ਦਾ ਪੂਰਾ ਖਰਚ ਕਵਰ ਕੀਤਾ ਜਾਏਗਾ ਆਯੂਸ਼ਮਾਨ ਭਾਰਤ ਯੋਜਨਾ ’ਚ ਸਿਹਤ ਮੰਤਰਾਲੇ ਵੱਲੋਂ 1350 ਪੈਕਜ ਸ਼ਾਮਲ ਕੀਤੇ ਗਏ ਹਨ ਜਿਸ ’ਚ ਕੀਮੋਥੈਰੇਪੀ, ਦਿਮਾਗ ਦੀ ਸਰਜਰੀ, ਜੀਵਨ ਰੱਖਿਅਕ ਆਦਿ ਇਲਾਜ ਸ਼ਾਮਲ ਹਨ, ਜੋ ਇਛੁੱਕ ਲਾਭਕਾਰੀ ਇਸ ਯੋਜਨਾ ਅਧੀਨ ਰਜਿਸਟਰਡ ਕਰਾਉਣਾ ਚਾਹੁੰਦੇ ਹਨ ਤਾਂ ਉਹ ਨੇੜੇ ਦੀ ਜਨ ਸੇਵਾ ਕੇਂਦਰ ’ਚ ਜਾ ਕੇ ਰਜਿਸਟਰਡ ਕਰਾ ਸਕਦੇ ਹਨ ਅਤੇ ਯੋਜਨਾ ਦਾ ਲਾਭ ਲੈ ਸਕਦੇ ਹਨ 2021 ਤਹਿਤ ਜਨ ਸੇਵਾ ਕੇਂਦਰ ’ਚ ਆਯੂਸ਼ਮਾਨ ਮਿੱਤਰ ਜ਼ਰੀਏ ਗੋਲਡਨ ਕਾਰਡ ਬਣਾਏ ਜਾ ਰਹੇ ਹਨ ਇਸ ਗੋਲਡਨ ਕਾਰਡ ਜ਼ਰੀਏ ਤੁਸੀਂ ਕਿਸੇ ਵੀ ਸਰਕਾਰੀ ਹਸਪਤਾਲ ਅਤੇ ਨਿੱਜੀ ਸਿਹਤ ਕੇਂਦਰ ’ਚ 5 ਲੱਖ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹੋ

ਕਿਵੇਂ ਅਤੇ ਕਿਹੜੇ ਲੋਕਾਂ ਦਾ ਬਣਦਾ ਹੈ ਆਯੂਸ਼ਮਾਨ ਕਾਰਡ ( Ayushman Bharat Golden Card) ?

  • ਵਰਤਮਾਨ ’ਚ ਆਯੂਸ਼ਮਾਨ ਕਾਰਡ ਅਧੀਨ ਉਨ੍ਹਾਂ ਪਾਤਰ ਲੋਕਾਂ ਦਾ ਕਾਰਡ ਬਣਾਉਂਦਾ, ਜਿਹੜੇ ਲੋਕਾਂ ਦੀ ਚੋਣ ਕਾਰਡ ਬਣਾਉਣ ਲਈ ਹੋ ਚੁੱਕੀ ਹੈ ਇਸ ਦਾ ਸਿੱਟਾ ਇਹ ਹੈ ਕਿ ਕੋਈ ਵੀ ਵਿਅਕਤੀ ਹਾਲੇ ਫਿਲਹਾਲ ਨਵੇਂ ਕਾਰਡ ਲਈ ਰਜਿਸਟੇ੍ਰਸ਼ਨ ਨਹੀਂ ਕਰਵਾ ਸਕਦਾ ਹੈ
  • ਜੋ ਵਿਅਕਤੀ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਨਾਂਅ ਚੁਣੀ ਸੂਚੀ ’ਚ ਹੈ ਜਾਂ ਨਹੀਂ, ਉਹ ਲੋਕ ਆਪਣੇ ਨਜ਼ਦੀਕੀ ਅਟਲ ਸੇਵਾ ਕੇਂਦਰ ’ਤੇ ਜਾ ਕੇ ਜਾਂ ਆਪਣੇ ਖੇਤਰ ਦੀ ਆਸ਼ਾ ਵਰਕਰਾਂ ਤੋਂ ਜਾਂ ਸਥਾਨਕ ਸਰਕਾਰੀ ਹਸਪਤਾਲ ਦੇ ਆਯੂਸ਼ਮਾਨ ਕੇਂਦਰ ਤੋਂ ਪਤਾ ਕਰਵਾ ਸਕਦੇ ਹਨ
  • ਜਿਨ੍ਹਾਂ ਲੋਕਾਂ ਦਾ ਨਾਂਅ ਲਿਸਟ ’ਚ ਹੁੰਦਾ ਹੈ, ਉਹ ਇਸ ਕਾਰਡ ਨੂੰ ਬਣਵਾ ਕੇ ਇਸ ਦਾ ਲਾਭ ਪ੍ਰਾਪਤ ਕਰ ਸਕਦੇ ਹਨ

ਆਯੂਸ਼ਮਾਨ ਸੀਏਪੀਐੱਫ ਸਿਹਤ ਬੀਮਾ ਯੋਜਨਾ:

ਨੇਤਾਜੀ ਸੁਭਾਸ਼ ਚੰਦਰ ਬੋਸ ਜੀ ਦੀ ਜਯੰਤੀ ’ਤੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਆਯੂਸ਼ਮਾਨ ਸੀਏਪੀ ਇੱਕ ਸਿਹਤ ਬੀਮਾ ਯੋਜਨਾ ਦਾ ਆਰੰਭ ਕੀਤਾ ਗਿਆ ਹੈ ਇਸ ਯੋਜਨਾ ਅਧੀਨ ਦੇਸ਼ ਦੇ ਸਾਰੇ ਸਸ਼ਕਤ ਪੁਲਿਸ ਫੋਰਸਾਂ ਦੇ ਕਰਮਚਾਰੀਆਂ ਨੂੰ ਕੇਂਦਰ ਸਰਕਾਰ ਵੱਲੋਂ ਸਿਹਤ ਬੀਮਾ ਕੀਤਾ ਜਾੲ ੇਗਾ ਇਸ ਸਿਹਤ ਬੀਮੇ ਦਾ ਲਾਭ ਹਰਕੇ ਪÇੁਲਸ ਕਰਮਚਾਰੀ ਲੈ ਸਕੇਗਾ

ਇਸ ਯੋਜਨਾ ਅਧੀਨ ਸੀਏਪੀਐੈੱਫ, ਅਸਮ ਰਾਈਫਲ ਅਤੇ ਰਾਸ਼ਟਰੀ ਸੁਰੱਖਿਆ ਗਾਰਡ ਦੇ 28 ਲੱਖ ਪੁਲਿਸ ਕਰਮਚਾਰੀਆਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ਾਮਲ ਕੀਤਾ ਗਿਆ ਹੈ ਆਯੂਸ਼ਮਾਨ ਸੀਏਪੀਐੱਫ ਸਿਹਤ ਬੀਮਾ ਯੋਜਨਾ ਅਧੀਨ 10 ਲੱਖ ਜਵਾਨ ਅਤੇ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ 50 ਲੱਖ ਲੋਕ ਵੀ ਸ਼ਾਮਲ ਹਨ ਇਹ ਸਾਰੇ ਲੋਕ ਦੇਸ਼ ਦੇ 24000 ਹਸਪਤਾਲਾਂ ’ਚੋਂ ਮੁਫ਼ਤ ਆਪਣਾ ਇਲਾਜ ਕਰਵਾ ਸਕਣਗੇ ਇਹ ਯੋਜਨਾ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗ ਯੋਜਨਾ ਅਧੀਨ ਸ਼ੁਰੂ ਕੀਤੀ ਗਈ ਹੈ

ਨਵਾਂ ਅਪਡੇਟ

ਦੇਸ਼ ’ਚ ਕੋਰੋਨਾ ਵਾਇਰਸ ਦਾ ਸੰਕਰਮਣ ਚੱਲ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਪੂਰੇ ਦੇਸ਼ ਦੇ ਲੋਕ ਬਹੁਤ ਹੀ ਡਰੇ ਹੋਏ ਹਨ 50 ਕਰੋੜ ਤੋਂ ਜ਼ਿਆਦਾ ਨਾਗਰਿਕ ਜੋ ਇਸ ਯੋਜਨਾ ਅਧੀਨ ਆਉਂਦੇ ਹਨ ਅਤੇ ਜੋ ਲਾਭਕਾਰੀ 2021 ਅਧੀਨ ਰਜਿਸਟਰਡ ਹਨ, ਉਨ੍ਹਾਂ ਲਾਭਕਾਰੀਆਂ ਦਾ ਨਿੱਜੀ ਹਸਪਤਾਲਾਂ ’ਚ ਕੋਰੋਨਾ ਵਾਇਰਸ ਸੰਕਰਮਣ ਦੀ ਜਾਂਚ ਅਤੇ ਇਲਾਜ ਮੁਫ਼ਤ ’ਚ ਕਰਵਾਈ ਜਾ ਰਹੀ ਹੈ ਦੇਸ਼ ਦੇ ਸਾਰੇ ਆਯੂਸ਼ਮਾਨ ਭਾਰਤ ਯੋਜਨਾ ਦੇ ਲਾਭਕਾਰੀ ਇਸ ਸੁਵਿਧਾ ਦਾ ਲਾਭ ਲੈ ਸਕਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!