7 habits of-successful people

ਸਾਧਾਰਨ ਤੋਂ ਖਾਸ ਬਣਾਉਣਗੀਆਂ ਸਫ਼ਲ ਲੋਕਾਂ ਦੀਆਂ ਇਹ 7 ਆਦਤਾਂ ਸਫਲ ਲੋਕਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵਧੋ, ਤਾਂ ਮਿਲੇਗੀ ਕਾਮਯਾਬੀ

ਤੁਸੀਂ ਕਦੇ ਸੋਚਿਆ ਹੈ ਕਿ ਕੁਝ ਲੋਕ ਜੀਵਨ ’ਚ ਸਫ਼ਲਤਾ ਦੀਆਂ ਹਰ ਉੱਚਾਈਆਂ ਨੂੰ ਕਿਵੇਂ ਛੂਹ ਲੈਂਦੇ ਹਨ? ਕਿਸੇ ਮਹਾਨ ਵਿਚਾਰ ਨੂੰ ਪ੍ਰਤੀਬੱਧਤਾ ਦਾ ਸਾਥ ਮਿਲਦਾ ਹੈ ਤਾਂ ਕਿਸਮਤ ਵੀ ਮੱਦਦ ਲਈ ਖੜ੍ਹੀ ਹੋ ਜਾਂਦੀ ਹੈ ਅਤੇ ਉਦੋਂ ਸਫਲਤਾ ਦੀ ਰੈਸਿਪੀ ਬਣ ਹੀ ਜਾਂਦੀ ਹੈ ਜ਼ਿਆਦਾਤਰ ਸਫਲ ਲੋਕਾਂ ’ਚ ਕੁਝ ਆਦਤਾਂ ਯਕੀਨਨ ਇੱਕੋ ਵਰਗੀਆਂ ਪਾਈਆਂ ਜਾਂਦੀਆਂ ਹਨ,

ਜੋ ਉਨ੍ਹਾਂ ਨੂੰ ਆਮ ਲੋਕਾਂ ਤੋਂ ਵੱਖਰਾ ਕਰਦੀਆਂ ਹਨ ਸਾਨੂੰ ਲੱਗ ਸਕਦਾ ਹੈ ਕਿ ਇਨ੍ਹਾਂ ਆਦਤਾਂ ਨੂੰ ਆਪਣੇ ਮਨ ’ਚ ਬਿਠਾਉਣਾ ਅਸਾਨ ਨਹੀਂ ਹੁੰਦਾ ਹੋਵੇਗਾ ਅਤੇ ਇਸ ਦਾ ਅਭਿਆਸ ਜ਼ਰੂਰ ਹੀ ਮੁਸ਼ਕਲ ਹੈ ਪਰ ਕੁਝ ਛੋਟੇ ਵਿਚਾਰਕ ਬਦਲਾਅ ਤੇ ਆਪਣੇ ਰੂਟੀਨ ’ਚ ਕੁਝ ਬਦਲਾਅ ਕਰਕੇ ਅਸੀਂ ਉਸ ਅੰਦਰ ਨੂੰ ਬਦਲ ਸਕਦੇ ਹਾਂ ਜੇਤੂ ਕੁਝ ਵੱਖਰਾ ਨਹੀਂ ਕਰਦੇ ਸਗੋਂ ਉਹ ਚੀਜ਼ਾਂ ਨੂੰ ਕੁਝ ਵੱਖਰੇ ਤਰੀਕੇ ਨਾਲ ਕਰਦੇ ਹਨ

ਇਸ ਕੜੀ ’ਚ ਅਸੀਂ ਸਫਲ ਤੇ ਅਮੀਰ ਵਿਅਕਤੀਆਂ ਦੀਆਂ ਸੱਤ ਵਿਸ਼ੇਸ਼ ਆਦਤਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ:-

ਸਵੇਰੇ ਛੇਤੀ ਉੱਠਣਾ ਬੇਹੱਦ ਜ਼ਰੂਰੀ ਹੈ

ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਦਿੱਗਜ਼ ਉਦਯੋਗਪਤੀ ਰਿਚਰਡ ਬ੍ਰਾਨਸਨ, ਟਵਿੱਟਰ ਦੇ ਸੰਸਥਾਪਕ ਜੈਕ ਡੋਰਸੇ, ਅਮਰੀਕਨ ਯੋਗਾ ਟੀਚਰ ਲਾਰਰੀ ਸਕੁਲਟਜ਼, ਐਪਲ ਦੇ ਸੀਈਓ ਟਿਮ ਕੁੱਕ ਅਤੇ ਜੇਰਾੱਕਸ ਸੀਈਓ ੳਸੂਰਲਾ ਬਨਰਸ ਸਾਰੇ ਅਜਿਹੇ ਨਾਂਅ ਹਨ ਜੋ ਸਵੇਰੇ ਜਲਦੀ ਉੱਠਣ ਵਾਲਿਆਂ ’ਚੋਂ ਹਨ ਜਲਦੀ ਉੱਠਣ ਵਾਲਿਆਂ ਨੂੰ ਦਿਨ ਦੇ ਕੁਝ ਘੰਟੇ ਜ਼ਿਆਦਾ ਮਿਲਦੇ ਹਨ ਸ਼ੁਰੂਆਤ ਦੇ ਕੁਝ ਘੰਟਿਆਂ ’ਚ ਦੂਜੇ ਵੱਲ ਧਿਆਨ ਘੱਟ ਜਾਂਦਾ ਹੈ, ਭਾਵ ਮਨ ਇਕਾਗਰ ਹੁੰਦਾ ਹੈ ਜਿਸ ਨਾਲ ਕੰਮ ਦੀ ਸਮਰੱਥਾ ਤੇ ਉਤਪਾਦਕਤਾ ਵਧ ਜਾਂਦੀ ਹੈ ਛੇਤੀ ਉੱਠਣ ਨਾਲ ਥੋੜੇ੍ਹ ਸਮੇਂ ’ਚ ਪੂਰੇ ਦਿਨ ਦੀ ਪਲਾਨਿੰਗ ਹੋ ਜਾਂਦੀ ਹੈ ਜਿਸ ਨਾਲ ਤੁਸੀਂ ਆਪਣਾ ਪੂਰਾ ਦਿਨ ਸੁਚੱਜੇ ਤਰੀਕੇ ਨਾਲ ਬਤੀਤ ਕਰ ਸਕਦੇ ਹੋ

ਜੇਤੂਆਂ ਵਾਲੇ ਮਿਜ਼ਾਜ਼ ਦੇ ਲੋਕਾਂ ਨਾਲ ਘਿਰੇ ਰਹੋ

ਉਨ੍ਹਾਂ ਲੋਕਾਂ ਨਾਲ ਰਹੋ ਜੋ ਤੁਹਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ ਅਜਿਹੇ ਲੋਕਾਂ ਨਾਲ ਰਹਿਣ ਨਾਲ ਤੁਸੀਂ ਆਪਣੇ ਜੀਵਨ ’ਚ ਅੱਗੇ ਵਧੋਗੇ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਸਾਡੇ ਮਿੱਤਰ ਅਤੇ ਸਹਿਕਰਮੀ ਸਾਡੇ ਜੀਵਨ ਨੂੰ ਬਣਾਉਣ ’ਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ ਚੰਗਾ ਸੰਗ ਵਿਅਕਤੀ ’ਚ ਹਿੰਮਤ ਅਤੇ ਸਕਾਰਾਤਮਕਤਾ ਦਾ ਭਾਵ ਲਿਆਉਂਦਾ ਹੈ ਇਹ ਸਾਡੇ ਫੈਸਲੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਚਾਰੇ ਪਾਸੇ ਜਿਨ੍ਹਾਂ ਲੋਕਾਂ ਨਾਲ ਘਿਰੇ ਹਾਂ ਉਹ ਜਾਂ ਤਾਂ ਤੁਹਾਨੂੰ ਬਣਾ ਸਕਦੇ ਹਨ ਜਾਂ ਗਿਰਾ ਸਕਦੇ ਹਨ

ਆਪਣੇ ਸੰਸਾਧਨਾਂ ਦੇ ਅੰਦਰ ਜਿਉਣਾ ਸਿੱਖੋ

ਲੋਕਾਂ ਦੇ ਅਮੀਰ ਬਣਨ ਦਾ ਇੱਕ ਹੀ ਕਾਰਨ ਹੈ ਕਿ ਉਹ ਬੱਚਤ ਕਰ ਪਾਉਂਦੇ ਹਨ ਉਹ ਬਹੁਤ ਕਿਫਾਇਤੀ ਹੁੰਦੇ ਹਨ ਜਦੋਂ ਪੈਸੇ ਦੀ ਗੱਲ ਆਉਂਦੀ ਹੈ ਤਾਂ ਉਹ ਕਦੇ ਵੀ ਅਜਿਹੀਆਂ ਚੀਜ਼ਾਂ ’ਚ ਖਰਚ ਨਹੀਂ ਕਰਦੇ ਜਿਸ ਨਾਲ ਉਨ੍ਹਾਂ ਦੀ ਸੰਪੱਤੀ ’ਚ ਵਾਧਾ ਨਾ ਹੋਵੇ ਅਮੀਰ ਵਿਅਕਤੀਆਂ ਦੇ ਪੈਸਿਆਂ ਬਾਰੇ ਇੱਕ ਵੱਖਰੀ ਸਮਝ ਅਤੇ ਸੋਚ ਹੁੰਦੀ ਹੈ ਆਮ ਲੋਕਾਂ ਵਾਂਗ ਪੈਸੇ ਉਨ੍ਹਾਂ ਲਈ ਭਾਵਨਾਤਮਕ ਵਿਸ਼ਾ ਨਹੀਂ ਸਗੋਂ ਇੱਕ ਔਜ਼ਾਰ ਹੁੰਦਾ ਹੈ, ਜਿਸ ਦੀ ਵਰਤੋਂ ਉਹ ਹੋਰ ਜ਼ਿਆਦਾ ਪੈਸੇ ਕਮਾਉਣ ਅਤੇ ਲਾਭ ਲੈਣ ’ਚ ਕਰਦੇ ਹਨ

ਯਾਦ ਰੱਖੋ ਸਫਲਤਾ ਦੀਆਂ ਰਾਹਾਂ

ਸਾਧਾਰਨ ਵਿਅਕਤੀ ਆਸਾਨੀ ਨਾਲ ਹਾਰ ਮੰਨ ਲੈਂਦਾ ਹੈ ਉਹ ਲੈ-ਦੇ ਕੇ ਇੱਕ ਅੱਧੀ ਵਾਰ ਸਾਹਸ ਭਰਿਆ ਹੌਂਸਲਾ ਲੈ ਪਾਉਂਦੇ ਹਨ ਅਤੇ ਜੇਕਰ ਉਹ ਅਸਫ਼ਲ ਹੋ ਗਏ ਤਾਂ ਦੁਬਾਰਾ ਉੱਪਰ ਨਹੀਂ ਉੱਠ ਪਾਉਂਦੇ ਅਤੇ ਆਪਣੇ ਸੁਫਨਿਆਂ ਦੀ ਉੱਡਾਨ ਤੋਂ ਪੂਰੀ ਤਰ੍ਹਾਂ ਹਾਰ ਮੰਨ ਲੈਂਦੇ ਹਨ ਅਮੀਰ ਵਿਅਕਤੀ ਕੈਲਕੂਲੇਟਡ ਰਿਸਕ ਲੈਂਦੇ ਹਨ ਅਤੇ ਜੇਕਰ ਉਹ ਅਸਫ਼ਲ ਹੋ ਵੀ ਗਏ ਤਾਂ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਅਤੇ ਮਜ਼ਬੂਤੀ ਨਾਲ ਅੱਗੇ ਵਧਦੇ ਹਨ ਹਰ ਜੇਤੂ ਕਦੇ ਇੱਕ ਗੈਰ-ਤਜ਼ਰਬੇਕਾਰ ਹੁੰਦਾ ਹੈ, ਆਪਣੀਆਂ ਗਲਤੀਆਂ ਤੋਂ ਸਿਖਦਾ ਅਤੇ ਨਿੱਖਰਦਾ ਹੈ

ਯੂ-ਟਿਊਬ ਦੇ ਸੀਈਓ ਸੁਸਾਨ ਵੋਜਸਿਕਸ ਕਹਿੰਦੇ ਹਨ ਕਿ ਲੋਕ ਜੋ ਸੀਈਓ ਬਣਦੇ ਹਨ ਉਹ ਸਖ਼ਤ ਮਿਹਨਤ ਅਤੇ ਦ੍ਰਿੜਤਾ ਕਾਰਨ ਬਣਦੇ ਹਨ ਪਰ ਇਸ ਪੱਧਰ ਦੀ ਉਪਲੱਬਧੀ ਸਿਰਫ ਤੁਹਾਡੀ ਸਮਰੱਥਾ ਦੀ ਵਜ੍ਹਾ ਨਾਲ ਨਹੀਂ ਸਗੋਂ ਪੂਰਨ ਪ੍ਰਤੀਬੱਧਤਾ ਅਤੇ ਸਮਰਪਨ ਕਾਰਨ ਮਿਲਦੀ ਹੈ ਐਲੋਨ ਮਸਕ ਜੋ ਹਫਤੇ ’ਚ 80-100 ਘੰਟੇ ਕੰਮ ਕਰਦੇ ਹਨ, ਕਹਿੰਦੇ ਹਨ ਕਿ ਇੱਕ ਐਂਟਰਪ੍ਰੇਨਿਓਰ ਦਾ ਅਜਿਹਾ ਹੀ ਕੰਮ ਦਾ ਅਸੂਲ ਹੋਣਾ ਚਾਹੀਦਾ ਹੈ ਉਹ ਆਪਣਾ 100 ਪ੍ਰਤੀਸ਼ਤ ਲਾਉਂਦੇ ਹਨ, ਚਾਹੇ ਉਹ ਕੋਈ ਵੀ ਕੰਮ ਕਰ ਰਹੇ ਹੋਣ

ਜਾਣੋ ਕਿ ਨਿਵੇਸ਼ ਕਿਵੇਂ ਕਰਨਾ ਹੈ

ਅਮੀਰ ਵਿਅਕਤੀ ਨਿਵੇਸ਼ ਸਿਰਫ਼ ਪੈਸਿਆਂ ਲਈ ਨਹੀਂ ਸਗੋਂ ਸੰਤੁਸ਼ਟੀ ਲਈ ਵੀ ਕਰਦੇ ਹਨ ਉਹ ਇੱਕ ਪ੍ਰਤੀਸ਼ਤ ਲੋਕ ਇਹ ਭਲੀ-ਭਾਂਤੀ ਜਾਣਦੇ ਹਨ ਕਿ ਕਿਸੇ ਆਈਡੀਆ ਨੂੰ ਦੁਨੀਆ ਭਰ ’ਚ ਛਾ ਜਾਣ ਲਈ ਦਹਾਕਿਆਂ ਦਾ ਸਮਾਂ ਲੱਗ ਜਾਂਦਾ ਹੈ ਇਸ ਲਈ ਉਹ ਜ਼ਰੂਰੀ ਸਮਾਂ ਅਤੇ ਜ਼ਰੂਰੀ ਮਿਹਨਤ ਲਾਉਂਦੇ ਹਨ, ਬਿਨਾਂ ਤਤਕਾਲੀ ਨਤੀਜੇ ਦੀ ਉਮੀਦ ਕੀਤੇ

ਲੂੰਮੜੀ ਵਾਂਗ ਚਲਾਕ, ਸਿੰਘ ਵਾਂਗ ਸ਼ਕਤੀਮਾਨ ਬਣੋ

ਅਮੀਰ ਵਿਅਕਤੀ ਮੰਨਦੇ ਹਨ ਕਿ ਜੀਵਨ ਰਣਨੀਤੀ ਅਤੇ ਚਾਲਾਂ ਦਾ ਹੀ ਨਾਂਅ ਹੈ ਆਮ ਵਿਅਕਤੀ ਆਪਣੇ ਰੂਟੀਨ ਦੇ ਕੰਮਾਂ ’ਚ ਜ਼ਿਆਦਾ ਸੋਚ ਨਹੀਂ ਲਾਉਂਦਾ, ਉਹ ਸਿਰਫ਼ ਜੀਵਨ ਪ੍ਰਵਾਹ ’ਚ ਬਸ ਵਹਿੰਦਾ ਚਲਿਆ ਜਾਂਦਾ ਹੈ ਅਮੀਰ ਵਿਅਕਤੀ ਮੰਨਦਾ ਹੈ ਕਿ ਦੂਜਿਆਂ ਨੂੰ ਮਾਤ ਦੇਣ ਲਈ ਲੂੰਮੜੀ ਵਰਗਾ ਚਤੁਰ ਹੋਣ ਦੀ ਜ਼ਰੂਰਤ ਹੈ ਤੇ ਦੂਜਿਆਂ ਨੂੰ ਮੁਕਾਬਲੇ ਤੋਂ ਦੂਰ ਕਰਨ ਅਤੇ ਡਰਾਉਣ ਲਈ ਸ਼ੇਰ ਵਰਗਾ ਕਠੋਰ ਦਿਲ ਹੋਣਾ ਹੁੰਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!