be energetic to be successful in life -sachi shiksha punjabi

ਜੀਵਨ ’ਚ ਸਫਲ ਹੋਣ ਲਈ ਬਣੋ ਊਰਜਾਵਾਨ

ਕਦੇ ਉੱਤਰਾਅ ਕਦੇ ਚੜ੍ਹਾਅ, ਕਦੇ ਖੁਸ਼ੀ ਕਦੇ ਗਮ, ਕਦੇ ਉਤਸ਼ਾਹ ਕਦੇ ਨਿਰਾਸ਼ਾ, ਇਹ ਸਭ ਜ਼ਿੰਦਗੀ ਦੇ ਵੱਖ-ਵੱਖ ਰੰਗ ਹਨ ਜੋ ਇਨ੍ਹਾਂ ਰੰਗਾਂ ਨਾਲ ਜਿਉਣਾ ਸਿੱਖ ਜਾਂਦਾ ਹੈ ਉਹ ਜੀਵਨ ਨੂੰ ਸਫਲ ਬਣਾ ਲੈਂਦਾ ਹੈ ਜੋ ਹਾਰ ਜਾਂਦਾ ਹੈ,

ਉਹ ਅਸਫਲ ਰਹਿੰਦਾ ਹੈ ਜਦ ਜੀਵਨ ’ਚ ਜ਼ਿਆਦਾ ਨਿਰਾਸ਼ਾ ਲੱਗੇ ਤਾਂ ਉਸ ਸਥਿਤੀ ’ਚੋਂ ਬਾਹਰ ਨਿੱਕਲੋ ਜੀਵਨ ਵਿਚ ਉਤਸ਼ਾਹ ਅਤੇ ਚਾਅ ਪੈਦਾ ਕਰਨ ਦਾ ਯਤਨ ਕਰੋ ਕਿਉਂਕਿ ਉਤਸ਼ਾਹ ਅਤੇ ਚਾਅ ਜੀਵਨ ਨੂੰ ਊਰਜਾ ਨਾਲ ਭਰ ਦਿੰਦੇ ਹਨ ਬਿਨਾਂ ਚਾਅ ਦੇ ਜੀਵਨ ਦੀ ਹਰ ਚੀਜ਼ ਫਿੱਕੀ ਲੱਗਦੀ ਹੈ ਜੀਵਨ ’ਚ ਜੇਕਰ ਅਸੀਂ ਕੁਝ ਨਿਯਮਾਂ ਨੂੰ ਨਿਰਧਾਰਿਤ ਕਰਦੇ ਹਾਂ ਤਾਂ ਸਾਡੇ ’ਚ ਜਿਉਣ ਦਾ ਚਾਅ ਜ਼ਿਆਦਾ ਹੁੰਦਾ ਹੈ ਅਤੇ ਜੇਕਰ ਅਸੀਂ ਬਿਨਾਂ ਨਿਯਮਾਂ ਦੇ ਜਿਉਂਦੇ ਹਾਂ,

Also Read :-

ਤਾਂ ਜ਼ਿੰਦਗੀ ਨੀਰਸ ਲੱਗੇਗੀ ਜੇਕਰ ਤੁਸੀਂ ਜੀਵਨ ਨੂੰ ਉਤਸ਼ਾਹ ਅਤੇ ਚਾਅ ਨਾਲ ਭਰਨਾ ਚਾਹੁੰਦੇ ਹੋ ਤਾਂ ਖੁਦ ਲਈ ਕੁਝ ਨਿਯਮ ਤੈਅ ਕਰੋ ਅਤੇ ਜ਼ਿੰਦਗੀਭਰ ਊਰਜਾਵਾਨ ਬਣੇ ਰਹੋ

ਖੁਦ ਨੂੰ ਰੱਖੋ ਨਿਰੋਗ:

-ਖੁਦ ਨੂੰ ਊਰਜਾਵਾਨ ਬਣਾਈ ਰੱਖਣ ਲਈ ਸਭ ਤੋਂ ਪਹਿਲਾ ਕਦਮ ਹੈ ਸਿਹਤਮੰਦ ਰਹਿਣਾ ਬਨਾਵਟੀ ਜੀਵਨਸ਼ੈਲੀ ਨਾ ਅਪਣਾ ਕੇ ਕੁਦਰਤੀ ਤਰੀਕੇ ਨਾਲ ਜੀਓ ਆਪਣੇ ਜੀਵਨ ਨੂੰ ਸਰਲ ਅਤੇ ਸਹਿਜ ਬਣਾਓ ਉਸਦੇ ਲਈ ਸੰਤੁਲਿਤ ਆਹਾਰ ਲਓ ਅਤੇ ਆਪਣੀ ਰੋਜ਼ਮਰਾ ਨੂੰ ਸੁਚਾਰੂ ਰੂਪ ਨਾਲ ਗੁਜਾਰੋ ਆਪਣੇ ਲਈ ਸਮਾਂ ਕੱਢੋ ਅਤੇ ਕਸਰਤ ਕਰੋ ਜੇਕਰ ਸਮੇਂ ਦੀ ਘਾਟ ਹੋਵੇ ਤਾਂ ਸਵੇਰੇ ਜਲਦੀ ਉੱਠੋ ਅਤੇ ਸੈਰ ’ਤੇ ਜਾਓ ਜਾਂ ਘਰ ’ਚ ਕਸਰਤ ਕਰੋ ਮਨ ’ਚ ਧਾਰ ਲਓ ਕਿ ਮੈਂ ਸਿਹਤਮੰਦ ਜੀਵਨਸ਼ੈਲੀ ਨੂੰ ਅਪਣਾਉਣਾ ਹੈ

ਇਹ ਨਕਾਰਾਤਮਕ ਸੋਚ ਦਿਲ ’ਚੋਂ ਕੱਢ ਦਿਓ ਕਿ ਮੇਰੇ ਕੋਲ ਸਮਾਂ ਨਹੀਂ ਹੈ ਸਮਾਂ ਤਾਂ ਆਪਣੇ ਹੱਥ ’ਚ ਹੈ ਜੋ ਸਮਾਂ ਗੱਪਾਂ ’ਚ ਜਾਂ ਟੀਵੀ ’ਚ ਲਗਾਉਂਦੇ ਹੋ, ਉਸ ਸਮੇਂ ਕੋਈ ਕੰਮ ਕਰਕੇ ਸਵੇਰ ਦਾ ਸਮਾਂ ਆਪਣੇ ਲਈ ਰੱਖ ਸਕਦੇ ਹੋ ਇਸੇ ਤਰ੍ਹਾਂ ਸ਼ਾਮ ਨੂੰ ਸਮਾਂ ਕੱਢ ਸਕਦੇ ਹੋ ਪਰ ਜੋ ਵੀ ਨਿਯਮ ਤੈਅ ਕਰੋ, ਉਸ ’ਤੇ ਪੂਰਾ ਅਮਲ ਕਰੋ ਫਿਰ ਦੇਖੋ ਸਮਾਂ ਤੁਹਾਡਾ ਹੈ ਇੱਕ ਵਾਰ ਆਤਮਵਿਸ਼ਵਾਸ ਬਣ ਗਿਆ ਤਾਂ ਊਰਜਾ ਆਪਣੇ-ਆਪ ਤੁਹਾਡੇ
ਕੋਲ ਆਏਗੀ

ਸਮਾਂ ਪ੍ਰਬੰਧਨ ਨੂੰ ਦਿਓ ਮਹੱਤਤਾ:-

ਦਿਨ ਦੇ ਕੰਮਾਂ ਨੂੰ ਸਮੇਂ ਅਨੁਸਾਰ ਕਰਦੇ ਰਹੋਂਗੇ ਤਾਂ ਇਹੀ ਸਮਾਂ ਪ੍ਰਬੰਧਨ ਹੋਵੇਗਾ ਚਾਹੇ ਤੁਸੀਂ ਘਰ ਰਹਿੰਦੇ ਹੋ ਜਾਂ ਬਾਹਰ ਕੰਮ ’ਤੇ ਜਾਂਦੇ ਹੋ, ਟਾਈਮ ਮੈਨੇਜਮੈਂਟ ਹਰ ਜਗ੍ਹਾ ਆਪਣਾ ਮਹੱਤਵ ਰੱਖਦੀ ਹੈ ਆਪਣੇ ਕੰਮ ਨੂੰ ਸਮਾਂ ਸੀਮਾ ’ਚ ਬੰਨ੍ਹਕੇ ਕਰਾਂਗੇ ਤਾਂ ਦਿਲ ਵੀ ਖੁਸ਼ ਰਹੇਗਾ ਅਤੇ ਸਫਲਤਾ ਵੀ ਮਿਲੇਗੀ ਦਿਲ-ਦਿਮਾਗ ਖੁਸ਼ ਅਤੇ ਸੰਤੁਸ਼ਟ ਹੈ ਤਾਂ ਊਰਜਾ ਤੁਹਾਡੇ ਕੋਲ ਹੈ ਦਿਨਭਰ ਦੀ ਰੂਪਰੇਖਾ ਤਿਆਰ ਕਰਕੇ ਕੁਸ਼ਲਤਾ ਪੂਰਵਕ ਉਸਨੂੰ ਨਿਪਟਾਓ ਇਸ ਨਾਲ ਤੁਸੀਂ ਦਿਨਭਰ ਚੁਸਤ-ਫੁਰਤ ਵੀ ਰਹੋਗੇ ਤੇ ਤੰਦਰੁਸਤ ਵੀ

ਪੌਸ਼ਟਿਕ ਆਹਾਰ ਨੂੰ ਸਾਥੀ ਬਣਾਓ:-

ਊਰਜਾਵਾਨ ਬਣੇ ਰਹਿਣ ਲਈ ਪੌਸ਼ਟਿਕ ਆਹਾਰ ਲੈਣਾ ਅਤਿ ਜ਼ਰੂਰੀ ਹੈ ਜੇਕਰ ਸਰੀਰ ਨੂੰ ਭਰਪੂਰ ਅਤੇ ਪੌਸ਼ਟਿਕ ਆਹਾਰ ਮਿਲ ਰਿਹਾ ਹੈ ਤਾਂ ਤੁਸੀਂ ਤੰਦਰੁਸਤੀ ਤੇ ਤਾਜਗੀ ਮਹਿਸੂਸ ਕਰੋਂਗੇ ਸਵੇਰੇ ਨਾਸ਼ਤਾ ਜ਼ਰੂਰ ਕਰੋ ਦਿਨ ’ਚ ਕਾਰਬੋਹਾਈਡ੍ਰੇਟ, ਫਾਈਬਰ ਅਤੇ ਪ੍ਰੋਟੀਨ ਯੁਕਤ ਭੋਜਨ ਲਓ ਪ੍ਰੋਟੀਨ ਲਈ ਪੁੰਗਰੀਆਂ ਦਾਲਾਂ, ਅਨਾਜ, ਸੁੱਕੇ ਮੇਵਿਆਂ ਨੂੰ ਆਪਣੇ ਨਿਯਮਿਤ ਆਹਾਰ ’ਚ ਰੱਖੋ
ਸ਼ਾਮ ਨੂੰ ਫਲ ਜਾਂ ਫੈਟਲੈੱਸ ਨਮਕੀਨ ਨਾਲ ਇੱਕ ਪਿਆਲਾ ਚਾਹ ਲੈ ਸਕਦੇ ਹੋ ਰਾਤ ਨੂੰ ਵੀ ਦਾਲ, ਸਬਜੀ ਸਲਾਦ, ਸੂਪ ਲਓ ਦਿਨ ’ਚ ਛੋਟੇ ਪੌਸ਼ਟਿਕ ਆਹਾਰ ਲੈਣ ਨਾਲ ਤੁਹਾਡੇ ਸਰੀਰ ’ਚ ਦਿਨਭਰ ਊਰਜਾ ਦਾ ਪ੍ਰਵਾਹ ਬਣਿਆ ਰਹੇਗਾ

ਲੋੜੀਂਦਾ ਪਾਣੀ ਪੀਓ:-

ਘੱਟ ਪਾਣੀ ਪੀਣ ਵਾਲੇ ਦਿਨ ’ਚ ਥਕਾਵਟ ਜ਼ਿਆਦਾ ਮਹਿਸੂਸ ਕਰਦੇ ਹਨ ਕਿਉਂਕਿ ਸਰੀਰ ’ਚ ਡੀਹਾਈਡ੍ਰੇਸ਼ਨ ਦੀ ਸਮੱਸਿਆਂ ਪੈਦਾ ਹੋ ਜਾਂਦੀ ਹੈ ਦਿਨਭਰ ’ਚ ਘੱਟ ਤੋਂ ਘੱਟ 8 ਤੋਂ 10 ਗਲਾਸ ਪਾਣੀ ਪੀਓ ਕੰਮ ਕਰਦੇ ਸਮੇਂ ਪਾਣੀ ਦੀ ਬੋਤਲ ਅਤੇ ਗਲਾਸ ਕੋਲ ਰੱਖੋ ਤਾਂ ਕਿ ਧਿਆਨ ਆਉਂਦੇ ਹੀ ਪਾਣੀ ਪੀਓ ਰਸੋਈ ’ਚ ਕੰਮ ਕਰਨ ਤੋਂ ਪਹਿਲਾਂ ਗਲਾਸ ਪਾਣੀ ਜ਼ਰੂਰ ਪੀਓ ਨਹੀਂ ਤਾਂ ਕੰਮ ਕੌਰਾਨ ਪਾਣੀ ਪੀਣਾ ਤੁਸੀਂ ਭੁੱਲ ਜਾਓਗੇ

ਸਹੀ ਡਰੈਸਅੱਪ ਕਰੋ:-

ਆਪਣੀ ਉਮਰ ਅਨੁਸਾਰ ਚੰਗੇ ਕੱਪੜੇ ਪਹਿਨੋ ਅਤੇ ਹਮੇਸ਼ਾ ਤਿਆਰ ਰਹੋ ਤਾਂ ਕਿ ਤੁਹਾਨੂੰ ਸੁਸਤੀ ਮਹਿਸੂਸ ਨਾ ਹੋਵੇ ਵਧਦੀ ਉਮਰ ਬਾਰੇ ’ਚ ਸੋਚ ਕੇ ਡਰੋ ਨਾ ਉਮਰ ਅਨੁਸਾਰ ਖੁਦ ਨੂੰ ਫੁਰਤੀਲਾ ਰੱਖੋ ਫੁਰਤੀਲਾਪਣ ਤੁਹਾਨੂੰ ਹਮੇਸ਼ਾ ਤਨ-ਮਨ ਤੋਂ ਊਰਜਾਵਾਨ ਰੱਖਦਾ ਹੈ ਆਪਣੀ ਪਸੰਦ ਦੇ ਕੱਪੜੇ ਪਹਿਨੋ ਅਤੇ ਸਜੋ-ਸੰਵਰੋ ਸੁੰਦਰ ਦਿੱਸਣ ਨਾਲ ਮਨ ਖੁਸ਼ ਰਹਿੰਦਾ ਹੈ ਅਤੇ ਆਤਮਵਿਸ਼ਵਾਸ ਵਧਦਾ ਹੈ ਆਤਮਵਿਸ਼ਵਾਸ ਅਤੇ ਖੁਸ਼ੀ ਊਰਜਾ ਬਣਾਏ ਰੱਖਣ ’ਚ ੲੀਂਧਣ ਦਾ ਕੰਮ ਕਰਦੇ ਹਨ

ਸੋਚ ਰੱਖੋ ਸਕਾਰਾਤਮਕ:-

ਇਨਸਾਨ ਜਿਹੋ-ਜਿਹਾ ਸੋਚਦਾ ਹੈ, ਉਹੋ ਜਿਹਾ ਹੀ ਬਣਦਾ ਹੈ ਮਨ ’ਚ ਚੰਗੇ ਵਿਚਾਰਾਂ ਨੂੰ ਲਿਆਓ ਅਤੇ ਸੋਚੋ ਕਿ ਮੈਂ ਸਿਹਤਮੰਦ, ਕਿਸਮਤਵਾਲਾ ਅਤੇ ਫੁਰਤੀਲਾ ਹਾਂ ਮੈਨੂੰ ਭਗਵਾਨ ਨੇ ਸਭ ਕੁਝ ਦਿੱਤਾ ਹੈ ਮੇਰੇ ਅੰਗ ਕੰਮ ਕਰਨ ’ਚ ਸਹੀ ਹਨ ਅਜਿਹਾ ਦਿਨ ’ਚ ਚਾਰ-ਪੰਜ ਵਾਰ ਮਨ ’ਚ ਦੁਹਰਾਓ, ਫਿਰ ਦੇਖੋ ਨਤੀਜਾ ਤੁਸੀਂ ਸੱਚ ’ਚ ਸਿਹਤਮੰਦ ਅਤੇ ਫੁਰਤੀਲੇ ਬਣੇ ਰਹੋਗੇ ਟੀਵੀ ਦੇਖ ਕੇ ਆਪਣੇ ਦਿਮਾਗ ਨੂੰ ਨਕਾਰਾਤਮਕ ਨਾ ਬਣਾਓ ਉਸ ਸਮੇਂ ਤੁਸੀਂ ਪੱਤਰਿਕਾਵਾਂ ਜਾਂ ਆਪਣੀਆਂ ਪਸੰਦ ਦੀਆਂ ਕਿਤਾਬਾਂ ਪੜ੍ਹ ਕੇ ਵਿਚਾਰਾਂ ’ਚ ਨਵੀਨਤਾ ਅਤੇ ਆਜ਼ਾਦੀ ਲਿਆਓ ਤਾਂ ਕਿ ਤੁਹਾਡੀ ਸੋਚ ਦਾ ਦਾਇਰਾ ਵਧ ਸਕੇ

ਲੰਬੇ ਡੂੰਘੇ ਸਾਹ ਲਓ:-

ਪ੍ਰਾਣਾਯਾਮ ਜੀਵਨ ਦਾ ਆਧਾਰ ਹੈ ਇਸ ਨਾਲ ਸਾਡੇ ’ਚ ਚੇਤਨਾ ਦਾ ਸੰਚਾਰ ਹੁੰਦਾ ਹੈ ਸਵੇਰੇ ਜਾਂ ਸ਼ਾਮ ਦੇ ਸਮੇਂ ਕੁਝ ਪ੍ਰਾਣਾਯਾਮ ਦੀਆਂ ਵਿਧੀਆਂ ਦੁਹਰਾਓ ਕਪਾਲਭਾਤੀ, ਭ੍ਰਸਤਿਰਕਾ, ਅਨੁਲੋਮ ਵਿਲੋਮ ਦਿਨ ’ਚ 10 ਤੋਂ 15 ਮਿੰਟਾਂ ਤੱਕ ਲਗਾਤਾਰ ਕਰੋ

ਦੂਜਿਆਂ ਨੂੰ ਨਹੀਂ, ਖੁੁਦ ਨੂੰ ਬਦਲੋ

ਦੂਜਿਆਂ ਦੇ ਵਿਹਾਰ ਤੋਂ ਪ੍ਰੇਸ਼ਾਨ ਹੋਣ ਦੀ ਬਜਾਇ ਖੁਦ ਨੂੰ ਬਦਲੋ ਮਨ ਸ਼ਾਂਤ ਰੱਖੋ ਜਦੋਂ ਵੀ ਕਿਸੇ ’ਤੇ ਗੁੱਸਾ ਜਾਂ ਖਿਝ ਆ ਰਹੀ ਹੈ, ਅਜਿਹੇ ’ਚ ਆਪਣੇ-ਆਪ ਨੂੰ ਕੰਮ ’ਚ ਲਾ ਲਓ ਉੱਝ ਉਸ ਸਮੇਂ ਆਪਣੀ ਪਸੰਦ ਦਾ ਕੰਮ ਮਨ ਨੂੰ ਖੁਸ਼ੀ ਦੇਵੇਗਾ ਅੱਜ ਦੇ ਬਦਲਦੇ ਸਮੇਂ ’ਚ ਤੁਸੀਂ ਬੱਚਿਆਂ ਦੇ ਤੌਰ-ਤਰੀਕਿਆਂ ਅਤੇ ਵਿਵਹਾਰ ਨੂੰ ਨਹੀਂ ਬਦਲ ਸਕਦੇ ਚੰਗਾ ਹੈ ਤੁਸੀਂ ਸਹਿਣਾ ਸਿੱਖ ਜਾਓ

ਨਾ ਕਹਿਣਾ ਵੀ ਸਿੱਖੋ:-

ਆਪਣੇ ਮਨ ਨੂੰ ਮਾਰ ਕੇ ਹਮੇਸ਼ਾ ਦੂਜਿਆਂ ਨੂੰ ਖੁਸ਼ ਕਰਨ ਲਈ ਉਨ੍ਹਾਂ ਦੀ ਹਾਂ ’ਚ ਹਾਂ ਨਾ ਮਿਲਾਓ ਜੋ ਗੱਲ ਇੱਛਾ ਦੇ ਵਿਰੁੱਧ ਹੋਵੇ ਜਾਂ ਬਿਨਾਂ ਇੱਛਾ ਦੀ ਹੋਵੇ, ਉਸਨੂੰ ਨਾਂਹ ਕਹਿਣਾ ਸਿੱਖੋ ਪਰ ਕੁਝ ਇਸ ਤਰ੍ਹਾਂ ਨਾਲ ਕਹੋ ਕਿ ਸਾਹਮਣੇ ਵਾਲੇ ਨੂੰ ਬੁਰਾ ਨਾ ਲੱਗੇ ਕਈ ਵਾਰ ਹਾਂ ’ਚ ਹਾਂ ਮਿਲਾਉਂਦੇ ਰਹਿਣ ਨਾਲ ਤੁਸੀਂ ਖੁਦ ਨਿਰਾਸ਼ ਹੋ ਜਾਂਦੇ ਹੋ ਅਤੇ ਕਮਜ਼ੋਰ ਵੀ ਇਨ੍ਹਾਂ ਸਭ ਤੋਂ ਬਚਣ ਲਈ ਸਰਲ ਸਹਿਜ਼ ਤਰੀਕੇ ਨਾਲ ਮੁਸਕਰਾਉਂਦੇ ਹੋਏ ਨਾਂਹ ਕਹਿਣਾ ਵੀ ਸਿੱਖੋ

ਪੂਰੀ ਨੀਂਦ ਲਓ:-

ਸਰੀਰ ਦੀ ਊਰਜਾ ਬਣਾਏ ਰੱਖਣ ਲਈ ਵਧੀਆ ਨੀਂਦ ਲੈਣਾ ਬਹੁਤ ਜ਼ਰੂਰੀ ਹੈ ਫਿਰ ਤੁਹਾਨੂੰ ਅਗਲੀ ਸਵੇਰ ਤਾਜ਼ਗੀ ਦਾ ਅਹਿਸਾਸ ਹੋਵੇਗਾ 6-7 ਘੰਟੇ ਦੀ ਨੀਂਦ ਜ਼ਰੂਰ ਲਓ ਹੋ ਸਕੇ ਤਾਂ ਦਿਨ ’ਚ ਕੁਝ ਸਮਾਂ ਆਰਾਮ ਕਰੋ ਤਾਂ ਕਿ ਸਰੀਰ ’ਚ ਫਿਰ ਤੋਂ ਤਾਜਗੀ ਦਾ ਸੰਚਾਰ ਬਣਿਆ ਰਹੇ
ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!