lovely glimpse through the window of instagram after five years -sachi shiksha punjabi

5 ਸਾਲਾਂ ਬਾਅਦ ਇੰਸਟਾਗ੍ਰਾਮ ਦੀ ਖਿੜ੍ਹਕੀ ਤੋਂ ਮਿਲੀ ਪਿਆਰੀ ਝੱਲਕ

ਸੋਸ਼ਲ ਮੀਡੀਆ ’ਤੇ ਹਮੇਸ਼ਾ ਸੁਰਖੀਆਂ ਬਟੋਰਨ ਵਾਲੀ ਪਿਤਾ-ਪੁੱਤਰੀ ਦੀ ਜੋੜੀ (ਐੱਫਡੀਡੀ: ਫਾਦਰ ਡਾੱਟਰ ਦੀ ਜੋੜੀ) 5 ਸਾਲਾਂ ਬਾਅਦ ਇੱਕ ਵਾਰ ਫਿਰ ਲਾਈਵ ਰੂਹਾਨੀ ਰੂ-ਬ-ਰੂ ਹੋਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 16 ਜੁਲਾਈ ਦੀ ਦੇਰ ਸ਼ਾਮ ਆਦਰਯੋਗ ਸਾਹਿਬਜਾਦੀ ਭੈਣ ਹਨੀਪ੍ਰੀਤ ਇੰਸਾਂ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਧ-ਸੰਗਤ ਨਾਲ ਲਾਈਵ ਜੁੜੇ

ਆਪ ਜੀ ਨੇ ਫਰਮਾਇਆ ਕਿ ਪਿਆਰੀ ਸਾਧ-ਸੰਗਤ ਜੀਓ ਜਦੋਂ ਤੋਂ ਅਸੀਂ ਆਏ ਹਾਂ, ਉਦੋਂ ਤੋਂ ਤੁਸੀਂ ਪੁੱਛ ਰਹੇ ਸੀ ਕਿ ਐੱਫਡੀਡੀ (ਫਾਦਰ ਡਾੱਟਰ ਦੀ ਜੋੜੀ) ਕਦੋਂ ਆਏਗੀ? ਤੁਹਾਡੀ ਖੁਵਾਇਸ਼ ਸੀ ਕਿ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ, ਬਹੁਤ ਸਾਰੀਆਂ ਗੱਲਾਂ ਕਰਨਾ ਚਾਹੁੰਦੇ ਹੋ ਤਾਂ ਲਓ ਅੱਜ ਅਸੀਂ ਤੁਹਾਡੇ ਸਾਹਮਣੇ ਆ ਗਏ ਹਾਂ ਸਾਡੀ ਬੇਟੀ ਵੀ ਨਾਲ ਹੈ ਪੂਜਨੀਕ ਗੁਰੂ ਜੀ ਨੇ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ ਨੂੰ ਆਪਣੀ ਰੂਹਾਨੀ ਬੇਟੀ ਦੇ ਖਿਤਾਬ ਨਾਲ ਨਵਾਜ਼ਿਆ ਹੈ

ਲਾਈਵ ਦੌਰਾਨ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਲਈ ਮੋਤੀਚੂਰ ਦੇ ਲੱਡੂ ਵੀ ਭੇਜੇ ਰੂਹਾਨੀ ਭੈਣ ਹਨੀਪ੍ਰੀਤ ਇੰਸਾਂ ਨੇ ਸਾਧ-ਸੰਗਤ ਰਾਹੀਂ ਭੇਜੇ ਗਏ ਸਵਾਲਾਂ ਨੂੰ ਪੜਿ੍ਹਆ, ਪੂਜਨੀਕ ਗੁਰੂ ਜੀ ਨੇ ਜਵਾਬ ਦੇ ਕੇ ਸੰਗਤ ਦੀ ਜਗਿਆਸਾ ਨੂੰ ਸ਼ਾਂਤ ਕੀਤਾ ਆਪਣੇ ਰੂਹਾਨੀ ਅੰਦਾਜ਼ ’ਚ ਜਵਾਬ ਦਿੱਤਾ ਸਰਲ ਅਤੇ ਸਹਿਜ਼ ਅੰਦਾਜ਼ ਨੇ ਸਵਾਲ-ਜਵਾਬ ਦੇ ਇਸ ਦੌਰ ਨੂੰ ਉਮੰਗ ਨਾਲ ਭਰ ਦਿੱਤਾ ਹਰ ਸਵਾਲ ਨੂੰ ਬੜੇ ਗੌਰ ਨਾਲ ਸੁਣਿਆ ਅਤੇ ਫਿਰ ਮਿੱਠੀ-ਮਿੱਠੀ ਮੁਸਕਰਾਹਟ ਨਾਲ ਜਵਾਬ ਦੇ ਕੇ ਸਵਾਲ ਕਰਨ ਵਾਲਿਆਂ ਅਤੇ ਸੁਣਨ ਵਾਲਿਆਂ ਨੂੰ ਸਕੂਨ ਨਾਲ ਭਰ ਦਿੱਤਾ ਆਪਣੇ ਇੰਸਟਾਗ੍ਰਾਮ ਆਕਊਂਟ ਦੀ ਖਿੜ੍ਹਕੀ ਨੂੰ ਖੋਲ੍ਹ ਕੇ ਬੈਠਾ ਹਰ ਦਰਸ਼ਕ ਅਤੇ ਸਰੋਤਾ 5 ਸਾਲ ਬਾਅਦ ਬਾਪ-ਬੇਟੀ ਦੀ ਇਸ ਮੁਬਾਰਕ ਜੋੜੀ ਨੂੰ ਦੇਖ-ਸੁਣ ਕੇ ਭਾਵੁਕ ਹੋ ਗਿਆ

ਸਵਾਲ: ਸਿਮਰਨ ’ਚ ਧਿਆਨ ਲਗਾਉਣ ਲੱਗਿਆ ਸੀ, ਕੀ ਕਰਾਂ ਕਿ ਖਿਆਲ ਇੱਧਰ-ਉੱਧਰ ਨਾ ਜਾਏ?

ਪੂਜਨੀਕ ਗੁਰੂ ਜੀ: ਸਿਮਰਨ ’ਚ ਖਿਆਲ ਜਦੋਂ ਲਗਾਉਣ ਲੱਗੋ ਤਾਂ ਧਿਆਨ ਇੱਧਰ-ਉੱਧਰ ਨਾ ਜਾਏ ਇਸ ਦੇ ਲਈ ਜ਼ਰੂਰੀ ਹੈ ਕਿ ਚੱਲਦੇ-ਫਿਰਦੇ ਸਿਮਰਨ ਕਰੋ ਅਭਿਆਸੀ ਬਣ ਜਾਓ ਜਿਵੇਂ ਐਕਸਰਸਾਈਜ਼ ਕੋਈ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ 22 ਦਿਨ ਮੰਨਿਆ ਜਾਂਦਾ ਹੈ ਕਿ ਲਗਾਤਾਰ ਅਭਿਆਸ ਕਰੇ ਤਾਂ ਉਹ ਐਕਸਰਸਾਈਜ਼ ਦਾ ਪੱਕਾ ਹੋ ਜਾਂਦਾ ਹੈ ਇਸੇ ਤਰ੍ਹਾਂ ਰਾਮ-ਨਾਮ ਲਈ ਕੁਝ ਸਮਾਂ ਕੱਢੋ ਚੱਲਦੇ-ਫਿਰਦੇ ਤਾਂ ਤੁਸੀਂ ਵੀ ਪੱਕੇ ਹੋ ਜਾਓਗੇ

ਸਵਾਲ: ਪਿਤਾ ਜੀ ਅਜਿਹਾ ਕਿਉਂ ਲਗਦਾ ਹੈ ਕਿ ਅਸੀਂ ਇਕੱਲੇ ਹਾਂ?

ਪੂਜਨੀਕ ਗੁਰੂ ਜੀ: ਕਿਉਂਕਿ ਤੁਸੀਂ ਆਤਮਬਲ ਨੂੰ ਗਿਰਾ ਰੱਖਿਆ ਹੈ ਆਤਮਬਲ ਨੂੰ ਬੁਲੰਦ ਕਰੋ ਕਦੇ ਨਹੀਂ ਲੱਗੇਗਾ ਸਤਿਗੁਰੂ ’ਤੇ ਭਰੋਸਾ ਰੱਖੋ

ਸਵਾਲ: ਆਪ ਜੀ ਸਿਰਫ਼ ਤਿੰਨ-ਚਾਰ ਘੰਟੇ ਹੀ ਆਰਾਮ ਕਰਦੇ ਹੋ, ਫਿਰ ਵੀ ਐਨੇ ਐਨਰਜੈਟਿਕ, ਫਰੈੱਸ਼ ਦਿਖਦੇ ਹੋ, ਇਹ ਕਿਵੇਂ ਸੰਭਵ ਹੈ?

ਪੂਜਨੀਕ ਗੁਰੂ ਜੀ: ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਦਾਤਾ ਰਹਿਬਰ ਦੇ ਰਹਿਮੋ-ਕਰਮ ਨਾਲ ਸੰਭਵ ਹੈ, ਉਨ੍ਹਾਂ ਦੀ ਦਇਆ-ਮਿਹਰ, ਰਹਿਮਤ ਨਾਲ ਸੰਭਵ ਹੈ ਅਤੇ ਉਨ੍ਹਾਂ ਨੇ ਹੀ ਕ੍ਰਿਪਾ ਦ੍ਰਿਸ਼ਟੀ ਕਰ ਰੱਖੀ ਹੈ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਨੇ ਕਿ ਇਹ ਸਭ ਸੰਭਵ ਹੋ ਪਾਉਂਦਾ ਹੈ ਅਦਰਵਾਈਜ਼ ਮੁਸ਼ਕਲ ਹੈ, ਕਿਉਂਕਿ ਸਾਰਾ ਦਿਨ ਭੱਜਦੇ ਰਹਿੰਦੇ ਹਾਂ ਕਦੇ ਇਹ ਕੰਮ ਕਰ, ਕਦੇ ਤੁਹਾਡੇ ਨਾਲ ਮਿਲ, ਕਦੇ ਉਸ ਨਾਲ ਮਿਲ, ਕਿਉਂਕਿ ਸਤਿਸੰਗ ਕਰਦੇ ਰਹਿੰਦੇ ਹਾਂ ਤਾਂ ਇਹ ਉਨ੍ਹਾਂ ਦੀ ਕ੍ਰਿਪਾ ਹੈ ਸਾਡੇ ’ਚ ਅਜਿਹਾ ਕੁਝ ਨਹੀਂ ਹੈ, ਉਨ੍ਹਾਂ ਦੀ ਕ੍ਰਿਪਾ ’ਚ ਸਭ ਕੁਝ ਹੈ ਤਾਂ ਇਹ ਹੀ ਅਸੀਂ ਕਹਿੰਦੇ ਹਾਂ ਕਿ ਭਗਵਾਨ ਦੀ ਕ੍ਰਿਪਾ ਹੁੰਦੀ ਹੈ ਇਸੇ ਦਾ ਨਾਂਅ ਹੀ ਭਗਵਾਨ ਦੀ ਕ੍ਰਿਪਾ ਹੈ

ਸਵਾਲ: ਤੁਹਾਡੀਆਂ ਅੱਖਾਂ ਦਾ ਓਰੀਜ਼ਨਲ ਕਲਰ ਇਹੀ ਹੈ ਜਾਂ ਤੁਸੀਂ ਕੋਈ ਕੰਨਟੈਕਟ ਲੈਨਜ਼ ਲਗਵਾਇਆ ਹੈ?

ਪੂਜਨੀਕ ਗੁਰੂ ਜੀ: ਕੰਨਟੈਕਟ ਲੈਨਜ਼ ਬਿਲਕੁਲ ਨਹੀਂ ਹੈ, ਬਿਲਕੁਲ ਓਰੀਜ਼ਨਲ ਅੱਖਾਂ ਹਨ ਕਿਉਂਕਿ ਇਹ ਐੱਮਐੱਸਜੀ ਦੀਆਂ ਅੱਖਾਂ ਹਨ ਤਾਂ ਇਹ ਉਨ੍ਹਾਂ ਦੀ ਰਹਿਮਤ ਹੈ

ਸਵਾਲ: ਇਤਿਹਾਸ ’ਚ ਸ਼ਿਸ਼ ਨੇ ਗੁਰੂ ਲਈ ਜਾਨ ਕੁਰਬਾਨ ਕਰ ਦਿੱਤੀ ਅਤੇ ਅਸੀਂ ਪੰਜ ਸਾਲ ਕੱਢ ਲਏ, ਇਸ ਦੀ ਮੁਆਫ਼ੀ ਤਾਂ ਸ਼ਾਇਦ ਸਾਨੂੰ ਨਹੀਂ ਮਿਲੇਗੀ, ਤੁਸੀਂ ਮਾਰਗਦਰਸ਼ਨ ਕਰੋ

ਪੂਜਨੀਕ ਗੁਰੂ ਜੀ: ਨਹੀਂ, ਅਜਿਹੀ ਕੋਈ ਗੱਲ ਨਹੀਂ ਹੈ ਤੁਸੀਂ ਸਿਮਰਨ ਕਰਦੇ ਰਹੋ, ਮਾਲਕ ਨੂੰ ਦੁਆ ਕਰਾਂਗੇ ਕਿ ਮਾਲਕ ਰਹਿਮਤ ਕਰੇ, ਕ੍ਰਿਪਾ ਕਰੇ

ਸਵਾਲ: ਪਿਤਾ ਜੀ ਤੁਸੀਂ ਐਨੇ ਮਾਨਵਤਾ ਭਲਾਈ ਦੇ ਕੰਮ ਕੀਤੇ ਹਨ, ਜੋ ਇੱਕ ਆਦਮੀ ਨਹੀਂ ਕਰ ਸਕਦਾ, ਇੱਕ ਚੰਗੇ ਇਨਸਾਨ ਨਾਲ ਐਨਾ ਗਲਤ ਹੋਇਆ ਇਹ ਦੇਖ ਕੇ ਭਲਾਈ ਕਰਨ ਦਾ ਮਨ ਨਹੀਂ ਕਰਦਾ, ਪਰਮੇਸ਼ਵਰ ਹੀ ਇਨਸਾਫ਼ ਕਰੇ

ਪੂਜਨੀਕ ਗੁਰੂ ਜੀ: ਅਜਿਹਾ ਹੁੰਦਾ ਹੈ ਬੇਟਾ, ਜਦੋਂ ਤੋਂ ਦੁਨੀਆਂ ਸਾਜ਼ੀ ਹੈ, ਸੰਤ ਆਏ, ਅਵਤਾਰ ਆਏ, ਪੀਰ-ਪੈਗੰਬਰ ਆਏ ਤਾਂ ਇਹ ਉਸ ਓਮ, ਹਰੀ, ਅੱਲ੍ਹਾ, ਰਾਮ ਦਾ ਖੇਡ ਹੈ ਜਿਵੇਂ ਉਹ ਚਾਹੁੰਦਾ ਹੈ ਉਵੇਂ ਆਪਣੇ ਸੰਤ, ਪੀਰ-ਫਕੀਰਾਂ ਨੂੰ ਨਚਾਉਂਦੇ ਰਹਿੰਦੇ ਹਨ, ਕੰਮ ਲੈਂਦੇ ਰਹਿੰਦੇ ਹਨ ਉਨ੍ਹਾਂ ਦੀ ਰਜ਼ਾ ’ਚ ਹੀ ਸੰਤ ਰਹਿੰਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਭਲਾਈ ਕਰਨਾ ਛੱਡ ਦਿਓ ਤਾਂ ਅਸੀਂ ਜਦੋਂ ਤੋਂ ਆਏ ਹਾਂ ਅਸੀਂ ਤਾਂ ਨਸ਼ਾ ਲਗਾਤਾਰ ਛੁੜਵਾ ਰਹੇ ਹਾਂ ਇਸ ਤੋਂ ਤੁਸੀਂ ਪ੍ਰੇਰਨਾ ਲੈ ਕੇ ਆਪਣੀ ਇੱਛਾ ਸ਼ਕਤੀ ਨੂੰ ਜਾਗ੍ਰਤ ਕਰੋ ਅਤੇ ਚੰਗੇ ਕੰਮਾਂ ’ਤੇ ਲਗਾਤਾਰ ਲੱਗੇ ਰਹੋ

ਸਵਾਲ: ਇਹ ਕਿਵੇਂ ਪਤਾ ਕਰੀਏ ਕਿ ਕੋਈ ਫੈਸਲਾ ਸਾਡੇ ਲਈ ਸਹੀ ਹੈ ਜਾਂ ਨਹੀਂ? ਅਤੇ ਸਾਨੂੰ ਰੂਹਾਨੀਅਤ ਤੋਂ ਦੂਰ ਨਹੀਂ ਕਰੇਗਾ

ਪੂਜਨੀਕ ਗੁਰੂ ਜੀ: ਤੁਸੀਂ ਕਿਵੇਂ ਫੈਸਲਾ ਕਰੋ ਕਿ ਤੁਹਾਡਾ ਫੈਸਲਾ ਸਹੀ ਹੈ ਜਾਂ ਨਹੀਂ, ਰੂਹਾਨੀਅਤ ਤੋਂ ਦੂਰ ਕਰੇਗਾ, ਕਿਤੇ ਅਜਿਹਾ ਨਾ ਹੋਵੇ ਕਿ ਰੂਹਾਨੀਅਤ ਤੋਂ ਦੂਰ ਹੋ ਜਾਓ ਤੁਸੀਂ ਇਸ ਡਾਊਟ ’ਚ ਹੋ ਤਾਂ ਤੁਸੀਂ ਸਿਮਰਨ ਕਰੋ, ਭਗਤੀ ਕਰੋ, ਚੱਲਦੇ, ਕੰਮ-ਧੰਦਾ ਕਰਦੇ ਅਤੇ ਫਿਰ ਤੁਸੀਂ ਬੈਠ ਕੇ ਅਤੇ ਸੌਂਦੇ-ਸੌਂਦੇ ਸਿਮਰਨ ਕਰੋ ਜਾਗਦੇ ਜਾਂ ਸੌਂਦੇ ਤੁਹਾਨੂੰ ਅਭਿਆਸ ਹੋ ਜਾਏਗਾ ਕਿ ਕਿਹੜਾ ਕੰਮ ਆਤਮਿਕ ਹੈ ਅਤੇ ਕਿਹੜਾ ਮਨ ਵਾਲਾ ਤਾਂ ਮਨ ਵਾਲਾ ਛੱਡ ਦਿਓ, ਆਤਮਿਕ ਕੰਮ ’ਤੇ ਚੱਲਦੇ ਜਾਓ, ਯਕੀਨਨ ਸਫਲਤਾ ਮਿਲੇਗੀ

ਸਵਾਲ: ਪਾਪਾ ਜੀ, ਦੀਦੀ ਦੇ ਰੂਪ ’ਚ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ, ਅਜਿਹਾ ਲੱਗਦਾ ਹੈ ਕਿ ਅਸੀਂ ਵੀ ਆਪਣੇ ਪਾਪਾ ਦੇ ਕੋਲ ਹਾਂ

ਜਵਾਬ: ਹਾਂ, ਇਹ ਸੱਚ ਹੈ ਇਹ ਬਿਟੀਆ ਤੁਹਾਡੇ ਸਾਰਿਆਂ ’ਚੋਂ ਹੀ ਹੈ ਇੱਕ ਭਗਤ ਹੈ ਅਤੇ ਲੱਗਣਾ ਵੀ ਚਾਹੀਦਾ, ਕਿਉਂਕਿ ਰੂਹਾਨੀ ਭੈਣ ਹੈ ਤੁਹਾਡੀ, ਅਸੀਂ ਬੋਲਿਆ ਹੈ

ਸਵਾਲ: ਪਿਤਾ ਜੀ ਅੱਜ-ਕੱਲ੍ਹ ਦੀ ਜ਼ਿੰਦਗੀ ’ਚ ਫੋਨ ਬਹੁਤ ਚਲਾਇਆ ਜਾਂਦਾ ਹੈ, ਪਲੀਜ਼ ਦੱਸੋ ਕਿ ਇਸ ਨੂੰ ਘੱਟ ਕਿਵੇਂ ਕਰੀਏ?

ਪੂਜਨੀਕ ਗੁਰੂ ਜੀ: ਫੋਨ ਦਾ ਇੱਕ ਸਮਾਂ ਤੈਅ ਹੋਵੇ, ਜੇਕਰ ਪਾਸੀਬਲ ਹੋਵੇ, ਜਿਵੇਂ ਤੁਸੀਂ ਗੇਮ ’ਚ ਲੱਗੇ ਰਹਿੰਦੇ ਹੋ ਕਈ ਤਾਂ ਰਾਤ ਨੂੰ ਗੇਮ ’ਚ ਜਾਂ ਕੁਝ ਸਟੋਰੀਜ਼ ਹੁੰਦੀਆਂ ਹਨ, ਉਨ੍ਹਾਂ ’ਚ ਲੱਗੇ ਰਹਿੰਦੇ ਹਨ ਸਾਰੀ-ਸਾਰੀ ਰਾਤ ਵੀ ਕੱਢ ਦਿੰਦੇ ਹਨ ਸਵੇਰੇ ਉੱਠਿਆ ਨਹੀਂ ਜਾਂਦਾ ਕਿਉਂਕਿ ਬ੍ਰਹਮ ਮਹੂਰਤ ਤਾਂ ਉੱਥੇ ਹੀ ਹੋ ਜਾਂਦਾ ਹੈ ਅਤੇ ਭਗਵਾਨ ਜੀ ਸੋਚਦੇ ਹਨ ਕਿ ਮੇਰਾ ਭਗਤ ਮੈਨੂੰ ਤਾਂ ਯਾਦ ਨਹੀਂ ਕਰ ਰਿਹਾ ਹੈ ਤਾਂ ਤੁਸੀਂ ਇੱਕ ਟਾਈਮ ਤੈਅ ਕਰੋ, ਉਸ ਟਾਈਮ ’ਤੇ ਹੀ ਫੋਨ ਨੂੰ ਦੇਖੋ, ਆਦਤ ਬਣਾਓ ਤਾਂ ਜਾ ਕੇ ਸੁਧਰੇਗਾ ਅਤੇ ਇਸ ਦੇ ਲਈ ਸਿਮਰਨ ਕਰੋ, ਆਤਮਬਲ ਆਏਗਾ, ਤਾਂ ਹੀ ਆਦਤ ਬਣ ਪਾਏਗੀ

ਸਵਾਲ: ਪਿਤਾ ਜੀ 2-3 ਸਾਲ ਦੇ ਬੱਚਿਆਂ ਨੂੰ ਜਲਦੀ ਕੋਲਡ ਕਫ਼ ਹੋ ਜਾਂਦਾ ਹੈ, ਉਸ ਦੇ ਲਈ ਕੁਝ ਦੱਸੋ?

ਪੂਜਨੀਕ ਗੁਰੂ ਜੀ: ਬੱਚਿਆਂ ਨੂੰ ਦੁੱਧ ਵਗੈਰਾ ਤੁਸੀਂ ਪਿਲਾਉਂਦੇ ਹੋ ਤਾਂ ਉਸ ’ਚ ਤੁਲਸੀ ਜ਼ਰੂਰ ਪਾਇਆ ਕਰੋ ਕਿਉਂਕਿ ਤੁਲਸੀ, ਖਾਸ ਕਰਕੇ ਸ਼ਾਮ ਤੁਲਸੀ ਤਾਂ ਉਸ ਨਾਲ ਉਨ੍ਹਾਂ ਦੀ ਅੰਦਰ ਦੀ ਸ਼ਕਤੀ ਵਧੇਗੀ ਅਤੇ ਉਹ ਜ਼ਰੂਰ ਬਚ ਸਕਣਗੇ ਕੋਲਡ ਕਫ਼ ਤੋਂ

ਸਵਾਲ: ਪਿਤਾ ਜੀ ਇੱਕ ਪ੍ਰੇਮੀ (ਸ਼ਰਧਾਲੂ) ਦੇ ਦੋਸਤ ਕਿਹੋ ਜਿਹੇ ਹੋਣੇ ਚਾਹੀਦੇ?

ਪੂਜਨੀਕ ਗੁਰੂ ਜੀ: ਪ੍ਰੇਮੀ ਦਾ ਦੋਸਤ ਪ੍ਰੇਮੀ ਹੋਵੇ ਤਾਂ ਉਸ ਤੋਂ ਵਧੀਆ ਤਾਂ ਕੁਝ ਵੀ ਨਹੀਂ ਹੈ ਅਦਰਵਾਈਜ਼ ਜਿਸ ਨਾਲ ਤੁਹਾਡੇ ਵਿਚਾਰ ਮਿਲਦੇ ਹੋਣ, ਉਹ ਵੀ ਦੋਸਤ ਹੋ ਸਕਦਾ ਹੈ

ਸਵਾਲ: ਪਿਤਾ ਜੀ ਸਰੀਰ ਨੂੰ ਫਿੱਟ ਰੱਖਣ ਲਈ ਡਾਈਟ ਅਤੇ ਐਕਸਰਸਾਈਜ਼ ਰੂਟੀਨ ਦੇ ਬਾਰੇ ’ਚ ਦੱਸੋ ਜੀ

ਜਵਾਬ: ਅਗਰ ਤੁਸੀਂ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਖਾਣ ਤੋਂ ਪਹਿਲਾਂ ਅੱਧਾ ਘੰਟਾ ਸਲਾਦ ਵਗੈਰਾ ਲਓ ਅਤੇ ਕੁਝ ਫਰੂਟ ਵਗੈਰਾ ਲਓ, 12 ਵਜੇ ਤੋਂ ਪਹਿਲਾਂ-ਪਹਿਲਾਂ ਅਤੇ ਫਿਰ ਤੁਸੀਂ ਖਾਣਾ ਖਾਓ, ਪਰ ਖਾਣਾ 40 ਪਰਸੈਂਟ ਅਤੇ 60 ਪਰਸੈਂਟ ਜ਼ਿਆਦਾਤਰ ਸਲਾਦ ਹੋਣਾ ਚਾਹੀਦਾ ਹੈ ਅਤੇ ਫਿਰ ਜਾੱਗਿੰਗ ਕਰੋ, ਅਸੀਂ ਜਾੱਗਿੰਗ ਕੀਤੀ ਹੈ ਬਹੁਤ ਲਗਭਗ 7-8 ਕਿੱਲੋਮੀਟਰ ਸਵੇਰੇ, ਐਨੀ ਹੀ ਸ਼ਾਮ ਨੂੰ ਅਤੇ ਕਈ ਵਾਰ ਤਾਂ ਇਸ ਤੋਂ ਵੀ ਜ਼ਿਆਦਾ-ਜ਼ਿਆਦਾ ਅਤੇ ਗੇਮਸ ਵਗੈਰਾ, ਐਕਸਰਸਾਈਜ਼ ਆਦਿ ਜੋ ਵੀ ਤੁਸੀਂ ਕਰ ਸਕੋ ਖਾਣਾ ਛੱਡ ਕੇ ਵਜ਼ਨ ਘੱਟ ਕਰਨਾ, ਸਾਨੂੰ ਨਹੀਂ ਲਗਦਾ ਕਿ ਇਹ ਸਹੀ ਚੀਜ਼ ਹੈ ਇਸ ਨਾਲ ਤੁਹਾਡੇ ਚਿਹਰੇ ਦਾ ਨੂਰ ਉੱਡ ਜਾਂਦਾ ਹੈ ਫਿਰ ਸੌ ਤਰ੍ਹਾਂ ਦਾ ਮੇਕਅੱਪ ਕਰਦੇ ਫਿਰੋਗੇ ਤਾਂ ਇਸ ਦੇ ਲਈ ਡਾਈਟ ਨੂੰ ਬੈਲੰਸ ਕਰੋ ਅਤੇ ਐਕਸਰਸਾਈਜ਼ ਕਰੋ ਤਾਂ ਯਕੀਨਨ ਵਜ਼ਨ ਘੱਟ ਹੋਵੇਗਾ

ਸਵਾਲ: ਪਿਤਾ ਜੀ ਅਸੀਂ ਜੋ ਵੀ ਪੁੱਛਣ ਵਾਲੇ ਹੁੰਦੇ ਹਾਂ ਤੁਹਾਨੂੰ ਪਹਿਲਾਂ ਕਿਵੇਂ ਪਤਾ ਚੱਲ ਜਾਂਦਾ ਹੈ? ਅਤੇ ਤੁਸੀਂ ਪਹਿਲਾਂ ਹੀ ਆਂਸਰ ਦੇ ਦਿੰਦੇ ਹੋ?

ਪੂਜਨੀਕ ਗੁਰੂ ਜੀ: ਤਾਂ ਹਕੀਕਤ ਇਹ ਹੈ ਕਿ ਤੁਹਾਡੀਆਂ ਤਰੰਗਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਕਹਿੰਦੇ ਹਨ ਆਤਮਿਕ ਤਰੰਗਾਂ, ਸੋਚ ਦੀਆਂ ਤਰੰਗਾਂ ਤਾਂ ਪੀਰ-ਫਕੀਰ ਜਦੋਂ ਤੁਹਾਡੇ ਸਾਹਮਣੇ ਬੈਠਦਾ ਹੈ ਤਾਂ ਨੈਚੁੁਰਲੀ ਉਹ ਤਰੰਗਾਂ ਹਿੱਟ ਕਰਦੀਆਂ ਹਨ ਅਤੇ ਉਹ ਪਰਮ ਪਿਤਾ ਪਰਮਾਤਮਾ ਹੀ ਉਨ੍ਹਾਂ ਤਰੰਗਾਂ ਨੂੰ ਸੰਤਾਂ ਅੰਦਰ ਆਵਾਜ਼ ਦੇ ਰੂਪ ’ਚ ਦੇ ਦਿੰਦਾ ਹੈ ਕਿ ਇਸ ਤਰੰਗ ਨੂੰ ਇਸ ਤਰ੍ਹਾਂ ਜਵਾਬ ਦਿਓ ਇਹ ਆਈ ਹੋਈ ਤਰੰਗ ਨੂੰ ਇਸ ਤਰ੍ਹਾਂ ਜਵਾਬ ਦਿਓ ਤਾਂ ਤੁਹਾਡੀ ਹਾਲੇ ਸੋਚ ’ਚ ਚੱਲ ਰਹੀ ਹੁੰਦੀ ਹੈ, ਇਸ ਲਈ ਉਹ ਤੁਹਾਡੇ ਸਾਹਮਣੇ ਪੀਰ-ਫਕੀਰ ਬੋਲ ਦਿੰਦਾ ਹੈ ਤਾਂ ਇਹ ਭਗਵਾਨ ਦੀ ਕ੍ਰਿਪਾ ਹੈ, ਸਤਿਗੁਰੂ ਦੀ ਕ੍ਰਿਪਾ ਹੁੰਦੀ ਹੈ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਰਨਾਵਾ (ਉੱਤਰ ਪ੍ਰਦੇਸ਼) ਪ੍ਰਵਾਸ ਦੌਰਾਨ ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਧ-ਸੰਗਤ ਨਾਲ ਲਾਈਵ ਰੂਹਾਨੀ ਰੂਬਰੂ ਹੋਏ ਐੱਫਡੀਡੀ (ਫਾਦਰ ਡਾੱਟਰ ਦੀ ਜੋੜੀ) ਦੀ ਇਹ ਝਲਕ ਅਰਸੇ ਬਾਅਦ ਮਿਲੀ, ਜਿਸ ਨੂੰ ਦੇਖ ਕੇ ਸੰਗਤ ’ਚ ਬੜੀ ਖੁਸ਼ੀ ਸੀ ਰੂਹਾਨੀ ਭੈਣ ਹਨੀਪ੍ਰੀਤ ਇੰਸਾਂ ਨੇ ਸਾਧ-ਸੰਗਤ ਵੱਲੋਂ ਭੇਜੇ ਗਏ ਸਵਾਲਾਂ ਨੂੰ ਪੜਿ੍ਹਆ, ਜਿਨ੍ਹਾਂ ਦਾ ਪੂਜਨੀਕ ਗੁਰੂ ਜੀ ਨੇ ਜਵਾਬ ਦੇ ਕੇ ਸਾਧ-ਸੰਗਤ ਦੀ ਜਗਿਆਸਾ ਨੂੰ ਸ਼ਾਂਤ ਕੀਤਾ

ਸਵਾਲ: ਪਿਤਾ ਜੀ ਜੋ ਅਸੀਂ ਖਾਣਾ ਖਾਂਦੇ ਹਾਂ, ਬ੍ਰੇਕਫਾਸਟ, ਲੰਚ, ਡਿਨਰ, ਉਹ ਅਸੀਂ ਕਿਹੋ-ਜਿਹਾ ਖਾਈਏ ਗਰਮ, ਠੰਡਾ ਜਾਂ ਨਾਰਮਲ?

ਜਵਾਬ: ਇਹ ਤਾਂ ਵੱਖੋ-ਵੱਖਰੀ ਆਦਤ ਹੈ, ਕਈ ਠੰਡਾ ਹੀ ਖਾਂਦੇ ਹਨ ਕਈ ਗਰਮ ਬਹੁਤ ਜ਼ਿਆਦਾ ਖਾਂਦੇ ਹਨ ਪਰ ਨਾਰਮਲੀ ਬਹੁਤ ਜ਼ਿਆਦਾ ਗਰਮ ਨਹੀਂ ਖਾਣਾ ਚਾਹੀਦਾ ਅਤੇ ਬਹੁਤ ਠੰਡਾ ਨਹੀਂ ਖਾਣਾ ਚਾਹੀਦਾ, ਕਿਉਂਕਿ ਦੋਵੇਂ ਹੀ ਨੁਕਸਾਨਦਾਇਕ ਹਨ ਤਾਂ ਜਿੰਨਾ ਬਾਡੀ ਦਾ ਟੈਮਪਰੇਚਰ ਹੈ, ਉਸ ਦੇ ਅਨੁਸਾਰ ਜੇਕਰ ਖਾਧਾ ਜਾਏ ਤਾਂ ਸਭ ਤੋਂ ਬੈਸਟ ਰਹਿੰਦਾ ਹੈ

ਸਵਾਲ: ਪਿਤਾ ਜੀ ਨੀਂਦ ਬਹੁਤ ਜ਼ਿਆਦਾ ਆਉਂਦੀ ਹੈ, ਕੀ ਕਰੀਏ?

ਜਵਾਬ: ਰਾਤ ਨੂੰ ਨੀਂਦ ਜ਼ਿਆਦਾ ਆ ਰਹੀ ਹੈ ਤਾਂ ਰਾਤ ਦਾ ਖਾਣਾ ਘੱਟ ਕਰ ਦਿਓ ਕਿਉਂਕਿ ਜਦੋਂ ਖਾਣਾ ਘੱਟ ਖਾਓਗੇ, ਯਾਨੀ 50 ਪਰਸੈਂਟ ਭੁੱਖੇ ਰਹਿ ਲਓਗੇ ਤਾਂ ਨੀਂਦ ਨਹੀਂ ਆਏਗੀ ਅਤੇ ਫਿਰ ਵੀ ਨੀਂਦ ਜ਼ਿਆਦਾ ਆ ਰਹੀ ਹੈ ਤਾਂ ਡਾਕਟਰ ਤੋਂ ਚੈਕਅੱਪ ਕਰਵਾਓ, ਕਿਉਂਕਿ ਹੋ ਸਕਦਾ ਹੈ ਕਿਤੇ ਦਿਮਾਗ ’ਚ ਕੋਈ ਪ੍ਰੇਸ਼ਾਨੀ ਨਾ ਹੋਵੇ ਟੈਨਸ਼ਨ ਦੋ ਤਰ੍ਹਾਂ ਨਾਲ ਕੰਮ ਕਰਦੀ ਹੈ ਜਾਂ ਤਾਂ ਨੀਂਦ ਨੂੰ ਉਡਾ ਦਿੰਦੀ ਹੈ ਜਾਂ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਸਿਮਰਨ ਕਰੋ, ਭਗਤੀ ਕਰੋ, ਉਸ ਨਾਲ ਆਤਮਬਲ ਜਾਗੇਗਾ ਅਤੇ ਟੈਨਸ਼ਨ ਦੂਰ ਹੋ ਜਾਏਗੀ

ਸਵਾਲ: ਪਿਤਾ ਜੀ ਇੱਕ ਸ਼ਿਸ਼ ਨੂੰ ਅਜਿਹਾ ਕੀ ਕਰਨਾ ਚਾਹੀਦਾ ਹੈ ਕਿ ਗੁਰੂ ਅਤੇ ਸ਼ਿਸ਼ ਹਰ ਪਲ ਰੂਬਰੂ ਹੁੰਦੇ ਰਹਿਣ?

ਜਵਾਬ: ਉਸ ਦੇ ਲਈ ਤਾਂ ਸੇਵਾ ਅਤੇ ਸਿਮਰਨ ਹੀ ਸਭ ਤੋਂ ਵੱਡਾ ਉਪਾਅ ਹੈ ਕਿਉਂਕਿ ਗੁਰੂ ਨਹੀਂ, ਉਹ ਭਗਵਾਨ ਆਉਂਦੇ ਹਨ, ਉਹ ਨਿਰਾਕਾਰ ਹਨ, ਪਰ ਜੇਕਰ ਸੱਚੇ ਦਿਲ ਨਾਲ ਪੁਕਾਰਿਆ ਜਾਵੇ ਤਾਂ ਸੰਤ, ਪੀਰ-ਫਕੀਰ ਦੇ ਰੂਪ ’ਚ ਆਉਂਦੇ ਹਨ ਅਤੇ ਜ਼ਿਆਦਾ ਸਿਮਰਨ ਕੀਤਾ ਜਾਏ ਤਾਂ ਉਹ ਆਪਣਾ ਨੂਰਾਨੀ ਰੂਪ ਪ੍ਰਗਟ ਕਰ ਲੈਂਦੇ ਹਨ ਤਾਂ ਇਸਦੇ ਲਈ ਤਾਂ ਸੇਵਾ ਅਤੇ ਸਿਮਰਨ ਹੀ ਸਭ ਤੋਂ ਵਧੀਆ ਉਪਾਅ ਹੈ

ਸਵਾਲ: ਪਿਤਾ ਜੀ ਮੈਂ ਐਗਰੀਕਲਚਰ ਦਾ ਸਟੂਡੈਂਟ ਹਾਂ, ਕਿਸਾਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਕੁਝ ਅਜਿਹੇ ਟਿਪਸ ਦੱਸੋ, ਜੋ ਮੈਂ ਕਿਸਾਨਾਂ ਨੂੰ ਦੇ ਸਕਾਂ

ਜਵਾਬ: ਸਭ ਤੋਂ ਵਧੀਆ ਅਤੇ ਸਭ ਤੋਂ ਜ਼ਰੂਰੀ ਟਿਪਸ ਅੱਜ ਦੇ ਸਮੇਂ ’ਚ ਆਰਗੈਨਿਕ ਖੇਤੀ ਅਤੇ ਘੱਟ ਤੋਂ ਘੱਟ ਪਾਣੀ ਲੱਗਣ ਦੇ ਬਾਵਜ਼ੂਦ ਵੀ ਜ਼ਿਆਦਾ ਪੈਦਾਵਾਰ ਹੋਵੇ ਤਾਂ ਇਹ ਬਹੁਤ ਜ਼ਰੂਰੀ ਹੈ ਰੀਯੂਜ਼ ਵਾਟਰ ਸਿਸਟਮ ਆਸ਼ਰਮ ’ਚ ਬਣਿਆ ਹੋਇਆ ਹੈ, ਉਸ ਦਾ ਸਦਉਪਯੋਗ ਕੀਤਾ ਜਾ ਸਕਦਾ ਹੈ, ਅਗਰ ਤੁਸੀਂ ਦੱਸੋ ਇਹ ਅੱਜ ਦੇ ਸਮੇਂ ਦੀ ਮੰਗ ਹੈ ਕਿ ਅਜਿਹੀ ਫਸਲ ਲਈ ਜਾਵੇ ਜੋ ਘੱਟ ਪਾਣੀ ’ਚ ਜ਼ਿਆਦਾ ਪੈਦਾਵਾਰ ਦੇਵੇ

ਸਵਾਲ: ਬਿਜ਼ਨੈੱਸ ’ਚ ਫਾਇਦਾ ਹੋਵੇ, ਇਸਦੇ ਲਈ ਕੀ ਕਰੀਏ?

ਜਵਾਬ: ਬਿਜ਼ਨੈੱਸ ਦੀ ਗੱਲ ਹੋਵੇ ਤਾਂ ਉਸ ਦਾ ਤਜ਼ੁਰਬਾ ਲੈ ਕੇ ਲਗਾਤਾਰ ਜੇਕਰ ਕਰੋਂਗੇ ਤਾਂ ਹੋ ਸਕਦਾ ਹੈ ਉਤਰਾਅ-ਚੜ੍ਹਾਅ ਆਉਣ ਤੋਂ ਬਾਅਦ ਇੱਕਦਮ ਨਾਲ ਚੜ੍ਹਾਈ ਹੋ ਜਾਏ ਯਾਨੀ ਤੁਸੀਂ ਬਿਜ਼ਨੈੱਸ ’ਚ ਅੱਗੇ ਵਧ ਜਾਓ ਤਾਂ ਇਸ ਦੇ ਲਈ ਥੋੜ੍ਹਾ ਸੰਜਮ ਰੱਖਣਾ ਬਹੁਤ ਜ਼ਰੂਰੀ ਹੈ, ਅਗਰ ਤੁਹਾਨੂੰ ਤਜ਼ੁਰਬਾ ਹੈ ਤਾਂ ਅਤੇ ਸਹੀ ਜਗ੍ਹਾ ਚੁਣਨਾ ਵੀ ਜ਼ਰੂਰੀ ਹੈ ਕਿਤੇ ਅਜਿਹੀ ਥਾਂ ’ਤੇ ਤੁਸੀਂ ਬਿਜ਼ਨੈੱਸ ਖੋਲ੍ਹ ਲਓ ਜਿੱਥੇ ਗਾਹਕ ਹੀ ਕੋਈ ਨਹੀਂ ਤਾਂ ਬਿਜ਼ਨੈੱਸ ਚੱਲੇਗਾ ਕਿਵੇਂ? ਤਾਂ ਇਹ ਸਾਰਾ ਬਿਜ਼ਨੈੱਸ ਸ਼ੁਰੂ ਕਰਨ ਤੋਂ ਪਹਿਲਾਂ ਸਟੱਡੀ ਕਰ ਲੈਣੀ ਚਾਹੀਦੀ ਹੈ ਕਿ ਕਿਸ ਏਰੀਆ ’ਚ ਕਿਸ ਚੀਜ਼ ਦੀ ਜ਼ਰੂਰਤ ਹੈ ਤਾਂ ਉਸ ਦੇ ਅਨੁਸਾਰ ਜੇਕਰ ਤੁਸੀਂ ਬਿਜ਼ਨੈੱਸ ਕਰੋਂਗੇ ਤਾਂ ਯਕੀਨਨ ਤੁਸੀਂ ਸਫਲ ਹੋਵੋਗੇ

ਸਵਾਲ: ਪਿਤਾ ਜੀ ਨੇਤਰਹੀਨ ਆਸ਼ਰਮ, ਬਜ਼ੁਰਗ ਆਸ਼ਰਮ ਅਤੇ ਮੰਧਬੁੱਧੀ ਆਸ਼ਰਮ ’ਚ ਰਹਿਣ ਵਾਲੇ ਲੋਕਾਂ ਨੂੰ ਕਿਵੇਂ ਰਾਮ-ਨਾਮ ਨਾਲ ਜੋੜੀਏ, ਕਿਉਂਕਿ ਉਨ੍ਹਾਂ ਦੇ ਆੱਨਰ ਉਨ੍ਹਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦੇ

ਜਵਾਬ: ਬੇਟਾ ਤੁਸੀਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਦਾ ਜਾਪ ਦੱਸ ਸਕਦੇ ਹੋ, ਤਾਂ ਕਿ ਪ੍ਰਭੂ ਦਾ ਨਾਮ ਲੈ ਸਕਣ ਓਮ, ਹਰੀ, ਰਾਮ, ਗੌਡ, ਖੁਦਾ ਆਦਿ ਉਸ ਦੇ ਕਈ ਨਾਂਅ ਹਨ, ਤਾਂ ਕਿ ਉਸ ’ਤੇ ਉਹ ਜਾਪ ਕਰਦੇ ਰਹਿਣ ਅਤੇ ਉਹ ਖੁਸ਼ੀਆਂ ਲੈ ਸਕਣ

ਸਵਾਲ: ਪਿਤਾ ਜੀ ਅਸੀਂ ਤਾਂ ਨਾਮ ਲਿਆ ਹੈ, ਪਰ ਪਤੀ ਅਤੇ ਸੱਸ-ਸਹੁਰਾ ਨੇ ਨਾਮ ਨਹੀਂ ਲਿਆ ਹੋਇਆ ਤਾਂ ਉਨ੍ਹਾਂ ਨੂੰ ਰਾਮ-ਨਾਮ ਨਾਲ ਜੋੜਨ ਲਈ ਕੀ ਕਰੀਏ?

ਜਵਾਬ: ਖਾਣਾ ਵਗੈਰਾ ਨਾਮ ਜਪ ਕੇ ਬਣਾਓ ਬੇਟਾ, ਸਿਮਰਨ ਕਰਕੇ ਬਣਾਓ ਸਤਿਗੁਰੂ ਨੂੰ ਪ੍ਰਾਰਥਨਾ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਪ੍ਰਾਰਥਨਾ ਕਰਕੇ ਖਾਣਾ ਬਣਾਓ, ਕਿਉਂਕਿ ਧਰਮਾਂ ’ਚ ਲਿਖਿਆ ਹੈ ਕਿ ਜੈਸਾ ਖਾਓ ਅੰਨ, ਵੈਸਾ ਹੋਏ ਮਨ ਤਾਂ ਜ਼ਰੂਰ ਚੇਂਜਿਜ ਆਉਣਗੇ ਅਤੇ ਉਹ ਵੀ ਰਾਮ-ਨਾਮ ਨਾਲ ਜੁੜ ਜਾਣਗੇ

ਸਵਾਲ: ਪਿਤਾ ਜੀ ਸਵੇੇਰ ਦੇ ਸਮੇਂ ਕੀਤੀ ਗਈ ਕਸਰਤ ਜ਼ਿਆਦਾ ਅਸਰ ਕਰਦੀ ਹੈ ਜਾਂ ਸ਼ਾਮ ਦੇ ਸਮੇਂ ਦੀ

ਜਵਾਬ: ਦੋਵੇਂ ਹੀ ਸਮਿਆਂ ਦੀ ਐਕਸਰਸਾਈਜ਼ ਯਾਨੀ ਸਵੇਰੇ-ਸ਼ਾਮ ਦੀ ਵੱਖ-ਵੱਖ ਅਸਰ ਕਰਦੀ ਹੈ ਤਾਂ ਸਵੇਰੇ ਵੀ ਕਸਰਤ ਕਰਨੀ ਚਾਹੀਦੀ ਹੈ ਅਤੇ ਸ਼ਾਮ ਨੂੰ ਵੀ

ਸਵਾਲ: ਪਿਤਾ ਜੀ ਅੱਜ ਦੀ ਨੌਜਵਾਨ ਪੀੜ੍ਹੀ ਦੀ ਰੂਟੀਨ ਕਿਵੇਂ ਦੀ ਹੋਣੀ ਚਾਹੀਦੀ ਹੈ, ਜਿਸ ਨਾਲ ਨੌਜਵਾਨ ਪੀੜ੍ਹੀ ਗਲਤ ਰਸਤੇ ’ਤੇ ਨਾ ਜਾਵੇ?

ਜਵਾਬ: ਨੌਜਵਾਨ ਪੀੜ੍ਹੀ ਜੋ ਢਾਈ-ਤਿੰਨ ਵਜੇ ਤੱਕ ਸੌਂਦੀ ਹੈ ਉਨ੍ਹਾਂ ਦੇ ਬਾਰੇ ’ਚ ਕੀ ਦੱਸੀਏ? ਪਰ ਸਹੀ ਸਮੇਂ ’ਤੇ ਸੋਣਾ ਅਤੇ ਸਹੀ ਸਮੇਂ ’ਤੇ ਜਾਗਣਾ ਫਿਰ ਫਰੈੱਸ਼ ਵਗੈਰਾ ਹੋਣਾ ਸਿਮਰਨ ਕਰਨਾ ਅਤੇ ਐਕਸਰਸਾਈਜ਼ ਕਰਨਾ ਇਹ ਲਾਜ਼ਮੀ ਹੈ ਅਤੇ ਇਸ ਦਰਮਿਆਨ ਜੇਕਰ ਤੁਸੀਂ ਹਾਈ ਕਲਾਸ ਦੀ ਸਟੱਡੀ ਕਰ ਰਹੇ ਹੋ ਤਾਂ ਉਸ ਦੇ ਲਈ ਬਹੁਤ ਜ਼ਰੂਰੀ ਹੈ ਤੁਸੀਂ ਸਵੇਰੇ ਉੱਠ ਕੇ ਸਟੱਡੀ ਕਰੋ ਅਤੇ ਉਸ ਤੋਂ ਬਾਅਦ ਐਕਸਰਸਾਈਜ਼ ਜ਼ਰੂਰ ਕਰੋ, ਘੁੰਮ ਕੇ ਆਓ, ਫਿਰ ਪੜ੍ਹੋਗੇ ਤਾਂ ਮਾਈਂਡ ਫਰੈੱਸ਼ ਹੋਵੇਗਾ ਅਤੇ ਜੋ ਯਾਦ ਕਰੋਗੇ ਉਹ ਭੁੱਲੋਗੇ ਨਹੀਂ

ਸਵਾਲ: ਪਿਤਾ ਜੀ ਤੁਸੀਂ ਯੂਥ ਦੇ ਇੰਸਪੀਰੇਸ਼ਨਲ ਅਤੇ ਰੋਲ ਮਾਡਲ ਹੋ ਕੁਝ ਲੋਕ ਪਾਸਟ ’ਚ ਤੇ ਕੁਝ ਫਿਊਚਰ ’ਚ ਜੀਅ ਰਹੇ ਹਨ ਵਰਤਮਾਨ ਘੱਟ ਲੋਕ ਸੋਚਦੇ ਹਨ ਹਰ ਫੀਲਡ ’ਚ ਤੁਸੀਂ ਐਨਾ ਵਧੀਆ ਪਰਫਾੱਰਮੈਂਸ ਕਿਵੇਂ ਕਰ ਲੈਂਦੇ ਹੋ? ਸਾਨੂੰ ਕੁਝ ਅਜਿਹਾ ਦੱਸੋ ਕਿ ਅਸੀਂ ਵਰਤਮਾਨ ’ਚ ਵਧੀਆ ਕਰ ਸਕੀਏ

ਜਵਾਬ: ਜੋ ਗੁਜ਼ਰ ਗਿਆ ਹੈ ਉਸ ਨੂੰ ਯਾਦ ਕਰਨ ਨਾਲ ਕੁਝ ਮਿਲਣ ਵਾਲਾ ਨਹੀਂ ਅਤੇ ਜੋ ਆਉਣ ਵਾਲਾ ਹੈ ਉਸ ਦਾ ਤੁਸੀਂ ਕੁਝ ਕਰ ਨਹੀਂ ਸਕਦੇ ਗੁਜ਼ਰੇ ਹੋਏ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਅਤੇ ਆਉਣ ਵਾਲੇ ਨੂੰ ਤੁਸੀਂ ਫੜ ਨਹੀਂ ਸਕਦੇ ਤਾਂ ਸਿੱਧੀ ਜਿਹੀ ਗੱਲ ਹੈ, ਜੋ ਤੁਹਾਡਾ ਹੈ ਉਸ ਦੇ ਅਨੁਸਾਰ ਚੱਲੋ ਯਾਨੀ ਅੱਜ ’ਚ ਜਿਉਣਾ ਸਿੱਖੋ, ਕਿ ਅੱਜ ਜੋ ਜ਼ਿੰਦਗੀ ਦਾ ਦਿਨ ਹੈ ਉਹ ਸਭ ਤੋਂ ਬਿਹਤਰ ਦਿਨ ਹੈ, ਸਗੋਂ ਸਵੇਰੇ ਉੱਠ ਕੇ ਸ਼ੁਕਰਾਨਾ ਕਰੋ ਕਿ ਪ੍ਰਭੂ ਅੱਜ ਮੈਂ ਜਿਉਂਦਾ ਹਾਂ ਤੇਰੀ ਬਹੁਤ ਕ੍ਰਿਪਾ ਹੈ ਅਤੇ ਫਿਰ ਚੰਗੇ ਕਰਮ ਕਰੋ, ਚੰਗੇ ਕਰਮਾਂ ’ਚ ਲੱਗ ਜਾਓ, ਕਿਉਂਕਿ ਚੰਗੇ ਕਰਮ ਤੁਹਾਡੇ ਆਉਣ ਵਾਲੇ ਸਮੇਂ ਨੂੰ ਅਤੇ ਗੁਜ਼ਰੇ ਸਮੇਂ ਨੂੰ, ਦੋਵਾਂ ਨੂੰ ਸੁਧਾਰ ਦੇਣਗੇ

ਸਵਾਲ: ਪਿਤਾ ਜੀ ਪੇਪਰਾਂ ਦੀ ਤਿਆਰੀ ਲਈ ਟਿਪਸ ਦਿਓ

ਜਵਾਬ: ਐਗਜ਼ਾਮ ’ਚ ਢੰਗ ਨਾਲ ਪੜ੍ਹ ਕੇ ਜਾਓ ਅਤੇ ਜੋ ਪੇਪਰ ਹਨ, ਉਸ ’ਚ ਜੋ ਸਭ ਤੋਂ ਵੱਡੇ ਸਵਾਲ ਯਾਨੀ ਸਭ ਤੋਂ ਜ਼ਿਆਦਾ ਅੰਕਾਂ ਦੇ ਹਨ, ਉਨ੍ਹਾਂ ਨੂੰ ਪਹਿਲਾਂ ਕਰਨਾ ਚਾਹੀਦਾ ਹੈ ਅਤੇ ਜੋ ਛੋਟੇ-ਛੋਟੇ ਹੁੰਦੇ ਹਨ, ਉਨ੍ਹਾਂ ਨੂੰ ਬਾਅਦ ’ਚ ਕਰੋ ਅਤੇ ਸਭ ਤੋਂ ਜ਼ਰੂਰੀ ਗੱਲ ਜੋ ਤੁਹਾਨੂੰ ਆਉਂਦਾ ਹੈ, ਉਨ੍ਹਾਂ ਸਵਾਲਾਂ ਨੂੰ ਪਹਿਲਾਂ ਹੱਲ ਕਰੋ ਇਸ ਦੇ ਨਾਲ ਹੀ ਟੈਨਸ਼ਨ ਬਿਲਕੁਲ ਨਾ ਲਓ, ਕਿਉਂਕਿ ਟੈਨਸ਼ਨ ’ਚ ਕਈ ਵਾਰ ਜੋ ਆਉਂਦਾ ਹੁੰਦਾ ਹੈ, ਉਸ ਨੂੰ ਵੀ ਭੁੱਲ ਜਾਂਦੇ ਹਾਂ

ਸਵਾਲ: ਪਿਆਰੇ ਪਾਪਾ ਜੀ ਸੰਚਿਤ ਕਰਮਾਂ ਨੂੰ ਕਿਵੇਂ ਬਦਲੀਏ?

ਜਵਾਬ: ਸੰਚਿਤ ਕਰਮਾਂ ਨੂੰ ਬਦਲਣ ਲਈ ਪ੍ਰਭੂ ਦੇ ਨਾਮ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ ਪ੍ਰਭੂ ਦਾ ਨਾਮ ਹੀ ਸੰਚਿਤ ਕਰਮਾਂ ਨੂੰ ਬਦਲ ਸਕਦਾ ਹੈ ਅਤੇ ਸੇਵਾ ਕਰੋ, ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪੂਰੀ ਸ੍ਰਿਸ਼ਟੀ ਨਾਲ ਪ੍ਰੇਮ ਕਰੋ

ਸਵਾਲ: ਪਿਤਾ ਜੀ ਆਪ ਜੀ ਨੇ ਦੱਸਿਆ ਕਿ 700 ਭਜਨ ਲਿਖੇ ਹਨ, ਕੀ ਕੁਝ ਨਵੀਂ ਮੂਵੀ ਦੀ ਸਕਰਿਪਟ ਵੀ ਲਿਖੀ ਹੈ?

ਜਵਾਬ: ਸਿਰਫ ਭਜਨ ਲਿਖੇ ਹਨ, ਮੂਵੀ ਵੱਲ ਧਿਆਨ ਨਹੀਂ ਗਿਆ

ਸਵਾਲ: ਪਿਤਾ ਜੀ ਕਈ ਵਾਰ ਹੁੰਦਾ ਹੈ ਕਿ ਸਾਡੇ ਆਸ-ਪਾਸ ਦੇ ਲੋਕ ਪ੍ਰੇਸ਼ਾਨ ਹੁੰਦੇ ਹਨ, ਅਸੀਂ ਉਨ੍ਹਾਂ ਦੀ ਪੇ੍ਰਸ਼ਾਨੀ ਨੂੰ ਦੂਰ ਕਰਨ ਲਈ ਕੀ ਕਰੀਏ?

ਜਵਾਬ: ਬੇਟਾ, ਜਿੱਥੋਂ ਤੱਕ ਸੰਭਵ ਹੋਵੇ ਅਗਰ ਸੇਵਾ, ਸਿਮਰਨ ਨਾਲ ਉਨ੍ਹਾਂ ਦਾ ਦੁੱਖ ਦੂਰ ਹੁੰਦਾ ਹੈ ਤਾਂ ਜ਼ਰੂਰ ਕਰੋ, ਅਗਰ ਤੁਸੀਂ ਆਰਥਿਕ ਤੌਰ ’ਤੇ ਮਜ਼ਬੂਤ ਹੋ ਅਤੇ ਤੁਹਾਡੇ ਵੱਲੋਂ ਦਿੱਤੀ ਗਈ ਆਰਥਿਕ ਮੱਦਦ ਉਨ੍ਹਾਂ ਨੂੰ ਥੋੜ੍ਹਾ ਜਿਹਾ ਵੀ ਸੁੱਖ ਪਹੁੰਚਾ ਸਕਦੀ ਹੈ ਤਾਂ ਜ਼ਰੂਰ ਅਜਿਹਾ ਕਰਨਾ ਚਾਹੀਦਾ

ਸਵਾਲ: ਬੱਚਿਆਂ ਨੂੰ ਨਵੇਂ ਮਾਹੌਲ ’ਚ ਕਿਵੇਂ ਸੈੱਟ ਕਰੀਏ?

ਜਵਾਬ: ਬੱਚਿਆਂ ਦਾ ਮਾਹੌਲ ਪਹਿਲਾਂ ਤੋਂ ਹੀ ਸੈੱਟ ਕਰੋ, ਨਾ ਕਿ ਬੱਚਿਆਂ ਨੂੰ ਨਵੇਂ ਮਾਹੌਲ ’ਚ ਸੈੱਟ ਕਰਨਾ ਜਿੱਥੇ ਵੀ ਤੁਸੀਂ ਰਹਿਣਾ ਚਾਹੁੰਦੇ ਹੋ, ਉਸ ਦੇ ਅਕਾੱਰਡਿੰਗ ਬੱਚਿਆਂ ਨੂੰ ਟ੍ਰੇਨਿੰਗ ਦਿਓ ਬਹੁਤ ਦੇਸ਼ਾਂ ’ਚ ਦੇਖਿਆ ਗਿਆ ਹੈ ਕਿ ਛੋਟੇ-ਛੋਟੇ ਬੱਚਿਆਂ ਨੂੰ ਸਵੀਮਿੰਗ ’ਚ ਪਾ ਦਿੰਦੇ ਹਨ ਤਾਂ 10-15 ਸਾਲ ਦੀ ਉਮਰ ’ਚ ਜਾਂਦੇ-ਜਾਂਦੇ ਉਹ ਓਲੰਪਿਕ ਤੱਕ ’ਚ ਗੋਲਡ ਮੈਡਲ ਜਿੱਤ ਲੈਂਦੇ ਹਨ ਤਾਂ ਇਹ ਆਮ ਵਾਤਾਵਰਨ ’ਚ ਪਾਉਣਾ ਕੋਈ ਮੁਸ਼ਕਲ ਕੰਮ ਨਹੀਂ ਹੈ ਤਾਂ ਜਦੋਂ ਅਜਿਹਾ ਕੀਤਾ ਜਾ ਸਕਦਾ ਹੈ ਤਾਂ ਤੁਸੀਂ ਸਿਮਰਨ ਨਾਲ ਥੋੜ੍ਹੀ ਜਿਹੀ ਕੇਅਰ ਕਰੋ ਅਤੇ ਬੱਚੇ ਦੀ ਉਹ ਜਿਦ ਪੂਰੀ ਕਰੋ ਜੋ ਜਾਇਜ਼ ਹੈ ਸ਼ੁਰੂ ਤੋਂ ਨਜਾਇਜ਼ ਜਿਦ ਪੂਰੀ ਨਾ ਕਰੋ ਤਾਂ ਬੱਚਾ ਹਰ ਮਾਹੌਲ ’ਚ ਢਲ ਸਕਦਾ ਹੈ

ਸਵਾਲ: ਗੁਰੂ ਜੀ ਬੁਰੇ ਲੋਕ ਚੰਗੇ ਲੋਕਾਂ ਨਾਲੋਂ ਅੱਗੇ ਕਿਉਂ ਰਹਿੰਦੇ ਹਨ? ਅਤੇ ਚੰਗੇ ਇਨਸਾਨ ਕੁਝ ਕਰ ਨਹੀਂ ਪਾਉਂਦੇ ਅਤੇ ਬੁਰੇ ਲੋਕ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ?

ਜਵਾਬ: ਅਰੇ ਭਾਈ ਚੰਗੇ ਲੋਕ ਕਿਉਂ ਨਹੀਂ ਕੁਝ ਕਰ ਸਕਦੇ? ਅਸੀਂ ਤਾਂ 21 ਘੰਟੇ ਜਾਗਦੇ ਰਹਿੰਦੇ ਹਾਂ ਚੰਗੇ ਹੋ ਕੇ ਵੀ ਅਤੇ ਦਿਨ-ਰਾਤ ਲੋਕਾਂ ਦਾ ਨਸ਼ਾ ਛੁਡਾਏ ਜਾ ਰਹੇ ਹਾਂ ਚੰਗੇ ਹੋ ਕੇ ਵੀ, ਤਾਂ ਤੁਸੀਂ ਇੱਕ ਅੱਧਾ ਬੁਰਾ ਆਦਮੀ ਦਿਖਾ ਦਿਓ ਜੋ ਨਸ਼ੇ ਛੁਡਾ ਰਿਹਾ ਹੋਵੇ ਸਿਰਫ਼ ਤੁਸੀਂ ਮਾਇਆ ਨੂੰ ਹੀ ਇਹ ਨਾ ਸੋਚੋ ਕਿ ਅੱਗੇ ਨਿਕਲ ਗਿਆ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਹੈ ਬੇਟਾ ਮਾਇਆ ਨਾਲ ਬਹੁਤ ਅਰਬਾਂ-ਖਰਬਾਂਪਤੀ ਲੋਕ ਹੋਏ ਹਨ, ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ, ਪਰ ਸੰਤ ਕਬੀਰ ਜੀ ਹੋ ਗਏ, ਗੁਰੂ ਸਾਹਿਬਾਨ ਹੋ ਗਏ, ਪੀਰ-ਪੈਗੰਬਰ ਹੋ ਗਏ, ਅੱਜ ਵੀ ਉਨ੍ਹਾਂ ਦਾ ਨਾਂਅ ਸਤਿਕਾਰ ਨਾਲ ਲਿਆ ਜਾਂਦਾ ਹੈ, ਇੱਜ਼ਤ ਨਾਲ ਲਿਆ ਜਾਂਦਾ ਹੈ

ਤਾਂ ਉਨ੍ਹਾਂ ਨੇ ਚੰਗੇ ਕਰਮ ਕੀਤੇ, ਉਨ੍ਹਾਂ ਦੀ ਅੱਜ ਵੀ ਯਾਦ ਦਿਲਾਂ ’ਚ ਜਿਉਂ ਦੀ ਤਿਉਂ ਹੈ ਅਤੇ ਜੋ ਬਹੁਤ ਧਨਾਢ ਸਨ, ਸਾਨੂੰ ਲਗਦਾ ਹੈ ਇੱਕ ਦਿਲ ਹੈ, ਜਿਸ ’ਚ ਉਹ ਵਸੇ ਹੋਣਗੇ ਅਦਰਵਾਈਜ਼ ਜ਼ਿਆਦਾ ਦਿਲਾਂ ’ਚ ਸੰਤ-ਪੀਰ, ਪੈਗੰਬਰਾਂ ਦੀ ਜਗ੍ਹਾ ਹੈ, ਮਹਾਂਪੁਰਸ਼ਾਂ ਦੀ ਜਗ੍ਹਾ ਹੈ ਤਾਂ ਚੰਗਿਆਈ ਹਮੇਸ਼ਾ ਅੱਗੇ ਵਧਦੀ ਹੈ, ਪਰ ਜੇਕਰ ਸਿਰਫ਼ ਮਾਇਆ ਦੀ ਗੱਲ ਕਰਦੇ ਹੋ ਤਾਂ ਉਹ ਤਾਂ ਕਹਿੰਦੇ ਹਨ ਕਿ ਪਾਪੀ ਦੇ ਘਰ ਵੀ ਹੁੰਦੀ ਹੈ ਅਤੇ ਉਸ ਨਾਲ ਜੇਕਰ ਸੁੱਖ ਹੀ ਨਾ ਮਿਲਿਆ ਤਾਂ ਕੀ ਫਾਇਦਾ? ਇੱਕ ਆਦਮੀ ਅਜਿਹਾ ਹੁੰਦਾ ਕਿ ਦਿਹਾੜੀ ਕਰਦਾ ਹੈ, ਮਜ਼ਦੂਰੀ ਕਰਦਾ ਹੈ ਅਤੇ ਵੱਡੇ-ਵੱਡੇ ਰੋੜਿਆਂ ਵਾਲੀ ਜ਼ਮੀਨ ਦੇ ਉੱਪਰ ਸੌਂ ਜਾਂਦਾ ਹੈ, ਬੜੀ ਵਧੀਆ ਨੀਂਦ ਆਉਂਦੀ ਹੈ

ਅਤੇ ਇੱਕ ਕੋਲ ਅਰਬਾਂ ਰੁਪਏ ਹਨ, ਫਿਰ ਵੀ ਨੀਂਦ ਨਹੀਂ ਆਉਂਦੀ, ਇੰਜੈਕਸ਼ਨ ਲੈਂਦੇ ਹਨ, ਟੈਬਲੇਟਸ ਲੈਂਦੇ ਹਨ ਤਾਂ ਤੁਸੀਂ ਇਨ੍ਹਾਂ ’ਚੋਂ ਕਿਸ ਨੂੰ ਸੁਖੀ ਮੰਨ ਰਹੇ ਹੋ ਜਿਸ ਕੋਲ ਸਾਰੇ ਸਾਧਨ ਹਨ ਉਸ ਨੂੰ, ਉਸ ਨੂੰ ਨੀਂਦ ਨਹੀਂ ਆ ਰਹੀ ਸਾਰੀ ਰਾਤ, ਕਰਵਟ ਬਦਲਦਾ ਰਹਿੰਦਾ ਹੈ ਅਤੇ ਦੂਜੇ ਪਾਸੇ ਇੱਕ ਗਰੀਬ, ਚੰਗਾ ਕਰਮ ਕਰਨ ਵਾਲਾ, ਮਿਹਨਤ ਦੀ ਖਾਣ ਵਾਲਾ, ਰਾਮ ਦਾ ਨਾਮ ਲੈਣ ਵਾਲਾ ਅਤੇ ਉਹ ਐਵੇਂ ਸੌਂਦਾ ਹੈ, ਜਿਵੇਂ ਘੋੜੇ ਵੇਚ ਕੇ ਸੌਂ ਗਿਆ ਤਾਂ ਸਾਡੇ ਖਿਆਲ ਨਾਲ ਉਹ ਜ਼ਿਆਦਾ ਸੁਖੀ ਹੈ, ਉਹ ਜ਼ਿਆਦਾ ਚੰਗਾ ਹੈ, ਉਹ ਜ਼ਿਆਦਾ ਅੱਗੇ ਹੈ ਜ਼ਿੰਦਗੀ ਦੇ ਹਰ ਪਹਿਲੂ ’ਚ ਬਜਾਇ ਉਸ ਦੇ ਜੋ ਦਿਨ-ਰਾਤ ਕਰਵਟਾਂ ਹੀ ਬਦਲਦਾ ਰਹਿੰਦਾ ਹੈ ਅਤੇ ਟੈਨਸ਼ਨ ’ਚ ਰਹਿੰਦਾ ਹੈ

ਸਵਾਲ: ਗੁਰੂ ਜੀ ਮੈਂ ਬਹੁਤ ਭੌਤਿਕਤਾਵਾਦ ’ਚ ਫਸਿਆ ਹੋਇਆ ਹਾਂ, ਸਤਿਗੁਰੂ ਜੀ ਕ੍ਰਿਪਾ ਕਰੋ ਜੀ

ਜਵਾਬ: ਬੇਟਾ, ਤੁਸੀਂ ਸਿਮਰਨ ਕਰੋ ਰੂਹਾਨੀਅਤਵਾਦ ’ਚ ਆਓ, ਸੂਫੀਅਤਵਾਦ ’ਚ ਆਓ, ਆਤਮਿਕ ਗਿਆਨ ਹਾਸਲ ਕਰੋ ਸਿਮਰਨ ਨਾਲ ਤਾਂ ਯਕੀਨਨ ਭੌਤਿਕਤਾਵਾਦ ਤੋਂ ਤੁਸੀਂ ਥੋੜ੍ਹਾ ਬਾਹਰ ਆ ਸਕੋਂਗੇ ਅਤੇ ਚੰਗਿਆਈ ਦੇ ਖੇਤਰ ’ਚ ਅੱਗੇ ਵਧ ਸਕੋਗੇ

ਸਵਾਲ: ਗੁਰੂ ਜੀ ਸਾਡੇ ਬੱਚੇ ਨਸ਼ੇ ’ਚ ਫਸੇ ਹੋਏ ਹਨ ਤੁਸੀਂ ਆ ਕੇ ਉਨ੍ਹਾਂ ਨੂੰ ਇਸ ਬਰਬਾਦੀ ’ਚੋਂ ਬਾਹਰ ਕੱਢੋ

ਜਵਾਬ: ਭਈ, ਅਸੀਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਬੇਟਾ ਕਿ ਹਰ ਬੱਚੇ ਨੂੰ ਨਸ਼ੇ ਤੋਂ ਦੂਰ ਕਰੀਏ ਬਾਕੀ ਜਿਵੇਂ ਰਾਮਜੀ ਚਾਹੁਣਗੇ, ਉਸੀ ਦੇ ਅਨੁਸਾਰ ਹੋਵੇਗਾ ਉਹ ਕਰਨ ਕਰਾਵਨਹਾਰ ਹੈ

ਸਵਾਲ: ਫੈਸਲਾ ਲੈਣ ਦੀ ਸਮੱਰਥਾ ਨੂੰ ਮਜ਼ਬੂਤ ਕਿਵੇਂ ਕਰੀਏ ਜੀ? ਜਿਵੇਂ ਸਹੀ ਫੈਸਲਾ ਇੱਕਦਮ ਕਿਵੇਂ ਲਈਏ?

ਜਵਾਬ: ਕਈ ਵਾਰ ਅਜਿਹਾ ਹੁੰਦਾ ਹੈ ਕਿ ਆਦਮੀ ਡਬਲ ਮਾਇੰਡ ਹੋ ਜਾਂਦਾ ਹੈ, ਕਿ ਇਹ ਫੈਸਲਾ ਇਹ ਹੈ ਅਤੇ ਇੱਕ ਇਹ ਹੈ ਤਾਂ ਉਸ ਦੇ ਲਈ ਜ਼ਰੂਰੀ ਹੈ ਬੇਸ ਬਣਾਉਣਾ ਤੁਸੀਂ ਪਹਿਲਾਂ ਤੋਂ ਆਤਮਬਲ ਹਾਸਲ ਕਰੋ ਸਿਮਰਨ ਨਾਲ, ਉਹ ਇੱਕ ਹੀ ਤਰੀਕਾ ਹੈ ਮੈਥਡ ਆਫ਼ ਮੈਡੀਟੇਸ਼ਨ ਕਹਿ ਲਓ, ਗੁਰੂਮੰਤਰ, ਨਾਮ-ਸ਼ਬਦ ਜਾਂ ਕਲਮਾਂ, ਉਸ ਦਾ ਅਭਿਆਸ ਕਰੋ ਤਾਂ ਤੁਹਾਡੀ ਬਾਡੀ ਦਾ ਇੱਕ ਗਰਾਊਂਡ ਬਣ ਜਾਏਗਾ, ਆਤਮਾ ਦਾ ਫਿਰ ਤੁਸੀਂ ਡਿਸੀਜਨ ਲਵੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਇਹ ਵਾਲਾ ਸਹੀ ਅਤੇ ਇਹ ਵਾਲਾ ਗਲਤ ਹੈ ਇਹ ਅਨੁਭਵ ਕਰਨਾ ਪੈਂਦਾ ਹੈ ਅਤੇ ਜੋ ਕਰਨਾ ਸਿੱਖ ਲੈਂਦੇ ਹਨ, ਉਹ ਇਸ ਨਾਲ ਡਿਸੀਜਨ ਲੈ ਪਾਉਂਦੇ ਹਨ

ਸਵਾਲ: ਗੁਰੂ ਜੀ ਬੱਚੇ ਸਾਡੀ ਨਹੀਂ ਸੁਣਦੇ ਹਨ, ਪਰ ਤੁਹਾਡੀ (ਪੂਜਨੀਕ ਗੁਰੂ ਜੀ) ਸੁਣਦੇ ਹਨ? ਪਿਛਲੇ ਸਮੇਂ ’ਚ ਸਾਨੂੰ ਕਾਫ਼ੀ ਪ੍ਰੇਸ਼ਾਨੀ ਆਈ?

ਜਵਾਬ: ਤਾਂ ਚੰਗੀ ਗੱਲ ਹੈ ਉਹ ਆਪਣੇ ਪੀਰ-ਫਕੀਰ ਦੀ ਗੱਲ ਤਾਂ ਸੁਣ ਰਹੇ ਹਨ ਤਾਂ ਬੱਚੋ, ਜੋ ਵੀ ਸਾਡੀ ਗੱਲ ਸੁਣ ਰਹੇ ਹੋ ਤੁਸੀਂ ਤਾਂ ਆਪਣੇ ਮਾਂ-ਬਾਪ ਦੀਆਂ ਜੋ ਵੀ ਜਾਇਜ਼ ਗੱਲਾਂ ਹਨ ਉਹ ਸੁਣ ਲਿਆ ਕਰੋ ਅਤੇ ਜੇਕਰ ਲਗਦਾ ਹੈ ਕਿ ਨਜਾਇਜ਼ ਗੱਲ ਹੈ ਤਾਂ ਚੁੱਪ ਹੋ ਜਾਇਆ ਕਰੋ, ਅੱਗੇ ਤੋਂ ਬਹਿਸ ਨਾ ਕਰਿਆ ਕਰੋ, ਆਖਰ ਤੁਹਾਡੇ ਜਨਮਦਾਤਾ ਹਨ ਤੁਹਾਨੂੰ ਪਾਲਪੋਸ ਕੇ ਵੱਡਾ ਕੀਤਾ ਹੈ ਸਾਡੀ ਇਹ ਸੰਸਕ੍ਰਿਤੀ ਹੈ ਕਿ ਜੋ ਸਿਖਾਉਂਦੀ ਹੈ ਕਿ ਆਪਣੇ ਵੱਡਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਸਤਿਕਾਰ ਕਰਨਾ ਚਾਹੀਦਾ ਹੈ

ਸਵਾਲ: ਪਿਤਾ ਜੀ ਮੈਂ ਬਹੁਤ ਸੈਂਸੇਟਿਵ ਹਾਂ ਛੋਟੀ ਜਿਹੀ ਗੱਲ ਨਾਲ ਸਟਰੈਸ ’ਚ ਆ ਜਾਂਦੀ ਹਾਂ, ਸਿਰ ’ਚ ਦਰਦ ਹੋ ਜਾਂਦਾ ਹੈ, ਰਹਿਮਤ ਕਰੋ

ਜਵਾਬ: ਸੈਂਸੇਟਿਵ ਹੋਣ ਨਾਲ ਕਈ ਵਾਰ ਬੜਾ ਮੁਸ਼ਕਲ ਹੋ ਜਾਂਦਾ ਹੈ ਤਾਂ ਤੁਸੀਂ ਬੇਟਾ ਕੋਈ ਵੀ ਗੱਲ ਸੁਣ ਕੇ ਇੱਕਦਮ ਤੋਂ ਰਿਐਕਟ ਨਾ ਕਰਿਆ ਕਰੋ ਗੱਲ ਉੱਥੇ ਘੁੰਮ ਕੇ ਆ ਜਾਂਦੀ ਹੈ ਕਿ ਤੁਹਾਡੇ ਅੰਦਰ ਆਤਮਬਲ ਦੀ ਬਹੁਤ ਕਮੀ ਹੈ, ਤਾਂ ਉਸ ਦੇ ਲਈ ਸਿਮਰਨ, ਸੇਵਾ ਹੀ ਇੱਕ ਤਰੀਕਾ ਹੈ ਕਿ ਭਗਤੀ ਕਰੋ ਅਤੇ ਦੀਨ-ਦੁਖੀਆਂ ਦੀ ਸੇਵਾ ਕਰੋ ਅਤੇ ਜ਼ਿਆਦਾ ਆਪਣੀਆਂ ਸੋਚਾਂ ’ਚ ਨਾ ਰਹੋ, ਤੁਸੀਂ ਸਮਾਜ ’ਚ ਥੋੜ੍ਹਾ ਘੁਲ-ਮਿਲ ਕੇ ਰਹਿਣ ਦੀ ਕੋਸ਼ਿਸ਼ ਕਰੋ ਤਾਂ ਯਕੀਨਨ ਇਹ ਚੀਜ਼ਾਂ ਦੂਰ ਹੋ ਜਾਣਗੀਆਂ

ਸਵਾਲ: 142ਵੇਂ ਮਾਨਵਤਾ ਭਲਾਈ ਦੇ ਕਾਰਜ ਅਧੀਨ ਸਾਧ-ਸੰਗਤ ਨੇ ਆਪਣੇ ਘਰਾਂ ’ਚ ਤਿਰੰਗਾ ਸਥਾਪਿਤ ਕਰ ਦਿੱਤਾ ਹੈ ਜੀ

ਜਵਾਬ: ਬੜੀ ਖੁਸ਼ੀ ਦੀ ਗੱਲ ਹੈ, ਜਿਨ੍ਹਾਂ ਨੇ ਘਰਾਂ ’ਚ ਤਿਰੰਗਾ ਸਥਾਪਿਤ ਕਰ ਲਿਆ ਹੈ ਕਿਉਂਕਿ ਦੇਸ਼ ਭਗਤੀ ਦਾ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਸਭ ਨੂੰ ਬਹੁਤ ਅਸ਼ੀਰਵਾਦ, ਜਿਨ੍ਹਾਂ ਨੇ ਤਿਰੰਗੇ ਨੂੰ ਇੱਕ ਉੱਚੀ ਜਗ੍ਹਾ ’ਤੇ ਲਗਾਇਆ ਹੈ, ਤਾਂ ਕਿ ਉਸ ਨੂੰ ਸੈਲਿਊਟ ਕੀਤਾ ਜਾ ਸਕੇ ਸਾਡਾ ਵੀ ਸੈਲਿਊਟ ਸਭ ਬੱਚਿਆਂ ਨੂੰ ਅਤੇ ਤਿਰੰਗੇ ਨੂੰ

ਸਵਾਲ: ਪ੍ਰੇਮ ਘੋੜੇ ’ਤੇ ਚੜ੍ਹ ਕੇ ਲੱਜ਼ਤ ਬਹੁਤ ਆਉਂਦੀ ਹੈ, ਪਰ ਉੱਤਰਨ ਨੂੰ ਦਿਲ ਨਹੀਂ ਕਰਦਾ ਪ੍ਰੇਮ ਘੋੜੇ ’ਤੇ ਹਮੇਸ਼ਾ ਸਵਾਰ ਰਹਿਣ ਲਈ ਕੀ ਕਰੀਏ?

ਜਵਾਬ: ਰਾਮ-ਨਾਮ ਦਾ ਜੋ ਪਿਆਰ ਹੈ, ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਜੋ ਇਸ਼ਕ ਹੈ, ਉਸ ਦੇ ਘੋੜੇ ’ਤੇ ਜੋ ਸਵਾਰ ਹੋ ਜਾਂਦੇ ਹਨ, ਬਿਲਕੁਲ ਸਹੀ ਕਿਹਾ ਉੱਤਰਨ ਨੂੰ ਦਿਲ ਨਹੀਂ ਕਰਦਾ ਪਰ ਤੁਸੀਂ ਸਮਾਜ ’ਚ ਰਹਿ ਰਹੇ ਹੋ, ਤੁਸੀਂ ਘਰ-ਪਰਿਵਾਰ ਵਾਲੇ ਹੋ ਤਾਂ ਹਮੇਸ਼ਾ ਉਸ ’ਤੇ ਚੜ੍ਹੇ ਰਹੋਗੇ ਤਾਂ ਦੂਜੇ ਕੰਮਾਂ ਤੋਂ ਧਿਆਨ ਹਟ ਜਾਏਗਾ ਪਰ ਉਸ ਨਾਲ ਜੁੜੇ ਰਹੋਗੇ ਇਹ ਲਾਜ਼ਮੀ ਹੈ ਇਸ ਦੇ ਲਈ ਤੁਸੀਂ ਸਿਮਰਨ ਵੀ ਕਰਦੇ ਰਹੋ ਅਤੇ ਨਾਲ ਹੀ ਰੋਜ਼ਾਨਾ ਦਾ ਕੰਮ ਵੀ ਕਰਦੇ ਰਹੋ ਅਤੇ ਸਵੇਰੇ-ਸ਼ਾਮ ਜਦੋਂ ਸਮਾਂ ਮਿਲਦਾ ਹੈ ਤਾਂ ਉਸ ’ਚ ਭਗਤੀ ਕਰੋ, ਇਬਾਦਤ ਕਰੋ ਤਾਂ ਫਿਰ ਤੋਂ ਪ੍ਰੇਮ ਘੋੜੇ ’ਤੇ ਸਵਾਰ ਹੋ ਜਾਇਆ ਕਰੋਗੇ ਤਾਂ ਜੁੜੇ ਵੀ ਰਹੋਗੇ ਅਤੇ ਖੁਸ਼ੀ ਵੀ ਆਉਂਦੀ ਰਹੇਗੀ ਅਤੇ ਦੁਨਿਆਵੀ ਕੰਮ ’ਚ ਵੀ ਸਫਲ ਹੋ ਸਕੋਗੇ

ਸਵਾਲ: ਪਿਤਾ ਜੀ ਸੰਤਾਂ ’ਤੇ ਇਲਜ਼ਾਮ ਕਿਉਂ ਲਗਾਏ ਜਾਂਦੇ ਹਨ? ਇਤਿਹਾਸ ’ਚ ਪਹਿਲਾਂ ਵੀ ਅਜਿਹਾ ਹੋਇਆ ਹੈ, ਪਰ ਤੁਸੀਂ ਜੋ ਦੁਨੀਆਂ ਲਈ ਸੈਕਰੀਫਾਈਸ ਕੀਤਾ ਹੈ, ਉਸ ਦੇ ਲਈ ਬਿਲੀਅਨਸ ਆਫ਼ ਸੈਲਿਊਟ ਯੂ

ਜਵਾਬ: ਜੀ ਬੁਰਾਈ ਅਤੇ ਚੰਗਿਆਈ ਦੋ ਤਾਕਤਾਂ ਹਮੇਸ਼ਾ ਤੋਂ ਚੱਲੀਆਂ ਆਈਆਂ ਹਨ ਜਦੋਂ ਤੋਂ ਦੁਨੀਆਂ ਸਾਜੀ ਹੈ ਚੰਗਿਆਈ ਕਰਨ ਵਾਲਿਆਂ ਨੂੰ ਰੋਕਿਆ ਜਾਂਦਾ ਹੈ ਅਤੇ ਬੁਰਾਈ ਕਰਨ ਵਾਲਾ ਅੱਗੇ ਰਹਿੰਦਾ ਹੈ, ਹਮੇਸ਼ਾ ਅਜਿਹਾ ਨਹੀਂ ਰਹਿੰਦਾ ਚੰਗਿਆਈ ਕਰਨਾ ਜ਼ਰੂਰੀ ਹੈ, ਕਿਉਂਕਿ ਚੰਗਿਆਈ ਹਮੇਸ਼ਾ ਜਿਉਂਦੀ ਰਹਿੰਦੀ ਹੈ ਅਤੇ ਬੁਰਾਈ ਦੀ ਉਮਰ ਲੰਮੀ ਨਹੀਂ ਹੁੰਦੀ ਹੈ ਤਾਂ ਸੰਤ, ਪੀਰ-ਫਕੀਰ ਚੰਗਿਆਈ ਕਰਦੇ ਹਨ ਜਿਵੇਂ ਅਸੀਂ ਹੁਣੇ-ਹੁਣੇ ਜਵਾਬ ਦਿੱਤਾ ਸੀ ਕਿ ਸੰਤ-ਮਹਾਂਪੁਰਸ਼ਾਂ ਦਾ ਨਾਂਅ ਕਰੋੜਾਂ ਦਿਲਾਂ ਦੇ ਅੰਦਰ ਅੱਜ ਵੀ ਜਗਮਗਾ ਰਿਹਾ ਹੈ, ਸਤਿਕਾਰ ਦੇ ਰੂਪ ’ਚ ਅੱਜ ਵੀ ਉਨ੍ਹਾਂ ਦੇ ਦਿਲੋ ਦਿਮਾਗ ’ਚ ਉਹ ਬੈਠਾ ਹੋਇਆ ਹੈ, ਜਦਕਿ ਜੋ ਬੁਰਾਈ ਹੋਈ ਉਨ੍ਹਾਂ ਨਾਲ ਉਸ ਸਮੇਂ ਉਨ੍ਹਾਂ ਦੀ ਉਮਰ ਓਨੀ ਹੀ ਰਹੀ, ਉਸੇ ਸਮੇਂ ਉਨ੍ਹਾਂ ਲੋਕਾਂ ਨੂੰ ਯਾਦ ਕੀਤਾ ਗਿਆ, ਇੱਕ ਅੱਧੇ ਨੂੰ ਛੱਡ ਕੇ ਅਦਰਵਾਈਜ਼ ਬੁਰਾਈ ਦਾ ਨਾਂਅ ਯਾਦ ਨਹੀਂ ਰੱਖਿਆ ਜਾਂਦਾ ਅੱਜ ਰਾਵਣ ਨੂੰ ਬੁਰਾਈ ਦੇ ਪ੍ਰਤੀਕ ਦੇ ਰੂਪ ’ਚ ਅਤੇ ਰਾਮ ਜੀ ਨੂੰ ਚੰਗਿਆਈ ਦੇ ਪ੍ਰਤੀਕ ਦੇ ਰੂਪ ’ਚ ਜਾਣਿਆ ਜਾਂਦਾ ਹੈ

ਸਵਾਲ: ਪਿਤਾ ਜੀ ਸ਼ਾਦੀ ਤੋਂ ਬਾਅਦ ਜੀਵਨ ’ਚ ਬਹੁਤ ਸਾਰੇ ਬਦਲਾਅ ਆ ਜਾਂਦੇ ਹਨ ਇੱਕਦਮ ਤੋਂ ਪੂਰੇ ਪਰਿਵਾਰ ਦੀ ਜ਼ਿੰੰਮੇਵਾਰੀ ਆ ਜਾਂਦੀ ਹੈ ਇਹ ਡਰ ਲਗਦਾ ਹੈ ਕਿ ਇਨ੍ਹਾਂ ’ਚ ਫਸ ਕੇ ਸੇਵਾ ਸਿਮਰਨ ਤੋਂ ਦੂਰ ਨਾ ਹੋ ਜਾਈਏ?

ਜਵਾਬ: ਨਹੀਂ, ਅਜਿਹਾ ਤਾਂ ਨਹੀਂ ਹੁੰਦਾ ਤੁਸੀਂ ਖਾਣਾ ਬਣਾਉਂਦੇ ਸਮੇਂ ਸਿਮਰਨ ਕਰੋ, ਚੱਲਦੇ-ਫਿਰਦੇ ਸਿਮਰਨ ਕਰੋ, ਕੰਮ-ਧੰਦਾ ਕਰਦੇ ਸਮੇਂ ਸਿਮਰਨ ਕਰੋ ਤਾਂ ਪਰਿਵਾਰ ’ਚ ਐਡਜਸਟ ਹੋਇਆ ਜਾ ਸਕਦਾ ਹੈ ਮੰਨਿਆ ਕਿ ਇੱਕ ਨਵੀਂ ਜਿਹੀ ਜ਼ਿੰਦਗੀ ਹੋ ਜਾਂਦੀ ਹੈ ਜਨਮ ਕਿਤੇ ਹੋਇਆ ਅਤੇ ਬਿਟੀਆ ਸਾਡੀ ਜਾਂਦੀ ਕਿਤੇ ਹੋਰ ਹੈ, ਤਾਂ ਤੁਸੀਂ ਸੱਚ ਕਹਿ ਰਹੇ ਹੋ ਕਿ ਬੜਾ ਮੁਸ਼ਕਲ ਹੁੰਦਾ ਹੈ ਐਡਜਸਟ ਕਰ ਪਾਉਣਾ ਪਰ ਤੁਸੀਂ ਸਿਮਰਨ ਕਰਦੇ ਰਹੋਗੇ ਅਤੇ ਸ਼ਾਂਤ ਚਿੱਤ ਹੋ ਕੇ ਸੰਜਮ ਨਾਲ ਉੱਥੇ ਰਹਿਣ ਦੀ ਕੋਸ਼ਿਸ਼ ਕਰੋਗੇ ਤਾਂ ਉਨ੍ਹਾਂ ਦੇ ਸੁਭਾਅ ਨੂੰ ਤੁਸੀਂ ਪੜ੍ਹ ਸਕੋਗੇ, ਫਿਰ ਉਸ ਦੇ ਅਨੁਸਾਰ ਥੋੜ੍ਹਾ ਚੱਲਣ ਦੀ ਕੋਸ਼ਿਸ਼ ਕਰੋ ਹਾਂ, ਬੁਰਾਈ ਨਹੀਂ ਕਰਨੀ, ਪਰ ਚੰਗਿਆਈ ਨਾਲ ਉਨ੍ਹਾਂ ਦੇ ਦਿਲਾਂ ਨੂੰ ਜਿੱਤਿਆ ਜਾ ਸਕਦਾ ਹੈ

ਸਵਾਲ: ਮੇਰੀ ਸ਼ਕਲ ਦੇਖ ਕੇ ਬਚਪਨ ਤੋਂ ਹੀ ਮੇਰਾ ਬਹੁਤ ਅਪਮਾਨ ਕੀਤਾ ਜਾਂਦਾ ਹੈ, ਕੀ ਕਰਾਂ?

ਜਵਾਬ: ਬੇਟਾ, ਸ਼ਕਲ ਨਾਲ ਅਪਮਾਨ ਦਾ ਕੋਈ ਲੈਣਾ-ਦੇਣਾ ਨਹੀਂ ਹੈ ਪਰ ਤੁਸੀਂ ਸੋਚੋ ਨਾ, ਤੰਗਦਿਲ ਨਾ ਬਣੋ ਤੁਸੀਂ ਇਹ ਸੋਚੋ ਮੇਰੀ ਸ਼ਕਲ ਵਧੀਆ ਹੈ ਰਾਮ ਜੀ ਨੇ ਜੋ ਸ਼ਕਲ ਦੇ ਦਿੱਤੀ ਉਹ ਬਹੁਤ ਹੀ ਵਧੀਆ ਹੈ, ਆਪਣੇ ਅੰਦਰ ਕਾੱਨਫੀਡੈਂਸ ਰੱਖੋ, ਆਪਣੇ ਅੰਦਰ ਹੀਨਭਾਵਨਾ ਨਾ ਭਰੋ ਫਿਰ ਯਕੀਨਨ, ਕੋਈ ਅਪਮਾਨ ਕਰੇਗਾ ਵੀ ਤਾਂ ਤੁਹਾਨੂੰ ਲੱਗੇਗਾ ਹੀ ਨਹੀਂ ਤੁਸੀਂ ਆਪਣੇ ਆਪ ਦੇ ਉੱਪਰ ਇਹ ਲਿਆਓ ਨਾ, ਚਾਹੇ ਕੋਈ ਕੁਝ ਬੋਲਦਾ ਰਹੇ ਤੁਸੀਂ ਸੋਚੋ ਨਾ ਅਤੇ ਅਜਿਹੀਆਂ ਗੱਲਾਂ ਨੂੰ ਇਗਨੋਰ ਕਰ ਦਿਓ ਅਤੇ ਸਿਮਰਨ ਕਰਦੇ ਰਹੋ ਤਾਂ ਅਜਿਹਾ ਕਰਨ ਵਾਲਾ ਖੁਦ ਹੀ ਚਿੰਤਾ ’ਚ ਪੈ ਜਾਏਗਾ

ਸਵਾਲ: ਕੁਝ ਲੋਕ ਚੰਗੇ ਬਣ ਕੇ ਫਾਇਦਾ ਉਠਾਉਂਦੇ ਹਨ? ਅਜਿਹੇ ਲੋਕਾਂ ਦੀ ਪਹਿਚਾਣ ਕਿਵੇਂ ਕਰੀਏ?

ਜਵਾਬ: ਚੰਗਿਆਈ ਅਤੇ ਬੁਰਾਈ ਦੀ ਪਹਿਚਾਣ ਉਦੋਂ ਹੋ ਸਕਦੀ ਹੈ ਜਦੋਂ ਤੁਹਾਡੇ ਅੰਦਰ ਆਤਮਬਲ ਹੋਵੇਗਾ, ਆਤਮਗਿਆਨ ਹੋਵੇਗਾ ਅਤੇ ਇਹ ਉਦੋਂ ਸੰਭਵ ਹੈ ਜਦੋਂ ਤੁਸੀਂ ਸੇਵਾ ਅਤੇ ਸਿਮਰਨ ਕਰਦੇ ਹੋ ਇੱਕ ਕਹਾਵਤ ਵੀ ਹੈ ਕਿ ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ ਤਾਂ ਉਸ ਦੇ ਅਨੁਸਾਰ ਜੋ ਦਿਖਦੇ ਹਨ, ਕਈ ਵਾਰ ਉਹ ਚੰਗੇ ਨਹੀਂ ਹੁੰਦੇ ਅਤੇ ਜੋ ਨਹੀਂ ਦਿਖਦੇ ਉਹ ਕਈ ਵਾਰ ਚੰਗੇ ਹੋ ਜਾਂਦੇ ਹਨ ਹਰ ਕਾਲੇ ਬੱਦਲ ਵਰਸਿਆ ਨਹੀਂ ਕਰਦੇ ਅਤੇ ਜੋ ਵਰਸਦੇ ਹਨ ਉਹ ਗਰਜ਼ਦੇ ਨਹੀਂ ਅਤੇ ਗਰਜਣ ਵਾਲੇ ਕਦੇ-ਕਦੇ ਹੀ ਵਰਸਦੇ ਹਨ ਸੋ ਕਹਿਣ ਦਾ ਮਤਲਬ ਜੇਕਰ ਕਿਸੇ ਦੀ ਪਹਿਚਾਣ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਨਾਲ ਕੁਝ ਅਜਿਹਾ ਵਿਹਾਰ ਰੱਖੋ ਕਿ ਤੁਹਾਡਾ ਲਾੱਸ ਨਾ ਹੋਵੇ ਅਤੇ ਤੁਸੀਂ ਉਨ੍ਹਾਂ ਨੂੰ ਪੜ੍ਹ ਵੀ ਸਕੋ ਯਕੀਨ ਤਾਂ ਕਰਨਾ ਪੈਂਦਾ ਹੈ ਸਮਾਜ ’ਚ, ਪਰ ਇੱਕਦਮ ਤੋਂ ਕਿਸੇ ’ਤੇ ਸੌ ਪ੍ਰਸੈਂਟ ਯਕੀਨ ਨਾ ਕਰੋ, ਸਿਵਾਏ ਰਾਮ, ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੇ, ਉਸ ਦੇ ਕਿਸੇ ਸੰਤ, ਪੀਰ-ਫਕੀਰ ਦੇ ਨਹੀਂ ਤਾਂ ਤੁਸੀਂ ਧੋਖਾ ਖਾ ਸਕਦੇ ਹੋ

ਸਵਾਲ: ਪਾਪਾ ਜੀ ਗੁੱਸਾ ਹੋ ਜਾਂਦਾ ਹਾਂ, ਫਿਰ ਬੋਲੇ ਬਿਨਾਂ ਰਿਹਾ ਵੀ ਨਹੀਂ ਜਾਂਦਾ ਅਤੇ ਉਹ ਲੋਕ ਫਾਇਦਾ ਉਠਾਉਂਦੇ ਹਨ, ਕੀ ਕਰਾਂ?

ਜਵਾਬ: ਤਾਂ ਗੁੱਸਾ ਹੀ ਨਾ ਹੋਇਆ ਕਰ ਬੇਟਾ ਕਿਸ ਨੇ ਬੋਲਿਆ ਹੈ ਗੁੱਸਾ ਹੋਣ ਲਈ ਤੁਸੀਂ ਕੰਟਰੋਲ ਕਰੋ ਆਪਣੇ ਆਪ ’ਤੇ ਫਿਰ ਬੋਲੇ ਬਿਨਾਂ ਰਿਹਾ ਨਹੀਂ ਜਾਂਦਾ ਇਹ ਤਾਂ ਇਨਸਾਨੀਅਤ ਹੈ ਜੋ ਗੁੱਸਾ ਕਰਕੇ ਬਾਅਦ ’ਚ ਜਲਦੀ ਮੰਨ ਜਾਂਦੇ ਹਨ, ਉਨ੍ਹਾਂ ਅੰਦਰ ਇਨਸਾਨੀਅਤ ਜ਼ਿਆਦਾ ਹੁੰਦੀ ਹੈ, ਜਾਂ ਭਾਵੁਕਤਾ ਹੁੰਦੀ ਹੈ ਤਾਂ ਤੁਸੀਂ ਗੁੱਸਾ ਹੀ ਨਾ ਹੋਵੋ ਬਾਅਦ ’ਚ ਜਲਦੀ ਬੋਲਣਾ ਹੀ ਹੈ ਤਾਂ ਕੀ ਫਾਇਦਾ ਗੁੱਸਾ ਹੋਣ ਦਾ ਇਸ ਲਈ ਸ਼ਾਂਤ ਚਿੱਤ ਰਹੋ ਸਿਮਰਨ ਦੇ ਨਾਲ

ਸਵਾਲ: ਪਿਤਾ ਜੀ ਜੇਕਰ ਕੋਈ ਆਤਮਾ ਬਿਨਾਂ ਨਾਮ ਦੇ ਚਲੀ ਜਾਏ ਤਾਂ ਉਸ ਦੇ ਲਈ ਕੀ ਕਰੀਏ?

ਜਵਾਬ: ਸਿਮਰਨ ਕਰੋ, ਮਾਲਕ ਨੂੰ ਦੁਆ ਕਰੋ ਤਾਂ ਕਿ ਭਗਵਾਨ ਉਸ ਆਤਮਾ ਦਾ ਭਲਾ ਕਰੇ

ਸਵਾਲ: ਪਿਤਾ ਜੀ ਤੁਹਾਨੂੰ ਜੰਕ ਫੂਡ ਪਸੰਦ ਹੈ ਜਾਂ ਕੀ ਖਾਣਾ ਪਸੰਦ ਹੈ?

ਜਵਾਬ: ਬੇਟਾ ਅਸੀਂ ਤਾਂ ਦੇਸੀ ਲੋਕ ਹਾਂ ਚਟਨੀ ਖਾਣ ਵਾਲੇ ਅਤੇ ਨਾਲ ਮੱਖਣ ਵਗੈਰਾ ਤਾਂ ਜ਼ਰੂਰ ਖਾਂਦੇ ਸੀ ਘਿਓ, ਮੱਖਣ ਜਾਂ ਮੱਠੀਆਂ, ਗੁਲਗੁਲੇ ਇਹ ਚੀਜ਼ਾਂ ਬਣਨਾ ਜਾਂ ਪਿਆਜ ਦੇ ਪਕੌੜੇ ਵਗੈਰਾ ਬਣਾ ਲਿਆ ਕਰਦੇ ਸੀ ਘਰਾਂ ’ਚ ਅਤੇ ਸਭ ਤੋਂ ਵਧੀਆ ਦਿਨ ਹੁੰਦਾ ਸੀ ਜਦੋਂ ਹਲਵਾ ਬਣਿਆ ਕਰਦਾ ਸੀ, ਕਿ ਯਾਰ ਕਮਾਲ ਹੋ ਗਈ, ਜਾਂ ਖੀਰ ਬਣ ਗਈ ਜਾਂ ਸੇਵੀਆਂ ਬਣ ਗਈਆਂ, ਇਹ ਡਿਸ਼ ਹੁੰਦੀ ਸੀ ਮਿੱਠੀ ਜ਼ਿਆਦਾ ਹੀ ਕਈ ਵਾਰ ਹੁੰਦਾ ਸੀ ਕਿ ਕੰਮ ਧੰਦਾ ਕਰਕੇ ਥੱਕ ਜਾਂਦੇ ਸੀ ਤਾਂ ਗੁੜ ਖਾਧਾ, ਦੁੱਧ ਪੀਤਾ ਅਤੇ ਇੱਕਦਮ ਤੋਂ ਫਰੈੱਸ਼ਨੈਸ ਆ ਜਾਂਦੀ ਸੀ ਤਾਂ ਇਹ ਚੀਜ਼ਾਂ ਅਸੀਂ ਜ਼ਿਆਦਾ ਖਾਇਆ ਕਰਦੇ ਸੀ ਤਾਂ ਉਹ ਹੀ ਚੀਜ਼ਾਂ ਅੱਜ ਵੀ ਉਵੇਂ ਦੀਆਂ ਉਵੇਂ ਪਸੰਦ ਹਨ ਜੰਕ ਫੂਡ ਇਹ ਕਦੇ ਹੀ ਖਾਂਦੇ ਹਾਂ

ਸਵਾਲ: ਪਿਤਾ ਜੀ ਦੇਸ਼ ’ਚ ਨਸ਼ਾ ਬਹੁਤ ਵਧ ਗਿਆ ਹੈ, ਆਪ ਜੀ ਜਲਦ ਆਓ ਅਤੇ ਇਸ ਬੁਰਾਈ ਤੋਂ ਦੇਸ਼ ਨੂੰ ਬਚਾਓ ਅਤੇ ਸਫਾਈ ਮੁਹਿੰਮ ਵੀ ਚਲਾਓ

ਜਵਾਬ: ਜੀ, ਬਿਲਕੁਲ ਜਿਵੇਂ ਅਸੀਂ ਲਾਈਵ ਹੁੰਦੇ ਰਹੇ ਹਾਂ ਤਾਂ ਹਰ ਜਗ੍ਹਾ ਤੋਂ ਇਹੀ ਗੱਲ ਜ਼ਿਆਦਾ ਸੁਣਨ ਨੂੰ ਮਿਲੀ ਹੈ ਕਿ ਨਸ਼ਾ ਬਹੁਤ ਵਧ ਰਿਹਾ ਹੈ ਜਾਂ ਫਿਰ ਕਈ ਥਾਵਾਂ ’ਤੇ ਲੋਕ ਧਰਮ ਨੂੰ ਬਦਲਣ ਦੀ ਸੋਚ ਰਹੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਇਨ੍ਹਾਂ ਚੀਜ਼ਾਂ ਤੋਂ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਧਰਮ ਨੂੰ ਮੰਨਣ ਨਾਲ ਫਾਇਦਾ ਹੋ ਸਕਦਾ ਹੈ, ਸੋਚ ਬਦਲਣੀ ਚਾਹੀਦੀ ਹੈ, ਨਾ ਕਿ ਧਰਮ ਧਰਮ ਤਾਂ ਸਾਰੇ ਚੰਗੇ ਹਨ ਹਰ ਧਰਮ ’ਚ ਚੰਗੀ ਚੀਜ਼ ਸਿਖਾਈ ਗਈ ਹੈ ਪਰ ਉਸ ’ਤੇ ਅਮਲ ਕਰੋਗੇ ਉਦੋਂ ਫਾਇਦਾ ਹੋਵੇਗਾ ਹਰ ਧਰਮ ਬੇਗਰਜ਼, ਨਿਹਸਵਾਰਥ ਪਿਆਰ ਕਰਨਾ ਸਿਖਾਉਂਦਾ ਹੈ, ਹਰ ਧਰਮ ਇਨਸਾਨ ਨੂੰ ਇਨਸਾਨ ਨਾਲ ਜੋੜਨਾ ਸਿਖਾਉਂਦਾ ਹੈ, ਹਰ ਧਰਮ ਅਹਿੰਸਾ ਦਾ ਪਾਠ ਪੜ੍ਹਾਉਂਦਾ ਹੈ, ਹਿੰਸਾ ਨੂੰ ਤਾਂ ਕਿਤੇ ਵੀ ਜਗ੍ਹਾ ਨਹੀਂ ਹੈ ਹਰ ਧਰਮ ਨੂੰ ਫਾਲੋ ਕਰੋਗੇ ਤਾਂ ਖੁਸ਼ੀਆਂ ਮਿਲਣਗੀਆਂ ਜਿੱਥੋਂ ਤੱਕ ਸਾਡਾ ਹੈ, ਤਾਂ ਸਾਡੀ ਤਾਂ ਕੋਸ਼ਿਸ਼ ਹੈ ਕਿ ਨਸ਼ਾ ਜ਼ਿਆਦਾ ਤੋਂ ਜ਼ਿਆਦਾ ਛੁੱਟ ਜਾਏ ਅਤੇ ਲੋਕ ਨੇਕ ਨੀਅਤ ਨਾਲ ਜ਼ਿੰਦਗੀ ਜੀਅ ਸਕਣ, ਸ਼ਾਂਤੀ ਨਾਲ ਜ਼ਿੰਦਗੀ ਜੀਅ ਸਕਣ

ਸਵਾਲ: ਪਿਤਾ ਜੀ ਮੈਂ ਸਕੂਲ ’ਚ ਪ੍ਰਿੰਸੀਪਲ ਹਾਂ ਅਤੇ ਅੱਜ ਦੀ ਜੈਨਰੇਸ਼ਨ ਨੂੰ ਰੂਹਾਨੀਅਤ ਵੱਲ ਕਿਵੇਂ ਜੋੜੀਏ?

ਜਵਾਬ: ਪ੍ਰਿੰਸੀਪਲ ਹੋ ਤਾਂ ਛੋਟੇ ਬੱਚੇ ਤੋਂ ਸ਼ੁਰੂਆਤ ਕਰੋ, ਕਿਉਂਕਿ ਜੋ ਨੀਂਹ ਹੁੰਦੀ ਹੈ, ਆਧਾਰ ਹੁੰਦਾ ਹੈ ਜੇਕਰ ਉਸ ’ਚ ਜੋ ਵੀ ਚੀਜ਼ ਅਸੀਂ ਪਾ ਦੇਈਏ ਤਾਂ ਉਹ ਬਿਲਡਿੰਗ ’ਚ ਜ਼ਰੂਰ ਆਏਗੀ ਕਹਿਣ ਦਾ ਮਤਲਬ ਜੇਕਰ ਬਚਪਨ ’ਚ ਬੱਚਿਆਂ ’ਚ ਚੰਗੇ ਸੰਸਕਾਰ ਪਾ ਦੇਵੋਗੇ ਆਪ ਤਾਂ ਵੱਡਾ ਹੁੰਦੇ-ਹੁੰਦੇ ਬਹੁਤ ਨੇਕ ਇਨਸਾਨ ਬਣੇਗਾ ਅਤੇ ਤੁਸੀਂ ਪ੍ਰਿੰਸੀਪਲ ਹੋ ਤਾਂ ਉਨ੍ਹਾਂ ਲਈ ਬਹੁਤ ਚੰਗਾ ਹੈ, ਤੁਸੀਂ ਉਹ ਗੁਰੂ ਹੋ, ਜਿਨ੍ਹਾਂ ਨੂੰ ਸਭ ਤੋਂ ਵੱਡਾ ਤਮਗਾ ਉਦੋਂ ਮਿਲਦਾ ਹੈ, ਜਦੋਂ ਉਨ੍ਹਾਂ ਦੇ ਬੱਚੇ ਸਫ਼ਲ ਹੁੰਦੇ ਹਨ, ਸਕਸੈੱਸ ਹੁੰਦੇ ਹਨ ਅਤੇ ਸਾਡੇ ਖਿਆਲ ਨਾਲ ਹਰ ਪ੍ਰਿੰਸੀਪਲ ਨੂੰ ਉਹ ਤਮਗਾ ਭਗਵਾਨ ਵਾਲਾ ਵੀ ਜ਼ਰੂਰ ਲੈਣਾ ਚਾਹੀਦਾ ਹੈ, ਜਦੋਂ ਤੁਹਾਡੇ ਪੜ੍ਹਾਏ ਬੱਚੇ ਚੰਗੇ ਆਫਿਸਰ ਵੀ ਬਣਨ ਅਤੇ ਇਨਸਾਨੀਅਤ ਦਾ ਵੀ ਝੰਡਾ ਉੱਚਾ ਕਰਨ ਤਾਂ ਸਾਨੂੰ ਲਗਦਾ ਹੈ ਉਸ ਤੋਂ ਵੱਡਾ ਮਾਣ ਤੁਹਾਡੇ ਲਈ ਦੂਜਾ ਹੋ ਨਹੀਂ ਸਕਦਾ ਉਸ ਦੇ ਲਈ ਹਰ ਰੋਜ਼ ਪ੍ਰਾਰਥਨਾ ਤੋਂ ਸ਼ੁਰੂਆਤ ਕਰੋ ਇਨਸਾਨੀਅਤ ਦੀਆਂ ਗੱਲਾਂ ਸੁਣਾਉਂਦੇ ਰਹੋ, ਅਜਿਹੀਆਂ ਕਹਾਣੀਆਂ ਦੱਸਦੇ ਰਹੋ, ਰੋਚਕ ਹੋਣੀਆਂ ਚਾਹੀਦੀਆਂ ਹਨ, ਤਾਂ ਬੱਚੇ ਜ਼ਰੂਰ ਆਉਣਗੇ ਉਸ ਵੱਲ ਸਾੱਫਟਵੇਅਰ ਇੰਜੀਨੀਅਰ ਅਜਿਹੇ ਮੋਬਾਇਲ ਗੇਮ ਬਣਾਓ ਜੋ ਸਿਰਫ਼ ਦਿਮਾਗ ਦੀ ਪਾਵਰ ਨਾ ਦੇਣ ਸਗੋਂ ਬਾਡੀ ਪਾਵਰ ਵੱਲ ਵੀ ਲੈ ਕੇ ਜਾਣ

ਸਵਾਲ: ਪੰਜਾਬ ਗੁਰੂਆਂ ਦੀ ਧਰਤੀ ਹੈ, ਜਿਸ ’ਚ ਅੱਜ ਨਸ਼ਾ ਬਹੁਤ ਵਧ ਗਿਆ ਹੈ ਅਤੇ ਬੁਰਾਈ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈ, ਪਲੀਜ਼ ਪੰਜਾਬ ’ਚ ਸਤਿਸੰਗ ਲਗਾਓ ਜੀ

ਜਵਾਬ: ਜੀ, ਪੰਜਾਬ ’ਚ ਲਾਈਵ ਜੁੜੇ ਤਾਂ ਬਹੁਤ ਥਾਵਾਂ ’ਤੇ ਉੱਥੋਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੇ ਕਿਹਾ ਕਿ ਇੱਥੇ ਚਿੱਟਾ ਕੋਈ ਨਸ਼ਾ ਹੈ ਬਹੁਤ ਜ਼ਿਆਦਾ ਫੈਲ ਚੁੱਕਿਆ ਹੈ ਪੰਜਾਬ ਤਾਂ ਖਾਸ ਕਰਕੇ ਗੁਰੂ ਸਾਹਿਬਾਨਾਂ, ਪੀਰ-ਪੈਗੰਬਰਾਂ ਦੀ ਪਾਕ-ਪਵਿੱਤਰ ਧਰਤੀ ਹੈ ਉੱਥੇ ਪਵਿੱਤਰ ਗੁਰਬਾਣੀ ਦੀ ਵਰਖਾ ਹੋਣੀ ਚਾਹੀਦੀ ਹੈ ਉੱਥੇ ਤਾਂ ਰਾਮ-ਨਾਮ ਦੀ ਚਰਚਾ ਹੋਣੀ ਚਾਹੀਦੀ ਹੈ ਇਹ ਨਸ਼ਾ ਜੋ ਕਰ ਰਹੇ ਹੋ ਬੱਚਿਓ, ਖਾਸ ਕਰਕੇ ਪੰਜਾਬ ਵਾਲੇ, ਬੇਟਾ ਹੋ ਸਕਦਾ ਹੈ ਸਾਡੀ ਗੱਲ ਤੁਹਾਨੂੰ ਬੁਰੀ ਲੱਗੇ, ਪਰ ਜੋ ਇਹ ਨਸ਼ੇ ਤੁਸੀਂ ਕਰ ਰਹੇ ਹੋ ਨਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘੋੜੇ ਨੇ ਵੀ ਉੱਥੋਂ ਲੰਘਣਾ ਮਨ੍ਹਾ ਕਰ ਦਿੱਤਾ ਸੀ, ਜਿੱਥੇ ਨਸ਼ਾ ਸੀ

ਤਾਂ ਗੁਰੂ ਜੀ ਨੇ ਕਿਹਾ ਕਿ ਇਹ ਸਭ ਤੋਂ ਗੰਦਾ ਨਸ਼ਾ ਹੈ, ਕਿਉਂਕਿ ਘੋੜਾ ਉੱਥੇ ਅੰਦਰ ਗਿਆ ਹੀ ਨਹੀਂ ਉਸ ਦੀ ਐਨੀ ਗੰਦੀ ਸਮੈੱਲ ਆਈ ਜਾਂ ਇੰਜ ਕਹਿ ਲਓ ਗੁਰੂ ਜੀ ਨੇ ਇਸ ਜ਼ਰੀਏ ਦੁਨੀਆਂ ਨੂੰ ਸਮਝਾਉਣਾ ਸੀ ਤਾਂ ਤੁਸੀਂ ਉਹੀ ਨਸ਼ਾ ਕਰ ਰਹੇ ਹੋ ਅਤੇ ਉਨ੍ਹਾਂ ਹੀ ਗੁਰੂ ਸਾਹਿਬਾਨਾਂ ਦੀ ਪਾਕ-ਪਵਿੱਤਰ ਧਰਤੀ ’ਤੇ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਇਸ ਨੂੰ ਛੱਡਣ ਦੀ ਕੋਸ਼ਿਸ਼ ਕਰੋ, ਦਵਾਈ ਨਾਲ ਜਾਂ ਫਿਰ ਆਤਮਬਲ ਜਗਾਓ ਆਪਣੇ ਅੰਦਰ ਅੱਲ੍ਹਾ, ਵਾਹਿਗੁੁਰੂ, ਰਾਮ ਦਾ ਨਾਮ ਜਪ ਕੇ ਤਾਂ ਯਕੀਨਨ ਤੁਸੀਂ ਨਸ਼ਾ ਛੱਡ ਸਕੋਗੇ ਆਪਣੇ ਆਪ ਤੁਸੀਂ ਯੰਗ ਹੋ, ਇਹ ਨਾ ਸੋਚੋ ਕਿ ਤੁਸੀਂ ਨਸ਼ੇ ਤੋਂ ਹਾਰ ਗਏ ਹੋ, ਤੁਸੀਂ ਐਨੇ ਬਹਾਦਰ ਬਣੋ ਕਿ ਨਸ਼ਾ ਤੁਹਾਡੇ ਤੋਂ ਹਾਰ ਜਾਏ ਤਾਂ ਮਜ਼ਾ ਆ ਜਾਏ

ਸਵਾਲ: ਤੁਹਾਨੂੰ ਬੈਡਮਿੰਟਨ ਖੇਡਦੇ ਹੋਏ ਦੇਖ ਕੇ ਬਹੁਤ ਵਧੀਆ ਲੱਗਿਆ ਮੈਂ ਬੈਡਮਿੰਟਨ ਦਾ ਪਲੇਅਰ ਹਾਂ, ਖੇਡ ’ਤੇ ਫੋਕਸ ਲਈ ਕੀ ਕਰਾਂ?

ਜਵਾਬ: ਬੈਡਮਿੰਟਨ ਲਈ ਤੁਸੀਂ ਜਿਗਜੈਗ ਦੌੜਨਾ, ਕਲਾਈਆਂ ਦੀ ਮੂਵਮੈਂਟ ਕਰਵਾਉਣਾ, ਕਿਉਂਕਿ ਕਲਾਈ ਦੀ ਬਹੁਤ ਵਰਤੋਂ ਹੁੰਦੀ ਹੈ ਅਤੇ ਵੱਡੇ ਅਤੇ ਛੋਟੇ ਸਟੈੱਪ ਦੀ ਪ੍ਰੈਕਟਿਸ ਕਰੋ, ਉਨ੍ਹਾਂ ਉੱਪਰ ਤੁਸੀਂ ਫੋਕਸ ਕਰੋ ਅਤੇ ਸਾਡੇ ਖਿਆਲ ਨਾਲ ਪ੍ਰੋਫੈਸ਼ਨਲ ਕੋਚ ਤੋਂ ਟੇ੍ਰਨਿੰਗ ਲੈਣਾ ਵੀ ਜ਼ਰੂਰੀ ਹੈ ਉਹ ਤੁਹਾਨੂੰ ਦੱਸੇਗਾ ਕਿ ਕਦੋਂ ਛੋਟਾ ਕਦਮ ਲੈਣਾ ਹੈ ਅਤੇ ਕਦੋਂ ਵੱਡਾ ਕਦਮ ਲੈਣਾ ਹੈ ਅਤੇ ਕਦੋਂ ਕਲਾਈ ਦੀ ਵਰਤੋਂ ਕਿਵੇਂ ਕਰਨੀ ਹੈ, ਕਦੋਂ ਜੰਪ ਲੈਣਾ ਹੈ ਇਸ ਦੇ ਨਾਲ ਹੀ ਸਪੀਡ ਵੀ ਬਹੁਤ ਜ਼ਰੂਰੀ ਹੈ ਫਿਟਨੈਸ ਬਹੁਤ ਜ਼ਰੂਰੀ ਹੈ ਹਰ ਗੇਮ ’ਚ ਅਤੇ ਇਸ ’ਚ ਤਾਂ ਬਹੁਤ ਜ਼ਰੂਰੀ ਹੈ ਤਾਂ ਇਹ ਸਭ ਤੁਸੀਂ ਕਰੋ

ਸਵਾਲ: ਨੂੰਹਾਂ ਸੱਸ-ਸਹੁਰੇ ਨੂੰ ਘਰ ’ਚੋਂ ਨਾ ਕੱਢਣ, ਅਜਿਹਾ ਸੰਦੇਸ਼ ਦਿਓ ਜੀ

ਜਵਾਬ: ਸਾਡੀਆਂ ਉਹ ਸਭ ਬੇਟੀਆਂ ਜੋ ਕਿਸੇ ਨਾ ਕਿਸੇ ਘਰ ’ਚ ਨੂੰਹਾਂ ਬਣੀਆਂ ਹੋਈਆਂ ਹਨ, ਨੂੰ ਹੱਥ ਜੋੜ ਕੇ ਪ੍ਰਾਰਥਨਾ ਕਰ ਰਹੇ ਹਾਂ ਅਤੇ ਤੁਹਾਨੂੰ ਅਸ਼ੀਰਵਾਦ ਵੀ ਕਹਿ ਰਹੇ ਹਾਂ ਬੇਟਾ ਕਿਸੇ ਨੇ ਦੁਖੀ ਹੋ ਕੇ ਅਜਿਹਾ ਸਵਾਲ ਪੁੱਛਿਆ ਹੋਵੇਗਾ ਤੁਸੀਂ ਆਪਣੇ ਸੱਸ-ਸਹੁਰੇ ਨੂੰ ਘਰ ’ਚੋਂ ਕੱਢਣ ਦੀ ਨਹੀਂ ਸਗੋਂ ਘਰ ’ਚ ਰਹਿ ਕੇ ਤੁਹਾਡੀ ਆਉਣ ਵਾਲੀ ਔਲਾਦ ਨਾਲ ਖੇਡਣ ਲਈ ਸਮਾਂ ਦਿਓ

ਸਵਾਲ: ਆਈਏਐੱਸ ਦੀ ਕੋਚਿੰਗ ਲੈ ਰਹੀ ਹਾਂ, ਸਟੱਡੀ ਕਿਵੇਂ ਕਰਾਂ ਜੀ?

ਜਵਾਬ: ਬਸ ਫੋਕਸ ਰੱਖੋ ਅਤੇ ਪੜ੍ਹਨ ’ਚ ਜ਼ਿਆਦਾ ਧਿਆਨ ਦਿਓ ਜਦੋਂ ਵੀ ਪੜ੍ਹਨ ਤੋਂ ਮਨ ਅੱਕ ਜਾਏ ਤਾਂ ਥੋੜ੍ਹਾ ਨੇਚਰ ਨੂੰ ਦੇਖੋ, ਜਾਂ ਫਿਰ ਸਿਮਰਨ ਕਰੋ ਯਾਨੀ ਇੱਕਦਮ ਤੋਂ ਧਿਆਨ ਉੱਧਰੋਂ ਹਟਾ ਕੇ ਦੂਜੇ ਪਾਸੇ ਲਗਾਓ, ਤਾਂ ਕਿ ਮਾਇੰਡ ਫਰੈੱਸ਼ ਹੋ ਜਾਏ ਅਤੇ ਫਿਰ ਤੋਂ ਪੜ੍ਹੋਗੇ ਤਾਂ ਜ਼ਿਆਦਾ ਵਧੀਆ ਯਾਦ ਰਹੇਗਾ

ਸਵਾਲ: ਸੱਚ ’ਤੇ ਚੱਲਣ ਵਾਲਿਆਂ ਦਾ ਵਿਰੋਧ ਕਿਉਂ ਹੁੰਦਾ ਹੈ? ਅਤੇ ਸੱਚ ਨੂੰ ਸਾਬਤ ਹੋਣ ਲਈ ਐਨਾ ਸਮਾਂ ਕਿਉਂ ਲਗਦਾ ਹੈ?

ਜਵਾਬ: ਸੱਚ ਇੱਕ ਅਜਿਹੀ ਸ਼ਕਤੀ ਹੈ, ਜੋ ਜਦੋਂ ਤੋਂ ਦੁਨੀਆ ਸਾਜੀ ਹੈ ਉਦੋਂ ਤੋਂ ਚੱਲਿਆ ਆ ਰਿਹਾ ਹੈ ਅਤੇ ਉਹ ਕਦੇ ਵੀ ਖ਼ਤਮ ਨਹੀਂ ਹੋਇਆ ਅਤੇ ਜੋ ਝੂਠ ਹੁੰਦਾ ਹੈ, ਉਹ ਥੋੜ੍ਹੇ ਸਮੇਂ ਲਈ ਪੈਦਾ ਹੁੰਦਾ ਹੈ ਅਤੇ ਥੋੜ੍ਹੇ ਸਮੇਂ ’ਚ ਖ਼ਤਮ ਹੋ ਜਾਂਦਾ ਹੈ ਤਾਂ ਇਸ ਲਈ ਸੱਚ ਦੀ ਉਮਰ ਬਹੁਤ ਲੰਬੀ ਹੈ, ਉਹ ਕਦੇ ਡਗਮਗਾਉਂਦਾ ਨਹੀਂ ਹਾਂ ਲਗਦਾ ਹੈ ਕਿ ਪ੍ਰੇਸ਼ਾਨੀਆਂ ਆ ਗਈਆਂ, ਲੱਗਦਾ ਹੈ ਕਿ ਉਹ ਡਗਮਗਾ ਰਿਹਾ ਹੈ, ਪਰ ਸੱਚ ਕਦੇ ਰੁਕਦਾ ਨਹੀਂ ਅਤੇ ਸੱਚ ਕਦੇ ਵੀ ਗਲਤ ਨਹੀਂ ਹੋ ਸਕਦਾ, ਉਹ ਹਮੇਸ਼ਾ ਸਹੀ ਰਹਿੰਦਾ ਹੈ

ਅਤੇ ਝੂਠ ਥੋੜ੍ਹੀ ਉਮਰ ਦੇ ਹੁੰਦੇ ਹਨ ਅਤੇ ਬਾਅਦ ’ਚ ਉਹ ਖ਼ਤਮ ਹੋ ਜਾਂਦੇ ਹਨ ਸੱਚ ਨਾਲ ਜੁੜੇ ਸਾਡੇ ਸੰਤ, ਪੀਰ-ਪੈਗੰਬਰਾਂ ਦਾ ਨਾਂਅ ਅੱਜ ਵੀ ਬੁਲੰਦੀਆਂ ’ਤੇ ਹੈ ਅਤੇ ਉਸ ਸਮੇਂ ’ਚ ਜੋ ਬੁਰਾਈ ਸੀ, ਉਨ੍ਹਾਂ ਦਾ ਕੋਈ ਨਾਂਅ ਲੈਣਾ ਪਸੰਦ ਨਹੀਂ ਕਰਦਾ ਜੇਕਰ ਪਵਿੱਤਰ ਰਮਾਇਣ ਦੀ ਗੱਲ ਕਰੋ ਤਾਂ ਮੰਥਰਾ ਨਾਂਅ ਸ਼ਾਇਦ ਹੀ ਕਿਸੇ ਦਾ ਹੋਵੇ, ਕੈਕਈ ਨਾਂਅ ਸ਼ਾਇਦ ਹੀ ਕਿਸੇ ਦਾ ਹੋਵੇ ਅਤੇ ਕੌਸ਼ਲਿਆ, ਸੁਮਿੱਤਰਾ ਬਹੁਤ ਨਾਂਅ ਸੁਣਨ ਨੂੰ ਮਿਲ ਜਾਣਗੇ ਅਤੇ ਰਾਮ ਤਾਂ ਕਹਿਣਾ ਹੀ ਕੀ ਜ਼ਿਆਦਾਤਰ ਲੋਕਾਂ ਦੇ ਨਾਂਅ ਦੇ ਪਿੱਛੇ ਰਾਮ ਸ਼ਬਦ ਲੱਗਿਆ ਮਿਲਦਾ ਹੈ ਅਤੇ ਰਾਮ ਦੇ ਨਾਂਅ ਨਾਲ ਬਹੁਤ ਸਾਰੇ ਨਾਂਅ ਰੱਖੇ ਜਾਂਦੇ ਹਨ

ਸਵਾਲ: ਵਾਲ ਝੜ ਗਏ ਹਨ, ਕੀ ਕਰਾਂ ਜੀ?

ਜਵਾਬ: ਕਈ ਵਾਰ ਇਹ ਹੁੰਦਾ ਹੈ ਕਿ ਪਰਿਵਾਰ ਤੋਂ ਹੀ ਅਜਿਹੀਆਂ ਚੀਜ਼ਾਂ ਆਉਂਦੀਆਂ ਹਨ, ਉਸ ਦੀ ਵਜ੍ਹਾ ਨਾਲ ਵੀ ਇਹ ਹੋ ਜਾਂਦਾ ਹੈ, ਜਾਂ ਖਾਣ-ਪੀਣ ’ਚ ਕੁਝ ਅਜਿਹਾ ਹੋ ਜਾਂਦਾ ਹੈ ਜਾਂ ਫਿਰ ਤੁਹਾਡੀ ਸਾਰ-ਸੰਭਾਲ ’ਚ ਕੁਝ ਅਜਿਹਾ ਹੋ ਜਾਂਦਾ ਹੈ, ਕਿਉਂਕਿ ਅੱਜ ਦੇ ਬੱਚਿਆਂ ਨੂੰ ਹੁੰਦਾ ਹੈ ਕਿ ਵਾਲ ਥੋੜ੍ਹੇ ਰੁਖੇ ਰੱਖਣੇ ਹਨ ਤਾਂ ਕਿ ਖੜ੍ਹੇ ਹੋ ਜਾਣ ਕਈ ਤਾਂ ਸਾਡੇ ਸਮੇਂ ’ਚ ਇੱਕ ਕਹਾਣੀ ਸੁਣਾਇਆ ਕਰਦੇ ਸੀ, ਉਸ ਦਾ ਨਾਂਅ ਸੀ ਝਿੰਤਰੀਆ ਹਿੰਦੀ ’ਚ ਇੱਕ ਕਵਿਤਾ ਆਇਆ ਕਰਦੀ ਸੀ ਤਾਂ ਜਿਵੇਂ ਅੱਜ-ਕੱਲ੍ਹ ਤੁਸੀਂ ਜੈੱਲ ਲਗਾ ਕੇ ਵਾਲ ਖੜ੍ਹੇ ਕਰਦੇ ਹੋ, ਤਾਂ ਉਸ ਸਮੇਂ ਸਾਡੇ ਇੱਥੇ ਕਿਹਾ ਜਾਂਦਾ ਸੀ ਝਿੰਤਰੀਆ, ਝਿੰਤਰੀਆ ਦਾ ਮਤਲਬ ਜਿਸ ਦੇ ਵਾਲ ਖੜ੍ਹੇ ਹਨ

ਤਾਂ ਕਹਿੰਦੇ ਨਾਨੇ ਦੇ ਘਰ ਜਾਊਂਗਾ, ਦਹੀ ਮਲਾਈ ਖਾਊਂਗਾ, ਉੱਥੇ ਜਾ ਕੇ ਰੋਣ ਲੱਗ ਗਿਆ ਤਾਂ ਕਹਿਣ ਲੱਗੇ ਕੀ ਗੱਲ ਹੋ ਗਈ ਤਾਂ ਕਹਿੰਦਾ ਕਿ ਮੈਂ ਤਾਂ ਲਾਲ ਮਿਰਚੀ ਖਾਊਂਗਾ ਅਸੀਂ ਤਾਂ ਵੈਸੇ ਹੀ ਪੁਰਾਣੀ ਗੱਲ ਯਾਦ ਆ ਗਈ ਤੁਹਾਨੂੰ ਸੁਣਾਈ ਤਾਂ ਤੁਸੀਂ ਵਾਲਾਂ ’ਤੇ ਐਨਾ ਕੁਝ ਲਗਾਓਗੇ, ਕੈਮੀਕਲ ਲਗਾਓਗੇ ਤਾਂ ਗੰਜੇ ਹੀ ਹੋਵੋਗੇ ਹਾਂ, ਕੁਝ ਨਾ ਕੁਝ ਉਸ ਨੂੰ ਪੋਸ਼ਣ ਦਿੰਦੇ ਰਹੋ, ਜਿਵੇਂ ਜੇਕਰ ਜ਼ਿਆਦਾ ਹੀ ਹੋ ਰਹੇ ਹੋ ਤਾਂ ਪਿਆਜ ਦਾ ਰਸ ਉਨ੍ਹਾਂ ’ਚ ਲਗਾਓ, ਘੰਟਾ ਡੇਢ ਘੰਟਾ ਉਸ ’ਚ ਰੱਖੋ, ਫਿਰ ਧੋ ਲਓ ਤਾਂ ਕਾਫ਼ੀ ਫਾਇਦਾ ਹੋਵੇਗਾ

ਸਵਾਲ: ਗੁਰੂ ਜੀ ਮੈਂ ਸੱਪਾਂ ਨੂੰ ਜਿੰਦਾ ਫੜ ਕੇ ਉਨ੍ਹਾਂ ਨੂੰ ਦੂਰ ਛੱਡ ਆਉਂਦਾ ਹਾਂ, ਪਰ ਕੁਝ ਲੋਕ ਮੇਰੇ ਤੋਂ ਜਲਦੇ ਹਨ, ਕੀ ਕਰਾਂ?

ਜਵਾਬ: ਲੋਕ ਕਿਉਂ ਜਲਦੇ ਹਨ ਭਾਈ, ਸਗੋਂ ਉਨ੍ਹਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਸੱਪ ਤੋਂ ਬਚਾ ਲਿਆ ਤੁਸੀਂ ਜਦੋਂ ਆਸ਼ਰਮ ਬਣਿਆ ਇੱਥੇ ਕੋਬਰਾ ਨਿਕਲੇ ਸਨ ਉਦੋਂ, ਤਾਂ ਇਹ ਤਾਂ ਨਿਕਲਦੇ ਰਹਿਣਗੇ ਤਾਂ ਇੱਥੇ ਬਹੁਤ ਸਾਰੇ ਬੱਚੇ ਸੱਪਾਂ ਨੂੰ ਫੜਦੇ ਹਨ, ਬੋਤਲ ’ਚ ਪਾਉਂਦੇ ਹਨ, ਕਿਉਂਕਿ ਸਾਈਂ ਜੀ ਦੇ ਬਚਨ ਹਨ ਇੱਥੇ ਕਿਸੇ ਜੀਵ ਨੂੰ ਨਹੀਂ ਮਾਰਿਆ ਜਾਂਦਾ ਅਤੇ ਅਜਿਹਾ ਕਰਨ ਤੋਂ ਰੋਕਿਆ ਜਾਂਦਾ ਹੈ ਸੱਪਾਂ ਨੂੰ ਫੜਦੇ ਹਨ, ਉਨ੍ਹਾਂ ਨੂੰ ਵੀਹ ਲੀਟਰ ਦੀ ਖਾਲੀ ਪਾਣੀ ਦੀ ਬੋਤਲ ’ਚ ਪਾਉਂਦੇ ਹਨ ਅਤੇ ਜੰਗਲ ’ਚ ਛੱਡ ਆਉਂਦੇ ਹਨ ਤਾਂ ਸਾਰੇ ਲੋਕ ਬਹੁਤ ਖੁਸ਼ ਹੁੰਦੇ ਹਨ ਕਿ ਇਹ ਬਹੁਤ ਵਧੀਆ ਕੰਮ ਕਰ ਰਿਹਾ ਹੈ ਤਾਂ ਕੋਈ ਗੱਲ ਨਹੀਂ ਤੁਸੀਂ ਆਪਣਾ ਕੰਮ ਚੰਗੀ ਤਰ੍ਹਾਂ ਕਰੋ, ਪਰ ਥੋੜ੍ਹਾ ਧਿਆਨ ਰੱਖਿਆ ਕਰੋ, ਕਿਉਂਕਿ ਇਹ ਖ਼ਤਰਨਾਕ ਵੀ ਹੁੰਦੇ ਹਨ

ਸਵਾਲ: ਗੁਰੂ ਜੀ ਆਪ ਨੇ ਆਪਣੇ ਕਰੋੜਾਂ ਫਾੱਲੋਅਰਸ ਨੂੰ ਤਿਰੰਗਾ ਫਹਿਰਾਉਣ ਲਈ ਕਿਹਾ ਹੈ, ਅਜਿਹੀ ਦੇਸ਼ਭਗਤੀ ਦੀ ਭਾਵਨਾ ਭਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ

ਜਵਾਬ: ਅਸੀਂ ਤਾਂ ਹਮੇਸ਼ਾ ਦੇਸ਼ ਹਿੱਤ ਲਈ, ਸਮਾਜ ਹਿੱਤ ਲਈ ਦਿਨ-ਰਾਤ ਲੱਗੇ ਰਹਿੰਦੇ ਹਾਂ ਬੜੀ ਖੁਸ਼ੀ ਹੈ ਕਿ ਸਾਡੇ ਦੇਸ਼ ਦਾ ਝੰਡਾ ਉੱਚਾ ਰਹੇ, ਬੁਲੰਦ ਰਹੇ ਅਤੇ ਦੇਸ਼ ਸਾਫ਼ ਹੋਵੇ ਇਸ ਦੇ ਲਈ ਵੀ ਅਸੀਂ ਲੱਗੇ ਹੋਏ ਹਾਂ

ਸਵਾਲ: ਗਾਂ ਨੂੰ ਆਪਣੀ ਰੋਟੀ ਖੁਆਉਣ ਦਾ ਮਾਨਵਤਾ ਭਲਾਈ ਕੰਮ ਤੁਸੀਂ ਸ਼ੁਰੂ ਕੀਤਾ ਹੈ ਉਹ ’ਚ ਗਾਂ ਨੂੰ ਸਿਰਫ਼ ਇੱਕ ਸਮੇਂ ਹੀ ਰੋਟੀ ਖੁਆਉਣੀ ਹੈ ਜਾਂ ਤਿੰਨੋਂ ਸਮੇਂ ਰੋਟੀ ਖੁਆਉਣੀ ਹੈ?

ਜਵਾਬ: ਜਿੰਨੇ ਟਾਈਮ ਤੁਸੀਂ ਰੋਟੀ ਖਾਓ ਓਨੀ ਵਾਰ ਖੁਆ ਦਿਓ ਤਾਂ ਹੋਰ ਵੀ ਵਧੀਆ ਹੈ ਵੈਸੇ ਇੱਕ ਟਾਈਮ ਵੀ ਕਾਫ਼ੀ ਹੈ ਜੇਕਰ ਗਾਂ ਉਪਲੱਬਧ ਨਹੀਂ ਹੈ ਰੋੋਟੀ ਦਾ ਚੂਰਾ ਕਰਕੇ ਕੀੜੀਆਂ ਦੀ ਖੁੱਡ ਕੋਲ ਰੱਖ ਦਿਓ

ਸਵਾਲ: ਪਿਤਾ ਜੀ ਸਪੋਰਟਸ ਅਤੇ ਪੜ੍ਹਾਈ ਇਕੱਠੀ ਨਹੀਂ ਹੋ ਪਾਉਂਦੀ, ਕ੍ਰਿਪਾ ਇਸ ਪ੍ਰੋਬਲਮ ਦਾ ਸਾੱਲਿਊਸ਼ਨ ਦੱਸੋ?

ਜਵਾਬ: ਇਹ ਤਾਂ ਤੁਹਾਡਾ ਸੋਚਣਾ ਹੀ ਗਲਤ ਹੈ ਸਪੋਰਟਸ ਅਤੇ ਪੜ੍ਹਾਈ ਦੋਵੇਂ ਵੱਖ-ਵੱਖ ਸਬਜੈਕਟਸ ਹਨ ਦੋਵੇਂ ਹੀ ਇੱਕ-ਦੂਜੇ ਲਈ ਬਹੁਤ ਕਮਾਲ ਦੇ ਹਨ ਮੰਨ ਲਓ ਤੁਸੀਂ ਪੜ੍ਹਦੇ ਹੋ ਉਸ ’ਚ ਫੋਕਸ ਹਟ ਗਿਆ, ਤੁਸੀਂ ਖੇਡਣ ਲੱਗ ਜਾਓ ਸਰੀਰਕ ਮਿਹਨਤ ਕਰੋਗੇ, ਵਧੀਆ ਨੀਂਦ ਆਏਗੀ, ਜਦੋਂ ਜਾਗੋਗੇ ਮਾਇੰਡ ਫਰੈੱਸ਼ ਹੋਵੇਗਾ, ਪੜ੍ਹਨ ਲੱਗੋਗੇ ਤਾਂ ਬਹੁਤ ਵਧੀਆ ਤੁਹਾਡੇ ਮਾਇੰਡ ’ਚ ਬੈਠੇਗਾ ਤਾਂ ਇਹ ਤੁਹਾਡਾ ਭਰਮ ਹੈ ਕਿ ਸਪੋਰਟਸ ਰੁਕਾਵਟ ਹੈ, ਅਜਿਹਾ ਕੁਝ ਨਹੀਂ ਹੈ ਬਹੁਤ ਸਾਰੇ ਸਪੋਰਟਸਮੈਨ ਇੰਜੀਨੀਅਰ ਵੀ ਰਹੇ ਹਨ, ਬਹੁਤ ਵਧੀਆ ਆਲਮ-ਫਾਜਲ ਵੀ ਸਨ, ਜੋ ਗੇਮਾਂ ’ਚ ਵੀ ਟਾੱਪ ਕਰ ਗਏ ਜੋ ਇਹ ਤੁਹਾਡਾ ਭਰਮ ਹੈ, ਜੇਕਰ ਤੁਹਾਡੀ ਸੋਚ ਅਜਿਹੀ ਬਣ ਗਈ ਹੈ ਤਾਂ ਮੁਸ਼ਕਲ ਹੈ, ਅਦਰਵਾਈਜ਼ ਅਜਿਹਾ ਕੁਝ ਨਹੀਂ ਹੈ

ਸਵਾਲ: ਕੁਝ ਲੋਕਾਂ ਨੇ ਲਿਖਿਆ ਹੈ ਕਿ ਤੁਹਾਡੇ ਨਾਲ ਹਨੀਪ੍ਰੀਤ ਕਿਉਂ ਬੈਠੀ ਹੈ?

ਜਵਾਬ: ਬੇਟੀ ਹੈ ਭਾਈ ਅਤੇ ਰੂਹਾਨੀ ਭੈਣ ਹੈ ਸਾਡੇ ਸਾਰੇ ਪ੍ਰੇਮੀਆਂ ਦੀ ਇਹ ਅਸੀਂ ਬੋਲਿਆ ਹੈ ਕਿ ਉਹ ਰੂਹਾਨੀ ਭੈਣ ਹੈ ਤਾਂ ਸਾਨੂੰ ਨਹੀਂ ਲਗਦਾ ਕਿ ਤੁਹਾਨੂੰ ਇਤਰਾਜ਼ ਹੋਣਾ ਚਾਹੀਦਾ ਹੈ ਬਾਪ ਦੇ ਨਾਲ ਬੇਟੀ ਬੈਠ ਜਾਏ ਤਾਂ ਕੀ ਤਕਲੀਫ ਹੈ ਪੂਰੀ ਸਾਧ-ਸੰਗਤ ਚਾਹੁੰਦੀ ਸੀ, ਕਰੋੜਾਂ ਲੋਕ ਚਾਹੁੰਦੇ ਸਨ ਕਿ ਐੱਫਡੀਡੀ ਨੂੰ ਦੇਖਣਾ ਹੈ ਬੇਟੀ ਨਾਲ ਬੈਠੀ ਹੈ ਤਾਂ ਸਮਝ ਨਹੀਂ ਆਈ ਕਿ ਕਿਉਂ ਦਾ ਕੀ ਮਤਲਬ ਹੋਇਆ ਬਾਪ ਹਾਂ, ਇੱਧਰ ਆਪਣੀ ਬੇਟੀ ਨੂੰ ਬਿਠਾ ਲਿਆ, ਉੱਧਰ ਬੇਟੇ ਬੈਠੇ ਹਨ, ਸਾਰੇ ਬੈਠੇ ਹਨ ਤਾਂ ਸਾਨੂੰ ਨਹੀਂ ਲਗਦਾ ਕਿ ਬਾਪ-ਬੇਟੀ ਬੈਠੇ ਹਨ ਤਾਂ ਕਿਸੇ ਨੂੰ ਕੋਈ ਤਕਲੀਫ਼ ਹੋਣੀ ਚਾਹੀਦੀ ਹੈ

ਸਵਾਲ: ਸਿਵਲ ਇੰਜੀਨੀਅਰ ਹਾਂ, ਪਲੀਜ਼ ਗਾਇਡ ਕਰੋ ਜੀ?

ਜਵਾਬ: ਵਧੀਆ ਬਿਲਡਿੰਗ, ਢੰਗ ਦਾ ਮਸਾਲਾ ਲਗਾਉਣਾ ਭਾਈ ਡਿੱਗ ਨਾ ਜਾਏ ਇਸ ਦਾ ਧਿਆਨ ਰੱਖਣਾ, ਠੀਕ ਹੈ ਅਤੇ ਪੂਰਾ ਅਸ਼ੀਰਵਾਦ ਘੋਟਾਲੇ ਤੋਂ ਸਮਾਜ ਨੂੰ ਬਚਾਉਣਾ

ਸਵਾਲ: ਪੂਜਨੀਕ ਪਿਤਾ ਜੀ ਆਪ ਜੀ ਨੇ ਲਾਈਵ ਆ ਕੇ ਜਿਹੜੇ ਲੋਕਾਂ ਦੇ ਵੀ ਗੇਅਰ ਅੜ੍ਹੇ ਹੋਏ ਸਨ ਸਾਰੇ ਕੱਢ ਦਿੱਤੇ, ਤੁਹਾਡਾ ਬਹੁਤ-ਬਹੁਤ ਧੰਨਵਾਦ

ਜਵਾਬ: ਨਹੀਂ, ਗੇਅਰ ਤਾਂ ਅਸੀਂ ਟਰੈਕਟਰ ਦੇ ਵੀ ਕੱਢਿਆ ਕਰਦੇ ਸੀ ਪੁਰਾਣੇ ਟਾਈਮ ’ਚ, ਤੁਹਾਨੂੰ ਸੱਚ ਦੱਸਦੇ ਹਾਂ ਤਾਂ ਅਸੀਂ ਛੋਟੇ ਹੁੰਦੇ ਟਰੈਕਟਰ ਚਲਾਉਣ ਲੱਗ ਗਏ ਸੀ, 9 ਸਾਲ ਦੇ ਸੀ, ਤਾਂ ਹੋਇਆ ਇਹ ਕਿ ਜੀਟਰ ਟਰੈਕਟਰ ਕਹਿੰਦੇ ਸਨ ਉਸ ਨੂੰ, ਛੋਟਾ ਜਿਹਾ ਸੀ ਨੀਲੇ ਰੰਗ ਦਾ, ਛੋਟਾ ਹਿੰਦੁਸਤਾਨ ਵੀ ਬੋਲ ਦਿੰਦੇ ਸੀ, ਤਾਂ ਉਸ ਦਾ ਗੇਅਰ ਅੜ ਜਾਂਦਾ ਸੀ ਤਾਂ ਇੱਕ ਦਿਨ ਉਸ ਦਾ ਖੇਤ ’ਚ ਬੈਕ ਗੇਅਰ ਅੜ੍ਹ ਗਿਆ ਅਤੇ ਚਾਬੀ-ਪਾਨਾ ਕੁਝ ਵੀ ਨਹੀਂ ਸੀ ਹਾਲਾਂਕਿ ਉਸ ਉਮਰ ’ਚ ਵੀ ਅਸੀਂ ਸਿੱਖ ਲਿਆ ਸੀ

ਕਿ ਮਿਸਤਰੀ ਕਿਵੇਂ ਖੋਲ੍ਹ ਕੇ ਕੱਢਦਾ ਹੈ ਤਾਂ ਅਸੀਂ ਕੀ ਕੀਤਾ ਮੂੰਹ ਪਿੱਛੇ ਨੂੰ ਕੀਤਾ ਅਤੇ ਸਟੇਅਰਿੰਗ ਤੋਂ ਪਿੱਛੇ ਤੋਂ ਹੱਥ ਕਰਕੇ ਖੇਤ ਤੋਂ ਪੂਰੇ ਪਿੰਡ ’ਚੋਂ ਹੋ ਕੇ ਘਰ ਲੈ ਕੇ ਆਏ ਸਾਰੇ ਹੈਰਾਨ ਰਹਿ ਗਏ ਕਿ ਟਰੈਕਟਰ ਦਾ ਮੂੰਹ ਉੱਧਰ ਨੂੰ ਹੈ, ਜਾ ਪਿੱਛੇ ਨੂੰ ਰਿਹਾ ਹੈ ਅਤੇ ਉੱਪਰ ਕੋਈ ਦਿਸ ਨਹੀਂ ਰਿਹਾ ਹੈ, ਕਿਉਂਕਿ ਅਸੀਂ ਛੋਟੇ ਜਿਹੇ ਸੀ 9 ਸਾਲ ਦਾ ਬੱਚਾ ਕਿੰਨਾ ਹੁੰਦਾ ਹੈ ਤਾਂ ਘਰ ਆ ਕੇ ਚਾਬੀ ਪਾਨਿਆਂ ਨਾਲ ਗੇਅਰ ਕੱਢ ਲਿਆ ਸੀ ਇਹ ਤਾਂ ਵਧੀਆ ਹੋਇਆ ਤੁਹਾਡੇ ਗੇਅਰ ਨਿਕਲ ਗਏ ਹੁਣ ਵਧੀਆ ਸਮੂਥ ਰਹੋਗੇ, ਜੋ ਨਿਊਟਲ ਹੋ ਗਿਆ ਹੁਣ ਟਾੱਪ ਗੇਅਰ ਲਗਾਓ ਰਾਮ-ਨਾਮ ਵਾਲਾ ਅਤੇ ਖੁਸ਼ੀਆਂ ਹੀ ਖੁਸ਼ੀਆਂ ਲੁੱਟੋ, ਅਸ਼ੀਰਵਾਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!