music is not just entertainment but a means of worship

ਸਿਰਫ਼ ਮਨੋਰੰਜਨ ਨਾ ਹੋ ਕੇ ਇਬਾਦਤ ਦਾ ਜ਼ਰੀਆ ਹੈ ਸੰਗੀਤ

ਸੰਗੀਤ ਤਨਾਅ ਤੋਂ ਨਿਜ਼ਾਤ ਦਿਵਾਉਂਦਾ ਹੈ, ਸੋਚਣ ਸਮਝਣ ਦੀ ਸ਼ਕਤੀ ਵਿਕਸਤ ਕਰਦਾ ਹੈ ਜੋਸ਼, ਜਨੂੰਨ ਦੇ ਨਾਲ ਹੀ ਦਿਲ-ਓ-ਦਿਮਾਗ ਨੂੰ ਸਕੂਨ ਦਿੰਦਾ ਹੈ ਇਹੀ ਹੈ ਸੰਗੀਤ ਭੱਜ-ਦੌੜ ਭਰੀ ਜ਼ਿੰਦਗੀ ਦੀ ਵੱਡੀ ਤੋਂ ਵੱਡੀ ਟੈਨਸ਼ਨ ਸੰਗੀਤ ਸੁਣ ਕੇ ਦੂਰ ਹੋ ਜਾਂਦੀ ਹੈ ਕੁਝ ਲੋਕਾਂ ਲਈ ਸੰਗੀਤ ਸਿਰਫ਼ ਮਨੋਰੰਜਨ ਨਾ ਹੋ ਕੇ ਇਬਾਦਤ ਦਾ ਜ਼ਰੀਆ ਹੈ ਹਰੇਕ ਸਾਲ 21 ਜੂਨ ਨੂੰ ਵਿਸ਼ਵ ਸੰਗੀਤ ਦਿਵਸ ਮਨਾਇਆ ਜਾਂਦਾ ਹੈ ਇਹ ਦਿਵਸ ਕੁੱਲ 110 ਦੇਸ਼ਾਂ ’ਚ ਹੀ ਮਨਾਇਆ ਜਾਂਦਾ ਹੈ

(ਜਰਮਨੀ, ਇਟਲੀ, ਮਿਸਰ, ਸੀਰੀਆ, ਮੋਰੱਕੋ, ਅਸਟੇ੍ਰਲੀਆ, ਵਿਅਤਨਾਮ, ਕਾਂਗੋ, ਕੈਮਰੂਨ, ਮਾਰੀਸ਼ਸ, ਫਿੱਜ਼ੀ, ਕੋਲੰਬੀਆ, ਚਿੱਲੀ, ਨੇਪਾਲ ਅਤੇ ਜਾਪਾਨ ਆਦਿ) ਫਰਾਂਸ ’ਚ ਇਸ ਦਿਨ ਸਾਰੇ ਪ੍ਰੋਗਰਾਮ ਮੁਫ਼ਤ ’ਚ ਸਾਰਿਆਂ ਲਈ ਖੁੱਲ੍ਹੇ ਹੁੰਦੇ ਹਨ ਵੱਡੇ ਤੋਂ ਵੱਡੇ ਕਲਾਕਾਰ ਵੀ ਇਸ ਦਿਨ ਬਿਨਾਂ ਪੈਸੇ ਲਈ ਪ੍ਰਦਰਸ਼ਨ ਕਰਦੇ ਹਨ ਅਜਿਹਾ ਮੰਨਿਆ ਜਾਂਦਾ ਹੈ

Also Read: ਮਨੋਰੰਜਨ ਤੇ ਆਮਦਨ ਦਾ ਸਰੋਤ ਹੈ ਸੰਗੀਤ ?

ਕਿ ਹਰ ਕਿਸੇ ਸਖ਼ਸ਼ ਦੇ ਨਾਲ ਆਪਣੇ ਪਸੰਦ ਦੇ ਗੀਤ ਸੁਣਨ ਦੌਰਾਨ ਸਰੀਰ ਦੇ ਸੰਵੇਦਨਸ਼ੀਲ ਅੰਗਾਂ ’ਚ ਹਰਕਤਾਂ ਹੁੰਦੀਆਂ ਹਨ ਮਨ ਝੁੰਮਣ ਲਗਦਾ ਹੈ, ਦਿਮਾਗ ’ਚ ਆਨੰਦ ਛਾ ਜਾਂਦਾ ਹੈ, ਕਦੇ ਕਿਸੇ ਧੁਨ ’ਤੇ ਹੰਝੂ ਤੱਕ ਨਿਕਲ ਆਉਂਦੇ ਹਨ ਦਰਅਸਲ ਮਨੋਵਿਗਿਆਨਕ ਵੀ ਮੰਨਦੇ ਹਨ ਕਿ ਸੰਗੀਤ ਦਾ ਸਿਹਤ ਨਾਲ ਗਹਿਰਾ ਸੰਬੰਧ ਹੈ ਹੁਣ ਵਿਗਿਆਨ ਦੇ ਖੇਤਰ ’ਚ ਸੰਗੀਤ ਦੇ ਸਿਹਤ ਨਾਲ ਸਬੰਧ ਤੇ ਸੋਧ ਹੋ ਰਹੇ ਹਨ

ਕੁਦਰਤ ਵਿਚ ਸੰਗੀਤ

ਯੋਗ ਨਾਲ ਅਸੀਂ ਸਿਹਤਮੰਦ ਰਹਿੰਦੇ ਹਾਂ ਉਸੇ ਤਰ੍ਹਾਂ ਅਸੀਂ ਸੰਗੀਤ ਨਾਲ ਵੀ ਸਿਹਤਮੰਦ ਅਤੇ ਖੁਸ਼ ਰਹਿੰਦੇ ਹਾਂ ਕਿਹਾ ਜਾਂਦਾ ਹੈ ਕਿ ਕੁਦਰਤ ਦੇ ਕਣ-ਕਣ ’ਚ ਸੰਗੀਤ ਦਾ ਸੁਰ ਸੁਣਾਈ ਦਿੰਦਾ ਹੈ ਜਿਵੇਂ ਸਵੇਰ ਦੀ ਹਵਾ, ਚਿੜੀਆਂ ਦਾ ਚਹਿਕਣਾ ਅਤੇ ਰੁੱਖਾਂ ਦੇ ਪੱਤਿਆਂ ਦਾ ਲਹਿਰਾਉਣਾ, ਸਾਰੇ ਸੰਗੀਤ ਦੇ ਰੂਪ ’ਚ ਜਾਣੇ ਜਾਂਦੇ ਹਨ ਸਾਡੇ ਸਾਰਿਆਂ ਦੀ ਆਤਮਾ ’ਚ ਸੰਗੀਤ ਵਸ ਚੁੱਕਿਆ ਹੈ, ਅਸੀਂ ਖੁਸ਼ ਰਹਿੰਦੇ ਹਾਂ ਤਾਂ ਸੰਗੀਤ, ਗਮ ’ਚ ਸੰਗੀਤ ਯਾਨੀ ਸੁੱਖ-ਦੁੱਖ ਦਾ ਸਾਥੀ ਹੈ ਸੰਗੀਤ ਜਿਸ ਤੋਂ ਅਸੀਂ ਕਦੇ ਦੂਰ ਨਹੀਂ ਰਹਿ ਸਕਦੇ ਸੰਗੀਤ ਉਹੀ ਹੈ ਜਿਸ ’ਚ ਲੈਅ ਹੋਵੇ, ਇਸ ਤਰਜ਼ ’ਤੇ ਕਵਿਤਾਵਾਂ ਵੀ ਸੰਗੀਤ ਤੋਂ ਘੱਟ ਨਹੀਂ ਹੁੰਦੀਆਂ ਉਸ ’ਚ ਲੈਅ ਹੈ, ਸ਼ਬਦਾਂ ਦੇ ਵੇਗ ਹਨ ਅਤੇ ਗਾਇਨ ਵੀ ਹੈ

ਸੰਗੀਤ ’ਚ ਜਾਦੂ

ਸੰਗੀਤ ’ਚ ਜਾਦੂ ਵਰਗਾ ਅਸਰ ਹੈ ਭਗਵਾਨ ਸ੍ਰੀ ਕ੍ਰਿਸ਼ਨ ਨੇ ਆਪਣੀ ਬਾਂਸੁਰੀ ਦੇ ਨਾਲ ਮਧੁਰ ਤਾਨ ਛੱਡ ਕੇ ਤਿੰਨਾਂ ਲੋਕਾਂ ਨੂੰ ਮੋਹ ਲਿਆ ਸੀ ਪਾਵਸ ਦੀ ਲਾਜਵੰਤੀ ਸੰਧਿਆਵਾਂ ਨੂੰ ਚਿੱਟੀ-ਸ਼ਾਮ ਬੱਲਦਾਂ ਦੀਆਂ ਨੰਨ੍ਹੀਆਂ-ਨੰਨ੍ਹੀਆਂ ਬੂੰਦਾਂ ਦਾ ਰਿਮਝਿਮ-ਰਿਮਝਿਮ ਰਾਗ ਸੁਣਦੇ ਹੀ ਕੋਇਲ ਕੂਕ ਉੱਠਦੀ ਹੈ, ਪਪੀਹੇ ਗਾ ਉੱਠਦੇ ਹਨ, ਮੋਰ ਨੱਚਣ ਲੱਗਦੇ ਹਨ ਅਤੇ ਮਜ਼ੀਰੇ ਬੋਲ ਉੱਠਦੇ ਹਨ,

ਲਹਿਲਾਉਂਦੇ ਹੋਏ ਖੇਤਾਂ ਨੂੰ ਦੇਖ ਕੇ ਕਿਸਾਨ ਆਨੰਦਮਈ ਹੋ ਜਾਂਦਾ ਹੈ ਅਤੇ ਉਹ ਮਨੋ-ਮਨ ਰਾਗ ਅਲਾਪ ਉਠਾਉਂਦਾ ਹੈ ਇਹ ਉਹ ਸਮਾਂ ਹੁੰਦਾ ਹੈ ਜਦਕਿ ਕੁਦਰਤ ਦੇ ਕਣ-ਕਣ ’ਚ ਸੰਗੀਤ ਦੀ ਸੰਜੀਵਤਾ ਮੌਜ਼ੂਦ ਹੁੰਦੀ ਹੈ ਇਨ੍ਹਾਂ ਚੇਤਨਮਈ ਘੜੀਆਂ ’ਚ ਹਰੇਕ ਜੀਵਧਾਰੀ ’ਤੇ ਸੰਗੀਤ ਦੀ ਧੁਨ ਦਾ ਵਿਆਪਕ ਪ੍ਰਭਾਵ ਪੈਂਦਾ ਹੈ

ਤਨਾਅ ਦੂਰ ਕਰੇ ਸੰਗੀਤ

ਵਿਸ਼ਵਭਰ ’ਚ ਮਿਊਜਿਕ ਦੇ ਦੀਵਾਨਿਆਂ ਦੀ ਕਮੀ ਨਹੀਂ ਹੈ ਚਾਹੇ ਤੁਸੀਂ ਖੁਸ਼ ਹੋ ਜਾਂ ਦੁਖੀ, ਸੰਗੀਤ ਤੁਹਾਡੇ ਮੂਢ ਦੇ ਹਿਸਾਬ ਨਾਲ ਕੰਮ ਕਰਦਾ ਹੈ ਅਸੀਂ ਸਭ ਜਾਣਦੇ ਹਾਂ ਸੰਗੀਤ ਸਾਡਾ ਇੱਕ ਅਜਿਹਾ ਦੋਸਤ ਹੈ ਜੋ ਸਾਡੇ ਤਨਾਅ ਨੂੰ ਦੂਰ ਕਰਕੇ ਸਾਡੇ ਮੂਢ ਨੂੰ ਬਿਹਤਰ ਬਣਾਉਣ ਦਾ ਕੰਮ ਕਰਦਾ ਹੈ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ’ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ, ਤਨਾਅ ਅਤੇ ਹੋਰ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ

ਅਤੇ ਸੰਗੀਤ ਇਨ੍ਹਾਂ ਸਭ ਤੋਂ ਉੱਭਰਨ ’ਚ ਮੱਦਦਗਾਰ ਸਾਬਿਤ ਹੋ ਸਕਦਾ ਹੈ ਅੱਜ ਲੋਕਾਂ ਦੀ ਜੋ ਜੀਵਨਸ਼ੈਲੀ ਹੈ ਉਹ ਕਈ ਤਰ੍ਹਾਂ ਦੇ ਤਨਾਅ ਅਤੇ ਦਬਾਅ ਤੋਂ ਗੁਜ਼ਰਦੀ ਹੈ ਅਤੇ ਸੰਗੀਤ ਇਨ੍ਹਾਂ ਸਭ ਤੋਂ ਬਾਹਰ ਨਿਕਲਣ ਦਾ ਕਾਰਗਰ ਉਪਾਅ ਹੈ ਮਿਊਜ਼ਿਕ ਥੇਰੈਪੀ ਤਹਿਤ ਵਿਅਕਤੀ ਦੇ ਸੁਭਾਅ, ਉਸ ਦੀ ਸਮੱਸਿਆ ਅਤੇ ਆਸ-ਪਾਸ ਦੇ ਹਾਲਾਤਾਂ ਦੇ ਮੁਤਾਬਕ ਸੰਗੀਤ ਸੁਣ ਕੇ ਉਸ ਦਾ ਇਲਾਜ ਕੀਤਾ ਜਾਂਦਾ ਹੈ

ਫਰਾਂਸ ਤੋਂ ਹੋਈ ਸੰਗੀਤ ਦਿਵਸ ਦੀ ਸ਼ੁਰੂਆਤ

ਵਰਲਡ ਮਿਊਜ਼ਿਕ-ਡੇ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਫਰਾਂਸ ’ਚ ਹੋਈ ਸੀ ਫਰਾਂਸ ਦੇ ਲੋਕਾਂ ’ਚ ਸੰਗੀਤ ਨੂੰ ਲੈ ਕੇ ਇੱਕ ਖਾਸ ਲਗਾਅ ਦੇਖਣ ਨੂੰ ਮਿਲਦਾ ਹੈ ਲੋਕਾਂ ਦੇ ਇਸੇ ਲਗਾਅ ਨੂੰ ਦੇਖਦੇ ਹੋਏ 21 ਜੂਨ ਨੂੰ ‘ਵਰਲਡ ਮਿਊਜ਼ਿਕ-ਡੇ’ ਦੇ ਰੂਪ ’ਚ ਮਨਾਉਣ ਦਾ ਐਲਾਨ ਕੀਤਾ ਸਭ ਤੋਂ ਪਹਿਲਾਂ ਫਰਾਂਸੀਸੀ ਲੋਕਾਂ ਦੀ ਸੰਗੀਤ ਪ੍ਰਤੀ ਦੀਵਾਨਗੀ ਨੂੰ ਦੇਖਦੇ ਹੋਏ 21 ਜੂਨ 1982 ਨੂੰ ਅਧਿਕਾਰਕ ਰੂਪ ਨਾਲ ਸੰਗੀਤ ਦਿਵਸ ਦਾ ਐਲਾਨ ਕਰ ਦਿੱਤਾ ਗਿਆ ਸਾਲ 1976 ’ਚ ਅਮਰੀਕਾ ਦੇ ਮਸ਼ਹੂਰ ਸੰਗੀਤਕਾਰ ਜੇਐੱਲ ਕੋਹੇਨ ਨੇ ਫਰਾਂਸ ’ਚ ਸੰਗੀਤ ’ਤੇ ਆਧਾਰਿਤ ਇੱਕ ਜਨ-ਸਮੂਹ ਇਕੱਠਾ ਕੀਤਾ ਸੀ

ਵੱਖ-ਵੱਖ ਦੇਸ਼ਾਂ ਦੇ ਸੰਗੀਤਕਾਰ ਆਪਣੇ-ਆਪਣੇ ਸੰਗੀਤ ਯੰਤਰਾਂ ਨਾਲ ਰਾਤਭਰ ਆਪਣੇ ਪ੍ਰੋਗਰਾਮ ਪੇਸ਼ ਕਰਦੇ ਹਨ ਵੱਖ-ਵੱਖ ਦੇਸ਼ਾਂ ਤੋਂ ਆਏ ਉੱਥੋਂ ਦੇ ਮਸ਼ਹੂਰ ਸੰਗੀਤਕਾਰ ਲੋਕਾਂ ਲਈ ਪਾਰਕ, ਮਿਊਜ਼ੀਅਮ, ਰੇਲਵੇ ਸਟੇਸ਼ਨ ’ਤੇ ਲੋਕਾਂ ਲਈ ਸੰਗੀਤ ਵਜਾਉਂਦੇ ਹਨ ਲੋਕਾਂ ਦਾ ਮਨੋਰੰਜਨ ਕਰਨ ਦੇ ਬਦਲੇ ਉਹ ਉਨ੍ਹਾਂ ਤੋਂ ਕੋਈ ਪੈਸਾ ਵੀ ਨਹੀਂ ਲੈੈਂਦੇ ਹਨ ਸੰਗੀਤਕਾਰ ਇਨ੍ਹਾਂ ਜਲਸਿਆਂ ਜ਼ਰੀਏ ਪੂਰੀ ਦੁਨੀਆਂ ’ਚ ਅਮਨ ਤੇ ਸ਼ਾਂਤੀ ਦਾ ਸੰਦੇਸ਼ ਫੈਲਾਉਣਾ ਚਾਹੁੰਦੇ ਹਨ

ਸੰਗੀਤ ਇੱਕ ਮਧੁਰ ਧੁਨ

ਇਹ ਸਭ ਜਾਣਦੇ ਹਨ ਕਿ ਜਦੋਂ ਕਦੇ ਇਨਸਾਨ ਇਕੱਲਾ ਹੁੰਦਾ ਹੈ ਤਾਂ ਉਹ ਸੰਗੀਤ ਦਾ ਸਹਾਰਾ ਲੈਂਦਾ ਹੈ ਖੁਸ਼ੀ ਹੋਵੇ ਜਾਂ ਗ਼ਮ ਹਰ ਚੀਜ਼ ’ਚ ਇਨਸਾਨ ਸੰਗੀਤ ਲੱਭਣ ਦੀ ਕੋਸ਼ਿਸ਼ ਕਰਦਾ ਹੈ ਸੰਗੀਤ ਅਤੇ ਇਨਸਾਨ ਦਾ ਸਾਥ ਕਾਫ਼ੀ ਗਹਿਰਾ ਹੈ ਸ਼ਾਇਦ ਏਨਾ ਗਹਿਰਾ ਕਿ ਜਦੋਂ ਇਨਸਾਨ ਨੂੰ ਬੋਲਣਾ ਨਹੀਂ ਆਉਂਦਾ ਸੀ ਉਦੋਂ ਵੀ ਖੁਸ਼ੀ ਜਾਂ ਗ਼ਮ ਜ਼ਾਹਿਰ ਕਰਨ ਲਈ ਉਸ ਦੇ ਗਲੇ ’ਚੋਂ ਆਵਾਜ਼ ਨਿਕਲਦੀ ਸੀ ਉਸ ’ਚ ਵੀ ਕੋਈ ਨਾ ਕੋਈ ਧੁਨ ਜਾਂ ਲੈਅ ਹੁੰਦੀ ਸੀ ਸਮੇਂ ਦੇ ਨਾਲ ਜਦੋਂ ਇਨਸਾਨ ਨੇ ਬੋਲਣਾ ਸਿੱਖਿਆ ਅਤੇ ਉੱਨਤੀ ਕਰਨ ਲੱਗਿਆ ਤਾਂ ਹੌਲੀ-ਹੌਲੀ ਸੰਗੀਤ ਦੇ ਮਾਇਨੇ ਵੀ ਬਦਲ ਗਏ ਹੁਣ ਸੰਗੀਤ ਇਨਸਾਨ ਲਈ ਸਿਰਫ਼ ਆਵਾਜ਼ ਬਣ ਕੇ ਨਹੀਂ ਰਹਿ ਗਿਆ

ਸਗੋਂ ਇੱਕ ਮਧੁਰ ਧੁਨ ’ਚ ਬਦਲ ਗਿਆ, ਜਿਸ ਨੂੰ ਸੁਣ ਕੇ ਜਾਂ ਸੁਣਾ ਕੇ ਉਹ ਖੁਦ ਨੂੰ ਜਾਂ ਦੂਜਿਆਂ ਨੂੰ ਖੁਸ਼ ਕਰ ਸਕਦਾ ਦੂਸਰੇ ਸ਼ਬਦਾਂ ’ਚ ਕਹੋ ਤਾਂ ਸੰਗੀਤ ਲੋਕਾਂ ਦੇ ਖੁਸ਼ ਰਹਿਣ ਦਾ ਜ਼ਰੀਆ ਬਣ ਗਿਆ ਇਸ ਤੋਂ ਬਾਅਦ ਜਦੋਂ ਇਹ ਸੰਗੀਤ ਹੋਰ ਥੋੜ੍ਹਾ ਵਿਕਸਤ ਹੋਇਆ ਤਾਂ ਇਸ ’ਚ ਸ਼ਬਦਾਂ ਦੇ ਅਰਥਾਂ ਦੀ ਮਾਲਾ ਪਿਰੋ ਕੇ ਇਸ ’ਚ ਜਾਨ ਭਰੀ ਗਈ ਅਤੇ ਸੰਗੀਤ ਯੰਤਰਾਂ ਜ਼ਰੀਏ ਇਸ ਨੂੰ ਹੋਰ ਖੂਬਸੂਰਤ ਬਣਾਇਆ ਗਿਆ ਦੱਸਿਆ ਜਾਂਦਾ ਹੈ ਕਿ ਸੰਗੀਤ ਯੰਤਰਾਂ ’ਚ ਸਭ ਤੋਂ ਪਹਿਲਾਂ ਬਾਂਸਰੀ ਹੋਂਦ ’ਚ ਆਈ ਸੀ ਇਨਸਾਨ ਦਾ ਜਦੋਂ ਵਿਕਾਸ ਹੋ ਰਿਹਾ ਸੀ ਉਦੋਂ ਉਸ ਨੇ ਸਭ ਤੋਂ ਪਹਿਲਾਂ ਹੱਡੀ ਦੀ ਬਾਂਸਰੀ ਬਣਾਈ ਸੀ ਇਸ ਤੋਂ ਬਾਅਦ ਸੰਗੀਤ ਦੇ ਦੂਜੇ ਯੰਤਰ ਬਣਨ ਲੱਗੇ

ਸੰਗੀਤ ਇੱਕ ਸਾਧਨਾ

ਸੰਗੀਤ ਸਾਧਨਾ ਫਿਰ ਚਾਹੇ ਗਾਇਨ ਹੋਵੇ, ਵਾਦਨ ਹੋਵੇ, ਕਲਾਕਾਰ ਨੂੰ ਇੱਕ ਹੀ ਅਵਸਥਾ ’ਚ ਘੰਟੇ ਬੈਠੇ ਰਹਿਣਾ ਪੈਂਦਾ ਹੈ ਉਸੇ ਤਰ੍ਹਾਂ ਯੋਗ ’ਚ ਵੀ ਇੱਕ ਅਵਸਥਾ ’ਚ ਬੈਠਣਾ ਜ਼ਰੂਰੀ ਹੈ ਸੰਗੀਤ ’ਚ ਇੱਕ ਹੀ ਥਾਂ ’ਤੇ ਸਾਧਨਾ ਕਰਨ ਲਈ ਸਰੀਰ, ਮਨ ਤੇ ਦਿਮਾਗ ਨੂੰ ਪੂਰਨ ਸਿਹਤਮੰਦ ਹੋਣਾ ਚਾਹੀਦਾ ਹੈ ਅਤੇ ਇਸ ਦੇ ਲਈ ਯੋਗ ਸਰਵੋਤਮ ਹੈ ਯੋਗ ਨਾਲ ਸਰੀਰ, ਮਨ, ਦਿਮਾਗ ਸਿਹਤਮੰਦ ਰਹਿੰਦਾ ਹੈ ਮਨੁੱਖ ਇਕਾਗਰ ਰਹਿੰਦਾ ਹੈ ਅਤੇ ਖੁਸ਼ ਮਨ ਨਾਲ ਕੰਮ ਕਰਦਾ ਹੈ

ਸੰਗੀਤ ਦਾ ਅਸਲੀ ਆਨੰਦ ਸੜਕ ’ਤੇ, ਬਗੀਚੇ ’ਚ, ਬਰਾਮਦੇ ’ਚ, ਛੱਤ ’ਤੇ ਸਵੇਰੇ, ਸ਼ਾਮ ਘੁੰਮਦੇ ਹੋਏ ਉਠਾਉਣਾ ਚਾਹੀਦਾ ਹੈ ਰਾਤ ਨੂੰ ਸੌਣ ਤੋਂ ਦੋ ਘੰਟੇ ਪਹਿਲਾਂ ਪਾਚਕ ਭੋਜਨ ਕਰਨਾ ਚਾਹੀਦਾ ਹੈਅਤੇ ਦਿਨ ’ਚ ਘੱਟ ਤੋਂ ਘੱਟ ਇੱਕ ਵਾਰ ਦਿਲ ਖੋਲ੍ਹ ਕੇ ਹੱਸਣਾ ਚਾਹੀਦਾ ਹੈ ਵੱਖ-ਵੱਖ ਵਿਗਿਆਨਕ ਪ੍ਰਯੋਗਾਂ ਤੋਂ ਇਹ ਸਿੱਧ ਹੋ ਚੁੱਕਿਆ ਹੈ ਕਿ ਸੰਗੀਤ ਸਾਧਨਾ ਅਤੇ ਯੋਗ ਸਾਧਨਾ ਦੋਵਾਂ ਤੋਂ ਮਨੁੱਖ ਦੇ ਜੀਵਨ ’ਚ ਸ਼ਕਤੀ ਦਾ ਵਿਕਾਸ ਹੁੰਦਾ ਹੈ ਸਰੀਰ ਅਤੇ ਮਨ ਨੂੰ ਸਿਹਤਮੰਦ, ਪ੍ਰਫੁੱਲਿਤ ਰੱਖਣ ਲਈ ਯੋਗ ਸ਼ਾਸਤਰ ਅਤੇ ਸੰਗੀਤ ਸ਼ਾਸਤਰ ਦੋਵੇਂ ਬਰਾਬਰ ਤੌਰ ’ਤੇ ਜ਼ਰੂਰੀ ਹਨ ਦੋਵਾਂ ਨਾਲ ਸਰੀਰ, ਮਨ, ਦਿਮਾਗ ਸਿਹਤਮੰਦ ਰਹਿੰਦਾ ਹੈ, ਇਕਾਗਰਤਾ ਰਹਿੰਦੀ ਹੈ

ਮਿਊਜ਼ਿਕ ਥੈਰੇਪੀ

ਭਾਰਤ ’ਚ ਸੰਗੀਤ ਦੀ ਪਰੰਪਰਾ ਭਲੇ ਹੀ ਬਹੁਤ ਪੁਰਾਣੀ ਰਹੀ ਹੋਵੇ ਪਰ ਸੰਗੀਤ ਨਾਲ ਇਲਾਜ ਜਾਂ ‘ਮਿਊਜ਼ਿਕ ਥੈਰੇਪੀ ਦੀ ਧਾਰਨਾ ਹੁਣ ਭਾਰਤੀਆਂ ’ਚ ਬਹੁਤ ਜ਼ਿਆਦਾ ਪ੍ਰਚੱਲਿਤ ਨਹੀਂ ਹੈ ਮਾਹਿਰਾਂ ਦੀ ਮੰਨੋ ਤਾਂ ਸੰਗੀਤ ਆਪਣੇ ਆਪ ’ਚ ਬਹੁਤ ਪ੍ਰਭਾਵੀ ਹੈ ਅਤੇ ਤਨਾਅ ਅਤੇ ਕਈ ਮਾਨਸਿਕ ਰੋਗਾਂ ਤੋਂ ਨਿਜ਼ਾਤ ਦਿਵਾਉਣ ’ਚ ਅਤੇ ਤਨ ਅਤੇ ਮਨ ਨੂੰ ਖੁਸ਼ ਰੱਖਣ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ ਸੰਗੀਤ ਦਾ ਪ੍ਰਭਾਵ ਬਹੁਤ ਗਹਿਰਾ ਹੁੰਦਾ ਹੈ ਇਹ ਨਕਾਰਾਤਮਕਤਾ ਨੂੰ ਸਕਾਰਾਤਮਕਤਾ ’ਚ ਬਦਲ ਸਕਦਾ ਹੈ ਅਤੇ ‘ਮਿਊਜ਼ਿਕ ਥੈਰੇਪੀ’ ਭਾਵ ‘ਸੰਗੀਤ ਥੈਰੇਪੀ’ ਦਾ ਆਧਾਰ ਵੀ ਇਹੀ ਹੈ ਸੰਗੀਤ ਦੇ ਸਵਰ ਲਹਿਰਾਂ ਨਾਲ ਮਨੋਰੰਜਨ ਦੇ ਤੌਰ ’ਤੇ ਤਾਂ ਮਨ ਖੁਸ਼ ਹੰਦਾ ਹੈ,

ਨਾਲ ਹੀ ਇਹ ਤਨਾਅ ਅਤੇ ਕਈ ਮਾਨਸਿਕ ਵਿਚਾਰਾਂ ਨੂੰ ਦੂਰ ਕਰਨ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜਿਵੇਂ-ਜਿਵੇਂ ਵਿਅਕਤੀ ਸੰਗੀਤ ਦੀਆਂ ਸਵਰ ਲਹਿਰਾਂ ’ਚ ਗੁਆਂਚਦਾ ਜਾਂਦਾ ਹੈ, ਉਸ ਦਾ ਧਿਆਨ ਦੂਜੀਆਂ ਗੱਲਾਂ ਤੋਂ ਹਟਦਾ ਜਾਂਦਾ ਹੈ ਅਤੇ ਉਹ ਰਾਹਤ ਮਹਿਸੂਸ ਕਰਨ ਲਗਦਾ ਹੈ ਸੰਗੀਤ ਥੈਰੇਪੀ ’ਚ ਵਿਕਾਰਾਂ ਨੂੰ ਦੂਰ ਕਰਨ ਲਈ ਵਿਅਕਤੀ ਵਿਸ਼ੇਸ਼ ਦੇ ਸੁਭਾਅ, ਕੁਦਰਤ ਅਤੇ ਸਮੱਸਿਆ ਅਨੁਸਾਰ ਸੰਗੀਤ ਤਿਆਰ ਕਰਨਾ ਹੁੰਦਾ ਹੈ ਇਸ ਦੇ ਲਈ ਆਰਕੈਸਟਰਾ ਅਤੇ ਹੋਰ ਕਈ ਉਪਕਰਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਵੇਂ-ਜਿਵੇਂ ਮਰੀਜ਼ ’ਚ ਸੁਧਾਰ ਹੁੰਦਾ ਹੈ ਸੰਗੀਤ ’ਚ ਉਸ ਦੇ ਅਨੁਸਾਰ ਬਦਲਾਅ ਕੀਤਾ ਜਾਂਦਾ ਹੈ ਇਹੀ ਵਜ੍ਹਾ ਹੈ ਕਿ ਇਹ ਥੈਰੇਪੀ ਮਹਿੰਗੀ ਸਾਬਤ ਹੁੰਦੀ ਹੈ

ਰੋਗੀਆਂ ਨੂੰ ਨਿਰੋਗੀ ਬਣਾਉਂਦਾ ਹੈ ਸੰਗੀਤ

ਜਿਨ੍ਹਾਂ ਲੋਕਾਂ ਦੀ ਯਾਦਦਾਸ਼ਤ ਘੱਟ ਹੋਵੇ ਜਾਂ ਘੱਟ ਹੋ ਰਹੀ ਹੈ, ਉਨ੍ਹਾਂ ਨੂੰ ਰਾਗ ਸ਼ਿਵਰੰਜਨੀ ਸੁਣਨ ਨਾਲ ਬਹੁਤ ਲਾਭ ਮਿਲਦਾ ਹੈ ਵੀਨਾ ਵਾਦਨ ਅਤੇ ਬਾਂਸੁਰੀ ਸੁਣਨ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ ਖੂਨ ਦੀ ਕਮੀ ਜਾਂ ਸਰੀਰਕ ਕਮਜ਼ੋਰੀ ਤੋਂ ਪੀੜਤ ਹੋਣ ’ਤੇ ਵਿਅਕਤੀ ਸੁਸਤ ਰਹਿੰਦਾ ਹੈ ਰਾਗ ਪੀਲੂ ਨਾਲ ਸਬੰਧਿਤ ਗੀਤ ਸੁਣਨ ਨਾਲ ਲਾਭ ਲਿਆ ਜਾ ਸਕਦਾ ਹੈ ਮ੍ਰਿਦੰਗ ਅਤੇ ਢੋਲਕ ਨਾਲ ਉਤਸ਼ਾਹ ਦਾ ਸੰਚਾਰ ਹੁੰਦਾ ਹੈ ਬਿਮਾਰੀਆਂ ਦਾ ਇਲਾਜ ਹੁਣ ਸਿਰਫ਼ ਦਵਾਈਆਂ ਨਾਲ ਹੀ ਨਹੀਂ, ਸਗੋਂ ਗੈਰ-ਪਰੰਪਰਾਗਤ ਇਲਾਜ ਦੀਆਂ ਵਿਧੀਆਂ ਨਾਲ ਵੀ ਕੀਤਾ ਜਾਣ ਲੱਗਿਆ ਹੈ ਸੁਗੰਧ, ਟੱਚ ਤੋਂ ਲੈ ਕੇ ਸੰਗੀਤ ਰਾਹੀਂ ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਣ ਲੱਗਿਆ ਹੈ

ਬਹੁਤ ਸਾਰੇ ਸੋਧਾਂ ਬਾਅਦ ਮੈਡੀਕਲ ਵਿਗਿਆਨ ਵੀ ਇਹ ਮੰਨਣ ਲੱਗਿਆ ਹੈ ਕਿ ਹਰ ਰੋਜ਼ 20 ਮਿੰਟ ਆਪਣੀ ਪਸੰਦ ਦਾ ਗੀਤ ਸੁਣਨ ਨਾਲ ਰੋਜ਼ਾਨਾ ਦੀਆਂ ਹੋਣ ਵਾਲੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ ਧੁੰਨ ਤਰੰਗਾਂ ਜ਼ਰੀਏ ਵੀ ਇਲਾਜ ਸੰਭਵ ਹੈ ਸੰਗੀਤਕਾਰ ਸਾਰੰਗ ਦੇਵ ਨੇ ਸੰਗੀਤ ਦੇ ਸੱਤ ਸੁਰਾਂ ਨੂੰ ਸਰੀਰ ਦੇ ਸੱਤ ਅੰਗਾਂ ਨਾਲ ਜੋੜਿਆ ਅਤੇ ਇਸ ਦੇ ਮੁਤਾਬਕ ਸੰਗੀਤ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ’ਚ ਉਨ੍ਹਾਂ ਨੂੰ ਕਾਫ਼ੀ ਸਫ਼ਲਤਾ ਵੀ ਮਿਲੀ ਮਿਊਜ਼ਿਕ ਥੈਰੇਪੀ ਨਾਲ ਇਲਾਜ ਲਈ ਅਜਿਹੇ ਸੰਗੀਤ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਨਾਲ ਵਿਅਕਤੀ ਨੂੰ ਚੈਨ ਮਿਲ ਸਕੇ ਇਲਾਜ ਦੌਰਾਨ ਸੰਗੀਤ ਸੁਣਦੇ-ਸੁਣਦੇ ਕਈ ਵਾਰ ਲੋਕਾਂ ਨੂੰ ਰੋਣਾ ਵੀ ਆ ਜਾਂਦਾ ਹੈ ਪਰ ਬਾਅਦ ’ਚ ਉਹ ਹਲਕਾ ਮਹਿਸੂਸ ਕਰਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!