ਗਰਮੀਆਂ ’ਚ ਇੰਮਊਨਿਟੀ ਬੂਸਟਰ ਡਾਈਟ

ਇਸ ਗਰਮੀ ਦੇ ਮੌਸਮ ’ਚ ਤੁਸੀਂ ਡਾਈਟ ’ਚ ਬਦਲਾਅ ਕਰਕੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾ ਸਕਦੇ ਹੋ ਕੋਰੋਨਾ ਨਵੇਂ ਸਟਰੇਨ ਅਤੇ ਨਵੀਂ ਰਫ਼ਤਾਰ ਨਾਲ ਇੱਕ ਵਾਰ ਫਿਰ ਫੈਲ ਰਿਹਾ ਹੈ

ਅਸੀਂ ਕੋਰੋਨਾ ਦੇ ਨਾਲ ਦੂਸਰੀਆਂ ਬਿਮਾਰੀਆਂ ਨਾਲ ਵੀ ਲੜ ਸਕੀਏ ਇਸ ਦੇ ਲਈ ਚੰਗੀ ਇੰਮਊਨਿਟੀ ਜ਼ਰੂਰੀ ਹੈ ਅਤੇ ਇੰਮਊਨਿਟੀ ਲਈ ਇੱਕ ਚੰਗੀ ਡਾਈਟ ਦੀ ਜ਼ਰੂਰਤ ਪੈਂਦੀ ਹੈ

Also Read :-

ਆਓ ਜਾਣਦੇ ਹਾਂ ਕਿ ਗਰਮੀਆਂ ਦੇ ਇਸ ਮੌਸਮ ’ਚ ਤੁਹਾਡੀ ਡਾਈਟ ਕਿਹੋ ਜਿਹੀ ਹੋਵੇ ਤਾਂ ਕਿ ਤੁਸੀਂ ਤੰਦਰੁਸਤ ਵੀ ਰਹੋ ਅਤੇ ਬਿਮਾਰੀਆਂ ਨਾਲ ਵੀ ਲੜ ਸਕੋ

ਦਹੀ:

ਦਹੀ ਅਜਿਹਾ ਖਾਧ ਪਦਾਰਥ ਹੈ, ਜੋ ਸਾਰਿਆਂ ਲਈ ਫਾਇਦੇਮੰਦ ਹੁੰਦੀ ਹੈ ਗਰਮੀ ਦੇ ਮੌਸਮ ’ਚ ਦਹੀ, ਲੱਸੀ ਜਾਂ ਮੱਠੇ ਆਦਿ ਦੀ ਖੂਬ ਵਰਤੋਂ ਕਰਨੀ ਚਾਹੀਦੀ ਹੈ ਦਹੀ ਸੁਆਦ ਵੀ ਵਧਾਉਂਦੀ ਹੈ ਅਤੇ ਇਸ ਦੇ ਸੇਵਨ ਨਾਲ ਪ੍ਰਤੀਰੋਧਕ ਸਮਰੱਥਾ ਵੀ ਵਧਦੀ ਹੈ

ਸੀਡਜ਼:

ਇੱਕ ਵੱਡਾ ਚਮਚਾ ਮਿਕਸ ਸੀਡਜ਼ ਲਓ ਇਨ੍ਹਾਂ ’ਚ ਸੂਰਜਮੁਖੀ, ਅਲਸੀ, ਚਿਆ ਸੀਡਜ਼ ਆਦਿ ਮਿਕਸ ਕਰੋ ਅਲਸੀ ’ਚ ਓਮੇਗਾ-3 ਅਤੇ ਫੈਟੀ ਐਸਿਡ ਲੋਂੜੀਦੀ ਮਾਤਰਾ ’ਚ ਪਾਇਆ ਜਾਂਦਾ ਹੈ ਸ਼ਾਕਾਹਾਰ ਕਰਨ ਵਾਲਿਆਂ ਲਈ ਸੀਡਜ਼ ਓਮੇਗਾ-3 ਅਤੇ ਫੈਟੀ ਐਸਿਡ ਦਾ ਸਭ ਤੋਂ ਚੰਗਾ ਸਰੋਤ ਹੈ ਇਸ ਦੀ ਵਰਤੋਂ ਨਾਲ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ

ਵਿਟਾਮਿਨ-ਸੀ:

ਸੰਕਰਮਕ ਰੋਗਾਂ ਤੋਂ ਸੁਰੱਖਿਆ ਲਈ ਵਿਟਾਮਿਨ-ਸੀ ਨੂੰ ਸਭ ਤੋਂ ਚੰਗਾ ਆਪਸ਼ਨ ਮੰਨਿਆ ਜਾਂਦਾ ਹੈ ਇਹ ਇੱਕ ਸਟਰੌਂਗ ਐਂਟੀਆੱਕਸੀਡੈਂਟ ਹੈ ਰੋਜ਼ਾਨਾ 40 ਤੋਂ 60 ਮਿਲੀਗ੍ਰਾਮ ਤੱਕ ਇਸ ਨੂੰ ਆਪਣੀ ਡਾਈਟ ’ਚ ਲਓ ਨਿੰਬੂ, ਆਂਵਲਾ, ਅਮਰੂਦ, ਸੰਤਰੇ ਤੋਂ ਇਲਾਵਾ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਧਨੀਏ ਦੇ ਪੱਤੇ, ਪੁਦੀਨੇ ਦੇ ਪੱਤੇ ਆਦਿ ਖਾਣੇ ’ਚ ਕਿਸੇ ਨਾ ਕਿਸੇ ਰੂਪ ’ਚ ਸ਼ਾਮਲ ਕਰੋ ਇਹ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਠੀਕ ਰੱਖਣ ’ਚ ਮੱਦਦਗਾਰ ਹੈ

ਗਰੀਨ-ਟੀ ਅਤੇ ਬਲੈਕ-ਟੀ:

ਗਰੀਨ-ਟੀ ਅਤੇ ਬਲੈਕ-ਟੀ ਦੋਵੇਂ ਹੀ ਪ੍ਰਤੀਰੋਧਕ ਸਮਰੱਥਾ ਵਧਾਉਣ ’ਚ ਕਾਫ਼ੀ ਮੱਦਦ ਕਰਦੇ ਹਨ ਪਰ ਗਰਮੀਆਂ ’ਚ ਇੱਕ ਦਿਨ ’ਚ ਇਨ੍ਹਾਂ ਦੇ 1-2 ਕੱਪ ਹੀ ਪੀਓ ਇਨ੍ਹਾਂ ਦੀ ਜ਼ਿਆਦਾ ਮਾਤਰਾ ’ਚ ਸੇਵਨ ਕਰਨ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ

ਕੱਚਾ ਲਸਣ:

ਕੱਚਾ ਲਸਣ ਵੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ’ਚ ਕਾਫ਼ੀ ਫਾਇਦੇਮੰਦ ਹੁੰਦਾ ਹੈ ਇਸ ਨਾਲ ਕਾਫ਼ੀ ਮਾਤਰਾ ’ਚ ਐਲੀਸਨ, ਜਿੰਕ, ਸਲਫਰ ਅਤੇ ਵਿਟਾਮਿਨ-ਏ ਅਤੇ ਈ ਪਾਏ ਜਾਂਦੇ ਹਨ ਗਰਮੀ ਦੇ ਮੌਸਮ ’ਚ ਵੀ ਸਬਜ਼ੀਆਂ ’ਚ ਇਸ ਦੀ ਵਰਤੋਂ ਜ਼ਰੂਰ ਕਰੋ

ਭਰਪੂਰ ਪਾਣੀ:

ਗਰਮੀਆਂ ’ਚ ਰੋਜ਼ਾਨਾ 10 ਤੋਂ 12 ਗਿਲਾਸ ਪਾਣੀ ਜ਼ਰੂਰ ਪੀਓ ਲੱਸੀ, ਨਾਰੀਅਲ ਪਾਣੀ, ਨਿੰਬੂ ਪਾਣੀ, ਅੰਬ ਦਾ ਪਨਾ ਆਦਿ ਵੀ ਲੈ ਸਕਦੇ ਹੋ

ਹਲਦੀ ਵਾਲਾ ਦੁੱਧ:

ਗਰਮੀ ਦਾ ਮੌਸਮ ਹੋਵੇ ਜਾਂ ਸਰਦੀ ਦਾ, ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਮਿਲਾ ਕੇ ਇੱਕ ਗਿਲਾਸ ਦੁੱਧ ਲਓ ਹਲਦੀ ’ਚ ਕਰਕਿਊਮਿਨ ਹੁੰਦਾ ਹੈ, ਜੋ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ

ਪ੍ਰੋਟੀਨ ਦੀ ਲੋੜੀਂਦੀ ਮਾਤਰਾ:

ਸਰੀਰ ਦੀਆਂ ਮਾਸਪੇਸ਼ੀਆਂ ਅਤੇ ਕੋਸ਼ਿਕਾਵਾਂ ਦੀ ਮੁਰੰਮਤ ਅਤੇ ਮੈਟਾਬੋਲਿਜ਼ਮ ਨੂੰ ਬਿਹਤਰ ਕਰਨ ਲਈ ਪ੍ਰੋਟੀਨ ਜ਼ਰੂਰ ਲਓ ਰੋਜ਼ 1-2 ਕਟੋਰੀ ਦਾਲ ਜਾਂ ਅੰਕੁਰਿਤ ਦਾਲਾਂ, ਦੁੱਧ, ਦਹੀ, ਪਨੀਰ ਲੈ ਸਕਦੇ ਹੋ ਇਨ੍ਹਾਂ ਨਾਲ ਅਮੀਨੋ ਐਸਿਡਜ਼ ਮਿਲਦੇ ਹਨ, ਜੋ ਸਰੀਰ ਲਈ ਜ਼ਰੂਰੀ ਹੁੰਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!