in-summer-nectar-is-like-peppermint

ਗਰਮੀਆਂ ‘ਚ ਅੰਮ੍ਰਿਤ ਸਮਾਨ ਹੈ ਪੁਦੀਨਾ

ਪੁਦੀਨਾ ਵੈਸੇ ਤਾਂ ਸਾਲਭਰ ਸਿਹਤ ਲਈ ਚੰਗਾ ਹੈ ਪਰ ਪਾਚਣ ਅਤੇ ਠੰਡੇ ਗੁਣਾਂ ਕਾਰਨ ਇਹ ਗਰਮੀ ਦੇ ਮੌਸਮ ‘ਚ ਖਾਸ ਕਰਕੇ ਲਾਭਦਾਇਕ ਹੈ ਅੱਜ-ਕੱਲ੍ਹ ਪੇਟ ਦੀ ਗੜਬੜੀ 90 ਪ੍ਰਤੀਸ਼ਤ ਲੋਕਾਂ ਨੂੰ ਹੋ ਜਾਂਦੀ ਹੈ

ਅਜਿਹੇ ‘ਚ ਪੁਦੀਨਾ ਸਭ ਤੋਂ ਸਸਤਾ ਅਤੇ ਸੁਰੱਖਿਅਤ ਇਲਾਜ ਦਾ ਸਾਧਨ ਹੈ ਇਸ ਨੂੰ ਹਰ ਘਰ ‘ਚ ਉਗਾਉਣਾ ਚਾਹੀਦਾ ਹੈ ਪਤਾ ਨਹੀਂ ਕਿਸ ਸਮੇਂ ਇਸ ਦੀ ਜ਼ਰੂਰਤ ਪੈ ਜਾਵੇ ਇਸ ਨੂੰ ਉਗਾਉਣ ਲਈ ਨਾ ਤਾਂ ਕੋਈ ਖਰਚਾ ਹੁੰਦਾ ਹੈ,

ਨਾ ਮਿਹਨਤ ਲੱਗਦੀ ਹੈ, ਨਾ ਇਸ ਨੂੰ ਵਿਸ਼ੇਸ਼ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਘਰ ਦੇ ਬਾਹਰ ਜੇਕਰ ਕਿਤੇ ਥੋੜ੍ਹੀ ਜਿਹੀ ਖਾਲੀ ਜਗ੍ਹਾ ਹੋਵੇ ਤਾਂ ਰੇਤਲੀ ਮਿੱਟੀ ‘ਚ ਗੋਹੇ ਦੀ ਕੰਪੋਸਟ ਖਾਦ ਮਿਲਾ ਕੇ ਪੁਦੀਨੇ ਦੀਆਂ ਜੜਾਂ ਲਾ ਕੇ ਪਾਣੀ ਦੇ ਦਿਓ ਇਸ ਨੂੰ ਸਵੇਰੇ ਜਾਂ ਸ਼ਾਮ ਨੂੰ ਪਾਣੀ ਦਿੰਦੇ ਰਹੇ ਬਸ ਏਨੇ ਨਾਲ ਹੀ ਇਹ ਵਧਦਾ ਰਹੇਗਾ

Also Read :-

ਆਓ ਇਸ ਦੇ ਔਸ਼ਧੀ ਲਾਭਾਂ ਬਾਰੇ ਜਾਣੀਏ

  • ਗਰਮੀ ਦੇ ਮੌਸਮ ‘ਚ ਖਾਣ ਨਾਲ ਊਚ-ਨੀਚ ਹੋ ਜਾਵੇ ਤਾਂ ਬਦਹਜ਼ਮੀ ਦੀ ਸ਼ਿਕਾਇਤ ਹੋ ਜਾਂਦੀ ਹੈ ਅਜਿਹੇ ‘ਚ ਪੁਦੀਨੇ ਦੇ ਪੱਤੇ ਕੁੱਟ ਕੇ ਉਨ੍ਹਾਂ ਦਾ ਰਸ ਨਿਚੋੜ ਲਓ, ਮਾਮੂਲੀ ਜਿਹਾ ਕਾਲਾ ਲੂਣ ਪਾ ਕੇ ਪੀ ਲਓ ਇਸ ਨਾਲ ਛੇਤੀ ਹੀ ਬਦਹਜ਼ਮੀ ਦੀ ਸ਼ਿਕਾਇਤ ਤੋਂ ਮੁਕਤੀ ਮਿਲ ਜਾਵੇਗੀ
  • ਪੁਦੀਨੇ ਦੇ ਪੱਤੇ, ਕਾਲੀ ਮਿਰਚ, ਹਰੀ ਮਿਰਚ, ਟਮਾਟਰ ਜ਼ੀਰਾ, ਕਿਸਮਿਸ਼, ਹਿੰਗ ਅਤੇ ਸੇਂਧਾ ਲੂਣ ਪੀਸ ਕੇ ਚਟਨੀ ਬਣਾ ਲਓ ਇਸ ਨੂੰ ਭੋਜਨ ਨਾਲ ਖਾਓ ਤਾਂ ਨਾ ਸਿਰਫ਼ ਖਾਣ ਦਾ ਸਵਾਦ ਵਧੇਗਾ ਅਤੇ ਭੋਜਨ ਅਸਾਨੀ ਨਾਲ ਪਚੇਗਾ ਸਗੋਂ ਕਈ ਰੋਗਾਂ ਤੋਂ ਬਚਾਅ ਹੋਵੇਗਾ ਅਤੇ ਨਾਲ ਹੀ ਸਿਹਤ ਤੇ ਸੁੰਦਰਤਾ ਵੀ ਬਿਹਤਰ ਹੋਵੇਗੀ
  • ਅਕਸਰ ਗਰਮੀ ਦੇ ਮੌਸਮ ‘ਚ ਉਲਟੀ-ਦਸਤ ਦੀ ਸਮੱਸਿਆ ਹੋ ਜਾਂਦੀ ਹੈ ਇਹ ਜਦੋਂ ਸ਼ੁਰੂ ਹੋ ਜਾਂਦੇ ਹਨ ਤਾਂ ਵਾਰ-ਵਾਰ ਹੁੰਦੇ ਹਨ ਅਤੇ ਘੰਟੇ ਦੋ ਘੰਟੇ ‘ਚ ਹੀ ਪੀੜਤ ਵਿਅਕਤੀ ਕਮਜ਼ੋਰ ਹੋ ਜਾਂਦਾ ਹੈ ਇਸ ਦਾ ਸ਼ੁਰੂ ‘ਚ ਹੀ ਇਲਾਜ ਕਰ ਲਿਆ ਜਾਵੇ ਤਾਂ ਬਿਹਤਰ ਹੋਵੇਗਾ ਜਿਵੇਂ ਹੀ ਲੱਗੇ ਕਿ ਜੀ-ਘਬਰਾ ਰਿਹਾ ਹੈ, ਉਦੋਂ ਪੁਦੀਨੇ ਦੇ 10-15 ਪੱਤੇ ਪੀਸ ਕੇ ਉਨ੍ਹਾਂ ਦਾ ਰਸ ਨਿਚੋੜ ਲਓ ਅਤੇ ਅੱਧਾ ਗਿਲਾਸ ਪਾਣੀ ‘ਚ ਪਾਓ ਇਸ ‘ਚ ਦੋ ਚਮਚ ਖੰਡ ਘੋਲ ਕੇ ਪੀ ਲਓ ਦਹੀ ‘ਚ ਪੁਦੀਨੇ ਦਾ ਰਸ ਅਤੇ ਲੂਣ ਪਾ ਕੇ ਖਾਣ ਨਾਲ ਵੀ ਸਮੱਸਿਆ ਦੂਰ ਹੋ ਜਾਵੇਗੀ
  • ਗਰਮੀ ‘ਚ ਪੇਸ਼ਾਬ ਦਾ ਜਲਨ ਦੇ ਨਾਲ ਆਉਣਾ ਜਾਂ ਰੁਕ-ਰੁਕ ਕੇ ਆਉਣ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ ਸੁੱਕਾ ਧਨੀਆ ਅਤੇ ਪੁਦੀਨੇ ਦੇ ਪੱਤੇ ਬਾਰੀਕ ਪੀਸ ਕੇ ਰਸ ਨਿਚੋੜ ਲਓ ਪਾਣੀ ‘ਚ ਮਿਸ਼ਰੀ ਘੋਲ ਕੇ ਰਸ ਵੀ ਇਸ ‘ਚ ਮਿਲਾ ਕੇ ਪੀਣ ਨਾਲ ਲਾਭ ਹੋਵੇਗਾ
  • ਪੁਦੀਨੇ ਦਾ ਸ਼ਰਬਤ ਪੀਣ ਨਾਲ ਲੂੰ ਦੇ ਪ੍ਰਭਾਵ ਤੋਂ ਬਚੇ ਰਹਿ ਸਕਦੇ ਹੋ ਸ਼ਰਬਤ ਲਈ 15-20 ਪੁਦੀਨੇ ਦੇ ਪੱਤੇ, ਮੁਨੱਕਾ, ਮਿਸ਼ਰੀ, ਬਰਫ ਅਤੇ ਪਾਣੀ ਦੀ ਵਰਤੋਂ ਕਰੋ
  • ਲਗਾਤਾਰ ਹਿਚਕੀਆਂ ਆ ਰਹੀਆਂ ਹੋਣ ਤਾਂ ਖੰਡ ਅਤੇ ਪੁਦੀਨੇ ਦੇ ਪੱਤੇ ਪਾਨ ਵਾਂਗ ਚਬਾ ਕੇ ਚੂਸੋ
  • ਖੰਘ ‘ਚ ਅਦਰਕ ਦੇ ਨਾਲ ਪੁਦੀਨੇ ਦੇ ਪੱਤੇ ਚਬਾ ਕੇ ਚੂਸੋ
  • ਪੈਰ ਦੀਆਂ ਤਲੀਆਂ ‘ਚ ਜਲਨ ਹੋ ਰਹੀ ਹੋਵੇ ਤਾਂ ਮੁੱਠੀ-ਭਰ ਪੁਦੀਨੇ ਦੇ ਪੱਤੇ ਪੀਸ ਕੇ ਫਰਿੱਜ਼ ‘ਚ ਕੁਝ ਦੇਰ ਰੱਖੋ ਫਿਰ ਇਸ ਨੂੰ ਤਲੀਆਂ ‘ਤੇ ਰਗੜੋ
  • ਪੇਟ ‘ਚ ਜਲਨ ਹੋ ਰਹੀ ਹੋਵੇ ਤਾਂ ਪੁਦੀਨੇ ਦੇ ਪੱਤੇ ਨੂੰ ਕੱਚੇ ਅੰਬ ਨਾਲ ਪੀਸ ਕੇ ਰਸ ਨਿਚੋੜ ਲਓ ਇਸਨੂੰ ਬਹੁਤ ਹਲਕੇ ਲੂਣ ਨਾਲ ਦਹੀ ਜਾਂ ਲੱਸੀ ‘ਚ ਮਿਲਾ ਕੇ ਲਓ
  • ਟਾਂਸਿਲ ਸੁੱਜ ਕੇ ਪ੍ਰੇਸ਼ਾਨ ਕਰ ਰਹੇ ਹੋਣ ਤਾਂ ਗੁਣਗੁਣੇ ਪਾਣੀ ‘ਚ ਪੁਦੀਨੇ ਦਾ ਰਸ ਮਿਲਾ ਕੇ ਗਰਾਰੇ ਕਰੋ
  • ਜ਼ਹਿਰੀਲਾ ਕੀੜਾ ਕੱਟ ਲਵੇ ਤਾਂ ਉਸ ਹਿੱਸੇ ‘ਤੇ ਪੁਦੀਨਾ ਪੀਸ ਕੇ ਲਾਓ ਅਤੇ ਪਾਨ ਵਾਂਗ ਪੁਦੀਨੇ ਦੇ ਪੱਤੇ ਚਬਾ ਕੇ ਚੂਸੋ
  • ਚਿਹਰੇ ‘ਤੇ ਕਿੱਲ-ਮੁੰਹਾਸੇ ਅਤੇ ਹੋਰ ਤਰ੍ਹਾਂ ਦੇ ਦਾਗ-ਧੱਬੇ ਹੋਣ ਤਾਂ ਰਾਤ ਨੂੰ ਰੋਜ਼ਾਨਾ ਸੌਂਦੇ ਸਮੇਂ ਪੁਦੀਨੇ ਦੇ ਪੱਤਿਆਂ ਦਾ ਰਸ ਕੱਢ ਕੇ ਉਸ ‘ਚ ਨਿੰਬੂ ਦਾ ਰਸ ਅਤੇ ਗੁਲਾਬ ਜਲ ਮਿਲਾ ਕੇ ਚਿਹਰੇ ‘ਤੇ ਲਗਾਤਾਰ ਸੌਂ ਜਾਓ ਸਵੇਰੇ ਤਾਜ਼ੇ ਪਾਣੀ ਨਾਲ ਚਿਹਰਾ ਧੋਵੋ ਤਿੰਨ ਚਾਰ ਹਫ਼ਤੇ ਦੇ ਰੈਗੂਲਰ ਇਸਤੇਮਾਲ ਨਾਲ ਚਿਹਰਾ ਦਾਗ-ਧੱਬੇ ਰਹਿਤ ਹੋ ਕੇ ਨਿੱਖਰ ਜਾਵੇਗਾ
  • ਖੱਟੀਆਂ ਡਕਾਰਾਂ ਆ ਰਹੀਆਂ ਹੋਣ ਤਾਂ ਪੁਦੀਨੇ ਦੇ ਪੱਤੇ ਪੀਸ ਕੇ ਦਹੀ ‘ਚ ਮਿਲਾਓ ਅਤੇ ਥੋੜ੍ਹਾ-ਜਿਹਾ ਕਾਲਾ ਲੂਣ ਪਾ ਕੇ ਪੀਸੋ
  • ਕਾਲੀ ਮਿਰਚ, ਪੁਦੀਨਾ, ਛੁਹਾਰਾ, ਜ਼ੀਰਾ, ਕਾਲਾ ਲੂਣ, ਸੇਂਧਾ, ਮੁਨੱਕਾ ਪੀਸ ਕੇ ਰੋਜ਼ਾਨਾ ਭੋਜਨ ਨਾਲ ਖਾਓ ਜਿਨ੍ਹਾਂ ਨੂੰ ਭੁੱਖ ਨਾ ਲੱਗਣ ਦੀ ਸ਼ਿਕਾਇਤ ਹੋਵੇ ਉਹ ਇਸ ਦੇ ਰੋਜ਼ਾਨਾ ਇਸਤੇਮਾਲ ਨਾਲ ਦੂਰ ਹੋ ਜਾਵੇਗੀ ਅਤੇ ਪਾਚਣ ਸਮਰੱਥਾ ‘ਚ ਵਾਧਾ ਹੋਵੇਗਾ

-ਏ.ਪੀ. ਭਾਰਤੀ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!