written-success-by-taking-a-currency-loan

ਮੁਦਰਾ ਲੋਨ ਲੈ ਕੇ ਲਿਖੀ ਸਫਲਤਾ ਦੀ ਇਬਾਰਤ
=ਅਸਮ ਦੇ ਹਰਦਿਆ ਡੇਕਾ ਨੇ ਬੁਲੰਦ ਇਰਾਦਿਆਂ ਨਾਲ ਬਦਲੀ ਆਪਣੀ ਤਕਦੀਰ
ਕੁਝ ਕਰ ਲਵਾਂ, ਕੁਝ ਕਮਾ ਲਵਾਂ ਅਤੇ ਕੁਝ ਦੂਜਿਆਂ ਨੂੰ ਦੇ ਦੇਵਾਂ- ਅਸਮ ‘ਚ ਰੰਗੀਆਂ ਦੇ ਰਹਿਣ ਵਾਲੇ ਹਰਦਿਆ ਡੇਕਾ ਦੀ ਇਹੀ ਤਮੰਨਾ ਸੀ ਮੁਦਰਾ ਲੋਨ ਨੇ ਇਨ੍ਹਾਂ ਦੀ ਇਹ ਤਮੰਨਾ ਪੂਰੀ ਕਰ ਦਿੱਤੀ

2015 ਤੋਂ ਪਹਿਲਾਂ ਇੱਕ ਛੋਟੀ ਜਿਹੀ ਮਠਿਆਈ ਦੀ ਦੁਕਾਨ ਚਲਾਉਣ ਵਾਲੇ ਹਰਦਿਆ ਡੇਕਾ ਨੇ ਸਟੇਟ ਬੈਂਕ ਆਫ਼ ਇੰਡੀਆ ਤੋਂ 50 ਹਜ਼ਾਰ ਦਾ ਮੁਦਰਾ ਲੋਨ ਲਿਆ ਅਤੇ ਆਪਣੀ ਦੁਕਾਨ ਡੇਕਾ ਸਵੀਟ ਦਾ ਵਿਸਥਾਰ ਦਿੱਤਾ ਥੋੜ੍ਹੀ ਕਮਾਈ ਹੋਈ ਤਾਂ ਪਹਿਲਾਂ ਪੂਰਾ ਲੋਨ ਚੁਕਾ ਦਿੱਤਾ ਅਤੇ ਸਾਲ 2017 ‘ਚ ਉਨ੍ਹਾਂ ਨੇ ਬੈਂਕ ਤੋਂ 5 ਲੱਖ ਦਾ ਫਿਰ ਲੋਨ ਲੈ ਲਿਆ ਅੱਜ ਉਨ੍ਹਾਂ ਦੀ ਦੁਕਾਨ ‘ਚ ਸੱਤ ਜਣਿਆਂ ਨੂੰ ਪ੍ਰਤੱਖ ਰੁਜ਼ਗਾਰ ਮਿਲਿਆ ਹੋਇਆ ਹੈ ਅਤੇ ਉਨ੍ਹਾਂ ਦੀ ਦੁਕਾਨ ਦੇ ਰਸਗੁਲਿਆਂ ਦੀ ਮੰਗ ‘ਚ ਵੀ ਜ਼ਬਰਦਸਤ ਵਾਧਾ ਹੋਇਆ ਹੈ

ਕਰਨਾਟਕ ਦੇ ਮੰੰਜੂਨਾਥ ਨੇ ਸਰਕਾਰੀ ਨੌਕਰੀ ਤੋਂ ਬਿਹਤਰ ਆਪਣੇ ਵਪਾਰ ਨੂੰ ਮੰਨਿਆ

ਸਰਕਾਰੀ ਕਰਮਚਾਰੀ ਪਿਤਾ ਦੇ ਪੁੱਤਰ ਮੰਜੂਨਾਥ ਨੇ ਆਪਣਾ ਵਪਾਰ ਕਰਨ ਦਾ ਇਰਾਦਾ ਬਣਾਇਆ ਅੇਤ ਬੈਂਕ ਪਹੁੰਚ ਗਏ ਪਹਿਲਾਂ ਉਨ੍ਹਾਂ ਨੇ ਐੱਚਡੀਐੱਫਸੀ ਬੈਂਕ ਤੋਂ 50 ਹਜ਼ਾਰ ਦਾ ਲੋਨ ਮੰਗਿਆ, ਪਰ ਬੈਂਕ ਨੇ ਕਿਹਾ ਕਿ ਤੁਹਾਨੂੰ 2 ਲੱਖ ਦਾ ਲੋਨ ਬਿਨਾਂ ਗਰੰਟੀ ਦੇ ਦੇਣਗੇ ਇਸ ‘ਤੇ ਮੰਜੂਨਾਥ ਨੂੰ ਥੋੜ੍ਹੀ ਹੈਰਾਨਗੀ ਹੋਈ, ਪਰ ਬੈਂਕ ਵਾਲਿਆਂ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬਾਰੇ ਦੱਸਿਆ ਉਨ੍ਹਾਂ ਨੇ ਇਰਾਦਾ ਬਦਲਿਆ ਅਤੇ ਮੁਦਰਾ ਯੋਜਨਾ ਤੋਂ 5 ਲੱਖ ਦਾ ਲੋਨ ਲੈ ਲਿਆ ਮੰਜੂਨਾਥ ਨੇ ਇੱਕ ਸਾਲ ਦੇ ਅੰਦਰ ਨਾ ਸਿਰਫ਼ ਕਰਜ ਚੁੱਕਾ ਦਿੱਤਾ, ਸਗੋਂ ਅੱਠ ਲੱਖ ਦਾ ਦੂਜਾ ਲੋਨ ਵੀ ਲੈ ਲਿਆ ਅੱਜ ਉਹ ਇਹ ਦੱਸਣ ‘ਚ ਮਾਣ ਮਹਿਸੂਸ ਕਰਦੇ ਹਨ ਕਿ ਹਨੂੰਮੰਤ, ਸਚਿਨ, ਪਿੰਟੂ ਅਤੇ ਬਸੁ ਨੂੰ ਉਨ੍ਹਾਂ ਨੇ ਰੁਜ਼ਗਾਰ ਦਿੱਤਾ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਫੁਟਵੇਅਰ ਅਤੇ ਮੋਬਾਇਲ ਸੇਲਸ ਐਂਡ ਸਰਵਿਸ ਦਾ ਕੰਮ ਕਰਨ ਵਾਲੇ ਆਪਣੇ ਦੋ ਸਾਥੀਆਂ ਨੂੰ ਵੀ ਮੁਦਰਾ ਲੋਨ ਦਿਵਾਇਆ ਹੈ

ਜੰਮੂ ਦੇ ਗੋਵਿੰਦ ਨੇ ਆਪਣੇ ਪਿਤਾ ਦੇ ਵਪਾਰ ਨੂੰ ਦਿੱਤਾ ਵਿਸਥਾਰ

ਗ੍ਰੈਜੂਏਸ਼ਨ ਕਰਨ ਤੋਂ ਬਾਅਦ ਗੋਵਿੰਦ ਨੇ ਆਪਣੇ ਪਿਤਾ ਦੇ ਵਪਾਰ ਨੂੰ ਵਧਾਉਣ ਦਾ ਫੈਸਲਾ ਲਿਆ ਉਨ੍ਹਾਂ ਦੇ ਇਸ ਫੈਸਲੇ ‘ਚ ਮੱਦਦਗਾਰ ਸਾਬਤ ਹੋਈ ਮੁਦਰਾ ਯੋਜਨਾ ਉਨ੍ਹਾਂ ਨੇ ਬੈਂਕ ਵਾਲਿਆਂ ਦੇ ਮਾਰਗਦਰਸ਼ਨ ਨਾਲ ਮੁਦਰਾ ਯੋਜਨਾ ਤਹਿਤ 10 ਲੱਖ ਦਾ ਲੋਨ ਲਿਆ ਇਸ ਤੋਂ ਬਾਅਦ ਫਰੂਟ ਅਤੇ ਡ੍ਰਾਈਫਰੂਟ ਦੇ ਕਾਰੋਬਾਰ ਦਾ ਵਿਸਥਾਰ ਦਿੱਤਾ ਅਤੇ ਹੋਲਸੇਲ ਦੇ ਨਾਲ ਰਿਟੇਲ ਆਊਟਲੈਟ ਵੀ ਖੋਲ੍ਹ ਦਿੱਤਾ ਚੰਗੀ ਗੱਲ ਇਹ ਰਹੀ ਕਿ ਲੋਨ ਲਈ ਉਨ੍ਹਾਂ ਨੂੰ ਨਾ ਤਾਂ ਕੋਈ ਮੱਥਾਪਚੀ ਕਰਨੀ ਪਈ ਅਤੇ ਨਾ ਹੀ ਕੋਈ ਗਰੰਟੀ ਦੇਣੀ ਪਈ ਬੈਂਕ ਨੇ ਉਨ੍ਹਾਂ ‘ਤੇ ਵਿਸ਼ਵਾਸ ਕੀਤਾ ਤਾਂ ਉਨ੍ਹਾਂ ਨੇ ਵੀ ਬੈਂਕ ਦਾ ਭਰੋਸਾ ਨਹੀਂ ਤੋੜਿਆ ਅਤੇ ਸਮੇਂ ‘ਤੇ ਕਿਸ਼ਤ ਚੁੱਕਾ ਰਹੇ ਹਨ ਅੱਜ ਉਨ੍ਹਾਂ ਦੀ ਦੁਕਾਨ ‘ਚ ਪੰਜ ਜਣੇ ਪੈਕਿੰਗ ਕਰਦੇ ਹਨ, ਇੱਕ ਹੋਮ ਡਿਲੀਵਰੀ ਕਰਦਾ ਹੈ, ਦੋ ਦੁਕਾਨ ਦੇ ਅੰਦਰ ਹਨ ਅਤੇ ਇੱਕ ਵਿਅਕਤੀ ਨੇ ਉਨ੍ਹਾਂ ਦਾ ਅਕਾਊਂਟ ਸੰਭਾਲ ਰੱਖਿਆ ਹੈ

ਕਕਾਲੀ ਘੋਸ਼ ਦੇ ਸੁਫਨਿਆਂ ਨੂੰ ਮੁਦਰਾ ਲੋਨ ਨੇ ਦਿੱਤੀ ਨਵੀਂ ਉਡਾਨ

ਕਲਕੱਤਾ ਦੀ ਰਹਿਣ ਵਾਲੀ ਕਕਾਲੀ ਘੋਸ਼ ਨੇ ਆਪਣੇ ਪਿਤਾ ਜੀ ਦੇ ਮਨ ‘ਚ ਸ਼ੱਕ ਹੋਣ ਦੇ ਬਾਵਜ਼ੂਦ ਇੱਕ ਇੰਟਰਪ੍ਰਿਨਿਓਰ ਬਣਨ ਦਾ ਫੈਸਲਾ ਲਿਆ ਇਨ੍ਹਾਂ ਦੇ ਇਸ ਕੰਮ ‘ਚ ਬੈਂਕ ਨੇ ਸਹਿਯੋਗ ਦਿੱਤਾ ਅਤੇ ਮੁਦਰਾ ਲੋਨ ਤੋਂ ਇਨ੍ਹਾਂ ਨੂੰ ਵੱਡੀ ਸਪੋਰਟ ਮਿਲ ਗਈ ਲੈਬੋਰੇਟਰੀ ਮੈਨਿਊਫੈਕਚਰਿੰਗ ਯੂਨਿਟ ਚਲਾਉਣ ਵਾਲੀ ਕਕਾਲੀ ਘੋਸ਼ ਨੂੰ ਮੁਦਰਾ ਯੋਜਨਾ ਤਹਿਤ 5-6 ਦਿਨ ‘ਚ ਹੀ 10 ਲੱਖ ਰੁਪਏ ਦਾ ਲੋਨ ਮਿਲ ਗਿਆ ਅੱਜ ਉਨ੍ਹਾਂ ਦੇ ਇਸ ਬਿਜਨਸ ਨਾਲ ਕਈ ਲੋਕ ਜੁੜੇ ਹੋਏ ਹਨ ਉਨ੍ਹਾਂ ਦੀ ਚਾਹਤ ਹੈ ਕਿ ਮੁਦਰਾ ਯੋਜਨਾ ‘ਚ ਰਿਸਰਚ ਐਂਡ ਡਿਵੈਲਪਮੈਂਟ ਪ੍ਰੋਡਕਟਾਂ ਲਈ ਵੀ ਫੰਡਿਗ ਹੋਵੇ ਤਾਂ ਉਨ੍ਹਾਂ ਦੇ ਜਿਵੇਂ ਬਿਜਨਸ ਕਰਨ ਵਾਲਿਆਂ ਲਈ ਹੋਰ ਫਾਇਦੇ ਦੀ ਗੱਲ ਹੋਵੇਗੀ ਨਾਲ ਹੀ ਹੋਰ ਜ਼ਿਆਦਾ ਰੁਜ਼ਗਾਰ ਦਾ ਵਿਸਥਾਰ ਹੋਵੇਗਾ

ਹਿਮਾਚਲ ਦੇ ਨਿਗਮ ਸਿੰਘ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੀ ਹੈ ਖੁਸ਼ੀ

ਕਹਿੰਦੇ ਹਨ ਜਿੱਥੇ ਚਾਹ, ਉੱਥੇ ਰਾਹ ਹਿਮਾਚਲ ਦੇ ਨਿਗਮ ਸਿੰਘ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ ਦਰਅਸਲ ਹਿਮਾਚਲ ਪ੍ਰਦੇਸ਼ ‘ਚ ਆਲੂ-ਟਮਾਟਰ ਦੀ ਖੇਤੀ ਖੂਬ ਹੁੰਦੀ ਹੈ, ਪਰ ਟਰਾਂਸਪੋਰਟੇਸ਼ਨ ਦੀਆਂ ਦਿੱਕਤਾਂ ਕਾਰਨ ਕਾਫ਼ੀ ਨੁਕਸਾਨ ਹੋ ਜਾਂਦਾ ਹੈ ਨਿਗਮ ਸਿੰਘ ਨੇ ਇਸ ਦਾ ਹੱਲ ਖੋਜਿਆ ਅਤੇ ਇਸ ਦੇ ਲਈ ਨਵੀਂ ਤਕਨੀਕ ਦੇ ਸਮਾਨਾਂ ਦੀ ਦੁਕਾਨ ਲਗਾ ਦਿੱਤੀ ਪੰਜ ਮਹੀਨੇ ਪਹਿਲਾਂ ਮੁਦਰਾ ਲੋਨ ਲਈ ਅਪਲਾਈ ਕੀਤਾ ਅਤੇ 10 ਲੱਖ ਦਾ ਲੋਨ ਬਿਨਾਂ ਕਿਸੇ ਭ੍ਰਿਸ਼ਟਾਚਾਰ ਦੇ ਮਿਲ ਗਿਆ ਉਹ ਕਹਿੰਦੇ ਹਨ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਪੈਰਾਂ ‘ਤੇ ਖੜ੍ਹਾ ਹਾਂ ਅਤੇ ਕੁਝ ਲੋਕਾਂ ਨੂੰ ਰੁਜ਼ਗਾਰ ਵੀ ਦੇ ਰਿਹਾ ਹੈ

ਨਾਸਿਕ ਦੇ ਹਰੀ ਠਾਕੁਰ ਨੇ ਮੁਦਰਾ ਲੋਨ ਨਾਲ ਬਦਲੀ ਆਪਣੀ ਕਿਸਮਤ

ਮੁਜ਼ੱਫਰਪੁਰ ਦੇ ਨਿਵਾਸੀ ਹਰੀ ਠਾਕੁਰ 30 ਸਾਲਾਂ ਤੋਂ ਨਾਸਿਕ ‘ਚ ਰਹਿੰਦੇ ਹਨ ਇੱਕ ਦੁਕਾਨ ‘ਚ ਕੰਮ ਕਰਦੇ ਸਨ, ਪਰ 2016 ‘ਚ ਮੁਦਰਾ ਲੋਨ ਲਿਆ ਅਤੇ ਆਪਣੀ ਦੁਕਾਨ ਖੋਲ੍ਹ ਲਈ ਹਰੀ ਠਾਕੁਰ ਨੇ ਖੁਦ ਮੰਨਿਆ ਕਿ ਲੋਨ ਲੈਣ ਤੋਂ ਪਹਿਲਾਂ ਉਨ੍ਹਾਂ ਦੀ ਸਥਿਤੀ ਬੇਹੱਦ ਖਰਾਬ ਸੀ, ਪਰ ਬੈਂਕ ਨੇ ਉਨ੍ਹਾਂ ਨੂੰ ਬਿਨਾਂ ਗਰੰਟੀ ਦੇ ਹੀ ਲੋਨ ਦਿੱਤਾ ਮਿਹਨਤ ਨਾਲ ਕਿਸਮਤ ਬਦਲੀ ਤਾਂ ਅੱਜ ਉਹ ਆਪਣੇ ਨਾਲ ਤਿੰਨ ਹੋਰ ਜਣਿਆਂ ਨੂੰ ਵੀ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਵਾ ਰਹੇ ਹਨ ਉਨ੍ਹਾਂ ਕਿਹਾ ਕਿ ਉਹ ਸਮੇਂ ‘ਤੇ ਬੈਂਕ ਦੇ ਪੈਸੇ ਵਾਪਸ ਕਰ ਰਹੇ ਹਨ ਉਨ੍ਹਾਂ ਦੀ ਇਸ ਗੱਲ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਖੁਸ਼ੀ ਪ੍ਰਗਟਾਈ ਅਤੇ ਕਿਹਾ ਵੱਡੇ ਲੋਕ ਦੇਸ਼ ਦਾ ਪੈਸਾ ਲੈ ਕੇ ਭੱਜਦੇ ਹਨ, ਗਰੀਬ ਆਦਮੀ ਨਹੀਂ ਸਾਡੇ ਦੇਸ਼ ਦੀ ਤਾਕਤ, ਸਾਡੇ ਦੇਸ਼ ਦੇ ਗਰੀਬ ਹਨ

ਹੁਨਰ ਦੀ ਰਾਹ ਹੋਈ ਅਸਾਨ, ਇਮਾਨਦਾਰੀ ਨੂੰ ਮਿਲਿਆ ਉਤਸ਼ਾਹ

ਮੁਦਰਾ ਯੋਜਨਾ ਨੇ ਜਿੱਥੇ ਲੋਕਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ, ਨਾਲ ਹੀ ਗਰੀਬਾਂ ਨੂੰ ਸ਼ਾਹੂਕਾਰਾਂ ਤੋਂ ਛੁਟਕਾਰਾ ਦਿਵਾਇਆ ਹੈ ਇਸ ਯੋਜਨਾ ਤਹਿਤ ਹੁਣ ਤੱਕ 12 ਕਰੋੜ ਲੋਕਾਂ ਨੂੰ ਛੇ ਲੱਖ ਕਰੋੜ ਦਾ ਲੋਨ ਦਿੱਤਾ ਗਿਆ ਹੈ ਇਨ੍ਹਾਂ ‘ਚੋਂ 75 ਪ੍ਰਤੀਸ਼ਤ ਲੋਨ ਨੌਜਵਾਨ ਅਤੇ ਮਹਿਲਾਵਾਂ ਨੂੰ ਦਿੱਤੇ ਗਏ ਹਨ ਤੱਥ ਇਹ ਵੀ ਹੈ ਕਿ 12 ਕਰੋੜ ਲੋਨ ਲੈਣ ਵਾਲਿਆਂ ‘ਚ 9.3 ਕਰੋੜ ਭਾਵ 74 ਪ੍ਰਤੀਸ਼ਤ ਮਹਿਲਾਵਾਂ ਹਨ ਇਸ ਯੋਜਨਾ ਦੇ ਲਾਭਕਾਰੀਆਂ ‘ਚ 28 ਪ੍ਰਤੀਸ਼ਤ ਅਜਿਹੇ ਲੋਕ ਹਨ ਜਿਨ੍ਹਾਂ ਨੇ ਪਹਿਲੀ ਵਾਰ ਕੋਈ ਕਾਰੋਬਾਰ ਸ਼ੁਰੂ ਕੀਤਾ ਹੈ ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ 55 ਪ੍ਰਤੀਸ਼ਤ ਕਰਜ ਐੱਮਸੀ-ਐੱਸਟੀ-ਓਬੀਸੀ ਸਮੁਦਾਇ ਦੇ ਲੋਕਾਂ ਨੂੰ ਦਿੱਤੇ ਗਏ ਹਨ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!