ਪੌਦਿਆਂ ਨਾਲ ਸਜਾਓ ਆਪਣਾ ਘਰ
ਘਰ ਚਾਹੇ ਛੋਟਾ ਹੋਵੇ ਜਾਂ ਵੱਡਾ, ਜੇਕਰ ਉਸ ਨੂੰ ਢੰਗ ਨਾਲ ਸਾਫ਼-ਸੁਥਰਾ ਸਜਾ ਕੇ ਨਾ ਰੱਖਿਆ ਜਾਵੇ ਤਾਂ ਚੰਗਾ ਨਹੀਂ ਲੱਗੇਗਾ? ਘਰ ਦੀ ਸਜਾਵਟ ’ਚ ਪੌਦਿਆਂ ਦਾ ਵੀ ਵਿਸ਼ੇਸ਼ ਯੋਗਦਾਨ ਹੁੰਦਾ ਹੈ ਇਹ ਜ਼ਰੂਰੀ ਨਹੀਂ ਕਿ ਘਰ ’ਚ ਪੌਦੇ ਲਾਉਣ ਲਈ ਵਿਸ਼ੇਸ਼ ਕੱਚੀ ਮਿੱਟੀ ਦੀ ਜਗ੍ਹਾ ਹੋਣੀ ਚਾਹੀਦੀ ਸਗੋਂ ਪੱਕੇ ਘਰ ’ਚ ਗਮਲਿਆਂ ਆਦਿ ’ਚ ਪੌਦੇ ਲਾ ਕੇ ਘਰ ਦੀ ਰੌਣਕ ਵਧਾਈ ਜਾਂਦੀ ਹੈ
ਘਰ ’ਚ ਬਾਗਵਾਨੀ ਬੇਹੱਦ ਵਧੀਆ ਲੱਗਦੀ ਹੈ ਛੋਟੀ ਜਿਹੀ ਬਗੀਚੀ ਬਣਾਉਣ ’ਚ ਇੱਥੇ ਕੋਈ ਬੁਰਾਈ ਨਹੀਂ ਅੱਜ-ਕੱਲ੍ਹ ਛੋਟੇ, ਤੰਗ ਅਤੇ ਬੰਦ ਘਰ ਹੁੰਦੇ ਹਨ ਤਾਂ ਵੀ ਕੋਈ ਪ੍ਰੇਸ਼ਾਨੀ ਵਾਲੀ ਗੱਲ ਨਹੀਂ ਕਿਉਂਕਿ ਗਮਲੇ ਤਾਂ ਘਰ ਦੇ ਕਿਸੇ ਵੀ ਕੋਨੇ ’ਚ ਰੱਖੇ ਜਾ ਸਕਦੇ ਹਨ ਧੁੱਪ ’ਚ ਰੱਖਣ ਵਾਲੇ ਜਾਂ ਛਾਂ ’ਚ ਰੱਖਣ ਵਾਲੇ ਪੌਦਿਆਂ ਨੂੰ ਜ਼ਰੂਰਤ ਹੁੰਦੀ ਹੈ ਤੇ ਥੋੜ੍ਹੀ ਦੇਖਭਾਲ ਦੀ ਉਂਝ ਵੀ ਅੱਜ-ਕੱਲ੍ਹ ਹਰ ਜਗ੍ਹਾ ਅਤੇ ਮੌਸਮ ਦੇ ਅਨੁਕੂਲ ਪੌਦੇ ਮਿਲ ਜਾਂਦੇ ਹਨ ਇਨ੍ਹਾਂ ਦੀ ਦੇਖ-ਭਾਲ ਕਰਨ ਨਾਲ ਤੁਹਾਨੂੰ ਵੀ ਇੱਕ ਸਿਰਜਣਾਤਮਕ ਕੰਮ ਮਿਲ ਜਾਵੇਗਾ
Also Read :-
ਜ਼ਿਆਦਾਤਰ ਘਰਾਂ ’ਚ ਦੋ ਤਰ੍ਹਾਂ ਦੇ ਪੌਦੇ ਲਾਏ ਜਾਂਦੇ ਹਨ, ਇੱਕ ਤਾਂ ਉਹ ਜੋ ਘਰ ਦੇ ਬਾਹਰ ਬਾਗ-ਬਗੀਚੇ ਜਾਂ ਖੁੱਲ੍ਹੇ ’ਚ ਲਾਏ ਜਾਂਦੇ ਹਨ, ਦੂਜਾ ਉਹ ਜੋ ਘਰ ਦੇ ਅੰਦਰ ਗਮਲਿਆਂ ਜਾਂ ਪਾੱਟਸ ’ਚ ਲਾਏ ਜਾਂਦੇ ਹਨ ਆਪਣੇ ਘਰ ਨੂੰ ਖੂਬਸੂਰਤ ਬਣਾਉਣ ਲਈ ਤੁਹਾਨੂੰ ਇਨ੍ਹਾਂ ਦੋਵਾਂ ਹੀ ਤਰ੍ਹਾਂ ਦੇ ਪੌਦਿਆਂ ਦੀ ਜਾਣਕਾਰੀ ਹੋਣੀ ਚਾਹੀਦੀ
ਆਪਣੇ ਬਗੀਚੇ ’ਚ ਤੁਸੀਂ ਮੌਸਮ ਦੇ ਅਨੁਕੂਲ ਫੁੱਲ ਵਾਲੇ ਪੌਦੇ ਲਾ ਸਕਦੇ ਹੋ ਜਦਕਿ ਘਰ ਦੇ ਅੰਦਰ ਗਮਲਿਆਂ ’ਚ ਲਾਉਣ ਲਈ ਵਿਸ਼ੇਸ਼ ਇੰਡੋਰ ਪਲਾਂਟਸ ਆਉਂਦੇ ਹਨ ਇਹ ਦੇਖਣ ’ਚ ਬੇਹੱਦ ਖੂਬਸੂਰਤ ਹੁੰਦੇ ਹਨ ਅਤੇ ਘਰ ਦੇ ਅੰਦਰ ਦੇ ਮਾਹੌਲ ਨੂੰ ਹੋਰ ਵੀ ਖੂਬਸੂਰਤ ਬਣਾ ਦਿੰਦੇ ਹਨ ਇਹ ਘਰ ਦੇ ਬੰਦ ਵਾਤਾਵਰਣ ਦੇ ਅਨੁਕੂਲ ਹੁੰਦੇ ਹਨ ਇਨ੍ਹਾਂ ਪੌਦਿਆਂ ’ਚ ਮਨੀ ਪਲਾਂਟ, ਪਾੱਮ, ਮੋਂਸਟੇਰੀਆ, ਸੇਪਲੇਰੀਆ, ਸਿੰਗੋਨਿਯਮ ਅਤੇ ਡਰਾਈਸੀਨੀਆ ਆਦਿ ਆਉਂਦੇ ਹਨ
ਬਗੀਚੇ ’ਚ ਫੁੱਲਾਂ ਦੇ ਪੌਦੇ ਲਾਉਣ ਦਾ ਆਨੰਦ ਸਰਦੀ ਦੇ ਮੌਸਮ ’ਚ ਹੈ ਅਜਿਹੇ ’ਚ ਮੈਰੀਗੋਲਡ (ਗੇਂਦਾ), ਕੈਲੇਨਡਿਊਲਾ, ਡਹੇਲੀਆ, ਕ੍ਰਾਈਸੈਂਥੀਮਮ (ਗੁਲਦਾਉਦੀ) ਸਿਨਰੇਰੀਆ, ਕਾਸਮਾਸ ਪੌਪੀ, ਸੈਲਬੀਆ ਆਦਿ ਪੌਦੇ ਲਾ ਸਕਦੇ ਹਾਂ ਇਨ੍ਹਾਂ ਪੌਦਿਆਂ ’ਚ ਮਾਰਚ-ਅਪਰੈਲ ਤੱਕ ਫੁੱਲ ਆਉਂਦੇ ਹਨ ਕੁਝ ਪੌਦੇ ਜਿਵੇਂ ਹਾਰਲਾਕ ਆਦਿ ’ਚ ਗਰਮੀਆਂ ਦੇ ਮੌਸਮ ਤੱਕ ਫੁੱਲ ਆਉਂਦੇ ਰਹਿੰਦੇ ਹਨ ਇਨ੍ਹਾਂ ਪੌਦਿਆਂ ਨੂੰ ਬੀਜਣ ਦਾ ਮੌਸਮ ਅਗਸਤ ਤੋਂ ਅਕਤੂਬਰ-ਨਵੰਬਰ ਤੱਕ ਰਹਿੰਦਾ ਹੈ ਇਨ੍ਹਾਂ ਨੂੰ ਕਿਸੇ ਵੀ ਨਰਸਰੀ ਤੋਂ ਲੈ ਸਕਦੇ ਹਾਂ ਇਨ੍ਹਾਂ ’ਚ ਲਗਭਗ ਦਸੰਬਰ ਜਾਂ ਜਨਵਰੀ ਤੋਂ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਹਨ
ਪੌਦਿਆਂ ਦੀਆਂ ਜ਼ਰੂਰਤਾਂ ਵੀ ਮੌਸਮ ਦੇ ਅਨੁਕੂਲ ਹੁੰਦੀਆਂ ਹਨ ਜਿਵੇਂ-ਜਿਵੇਂ ਮੌਸਮ ਬਦਲਦਾ ਹੈ, ਉਨ੍ਹਾਂ ਦੀਆਂ ਜ਼ਰੂਰਤਾਂ ਵੀ ਬਦਲਦੀਆਂ ਰਹਿੰਦੀਆਂ ਹਨ ਸਰਦੀ ਦੇ ਮੌਸਮ ਦੇ ਪੌਦਿਆਂ ਲਈ ਬੇਹੱਦ ਖੁਸ਼ਨੁਮਾ ਰਹਿੰਦਾ ਹੈ ਕਿਉਂਕਿ ਅਜਿਹੇ ’ਚ ਉਨ੍ਹਾਂ ਨੂੰ ਘੱਟ ਪਾਣੀ, ਧੁੱਪ ਅਤੇ ਖਾਦ ਦੀ ਜ਼ਰੂਰਤ ਹੁੰਦੀ ਹੈ ਕਹਿਣ ਦਾ ਮਤਲਬ ਹੈ
ਕਿ ਸਰਦੀਆਂ ’ਚ ਪੌਦਿਆਂ ਨੂੰ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਨਹੀਂ ਹੁੰਦੀ ਫਿਰ ਵੀ ਪੌਦਿਆਂ ਪ੍ਰਤੀ ਲਾਪਰਵਾਹੀ ਨਹੀਂ ਵਰਤੀ ਜਾ ਸਕਦੀ ਖਾਸ ਕਰਕੇ ਇੰਡੋਰ ਪਲਾਂਟਸ ਲਈ ਤਾਂ ਬਿਲਕੁਲ ਵੀ ਲਾਪਰਵਾਹੀ ਨਹੀਂ ਵਰਤੀ ਜਾ ਸਕਦੀ ਕਿਉਂਕਿ ਘਰ ਦੇ ਅੰਦਰ ਦਾ ਵਾਤਾਵਰਣ ਪੌਦਿਆਂ ਲਈ ਇੱਕ ਤਰ੍ਹਾਂ ਨਾਲ ਬਣਾਵਟੀ ਵਾਤਾਵਰਣ ਹੀ ਹੁੰਦਾ ਹੈ ਜਿਸ ਨਾਲ ਉਨ੍ਹਾਂ ਦੇ ਅਸਲ ਵਿਕਾਸ ’ਤੇ ਬੇਹੱਦ ਅਸਰ ਪੈਂਦਾ ਹੈ ਕਮਰੇ ਦੇ ਪੌਦਿਆਂ ’ਚ ਉੱਚ ਤਾਪਮਾਨ, ਧੁੱਪ ਦੀ ਕਮੀ, ਨਮੀ ਦੀ ਕਮੀ, ਮਿੱਟੀ ’ਚ ਪੋਸ਼ਕ ਤੱਤਾਂ ਦੀ ਕਮੀ, ਪਾਣੀ ਦੀ ਕਮੀ, ਕੀੜੇ ਆਦਿ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਇਸ ਲਈ ਇਨ੍ਹਾਂ ਨੂੰ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ
ਪੌਦਿਆਂ ਦੀ ਦੇਖਭਾਲ ਲਈ ਧਿਆਨ ਦੇਣ ਯੋਗ ਗੱਲਾਂ:-
- ਸਰਦੀਆਂ ’ਚ ਪੌਦਿਆਂ ਨੂੰ ਘੱਟ ਧੁੱਪ ਅਤੇ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ
- ਕਮਰੇ ’ਚ ਜ਼ਿਆਦਾ ਨਮੀ ਵੀ ਇੰਡੋਰ ਪਲਾਂਟਸ ਲਈ ਉੱਤਮ ਨਹੀਂ ਹੈ ਕਮਰੇ ’ਚ ਰੇਡੀਏਟਰ ਲਾਉਣ ਨਾਲ ਨਮੀ ਦੀ ਮਾਤਰਾ ਘੱਟ ਹੋ ਜਾਂਦੀ ਹੈ ਪੌਦਿਆਂ ਨੂੰ ਨਮੀ ਦੇਣ ਲਈ ਰੇਡੀਏਟਰ ਕੋਲ ਪਾਣੀ ਨਾਲ ਭਰਿਆ ਕਟੋਰਾ ਰੱਖੋ ਇਸ ਨਾਲ ਸਰਦੀਆਂ ’ਚ ਨਮੀ ਦੀ ਕਮੀ ਨਹੀਂ ਹੁੰਦੀ
- ਪੌਦਿਆਂ ਨੂੰ ਜ਼ਿਆਦਾ ਨਮੀ ਵੀ ਨੁਕਸਾਨ ਪਹੁੰਚਾਉਂਦੀ ਹੈ ਇਸ ਲਈ ਪੌਦਿਆਂ ਨੂੰ ਜ਼ਿਆਦਾ ਨਮੀ ਤੋਂ ਬਚਾਉਣਾ ਚਾਹੀਦਾ ਹੈ
- ਪੌਦੇ ਨੂੰ ਕਮਰੇ ’ਚ ਸਹੀ ਰੌਸ਼ਨੀ ਵੀ ਮਿਲਣੀ ਚਾਹੀਦੀ ਹੈ
- ਸਾਲ-ਦੋ ਸਾਲ ਬਾਅਦ ਪੌਦਿਆਂ ਦੇ ਗਮਲੇ ਬਦਲ ਦੇਣੇ ਚਾਹੀਦੇ ਕਿਉਂਕਿ ਉਨ੍ਹਾਂ ਦੀਆਂ ਜੜ੍ਹਾਂ ਪੂਰੇ ਗਮਲੇ ਨੂੰ ਘੇਰ ਲੈਂਦੀਆਂ ਹਨ ਅਤੇ ਉਨ੍ਹਾਂ ਦਾ ਆਕਾਰ ਵੀ ਵਧ ਜਾਂਦਾ ਹੈ
- ਪੌਦਿਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਪਾਣੀ ਨਾ ਦਿਓ ਨਹੀਂ ਤਾਂ ਉਨ੍ਹਾਂ ਦੀਆਂ ਜੜ੍ਹਾਂ ਗਲ ਜਾਣਗੀਆਂ
- ਪੌਦਿਆਂ ਨੂੰ ਜ਼ਰੂਰਤ ਅਨੁਸਾਰ ਖਾਦ ਤੇ ਕੀਟਾਣੂਨਾਸ਼ਕ ਦਿਓ
- ਪੌਦਿਆਂ ਨੂੰ ਜਦੋਂ ਵੀ ਨਰਸਰੀ ਤੋਂ ਲਿਆਓ ਤਾਂ ਉਸ ਦੀ ਦੇਖਭਾਲ ਅਤੇ ਸਾਂਭ-ਸੰਭਾਲ ਦੇ ਵਿਸ਼ੇ ’ਚ ਜਾਣਕਾਰੀ ਵੀ ਨਾਲ ਹੀ ਲੈ ਲਓ
ਸ਼ਿਖ਼ਾ ਚੌਧਰੀ