lets-save-the-trees

ਆਓ ਰੁੱਖਾਂ ਨੂੰ ਬਚਾਈਏ

ਵਣ ਉਤਸਵ (ਜੁਲਾਈ ਮਹੀਨੇ ਦਾ ਪਹਿਲਾ ਹਫ਼ਤਾ)
ਧਰਤੀ ਲਗਾਤਾਰ ਗਰਮ ਹੁੰਦੀ ਜਾ ਰਹੀ ਹੈ, ਮੌਸਮ ‘ਚ ਵੀ ਪਿਛਲੇ ਕੁਝ ਸਮੇਂ ਤੋਂ ਵੱਖਰੇ ਤਰ੍ਹਾਂ ਦਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਇਸ ਦੀ ਮੂਲ ਵਜ੍ਹਾ ਹੈ ਗਲੋਬਲ ਵਾਰਮਿੰਗ, ਜਿਸ ਕਾਰਨ ਹੋਣ ਵਾਲੇ ਜਲਵਾਯੂ ਬਦਲਾਅ ਲਈ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਗਰੀਨ ਹਾਊਸ ਗੈਸ ਹੈ ਗਰੀਨ ਹਾਊਸ ਗੈਸਾਂ ‘ਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਗੈਸ ਕਾਰਬਨ ਡਾਈਆਕਸਾਈਡ ਹੈ, ਜਿਸ ਨੂੰ ਅਸੀਂ ਜਿੰਦਾ ਪ੍ਰਾਣੀ ਆਪਣੇ ਸਾਹ ਦੇ ਨਾਲ ਬਾਹਰ ਕੱਢਦੇ ਹਾਂ ਵਾਤਾਵਰਨ ਵਿਗਿਆਨਕਾਂ ਦਾ ਕਹਿਣਾ ਹੈ

ਕਿ ਪਿਛਲੇ ਕੁਝ ਸਾਲਾਂ ‘ਚ ਧਰਤੀ ‘ਤੇ ਕਾਰਬਨ ਡਾਈਆਕਸਾਈਡ ਗੈਸ ਦੀ ਮਾਤਰਾ ਲਗਾਤਾਰ ਵਧੀ ਹੈ ਇਨ੍ਹਾਂ ਗੈਸਾਂ ਦਾ ਵਧਣਾ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ 21ਵੀਂ ਸ਼ਤਾਬਦੀ ‘ਚ ਧਰਤੀ ਦਾ ਤਾਪਮਾਨ 3 ਡਿਗਰੀ ਤੋਂ 8 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ, ਜੋ ਚਿੰਤਾਜਨਕ ਹੈ ਤਾਪਮਾਨ ਦੇ ਇਸ ਵਾਧੇ ਨਾਲ ਵਿਸ਼ਵ ਦੇ ਸਾਰੇ ਜੀਵ-ਜੰਤੂ ਬੇਹਾਲ ਹੋ ਜਾਣਗੇ ਅਤੇ ਉਨ੍ਹਾਂ ਦਾ ਜੀਵਨ ਖ਼ਤਰੇ ‘ਚ ਪੈ ਜਾਏਗਾ ਇਹ ਖ਼ਤਰਾ ਤੀਜੇ ਵਿਸ਼ਵਯੁੱਧ ਜਾਂ ਕਿਸੇ ਸ਼ੂਦਰਗ੍ਰਹਿ (ਐਸਟੇਰਾਇਡ) ਦੇ ਧਰਤੀ ਨਾਲ ਟਕਰਾਉਣ ਤੋਂ ਵੀ ਵੱਡਾ ਮੰਨਿਆ ਜਾ ਰਿਹਾ ਹੈ

ਇੱਕ ਰੁੱਖ ਨੂੰ ਦੂਜੀ ਜਗ੍ਹਾ ਲਵਾਉਂਦੇ ਹੋਏ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ?ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਗਲੋਬਲ ਵਾਰਮਿੰਗ ਨੂੰ ਰੋਕਣ ਦਾ ਇੱਕੋ-ਇੱਕ ਹੱਲ ਹੈ ਕਿ ਸਾਨੂੰ ਆਪਣੀ ਧਰਤੀ ਨੂੰ ਸਹੀ ਮਾਈਨਿਆਂ ‘ਚ ਗਰੀਨ ਬਣਾਉਣਾ ਹੋਵੇਗਾ ਘੱਟ ਹੁੰਦੇ ਵਣ ਖੇਤਰ ਨੂੰ ਬਚਾਉਣਾ ਹੋਵੇਗਾ ਪੌਦੇ ਲਾਉਣ ਦੇ ਅਭਿਆਨਾਂ ਨੂੰ ਹੋਰ ਰਫ਼ਤਾਰ ਦੇਣੀ ਹੋਵੇਗੀ ਉਦਯੋਗਿਕ ਇਕਾਈਆਂ ਦੀਆਂ ਚਿਮਨੀਆਂ ਤੋਂ ਨਿੱਕਲਣ ਵਾਲਾ ਧੂੰਆਂ ਹਾਨੀਕਾਰਕ ਹੈ ਅਤੇ ਇਨ੍ਹਾਂ ਤੋਂ ਨਿਕਲਣ ਵਾਲਾ ਕਾਰਬਨ-ਡਾਈਆਕਸਾਈਡ ਗਰਮੀ ਵਧਾਉਂਦਾ ਹੈ ਇਨ੍ਹਾਂ ਇਕਾਈਆਂ ‘ਚ ਪ੍ਰਦੂਸ਼ਣ ਰੋਕਣ ਦੇ ਉਪਾਅ ਕਰਨੇ ਹੋਣਗੇ ਵਾਹਨਾਂ ‘ਚੋਂ ਨਿਕਲਣ ਵਾਲੇ ਧੂੰਏ ਦਾ ਪ੍ਰਭਾਵ ਘੱਟ ਕਰਨ ਲਈ ਵਾਤਾਵਰਨ ਮਾਨਕਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ ਉਦਯੋਗਾਂ ਅਤੇ ਖਾਸ ਕਰਕੇ ਰਸਾਇਣਕ ਇਕਾਈਆਂ ਤੋਂ ਨਿੱਕਲਣ ਵਾਲੇ ਕਚਰੇ ਨੂੰ ਫਿਰ ਤੋਂ ਵਰਤੋਂ ‘ਚ ਲਿਆਉਣ ਦੇ ਲਾਇਕ ਬਣਾਉਣ ਦੀ ਕੋਸ਼ਿਸ਼ ਕਰਨੀ ਹੋਵੇਗੀ ਅਤੇ ਪਹਿਲਤਾ ਦੇ ਆਧਾਰ ‘ਤੇ ਰੁੱਖਾਂ ਦੀ ਕਟਾਈ ਰੋਕਣੀ ਹੋਵੇਗੀ ਅਤੇ ਜੰਗਲਾਂ ਦੀ ਸੁਰੱਖਿਆ ‘ਤੇ ਜ਼ੋਰ ਦੇਣਾ ਹੋਵੇਗਾ ਆਮ ਜਨਤਾ ਨੂੰ ਵੀ ਪੌਦੇ ਲਾਉਣ ਵਰਗੇ ਅਭਿਆਨਾਂ ‘ਚ ਆਪਣੀ ਹਿੱਸੇਦਾਰੀ ਦੇਣੀ ਹੋਵੇਗੀ ਆਪਣੇ ਆਸ-ਪਾਸ ਦੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਜਿੰਨਾ ਮੁਕਤ ਰੱਖੋਗੇ, ਇਸ ਧਰਤੀ ਨੂੰ ਬਚਾਉਣ ‘ਚ ਅਸੀਂ ਓਨੀ ਹੀ ਵੱਡੀ ਭੂਮਿਕਾ ਨਿਭਾਵਾਂਗੇ

ਆਧੁਨਿਕ ਸਮੇਂ ‘ਚ ਮਨੁੱਖ ਨੇ ਆਪਣੇ ਹਿੱਤਾਂ ਲਈ ਧਰਤੀ ਦੀ ਇਸ ਰੌਣਕ ਨੂੰ ਅੰਨ੍ਹੇਵਾਹ ਕੱਟਣਾ ਸ਼ੁਰੂ ਕਰ ਦਿੱਤਾ ਹੈ ਮਨੁੱਖ ਨੇ ਕੁਦਰਤੀ ਜੰਗਲਾਂ ਨੂੰ ਖ਼ਤਮ ਕਰਕੇ ਕੰਕਰੀਟ ਦੇ ਜੰਗਲ ਖੜ੍ਹੇ ਕਰ ਦਿੱਤੇ ਹਨ ਖੇਤਾਂ ‘ਚ ਕੀਮਤੀ ਪੇੜ-ਪੌਦੇ ਖ਼ਤਮ ਹੋ ਗਏ ਹਨ ਕਈ ਪ੍ਰਜਾਤੀਆਂ ਲੁਪਤ ਹੋਣ ਦੀ ਕਗਾਰ ‘ਤੇ ਹਨ ਅੱਜ ਵੱਡੇ-ਵੱਡੇ ਬਰਗਦ, ਲਸੋੜੇ, ਸਹਿਜਨੇ ਦੇ ਰੁੱਖ ਲੱਭਣ ‘ਤੇ ਵੀ ਇੱਕਾ-ਦੁੱਕਾ ਹੀ ਦਿਖਾਈ ਦਿੰਦੇ ਹਨ ਕਵੀ ਰਹਿਮਨ ਦੀਆਂ ਇਹ ਪੰਗਤੀਆਂ ਰੁੱਖਾਂ ਦੀ ਇਸ ਹਾਲਤ ਨੂੰ ਬਿਆਨ ਕਰਨ ਲਈ ਕਾਫੀ ਹਨ ਉਨ੍ਹਾਂ ਨੇ ਆਪਣੀ ਟੀਸ ਨੂੰ ਇਸ ਤਰ੍ਹਾਂ ਉਜ਼ਾਗਰ ਕੀਤਾ ਹੈ ‘ਰਹਿਮਨ ਵੇ ਬਿਰਛ ਅਬ ਕਹਾਂ,

ਜਿਨਕੀ ਛਾਂਵ ਗੰਭੀਰ ਬਾਗਨ ਬਿਚ-ਬਿਚ ਦੇਖੀਅਤ, ਸੇਂਹੁਡ-ਕੰਜ-ਕਰੀਰ’ ਵਰਤਮਾਨ ‘ਚ ਵਧਦਾ ਉਦਯੋਗਿਕ ਵਿਕਾਸ ਇਨ੍ਹਾਂ ਰੁੱਖਾਂ ਲਈ ਆਫ਼ਤ ਬਣ ਚੁੱਕਿਆ ਹੈ ਥਾਂ-ਥਾਂ ਖੜ੍ਹੀਆਂ ਹੋ ਚੁੱਕੀਆਂ ਕਲੋਨੀਆਂ ਪੇੜ-ਪੌਦਿਆਂ ਦੇ ਹੋਂਦ ਨੂੰ ਮਿਟਾ ਰਹੀਆਂ ਹਨ, ਜਿਸ ਦਾ ਖਾਮਿਆਜ਼ਾ ਮਨੁੱਖ ਨੂੰ ਕਈ ਤਰ੍ਹਾਂ ਦੇ ਪ੍ਰਦੂਸ਼ਣ ਦੇ ਰੂਪ ‘ਚ ਭੁਗਤਣਾ ਪੈ ਰਿਹਾ ਹੈ ਜੇਕਰ ਪੇੜ-ਪੌਦਿਆਂ ਨੂੰ ਕੱਟਣਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਮਾਰੀਆਂ ਦਾ ਭੰਡਾਰ ਛੱਡ ਕੇ ਜਾਵਾਂਗੇ ਬੇਸ਼ੱਕ ਉਦਯੋਗਿਕ ਵਿਕਾਸ ਅੱਜ ਦੀ ਮੰਗ ਹੈ ਅਤੇ ਘਰ ਨਿਰਮਾਣ ਇੱਕ ਜ਼ਰੂਰਤ ਹੈ ਤੁਸੀਂ ਜੋ ਬਣਾਉਣਾ ਚਾਹੋ, ਬਣਾਓ, ਪਰ ਰੁੱਖਾਂ ਦਾ ਕਤਲ ਕਰਕੇ ਨਹੀਂ ਉਨ੍ਹਾਂ ਨੂੰ ਵੀ ਸਲਾਮਤ ਰੱਖੋ ਇਸ ਦੇ ਲਈ ਸਾਨੂੰ ਸਿਰਫ਼ ਸਜਗ ਹੋਣ ਦੀ ਜ਼ਰੂਰਤ ਹੈ ਰੁੱਖਾਂ ਨੂੰ ਬਚਾਉਣ ਦੇ ਤਰੀਕੇ ਖੋਜਣੇ ਹੋਣਗੇ ਰੁੱਖਾਂ ਦੀ ਅਹਿਮੀਅਤ ਨੂੰ ਸਮਝਣਾ ਹੋਵੇਗਾ

ਤਾਂ ਜਿਉਂਦੀ ਰਹੇ ਹਰਿਆਲੀ

ਤੁਸੀਂ ਜੋ ਕੁਝ ਨਿਰਮਾਣ ਕਰਨ ਜਾ ਰਹੇ ਹੋ, ਕਰੋ, ਬਸ ਰੁੱਖਾਂ ਨੂੰ ਕੱਟੋ ਨਾ ਉਨ੍ਹਾਂ ਨੂੰ ਜਿਵੇਂ ਵੀ ਹੋਵੇ ਦੂਜੀ ਜਗ੍ਹਾ ਲਾਉਣ ਦੇ ਯਤਨ ਕਰੋ ਮੰਨ ਲਓ, ਜੇਕਰ ਤੁਹਾਨੂੰ ਰੁੱਖ ਕੱਟਣਾ ਵੀ ਪੈ ਰਿਹਾ ਹੈ, ਤਾਂ ਇੱਕ ਰੁੱਖ ਦੇ ਬਦਲੇ ਤੁਸੀਂ ਦਸ ਰੁੱਖ ਜ਼ਰੂਰ ਲਾਓ ਪਰ ਤੁਸੀਂ ਇਸ ਬਾਰੇ ਜ਼ਿਆਦਾ ਸੋਚਦੇ ਨਹੀਂ ਝਟ ‘ਚ ਹੀ ਜੰਗਲ ਨੂੰ ਸਾਫ਼ ਕੀਤਾ ਅਤੇ ਆਪਣਾ ਬਸੇਰਾ ਆਦਿ ਬਣਾ ਕੇ ਬੈਠ ਗਏ ਪਰ ਇਸ ਆਦਤ ਨੂੰ ਛੱਡਣਾ ਪਵੇਗਾ ਰੁੱਖਾਂ ਬਾਰੇ ਸੋਚਦਾ ਹੋਵੇਗਾ, ਆਪਣੀ ਸਿਹਤ ਬਾਰੇ ਸੋਚਣਾ ਹੋਵੇਗਾ, ਆਉਣ ਵਾਲੀ ਪੀੜ੍ਹੀ ਬਾਰੇ ਸੁਚੇਤ ਰਹਿਣਾ ਹੋਵੇਗਾ ਸੋਚੋ, ਤੁਸੀਂ ਜੋ ਰੁੱਖ ਕੱਟ ਦਿੱਤੇ, ਉਨ੍ਹਾਂ ਵਰਗੇ ਰੁੱਖ ਤਿਆਰ ਕਰਨ ਲਈ ਕਿੰਨਾ ਲੰਮਾਂ ਸਮਾਂ ਇੰਤਜ਼ਾਰ ਕਰਨਾ ਪਵੇਗਾ? ਇਸ ਲਈ ਰੁੱਖਾਂ ਨੂੰ ਹਰ ਹਾਲ ‘ਚ ਬਚਾਉਣ ਦੇ ਹਿੱਸੇਦਾਰ ਬਣੋ

ਡੇਰਾ ਸੱਚਾ ਸੌਦਾ ਨੇ ਦਿੱਤੀ ਨਾਯਾਬ ਤਕਨੀਕ

ਰੁੱਖਾਂ ਨੂੰ ਕੱਟਣ ਦੀ ਬਜਾਇ ਦੂਜੀ ਜਗ੍ਹਾ ਲਾ ਕੇ ਉਨ੍ਹਾਂ ਨੂੰ ਜੀਵਨ ਦੇਣਾ ਤੁਸੀਂ ਡੇਰਾ ਸੱਚਾ ਸੌਦਾ ਤੋਂ ਬਾਖੂਬੀ ਸਿੱਖ ਸਕਦੇ ਹੋ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰੁੱਖਾਂ ਦੇ ਮਾਮਲੇ ‘ਚ ਬੜੇ ਸੰਜੀਦਾ ਹਨ

ਨਵੇਂ ਪੇੜ-ਪੌਦੇ ਲਾਉਣ ਦੇ ਉਨ੍ਹਾਂ ਦੇ ਅਭਿਆਨ ਨੂੰ ਦੁਨੀਆ ਜਾਣ ਚੁੱਕੀ ਹੈ ਪੌਦੇ ਲਾਉਣ ‘ਚ ਕਈ ਰਿਕਾਰਡ ਡੇਰਾ ਸੱਚਾ ਸੌਦਾ ਦੇ ਨਾਂਅ ‘ਤੇ ਦਰਜ ਹਨ ਇਹੀ ਨਹੀਂ ਪੂਜਨੀਕ ਗੁਰੂ ਜੀ ਨੇ ਰੁੱਖਾਂ ਨੂੰ ਦੂਜੀ ਥਾਂ ਲਾਉਣ ਦੀ ਨਾਯਾਬ ਤਕਨੀਕ ਵਿਕਸਤ ਕੀਤੀ ਹੈ ਡੇਰਾ ਸੱਚਾ ਸੌਦਾ ‘ਚ ਵੱਡੇ ਪੇੜ-ਪੌਦਿਆਂ ਨੂੰ ਕਿਸੇ ਨਿਰਮਾਣ ਥਾਂ ਤੋਂ ਕੱਟਣ ਦੀ ਬਜਾਇ ਦੂਜੀ ਥਾਂ ‘ਤੇ ਲਾਉਣ ਦਾ ਕੰਮ ਬੜੀ ਸੰਜੀਦਗੀ ਨਾਲ ਹੁੰਦਾ ਹੈ

ਕਿਤੇ-ਕਿਤੇ ਤੁਸੀਂ ਆਸ਼ਰਮ ‘ਚ ਦੇਖ ਵੀ ਸਕਦੇ ਹੋ ਕਿ ਰੁੱਖ ਨੂੰ ਬਿਨਾਂ ਹਟਾਏ ਹੀ ਸੜਕ ਨੂੰ ਉਸ ਦੇ ਇਰਦ-ਗਿਰਦ ਤੋਂ ਕੱਢ ਦਿੱਤਾ ਹੈ ਜਾਂ ਬਣਨ ਵਾਲੀਆਂ ਇਮਾਰਤਾਂ ‘ਚ ਜਿਉਂ ਦੇ ਤਿਉਂ ਖੜ੍ਹੇ ਹਨ ਬਹੁਤ ਹੀ ਘੱਟ ਮਾਮਲਿਆਂ ‘ਚ ਉਨ੍ਹਾਂ ਨੂੰ ਹਟਾਇਆ ਜਾਂਦਾ ਹੈ ਜਦੋਂ ਕਿਤੇ ਹਟਾਉਣੇ ਪੈਂਦੇ ਹਨ, ਤਾਂ ਪੂਜਨੀਕ ਗੁਰੂ ਜੀ ਖੁਦ ਮੌਜ਼ੂਦ ਰਹਿ ਕੇ ਉਨ੍ਹਾਂ ਰੁੱਖਾਂ ਨੂੰ ਆਪਣੀ ਤਸੱਲੀ ਨਾਲ ਸਹੀ-ਸਲਾਮਤ ਹਟਵਾ ਕੇ ਦੂਜੀ ਥਾਂ ਲਗਵਾਉਂਦੇ ਹਨ ਇਹ ਇੱਕ ਸ਼ਲਾਘਾਯੋਗ ਕਦਮ ਹੈ ਜੋ ਹਰ ਕਿਸੇ ਨੂੰ ਅਪਣਾਉਣਾ ਚਾਹੀਦਾ ਹੈ, ਕਿਉਂਕਿ ਰੁੱਖ ਸਾਡੀ ਅਮੁੱਲ ਸੰਪੱਤੀ ਹਨ ਰੁੱਖ ਸਾਡੀ ਸਿਹਤ ਦੇ ਪੱਕੇ ਮਿੱਤਰ ਹੁੰਦੇ ਹਨ ਨਿੰਮ ਤਾਂ ਸਾਡੀ ਸਿਹਤ ਦਾ ਚੌਕਸ ਪਹਿਰੇਦਾਰ ਹੈ

ਦਿਨ ‘ਚ ਵੀ ਅਤੇ ਜਦੋਂ ਅਸੀ ਰਾਤ ਨੂੰ ਸੌਂ ਜਾਂਦੇ ਹਾਂ ਉਦੋਂ ਵੀ ਸਾਡੀ ਸਿਹਤ ਦੇ ਦੁਸ਼ਮਣ ਕੀਟਾਣੂਆਂ ਨਾਲ ਲੜਦਾ ਰਹਿੰਦਾ ਹੈ ਤੁਲਸੀ ਅਤੇ ਨਿੰਮ ਤਾਂ ਘਰ-ਘਰ ‘ਚ ਹੋਣੀ ਚਾਹੀਦੀ ਹੈ ਰੁੱਖਾਂ ਨੂੰ ਲਾਉਣ ਦਾ ਸਹੀ ਸਮੇਂ ਬਰਸਾਤ ਦਾ ਮੌਸਮ ਹੈ ਇਸ ਸਮੇਂ ਤੁਸੀਂ ਕਿਸੇ ਵੀ ਰੁੱਖ ਨੂੰ ਅਸਾਨੀ ਨਾਲ ਕਿਤੇ ਵੀ ਲਾ ਸਕਦੇ ਹੋ ਇਸ ਦੇ ਲਈ ਤੁਸੀਂ ਸਮੇਂ ਤੋਂ ਪਹਿਲਾਂ ਹੀ ਪਲਾਨ ਬਣਾ ਲਓ, ਤਾਂ ਕਿ ਤੁਹਾਡਾ ਸਮਾਂ ਵੀ ਬਚ ਸਕੇ ਅਤੇ ਰੁੱਖ ਨੂੰ ਵੀ ਸਹੀ ਮੌਸਮ ‘ਚ ਲਾ ਕੇ ਉੁਸ ਨੂੰ ਹਰਿਆ ਭਰਿਆ ਕੀਤਾ ਜਾ ਸਕੇ ਜੇਕਰ ਤੁਸੀਂ ਇੱਕ ਰੁੱਖ ਨੂੰ ਬਚਾ ਲਿਆ ਹੈ

ਤਾਂ ਸਮਝੋ 100 ਲੋਕਾਂ ਦਾ ਜੀਵਨ ਬਚਾ ਲਿਆ ਇਹ ਬਹੁਤ ਵੱਡਾ ਪੁੰਨ ਦਾ ਕੰਮ ਹੈ ਰੁੱਖਾਂ ਦੇ ਲਾਭ ਅਤੇ ਮਹੱਤਵ ਬਾਰੇ ਸਾਡੇ ਵੇਦ-ਪੁਰਾਣ ਤੇ ਕਈ ਧਰਮਾਂ ‘ਚ ਵਿਸਥਾਰ ਨਾਲ ਲਿਖਿਆ ਗਿਆ ਹੈ ਰਿਸ਼ੀ-ਮੁੰਨੀ, ਸੰਤ, ਅਵਤਾਰਾਂ ਨੇ ਰੁੱਖਾਂ ਦੀ ਬਹੁਤ ਸ਼ਲਾਘਾ ਕੀਤੀ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕਹਿੰਦੇ ਹਨ ਕਿ ਔਲਾਦ ਤੁਹਾਡਾ ਸਾਥ ਦੇਵੇ ਨਾ ਦੇਵੇ, ਰੁੱਖ ਤੁਹਾਨੂੰ ਜ਼ਰੂਰ ਲਾਭ ਦੇਣਗੇ ਅਤੇ ਸਿਰਫ਼ ਤੁਹਾਡਾ ਹੀ ਨਹੀਂ, ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਸੁੱਖ ਦੇਣਗੇ ਤਾਂ ਆਓ, ਅਸੀਂ ਸਭ ਮਿਲ ਕੇ ਇਸ ਧਰਤੀ ਨੂੰ ਫਿਰ ਤੋਂ ਹਰਿਆ-ਭਰਿਆ ਬਣਾਉਣ ਦਾ ਸੰਕਲਪ ਲਈਏ, ਨਵੇਂ ਪੌਦੇ ਲਾਈਏ ਅਤੇ ਜੋ ਖੜ੍ਹੇ ਹਨ ਉਨ੍ਹਾਂ ਨੂੰ ਬਚਾਉਣ ਦੇ ਯਤਨ ਕਰੀਏ ਸਹੀ ਮਾਈਨਿਆਂ ‘ਚ ਉਦੋਂ ਵਣ ਮਹਾਂਉਤਸਵ ਸਫ਼ਲ ਹੋ ਸਕੇਗਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕਹਿੰਦੇ ਹਨ ਕਿ ਔਲਾਦ ਤੁਹਾਡਾ ਸਾਥ ਦੇਵੇ ਜਾਂ ਨਾ ਦੇਵੇ, ਦਰਖੱਤ ਤੁਹਾਨੂੰ ਜ਼ਰੂਰ ਲਾਭ ਦੇਣਗੇ ਅਤੇ ਸਿਰਫ਼ ਤੁਹਾਡਾ ਹੀ ਨਹੀਂ, ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਸੁੱਖ ਦੇਣਗੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!