ਕੁਦਰਤ ਲਈ ਵਰਦਾਨ ਹੈ ਡੇਰਾ ਸੱਚਾ ਸੌਦਾ dera-sacha-sauda-is-a-true-deal-for-nature
Table of Contents
tree plantation by dera sacha sauda
ਪੂਜਨੀਕ ਗੁਰੂ ਜੀ ਦੀ ਪਾਵਨ ਪ੍ਰੇਰਨਾ ਅਨੁਸਾਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਰਾਹੀਂ ਚਲਾਏ ਗਏ ਪੌਦੇ ਲਾਉਣ ਦੇ ਅਭਿਆਨਾਂ ਦਾ ਬਿਓਰਾ
ਸਾਲ ਪੌਦੇ ਲਾਏ
2009 | 68, 73, 451 |
2010 | 43, 00, 057 |
2011 | 40, 00, 000 |
2012 | 31, 21, 203 |
2013 | 35, 36, 264 |
2014 | 35, 00, 000 |
2015 | 50, 00, 000 |
2016 | 40, 00, 000 |
2017 | 35, 00, 000 |
2018 | 24, 84, 900 |
2019 | 7, 38, 515 |
ਕੁਲ 4, 10 ,54, 390 |
ਪੌਦੇ ਲਾਉਣ ‘ਚ ਡੇਰਾ ਸੱਚਾ ਸੌਦਾ ਦੇ ਨਾਂਅ ਦਰਜ ਚਾਰ ਗਿੰਨੀਜ਼ ਵਰਲਡ ਰਿਕਾਰਡ
- 15 ਅਗਸਤ 2009 ਨੂੰ ਸਿਰਫ਼ ਇੱਕ ਘੰਟੇ ‘ਚ ਲਾਏ 9,38007 ਪੌਦੇ
- 15 ਅਗਸਤ 2009 ਨੂੰ 8 ਘੰਟਿਆਂ ‘ਚ ਲਾਏ 68 ਲੱਖ 73 ਹਜ਼ਾਰ 451 ਪੌਦੇ
- 15 ਅਗਸਤ 2011 ਨੂੰ ਸਿਰਫ਼ ਇੱਕ ਘੰਟੇ ‘ਚ ਲਾਏ 19,45,535 ਪੌਦੇ
- 15 ਅਗਸਤ 2012 ਨੂੰ ਸਿਰਫ਼ 1 ਘੰਟੇ ‘ਚ ਸੰਗਤ ਨੇ 20 ਲੱਖ 39 ਹਜ਼ਾਰ 747 ਪੌਦੇ ਲਾਏ
ਵਾਤਾਵਰਨ ਤੇ ਕੁਦਰਤ ਨੂੰ ਬਚਾਉਣ ਲਈ ਸਰਕਾਰਾਂ ਅਤੇ ਸਮਾਜਿਕ ਸੰਗਠਨਾਂ ਨੇ ਕਈ ਬਿਹਤਰ ਉਪਾਅ ਕੀਤੇ ਹਨ, ਪਰ ਫਿਰ ਵੀ ਕੁਝ ਅਜਿਹੇ ਖ਼ਤਰੇ ਬਰਕਰਾਰ ਹਨ ਜਿਨ੍ਹਾਂ ਤੋਂ ਬਚਣ ਦੀ ਸੰਭਾਵਨਾ ਕਾਫੀ ਜਟਿਲ ਹੈ ਅਜਿਹੇ ਹੀ ਖ਼ਤਰਿਆਂ ‘ਚ ਸ਼ਾਮਲ ਹੈ ਜਲ ਪ੍ਰਦੂਸ਼ਣ ਅਤੇ ਪੀਣ ਦੇ ਸਾਫ਼ ਪਾਣੀ ਦੀ ਲਗਾਤਾਰ ਘਟਦੀ ਮਾਤਰਾ ਧਰਤੀ ‘ਤੇ ਜੀਵਨ ਲਈ ਪਾਣੀ ਦੇ ਨਾਲ-ਨਾਲ ਸਾਫ਼ ਵਾਤਾਵਰਨ ਦੀ ਵੀ ਜ਼ਰੂਰਤ ਹੁੰਦੀ ਹੈ
ਵਾਤਾਵਰਨ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਖ਼ਤਰਿਆਂ ਨੂੰ ਲੈ ਕੇ ਵੈਸ਼ਵਿਕ ਪੱਧਰ ‘ਤੇ ਚਿੰਤਾ ਤਾਂ ਜ਼ਾਹਿਰ ਕੀਤੀ ਜਾਂਦੀ ਹੈ, ਪਰ ਹੁਣ ਤੱਕ ਇਸ ਦਿਸ਼ਾ ‘ਚ ਕੋਈ ਖਾਸ ਪਹਿਲ ਨਹੀਂ ਹੋ ਸਕੀ ਹੈ ਇਹੀ ਕਾਰਨ ਹੈ ਕਿ ਵਧਦੀ ਜਨਸੰਖਿਆ ਕਾਰਨ ਜਿਸ ਵਿਸਫੋਟਕ ਰਫ਼ਤਾਰ ਨਾਲ ਉਦਯੋਗੀਕਰਨ ਅਤੇ ਗੈਰ-ਨੀਤੀਯੁਕਤ ਸ਼ਹਿਰੀਕਰਨ ਦਾ ਗ੍ਰਾਫ਼ ਵਧਦਾ ਜਾ ਰਿਹਾ ਹੈ ਉਸ ਤੋਂ ਉਦਯੋਗਾਂ ਦੀ ਰਹਿੰਦ-ਖੂੰਹਦ ਦੀ ਮਾਤਰਾ ਤੇ ਸੀਮਤ ਭੰਡਾਰਾਂ ਦਾ ਲਗਾਤਾਰ ਦੋਹਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ
ਪਾਣੀ ‘ਚ ਪ੍ਰਦੂਸ਼ਕ ਪਦਾਰਥਾਂ ਦੇ ਸਿੱਧੇ ਅਤੇ ਲਗਾਤਾਰ ਮਿਲਣ ਨਾਲ ਪਾਣੀ ‘ਚ ਉਪਲੱਬਧ ਖ਼ਤਰਨਾਕ ਸੂਖਮ ਜੀਵਾਂ ਨੂੰ ਮਾਰਨ ਦੀ ਸਮਰੱਥਾ ਵਾਲੇ ਓਜੋਨ ਦੇ ਘੱਟਣ ਕਾਰਨ ਪਾਣੀ ਦੀ ਸਵੈ-ਸ਼ੁੱਧੀਕਰਨ ਸਮਰੱਥਾ ਘੱਟ ਰਹੀ ਹੈ ਵਾਤਾਵਰਨ ਦੀ ਅਜਿਹੀ ਵਿਗੜਦੀ ਦਸ਼ਾ ਨੂੰ ਸੁਰੱਖਿਆ ਦੇਣ ਅਤੇ ਉਸ ਦੇ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਇੱਕ ਸਾਰਥਕ ਪਹਿਲ ਕੀਤੀ ਗਈ ਸੀ ਵਿਸ਼ਵ ਵਾਤਾਵਰਨ ਦਿਵਸ ਮਨਾਉਣ ਦੇ ਪਿੱਛੇ ਇਹ ਉਦੇਸ਼ ਹੈ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਸਕੇ
ਕਿ ਆਖਰ ਕਿਉਂ ਵਾਤਾਵਰਨ ਦੀ ਸੁਰੱਖਿਆ ਜ਼ਰੂਰੀ ਹੈ ਇਹ ਇੱਕ ਵੈਸ਼ਵਿਕ ਸਮੱਸਿਆ ਹੈ ਜੋ ਵਿਕਸਤ ਅਤੇ ਵਿਕਾਸਸ਼ੀਲ ਦੋਵੇਂ ਦੇਸ਼ਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਦੁਨੀਆਂ ਦੀਆਂ ਬਹੁਤ ਸਾਰੀਆਂ ਨਦੀਆਂ ਵਾਂਗ ਭਾਰਤੀ ਨਦੀਆਂ ਦਾ ਪਾਣੀ ਵੀ ਪ੍ਰਦੂਸ਼ਿਤ ਹੋ ਚੁੱਕਿਆ ਹੈ, ਜਦਕਿ ਇਨ੍ਹਾਂ ਨਦੀਆਂ ਨੂੰ ਸਾਡੀ ਸੰਸਕ੍ਰਿਤੀ ‘ਚ ਹਮੇਸ਼ਾ ਪਵਿੱਤਰ ਜਗ੍ਹਾ ਦਿੱਤੀ ਜਾਂਦੀ ਰਹੀ ਹੈ
ਬੇਸ਼ੱਕ ਵਿਸ਼ਵ ਵਾਤਾਵਰਨ ਦਿਵਸ ਮੌਕੇ ‘ਤੇ ਦੁਨੀਆਂਭਰ ‘ਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਾਂ ਹੁੰਦੇ ਹਨ ਇਸ ਦੌਰਾਨ ਵੱਡੇ ਪੱਧਰ ‘ਤੇ ਪੌਦੇ ਲਾਏ ਵੀ ਜਾਂਦੇ ਹਨ ਅਤੇ ਨਾਲ ਹੀ ਵਾਤਾਵਰਨ ਨੂੰ ਸੁਰੱਖਿਅਤ ਰੱਖਣ ‘ਤੇ ਹਰ ਸਾਲ ਮੰਥਨ ਵੀ ਹੁੰਦਾ ਹੈ, ਪਰ ਹਾਲੇ ਤੱਕ ਵਾਤਾਵਰਨ ਆਪਣੇ ਮੂਲ ਰੂਪ ਤੋਂ ਸ਼ਾਇਦ ਕੋਹਾਂ ਦੂਰ ਹੈ ਸਾਨੂੰ ਸਭ ਨੂੰ ਮਿਲ ਕੇ ਇਸ ਵਾਤਾਵਰਨ ਦਿਵਸ ‘ਤੇ ਸੰਕਲਪ ਲੈਣਾ ਚਾਹੀਦਾ ਹੈ ਕਿ ਅਨਮੋਲ ਉਪਹਾਰ ਦੇ ਰੂਪ ‘ਚ ਮਿਲੀ ਕੁਦਰਤ ਦੀ ਅਮੁੱਲ ਧਰੋਹਰ ਨੂੰ ਫਿਰ ਤੋਂ ਸੰਜੋਣ ‘ਚ ਇੱਕਜੁੱਟ ਹੋ ਕੇ ਯਤਨ ਕਰਾਂਗੇ, ਤਦ ਇਸ ਦਿਵਸ ਦੀ ਸਾਰਥਿਕਤਾ ਪੂਰਨ ਹੋ ਸਕੇਗੀ
10 ਸਾਲਾਂ ‘ਚ 4.10 ਕਰੋੜ ਪੌਦੇ ਲਾਏ, 6 ਸਾਲਾਂ ‘ਚ 32 ਮਹਾਂ-ਨਗਰਾਂ ਨੂੰ ਕੀਤਾ ‘ਸਵੱਛ’
ਪੂਜਨੀਕ ਗੁਰੂ ਜੀ ਦੇ ਮੁਖਾਰਬਿੰਦ ਤੋਂ…
ਪੌਦਾ ਇੱਕ ਦੋਸਤ ਵਾਂਗ ਹੁੰਦਾ ਹੈ, ਇਸ ਦੀ ਪੂਰੀ ਸੰਭਾਲ ਕਰਨੀ ਚਾਹੀਦੀ ਹੈ ਪੌਦੇ ਪ੍ਰਦੂਸ਼ਣ ਤੇ ਬਿਮਾਰੀਆਂ ਤੋਂ ਰਾਹਤ ਦਿੰਦੇ ਹਨ, ਜਿਸ ਨਾਲ ਸਾਰੀ ਸ਼੍ਰਿਸਟੀ ਦਾ ਭਲਾ ਹੁੰਦਾ ਹੈ ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਾਓ ਅਤੇ ਉਨ੍ਹਾਂ ਦੀ ਸੰਭਾਲ ਵੀ ਆਪਣੇ ਬੱਚਿਆਂ ਵਾਂਗ ਕਰੋ
ਵਾਤਾਵਰਨ ਦੀ ਸੁਰੱਖਿਆ ਦੀ ਜਿੱਥੇ ਵੀ, ਜਿਸ ਵੀ ਮੰਚ ‘ਤੇ ਗੱਲ ਚੱਲਦੀ ਹੈ ਤਾਂ ਆਪਣੇ-ਆਪ ਹੀ ਡੇਰਾ ਸੱਚਾ ਸੌਦਾ ਦਾ ਨਾਂਅ ਸਭ ਦੀ ਜ਼ੁਬਾਨ ‘ਤੇ ਆ ਜਾਂਦਾ ਹੈ ਸ਼ਾਇਦ ਇਸ ਦੀ ਇੱਕ ਵੱਡੀ ਵਜ੍ਹਾ ਇਹ ਹੈ ਕਿ ਡੇਰਾ ਸੱਚਾ ਸੌਦਾ ਨੇ ਖੁਦ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਇੱਕ ਵਰਦਾਨ ਦੇ ਰੂਪ ‘ਚ ਸਾਬਤ ਕਰਕੇ ਦਿਖਾਇਆ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿਰਫ਼ ਇੱਕ ਅਪੀਲ ‘ਤੇ ਹੀ ਡੇਰਾ ਸੱਚਾ ਸੌਦਾ ਦੀ ਕਰੋੜਾਂ ਦੀ ਗਿਣਤੀ ‘ਚ ਸਾਧ-ਸੰਗਤ ਨੇ ਵਾਤਾਵਰਨ ਦੀ ਸੁਰੱਖਿਆ ਦੀ ਇੱਕ ਤੋਂ ਬਾਅਦ ਇੱਕ ਦਰਜ਼ਨਾਂ ਅਜਿਹੀਆਂ ਮਿਸਾਲਾਂ ਪੇਸ਼ ਕੀਤੀਆਂ ਹਨ
ਜਿਸ ਨੂੰ ਦੇਖਕੇ ਲੋਕ ਦੰਗ ਰਹਿ ਗਏ ਪੌਦਾਰੋਪਣ ‘ਚ ਚਾਰ ਗਿੰਨੀਜ਼ ਵਰਲਡ ਰਿਕਾਰਡ ਬਣਾਉਣ ਵਾਲਾ ਡੇਰਾ ਸੱਚਾ ਸੌਦਾ ਪਿਛਲੇ ਕਰੀਬ 10 ਸਾਲਾਂ ‘ਚ 4 ਕਰੋੜ ਤੋਂ ਜ਼ਿਆਦਾ ਪੌਦੇ ਲਾ ਕੇ ਧਰਤੀ ਨੂੰ ਹਰਿਆਲੀ ਦੀ ਸੌਗਾਤ ਦੇ ਚੁੱਕਿਆ ਹੈ ਅਹਿਮ ਗੱਲ ਇਹ ਵੀ ਹੈ ਕਿ ਸਾਧ-ਸੰਗਤ ਡੇਰਾ ਸੱਚਾ ਸੌਦਾ ਦੇ ਵਿਸ਼ੇਸ਼ ਪ੍ਰੋਗਰਾਮਾਂ ਤੋਂ ਇਲਾਵਾ ਜਿਵੇਂ ਸ਼ਾਦੀ, ਜਨਮ ਦਿਨ, ਵਰ੍ਹੇਗੰਢ ਤੇ ਹੋਰ ਸ਼ੁੱਭ ਕੰਮਾਂ ‘ਤੇ ਵੀ ਪੌਦੇ ਲਾਉਂਦੀ ਰਹਿੰਦੀ ਹੈ
ਇਹੀ ਨਹੀਂ, ਡੇਰਾ ਸੱਚਾ ਸੌਦਾ ਨੇ ਭਾਰਤ ਦੇ ਮੱਥੇ ‘ਤੇ ਲੱਗੇ ਡਰਟੀ-ਇੰਡੀਆ ਦੇ ਦਾਗ ਨੂੰ ਮਿਟਾਉਣ ਲਈ ਵੀ ਇੱਕ ਅਨੋਖੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਨੂੰ ਆਮ ਜਨਤਾ ਸਫਾਈ ਮਹਾਂ ਅਭਿਆਨ ਦੇ ਤੌਰ ‘ਤੇ ਬਾਖੂਬੀ ਜਾਣਦੀ ਹੈ 21 ਸਤੰਬਰ 2011 ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਤੋ ‘ਹੋ ਪ੍ਰਿਥਵੀ ਸਾਫ਼, ਮਿਟੇ ਰੋਗ ਅਭਿਸ਼ਾਪ’ ਦੇ ਸਲੋਗਨ ਨਾਲ ਸ਼ੁਰੂ ਹੋਏ ਇਸ ਮਹਾਂ ਅਭਿਆਨ ਨੇ ਦੇਸ਼ ਦੇ ਕੋਨੇ-ਕੋਨੇ ਨੂੰ ਸਵੱਛਤਾ ਦੀ ਅਨੋਖੀ ਸੌਗਾਤ ਦਿੱਤੀ ਡੇਰਾ ਸੱਚਾ ਸੌਦਾ ਦਾ ਸਵੱਛਤਾ ਰੂਪੀ ਚੱਕਰ ਆਪਣੇ 32 ਚਰਨ ਪੂਰੇ ਕਰ ਚੁੱਕਿਆ ਹੈ,
ਜਿਸ ‘ਚ ਦਿੱਲੀ, ਮੁੰਬਈ ਵਰਗੇ ਮਹਾਂਨਗਰਾਂ ਤੋਂ ਇਲਾਵਾ ਜੈਪੁਰ, ਬੀਕਾਨੇਰ, ਗੁੜਗਾਓਂ, ਜੋਧਪੁਰ, ਸਰਸਾ, ਕੋਟਾ, ਹੋਸ਼ੰਗਾਬਾਦ, ਪੂਰੀ (ਉਡਿਸ਼ਾ), ਹਿਸਾਰ, ਰਿਸ਼ੀਕੇਸ਼, ਗੰਗਾ ਜੀ, ਹਰਿਦੁਆਰ, ਅਜਮੇਰ, ਪੁਸ਼ਕਰ, ਰੋਹਤਕ, ਫਰੀਦਾਬਾਦ, ਨਰੇਲਾ, ਕਰਨਾਲ, ਕੈਥਲ, ਨੋਇਡਾ, ਨਵੀਂ ਦਿੱਲੀ, ਸੀਕਰ, ਅਲਵਰ, ਦੌਸਾ, ਸਵਾਈ ਮਾਧੋਪੁਰ, ਸ਼ਯੋਪੁਰ, ਟੌਂਕ (ਮੱਧ ਪ੍ਰਦੇਸ਼) ਤੇ ਪਾਣੀਪਤ ਵਰਗੇ ਸ਼ਹਿਰਾਂ ਨੂੰ ਚਕਾਚਕ ਬਣਾ ਚੁੱਕਿਆ ਹੈ ਇਸ ਅਭਿਆਨ ਦੀ ਖਾਸ ਗੱਲ ਇਹ ਵੀ ਰਹੀ ਹੈ ਕਿ ਡੇਰਾ ਸ਼ਰਧਾਲੂ ਸਫਾਈ ਨਾਲ ਜੁੜੇ ਹਰ ਪ੍ਰਕਾਰ ਦੇ ਯੰਤਰ ਖੁਦ ਲੈ ਕੇ ਆਉਂਦੇ ਹਨ ਅਤੇ ਅਨੁਸ਼ਾਸਿਤ ਤਰੀਕੇ ਨਾਲ ਗੰਦਗੀ ਨਾਲ ਭਰੇ ਨਾਲੇ, ਰਾਜਬਾਹੇ ਨੂੰ ਸਾਫ਼ ਕਰਦੇ ਹਨ, ਦੂਜੇ ਪਾਸੇ ਝਾੜੂ ਰਾਹੀਂ ਸ਼ਹਿਰ ਦਾ ਕੋਨਾ-ਕੋਨਾ ਚਮਕਾਇਆ ਜਾਂਦਾ ਹੈ
ਡੇਰਾ ਸੱਚਾ ਸੌਦਾ ਨੇ ਪਾਣੀ ਦੀ ਬਰਬਾਦੀ ਨੂੰ ਵੀ ਰੋਕਣ ਦੇ ਸ਼ਲਾਘਾਯੋਗ ਯਤਨ ਕੀਤੇ ਹਨ ਮੀਂਹ ਦੇ ਪਾਣੀ ਨੂੰ ਸਾਫ਼ ਕਰ ਉਸ ਨੂੰ ਪੀਣ ਵਾਲੇ ਪਾਣੀ ਦੇ ਤੌਰ ਤੇ ਵਰਤੋਂ ਕਰਨ ਲਈ ਵੀ ਡੇਰਾ ਸੱੱਚਾ ਸੌਦਾ ਵੱਲੋਂ ਮੁਹਿੰਮ ਚਲਾਈ ਗਈ, ਜਿਸ ਦਾ ਪਾਲਣ ਕਰਦੇ ਹੋਏ ਸਤਿਸੰਗੀਆਂ ਨੇ ਘਰਾਂ ਦੀਆਂ ਛੱਤਾਂ ‘ਤੇ ਬਰਸਾਤੀ ਪਾਣੀ ਨੂੰ ਸਟੋਰ ਕਰਨ ਦੀ ਪ੍ਰਣਾਲੀ ਅਪਣਾਈ ਹੋਈ ਹੈ ਦੂਜੇ ਪਾਸੇ ਡੇਰਾ ਸੱਚਾ ਸੌਦਾ ਦੇ ਯਤਨਾਂ ਨਾਲ ਹੀ ਕਈ ਡੇਰਾ ਪ੍ਰੇਮੀਆਂ ਵੱਲੋਂ ਘੱਟ ਪਾਣੀ ਵਾਲੀਆਂ ਫਸਲਾਂ ਬੀਜੀਆਂ ਜਾਂਦੀਆਂ ਹਨ, ਜਿਸ ਨਾਲ ਜ਼ਮੀਨੀ ਜਲ ਨੂੰ ਬਚਾਉਣ ਦੀ ਮੁਹਿੰਮ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ
ਫਸਲਾਂ ਦੇ ਅਵਸ਼ੇਸ਼ ਜਲਾਉਣ ਤੋਂ ਪਰਹੇਜ਼
ਡੇਰਾ ਸੱਚਾ ਸੌਦਾ ਨਾਲ ਜੁੜੇ ਸ਼ਰਧਾਲੂ ਕਿਸਾਨ ਵੀ ਫਸਲਾਂ ਦੇ ਅਵਸ਼ੇਸ਼ ਨਾ ਸਾੜ ਕੇ ਅਨੋਖੇ ਤਰੀਕੇ ਨਾਲ ਵਾਤਾਵਰਨ ਦੀ ਰੱਖਿਆ ਕਰ ਰਹੇ ਹਨ ਡੇਰਾ ਪ੍ਰੇਮੀ ਕਿਸਾਨਾਂ ਨੇ ਪੂਜਨੀਕ ਗੁਰੂ ਜੀ ਦੀ ਅਪੀਲ ‘ਤੇ ਖੇਤਾਂ ‘ਚ ਪਰਾਲੀ ਤੇ ਹੋਰ ਅਵਸ਼ੇਸ਼ ਨਾ ਜਲਾਉਣ ਦਾ ਸੰਕਲਪ ਲਿਆ ਹੈ ਇਸ ਨਾਲ ਦੋਹਰਾ ਫਾਇਦਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਦਾ ਹੈ, ਉੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ
ਟ੍ਰੀ ਟਰਾਂਸਪਲਾਂਟ ਦਾ ਅਨੋਖਾ ਫਾਰਮੂਲਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਟ੍ਰੀ ਟਰਾਂਸਪਲਾਂਟ ਦੀ ਇੱਕ ਅਜਿਹੀ ਅਨੋਖੀ ਤਕਨੀਕ ਇਜ਼ਾਦ ਕੀਤੀ ਹੈ ਜਿਸ ਦੇ ਤਹਿਤ ਪੂਰੇ ਦਰਖੱਤ ਨੂੰ ਇੱਕ ਥਾਂ ਤੋਂ ਦੂਜੀ ਥਾਂ ‘ਤੇ ਸੁਰੱਖਿਅਤ ਰੋਪਿਤ ਕੀਤਾ ਜਾ ਸਕਦਾ ਹੈ ਪੂਜਨੀਕ ਗੁਰੂ ਜੀ ਰਾਹੀਂ ਦੱਸੇ ਫਾਰਮੂਲੇ ਨਾਲ ਡੇਰਾ ਸੱਚਾ ਸੌਦਾ ਦੇ ਆਸ਼ਰਮਾਂ ਤੇ ਸੰਸਥਾਨਾਂ ‘ਚ ਨਿਰਮਾਣ ਕਾਰਜਾਂ ਦੌਰਾਨ ਵਿਚਕਾਰ ਆਉਣ ਵਾਲੇ ਦਰਖੱਤਾਂ ਨੂੰ ਕੱਟਿਆ ਨਹੀਂ ਜਾਂਦਾ ਸਗੋਂ ਟ੍ਰੀ ਟਰਾਂਸਪਲਾਂਟ ਤਹਿਤ ਦਰਖੱਤ ਨੂੰ ਖੌਦ ਕੇ ਦੂਜੀ ਜਗ੍ਹਾ ਲਾਇਆ ਜਾਂਦਾ ਹੈ
ਕਿਵੇਂ ਹੋਈ ਵਿਸ਼ਵ ਵਾਤਾਵਰਨ ਦਿਵਸ ਦੀ ਸ਼ੁਰੂਆਤ
ਇਸ ਦਿਨ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਮਹਾਂਸਭਾ ਅਤੇ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ (ਯੂਐੱਨਈਪੀ) ਨੇ 16 ਜੂਨ 1972 ਨੂੰ ਸਟਾੱਕਹੋਮ ‘ਚ ਕੀਤੀ ਸੀ 5 ਜੂਨ 1973 ਨੂੰ ਪਹਿਲੀ ਵਾਰ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ, ਜਿਸ ‘ਚ ਹੋਏ ਸੰਯੁਕਤ ਰਾਸ਼ਟਰ ਸੰਮੇਲਨ ‘ਚ ਵਾਤਾਵਰਨ ਸੁਰੱਖਿਆ ਦੇ ਮੁੱਦਿਆਂ ‘ਤੇ ਵਿਚਾਰ ਕੀਤਾ ਗਿਆ
1974 ਤੋਂ ਬਾਅਦ ਵਿਸ਼ਵ ਵਾਤਾਵਰਨ ਦਿਵਸ ਦਾ ਸੰਮੇਲਨ ਵੱਖ-ਵੱਖ ਦੇਸ਼ਾਂ ‘ਚ ਕਰਵਾਇਆ ਜਾਣ ਲੱਗਿਆ ਭਾਰਤ ‘ਚ ਵਾਤਾਵਰਨ ਸੁਰੱਖਿਆ ਐਕਟ 19 ਨਵੰਬਰ 1986 ‘ਚ ਲਾਗੂ ਕੀਤਾ ਗਿਆ ਯੂਐੱਨਈਪੀ ਹਰ ਸਾਲ ਵਾਤਾਵਰਨ ਸੁਰੱਖਿਆ ਦੇ ਅਭਿਆਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵਿਸ਼ੇਸ਼ ਵਿਸ਼ਾ (ਥੀਮ) ਅਤੇ ਨਾਅਰਾ ਚੁਣਦਾ ਹੈ ਮੇਜ਼ਬਾਨ ਦੇਸ਼ (ਹੋਸਟ ਕਨਟਰੀ) ‘ਚ ਵਿੰੰਭਿੰਨ ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈਂਦੇ ਹਨ ਅਤੇ ਵਾਤਾਵਰਨ ਦੇ ਮੁੱਦਿਆਂ ਤੇ ਗੱਲਬਾਤ ਅਤੇ ਕੰਮ ਹੁੰਦਾ ਹੈ
ਕੀ ਖਾਸ ਹੁੰਦਾ ਹੈ ਇਸ ਦਿਨ
5 ਜੂਨ ਨੂੰ ਪੂਰੀ ਦੁਨੀਆਂ ‘ਚ ਵਾਤਾਵਰਨ ਨਾਲ ਜੁੜੀਆਂ ਕਈ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਵਾਤਾਵਰਨ ਦੀ ਸੁਰੱਖਿਆ ਦੇ ਉਪਾਅ ਨੂੰ ਲਾਗੂ ਕਰਨ ਲਈ ਹਰ ਉਮਰ ਦੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਪੇੜ-ਪੌਦੇ ਲਾਉਣਾ, ਸਾਫ਼-ਸਫ਼ਾਈ ਅਭਿਆਨ, ਰੀਸਾਇਕਲਿੰਗ, ਸੂਰਜੀ ਊਰਜਾ, ਬਾਇਓ ਗੈਸ, ਬਾਇਓ ਖਾਦ, ਸੀਐੱਨਜੀ ਵਾਲੇ ਵਾਹਨਾਂ ਦਾ ਇਸਤੇਮਾਲ, ਰੇਨ ਵਾਟਰ ਹਾਰਵੈਸਟਿੰਗ ਵਰਗੀ ਤਕਨੀਕ ਅਪਣਾਉਣ ‘ਤੇ ਜ਼ੋਰ ਦਿੱਤਾ ਜਾਂਦਾ ਹੈ
ਸੜਕ ਰੈਲੀਆਂ, ਨੁੱਕੜ ਨਾਟਕਾਂ ਜਾਂ ਬੈਨਰਾਂ ਨਾਲ ਹੀ ਨਹੀਂ, ਐੱਸਐੱਮਐੱੱਸ, ਫੇਸਬੁੱਕ, ਟਵਿੱਟਰ, ਈਮੇਲ ਜ਼ਰੀਏ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਬੱਚਿਆਂ ਲਈ ਪੇਂਟਿੰਗ, ਵਾਦ-ਵਿਵਾਦ, ਲੇਖ-ਲੇਖਨ ਜਿਵੇਂ ਰਾਸ਼ਟਰੀ-ਅੰਤਰਾਸ਼ਟਰੀ ਪੱਧਰ ‘ਤੇ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਜੋ ਇਨ੍ਹਾਂ ‘ਚ ਸ਼ਾਮਲ ਨਹੀਂ ਹੋ ਪਾਉਂਦੇ, ਉਹ ਘਰ ਬੈਠੇ ਹੀ ਯੂਐੱਨਈਪੀ ਦੀ ਸਾਇਟ ‘ਤੇ ਜਾ ਕੇ ਜਾਂ ਖੁਦ ਨਾਲ ਇਹ ਪ੍ਰਾੱਮਿਸ ਕਰਦੇ ਹਨ ਕਿ ਭਵਿੱਖ ‘ਚ ਉਹ ਘੱਟ ਤੋਂ ਘੱਟ ਆਪਣੇ ਘਰ ਅਤੇ ਆਸ-ਪਾਸ ਦੇ ਵਾਤਾਵਰਨ ਨੂੰ ਸਿਹਤਮੰਦ ਬਣਾਉਣ ਦਾ ਯਤਨ ਕਰਨਗੇ
ਤੁਸੀਂ ਵੀ ਕਰ ਸਕਦੇ ਹੋ ਯੋਗਦਾਨ
- ਪਲਾਸਟਿਕ, ਪੇਪਰ, ਈ-ਕਚਰੇ ਲਈ ਬਣੇ ਵੱਖ-ਵੱਖ ਕੂੜੇਦਾਨ ‘ਚ ਕੂੜਾ ਪਾਓ ਤਾਂ ਕਿ ਉਹ ਅਸਾਨੀ ਨਾਲ ਰੀਸਾਇਕਲ ਦੇ ਲਈ ਜਾ ਸਕੇ
- ਵਾਹਨ ਚਾਲਕ ਨਿੱਜੀ ਵਾਹਨ ਦੀ ਬਜਾਇ ਕਾਰ-ਪੁਲਿੰਗ, ਗੱਡੀਆਂ, ਬੱਸ ਜਾਂ ਰੇਲ ਦੀ ਵਰਤੋਂ ਕਰਨ
- ਘੱਟ ਦੂਰੀ ਲਈ ਸਾਇਕਲ ਚਲਾਉਣਾ ਵਾਤਾਵਰਨ ਅਤੇ ਸਿਹਤ ਦੇ ਲਿਹਾਜ਼ ਨਾਲ ਬਿਹਤਰ ਹੈ
- ਪਾਣੀ ਬਚਾਉਣ ਲਈ ਘਰ ‘ਚ ਲੋ-ਫਲਸ਼ਿੰਗ ਸਿਸਟਮ ਲਗਵਾਓ, ਜਿਸ ਨਾਲ ਪਖਾਨਿਆਂ ‘ਚ ਪਾਣੀ ਘੱਟ ਖਰਚ ਹੋਵੇ ਸ਼ਾੱਵਰ ਨਾਲ ਨਹਾਉਣ ਦੀ ਬਜਾਇ ਬਾਲਟੀ ਨਾਲ ਨਹਾਓ
- ਬੁਰੱਸ਼ ਕਰਦੇ ਸਮੇਂ ਪਾਣੀ ਵਾਲੀ ਟੂਟੀ ਬੰਦ ਰੱਖੋ ਹੱਥ ਧੋਣ ਲਈ ਪਾਣੀ ਹੌਲੀ ਚਲਾਓ
- ਗਮਲਿਆਂ ‘ਚ ਲੱਗੇ ਪੌਦਿਆਂ ਨੂੰ ਬਾਲਟੀ-ਮੱਗ ਨਾਲ ਪਾਣੀ ਦਿਓ
- ਗਰਮੀ, ਮਿੱਟੀ ਖਿਸਕਣ ਤੇ ਧੂੜ ਆਦਿ ਤੋਂ ਬਚਾਅ ਤਾਂ ਕਰ ਸਕਦੇ ਹੋ
- ਪੰਛੀਆਂ ਨੂੰ ਬਸੇਰਾ ਵੀ ਦੇ ਸਕਦੇ ਹਾਂ, ਫੁੱਲ ਵਾਲੇ ਪੌਦਿਆਂ ਤੋਂ ਤੁਸੀਂ ਕਈ ਕੀਟ-ਪਤੰਗਾਂ ਨੂੰ ਸਹਾਰਾ ਤੇ ਭੋਜਨ ਦੇ ਸਕਦੇ ਹੋ
- ਡੀਜ਼ਲ ਜਨਰੇਟਰ ਨੂੰ ਘੱਟ ਤੋਂ ਘੱਟ ਇਸਤੇਮਾਲ ਕਰੋ
- ਸ਼ਹਿਰੀ ਵਾਤਾਵਰਨ ‘ਚ ਰਹਿਣ ਵਾਲੇ ਪਸ਼ੂ-ਪੰਛੀਆਂ ਜਿਵੇਂ ਗੋਰੇਆ, ਕਬੂਤਰ, ਕਾਂ, ਮੋਰ, ਬਾਂਦਰ, ਗਾਂ, ਕੁੱਤੇ ਆਦਿ ਪ੍ਰਤੀ ਸਹਿਜਤਾ ਰੱਖੋ ਤੇ ਜ਼ਰੂਰਤ ਪੈਣ ‘ਤੇ ਦਾਣਾ-ਪਾਣੀ ਜਾਂ ਚਾਰਾ ਉਪਲੱਬਧ ਕਰਾਓ
- ਤਾਪ ਬਿਜਲੀ ਪਲਾਂਟਾਂ ਦੇ ਪ੍ਰਦੂਸ਼ਣਯੁਕਤ ਪਦਾਰਥਾਂ ‘ਚ ਕਟੌਤੀ, ਉਦਯੋਗਾਂ ਲਈ ਸਖ਼ਤ ਪ੍ਰਦੂਸ਼ਣ ਨਾ ਫੈਲਾਉਣ ਵਾਲੇ ਮਾਨਕ ਤਿਆਰ ਕਰਕੇ, ਘਰਾਂ ‘ਚ ਠੋਸ ਈਂਧਣ ਦੇ ਇਸਤੇਮਾਲ ‘ਚ ਕਮੀ ਲਿਆ ਕੇ
- ਇੱਟ ਨਿਰਮਾਣ ਲਈ ਜਿਗ-ਜੈਗ ਇੱਟ-ਭੱਠਿਆਂ ਦੇ ਇਸਤੇਮਾਲ ਅਤੇ ਤਿਆਰੀ ਦੇ ਨਾਲ ਵਾਹਨ ਪ੍ਰਦੂਸ਼ਣ ਮਾਨਕਾਂ ਨੂੰ ਸਖ਼ਤ ਬਣਾਉਣ ਜਿਵੇਂ ਨੀਤੀਗਤ ਉਪਾਅ ਨਾਲ ਸਾਡੇ ਆਪਣੇ ਪ੍ਰਦੂਸ਼ਿਤ ਵਾਤਾਵਰਨ ‘ਚ ਸੁਧਾਰ ਲਿਆਂਦਾ ਜਾ ਸਕਦਾ ਹੈ
- ਨਲਕੇ ‘ਚ ਕੋਈ ਵੀ ਲੀਕੇਜ਼ ਹੋਵੇ ਤਾਂ ਉਸ ਨੂੰ ਪਲੰਬਰ ਤੋਂ ਤੁਰੰਤ ਠੀਕ ਕਰਵਾਓ ਤਾਂ ਕਿ ਪਾਣੀ ਟਪਕਣ ਨਾਲ ਬਰਬਾਦ ਨਾ ਹੋਵੇ
- ਨਦੀ, ਤਾਲਾਬ ਵਰਗੇ ਜਲ ਸਰੋਤਾਂ ਦੇ ਕੋਲ ਕੂੜਾ ਨਾ ਪਾਓ ਇਹ ਕੂੜਾ ਨਦੀ ‘ਚ ਜਾ ਕੇ ਪਾਣੀ ਨੂੰ ਗੰਦਾ ਕਰਦਾ ਹੈ
- ਘਰ ਦੀ ਛੱਤ ‘ਤੇ ਜਾਂ ਬਾਹਰ ਆਂਗਣ ‘ਚ ਟੱਬ ਰੱਖ ਕੇ ਬਾਰਿਸ਼ ਦਾ ਪਾਣੀ ਜਮ੍ਹਾ ਕਰੋ, ਇਸ ਨੂੰ ਫਿਲਟਰ ਕਰਕੇ ਫਿਰ ਤੋਂ ਇਸਤੇਮਾਲ ਕਰ ਸਕਦੇ ਹੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.