ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ Statue of Unity
300 ਇੰਜੀਨੀਅਰਾਂ ਦੀਆਂ ਕਾਰਜ ਕੁਸ਼ਲਤਾ ’ਚ ਕਰੀਬ 3 ਹਜ਼ਾਰ ਮਜ਼ਦੂਰਾਂ ਦੀ ਸਾਢੇ 3 ਸਾਲ ਦੀ ਅਣਥੱਕ ਮਿਹਨਤ ਦੇ ਬਲਬੂਤੇ ਗੁਜਰਾਤ ਸੂਬੇ ’ਚ ਭਰੂਚ ਦੇ ਨੇੜੇ ਨਰਮਦਾ ਜ਼ਿਲ੍ਹੇ ’ਚ ਸਥਾਪਤ ਸਟੈਚੂ ਆਫ਼ ਯੂਨਿਟੀ ਵਿਸ਼ਵ ਦਾ ਸਭ ਤੋਂ ਉੱਚਾ ਬੁੱਤ ਹੈ 182 ਮੀਟਰ ਉੱਚਾ ਇਹ ਬੁੱਤ ਦੇਸ਼ ਦੇ ਪਹਿਲੇ ਉੱਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਪਟੇਲ ਦਾ ਹੈ
ਦੇਸ਼ ਦੀ ਸ਼ਾਨ ਕਿਹਾ ਜਾਣ ਵਾਲਾ ‘ਸਟੈਚੂ ਆਫ਼ ਯੂਨਿਟੀ’ ਅੱਜ ਪੂਰੇ ਭਾਰਤ ਦਾ ਮੁੱਖ ਸੈਲਾਨੀ ਸਥਾਨ ਬਣ ਚੁੱਕਾ ਹੈ ਇਸ ’ਚ 135 ਮੀਟਰ ਦੀ ਉੱਚਾਈ ’ਤੇ ਬੁੱਤ ਅੰਦਰ ਇੱਕ ਦਰਸ਼ਕ ਗੈਲਰੀ ਹੈ, ਜਿਸਦੀ ਸੈਲਾਨੀ ਸਮੱਰਥਾ 200 ਹੈ ਇਸਦੇ ਪੈਡਸਟਲ ਹਿੱਸੇ ’ਤੇ ਇੱਕ ਵੱਡਾ ਪ੍ਰਦਰਸ਼ਨੀ ਹਾਲ ਹੈ, ਜਿਸ ’ਚ ਸਰਦਾਰ ਪਟੇਲ ਦੇ ਜੀਵਨ ਬਾਰੇ ਰੌਚਕ ਤੱਥਾਂ ਦਾ ਜ਼ਿਕਰ ਕੀਤਾ ਗਿਆ ਹੈ ਖਾਸ ਗੱਲ ਇਹ ਵੀ ਹੈ ਕਿ ਇੱਥੇ ਸ਼ਾਮ ਨੂੰ ਇੱਕ ਲੇਜ਼ਰ ਸ਼ੋਅ ਵੀ ਹੁੰਦਾ ਹੈ, ਜਿਸ ’ਚ ਸਰਦਾਰ ਪਟੇਲ ਦੇ ਜੀਵਨ, ਬ੍ਰਿਟਿਸ਼ ਸਰਕਾਰ ਖਿਲਾਫ਼ ਉਨ੍ਹਾਂ ਦੇ ਸੰਘਰਸ਼ ਅਤੇ ਰਿਆਸਤਾਂ ਦੇ ਰਲੇਵੇਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ
Also Read :-
ਆਸ-ਪਾਸ ਦੇ ਖੇਤਰ ’ਚ ਅਤੇ ਸੈਲਾਨੀਆਂ ਲਈ ਕਈ ਹੋਰ ਵੀ ਦਾਰਸ਼ਨਿਕ ਪੁਆਇੰਟ ਮੌਜ਼ੂਦ ਹਨ
ਵੈਲੀ ਆਫ਼ ਫਲਾਵਰਸ ਦੀ ਸੈਰ:
600 ਏਕੜ ’ਚ ਫੈਲੀ ਵੈਲੀ ਆਫ਼ ਫਲਾਵਰਸ ਦੀ ਲੰਬਾਈ ਵਿਧਿਆਂਚਲ ਵੱਲੋਂ 6 ਕਿੱਲੋਮੀਟਰ ਅਤੇ ਸਤਪੁੜਾ ਵੱਲੋਂ 11 ਕਿੱਲੋਮੀਟਰ ਹੈ 7 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਫੁੱਲਾਂ ਦੀ ਇਹ ਪਹਾੜੀ ਅੱਜ 2,400,000 ਪੌਦਿਆਂ ਤੱਕ ਫੈਲ ਚੁੱਕੀ ਹੈ ਪਹਾੜੀ ’ਚ ਥੀਮ ਪਾਰਕ ਉੱਦਾਨਾਂ ਦੇ ਰੂਪ ’ਚ ਪੰਜ ਅਨੋਖੀਆਂ ਰਚਨਾਵਾਂ ਹਨ, ਗਾਰਡਨ ਆਫ਼ ਸੈਂਸ ਐਂਡ ਪੰਚਤੱਤਵ ਗਾਰਡਨ, ਗ੍ਰੀਨ, ਐਨਰਜ਼ੀ ਐਂਡ ਅਪਸਾਈਕÇਲੰਗ ਪਾਰਕ, ਸਰਦਾਰ ਪਾਰਕ, ਬਟਰਫਲਾਈ ਗਾਰਡਨ ਅਤੇ ਐਡਵੈਂਚਰ ਪਾਰਕ ਇੱਥੋਂ ਸੈਲਾਨੀ ਯਾਤਰਾ ਦੀ ਯਾਤਰਾ ਨੂੰ ਯਾਦਗਾਰ ਬਣਾਉਣ ਲਈ ਕਈ ਫੋਟੋ-ਬੂਥ ਅਤੇ ਸੈਲਫੀ ਪੁਆਇੰਟ ਵੀ ਬਣਾਏ ਗਏ ਹਨ ਦੋ ਸੁੰਦਰ ਕਮਲ ਤਲਾਬ ਵੀ ਮਜ਼ੇਦਾਰ ਅਨੁਭਵਾਂ ਨੂੰ ਵਾਧਾ ਦਿੰਦੇ ਹਨ
ਸਰਦਾਰ ਸਰੋਵਰ ਬੰਨ੍ਹ:
ਇਹ ਦੁਨੀਆ ਦੀ ਸਭ ਤੋਂ ਵੱਡੀ ਕੰਕਰੀਟ ਗਰੇਵਿਟੀ ’ਚੋਂ ਇੱਕ ਹੈ 1.2 ਕਿ.ਮੀ. ਲੰਬੇ ਬੰਨ੍ਹ ਦੀ ਉੱਚਾਈ ਸਭ ਤੋਂ ਡੂੰਘੇ ਨੀਂਹ ਵਾਲੇ ਪੱਧਰ ਨਾਲ 163 ਮੀਟਰ ਹੈ ਇਸ ’ਚ 30 ਰੇਡੀਅਲ ਗੇਟ ਹਨ, ਜਿਸ ’ਚ ਸਭ ਦਾ ਵਜ਼ਨ 450 ਟਨ ਦੇ ਕਰੀਬ ਹੈ
ਕਿਸ਼ਤੀ ਵਿਹਾਰ:
ਨਰਮਦਾ ਨਦੀ ਪ੍ਰਾਇਦੀਪ ਦੀ ਪੱਛਮ ਵੱਲ ਵਹਿਣ ਵਾਲੀ ਸਭ ਤੋਂ ਵੱਡੀ ਨਦੀ ਹੈ ਮੱਧ ਪ੍ਰਦੇਸ਼ ਦੇ ਅਮਰਕੰਟਕ ਪਹਾੜ ਲੜੀ ਕੋਲ ਇਸਦਾ ਮੁੱਖ ਸਥਾਨ ਹੈ ਅਤੇ ਇਹ ਅਰਬ ਸਾਗਰ ’ਚ ਜਾ ਕੇ ਮਿਲਦੀ ਹੈ ਨਰਮਦਾ ਨਦੀ ’ਤੇ ਬੰਨ੍ਹ ਦੇ ਉੱਪਰ ਸੈਲਾਨੀ ਕਿਸ਼ਤੀ ਦੀ ਸਵਾਰੀ ਦਾ ਆਨੰਦ ਲੈ ਸਕਦੇ ਹਨ ਇੱਕ ਘੰਟੇ ਦੀ ਕਿਸ਼ਤੀ ਦੀ ਸਵਾਰੀ ਦੌਰਾਨ ਸੈਲਾਨੀ ਮਹਾਂਰਾਸ਼ਟਰ ਦੀ ਹੱਦ ਤੱਕ ਜਾ ਕੇ ਆਉਂਦੇ ਹਨ
ਰੀਵਰ ਕਰੂਜ਼:
ਸਟੈਚੂ ਆਫ਼ ਯੂਨਿਟੀ ਨੂੰ ਦੇਖਣ ਲਈ ਇੱਕ ਰੋਮਾਂਚਿਕ ਤਜ਼ਰਬਾ ਲੈਣਾ ਹੈ ਤਾਂ ਰਾਇਲ ਕਰੂਜ਼ ਦੀ ਸਵਾਰੀ ਕੀਤੀ ਜਾ ਸਕਦੀ ਹੈ ਇਸਦੇ ਜ਼ਰੀਏ ਸਟੈਚੂ ਆਫ਼ ਯੂਨਿਟੀ ਦਾ ਕਰੂਜ਼ ਤੋਂ ਦਿਲਕਸ਼ ਨਜ਼ਾਰਾ ਮਹਿਸੂਸ ਕੀਤਾ ਜਾ ਸਕਦਾ ਹੈ
ਜਰਵਾਨੀ ਇਕੋ-ਟੂਰਿਜ਼ਮ ਏਰੀਆ ’ਚ ਟ੍ਰੇਕਿੰਗ:
ਸਟੈਚੂ ਆਫ਼ ਯੂਨਿਟੀ ’ਤੇ ਆਉਣ ਵਾਲੇ ਸੈਲਾਨੀਆਂ ਲਈ ਨਾਈਟ ਟ੍ਰੇਕਿੰਗ ਇੱਕ ਰੋਮਾਂਚਿਕ ਗਤੀਵਿਧੀ ਹੈ ਨਾਈਟ ਟ੍ਰੇਕਿੰਗ ਵੱਲੋਂ ਸੈਲਾਨੀ ਕੁਦਰਤ ਦੇ ਹੋਰ ਨੇੜੇ ਪਹੁੰਚਦਾ ਹੈ ਇਸ ਤੋਂ ਇਲਾਵਾ ਇਹ ਕੁਦਰਤ ਸੈਲਾਨੀ ਨੂੰ ਕੇਵਡੀਆਂ ਦੀ ਵਣ ਸ੍ਰਿਸ਼ਟੀ ਅਤੇ ਜੀਵ ਸ੍ਰਿਸ਼ਟੀ ਨੂੰ ਰਾਤ ਨੂੰ ਦੇਖਣ ਅਤੇ ਅਨੁਭਵ ਕਰਨ ਦਾ ਮੌਕਾ ਦਿੰਦੀ ਹੈ ਸੈਲਾਨੀ ਰਾਤ ਦੇ ਸਮੇਂ ਪੈਦਲ ਟ੍ਰੇਕਿੰਗ ਦਾ ਆਨੰਦ ਲੈ ਸਕਦੇ ਹਨ ਵਿਧਿਆਂਚਲ ਅਤੇ ਸਤਪੁੜਾ ਪਰਬਤਮਾਲਾ ਦੇ ਮੇਲ ’ਤੇ ਜੰਗਲ ਦੇ ਕੁਝ ਸਭ ਤੋਂ ਸੁੰਦਰ ਦ੍ਰਿਸ਼ਾਂ ਦਾ ਵੀ ਆਨੰਦ ਲੈ ਸਕਦੇ ਹੋ ਇਹ ਜੰਗਲ ਸ੍ਰਿਸ਼ਟੀ ਸੂਲਪਨੇਸ਼ਵਰ ਵਣਜੀਵ ਰੱਖ ਦੀ ਭਾਵਕੁਤਾ ਦਾ ਪ੍ਰਤੀਕ ਹੈ ਟ੍ਰੇਕਿੰਗ ਦੌਰਾਨ ਪ੍ਰਕਿਰਤੀ ਦੇ ਅਣਦੇਖੀ ਸੁੰਦਰਤਾ ਤੋਂ ਇਲਾਵਾ ਨਿਸ਼ਾਚਰਾਂ ਦੀ ਸ੍ਰਿਸ਼ਟੀ ਦਾ ਰੋਮਾਂਚਿਕ ਅਨੁਭਵ ਹੋਵੇਗਾ
ਕੈਕਟਸ ਗਾਰਡਨ:
ਸਟੈਚੂ ਆਫ਼ ਯੂਨਿਟੀ ਕੋਲ ਸਥਿਤ ਕੈਕਟਸ ਗਾਰਡਨ ਇੱਕ ਵਸ਼ਿਸ਼ਟ ਬਾਟਨੀਕਲ ਗਾਰਡਨ ਹੈ, ਜਿਸ ’ਚ ਕੈਕਟੀ ਦੀਆਂ ਕਈ ਵਰਾਇਟੀਆਂ ਨੂੰ ਦੇਖਿਆ ਜਾ ਸਕਦਾ ਹੈ ਇਸ ਗਾਰਡਨ ਨੂੰ ਬਣਾਉਣ ਦੇ ਪਿੱਛੇ ਮਕਸਦ ਇਹ ਸੀ ਕਿ ਲੋਕਾਂ ਨੂੰ ਡੈਜ਼ਰਟ ਇਕੋਸਿਸਟਮ (ਰੇਗਿਸਤਾਨੀ ਮਾਹੌਲ) ਦਾ ਤਜ਼ਰਬਾ ਮਿਲ ਸਕੇ 20 ਏਕੜ ਦੇ ਕੰਪਲੈਕਸ ’ਚ ਇੱਥੇ 350 ਪ੍ਰਜਾਤੀਆਂ ਦੇ 30 ਹਜ਼ਾਰ ਪੌਦੇ ਹਨ ਇਨ੍ਹਾਂ ਪੌਦਿਆਂ ਦੇ ਮੂਲ ਦੁਨੀਆਂ ਭਰ ਦੇ 17 ਦੇਸ਼ਾਂ ’ਚੋਂ ਹਨ ਅਤੇ ਜ਼ਿਆਦਾਤਰ ਉੱਤਰੀ ਅਮਰੀਕਾ, ਦੱਖਣੀ ਅਮਰੀਕਾ ਅਤੇ ਅਫਰੀਕਾ ਤੋਂ ਹਨ
ਚਿਲਡਰਨ ਨਿਊਟ੍ਰੀਸ਼ਨ ਪਾਰਕ
ਇਹ ਦੁਨੀਆਂ ਦਾ ਪਹਿਲਾਂ ਤਕਨੀਕ ਅਧਾਰਿਤ ਥੀਮ ਪਾਰਕ ਹੈ ਇਸਨੂੰ ਬਣਾਉਣ ਦੇ ਪਿੱਛੇ ਉਦੇਸ਼ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਪੋਸ਼ਣ ਦੀ ਭੂਮਿਕਾ ਸਮਝਾਉਣਾ ਹੈ ਇਸ ’ਚ ਨਿਊਟਰੀ ਐਕਸਪ੍ਰੈੱਸ ਦੇ ਨਾਂਅ ਨਾਲ ਇੱਕ ਟਾੱਇ ਟ੍ਰੇਨ ਹੈ, ਜੋ ਬੱਚਿਆਂ ਨੂੰ ਖੇਡ-ਖੇਡ ’ਚ ਪੋਸ਼ਣ ਬਾਰੇ ਜਾਣਕਾਰੀ ਦਿੰਦੀ ਹੈ
ਜੰਗਲ ਸਫਾਰੀ:
ਇਹ 5,58,240 ਵਰਗਮੀਟਰ ’ਚ ਫੈਲਿਆ ਜੰਗਲ ਸਫਾਰੀ ਨਰਮਦਾ ਨਦੀ ਦੇ ਦਾਹਿਨੀ ਤੱਟ ’ਤੇ ਸਥਿਤ ਹੈ, ਇਹ ਸਟੈਚੂ ਆਫ਼ ਯੂਨਿਟੀ ਤੋਂ ਦੋ ਕਿਮੀ ਦੀ ਦੂਰੀ ’ਤੇ ਸਥਿਤ ਹੈ ਇਸ ’ਚ ਦੁਰਲੱਭ ਪ੍ਰਜਾਤੀਆਂ ਦੇ ਜੀਵਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ
ਬਟਰਫਲਾਈ ਗਾਰਡਨ
ਵਿੰਧਿਆ ਅਤੇ ਸਤਪੁੜਾ ਲੜੀ ’ਚ ਫੁੱਲਾਂ ਦੀਆਂ ਪਹਾੜੀਆਂ ’ਚ ਤਿਤਲੀਆਂ ਦਾ ਇੱਕ ਬਾਗ ਸਥਿਤ ਹੈ ਨਰਮਦਾ ਦੇ ਕਿਨਾਰੇ ਸਥਿਤ ਇਸ ਬਾਗ ’ਚ 80 ਤੋਂ ਜ਼ਿਆਦਾ ਪ੍ਰਜਾਤੀਆਂ ਦੇ ਸਥਾਨ ਹਨ
ਇੱਥੋ ਦੇ ਪ੍ਰਸਿੱਧ ਭੋਜਨ
ਖਾਂਡਵੀ:
ਇਹ ਇੱਕ ਅਜਿਹਾ ਪ੍ਰਚਲਿੱਤ ਗੁਜਰਾਤੀ ਖਾਣਾ ਹੈ, ਜਿਸਨੂੰ ਵੇਸਣ, ਚੀਨੀ ਅਤੇ ਨਮਕ ਦੇ ਘੋਲ ਨਾਲ ਬਣਾਇਆ ਜਾਂਦਾ ਹੈ ਇਹ ਇੱਕ ਪ੍ਰਸਿੱਧ ਗੁਜਰਾਤੀ ਭੋਜਨ ਹੈ, ਜਿਸਨੂੰ ਆਮ ਤੌਰ ’ਤੇ ਗੁਜਰਾਤੀ ਲੋਕ ਆਪਣੇ ਨਾਸ਼ਤੇ ’ਚ ਖਾਂਦੇ ਹਨ ਇਹ ਨਮਕੀਨ ਅਤੇ ਮਿੱਠਾ ਲੱਗਦਾ ਹੈ ਇਸਦਾ ਸਵਾਦ ਹਰ ਕਿਸੇ ਨੂੰ ਬੇੇਹੱਦ ਪਸੰਦ ਆਉਂਦਾ ਹੈ ਇਸ ਭੋਜਨ ’ਚ ਕੈਲੋਰੀ ਵੀ ਕਾਫ਼ੀ ਘੱਟ ਹੁੰਦੀ ਹੈ ਇਸ ਵਜ੍ਹਾ ਨਾਲ ਜ਼ਿਆਦਾ ਵਜ਼ਨ ਵਾਲੇ ਲੋਕ ਵੀ ਇਸ ਖਾਧ ਦਾ ਆਨੰਦ ਲੈ ਸਕਦੇ ਹਨ
ਢੋਕਲਾ:
ਢੋਕਲਾ ਇੱਕ ਪ੍ਰਸਿੱਧ ਗੁਜਰਾਤੀ ਵਿਅੰਜਣ ਹੈ, ਜਿਸਨੂੰ ਵੇਸਣ ਨਾਲ ਬਣਾਇਆ ਜਾਂਦਾ ਹੈ ਅਤੇ ਇਹ ਕੇਕ ਦੀ ਤਰ੍ਹਾਂ ਮੁਲਾਇਮ ਅਤੇ ਜਾਲੀਦਾਰ ਹੁੰਦਾ ਹੈ ਢੋਕਲਾ ਨਮਕੀਨ ਲੱਗਦਾ ਹੈ ਅਤੇ ਇਸਨੂੰ ਖਾਣਾ ਅਤੇ ਨਾਸ਼ਤੇ ’ਚ ਗੁਜਰਾਤੀ ਲੋਕ ਬੜੇ ਚਾਅ ਨਾਲ ਖਾਂਦੇ ਹਨ ਜੇਕਰ ਤੁਸੀਂ ਸਟੈਚੂ ਆਫ਼ ਯੂਨਿਟੀ ਦੇਖਣ ਵਡੋਦਰਾ ਜਾਓ ਤਾਂ ਉੱਥੇ ਇਸ ਵਿਅੰਜਣ (ਖਾਣੇ) ਨੂੰ ਜ਼ਰੂਰ ਖਾਓ
ਹਾਂਡਵੋਂ:
ਇਹ ਸੁਆਦੀ ਵਿਅੰਜਣ ਕੇਕ ਵਰਗਾ ਲੱਗਦਾ ਹੈ ਇਹ ਚਨਾ ਦਾਲ, ਅਰਹਰ ਦੀ ਦਾਲ, ਵੇਸਣ ਦੇ ਪੇਸਟ ਨਾਲ ਬਣਦਾ ਹੈ ਇਸ ’ਚ ਸਫੈਦ ਤਿਲਾਂ ਦੀ ਗਾਰਨਿਸ਼ਿੰਗ ਵੀ ਕੀਤੀ ਜਾਂਦੀ ਹੈ ਇਹ ਕੇਕ ਦੀ ਤਰ੍ਹਾਂ ਦਿਸਦਾ ਹੈ ਅਤੇ ਲਗਭਗ ਢੋਕਲੇ ਵਾਂਗ ਹੀ ਬਣਾਇਆ ਜਾਂਦਾ ਹੈ, ਜੋ ਨਮਕੀਨ ਅਤੇ ਮਿੱਠਾ ਸਵਾਦ ’ਚ ਲੱਗਦਾ ਹੈ