ਹੈਲਦੀ ਮੈਰਿਡ ਲਾਈਫ਼ ਦੇ ਸੀਕ੍ਰੇਟਸ
ਅੱਜ ਦੀ ਫਾਸਟ ਲਾਈਫ਼ ਦਾ ਪ੍ਰਭਾਵ ਜਿੰਦਗੀ ਅਤੇ ਰਿਸ਼ਤਿਆਂ ‘ਤੇ ਕੁਝ ਅਜਿਹਾ ਪਿਆ ਹੈ ਕਿ ਪੂਰਾ ਮਾਹੌਲ ਹੀ ਬਦਲ ਗਿਆ ਹੈ ਲੋਕਾਂ ਦੀ ਸੋਚ ਬਦਲ ਗਈ ਹੈ ਸਿਨਸੀਅਰਿਟੀ ਵੀ ਹੁਣ ਘੱਟ ਹੀ ਦੇਖਣ ਨੂੰ ਮਿਲਦੀ ਹੈ ਸਭ ਨੂੰ ਆਪਣੀ ਹੀ ਪਈ ਰਹਿੰਦੀ ਹੈ ਅਜਿਹੇ ‘ਚ ਕਿ ਹੈਰਾਨਗੀ ਕਿ ਸ਼ਾਦੀ ਵਰਗੇ ਅਹਿਮ ਰਿਸ਼ਤੇ ਵੀ ਹੁਣ ਸੁਆਰਥ ਦੇ ਅੱਗੇ ਓਨਾ ਅਹਿਮ ਨਹੀਂ ਰਹਿ ਗਿਆ ਤਲਾਕ ਦੀ ਵਧਦੀ ਗਿਣਤੀ ਹੈਰਾਨ ਕਰਨ ਵਾਲੀ ਹੈ ਹਰ ਤੀਜੇ-ਚੌਥੇ ਘਰ ‘ਚ ਇਹੀ ਸੁਣਨ ਨੂੰ ਮਿਲੇਗਾ
ਕਿ ਪਤੀ-ਪਤਨੀ ‘ਚ ਨਹੀਂ ਨਿਭੀ, ਨਤੀਜਾ ਉਹ ਵੱਖ ਹੋ ਗਏ ਆਖਰ ਦੇਖਭਾਲ ਕਰਕੇ, ਜਾਂਚ ਪਰਖ ਕੇ ਸ਼ਾਦੀ ਕਰਨ ਤੋਂ ਬਾਅਦ ਵੀ ਕਿਉਂ ਨਹੀ ਪਤੀ-ਪਤਨੀ ਪਿਆਰ ਨਾਲ ਰਹਿ ਪਾਉਂਦੇ ਹਨ ਇੱਕ ਖੂਬਸੂਰਤ ਜ਼ਿੰਦਗੀ ਨੂੰ ਸ਼ਾਦੀ ਹੋਰ ਵੀ ਖੂਬਸੂਰਤ ਬਣਾਉਂਦੀ ਹੈ ਪਰ ਸ਼ਾਦੀ ਇੱਕ ਜ਼ਿੰਮੇਵਾਰੀ ਵੀ ਹੈ ਆਪਣੇ ਰਿਲੇਸ਼ਨ ਹੈਲਦੀ ਰੱਖਣ ਲਈ ਕੁਝ ਬੁਨਿਆਦੀ ਗੱਲਾਂ ਨੂੰ ਫਾਲੋ ਕਰਨਾ ਜ਼ਰੂਰੀ ਹੈ ਕੁਝ ਸੀਕ੍ਰੇਟਸ ਹਨ ਜਿਨ੍ਹਾਂ ਨੂੰ ਜੇਕਰ ਜਾਣ ਲਓ ਤਾਂ ਟਕਰਾਅ ਦੇ ਮੌਕੇ ਘੱਟ ਹੋ ਜਾਣਗੇ
ਸਭ ਨਾਲੋਂ ਜ਼ਰੂਰੀ ਗੱਲ ਹੈ ਕਮਿਟਮੈਂਟ
ਇਹ ਮੈਰਿਡ ਲਾਈਫ ਦਾ ਅਧਾਰ ਮੰਨਿਆ ਜਾ ਸਕਦਾ ਹੈ ਇੱਕ ਦੂਜੇ ਦਾ ਹਰ ਹਾਲ ‘ਚ ਸਾਥ ਨਿਭਾਉਣ ਦਾ ਵਾਅਦਾ ਹੀ ਇਸ ਬੰਧਨ ਨੂੰ ਮਜ਼ਬੂਤੀ ਦਿੰਦਾ ਹੈ ਆਪਸੀ ਵਿਸ਼ਵਾਸ ਬਣਾਏ ਰੱਖਦਾ ਹੈ ਜੇਕਰ ਕਮਿਟਮੈਂਟ ਹੀ ਨਾ ਹੋਵੇ ਤਾਂ ਸ਼ਾਦੀ ਲਿਵ ਇਨ ਰਿਲੇਸ਼ਨ ਬਣ ਕੇ ਰਹਿ ਜਾਏਗੀ
ਪਤੀ ਘਰ ਦੇ ਕੰਮਾਂ ‘ਚ ਮੱਦਦ ਕਰੇ
ਅੱਜ ਜਦੋਂ ਔਰਤਾਂ ਘਰ ਬਾਹਰ ਦੋਵੇਂ ਫਰੰਟ ‘ਤੇ ਕੰਮ ਕਰ ਰਹੀਆਂ ਹਨ, ਉਨ੍ਹਾਂ ‘ਤੇ ਵਰਕਲੋਡ ਵੀ ਵਧ ਗਿਆ ਹੈ ਅਜਿਹੇ ‘ਚ ਜ਼ਰੂਰੀ ਹੈ ਕਿ ਪੁਰਸ਼ ਵੀ ਘਰ ਦੇ ਕੰਮਾਂ ‘ਚ ਮੱਦਦ ਕਰੇ ਇਸ ਨਾਲ ਉਨ੍ਹਾਂ ‘ਚ ਪਿਆਰ ਵਧੇਗਾ ਪਤਨੀ ਨੂੰ ਲੱਗੇਗਾ ਕਿ ਪਤੀ ਉਸ ਦੀ ਕੇਅਰ ਕਰਦੇ ਹਨ ਅਤੇ ਘਰ ‘ਚ ਸ਼ਾਂਤੀ ਰਹੇਗੀ
ਦੋਵੇਂ ਆਪਣੀ ਡਿਊਟੀ ਨਿਭਾਉਣ
ਮੈਰਿਡ ਲਾਈਫ਼ ਨੂੰ ਕਾਮਯਾਬ ਬਣਾਉਣ ਲਈ ਪਾਰਟਨਰ ਨੂੰ ਆਪਣੀ ਡਿਊਟੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਸਿਰਫ਼ ਅਧਿਕਾਰ ਹੀ ਜਾਣਨ ਨਾਲ ਕੰਮ ਨਹੀਂ ਚੱਲੇਗਾ ਕਿਸੇ ਵੀ ਵੱਡੀ ਸਮੱਸਿਆ ਦਾ ਹੱਲ ਕਰਨਾ ਦੋਵਾਂ ਦਾ ਫਰਜ਼ ਹੈ ਇਸੇ ਤਰ੍ਹਾਂ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਛੋਟੀਆਂ-ਛੋਟੀਆਂ ਗੱਲਾਂ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਕੇ ਰੋਜ਼ਾਨਾ ਦੇ ਜੀਵਨ ‘ਚ ਖੁਸ਼ੀਆਂ ਲਿਆਉਣਾ ਵੀ ਇਸ ਰਿਸ਼ਤੇ ਦੀ ਕਾਮਯਾਬੀ ਦਾ ਸੀਕ੍ਰੇਟ ਹੈ
ਬਹੁਤ ਉਮੀਦਾਂ ਠੀਕ ਨਹੀਂ
ਇਹ ਤਾਂ ਨਹੀਂ ਕਿਹਾ ਜਾ ਸਕਦਾ ਹੈ ਕਿ ਤੁਸੀਂ ਆਪਣੀ ਲਾਈਫ਼ ਪਾਰਟਨਰ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਉਮੀਦ ਹੀ ਨਾ ਕਰੋ ਆਖਰ ਜੋ ਸਭ ਤੋਂ ਕਲੋਜ ਹੋਵੇਗਾ, ਉਸ ਤੋਂ ਹੀ ਤਾਂ ਉਮੀਦ ਕੀਤੀ ਜਾਂਦੀ ਹੈ ਪਰ ਧਿਆਨ ਰਹੇ ਕਿ ਇਹ ਹੱਦ ‘ਚ ਹੋਵੇ ਅਤੇ ਸੰਭਵ ਵੀ ਹੋਵੇ ਕੋਈ ਵੀ ਵਿਅਕਤੀ ਪੂਰੀ ਤਰ੍ਹਾਂ ਆਦਰਸ਼ ਵਿਅਕਤੀ ਨਹੀਂ ਹੋ ਸਕਦਾ, ਇਹ ਸਭ ਜਾਣਦੇ ਹਨ ਇੱਕ ਦੂਜੇ ਦੀ ਗ੍ਰੋਥ ‘ਚ ਮੱਦਦ ਕਰਨ, ਇਹ ਵੱਡੀ ਗੱਲ ਹੈ ਕੁਝ ਕਮੀਆਂ ਨੂੰ ਨਜ਼ਰਅੰਦਾਜ਼ ਕਰਕੇ ਸਵੀਕਾਰ ਕਰਕੇ ਮੰਨ ਕੇ ਚੱਲਣ ‘ਚ ਹੀ ਭਲਾਈ ਹੈ
ਕਮਿਊਨੀਕੇਸ਼ਨ ਬ੍ਰੇਕਡਾਊਨ ਦੀ ਸਥਿਤੀ ਨਾ ਆਵੇ
ਹੁੰਦਾ ਕੀ ਹੈ, ਗਰਮਾ-ਗਰਮ ਬਹਿਸ ਝਗੜੇ ਤੋਂ ਬਾਅਦ ਕਈ ਵਾਰ ਦੋਵੇਂ ਪਾਰਟਨਰ ‘ਚ ਵਿਗਾੜ ਰਹਿਣ ਲੱਗਦਾ ਹੈ ਇਹ ਝਗੜੇ ਦਾ ਹੱਲ ਨਹੀਂ ਹੈ ਇਸ ਨਾਲ ਤਾਂ ਗਲਤਫਹਿਮੀਆਂ ਹੋਰ ਵਧਣਗੀਆਂ ਗੱਲਬਾਤ ਬੰਦ ਨਹੀਂ ਹੋਣੀ ਚਾਹੀਦੀ ਜੇਕਰ ਕੋਈ ਗੱਲ ਤੁਹਾਨੂੰ ਖਾ ਰਹੀ ਹੈ ਤਾਂ ਅੰਦਰ ਹੀ ਅੰਦਰ ਨਾ ਘੁਟੋ ਸਗੋਂ ਕੂਲ ਰਹਿ ਕੇ ਸੰਜਮਪੂਰਨ ਤਰੀਕੇ ਨਾਲ ਆਪਣੀ ਗੱਲ ਕਹੋ ਅਕਸਰ ਜੋੜਿਆਂ ‘ਚ ਦੂਰੀਆਂ ਦਾ ਕਾਰਨ ਕਮਿਊਨੀਕੇਸ਼ਨ ਗੈਪ ਹੀ ਹੁੰਦਾ ਹੈ ਰਿਸ਼ਤਾ ਜੋੜੇ ਰੱਖਣਾ ਹੈ ਤਾਂ ਖਾਮੋਸ਼ ਨਾ ਰਹੋ, ਆਪਣੀ ਗੱਲ ਜ਼ਰੂਰ ਕਹੋ ਪਰ ਤਰੀਕੇ ਨਾਲ ਕਹੋ, ਐਕਊਜਿੰਗ ਟੋਨ ‘ਚ ਤਾਂ ਕਦੇ ਨਹੀਂ
ਸੰਸਕਾਰੀ ਮਨ
ਚੰਗੇ ਸੰਸਕਾਰ ਹੋਣਗੇ ਤਾਂ ਸ਼ਾਦੀ ਨੂੰ ਪਵਿੱਤਰ ਬੰਧਨ ਮੰਨ ਕੇ ਹੀ ਚੱਲੇਗਾ ਮੈਰਿਡ ਕਪਲ ਜ਼ਰਾ ਜਿਹੀ ਗੱਲ ‘ਤੇ ਉੁਹ ਇੱਕ-ਦੂਜੇ ਨੂੰ ਤਲਾਕ ਦੀਆਂ ਧਮਕੀਆਂ ਨਹੀਂ ਦੇਣਗੇ ਨਾ ਹੀ ਉਹ ਤੇਰਾ ਮੇਰਾ ਕਰਦੇ ਹੋਏ ਆਪਣੇ ਬੈਂਕ ਅਕਾਊਂਟ ਵੱਖ ਮੈਨਟੇਨ ਕਰਨਗੇ ਰਿਸਰਚ ਤੋਂ ਪਤਾ ਚੱਲਦਾ ਹੈ ਕਿ ਨੈਤਿਕ ਮੁੱਲਾਂ ਨੂੰ ਤਰਜ਼ੀਹ ਦੇਣ ਵਾਲੇ ਸੰਸਕਾਰੀ ਕਪਲ ਅਸਾਨੀ ਨਾਲ ਜੁਦਾ ਨਹੀਂ ਹੁੰਦੇ ਉਨ੍ਹਾਂ ਨਾਲ ਰਹਿਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ ਉਨ੍ਹਾਂ ਦੀ ਪਾੱਜੀਟਿਵ ਸੋਚ ਆਪਸੀ ਵਿਸ਼ਵਾਸ ਨੂੰ ਟੁੱਟਣ ਨਹੀਂ ਦਿੰਦੀ ਪਤੀ ਨੂੰ ਭਲੇ ਉਹ ਪਰਮੇਸ਼ਵਰ ਨਾ ਮੰਨੇ ਪਰ ਸੰਸਕਾਰੀ ਪਤਨੀ ਉਸ ਨੂੰ ਆਦਰ ਸਨਮਾਨ ਜ਼ਰੂਰ ਦਿੰਦੀ ਹੈ ਇਸੇ ਤਰ੍ਹਾਂ ਪਤੀ ਵੀ ਉਸ ਨੂੰ ਗੁਲਾਮ ਨਾ ਸਮਝ ਕੇ ਘਰ ਦੀ ਮਾਲਕਿਨ, ਹੋਮ ਮਨਿਸਟਰ ਮੰਨ ਕੇ ਚੱਲਦਾ ਹੈ
ਊਸ਼ਾ ਜੈਨ ‘ਸ਼ੀਰੀ’
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.