take special care of the throat -sachi shiksha punjabi

ਗਲੇ ਦਾ ਰੱਖੋ ਖਾਸ ਖਿਆਲ
ਸਰਦੀ ਦੇ ਮੌਸਮ ’ਚ ਗਲੇ ’ਚ ਖਰਾਸ਼, ਗਲੇ ’ਚ ਦਰਦ ਹੋਣਾ, ਟਾਂਸਿਲ ਹੋਣ ਆਮ ਸਮੱਸਿਆ ਹੈ ਪਰ ਜਦੋਂ ਕਿਸੇ ਵਿਅਕਤੀ ਨੂੰ ਗਲੇ ਨਾਲ ਸਬੰਧਿਤ ਕੋਈ ਸਮੱਸਿਆ ਹੋ ਜਾਂਦੀ ਹੈ, ਤਾਂ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ ’ਚ ਗਲੇ ਨੂੰ ਠੰਡ ਤੋਂ ਬਚਾ ਕੇ ਰੱਖੋ, ਕਿਉਂਕਿ ਜਦੋਂ ਤੁਹਾਨੂੰ ਠੰਡ ਲੱਗਦੀ ਹੈ, ਤਾਂ ਤੁਹਾਡੇ ਗਲੇ ਦੀ ਸਿਹਤ ਖਰਾਬ ਹੁੰਦੀ ਹੈ

ਇਸ ਤੋਂ ਬਚਣ ਲਈ ਸਰਦੀਆਂ ਦੇ ਮੌਸਮ ’ਚ ਠੰਡੀਆਂ ਚੀਜ਼ਾਂ, ਜਿਵੇਂ ਆਈਸਕ੍ਰੀਮ, ਕੋਲਡ ਡਰਿੰਕ ਅਤੇ ਠੰਡੇ ਪੀਣ ਵਾਲੇ ਪਦਾਰਥਾਂ ਦਾ ਵਰਤੋਂ ਕਰਨ ਤੋਂ ਪਰਹੇਜ਼ ਕਰੋ ਆਪਣੇ ਆਪ ਨੂੰ ਸਰਦੀ ਤੋਂ ਬਚਾਉਣ ਲਈ ਸਕਾਰਫ, ਮਫਲਰ ਜਾਂ ਸਟੋਲ ਦੀ ਵਰਤੋਂ ਕਰੋ,

ਤਾਂ ਕਿ ਤੁਹਾਡਾ ਗਲਾ ਢੱਕਿਆਂ ਰਹੇ ਇਸ ਤੋਂ ਇਲਾਵਾ ਹੇਠ ਲਿਖੇ ਉਪਾਅ ’ਤੇ ਜ਼ਰੂਰ ਗੌਰ ਕਰੋ:-

ਨਮਕ ਦੇ ਪਾਣੀ ਨਾਲ ਗਰਾਰੇ ਕਰੋ:

ਰਾਤ ਨੂੰ ਸੌਣ ਤੋਂ ਪਹਿਲਾਂ ਗੁਣਗੁਣੇ ਪਾਣੀ ’ਚ ਨਮਕ ਮਿਲਾ ਕੇ ਗਰਾਰੇ ਕਰਨ ਨਾਲ ਗਲੇ ਨੂੰ ਆਰਾਮ ਮਿਲਦਾ ਹੈ ਸਰਦੀਆਂ ਦੌਰਾਨ ਨਿਯਮਤ ਗਰਾਰੇ ਕਰਨ ਨੂੰ ਆਪਣੀ ਰੂਟੀਨ ਦਾ ਹਿੱਸਾ ਬਣਾ ਲਓ ਨਮਕ ਮਿਲਿਆਂ ਗਰਮ ਪਾਣੀ ਗਲੇ ’ਚ ਇੰਫੈਕਸ਼ਨ ਦੀ ਵਜ੍ਹਾਂ ਨਾਲ ਆਈ ਸੋਜ ਨੂੰ ਘੱਟ ਕਰ ਕੇ ਆਰਾਮ ਪਹੁੰਚਾਉਂਦਾ ਹੈ ਗਰਾਰੇ ਕਰਨ ਦੇ ਤੁਰੰਤ ਬਾਅਦ ਕਿਸੇ ਠੰਡੇ ਜਾਂ ਗਰਮ ਪਦਾਰਥ ਦਾ ਵਰਤੋਂ ਨਾ ਕਰੋ ਜੇਕਰ ਗਲੇ ’ਚ ਦਰਦ ਹੋ ਰਿਹਾ ਹੈ ਅਤੇ ਆਵਾਜ਼ ਨਹੀਂ ਨਿਕਲ ਰਹੀ ਹੈ ਤਾਂ ਅਜ਼ਵਾਇਨ ਅਤੇ ਮੁਲੱਠੀ ਵਾਲੇ ਪਾਣੀ ਨਾਲ ਭਾਫ ਲਓ, ਇਸ ਨਾਲ ਤੁਹਾਡੇ ਗਲੇ ਦਾ ਦਰਦ ਵੀ ਖ਼ਤਮ ਹੋਵੇਗਾ ਅਤੇ ਤੁਹਾਡੀ ਆਵਾਜ਼ ਵੀ ਖੁੱਲ੍ਹ ਜਾਵੇਗੀ

ਜੂਠਾ ਖਾਣ ਤੋਂ ਕਰੋੋ ਪਰਹੇਜ਼:

ਠੰਡ ’ਚ ਗਲੇ ’ਚ ਹੋਣ ਵਾਲੀ ਕਿਸੇ ਵੀ ਸਮੱਸਿਆਂ ਨੂੰ ਮੌਸਮ ਨਾਲ ਜੋੜ ਕੇ ਹੀ ਦੇਖਿਆ ਜਾਂਦਾ ਹੈ, ਪਰ ਠੰਡ ਤੋਂ ਇਲਾਵਾ ਲਾਗ ਦੀ ਵਜ੍ਹਾ ਨਾਲ ਵੀ ਗਲਾ ਖਰਾਬ ਹੋ ਸਕਦਾ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਗਲੇ ’ਚ ਹੋਣ ਵਾਲੇ ਲਾਗ ਦੀ ਵਜ੍ਹਾ ਬੈਕਟੀਰੀਆਂ ਹੁੰਦੇ ਹਨ ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਦਾ ਜੂਠ ਖਾਂਦੇ ਹੋ, ਜੋ ਗਲੇ ਦੀ ਲਾਗ ਤੋਂ ਪੀੜਤ ਹਨ, ਤਾਂ ਤੁਹਾਨੂੰ ਲਾਗ ਹੋਣ ਦਾ ਖ਼ਤਰਾ ਵਧ ਜਾਂਦਾ ਹੈ ਅਜਿਹੀ ਸਥਿਤੀ ਤੋਂ ਬਚਣ ਲਈ ਤੁਸੀਂ ਕਿਸੇ ਦਾ ਵੀ ਜੂਠਾ ਖਾਣ-ਪੀਣ ਤੋਂ ਪਰਹੇਜ਼ ਕਰੋ ਬਹੁਤ ਜ਼ਿਆਦਾ ਠੰਡੀਆਂ ਅਤੇ ਗਰਮ ਚੀਜ਼ਾਂ ਦੀ ਵਰਤੋਂ ਵੀ ਲਾਗ ਦਾ ਕਾਰਨ ਬਣ ਸਕਦੀਆਂ ਹਨ

ਸਾਫ਼ ਰੱਖੋ ਟੂਥਬੁਰੱਸ਼:

ਗਲੇ ’ਚ ਲਾਗ ਉਦੋਂ ਜ਼ਿਆਦਾ ਫੈਲਦਾ ਹੈ ਜਦੋਂ ਤੁਸੀਂ ਆਪਣੇ ਓਰਲ ਹੈਲਥ ਦਾ ਧਿਆਨ ਨਹੀਂ ਰੱਖਦੇ ਕਿਸੇ ਵੀ ਤਰ੍ਹਾਂ ਦਾ ਬੈਕਟੀਰੀਆਂ ਮੂੰਹ ਦੇ ਰਸਤੇ ਹੀ ਤੁਹਾਡੇ ਗਲੇ ਤੱਕ ਪਹੁੰਚਦਾ ਹੈ ਇਸ ਤੋਂ ਬਚਣ ਲਈ ਨਿਯਮਤ ਤੌਰ ’ਤੇ ਦਿਨ ’ਚ ਦੋ ਵਾਰ ਬੁਰੱਸ਼ ਕਰੋ ਇਸ ਤੋਂ ਇਲਾਵਾ ਆਪਣੇ ਬੁਰੱਸ਼ ਨੂੰ ਸਾਫ ਵੀ ਰੱਖੋ ਸਵੇਰੇ ਬੁਰੱਸ਼ ਕਰਨ ਤੋਂ ਪਹਿਲਾਂ ਆਪਣੇ ਬੁਰੱਸ਼ ਨੂੰ ਨਮਕ ਮਿਲੇ ਗਰਮ ਪਾਣੀ ’ਚ ਡੁਬੋ ਕੇ ਸਾਫ਼ ਕਰਨ ਤੋਂ ਬਾਅਦ ਹੀ ਬੁਰੱਸ਼ ਕਰੋ ਇਸ ਨਾਲ ਤੁਹਾਡੇ ਦੰਦਾਂ ਦੇ ਨਾਲ-ਨਾਲ ਤੁਹਾਡੇ ਗਲੇ ਦੀ ਸਿਹਤ ਵੀ ਠੀਕ ਰਹੇਗੀ ਹਰ ਤਿੰਨ ਮਹੀਨਿਆਂ ’ਚ ਆਪਣੇ ਟੂਥਬੁਰੱਸ਼ ਨੂੰ ਬਦਲ ਦਿਓ

ਸ਼ਹਿਦ ਅਤੇ ਅਦਰਕ ਹਨ ਅਸਰਦਾਰ

ਸਰਦੀਆਂ ’ਚ ਗਲੇ ਦੀ ਸਿਹਤ ਨੂੰ ਠੀਕ ਰੱਖਣ ਲਈ ਨਿਯਮਤ ਤੌਰ ’ਤੇ ਅਦਰਕ ਅਤੇ ਸ਼ਹਿਦ ਦੀ ਵਰਤੋਂ ਕਰਨਾ ਲਾਭਦਾਇਕ ਹੁੰਦਾ ਹੈ ਸਵੇਰੇ ਬੁਰੱਸ਼ ਕਰਨ ਤੋਂ ਬਾਅਦ ਇੱਕ ਚਮਚ ਅਦਰਕ ਦੇ ਰਸ ’ਚ ਇੱਕ ਛੋਟਾ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਪੂਰੇ ਦਿਨ ਤੁਹਾਡੇ ਗਲੇ ਨੂੰ ਸੁਰੱਖਿਆਂ ਮਿਲਦੀ ਹੈ

ਜਦੋਂ ਹੋ ਜਾਣ ਟਾੱਨਸਿਲਸ

ਟਾਨਸਿਲਸ ਬਦਲਦੇ ਮੌਸਮ ’ਚ ਹੋਣ ਵਾਲੀ ਬਹੁਤ ਸਾਰੀਆਂ ਬਿਮਾਰੀਆਂ ਦਾ ਸੂਚਕ ਹੈ ਜੇਕਰ ਤੁਹਾਨੂੰ ਖਰਾਸ਼ ਅਤੇ ਗਲੇ ’ਚ ਦਰਦ ਨਾਲ ਸੋਜ ਦੀ ਸ਼ਿਕਾਇਤ ਹੋ ਜਾਵੇ ਤਾਂ ਇਸਦਾ ਮਤਲਬ ਇਹ ਹੈ ਕਿ ਤੁਹਾਨੂੰ ਟਾਨਸਿਲ ਹੋ ਗਿਆ ਹੈ ਗਲੇ ’ਚ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੋਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ

ਹਲਦੀ ਹੈ ਕਮਾਲ ਦੀ

ਸਰਦੀਆਂ ’ਚ ਅਦਰਕ ਅਤੇ ਸ਼ਹਿਦ ਨਾਲ ਰੋਜ਼ ਹਲਦੀ ਲੈਣਾ ਗਲੇ ਦੀ ਸਿਹਤ ਠੀਕ ਰੱਖੇਗਾ ਹਲਦੀ ਨੂੰ ਭਾਵੇਂ ਤਾਂ ਦੁੱਧ ਨਾਲ ਉੱਬਾਲ ਕੇ ਪੀਓ ਜਾਂ ਖਾਣੇ ’ਚ ਪਾ ਕੇ ਖਾਓ ਇਹ ਹਰ ਤਰ੍ਹਾਂ ਨਾਲ ਲਾਭਦਾਇਕ ਹੁੰਦੀ ਹੈ ਜੇਕਰ ਤੁਹਾਨੂੰ ਸਰਦੀਆਂ ਦੇ ਮੌਸਮ ’ਚ ਅਕਸਰ ਟਾਨਸਿਲ ਅਤੇ ਗਲੇ ਦੇ ਲਾਗ ਦੀ ਸ਼ਿਕਾਇਤ ਹੁੰਦੀ ਹੈ, ਤਾਂ ਬਜ਼ਾਰ ਤੋਂ ਕੱਚੀ ਹਲਦੀ ਲਿਆ ਕੇ ਉਸਨੂੰ ਸੁੱਕਾ ਕੇ ਪਾਊਡਰ ਬਣਾ ਲਓ ਇਸ ਪਾਊਡਰ ਨੂੰ ਨਿਯਮਤ ਤੌਰ ’ਤੇ ਸੁੱਕਿਆਂ ਹੀ ਆਪਣੇ ਗਲੇ ਦੇ ਹੇਠਾਂ ਰੱਖੋ ਅਤੇ ਪਾਣੀ ਨਾ ਪੀਓ ਮੂੰਹ ਦੀ ਲਾਰ ਨਾਲ ਇਹ ਗਲੇ ਤੋਂ ਹੁੰਦੀ ਹੋਈ ਪੇਟ ’ਚ ਚਲੀ ਜਾਵੇਗੀ ਜਿਵੇਂ-ਜਿਵੇਂ ਹਲਦੀ ਗਲੇ ’ਚ ਜਾਵੇਗੀ, ਉਵੇਂ-ਉਵੇਂ ਟਾਨਸਿਲ ਖ਼ਤਮ ਹੋਣਾ ਸ਼ੁਰੂ ਹੋ ਜਾਵੇਗਾ

ਇਨ੍ਹਾਂ ਘਰੇਲੂ ਉਪਾਅ ਨੂੰ ਅਜ਼ਮਾਓ:

  • ਇੱਕ ਚਮਚ ਸ਼ਹਿਦ ’ਚ ਇੱਕ ਛੋਟਾ ਚਮਚ ਨਿੰਬੂ ਦਾ ਰਸ ਚੰਗੀ ਤਰ੍ਹਾਂ ਨਾਲ ਮਿਲਾ ਕੇ ਇਸਨੂੰ ਦਿਨ ’ਚ ਦੋ-ਤਿੰਨ ਵਾਰ ਵਰਤੋਂ ਕਰਨ ਨਾਲ ਗਲੇ ਦਾ ਦਰਦ ਠੀਕ ਹੋ ਜਾਂਦਾ ਹੈ
  • ਸੁੱਕਾ ਸਾਬੁਤ ਧਨੀਆਂ ਚਬਾਉਂਦੇ ਹੋਏ ਚੂਸਣ ਨਾਲ ਗਲੇ ਦੇ ਦਰਦ ’ਚ ਆਰਾਮ ਮਿਲਦਾ ਹੈ
  • ਇੱਕ ਚੌਥਾਈ ਚਮਚ ਅਜ਼ਵਾਇਨ ’ਚ ਥੋੜ੍ਹਾ ਜਿਹਾ ਨਮਕ ਅਤੇ ਇੱਕ ਲੌਂਗ ਮਿਲਾ ਕੇ ਚਬਾਉਂਦੇ ਅਤੇ ਚੂਸਦੇ ਰਹਿਣ ਨਾਲ ਗਲੇ ਦਾ ਦਰਦ ਠੀਕ ਹੋ ਜਾਂਦਾ ਹੈ
  • ਗਲੇ ਦੀ ਸਮੱਸਿਆਂ ਦੇ ਹੱਲ ਲਈ ਲੌਂਗ, ਤੁਲਸੀ, ਅਦਰਕ ਅਤੇ ਕਾਲੀ ਮਿਰਚ ਨੂੰ ਪਾਣੀ ’ਚ ਪਾ ਕੇ ਉੱਬਾਲੋ, ਇਸ ਤੋਂ ਬਾਅਦ ਇਸ ’ਚ ਚਾਹਪੱਤੀ ਪਾ ਕੇ ਚਾਹ ਬਣਾਓ ਇਸ ਚਾਹ ਨੂੰ ਪੀਣ ਨਾਲ ਗਲੇ ਨੂੰ ਆਰਾਮ ਮਿਲਦਾ ਹੈ
  • ਅਦਰਕ ’ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਗਲੇ ਦੀ ਲਾਗ ਅਤੇ ਦਰਦ ਨੂੰ ਠੀਕ ਕਰਨ ’ਚ ਮੱਦਦਗਾਰ ਸਾਬਿਤ ਹੁੰਦੇ ਹਨ ਇੱਕ ਕੱਪ ਪਾਣੀ ’ਚ ਅਦਰਕ ਪਾ ਕੇ ਉੱਬਾਲੋ ਹਲਕਾ ਗੁਣਗੁਣਾ ਕਰ ਕੇ ਇਸ ’ਚ ਸ਼ਹਿਦ ਮਿਲਾਓ ਅਤੇ ਦਿਨ ’ਚ ਦੋ ਵਾਰ ਪੀਓ
  • ਕਈ ਵਾਰ ਗਲਾ ਸੁੱਕਣ ਕਾਰਨ ਵੀ ਗਲੇ ’ਚ ਲਾਗ ਦੀ ਸ਼ਿਕਾਇਤ ਹੋ ਜਾਂਦੀ ਹੈ ਇਸ ਤੋਂ ਬਚਣ ਲਈ ਕਿਸੇ ਵੱਡੇ ਬਰਤਨ ’ਚ ਪਾਣੀ ਗਰਮ ਕਰ ਕੇ ਤੋਲੀਏ ਨਾਲ ਮੂੰਹ ਢੱਕ ਕੇ ਭਾਫ ਲਓ, ਗਲੇ ਦੇ ਦਰਦ ’ਚ ਕਾਫ਼ੀ ਆਰਾਮ ਮਿਲੇਗਾ
  • ਗਲੇ ਦੀ ਖਰਾਸ਼ ਲਈ ਮੁਲੱਠੀ ਰਾਮਬਾਣ ਦਵਾਈ ਹੈ ਸੌਂਦੇ ਸਮੇਂ ਮੁਲੱਠੀ ਦਾ ਇੱਕ ਛੋਟਾ ਜਿਹਾ ਟੁਕੜਾ ਮੂੰਹ ’ਚ ਰੱਖ ਕੇ ਕੁਝ ਦੇਰ ਤੱਕ ਚਬਾਓ, ਸਵੇਰ ਤੱਕ ਗਲਾ ਸਾਫ਼ ਹੋ ਜਾਵੇਗਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!