use this cream for glowing skin -sachi shiksha punjabi

ਚਮਕਦਾਰ ਚਮੜੀ ਲਈ ਕਰੋ ਸਹੀ ਕਰੀਮ ਦੀ ਵਰਤੋਂ

ਵੈਸੇ ਤਾਂ ਹਰ ਮੌਸਮ ਚਮੜੀ ਲਈ ਕੁਝ ਨਾ ਕੁਝ ਪ੍ਰੇਸ਼ਾਨੀ ਜ਼ਰੂਰ ਲੈ ਕੇ ਆਉਂਦਾ ਹੈ ਪਰ ਸਰਦ ਹਵਾਵਾਂ ਚਮੜੀ ਦੀ ਨਮੀ ਨੂੰ ਐਨਾ ਜਲਦੀ ਚੁਰਾ ਲੈਂਦੀਆਂ ਹਨ ਕਿ ਮਾਸ਼ਚਰਾਈਜ਼ਰ ਅਤੇ ਕਰੀਮ ਦਾ ਪ੍ਰਭਾਵ ਵੀ ਫਿੱਕਾ ਪੈਣ ਲੱਗਦਾ ਹੈ ਚਮੜੀ ਖੁਸ਼ਕ ਅਤੇ ਕੱਟੀ ਹੋਈ ਲੱਗਣ ਲੱਗਦੀ ਹੈ ਜ਼ਰਾ ਜਿਹੀ ਲਾਪਰਵਾਹੀ ਚਮੜੀ ਨੂੰ ਇਸ ਕਦਰ ਖਰਾਬ ਕਰ ਦਿੰਦੀ ਹੈ, ਕਿ ਉਸਨੂੰ ਠੀਕ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ

ਝੁੁੱਰੜੀਆਂ ਲਈ ਵਰਤੋਂ ’ਚ ਲਿਆਓ ਰਿੰਕਲ ਫਰੀ ਕਰੀਮ

ਸਰਦੀਆਂ ’ਚ ਚਮੜੀ ਦੀ ਨਮੀ ਘੱਟ ਹੋ ਜਾਂਦੀ ਹੈ ਅਤੇ ਚਮੜੀ ਸੁੰਗੜੀ ਹੋਈ ਲੱਗਦੀ ਹੈ ਅਜਿਹੇ ’ਚ ਵਿਟਾਮਿਨ ਏ ਭਰਪੂਰ ਕਰੀਮ ਦੀ ਵਰਤੋਂ ਸਭ ਤੋਂ ਵਧੀਆ ਹੁੰਦੀ ਹੈ ਜਦੋਂ ਵੀ ਸਰਦੀਆਂ ’ਚ ਮਾਸ਼ਚਰਾਈਜ਼ਰ ਖਰੀਦੋ, ਉਸ ’ਤੇ ਧਿਆਨ ਦਿਓ ਕਿ ਵਿਟਾਮਿਨ ਏ ਰਿੱਚ ਕਰੀਮ ਵਾਲਾ ਹੀ ਲਓ ਚਿਹਰੇ ਦੀ ਮਸਾਜ ਲਈ ਕਰੀਮ ’ਚ ਵਿਟਾਮਿਨ ਈ ਤੇਲ ਦੀਆਂ ਕੁਝ ਬੂੰਦਾਂ ਮਿਲਾਕੇ ਮਸਾਜ ਕਰੋ ਜਾਂ ਕਰਵਾਓ ਇਸ ਤੋਂ ਇਲਾਵਾ ਨਾਰਮਲ ਕਰੀਮ ’ਚ ਬਾਦਾਮ ਦੇ ਤੇਲ ਦੀਆਂ ਦੋ ਬੂੰਦਾਂ ਹੱਥ ’ਤੇ ਰੱਖ ਕੇ ਕਰੀਮ ’ਚ ਮਿਲਾ ਕੇ ਲਗਾਓ ਜ਼ਿਆਦਾ ਨਮੀ ਮਿਲੇਗੀ

ਚਿਹਰੇ ’ਤੇ ਲਗਾਓ ਮਾਸ਼ਚਰਾਈਜਰ

ਸਰਦੀਆਂ ’ਚ ਗਰਮੀਆਂ ਵਾਲੇ ਮਾਸ਼ਚਰਾਈਜਰ ਦੀ ਵਰਤੋਂ ਨਾ ਕਰੋ ਕਿਉਂਕਿ ਉਨ੍ਹਾਂ ਦੇ ਲੋਸ਼ਨ ’ਚ ਜ਼ਿਆਦਾ ਪਾਣੀ ਦੀ ਮਾਤਰਾ ਹੁੰਦੀ ਹੈ ਇਸ ਨਾਲ ਬਹੁਤ ਜਲਦੀ ਚਿਹਰਾ ਖੁਸ਼ਕ ਹੋ ਜਾਂਦਾ ਹੈ ਸਰਦੀਆਂ ’ਚ ਹੈਵੀ ਮਾਸ਼ਚਰਾਈਜਰ ਵਰਗੇ ਬਟਰ, ਆਇਲ, ਵੈਕਸ ਵਾਲੀ ਵਰਤੋਂ ’ਚ ਲਿਆਓ ਜਿਸ ਨਾਲ ਚਿਹਰਾ ਜ਼ਿਆਦਾ ਸਮੇਂ ਤੱਕ ਨਮੀ ਭਰਪੂਰ ਬਣਿਆ ਰਹਿੰਦਾ ਹੈ ਸ਼ੁਰੂ ਦੀ ਸਰਦੀ ’ਚ ਜਦੋਂ ਵੀ ਮਾਸ਼ਚਰਾਈਜਰ ਖਰੀਦੋ ਤਾਂ ਖੁਸ਼ਕ ਚਮੜੀ ਨੂੰ ਠੀਕ ਰੱਖਣ ਵਾਲੀ ਅਤੇ ਸਰਦੀ ’ਚ ਜ਼ਿਆਦਾ ਖੁਸ਼ਕ ਚਮੜੀ ਦੇ ਬਚਾਅ ਵਾਲੀ ਕਰੀਮ ਖਰੀਦੋ ਇਸ ਨਾਲ ਲਾਭ ਜ਼ਿਆਦਾ ਮਿਲੇਗਾ

ਸੰਵੇਦਨਸ਼ੀਲ ਚਮੜੀ ਲਈ

ਸਰਦੀਆਂ ਦੇ ਮੌਸਮ ’ਚ ਸੰਵੇਦਨਸ਼ੀਲ ਚਮੜੀ ਵਾਲਿਆਂ ਨੂੰ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ ਬਹੁਤ ਵਾਰ ਉਨ੍ਹਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਚਮੜੀ ਖੁਸ਼ਕ ਹੈ ਜਾਂ ਉਨ੍ਹਾਂ ਦੀ ਚਮੜੀ ’ਤੇ ਕੋਈ ਐਲਰਜੀ ਹੋ ਗਈ ਹੈ ਕਿਉਂਕਿ ਲਾਲ ਧੱਫੜ, ਹਲਕੀ ਜਲਨ, ਚਿਹਰੇ ’ਤੇ ਗਰਮੀ ਦਾ ਅਹਿਸਾਸ ਅਤੇ ਚਮੜੀ ਅਕਸਰ ਫਟੀ ਹੋਈ ਹੋ ਜਾਂਦੀ ਹੈ ਅਜਿਹੇ ’ਚ ਸਕਿੱਨ ਸਪੈਸ਼ਲਿਸਟ ਤੋਂ ਪੁੱਛਕੇ ਡਰਮਾ ਕੇਅਰ ਬੇਸ ਵਾਲੀ ਕਰੀਮ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ

ਪੂਰੇ ਸਰੀਰ ’ਤੇ ਵੀ ਵਰਤੋਂ ਕਰੋ ਬਾੱਡੀ ਮਾਸ਼ਚਰਾਈਜ਼ਰ

ਜਦੋਂ ਇਸ਼ਨਾਨ ਕਰ ਲਓ ਤਾਂ ਗਿੱਲੀ ਚਮੜੀ ’ਤੇ ਬਾਡੀ ਲੋਸ਼ਨ ਲਗਾਉਣ ਨਾਲ ਜ਼ਿਆਦਾ ਲਾਭ ਹੋਵੇਗਾ ਤਾਂ ਕਿ ਮਾਸ਼ਚਰਾਈਜ਼ਰ ਚਮੜੀ ’ਚ ਪੂਰੀ ਤਰ੍ਹਾਂ ਸਮਾਂ ਸਕੇ ਜਦੋਂ ਕਦੇ ਤੁਸੀਂ ਸਰੀਰ ’ਤੇ ਤੇਲ ਦੀ ਮਾਲਿਸ਼ ਕਰਦੇ ਹੋ ਤਾਂ ਇੱਕਦਮ ਨਹਾਉਣ ਨਾ ਜਾਓ ਇਸ ਨਾਲ ਨਮੀ ਪਾਣੀ ਨਾਲ ਵਹਿ ਜਾਵੇਗੀ ਅਤੇ ਆਪਣਾ ਪ੍ਰਭਾਵ ਚਮੜੀ ’ਤੇ ਨਹੀਂ ਛੱਡ ਸਕੇਗੀ ਮਸਾਜ ਕਰਨ ਦੇ ਇੱਕ ਘੰਟੇ ਬਾਅਦ ਨਹਾਓ ਮਾਲਿਸ਼ ਲਈ ਸਰ੍ਹੋਂ, ਜੈਤੂਨ ਅਤੇ ਤਿਲ ਦਾ ਤੇਲ ਵਧੀਆ ਹੁੰਦਾ ਹੈ

ਬੁੱਲ੍ਹਾਂ ’ਤੇ ਵੀ ਦਿਓ ਧਿਆਨ

ਬੁੱਲ੍ਹ ਚਿਹਰੇ ਦਾ ਨਾਜੁਕ ਅੰਗ ਹਨ ਇਨ੍ਹਾਂ ’ਚ ਨੈਚੂਰਲ ਨਮੀ ਘੱਟ ਹੁੰਦੀ ਹੈ ਅਤੇ ਜਲਦੀ ਤੇਜ਼ ਧੁੱਪ, ਹਵਾ ਅਤੇ ਠੰਡ ਨਾਲ ਪ੍ਰਭਾਵਿਤ ਹੁੰਦੇ ਹਨ ਬੁੱਲ੍ਹਾਂ ’ਤੇ ਰਿੱਚ ਮਾਸ਼ਚਰਾਈਜ਼ਰ ਲਿੱਪ ਬਾਮ ਲਗਾਓ ਪੂਰੀ ਸਰਦੀ ਇਸਦੀ ਵਰਤੋਂ ਕਰ ਸਕਦੇ ਹੋ ਨਹਾਉਂਦੇ ਸਮੇਂ ਨਾਭੀ (ਧੁੰਨੀ) ’ਚ ਤੇਲ ਲਗਾਉਣਾ ਨਾ ਭੁੱਲੋ ਇਸ ਨਾਲ ਵੀ ਬੁੱਲ੍ਹ ਨਰਮ ਰਹਿੰਦੇ ਹਨ ਜੇਕਰ ਪਾਪੜੀ ਬੁੱਲ੍ਹਾਂ ’ਤੇ ਆ ਜਾਵੇ ਤਾਂ ਉਸਨੂੰ ਖਿੱਚਕੇ ਨਾ ਕੱਢੋ ਲਿੱਪ ਬਾਮ ਲਗਾਉਂਦੇ ਰਹੋ ਖੁਦ ਹੀ ਪਾਪੜੀ ਉਤਰ ਜਾਵੇਗੀ

ਹੱਥਾਂ ਲਈ ਵਰਤੋਂ ’ਚ ਲਿਆਓ ਕਰੀਮ

ਸਰਦੀਆਂ ’ਚ ਹੱਥ ਦੀ ਚਮੜੀ, ਚਿਹਰੇ ਦੀ ਚਮੜੀ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਦਿਨ ’ਚ ਕਈ ਵਾਰ ਹੱਥ ਧੋਣੇ ਪੈਂਦੇ ਹਨ, ਕਦੇ ਗਰਮ ਪਾਣੀ ਨਾਲ ਤਾਂ ਕਦੇ ਤਾਜ਼ੇ ਪਾਣੀ ਨਾਲ ਬਹੁਤ ਸਾਰੇ ਲੋਕ ਸੈਨੇਟਾਈਜ਼ਰ ਦੀ ਵਰਤੋਂ ਜ਼ਿਆਦਾ ਕਰਦੇ ਹਨ ਇਸ ਨਾਲ ਹੱਥਾਂ ਦੀ ਚਮੜੀ ਦੀ ਕੁਦਰਤੀ ਨਮੀ ’ਤੇ ਅਸਰ ਪੈਂਦਾ ਹੈ ਚਾਹੇ ਸਾਬਣ ਜਾਂ ਲਿਕਵਡ ਸੋਪ ਦੀ ਵਰਤੋਂ ਹੱਥ ਧੋਣ ਲਈ ਕਿਉਂ ਨਾ ਕਰੋ
ਹੱਥਾਂ ਦੀ ਖੁਸ਼ਕ ਚਮੜੀ ਨਾਲ ਨਜਿੱਠਣ ਲਈ ਹੈਂਡ ਕਰੀਮ ਅਤੇ ਮਾਸ਼ਚਰਾਈਜ਼ਰ ਦੀ ਵਰਤੋਂ ਦਿਨ ’ਚ ਕਈ ਵਾਰ ਕਰੋ ਘਰ ’ਚ ਤੁਸੀਂ ਨਿੰਬੂ, ਗਿਲਸਰੀਨ, ਗੁਲਾਬਜਲ ਬਰਾਬਰ ਮਾਤਰਾ ’ਚ ਮਿਲਾਕੇ ਰੱਖ ਲਓ ਜਿਸ ਨੂੰ ਤੁਸੀਂ ਹੱਥਾਂ ਅਤੇ ਪੈਰਾਂ ਦੋਨਾਂ ਲਈ ਵਰਤੋਂ ’ਚ ਲਿਆ ਸਕਦੇ ਹੋ

ਪੈਰਾਂ ਦੀ ਸੁਰੱਖਿਆਂ ਲਈ ਫੁੱਟ ਕਰੀਮ ਦੀ ਕਰੋ ਵਰਤੋਂ

ਬੰਦ ਬੂਟ, ਬੈਲੀਜ਼ ਜ਼ੁਰਾਬਾਂ ਨਾਲ ਪਹਿਨਣਾ ਹੀ ਸਰਦੀਆਂ ’ਚ ਪੈਰਾਂ ਨੂੰ ਸੁਰੱਖਿਆਂ ਪ੍ਰਦਾਨ ਹੀ ਨਹੀਂ ਕਰਦੇ ਕਿਉਂਕਿ ਪੈਰਾਂ ਦੀ ਚਮੜੀ ਬਾਕੀ ਸਰੀਰ ਦੀ ਚਮੜੀ ਦੇ ਮੁਕਾਬਲੇ ਥੋੜ੍ਹੀ ਮੋਟੀ ਹੁੰਦੀ ਹੈ ਪੈਰਾਂ ’ਤੇ ਹੀ ਸਾਡੇ ਸਰੀਰ ਦਾ ਬੋਝ ਪੈਂਦਾ ਹੈ, ਇਸ ਲਈ ਇਨ੍ਹਾਂ ਦੀ ਦੇਖਭਾਲ ਕਰਨਾ ਜ਼ਿਆਦਾ ਜ਼ਰੂਰੀ ਹੈ ਨਹਾਉਂਦੇ ਸਮੇਂ ਲਗਾਤਾਰ ਮੁਰਝਾਈ ਚਮੜੀ ਦੀ ਸਫਾਈ ਕਰੋ ਨਹਾਉਣ ਤੋਂ ਬਾਅਦ ਪੈਰਾਂ ਨੂੰ ਸੁੱਕਾ ਕੇ ਉਸ ’ਤੇ ਫੁੱਟ ਕਰੀਮ ਲਗਾਓ ਅਤੇ ਜ਼ੁਰਾਬਾਂ ਪਹਿਨੋ ਰਾਤ ਨੂੰ ਸੌਂਦੇ ਸਮੇਂ ਪੈਟਰੋਲੀਅਮ ਜੈਲੀ ਜਾਂ ਗਿਲਸਰੀਨ, ਨਿੰਬੂ, ਗੁਲਾਬਜਲ ਦਾ ਮਿਸ਼ਰਣ ਲਗਾਓ ਤਾਂ ਕਿ ਪੈਰ ਸਿਹਤਮੰਦ ਅਤੇ ਉਨ੍ਹਾਂ ਦੀ ਚਮੜੀ ਨਰਮ ਬਣੀ ਰਹੇ

ਤੇਜ਼ ਗਰਮ ਪਾਣੀ ਨਾਲ ਇਸ਼ਨਾਨ ਨਾ ਕਰੋ:-

  • ਸਰਦੀਆਂ ’ਚ ਜ਼ਿਆਦਾ ਦੇਰ ਤੱਕ ਤੇਜ਼ ਗਰਮ ਪਾਣੀ ਨਾਲ ਇਸ਼ਨਾਨ ਨਾ ਕਰੋ ਇਸ ਨਾਲ ਚਮੜੀ ਦੇ ਕੁਦਰਤੀ ਤੇਲ ਪਾਣੀ ਨਾਲ ਨਿਕਲ ਜਾਂਦੇ ਹਨ ਗੁਣਗੁਣੇ ਪਾਣੀ ਨਾਲ ਇਸ਼ਨਾਨ ਕਰੋ ਅਤੇ ਗਿਲਸਰੀਨ ਭਰਪੂਰ ਬਾਡੀ ਲੋਸ਼ਨ ਦੀ ਵਰਤੋਂ ਕਰੋ
  • ਸਰਦੀਆਂ ’ਚ ਚਮੜੀ ਨੂੰ ਜ਼ਿਆਦਾ ਐਕਸਫੋਲੀਏਟ ਨਾ ਕਰੋ ਕਿਉਂਕਿ ਐਕਸਫੋਲੀਏਟ ਕਰੀਮ ਚਮੜੀ ’ਤੇ ਜ਼ੋਰ ਨਾਲ ਮੱਲਣ ਨਾਲ ਚਿਹਰਾ ਮੁਰਝਾਉਣ ਲੱਗਦਾ ਹੈ ਅਤੇ ਕੁਦਰਤੀ ਤੇਲ ਵੀ ਨਿਕਲ ਜਾਂਦੇ ਹਨ ਅਤੇ ਚਮੜੀ ’ਚ ਜਲਣ ਹੋਣ ਲੱਗਦੀ ਹੈ ਜੇਕਰ ਸਕਰਬ ਦੀ ਵਰਤੋਂ ਕਰਨੀ ਵੀ ਹੋਵੇ ਤਾਂ ਫਰੂਟ ਕਰੀਮ ਜਾਂ ਨੱਟਸ ਵਾਲੇ ਸਕਰੱਬ ਦੀ ਵਰਤੋਂ ਕਰੋ ਹਫ਼ਤੇ ’ਚ ਇੱਕ ਵਾਰ ਅਜਿਹਾ ਕਰੋ ਨਾਰਮਲ ਚਮੜੀ ਵਾਲੇ ਸਰਦੀਆਂ ’ਚ ਕੱਚੇ ਦੁੱਧ ਦੀ ਵਰਤੋਂ ਕਰ ਸਕਦੇ ਹਨ ਖੁਸ਼ਕ ਚਮੜੀ ਵਾਲਿਆਂ ਨੂੰ ਸਕਰੱਬ ’ਚ ਮਲਾਈ ਜਾਂ ਬਾਦਾਮ ਦਾ ਤੇਲ ਮਿਲਾ ਕੇ ਵਰਤੋਂ ਕਰਨੀ ਚਾਹੀਦੀ ਹੈ
  • ਟੋਨਰ ਕਲੀਨਜਰ ਦੀ ਵਰਤੋਂ ਸਰਦੀਆਂ ’ਚ ਨਾ ਕਰੋ ਕਿਉਂਕਿ ਸਰਦੀਆਂ ’ਚ ਵੈਸੇ ਹੀ ਚਮੜੀ ’ਚ ਨਮੀਂ ਘੱਟ ਹੁੰਦੀ ਹੈ ਜੇਕਰ ਅਸੀਂ ਇਸਦੀ ਵਰਤੋਂ ਕਰਾਂਗੇ ਤਾਂ ਚਮੜੀ ਹੋਰ ਖੁਸ਼ਕ ਅਤੇ ਬੇਜ਼ਾਨ ਹੋ ਜਾਵੇਗੀ ਜੇਕਰ ਮੇਕਅੱਪ ਹਟਾਉਣਾ ਹੋਵੇ ਤਾਂ ਅਲਕੋਹਲ ਫਰੀ ਆਇਲ ਮੇਕਅੱਪ ਰਿਮੂਵਰ ਵਰਤੋਂ ’ਚ ਲਿਆਓ
    (ਸਿਹਤ ਦਰਪਣ)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!