ਚਿਲੀ ਮਸ਼ਰੂਮ chilli mushroom
ਸਮੱਗਰੀ:
- ਮਸ਼ਰੂਮ-10, ਮੈਦਾ-4 ਟੇਬਲ ਸਪੂਨ,
- ਮੱਕੀ ਦਾ ਆਟਾ-2 ਟੇਬਲ ਸਪੂਨ,
- ਪੀਲੀ ਸ਼ਿਮਲਾ ਮਿਰਚ-1/2 ਕੱਪ ਕੱਟੀ ਹੋਈ,
- ਹਰੀ ਸ਼ਿਮਲਾ ਮਿਰਚ- 1/2 ਕੱਪ ਕੱਟੀ ਹੋਈ,
- ਲਾਲ ਸ਼ਿਮਲਾ ਮਿਰਚ- 1/2 ਕੱਪ ਕੱਟੀ ਹੋਈ,
- ਹਰਾ ਧਨੀਆ- 2-3 ਟੇਬਲ ਸਪੂਨ (ਬਾਰੀਕ ਕੱਟਿਆ ਹੋਇਆ),
- ਤੇਲ- 2-3 ਟੇਬਲ ਸਪੂਨ, ਟਮੈਟੋ ਸੌਸ- 2-3 ਟੇਬਲ ਸਪੂਨ,
- ਸੋਇਆ ਸੌਸ-1 ਛੋਟੀ ਚਮਚ,
- ਸਿਰਕਾ -1 ਛੋਟੀ ਚਮਚ,
- ਨਮਕ -1/ 2 ਛੋਟੀ ਚਮਚ (ਸਵਾਦ ਅਨੁਸਾਰ),
- ਚਿਲੀ ਫਲੈਕਸ – 1/2 ਛੋਟੀ ਚਮਚ,
- ਹਰੀ ਮਿਰਚ- 2 (ਛੋਟੀ-ਛੋਟੀ ਕੱਟ ਲਓ),
- ਅਦਰਕ – 1 ਇੰਚ ਟੁਕੜਾ (ਪੇਸਟ ਕੀਤਾ ਹੋਇਆ),
- ਕਾਲੀ ਮਿਰਚ ਪਾਊਡਰ – 1/4 ਛੋਟੀ ਚਮਚ ਦਰਦਰਾ ਤਾਜ਼ਾ,
- ਥੋੜ੍ਹਾ ਤੇਲ- ਮਸ਼ਰੂਮ ਤਲਣ ਲਈ
Also Read :-
chilli mushroom ਵਿਧੀ:
ਮਸ਼ਰੂਮ ਦੇ ਠੰਡਲ ਕੱਟ ਲਓ ਅਤੇ ਇਸ ਨੂੰ ਕੱਪੜੇ ਨਾਲ ਪੂੰਝ ਕੇ ਰੱਖ ਲਓ ਮੈਦੇ ਦਾ ਘੋਲ ਬਣਾ ਲਓ ਮੈਦੇ ਦੇ ਘੋਲ ‘ਚ ਥੋੜ੍ਹਾ ਜਿਹਾ ਨਮਕ ਅਤੇ ਥੋੜ੍ਹੀ ਜਿਹੀ ਕਾਲੀ ਮਿਰਚ ਦਾ ਪਾਊਡਰ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ ਕੜਾਹੀ ‘ਚ ਤੇਲ ਪਾ ਕੇ ਗਰਮ ਕਰੋ ਤੇਲ ਚੰਗੀ ਤਰ੍ਹਾਂ ਗਰਮ ਹੋਣ ‘ਤੇ ਮਸ਼ਰੂਮ ਨੂੰ ਮੈਦਾ ਦੇ ਘੋਲ ‘ਚ ਡਬੋਕੇ ਕੜਾਹੀ ‘ਚ ਤਲਣ ਲਈ ਪਾ ਦਿਓ ਜਿੰਨੇ ਮਸ਼ਰੂਮ ਇੱਕ ਵਾਰ ‘ਚ ਕੜਾਹੀ ‘ਚ ਆ ਜਾਣ ਉਨੇ ਪਾ ਕੇ ਤਲ ਲਓ ਮਸ਼ਰੂਮ ਦੇ ਹਲਕੇ ਜਿਹੇ ਬ੍ਰਾਊਨ ਹੋਣ ‘ਤੇ ਇਨ੍ਹਾਂ ਨੂੰ ਕੱਢ ਲਓ ਅਤੇ ਸਾਰੇ ਮਸ਼ਰੂਮ ਇਸੇ ਤਰ੍ਹਾਂ ਨਾਲ ਤਲ ਕੇ ਤਿਆਰ ਕਰ ਲਓ ਦੂਜੇ ਪੈਨ ‘ਚ 2 ਟੇਬਲ ਸਪੂਨ ਤੇਲ ਪਾ ਕੇ ਗਰਮ ਕਰੋ ਤੇਲ ਦੇ ਗਰਮ ਹੋਣ ‘ਤੇ ਇਸ ਵਿੱਚ ਰੈੱਡ ਕੈਪਸੀਕਮ, ਗ੍ਰੀਨ ਕੈਪਸੀਕਮ ਅਤੇ ਯੈਲੋ ਕੈਪਸੀਕਮ ਪਾ ਕੇ ਥੋੜ੍ਹਾ ਜਿਹਾ ਭੁੰਨੋ ਹੁਣ ਕੱਟੀ ਹੋਈ ਹਰੀ ਮਿਰਚ, ਅਦਰਕ ਦਾ ਪੇਸਟ ਪਾ ਕੇ ਮਿਲਾਓ ਅਤੇ 1 ਮਿੰਟ ਲਈ ਢਕ ਕੇ ਪਕਾ ਲਓ ਕ੍ਰੰਚੀ ਕੈਪਸਕਮ ਬਣ ਕੇ ਤਿਆਰ ਹਨ
ਮੱਕੀ ਦੇ ਆਟੇ ‘ਚ ਅੱਧਾ ਕੱਪ ਪਾਣੀ ਪਾਓ ਤੇ ਚਿਕਨਾ ਘੋਲ ਬਣਾ ਲਓ ਪੱਕੀ ਹੋਈ ਸ਼ਿਮਲਾ ਮਿਰਚ ‘ਚ ਟਮੈਟੋ ਸੌਸ, ਸੋਇਆ ਸੌਸ, ਸਿਰਕਾ, ਨਮਕ, ਚਿਲੀ ਫਲੈਕਸ ਅਤੇ ਕੌਰਨ ਫਲੋਰ ਦਾ ਘੋਲ ਪਾ ਕੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ 2 ਮਿੰਟ ਲਈ ਪਕਾਓ ਇਸ ਵਿੱਚ ਮਸ਼ਰੂਮ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਥੋੜ੍ਹਾ ਜਿਹਾ ਧਨੀਆ ਪਾ ਕੇ ਮਿਲਾ ਲਓ
ਚਿਲੀ ਮਸ਼ਰੂਮ ਬਣ ਕੇ ਤਿਆਰ ਹਨ, ਗੈਸ ਬੰਦ ਕਰ ਦਿਓ ਮਸ਼ਰੂਮ ਨੂੰ ਪਿਆਲੇ ‘ਚ ਕੱਢ ਲਓ ਹਰਾ ਧਨੀਆ ਪਾ ਕੇ ਗਾਰਨਿਸ਼ ਕਰੋ, ਗਰਮਾ ਗਰਮ ਸਵਾਦਿਸ਼ਟ ਚਿਲੀ ਮਸ਼ਰੂਮ ਨੂੰ ਪਰੋਸੋ ਅਤੇ ਖਾਓ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.