ਸੋਚ ਦਾ ਵਿਸਥਾਰ ਤੈਅ ਕਰਦਾ ਹੈ ਸਫਲਤਾ ਦਾ ਰਾਹ ਫੇਸਬੁੱਕ ਅਧਿਕਾਰੀ ਸ਼ੇਰਿਲ ਸੈਂਡਬਰਸ ਦੀ ਬੇਸ਼ਕੀਮਤੀ ਸਲਾਹ
ਸਫਲਤਾ ਕਿਸੇ ਵਿਅਕਤੀ ਦੇ ਦਿਮਾਗ ਦੇ ਆਕਾਰ ’ਤੇ ਨਿਰਭਰ ਨਹੀਂ ਕਰਦੀ ਸਗੋਂ ਉਹ ਪਰਿਭਾਸ਼ਿਤ ਹੁੰਦੀ ਹੈ ਉਸ ਵਿਅਕਤੀ ਦੀ ਸੋਚ ਦੇ ਵਿਸਥਾਰ ਨਾਲ ਇਹ ਅਥੱਕ ਯਤਨਾਂ, ਹਰ ਕੰਮ ’ਚ ਲਾਈ ਗਈ ਸਖ਼ਤ ਮਿਹਨਤ ਅਤੇ ਲਾਗੂ ਕਰਨ ’ਚ ਆਪਣਾ ਸਰਵੋਤਮ ਦੇਣ ਨਾਲ ਹੀ ਪ੍ਰਾਪਤ ਹੁੰਦਾ ਹੈ
ਇਹ ਰਸਤਾ ਅਸਾਨ ਨਹੀਂ ਹੈ, ਪਰ ਇਹ ਯਕੀਨੀ ਤੌਰ ’ਤੇ ਬਹੁਤ ਫਾਇਦੇਮੰਦ ਹੈ ਫੇਸਬੁੱਕ ਦੀ ਮੁੱਖ ਸੰਚਾਲਨ ਅਧਿਕਾਰੀ ਸ਼ੇਰਿਲ ਸੈਂਡਬਰਗ ਨੇ ਕੁਝ ਬੁਨਿਆਦੀ ਨਿਯਮ ਦੱਸੇ ਹਨ ਜੋ ਇਸ ਧਰਤੀ ਦੇ ਸਫਲ ਲੋਕਾਂ ’ਚ ਖੂਬ ਪ੍ਰਚੱਲਿਤ ਹਨ ਚਲੋ ਉਨ੍ਹਾਂ ਨਿਯਮਾਂ ਬਾਰੇ ਜਾਣਦੇ ਹਾਂ, ਉਨ੍ਹਾਂ ਨੂੰ ਆਪਣੇ ਜੀਵਨ ’ਚ ਲਾਗੂ ਕਰਦੇ ਹਾਂ ਅਤੇ ਆਪਣੀ ਮੰਜ਼ਿਲ ਨੂੰ ਇੱਕ ਨਵਾਂ ਆਯਾਮ ਦਿੰਦੇ ਹਾਂ
ਸ਼ੁਰੂਆਤ ਆਪਣੀ ਸੋਚ ਤੋਂ ਕਰੋ
ਆਪਣੀ ਸੋਚ ਨੂੰ ਤੁਸੀਂ ਠਹਿਰਿਆ ਹੋਇਆ ਅਤੇ ਸਥਿਰ ਰੱਖਣ ਦਾ ਨੁਕਸਾਨ ਨਹੀਂ ਉਠਾ ਸਕਦੇ ਤੁਸੀਂ ਆਪਣੇ ਜੀਵਨ ਨੂੰ ਇੰਦਰਧਨੁੱਸ਼ ਵਾਂਗ ਜੀਵੰਤ ਬਣਾਓ ਕੁਝ ਵੱਡੀਆਂ ਉਪਲੱਬਧੀਆਂ ਹਾਸਲ ਕਰਨ ਲਈ ਤੁਹਾਨੂੰ ਵੱਡਾ ਦ੍ਰਿਸ਼ਟੀਕੋਣ ਅਪਣਾਉਣ ਦੀ ਜ਼ਰੂਰਤ ਹੈ ਕੋਸ਼ਿਸ਼ ਕਰਨਾ ਕਦੇ ਨਾ ਛੱਡੋ ਤੁਸੀਂ ਅਸਫ਼ਲ ਹੋ ਸਕਦੇ ਹੋ ਪਰ ਹਾਰ ਮੰਨਣ ਦਾ ਬਦਲ ਤੁਹਾਡੇ ਕੋਲ ਹੋਣਾ ਹੀ ਨਹੀਂ ਚਾਹੀਦਾ ਹੈ ਵਿਆਪਕ ਸੋਚ ਤੁਹਾਡੇ ਲਈ ਸੁਨਹਿਰੇ ਮੌਕਿਆਂ ਵੱਲ ਅਣਗਿਣਤ ਦਰਵਾਜ਼ੇ ਖੋਲ੍ਹ ਦੇਵੇਗੀ
ਜ਼ਮਾਨੇ ’ਤੇ ਤੁਸੀਂ ਕਿਹੋ ਜਿਹੀ ਛਾਪ ਛੱਡੀ
ਦੁਨੀਆਂ ’ਤੇ ਤੁਸੀਂ ਕਿਹੋ-ਜਿਹੀ ਛਾਪ ਛੱਡਦੇ ਹੋ, ਇਹ ਬੇਹੱਦ ਮਹੱਤਵਪੂਰਨ ਹੈ ਇਹ ਬਿਲਕੁਲ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਜੀਵਨ ’ਚ ਕਿੰਨਾ ਪੈਸਾ ਕਮਾਇਆ, ਅਰਥ ਇਸ ਗੱਲ ਦਾ ਹੈ ਕਿ ਤੁਸੀਂ ਆਪਣੇ ਜੀਵਨਕਾਲ ’ਚ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲਣ ਵਾਲੀ ਭੂਮਿਕਾ ਨਿਭਾਈ ਹੈ ਦੁਨੀਆਂ ਨੂੰ ਬਦਲਣ ਦੀ ਦਿਸ਼ਾ ’ਚ ਤੁਹਾਡਾ ਯੋਗਦਾਨ ਹੀ ਤੁਹਾਡੇ ਕੱਦ ਦੀ ਮਾਪ ਹੁੰਦੀ ਹੈ
ਤੁਹਾਨੂੰ ਲਗਾਤਾਰ ਅੱਗੇ ਵਧਣਾ ਹੋਵੇਗਾ
ਹਮੇਸ਼ਾ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਦੇ ਘੱਟ ’ਚ ਸੰਤੁਸ਼ਟੀ ਨਹੀਂ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਗੇ੍ਰਡ ਹਾਸਲ ਕੀਤਾ! ਅਤੇ ਬਿਹਤਰ ਲਈ ਕੋਸ਼ਿਸ਼ ਕਰੋ ਤੁਸੀਂ ਇੱਕ ਟੀਚੇ ਨੂੰ ਹਾਸਲ ਕੀਤਾ! ਦੂਜਾ ਟੀਚਾ ਤੈਅ ਕਰੋ ਸੁਫਨੇ ਵੱਡੇ ਦੇਖੋ ਅਤੇ ਉਸ ਨੂੰ ਹਕੀਕਤ ’ਚ ਬਦਲਣ ਲਈ ਹਰ ਸੰਭਵ ਕੰਮ ਕਰੋ
ਕੀ ਕਹੀਏ, ਕਿਵੇਂ ਕਹੀਏ:
ਹਰ ਚੀਜ਼ ਨੂੰ ਦੇਖਣ ਦਾ ਹਰ ਵਿਅਕਤੀ ਦਾ ਇੱਕ ਆਪਣਾ ਨਜ਼ਰੀਆ ਹੁੰਦਾ ਹੈ ਹਰੇਕ ਦ੍ਰਿਸ਼ਟੀਕੋਣ ਨੂੰ ਸਮਝਣਾ ਅਤੇ ਸਨਮਾਨ ਦੇਣਾ ਬੇਹੱਦ ਮਹੱਤਵਪੂਰਨ ਹੁੰਦਾ ਹੈ ਉਦੋਂ ਤੁਹਾਡਾ ਅੰਤਿਮ ਫੈਸਲਾ ਲੋਕਾਂ ਲਈ ਸਵੀਕਾਰ ਵੀ ਹੋਵੇਗਾ ਅਤੇ ਮੱਦਦਗਾਰ ਵੀ
ਸੰਕਲਪ ਵੱਡਾ ਹੋਵੇ ਤਾਂ ਕ੍ਰਿਪਾ ਵਰਸਦੀ ਹੈ
ਜਦੋਂ ਤੁਸੀਂ ਕਿਸੇ ਵੱਡੇ ਸੰਕਲਪ ਨੂੰ ਲੈ ਕੇ ਕੰਮ ਕਰਦੇ ਹੋ, ਵਿਅਕਤੀ ਅਤੇ ਹਾਲਾਤ ਤੁਹਾਡੇ ਅਨੁਕੂਲ ਹੋਣ ਲੱਗਦੇ ਹਨ ਕੋਈ ਅਜਿਹਾ ਟੀਚਾ ਤੈਅ ਕਰੋ ਜਿਸ ਦਾ ਲੋਕਾਂ ਦੇ ਜੀਵਨ ’ਚ ਵੱਡਾ ਪ੍ਰਭਾਵ ਹੋਣ ਵਾਲਾ ਹੋਵੇ ਅਤੇ ਫਿਰ ਉਸ ਨੂੰ ਪਾਉਣ ਲਈ ਜੀਅ-ਜਾਨ ਨਾਲ ਜੁਟ ਜਾਓ ਤੁਹਾਡੀ ਸੋਚ ਆਤਮ-ਕ ੇਂਦਰਿਤ ਹੋ ਕੇ ਨਾ ਰਹਿ ਜਾਵੇ ਜਦੋਂ ਤੁਸੀਂ ਦੂਜਿਆਂ ਨੂੰ ਧਿਆਨ ਨਾਲ ਸੁਣਦੇ ਹੋ ਉਦੋਂ ਤੁਸੀਂ ਉਨ੍ਹਾਂ ਸਮੱਸਿਆਵਾਂ ਨੂੰ ਮਹਿਸੂਸ ਕਰ ਪਾਉਂਦੇ ਹੋ ਜੋ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੁੰਦੀ ਹੈ
ਜਿੱਥੇ ਦਿਲ ਜਾਵੇ ਉਹੀ ਸਰਵੋਤਮ ਹੈ
ਤੁਹਾਨੂੰ ਆਨੰਦ ਕਿੱਥੇ ਮਿਲਦਾ ਹੈ ਉਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ ਜਦੋਂ ਤੁਸੀਂ ਉਹ ਕਰਦੇ ਹੋ ਜਿਸ ਨਾਲ ਤੁਹਾਨੂੰ ਸੁੱਖ ਮਿਲਦਾ ਹੈ ਤਾਂ ਉਹ ਕੰਮ, ਫਿਰ ਕੰਮ ਨਹੀਂ ਰਹਿ ਜਾਂਦਾ ਤੁਹਾਨੂੰ ਹਮੇਸ਼ਾ ਉਸ ਇੱਕ ਚੀਜ਼ ਦੀ ਤਲਾਸ਼ ਹੋਣੀ ਚਾਹੀਦੀ ਹੈ ਜਿਸ ਨਾਲ ਤੁਹਾਨੂੰ ਸੁੱਖ ਅਤੇ ਸੰਤੋਸ਼ ਦੋਵੇਂ ਮਿਲਦੇ ਹੋਣ ਜਦੋਂ ਵਰਦਾਨ ’ਚ ਤੁਹਾਨੂੰ ਇਹ ਜੀਵਨ ਮਿਲਿਆ ਹੈ ਤਾਂ ਕਿਉਂ ਨਾ ਤੁਸੀਂ ਉਹ ਕਰੋ ਜਿਸ ਨੂੰ ਤੁਸੀਂ ਪਸੰਦ ਕਰਦੇ ਹੋ
ਆਸ-ਪਾਸ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੋੋ
ਅੱਜ ਦੇ ਯੁੱਗ ’ਚ ਵਪਾਰਕ ਸਫਲਤਾ ਕਿਸੇ ਪੌੜੀ ਦੀ ਤਰ੍ਹਾਂ ਸਿੱਧੀ ਅਤੇ ਸਪਾਟ ਨਹੀਂ ਹੁੰਦੀ, ਇਹ ਉਤਰਾਅ-ਚੜ੍ਹਾਅ ਅਤੇ ਮੁਸ਼ਕਲ ਮੋੜਾਂ ਨਾਲ ਭਰੇ ਰਸਤਿਆਂ ਵਾਂਗ ਹੈ ਅੱਗੇ ਵਧਣ ਲਈ ਤੁਸੀਂ ਇੱਕ ਹੀ ਦਿਸ਼ਾ ’ਚ ਚੱਲਦੇ ਚੱਲੋ ਜਾਓ, ਇਹ ਵਿਰਲਾ ਹੀ ਹੁੰਦਾ ਹੈ ਅੱਗੇ ਵਧਦੇ ਹੋਏ ਠਹਿਰਨਾ ਅਤੇ ਚਾਰੇ ਪਾਸੇ ਨਜ਼ਰਾਂ ਘੁੰਮਾ ਕੇ ਦੇਖਣਾ ਨਵੀਆਂ ਦਿਸ਼ਾਵਾਂ ’ਚ ਛੁਪੇ ਮੌਕਿਆਂ ਵੱਲ ਇਸ਼ਾਰਾ ਦਿੰਦਾ ਹੈ
ਦੋਸ਼ ਨਾ ਮੜ੍ਹੋ
ਦੋਸ਼ ਮੜ੍ਹਨ ਨਾਲ ਅੱਜ ਤੱਕ ਕਿਸੇ ਨੂੰ ਮੰਜ਼ਿਲ ਨਹੀਂ ਮਿਲੀ ਹੈ ਆਪਣੀਆਂ ਗਲਤੀਆਂ ਨੂੰ ਸਵੀਕਾਰੋ ਅਤੇ ਆਪਣੀਆਂ ਅਸਫਲਤਾਵਾਂ ਦੀ ਜ਼ਿੰਮੇਵਾਰੀ ਵੀ ਲਓ ਹਰ ਨਤੀਜੇ ਦੇ ਜ਼ਿੰਮੇਵਾਰ ਤੁਸੀਂ ਖੁਦ ਹੁੰਦੇ ਹੋ ਇਸ ਲਈ ਕਿਸੇ ’ਤੇ ਨਿਰਭਰ ਰਹਿ ਕੇ ਕੰਮ ਨਾ ਕਰੋ ਜਦੋਂ ਹਾਲਾਤ ਉਲਟ ਹੋਣ ਉਦੋਂ ਵੀ ਆਪਣੀ ਯਾਤਰਾ ਨੂੰ ਜਾਰੀ ਰੱਖਣਾ, ਤੁਹਾਡੇ ਅੰਦਰੋਂ ਤੁਹਾਡੇ ਬਿਹਤਰ ਸੰਸਕਰਨ ਨੂੰ ਉਭਾਰਦਾ ਹੈ
ਆਖਰ ’ਚ ਸਭ ਤੋਂ ਮਹੱਤਵਪੂਰਨ
ਕੰਮ ’ਚ ਦਿਨ-ਰਾਤ ਜੁਟੇ ਰਹਿਣਾ ਇਸ ਗੱਲ ਦੀ ਗਾਰੰਟੀ ਕਦੇ ਨਹੀਂ ਹੁੰਦੀ ਕਿ ਤੁਸੀਂ ਜੋ ਕਰ ਰਹੇ ਹੋ ਉਹ ਗੁਣਵੱਤਾ ’ਚ ਵੀ ਚੰਗਾ ਹੈ ਤੁਹਾਡੇ ਯਤਨਾਂ ਦਾ ਮੁੱਲ, ਹਾਸਲ ਹੋਏ ਨਤੀਜਿਆਂ ਨਾਲ ਹੀ ਪਰਖਿਆ ਜਾਂਦਾ ਹੈ
ਸਿਲੀਕਾੱਨ ਵੈਲੀ ’ਚ ਸ਼ੇਰਿਲ ਸੈਂਡਬਰਗ ਦਾ ਨਾਂਅ ਬਹੁਤ ਆਦਰ ਨਾਲ ਲਿਆ ਜਾਂਦਾ ਹੈ ਉਨ੍ਹਾਂ ਦੇ ਦਿੱਤੇ ਇਨ੍ਹਾਂ ਨਂੌ ਮੰਤਰਾਂ ਨੂੰ ਜੋ ਆਪਣੇ ਜੀਵਨ ’ਚ ਢਾਲ ਲਵੇ ਉਸ ਨੂੰ ਭਵਿੱਖ ’ਚ ਵੱਡਾ ਬਣਨ ਤੋਂ ਕੋਈ ਨਹੀਂ ਰੋਕ ਸਕਦਾ