nature is good and beneficial for health

ਸਿਹਤ ਲਈ ਲਾਭਦਾਇਕ ਹੈ ਕੁਦਰਤ ਦਾ ਆਨੰਦ nature is good and beneficial for health
ਪ੍ਰਾਚੀਨ ਕਾਲ ’ਚ ਰਿਸ਼ੀ-ਮੁੰਨੀ ਭੀੜਭਾੜ ਤੋਂ ਦੂਰ ਇਕਾਂਤ ’ਚ ਜੰਗਲਾਂ ’ਚ ਆਪਣਾ ਆਸ਼ਰਮ ਬਣਾ ਕੇ ਰਿਹਾ ਕਰਦੇ ਸਨ ਸ਼ਾਂਤ ਥਾਂ ’ਚ ਰਹਿ ਕੇ ਕੁਦਰਤ ਫਲ-ਫੁੱਲ, ਕੰਦ-ਮੂਲ ਦਾ ਆਹਾਰ ਕਰਦੇ ਸਨ ਅਤੇ ਨਦੀ ਅਤੇ ਝਰਨਿਆਂ ਦੇ ਠੰਡੇ-ਨਿਰਮਲ ਪਾਣੀ ’ਚ ਇਸ਼ਨਾਨ ਕਰਿਆ ਕਰਦੇ ਸਨ ਇਸੇ ਠੰਡੇ ਪਾਣੀ ਦਾ ਪਾਨ ਵੀ ਕਰਿਆ ਕਰਦੇ ਸਨ

ਨੰਗੇ ਪੈਰ ਰਹਿ ਕੇ ਜਾਂ ਖੜਾਊ ਪਹਿਨ ਕੇ ਉਹ ਜ਼ਿਆਦਾ ਤੋਂ ਜ਼ਿਆਦਾ ਸਮੇਂ ਤੱਕ ਕੁਦਰਤ ਦੇ ਸਾਏ ’ਚ ਹੀ ਆਪਣਾ ਜੀਵਨ ਬਿਤਾਇਆ ਕਰਦੇ ਸਨ ਸਾਤਵਿਕ ਆਹਾਰਾਂ ਨੂੰ ਗ੍ਰਹਿਣ ਕਰਦੇ ਹੋਏ ਉਹ ਜ਼ਮੀਨ ’ਤੇ ਚਟਾਈ ਵਿਛਾ ਕੇ ਜਾਂ ਚੌਂਕੀ ’ਤੇ ਸੌਂਦੇ ਸਨ ਨਤੀਜੇ ਵਜੋਂ ‘ਜੀਵੇਮ ਸ਼ਰਦ: ਸ਼ਤਮ’ ਅਨੁਸਾਰ ਲੰਮੀ ਉਮਰ ਪਾ ਕੇ, ਸਿਹਤਮੰਦ ਰਹਿੰਦੇ ਹੋਏ ਸੈਂਕੜੇ ਸਾਲਾਂ ਤੱਕ ਜਿਉਂਦੇ ਹੋਏ ਜੀਵਨ ਦੇ ਸੱਚੇ ਆਨੰਦ ਦਾ ਲੁਤਫ ਉਠਾਇਆ ਕਰਦੇ ਸਨ

ਅੱਜ ਦੇ ਸਮੇਂ ’ਚ ਭੀੜਭਾੜ ਨਾਲ ਯੁਕਤ ਸ਼ੋਰ-ਸ਼ਰਾਬੇ ਵਾਲੇ ਇਲਾਕੇ ’ਚ ਰਹਿ ਕੇ, ਉੱਚੀਆਂ-ਉੱਚੀਆਂ ਬਿਲਡਿੰਗਾਂ ’ਚ ਪੱਖਾ, ਬਿਜਲੀ, ਏਅਰ ਕੰਡੀਸ਼ਨਰ ਯੁਕਤ ਕਮਰਿਆਂ ਦਾ ਅਸੀਂ ਆਨੰਦ ਲੈਂਦੇ ਹਾਂ ਬਾਥਰੂਮ ’ਚ ਬੰਦ ਹੋ ਕੇ ਇਸ਼ਨਾਨ ਕਰਨਾ ਅਤੇ ਬਿਨਾ ਚੱਪਲ-ਬੂਟ ਪਹਿਨੇ ਇੱਕ ਕਦਮ ਵੀ ਨਹੀਂ ਚੱਲਣ ਦੀ ਮਾਨਸਿਕਤਾ ਨੇ ਸਾਡੇ ਦਿਮਾਗ ਨੂੰ ਜਕੜ ਲਿਆ ਹੈ ਨਤੀਜੇ ਵਜੋਂ ਕਈ ਗੰਭੀਰ ਬਿਮਾਰੀਆਂ ਨਾਲ ਗ੍ਰਸਤ ਹੋ ਕੇ ਦੁੱਖ-ਯੁਕਤ ਜੀਵਨ ਬਿਤਾਉਣ ਦੀ ਲਾਚਾਰੀ ਸਾਡੇ ’ਤੇ ਦੇਖੀ ਜਾ ਸਕਦੀ ਹੈ

ਕੁਦਰਤ ਦੇ ਸਾਏ ’ਚ ਰਹਿ ਕੇ ਹੀ ਕੁਦਰਤ ਵੱਲੋਂ ਦਿੱਤੇ ਅਨੋਖੇ ਉਪਹਾਰਾਂ ਦਾ ਲਾਭ ਅਸੀਂ ਉਠਾ ਸਕਦੇ ਹਾਂ ਨੰਗੇ ਪੈਰ ਚੱਲ ਕੇ ਮਿੱਟੀ ਦੇ ਸੰਪਰਕ ’ਚ ਆਉਣ ਨਾਲ ਸਾਡੇ ਸਰੀਰ ਨੂੰ ਧਰਤੀ ਦੀ ਸ਼ਕਤੀ ‘ਅਰਥਿੰਗ’ ਦੀ ਪ੍ਰਾਪਤੀ ਹੁੰਦੀ ਹੈ ਜਿਸ ਨਾਲ ਸਾਡਾ ਸਰੀਰ ਚੁਸਤ-ਦਰੁਸਤ ਰਹਿਣ ਦੀ ਸ਼ਕਤੀ ਨੂੰ ਗ੍ਰਹਿਣ ਕਰਦਾ ਹੈ ਜਿਸ ਤਰ੍ਹਾਂ ਬਿਜਲੀ ਪ੍ਰਵਾਹ ਦੇ ਨਾਲ ਅਰਥਿੰਗ ਨਾ ਹੋਣ ’ਤੇ ਬਿਜਲੀ ਤੋਂ ਕੰਮ ਨਹੀਂ ਲਿਆ ਜਾ ਸਕਦਾ ਜਾਂ ਕਮਜ਼ੋਰ ਅਰਥਿੰਗ ਹੋਣ ’ਤੇ ਬਿਜਲੀ ਯੰਤਰ ਆਪਣੀ ਇੱਛਾ ਅਨੁਸਾਰ ਕੰਮ ਨਹੀਂ ਕਰ ਪਾਉਂਦੇ, ਉਸੇ ਤਰ੍ਹਾਂ ਸਰੀਰ ਨੂੰ ਉੱਚਿਤ ਅਰਥਿੰਗ ਪ੍ਰਾਪਤ ਨਾ ਹੋਣ ’ਤੇ ਦਿਮਾਗ ਸਮੇਤ ਸਰੀਰ ਦੇ ਹੋਰ ਅੰਗ ਵੀ ਸਮੁੱਚੇ ਕੰਮ ਕਰਨ ਦੀ ਸਮਰੱਥਾ ਨੂੰ ਖੋਹ ਦਿੰਦੇ ਹਨ ਨਤੀਜੇ ਵਜੋਂ ਆਲਸ ਦੇ ਨਾਲ-ਨਾਲ ਕਈ ਬਿਮਾਰੀਆਂ ਸਰੀਰ ਨੂੰ ਆਪਣੀ ਚਪੇਟ ’ਚ ਲੈਣ ਲੱਗ ਜਾਂਦੀਆਂ ਹਨ

ਨਦੀ ਜਾਂ ਝਰਨੇ ਦੇ ਪਾਣੀ ’ਚ ਇਸ਼ਨਾਨ ਕਰਨ ਨਾਲ ਸਰੀਰ ਨੂੰ ਪਾਣੀ ’ਚ ਸਥਿਤ ਬਿਜਲੀ ਦੀਆਂ ਤਰੰਗਾਂ ਦਾ ਅਹਿਸਾਸ ਪ੍ਰਾਪਤ ਹੁੰਦਾ ਹੈ ਨਾਲ ਹੀ ਉਸ ’ਚ ਤੈਰਨ ਜਾਂ ਡੁਬਕੀ ਲਾਉਣ ਨਾਲ ਸਰੀਰ ਦੇ ਸਾਰੇ ਅੰਗਾਂ ਨੂੰ ਇੱਕ ਸਮੁੱਚੀ ਕਸਰਤ ਦੀ ਖੁਰਾਕ ਮਿਲ ਜਾਂਦੀ ਹੈ ਇਸ ਨਾਲ ਸਾਡਾ ਸਰੀਰ ਕਈ ਰੋਗਾਂ ਤੋਂ ਦੂਰ ਰਹਿ ਕੇ ਸਿਹਤਮੰਦ ਅਤੇ ਤੰਦਰੁਸਤ ਬਣਿਆ ਰਹਿੰਦਾ ਹੈ

ਹਰਿਆਲੀ ’ਚ ਬਾਗ-ਬਗੀਚਿਆਂ ’ਚ ਬੈਠਣਾ, ਕੁਦਰਤ ਦੀ ਨੇੜਤਾ ਪਾਉਣਾ ਮੰਨਿਆ ਜਾਂਦਾ ਹੈ ਹਰਿਆਲੀ ’ਚ ਬੈਠਣ ਨਾਲ ਜਿੱਥੇ ਦਿਮਾਗ ਨੂੰ ਅਤੇ ਫੇਫੜਿਆਂ ਨੂੰ ਸਾਫ਼ ਹਵਾ ਦੀ ਖੁਰਾਕ ਪ੍ਰਾਪਤ ਹੁੰਦੀ ਹੈ, ਉੱਥੇ ਦੂਜੇ ਪਾਸੇ ਘਾਹ ਦਾ ਟੱਚ, ਫੁੱਲਾਂ ਦੀ ਖੁਸ਼ਬੂ, ਹਰੇ-ਹਰੇ ਪੱਤਿਆਂ ਦੀ ਹਰਿਆਲੀ ਨਾਲ ਮਨੁੱਖ ਨੂੰ ਜੀਵਨੀ ਸ਼ਕਤੀ ਦੀ ਪ੍ਰਾਪਤੀ ਹੁੰਦੀ ਹੈ

ਇੱਕ ਸੋਧ ਅਨੁਸਾਰ ਫੁਲਵਾੜੀ ’ਚ ਘਾਹ ’ਤੇ ਸਵੇਰੇ ਇੱਕ ਘੰਟਾ ਟਹਿਲ ਕੇ ਜਾਂ ਬੈਠ ਕੇ ਕੁਦਰਤ ਦੇ ਤੱਤਾਂ ਨੂੰ ਗ੍ਰਹਿਣ ਕਰਦੇ ਰਹਿਣ ਨਾਲ ਅੱਖਾਂ ਦੀ ਮੰਦਦ੍ਰਿਸ਼ਟੀ, ਚਰਮਰੋਗ, ਮੋਟਾਪਾ ਵਰਗੀਆਂ ਬਿਮਾਰੀਆਂ ਆਦਿ ਤੋਂ ਬਚਿਆ ਜਾ ਸਕਦਾ ਹੈ ਇਹੀ ਕਾਰਨ ਹੈ ਕਿ ਪਸ਼ੂਆਂ ’ਚ ਦ੍ਰਿਸ਼ਟੀਹੀਨਤਾ, ਬਲੱਡ ਪ੍ਰੈਸ਼ਰ, ਚਰਮਰੋਗ ਮਨੁੱਖਾਂ ਦੀ ਤੁਲਨਾ ’ਚ ਬਹੁਤ ਘੱਟ ਪਾਈ ਜਾਂਦੀ ਹੈ ਕਿਉਂਕਿ ਉਹ ਨੰਗੇ ਪੈਰ ਹਰਿਆਲੀ ’ਚ ਆਪਣਾ ਜ਼ਿਆਦਾ ਸਮਾਂ ਗੁਜ਼ਾਰਦੇ ਹਨ ਅਤੇ ਨਦੀਆਂ ਅਤੇ ਤਲਾਬਾਂ ’ਚ ਜੰਮ ਕੇ ਇਸ਼ਨਾਨ ਕਰਦੇ ਹਨ

ਪਹਾੜ ਕੁਦਰਤ ਦੀ ਅਨੁਪਮ ਦੇਣ ਹੈ ਪਹਾੜੀ ਹਿੱਸਿਆਂ ’ਚ ਕਈ ਤਰ੍ਹਾਂ ਦੀਆਂ ਦਵਾਈਆਂ ਪਾਈਆਂ ਜਾਂਦੀਆਂ ਹਨ ਜੰਗਲਾਂ ਨੂੰ ਛੂਹ ਕੇ ਆਉਣ ਵਾਲੀ ਹਵਾ ਦਾ ਅਹਿਸਾਸ ਜਦੋਂ ਸਾਨੂੰ ਮਿਲਦਾ ਹੈ ਤਾਂ ਸਾਹ ਜ਼ਰੀਏ ਉਹ ਸਰੀਰ ਦੇ ਅੰਦਰ ਪਹੁੰਚ ਕੇ ਸਾਰੇ ਅੰਦਰੂਨੀ ਵਿਸ਼ਾਣੂਆਂ ਨੂੰ ਨਸ਼ਟ ਕਰ ਦਿੰਦੀਆਂ ਹਨ ਨਾਲ ਹੀ ਦਿਮਾਗ ਅਤੇ ਦਿਲ ਨੂੰ ਵੀ ਇੱਕ ਅਨੁਪਮ ਖੁਰਾਕ ਮਿਲਦੀ ਹੈ

ਪਰਬਤੀ ਚੱਟਾਨਾਂ, ਭੂ-ਭਾਗਾਂ, ਝਰਨਿਆਂ ’ਚ ਬੈਠ ਕੇ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਾਡੇ ਸਰੀਰ ਦੇ ਕਈ ਹਾਰਮੋਨਜ਼ ਉਸ ਨਾਲ ਐਕਟਿਵ ਹੋ ਕੇ ਆਪਣੀ ਕਾਰਜ-ਸਮਰੱਥਾ ਨੂੰ ਵਧਾ ਦਿੰਦੇ ਹਨ ਨਤੀਜੇ ਵਜੋਂ ਸਰੀਰ ਸਿਹਤ ਨੂੰ ਪ੍ਰਾਪਤ ਕਰਦਾ ਹੈ ਪਿਕਨਿਕ ਮਨਾਉਣ ਦੀ ਧਾਰਨਾ ਇਨ੍ਹਾਂ ਕਾਰਨਾਂ ਨਾਲ ਮਨੁੱਖਾਂ ’ਚ ਪਾਈ ਜਾਂਦੀ ਹੈ ਜਗਾਦਿ ਦੇ ਰੂਪ ’ਚ ਅੱਗ ਦੀ ਨੇੜਤਾ ਨੂੰ ਪਾਉਣਾ, ਅਨੁਪਮ ਸਰੀਰਕ ਊਰਜਾ ਨੂੰ ਪ੍ਰਾਪਤ ਕਰਨਾ ਹੀ ਹੁੰਦਾ ਹੈ

ਅੱਗ ਦੀ ਜਵਾਲਾ ਦੇ ਸਾਹਮਣੇ ਮਨੁੱਖ ਦੀ ਈਰਖਾ, ਕ੍ਰੋਧ, ਦੁਵੇਸ਼, ਕੱਟੜਤਾ ਆਦਿ ਦੀ ਭਾਵਨਾ ਸੜ ਕੇ ਭਸਮ ਹੋ ਜਾਂਦੀ ਹੈ ਅਤੇ ਮਨੁੱਖ ’ਚ ਅੱਗ ਦੀ ਸਕਾਰਾਤਮਕ ਊਰਜਾ ਦੀ ਸਥਾਪਨਾ ਹੁੰਦੀ ਹੈ ਇਨ੍ਹਾਂ ਕਾਰਨਾਂ ਨਾਲ ਜਗਾਦਿ ਵਿੱਦਾਨ ਦੀ ਸਥਾਪਨਾ ਹੋਈ ਸੀ ਸਾਨੂੰ ਵੀ ਆਪਣੇ ਅੰਦਰ ਤੋਂ ਕੁਦਰਤ ਤੋਂ ਦੂਰ ਹਟਦੇ ਰਹਿਣ ਦੀ ਭਾਵਨਾ ਦਾ ਤਿਆਗ ਕਰਨਾ ਹੋਵੇਗਾ ਅਤੇ ਲੰਮੀ ਉਮਰ ਅਤੇ ਸਿਹਤ ਨੂੰ ਪ੍ਰਾਪਤ ਕਰਨ ਲਈ ਕੁਦਰਤ ਦੀ ਨੇੜਤਾ ਨੂੰ ਗ੍ਰਹਿਣ ਕਰਨਾ ਹੋਵੇਗਾ
– ਪੂਨਮ ਦਿਨਕਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!