frustration-could-not-do-justice-to-success

ਨਿਰਾਸ਼ਾ ਸਫਲਤਾ ਨੂੰ ਘੱਟ ਨਾ ਕਰ ਸਕੇ frustration-could-not-do-justice-to-success

ਦਰਅਸਲ ਅਸਫਲਤਾ ਵੱਡੀ ਗੱਲ ਨਹੀਂ ਹੈ ਕਦੇ-ਕਦੇ ਤਾਂ ਸਿੱਕੇ ਦੇ ਟਾਸ ਵਾਂਗ ਮਾਮੂਲੀ ਫਰਕ ਕਾਰਨ ਵੀ ਆ ਜਾਂਦੀ ਹੈ ਪਰ ਹਰ ਅਸਫਲਤਾ ਇੱਕ ਅਹਿਸਾਸ ਦੇ ਕੇ ਜਾਂਦੀ ਹੈ ਜੋ ਉਸ ਅਹਿਸਾਸ ਤੋਂ ਕੁਝ ਗ੍ਰਹਿਣ ਕਰਨ ਦਾ ਅਭਿਆਸ ਬਣਾਉਂਦਾ ਹੈ, ਉਹ ਸਫਲਤਾ-ਅਸਫਲਤਾ ਦੇ ਬਾਵਜ਼ੂਦ ਨਿਰਾਸ਼ਾ ਤੋਂ ਬਚਿਆ ਰਹਿੰਦਾ ਹੈ ਨਿਰਾਸ਼ਾ ਤੋਂ ਬਚਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਨਿਰਾਸ਼ਾ ਦੇ ਲਗਾਤਾਰ ਰਹਿਣ ਨਾਲ ਸਾਡੀਆਂ ਕੋਸ਼ਿਸ਼ਾਂ ਨੂੰ ਥੱਕਾ ਲਾ ਕੇ ਸਫ਼ਲਤਾ ਦੀਆਂ ਸੰਭਾਵਨਾਵਾਂ ਨੂੰ ਘੱਟ ਕਰਦੀ ਹੈ

ਇੱਕ ਕੜਵਾ ਸੱਚ ਇਹ ਹੈ ਕਿ ਅਸਫਲਤਾ ਦਾ ਡਰ ਵੀ ਅਕਸਰ ਸਾਡੇ ਮਨ-ਦਿਮਾਗ ਨੂੰ ਡਰਾਉਂਦਾ ਹੈ ਇਸੇ ਕਾਰਨ ਅਸੀਂ ਪੂਰੇ ਮਨ ਨਾਲ ਕੋਸ਼ਿਸ਼ ਨਹੀਂ ਕਰਦੇ ਦੂਜਿਆਂ ਨੂੰ ਸਫ਼ਲ ਹੁੰਦੇ ਦੇਖ ਮਨ ਹੀ ਮਨ ਆਹਾਂ ਭਰਦੇ ਹਾਂ ਪਰ ਆਪਣੇ ਉਸ ਆਤਮਵਿਸ਼ਵਾਸ ਨੂੰ ਕਟਹਿਰੇ ‘ਚ ਖੜ੍ਹਾ ਨਹੀਂ ਕਰਦੇ ਤਾਂ ਅੱਗੇ ਹੁੰਦੇ ਹੋਏ ਵੀ ਸਾਨੂੰ ਉਸ ਦੌੜ ‘ਚ ਸ਼ਾਮਲ ਹੋਣ ਤੋਂ ਰੋਕਦਾ ਹੈ ਜਿੱਥੇ ਅਸੀਂ ਸਹਿਜ ਜੇਤੂ ਹੋ ਸਕਦੇ ਹਾਂ ਸਹਿਜ ਜੇਤੂ ਨਹੀਂ ਹੁੰਦੇ ਤਾਂ ਥੋੜ੍ਹੇ ਸੰਘਰਸ਼ ਤੋਂ ਬਾਅਦ ਤੁਹਾਡੀ ਸਫਲਤਾ ਤੈਅ ਸੀ ਮਜ਼ੇਦਾਰ ਗੱਲ ਇਹ ਹੈ ਕਿ ਅਸੀਂ ਜਾਣ ਕੇ ਵੀ ਅਣਜਾਣ ਹਾਂ ਦੂਜਿਆਂ ਨੂੰ ਮੋਤੀ ਲੈ ਜਾਂਦੇ ਦੇਖ ਦੁਖੀ ਹੋ ਕੇ ਵਾਰ-ਵਾਰ ਗੁਣਗੁਣਾਉੁਂਦੇ ਵੀ ਹਾਂ-

ਜਿਨ ਖੋਜਾ ਤਿਨ ਪਾਈਆ, ਗਹਰੇ ਪਾਣੀ ਪੈਠ
ਮੈਂ ਬੌਰੀ ਡੂਬਨ ਡਰੀ, ਰਹੀ ਕਿਨਾਰੇ ਬੈਠ

ਕਿਨਾਰੇ ਬੈਠੇ ਰਹਿਣ ਨਾਲ ਚਮਕਦਾਰ ਮੋਤੀ ਤਾਂ ਕੀ, ਕੋਈ ਗੈਰ-ਅਨਮੁੱਲੀ ਚੀਜ਼ ਵੀ ਮਿਲਣ ਵਾਲੀ ਨਹੀਂ ਅਸਫਲਤਾ ਦਾ ਡਰ ਪੈਰਾਂ ਦੀ ਬੇੜੀ ਨਹੀਂ ਬਣਨਾ ਚਾਹੀਦਾ ਹੈ ਡਰਨ ਨਾਲ ਜੀਵਨ ਨਹੀਂ ਚੱਲਦਾ ਡੁੱਬਣ ਵਾਲਿਆਂ ‘ਚ ਡਰਨ ਵਾਲਿਆਂ ਦੀ ਗਿਣਤੀ ਵਿਸ਼ਵਾਸ ਦੇ ਨਾਲ ਅੱਗੇ ਵਧਣ ਵਾਲੇ ਅਨਾੜੀਆਂ ਤੋਂ ਵੀ ਜ਼ਿਆਦਾ ਹੁੰਦੀ ਹੈ ਸਜਗਤਾ ਅਤੇ ਵਿਸ਼ਵਾਸ ਦੇ ਨਾਲ ਅੱਗੇ ਵਧਣ ਵਾਲਾ ਪਹਿਲੇ ਯਤਨ ‘ਚ ਅੱਜ ਮੋਤੀ ਨਹੀਂ ਵੀ ਲਿਆ ਸਕਿਆ ਤਾਂ ਮੱਛੀ ਜ਼ਰੂਰ ਲਿਆਏਗਾ ਪਰ ਕੱਲ੍ਹ ਮੋਤੀ ਖੁਦ ਉਸ ਦੇ ਨਾਲ ਆਉਣਾ ਚਾਹੇਗਾ

ਅਤੇ ਜੋ ਡਰ ਕਰਕੇ ਕਿਨਾਰੇ ਬੈਠਾ ਰਿਹਾ ਉਹ ਅੱਜ ਬੇਸ਼ੱਕ ਡੁੱਬਣ ਤੋਂ ਬਚ ਗਿਆ ਪਰ ਉਸ ਦਾ ਵਿਹਾਰ ਉਮੀਦ ਅਤੇ ਉਤਸ਼ਾਹ ਦੇ ਅਨੰਤ ਆਕਾਸ਼ ‘ਚ ਆਪਣੀਆਂ ਸੰਭਾਵਨਾਵਾਂ ਨੂੰ ਲਗਭਗ ਖ਼ਤਮ ਕਰ ਦੇਵੇਗਾ ਭਵਿੱਖ ਦੀਆਂ ਸਾਰੀਆਂ ਸੰਭਾਵਨਾਵਾਂ ਦਾ ਖਾਤਮਾ ਕਰਨ ਵਾਲਾ ਉਹ ਅਗਿਆਤ ਡਰ ਹੀ ਤਾਂ ਹੈ ਜਿਸ ਨੇ ਯਤਨ ਹੀ ਨਹੀਂ ਕਰਨਾ ਜਦੋਂ ਯਤਨ ਹੀ ਨਹੀਂ ਕਰਨਾ, ਉਦੋਂ ਪੰਛੀ ਦੇ ਖੰਭ ਹੋਣ ਨਾ ਹੋਣ, ਕੀ ਫਰਕ ਪੈਂਦਾ ਹੈ? ਸਾਡੀਆਂ ਬਾਹਾਂ ‘ਚ ਸ਼ਕਤੀ ਹੋਵੇ ਨਾ ਹੋਵੇ, ਕੀ ਫਰਕ ਪੈਂਦਾ ਹੈ?

ਸਮੁੰਦਰ ਕੋਲ ਹੈ ਜਾਂ ਦੂਰ, ਕਿੰਨਾ ਗਹਿਰਾ ਹੈ, ਉਸ ਦੀਆਂ ਲਹਿਰਾਂ ਕਿਸ ਵੇਗ ਤੋਂ ਆਉਂਦੀਆਂ-ਜਾਂਦੀਆਂ ਹਨ ਇਹ ਜਾਣ ਕੇ ਵੀ ਕੀ ਹੋਵੇਗਾ ਜਦੋਂ ਯਤਨ ਹੀ ਨਹੀਂ ਕਰਨਾ ਹੈ ਹਿਮਾਲਿਆ ਨੂੰ ਇੱਕ ਦਿਨ ਬੌਣਾ ਤਾਂ ਉਹ ਸਾਬਤ ਕਰੇਗਾ ਜੋ ਯਤਨ ਕਰੇਗਾ ਆਪਣੇ ਮਨ ਦੇ ਵਿਸ਼ਵਾਸ ਨੂੰ ਜੀਵਤ ਰੱਖਦੇ ਹੋਏ ਸਜਗਤਾ ਨਾਲ ਅਭਿਆਸ ਅਤੇ ਫਿਰ ਯਤਨ ਕਰਨ ਵਾਲੇ ਲਈ ਸਮੁੰਦਰ ਦੀ ਗਹਿਰਾਈ ਅਤੇ ਹਿਮਾਲਿਆ ਦੀ ਉੱਚਾਈ ਸਿਰਫ਼ ਇੱਕ ਸੰਖਿਆ ਹੈ ਉਸ ਤੋਂ ਉਹ ਵਿਚਲਿਤ ਨਹੀਂ ਹੁੰਦਾ ਮਨ ਤੋਂ ਡਰ ਦੂਰ ਕਰਕੇ ਯਤਨ ਜਾਰੀ ਰੱਖਣ ਵਾਲੇ ਨੂੰ ਅਹਿਸਾਸ ਹੋਵੇਗਾ ਕਿ ਉਸ ਨੂੰ ਕੁਝ ਵਿਸ਼ੇਸ਼ ਕਰਨ ਦੀ ਚੁਣੌਤੀ ਮਿਲੀ ਹੀ ਇਸ ਲਈ ਹੈ ਕਿਉਂਕਿ ਉਹ ਵਿਸ਼ੇਸ਼ ਹੈ

ਜੇਕਰ ਆਤਮ-ਵਿਸ਼ਵਾਸ ਜਿੰਦਾ ਰਿਹਾ ਤਾਂ ਸੁਫਨੇ ਜਿੰਦਾ ਰਹਿਣਗੇ ਸੁਫਨੇ ਜਿੰਦਾ ਰਹੇ ਤਾਂ ਸੰਸਾਰ ਦਾ ਕੁਝ ਅਰਥ ਹੋਵੇਗਾ ਸਮੁੰਦਰ ਦੀਆਂ ਲਹਿਰਾਂ ਤੋਂ ਪਾਰ ਪਾਉਣ ਦੇ ਸੁਫਨੇ ਆਪਣੇ ਹੋ ਸਕਦੇ ਹਨ ਸਾਗਰ ਤਲ ‘ਚ ਪਏ ਮੋਤੀ ਆਪਣੇ ਹੋ ਸਕਦੇ ਹਨ ਆਤਮ-ਵਿਸ਼ਵਾਸ ਦਾ ਖ਼ਤਮ ਹੋਣਾ ਸੁਫ਼ਨਿਆਂ ਦੀ ਹੱਤਿਆ ਹੈ ਸੁਫ਼ਨੇ ਮਰਨ ਦਾ ਮਤਲਬ ਹੈ ਪੰਗੂ ਹੋ ਕੇ ਜਿਉਣਾ ਹਰ ਸਾਹ ਤੋਂ ਬਾਅਤ ਅਗਲੀ ਸਾਹ ਲਈ ਦੂਜਿਆਂ ਦੀ ਕ੍ਰਿਪਾ ‘ਤੇ ਸੌ ਜਾਂ ਹਜ਼ਾਰ ਸਾਲ ਜੀਵਤ ਰਹਿਣ ਨਾਲ ਜਵਾਨੀ ਦੀ ਉਹ ਕਹਾਣੀ ਲੱਖ ਦਰਜ਼ੇ ਚੰਗੀ ਹੈ ਜੋ ਆਪਣੇ ਪ੍ਰਾਣ ਦੇ ਕੇ ਹਜ਼ਾਰਾਂ, ਲੱਖਾਂ ਨੂੰ ਜਿਉਣ ਦਾ ਅਰਥ ਦੱਸੀਏ ਉਨ੍ਹਾਂ ਦੇ ਮਨ ‘ਚ ਉਤਸ਼ਾਹ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਕਰੀਏ

ਅਸਫਲਤਾ ਤੋਂ ਡਰੋ ਨਾ ਨਿਰਾਸ਼ ਨਾ ਹੋਵੋ ਇੱਕ ਜਾਂ ਕੁਝ ਅਸਫਲਤਾਵਾਂ ਦਾ ਅਰਥ ਸਾਰੀਆਂ ਸੰਭਵਨਾਵਾਂ ਖ਼ਤਮ ਹੋਣਾ ਨਹੀਂ ਸਗੋਂ ਇਹ ਹੈ ਕਿ ਫਿਲਹਾਲ ਸਫ਼ਲ ਦਾ ਹੋਣਾ ਹੈ ਆਖਰ ਹੌਂਸਲਾ ਬਰਕਰਾਰ ਰੱਖਦੇ ਕੁਝ ਹੋਰ ਅਭਿਆਸ, ਕੁਝ ਹੋਰ ਸਜਗਤਾ ਨਾਲ ਯਤਨ ਕਰਨੇ ਹੋਣਗੇ ਅਸਫਲਤਾ ਨਿਰਾਸ਼ਾ ਜ਼ਰੂਰ ਦਿੰਦੀ ਹੈ ਨਿਰਾਸ਼ਾ ‘ਤੇ ਕਾਬੂ ਪਾ ਕੇ ਅਸੀਂ ਆਪਣੇ ਖੰਬਾਂ ‘ਚ ਉਮੀਦਾਂ ਦੇ ਅਨੰਤ ਆਕਾਸ਼ ‘ਚ ਉੱਡਾਨ ਜਿੰਦਾ ਰੱਖ ਸਕਦੇ ਹਾਂ ਯਤਨ ਕਰਕੇ ਅਸਫਲ ਹੋਣ ‘ਤੇ ਉੱਮੜੀ ਨਿਰਾਸ਼ਾ ਮੁਆਫ਼ ਕਰਨਯੋਗ ਹੈ ਪਰ ਯਤਨ ਹੀ ਨਾ ਕਰਨ ਦਾ ਅਪਰਾਧ ਮੁਆਫ਼ ਕਰਨਯੋਗ ਨਹੀਂ ਹੈ

ਜਿੱਤਦੇ ਉਹ ਹਨ ਜੋ ਹਾਰ ਨਹੀਂ ਮੰਨਦੇ ਅਤੇ ਜੋ ਇੱਕ ਅਸਫਲਤਾ ਤੋਂ ਡਰ ਕੇ ਖੁਦ ਨੂੰ ਪਿੱਛੇ ਹਟਾ ਲੈਂਦੇ ਹਨ ਉਹ ਕਦੇ ਜਿੱਤ ਨਹੀਂ ਸਕਦੇ ਹਾਰਨਾ ਬੁਰਾ ਨਹੀਂ ਹੈ ਪਰ ਹਾਰ ਨੂੰ ਗਲੇ ਦਾ ਹਾਰ ਬਣਾਈ ਰੱਖਣਾ ਪਾਪ ਹੈ, ਅਪਰਾਧ ਹੈ ਉਸ ਤੋਂ ਮੁਕਤੀ ਦੀ ਯੁਕਤੀ ਤਲਾਸ਼ੋ ਪਰ ਉਸ ਤੋਂ ਪਹਿਲਾਂ ਖੁਦ ਨੂੰ ਖੁਦ ਦੀ ਅਨੰਤ ਸ਼ਕਤੀ ਅਤੇ ਸਮਰੱਥ ਦੱਸੋ ਸਫਲਤਾ ਦਾ ਵਿਸ਼ਵਾਸ ਜਗਾਓ
ਵਿਨੋਦ ਬੱਬਰ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!